ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਦੌਰਾਨ ਜਿਥੇ ਗੁਰਮਤਿ ਗਿਆਨ ਪ੍ਰਕਾਸ਼ ਦੀਆਂ
ਕਿਰਨਾਂ ਨੂੰ ਸਥਾਪਤ ਧਾਰਮਿਕ ਥਾਵਾਂ ?ਤੇ ਅਤੇ ਆਮ ਲੋਕਾਂ ਵਿਚ ਜਾ ਕੇ ਫੈਲਾਇਆ, ਉਥੇ
ਨਾਲ ਦੀ ਨਾਲ ਵੱਖ ਵੱਖ ਥਾਵਾਂ ਤੋਂ ਇਸ ਦੇ ਸੋਮਿਆਂ ਦੀ ਪਛਾਣ ਕਰਕੇ ਵੱਖ ਵੱਖ ਭਗਤਾਂ
ਦੀ ਬਾਣੀ ਦੇ ਰੂਪ ਵਿਚ ਇਸ ਗਿਆਨ ਪ੍ਰਕਾਸ਼ ਨੂੰ ਖੁਦ ਇਕੱਠਾ ਵੀ ਕੀਤਾ। ਗੁਰੂ ਨਾਨਕ
ਸਾਹਿਬ ਤੋਂ ਬਾਅਦ ਉਹਨਾਂ ਦੇ ਉਤਰਾ ਅਧਿਕਾਰੀ ਗੁਰੂਆਂ ਨੇ ਵੀ ਗੁਰਮਤਿ ਗਿਆਨ ਅਤੇ
ਗਰੁਮਤਿ ਚਿੰਤਨ ਦੇ ਇਹਨਾਂ ਸੋਮਿਆ ਦੀ ਭਾਲ਼-ਟੋਲ਼ ਜਾਰੀ ਰੱਖੀ।ਅਜਿਹੇ ਗਿਆਨ-ਵਿਚਾਰ
ਨੂੰ ਵਿਚਾਰਿਆ ਵਿਸਥਾਰਿਆ, ਪਸਾਰਿਆ ਪਰਚਾਰਿਆ ਅਤੇ ਇਕ ਧਰਮ ਦੇ ਰੂਪ ਵਿਚ ਸੰਗਠਿਤ
ਕੀਤਾ।ਗੁਰਮਤਿ ਗਿਆਨ ਅਤੇ ਗੁਰਮਤਿ ਚਿੰਤਨ ਦੇ ਇਹ ਸੋਮੇ ਸਨ ? ਗੁਰੂ ਨਾਨਕ ਸਾਹਿਬ
ਤੋਂ ਤਿੰਨ ਸਦੀਆਂ ਪਹਿਲਾਂ ਪੈਦਾ ਹੋਏ ਭਗਤ ਜੈੇ ਦੇਵ ਜੀ ਤੇ ਫਰੀਦ ਜੀ, ਦੋ ਸਦੀਆਂ
ਪਹਿਲਾਂ ਪੈਦਾ ਹੋਏ ਭਗਤ ਤਰਲੋਚਨ ਜੀ ਤੇ ਭਗਤ ਨਾਮਦੇਵ ਜੀ, ਇਕ ਸਦੀ ਪਹਿਲਾਂ ਪੈਦਾ
ਹੋਏ ਭਗਤ ਰਾਮਾਨੰਦ ਜੀ ਤੇ ਭਗਤ ਰਵਿਦਾਸ ਜੀ। ਪੌਣੀ
ਸਦੀ ਪਹਿਲਾਂ ਪੈਦਾ ਹੋਏ ਭਗਤ ਸੈਣ ਜੀ ਅਤੇ ਭਗਤ ਕਬੀਰ ਜੀ, ਅੱਧੀ ਸਦੀ ਪਹਿਲਾਂ ਪੈਦਾ
ਹੋਏ ਭਗਤ ਧੰਨਾ ਜੀ ਅਤੇ ਭਗਤ ਪੀਪਾ ਜੀ।
ਅਸੀਂ ਕਹਿੰਦੇ ਹਾਂ ਕਿ ਗੁਰੂ ਨਾਨਕ
ਨੇ ਭਾਈ ਲਹਿਣੇ ਨੂੰ ਗੁਰਗੱਦੀ ਬਖਸ਼ੀ। ਇਹ ਗੁਰਗੱਦੀ
ਕੀ ਚੀਜ਼ ਸੀ ਜੋ ਗੁਰੂ ਸਾਹਿਬਾਨ ਆਪਣੇ ਤੋਂ ਅਗਲੇ ਗੁਰੂ ਨੁੰ ਬਖਸ਼ਦੇ ਰਹੇ? ਕੀ ਇਹ
ਕਿਸੇ ਡੇਰੇ ਦੀ ਜ਼ਮੀਨ ਜਾਂ ਇਮਾਰਤ ਦੀ ਸੌਂਪਣਾ ਹੁੰਦੀ ਸੀ, ਜਾਂ ਕੋਈ ਸਿੰਘਾਸਣ,
ਤਖਤਪੋਸ਼ ਜਾਂ ਕੋਈ ਪੋਲੀ ਜਿਹੀ ਗੱਦੀ ਹੁੰਦੀ ਸੀ? ਅਜਿਹਾ ਕੁਛ ਵੀ ਨਹੀਂ ਸੀ।
ਗੱਦੀ, ਤਖਤਪੋਸ਼ ਜਾਂ ਡੇਰਾ ਤਾਂ ਕੀ ਗੁਰੂ ਪੀੜ੍ਹੀ ਬਦਲਣ ਨਾਲ ਅਕਸਰ ਗੁਰੂ
ਟਿਕਾਣੇ ਵਾਲੇ ਨਗਰ ਵੀ ਬਦਲ ਜਾਂਦੇ ਰਹੇ। ਨਵੇਂ ਨਗਰ
ਵਸਦੇ ਰਹੇ। ਗੁਰੂ ਨਾਨਕ ਨੇ ਭਾਈ ਲਹਿਣੇ ਨੂੰ
ਕਰਤਾਰਪੁਰ ਵਿਖੇ ਗੁਰਗੱਦੀ ਬਖਸ਼ੀ ਪਰ ਗੁਰੂ ਅੰਗਦ ਸਾਹਿਬ ਦਾ ਮੁੱਖ ਟਿਕਾਣਾ ਖਡੂਰ
ਸਾਹਿਬ ਬਣਿਆਂ। ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ
ਟਿਕੇ। ਗੁਰੂ ਰਾਮ ਦਾਸ ਜੀ ਨਵੇਂ ਨਗਰ ਚੱਕ ਰਾਮ ਦਾਸ
(ਅੰਮ੍ਰਿਤਸਰ) ਵਿਖੇ ਆ ਗਏ। ਗੁਰੂ ਅਰਜਨ ਦੇਵ ਜੀ
ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸਾਹਿਬ ਨੂੰ ਆਪਣਾ ਟਿਕਾਣਾ ਬਣਾਇਆ।
ਗੁਰੂ ਹਰਕ੍ਰਿਸ਼ਨ ਸਾਹਿਬ ਦਾ ਗੁਰੂ-ਕਾਲ ਦਿੱਲੀ ਵਿਖੇ ਬੀਤਿਆ।
ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਨੂੰ ਗੁਰੂ-ਕੇਂਦਰ ਬਣਾਇਆ।
ਗੁਰੂ ਗੋਬਿੰਦ ਸਿੰਘ ਜੀ ਦਾ ਕਾਫੀ ਸਮਾਂ ਪਾਉਂਟਾ ਸਾਹਿਬ ਵਿਖੇ ਬੀਤਿਆ ਅਤੇ
ਮਗਰਲੇ ਸਮੇਂ ਨੰਦੇੜ ਚਲੇ ਗਏ।ਕਹਿਣ ਤੋਂ ਭਾਵ ਇਹ ਗੁਰਗੱਦੀ ਸਿੰਘਾਸਨ, ਪਲੰਘ, ਡੇਰੇ
ਜਾਂ ਜਾਇਦਾਦ ਨਾਲ ਤਾਂ ਕੀ ਇਕ ਸ਼ਹਿਰ ਜਾਂ ਇਲਾਕੇ ਨਾਲ ਵੀ ਨਹੀਂ ਸੀ ਜੁੜੀ ਹੋਈ।
ਫਿਰ ਉਹ ਕੀ ਸੀ ਜੋ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਸੌਂਪ ਕੇ ਉਨਾਂ
ਨੂੰ ਗੁਰੂ ਅੰਗਦ ਬਣਾਉਂਦੇ ਹਨ? ਅਸਲ ਵਿਚ ਗੁਰਗੱਦੀ ਕੋਈ ਵਸਤੂ ਨਹੀਂ ਸੀ ਇਹ ਤਾਂ ਇਕ
ਭਾਵ ਸੀ, ਸਿਧਾਂਤ ਸੀ, ਜਿੰਮੇਵਾਰੀ ਸੀ। ਇਸ ਲਈ
ਗੁਰਗੱਦੀ ਵਰਗੇ ਵਸਤੂਵਾਚਕ ਨਾਮ ਦੀ ਬਜਾਏ ਭਾਵਵਾਚਕ ਨਾਮ ਗੁਰਿਆਈ ਵਰਤਣਾ ਉਚਿਤ ਹੈ।
ਇਹ ਗੁਰਿਆਈ ਸੀ ਪੋਥੀ ਸਾਹਿਬ ਦੀ ਬਾਣੀ, ਭਾਵ ਗੁਰੂ ਨਾਨਕ ਦੀ ਆਪਣੀ ਅਤੇ
ਉਹਨਾਂ ਤੋਂ ਪਹਿਲਾਂ ਹੋਏ ਭਗਤ ਨਾਮਦੇਵ, ਭਗਤ ਰਵਿਦਾਸ, ਭਗਤ ਕਬੀਰ ਅਤੇ ਹੋਰ ਭਗਤਾਂ
ਦੀ ਬਾਣੀ ਦੇ ਰੂਪ ਵਿੱਚ ਪ੍ਰਗਟ ਹੋਈ ਵਿਚਾਰਧਾਰਾ, ਜਿਸਦੀ ਰੌਸ਼ਨੀ ਵਿਚ ਨਵੇਂ ਮਨੁੱਖ
ਦੀ ਸਿਰਜਣਾ ਕਰਨਾ ਗੁਰੂ ਨਾਨਕ ਦਾ ਮਿਸ਼ਨ ਸੀ। ਭਗਤ
ਨਾਮਦੇਵ ਜੀ ਅਤੇ ਭਗਤ ਕਬੀਰ ਜੀ ਇਸ ਵਿਚਾਰਧਾਰਾ ਨੂੰ ਗੁਰਮਤਿ ਮਾਰਗ ਜਾਂ ਗੁਰਮਤਿ
ਵਿਚਾਰਧਾਰਾ ਦਾ ਨਾਮ ਦੇ ਚੁੱਕੇ ਸਨ-
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ
॥ ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ॥ (718, ਨਾਮਦੇਵ ਜੀ)
ਗੁਰਮਤਿ ਰਾਮ ਨਾਮ ਗਹੁ ਮੀਤਾ ॥ ਪ੍ਰਣਵੈ ਨਾਮਾ ਇਉ ਕਹੈ ਗੀਤਾ ॥ (874, ਨਾਮਦੇਵ ਜੀ)
ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥ਰਾਮੈ ਰਾਮ ਰਮਤ ਸੁਖੁ ਪਾਵੈ ॥ (326, ਕਬੀਰ ਜੀ)
ਮੇਰੇ ਰਾਮ ਐਸਾ ਖੀਰੁ ਬਿਲੋਈਐ ॥
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥(332, ਕਬੀਰ ਜੀ)
ਗੁਰਮਤਿ ਰਾਮੈ ਨਾਮਿ ਬਸਾਈ ॥ ਅਸਥਿਰੁ ਰਹੈ ਨ ਕਤਹੂੰ ਜਾਈ ॥ (481, ਕਬੀਰ ਜੀ)
ਅਜਿਹੀ ਵਿਚਾਰਧਾਰਾ ਨੂੰ ਅਪਨਾਉਣ ਵਾਲਿਆਂ ਨੂੰ ਕਬੀਰ ਸਾਹਿਬ ਨੇ ਗੁਰਮੁਖ ਕਿਹਾ ਸੀ-
ਜਾ ਕਉ ਗੁਰਮੁਖਿ ਆਪਿ ਬੁਝਾਈ ॥ਤਾ ਕੇ ਹਿਰਦੈ ਰਹਿਆ ਸਮਾਈ ॥ (655, ਕਬੀਰ ਜੀ)
ਕਹੈ ਕਬੀਰੁ ਏਕੈ ਕਰਿ ਕਰਨਾ ॥ ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥ (872, ਕਬੀਰ ਜੀ)
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ॥
ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ॥(970, ਕਬੀਰ ਜੀ)
ਐਸਾ ਜੋਗੁ ਕਮਾਵਹੁ ਜੋਗੀ ॥ ਜਪ ਤਪ ਸੰਜਮੁ ਗੁਰਮੁਖਿ ਭੋਗੀ ॥ (970, ਕਬੀਰ ਜੀ)
ਇਸ ਗੁਰਮਤਿ ਵਿਚਾਰਧਾਰਾ ਦੇ ਮੋਢੀ
ਸਿਧਾਂਤਕਾਰ ਕਿਰਤੀ ਸ਼੍ਰੇਣੀ ਨਾਲ ਸਬੰਧਤ ਸਨ।ਆਰਥਿਕ ਅਤੇ ਸਮਾਜਿਕ ਤੌਰ ਤੇ ਪਿਛਾੜ ਕੇ
ਰੱਖੇ ਗਏ ਵਰਗਾਂ ਦੇ ਲੋਕ ਸਨ। ਦੂਜੇ ਪਾਸੇ ਦੋਨਾਂ ਸਥਾਪਤ ਧਰਮਾਂ ਦੇ ਸੰਸਥਾਨਾ ਤੇ
ਹਮੇਸ਼ਾ ਵਾਂਗ ਉੱਚ ਸ਼੍ਰੇਣੀਆਂ ਅਤੇ ਸੱਤਾ ਸੰਪਨ ਲੋਕਾਂ ਦਾ ਕਬਜ਼ਾ ਸੀ। ਭਗਤ ਕਵੀਆਂ ਨੇ
ਸਥਾਪਤ ਧਰਮਾਂ ਦੇ ਪਾਖੰਡਾਂ ਅਤੇ ਝਮੇਲਆਂ ਨੂੰ ਰੱਦ ਕਰਦਿਆਂ ਹੋਇਆਂ ਇਹਨਾਂ ਦੀ
ਇਜ਼ਾਰੇਦਾਰੀ ਨੂੰ ਚੈਲਿੰਜ ਕੀਤਾ ਅਤੇ ਦੋਵਾਂ ਤੋਂ ਸੁਤੰਤਰ ਮਨੁੱਖ ਦਾ ਮਾਡਲ ਪੇਸ਼
ਕੀਤਾ-
ਹਿੰਦੂ ਅੰਨ੍ਹਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ
॥ (875, ਭਗਤ ਨਾਮਦੇਵ ਜੀ)
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ (477, ਕਬੀਰ ਜੀ)
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥ (654, ਕਬੀਰ ਜੀ)
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥ (1349, ਕਬੀਰ ਜੀ)
ਭਗਤ ਕਵੀਆਂ ਨੇ ਜਿਸ ਤਰ੍ਹਾਂ ਦੇ
ਸੁਤੰਤਰ ਮਨੁੱਖ ਦਾ ਸੁਪਨਾ ਲਿਆ ਓਹੋ ਜਿਹਾ ਜੀਵਨ ਜੀਵਿਆ, ਵਿਅਕਤੀਗਤ ਤੌਰ ਤੇ ਧਰਮ
ਦੇ ਠੇਕੇਦਾਰਾਂ ਅਤੇ ਸਥਾਪਤ ਸੰਸਥਾਨਾਂ ਨਾਲ ਪੂਰੀ ਸ਼ਕਤੀ ਨਾਲ ਲੋਹਾ ਲਿਆ। ਪਰ ਉਹ ਆਮ
ਲੋਕਾਂ ਦੇ ਮਨਾਂ ਤੋਂ ਧਰਮ-ਸੱਤਾ ਅਤੇ ਰਾਜ-ਸੱਤਾ ਦੇ ਜਮੂਦ ਨੂੰ ਪ੍ਰਭਾਵਸ਼ਾਲੀ ਪੱਧਰ
ਤੱਕ ਤੋੜ ਨਾ ਸਕੇ, ਗੁਰਮਤਿ ਵਿਚਾਰਧਾਰਾ ਨੂੰ ਸਮਾਜਿਕ ਪਰਵਰਤਨ ਦੀ ਕਿਸੇ ਲੰਮੀ ਚੌੜੀ
ਲਹਿਰ ਵਿਚ ਰੁਪਾਂਤ੍ਰਿਤ ਨਾ ਕਰ ਸਕੇ। ਗੁਰੂ ਨਾਨਕ ਸਾਹਿਬ ਨੇ ਇਸ ਗੁਰਮਤਿ
ਵਿਚਾਰਧਾਰਾ ਦੇ ਅਧਾਰਤ ਨਵੇਂ ਅਤੇ ਸੁਤੰਤਰ ਮਨੁੱਖਾਂ ਦੇ ਸਮਾਜ ਦੀ ਸਿਰਜਨਾ ਦਾ ਬੀੜਾ
ਚੁੱਕਦੇ ਹੋਏ ਸਿੱਖ ਲਹਿਰ ਖੜ੍ਹੀ ਕੀਤੀ। ਸਿੱਖ ਵਿਚਾਰਧਾਰਾ ਨੂੰ ਗੁਰਮਤਿ ਵਿਚਾਰਧਾਰਾ
ਦੇ ਸਮਅਰਥੀ ਬਣਾ ਦਿੱਤਾ।ਆਪਣੇ ਗੁਰਸਿੱਖਾਂ ਲਈ ਗੁਰਮੁਖ ਹੋਣਾ ਲਾਜ਼ਮੀ ਕਰਾਰ ਦੇ
ਦਿੱਤਾ। ਇਸ ਲਹਿਰ ਦੀ ਨਿਰੰਤਰਤਾ ਬਣਾਈ ਰੱਖਣ ਲਈ ਗੁਰਿਆਈ ਦੀ ਰੀਤ ਚਲਾਈ।ਗੁਰੂ ਨਾਨਕ
ਸਾਹਿਬ ਇਹਨਾਂ ਭਗਤਾਂ ਦੀ ਬਾਣੀ ਨੂੰ ਵਿਰਾਸਤੀ ਵਿਚਾਰਧਾਰਾ ਦੇ ਵਜੋਂ ਪੋਥੀ ਸਾਹਿਬ
ਦੇ ਰੂਪ ਵਿਚ ਸੰਭਾਲਿਆ। ਇਸ ਵਿਚਾਰਧਾਰਾ ਭਾਵ ਪੋਥੀ ਸਾਹਿਬ ਦੀ ਸੌਂਪਣਾ ਭਾਈ ਲਹਿਣੇ
ਨੂੰ ਕੀਤੀ। ਇਹ ਪੋਥੀ ਸਾਹਿਬ ਹੋਰ ਭਗਤਾਂ ਅਤੇ ਅਗਲੇ ਗੁਰੂਆਂ ਦੀ ਬਾਣੀ ਦੇ ਲਗਾਤਾਰ
ਵਾਧਿਆਂ ਸਹਿਤ ਗੁਰੂ ਅੰਗਦ ਤੋਂ ਗੁਰੂ ਅਮਰਦਾਸ, ਗੁਰੂ ਅਮਰਦਾਸ ਤੋਂ ਗੁਰੂ ਰਾਮਦਾਸ
ਅਤੇ ਫਿਰ ਗੁਰੂ ਅਰਜਨ ਸਾਹਿਬ ਤੱਕ ਪਹੁੰਚਦੀ ਹੈ। ਗੁਰੂ ਅਰਜਨ ਸਾਹਿਬ ਤੇ ਪਹੁੰਚ ਕੇ
ਇਹ ਆਦਿ ਸ੍ਰੀ ਗਰੰਥ ਸਾਹਿਬ ਦਾ ਰੂਪ ਧਾਰ ਕੇ ਗੁਰਮਤਿ ਵਿਚਾਰਧਾਰਾ ਦਾ ਵਿਸਤ੍ਰਿਤ
ਆਕਾਰ ਅਤੇ ਵਿਸਥਾਰ ਗ੍ਰਹਿਣ ਕਰਦੀ ਹੈ। ਗਰੂ ਗੋਬਿੰਦ ਸਾਹਿਬ ਤੱਕ ਪਹੰਚਣ ਤੇ ਇਸ ਵਿਚ
ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਸ਼ਾਮਿਲ ਹੋ ਜਾਂਦੀ ਹੈ। ਅੰਤ ਗੁਰਿਆਈ ਤੇ
ਗੁਰੂ ਅਭੇਦ ਹੋ ਜਾਂਦੇ ਹਨ। ਆਦਿ ਸ੍ਰੀ ਗ੍ਰੰਥ ਸਾਹਿਬ ਨੂੰ ਗੁਰੂ ਦਰਜਾ ਦਿੱਤੇ ਜਾਣ
ਨਾਲ ਗੁਰਮਤਿ ਜਾਂ ਸਿੱਖ ਵਿਚਾਰਧਾਰਾ ਦੇ ਸਿਧਾਂਤਕ ਤੌਰ ਤੇ ਸੰਪੂਰਨ ਹੋਣ ਦੀ ਮੋਹਰ
ਲੱਗਦੀ ਹੈ। ਸਾਰੇ ਗੁਰੂ ਸਾਹਿਬਾਨਾਂ ਨੇ ਇਸ ਗੁਰਮਤਿ ਵਿਚਾਰਧਾਰਾ ਦੀ ਪੈਰਵੀ ਅਤੇ
ਵਿਕਾਸ ਲਈ ਆਪਣੇ ਜੀਵਨ ਦੇ ਆਖਰੀ ਦਮ ਤੱਕ ਬੇਮਿਸਾਲ ਸਿਦਕ ਅਤੇ ਸਿਰੜ ਨਾਲ ਕੰਮ
ਕੀਤਾ। ਸ਼ਹੀਦੀਆਂ ਵੀ ਦਿੱਤੀਆਂ, ਅਖੀਰ ਸਰਬੰਸ ਵੀ ਵਾਰਿਆ। ਸ਼੍ਰੀ ਗਰੰਥ ਸਾਹਿਬ ਨੂੰ
ਗੁਰੂ ਪਦਵੀ ਦਿੱਤੀ ਜਾਣਾ ਗੁਰਮਤਿ ਦੇ ਪ੍ਰਸੰਗ ਵਿਚ ਕੋਈ ਹੈਰਾਨੀ ਜਨਕ ਜਾਂ ਅਚਾਨਕ
ਵਾਪਰੀ ਘਟਨਾ ਨਹੀਂ ਸੀ। ਇਸ ਤੋਂ ਪਹਿਲਾਂ ਸਾਰੇ ਬਾਣੀਕਾਰ ਗੁਰੂਆਂ ਨੇ ਆਪਣੀ ਰਚਨਾ
ਵਿਚ ਗੁਰੂ ਦੇ ਉਪਦੇਸ਼, ਸ਼ਬਦ ਜਾਂ ਬਾਣੀ ਨੂੰ ਸਭ ਤੋਂ ਉਚਾ ਦਰਜਾ ਦਿੰਦੇ ਹੋਏ ਅਨੇਕਾਂ
ਵਾਰ ਲਿਖਿਆ -
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ
ਰੇ ਭਾਈ ॥
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥ (727, ਮਃ 9)
ਤਿਸ ਕੀ ਟੇਕ ਮਨੈ ਮਹਿ ਰਾਖੁ ॥ ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥ (178, ਮਃ 5)
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ (304, ਮਃ 4)
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥ ਸਤਿਗੁਰਿ ਸੇਵਿਐ ਰਿਦੈ ਸਮਾਣੀ ॥ (119, ਮਃ
3)
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ (1243, ਮਃ 2)
ਗੁਰ ਕਾ ਸਬਦੁ ਵੀਚਾਰਿ ਜੋਗੀ ॥ ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥ (879, ਮਃ 1)
ਸਭ ਤੋਂ ਸਪੱਸ਼ਟ ਗੁਰੂ ਰਾਮਦਾਸ ਜੀ
ਨੇ ਕਿਹਾ-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ
ਬਾਣੀ ਅੰਮ੍ਰਿਤੁ ਸਾਰੇ ॥ (982, ਮਃ 4)
ਇਸ ਤੋਂ ਪਿੱਛੇ ਜਾਈਏ ਤਾਂ ਸਾਨੂੰ
ਕਬੀਰ ਸਾਹਿਬ ਗੁਰੂ ਦੀ ਬਾਣੀ ਜਾਂ ਗੁਰੂ ਕੇ ਸ਼ਬਦ ਦੀ ਸਰਬ ਉੱਚਤਾ ਨੂੰ ਵਾਰ ਵਾਰ
ਸਥਾਪਤ ਕਰਦੇ ਨਜ਼ਰ ਆਉਂਦੇ ਹਨ-
ਰਮਈਆ ਜਪਹੁ ਪ੍ਰਾਣੀ ਅਨਤ ਜੀਵਣ
ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥(92, ਕਬੀਰ ਜੀ)
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥
ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥ (334, ਕਬੀਰ ਜੀ)
ਤ੍ਰਿਸਨਾ ਤ੍ਰਿਖਾ ਭੂਖ ਭ੍ਰਮਿ ਲਾਗੀ ਹਿਰਦੈ ਨਾਹਿ ਬੀਚਾਰਿਓ ਰੇ ॥
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥ (335, ਕਬੀਰ ਜੀ)
ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥
ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥ (969, ਕਬੀਰ ਜੀ)
ਕਬੀਰ ਸਾਹਿਬ ਗੁਰਮਤਿ ਦੇ ਇਸ ਮੂਲ
ਵਿਚਾਰ ਦੀ ਪ੍ਰੇਰਨਾ ਆਪਣੇ ਗੁਰੂ ਰਾਮਾਨੰਦ ਜੀ ਤੋਂ ਗ੍ਰਹਿਣ ਕਰਦੇ ਪ੍ਰਤੀਤ ਹੁੰਦੇ
ਹਨ।ਭਗਤ ਰਾਮਾਨੰਦ ਜੀ ਆਖਦੇ ਹਨ-
ਸਤਿਗੁਰ ਮੈ ਬਲਿਹਾਰੀ ਤੋਰ॥ ਜਿਨਿ
ਸਕਲ ਬਿਕਲ ਭ੍ਰਮ ਕਾਟੇ ਮੋਰ ॥
ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥ (1195, ਰਾਮਾਨੰਦ
ਜੀ)
ਗੁਰਮਤਿ ਵਿਚਾਰਧਾਰਾ ਜਿਸ ਇਕ
ਪਰਮਾਤਮਾ ਦੀ ਭਗਤੀ ਤੇ ਜ਼ੋਰ ਦਿੰਦੀ ਹੈ ਉਸ ਦੇ ਸੰਕਲਪ ਦਾ ਤੱਤ ਸਾਰ ਮੂਲ਼ਮੰਤਰ ਦੇ
ਰੂਪ ਵਿਚ ਸੂਤਰਤ ਕੀਤਾ ਗਿਆ-
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਗੁਰੂ ਸਾਹਿਬ ਨੇ ਆਦਿ ਸ੍ਰੀ ਗਰੰਥ ਦੇ ਅਰੰਭ ਵਿੱਚ ਇਹ ਮੂਲ ਮੰਤਰ ਦਰਜ ਕੀਤਾ।ਹਰੇਕ
ਬਾਣੀ ਦੇ ਆਰੰਭ ਵਿਚ ਇਸ ਦਾ ਪੂਰਾ ਜਾਂ ਸੰਖੇਪ ਰੂਪ ਪ੍ਰਕਾਸ਼ਤ ਕੀਤਾ-
ੴ ਸਤਿਗੁਰ ਪ੍ਰਸਾਦਿ ॥
ਇਸ ਮੂਲ ਮੰਤਰ ਦੇ ਬਹੁਤੇ ਅੰਸ਼ਾਂ
ਅਤੇ ਸਾਰੇ ਭਾਵਾਂ ਦੀੇ ਗੂੰਜ ਗੁਰਮਤਿ ਵਿਚਾਰਧਾਰਾ ਦੇ ਮੁੱਢਲੇ ਸਿਧਾਂਤਕਾਰਾਂ ਦੀ
ਬਾਣੀ ਵਿਚ ਥਾਂ ਪੁਰ ਥਾਂ ਮਿਲਦੀ ਹੈ -
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ
ਤਤ ਸੋਈ ॥ (485, ਨਾਮਦੇਵ ਜੀ)
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥ (485, ਨਾਮਦੇਵ ਜੀ)
ਸਭ ਰਾਮੁ ਏਕੁ ਕਰਿ ਜਾਨਿਆ ॥ (657, ਨਾਮਦੇਵ ਜੀ)
ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥ (693, ਨਾਮਦੇਵ ਜੀ)
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥ (727, ਨਾਮਦੇਵ ਜੀ)
ਹਉ ਤਉ ਏਕੁ ਰਮਈਆ ਲੈਹਉ ॥ ਆਨ ਦੇਵ ਬਦਲਾਵਨਿ ਦੈਹਉ ॥ (874, ਨਾਮਦੇਵ ਜੀ)
ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੁੋਗਵੈ ਸੋਈ ॥ (658, ਰਵਿਦਾਸ ਜੀ)
ਹਮ ਤਉ ਏਕ ਰਾਮੁ ਕਹਿ ਛੂਟਿਆ ॥ (794, ਰਵਿਦਾਸ ਜੀ)
ਏਕੁ ਮੁਕੰਦੁ ਕਰੈ ਉਪਕਾਰੁ ॥ ਹਮਰਾ ਕਹਾ ਕਰੈ ਸੰਸਾਰੁ ॥ (875, ਰਵਿਦਾਸ ਜੀ)
ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ (1293, ਰਵਿਦਾਸ ਜੀ)
ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥ (92, ਕਬੀਰ ਜੀ)
ਜਬ ਹਮ ਏਕੋ ਏਕੁ ਕਰਿ ਜਾਨਿਆ ॥ (324, ਕਬੀਰ ਜੀ)
ਜੀਉ ਏਕੁ ਅਰੁ ਸਗਲ ਸਰੀਰਾ ॥ (330, ਕਬੀਰ ਜੀ)
ਅਹਿਨਿਸਿ ਏਕ ਨਾਮ ਜੋ ਜਾਗੇ ॥ (330, ਕਬੀਰ ਜੀ)
ਏਕ ਨਾਮ ਕਲਿਪ ਤਰ ਤਾਰੇ ॥ (330, ਕਬੀਰ ਜੀ)
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥ (335, ਕਬੀਰ ਜੀ)
ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥ (333, ਕਬੀਰ ਜੀ)
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥ (336, ਕਬੀਰ ਜੀ)
ਉਰਵਾਰਿ ਪਾਰਿ ਸਭ ਏਕੋ ਦਾਨੀ ॥ (337, ਕਬੀਰ ਜੀ)
ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥ (339, ਕਬੀਰ ਜੀ)
ਨਾ ਓਹੁ ਬਢੈ ਨ ਘਟਤਾ ਜਾਇ ॥ ਅਕੁਲ ਨਿਰੰਜਨ ਏਕੈ ਭਾਇ ॥ (343, ਕਬੀਰ ਜੀ)
ਤੀਨਿ ਦੇਵ ਏਕ ਸੰਗਿ ਲਾਇ ॥ (344, ਕਬੀਰ ਜੀ)
ਕਹੁ ਕਬੀਰ ਜਨਿ ਏਕੋ ਬੂਝਿਆ ॥ ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥ (476, ਕਬੀਰ
ਜੀ)
ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥ (478, ਕਬੀਰ ਜੀ)
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥ (482, ਕਬੀਰ ਜੀ)
ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥ (483, ਕਬੀਰ ਜੀ)
ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥ (483, ਕਬੀਰ ਜੀ)
ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥ (483, ਕਬੀਰ ਜੀ)
ਪੂਜਹੁ ਰਾਮੁ ਏਕੁ ਹੀ ਦੇਵਾ ॥ (484, ਕਬੀਰ ਜੀ)
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥ (524, ਕਬੀਰ ਜੀ)
ਕੇਵਲ ਨਾਮੁ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ ॥ (692, ਕਬੀਰ ਜੀ)
ਆਪੁ ਪਛਾਨੈ ਤ ਏਕੈ ਜਾਨੈ ॥ (855, ਕਬੀਰ ਜੀ)
ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥ (856, ਕਬੀਰ ਜੀ)
ਦਰਸਨੁ ਛੋਡਿ ਭਏ ਸਮਦਰਸੀ ਏਕੋ ਨਾਮੁ ਧਿਆਵਹਿਗੇ ॥ (1103, ਕਬੀਰ ਜੀ)
ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥ (1104, ਕਬੀਰ ਜੀ)
ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥ (1124, ਕਬੀਰ ਜੀ)
ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥ (1349, ਕਬੀਰ ਜੀ)
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ (1349, ਕਬੀਰ ਜੀ)
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥ (1350, ਕਬੀਰ ਜੀ)
ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥ (1365, ਕਬੀਰ ਜੀ)
ਓਅੰਕਾਰ ਆਦਿ ਮੈ ਜਾਨਾ ॥ ਲਿਖਿ
ਅਰੁ ਮੇਟੈ ਤਾਹਿ ਨ ਮਾਨਾ ॥ ਓਅੰਕਾਰ ਲਖੈ ਜਉ ਕੋਈ ॥ ਸੋਈ ਲਖਿ ਮੇਟਣਾ ਨ ਹੋਈ ॥
(340, ਕਬੀਰ ਜੀ)
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ
ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥ (694, ਰਵਿਦਾਸ ਜੀ)
ਸਤ ਕਾ ਸਬਦੁ ਕਬੀਰਾ ਕਹੈ ॥ ਪੰਡਿਤ ਹੋਇ ਸੁ ਅਨਭੈ ਰਹੈ ॥ (343, ਕਬੀਰ ਜੀ)
ਹਮਰੋ ਕਰਤਾ ਰਾਮੁ ਸਨੇਹੀ ॥ (692, ਨਾਮਦੇਵ ਜੀ)
ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥ (346, ਰਵਿਦਾਸ ਜੀ)
ਕਰਤਾ ਹੋਇ ਸੁ ਅਨਭੈ ਰਹੈ ॥ (1167, ਰਵਿਦਾਸ ਜੀ)
ਆਪ ਹੀ ਕਰਤਾ ਬੀਠੁਲੁ ਦੇਉ ॥ (1351, ਨਾਮਦੇਵ ਜੀ)
ਆਪੇ ਕਰਤਾ ਆਪੇ ਦੇਉ ॥ (343, ਕਬੀਰ ਜੀ)
ਕਰਿ ਕਰਤਾ ਉਤਰਸਿ ਪਾਰੰ ॥ ਕਹੈ ਕਬੀਰਾ ਸਾਰੰ ॥ (972, ਕਬੀਰ ਜੀ)
ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥
ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥ (1371, ਕਬੀਰ ਜੀ)
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥ (487, ਧੰਨਾ ਜੀ)
ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥ (526, ਜੈਦੇਵ ਜੀ)
ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥ (1351, ਨਾਮਦੇਵ ਜੀ)
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥ (1351, ਨਾਮਦੇਵ ਜੀ)
ਕਾਲ ਕਲਪਨਾ ਕਦੇ ਨ ਖਾਇ ॥ ਆਦਿ ਪੁਰਖ ਮਹਿ ਰਹੈ ਸਮਾਇ ॥ (343, ਕਬੀਰ ਜੀ)
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥ (482, ਕਬੀਰ ਜੀ)
ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥ (793, ਕਬੀਰ ਜੀ)
ਪਰਮ ਜੋਤਿ ਪੁਰਖੋਤਮੋ ਜਾ ਕੈ ਰੇਖ ਨ ਰੂਪ ॥ (857, ਕਬੀਰ ਜੀ)
ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥ (870, ਕਬੀਰ ਜੀ)
ਆਦਿ ਪੁਰਖ ਤੇ ਹੋਇ ਅਨਾਦਿ ॥ (873, ਕਬੀਰ ਜੀ)
ਓਇ ਪਰਮ ਪੁਰਖ ਦੇਵਾਧਿ ਦੇਵ ॥ (1194, ਕਬੀਰ ਜੀ)
ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥ (1350, ਕਬੀਰ ਜੀ)
ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥ (1165, ਨਾਮਦੇਵ ਜੀ)
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥ (1351, ਨਾਮਦੇਵ ਜੀ)
ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥ (1123, ਕਬੀਰ ਜੀ)
ਦੇਹਿ ਅਭੈ ਪਦੁ ਮਾਂਗਉ ਦਾਨ ॥ (1163, ਕਬੀਰ ਜੀ)
ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ॥ (339, ਕਬੀਰ ਜੀ)
ਨਿਰਭਉ ਕੈ ਘਰਿ ਬਜਾਵਹਿ ਤੂਰ ॥ (971, ਕਬੀਰ ਜੀ)
ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥ (1123, ਕਬੀਰ ਜੀ)
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥ (727, ਕਬੀਰ ਜੀ)
ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥
ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥ (1123, ਕਬੀਰ ਜੀ)
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥
ਕਹੁ ਕਬੀਰ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ ॥ (1252, ਕਬੀਰ ਜੀ)
ਗੁਰ ਪਰਸਾਦੀ ਜਾਨਿਆ ॥ਜਨੁ ਨਾਮਾ ਸਹਜ ਸਮਾਨਿਆ ॥ (657, ਨਾਮਦੇਵ ਜੀ)
ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥
ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥ (973, ਨਾਮਦੇਵ ਜੀ)
ਸਾਈ ਪ੍ਰੀਤਿ ਜਿ ਆਪੇ ਲਾਏ ॥ ਗੁਰ ਪਰਸਾਦੀ ਦੁਬਿਧਾ ਜਾਏ ॥ (1164, ਨਾਮਦੇਵ ਜੀ)
ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥ (525, ਰਵਿਦਾਸ ਜੀ)
ਉਪਜੈ ਸਹਜੁ ਗਿਆਨ ਮਤਿ ਜਾਗੈ ॥ ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ॥ (92, ਕਬੀਰ ਜੀ)
ਗੁਰ ਪਰਸਾਦੀ ਜੈਦੇਉ ਨਾਮਾਂ ॥ ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥ (330, ਕਬੀਰ
ਜੀ)
ਮੇਰੇ ਮਨ ਮਨ ਹੀ ਉਲਟਿ ਸਮਾਨਾ॥
ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ॥ (333, ਕਬੀਰ ਜੀ)
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ਚੂਕਿ ਗਈ ਫਿਰਿ ਆਵਨ ਜਾਨੀ ॥ (337, ਕਬੀਰ ਜੀ)
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥ ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥ (478,
ਕਬੀਰ ਜੀ)
ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥
ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥ (479, ਕਬੀਰ ਜੀ)
ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥
ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥ (480, ਕਬੀਰ ਜੀ)
ਇਹ ਬਸਤੀ ਤਾ ਬਸਤ ਸਰੀਰਾ ॥ ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥ (481, ਕਬੀਰ ਜੀ)
ਸੁ ਰਸੁ ਕਬੀਰੈ ਜਾਨਿਆ ॥ ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥ (655, ਕਬੀਰ ਜੀ)
ਸੰਤ ਭਾਗਿ ਓਹ ਪਾਛੈ ਪਰੈ ॥ ਗੁਰ ਪਰਸਾਦੀ ਮਾਰਹੁ ਡਰੈ ॥ (871, ਕਬੀਰ ਜੀ)
ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥ ਗੁਰ ਪਰਸਾਦੀ ਉਤਰਹਿ ਪਾਰਿ ॥ (971, ਕਬੀਰ
ਜੀ)
ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥ (1103, ਕਬੀਰ ਜੀ)
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥ (1370, ਕਬੀਰ ਜੀ)
ਉਪਰੋਕਤ ਵਿਚਾਰ ਪ੍ਰਗਟ ਕਰਨ
ਲੱਗਿਆਂ ਜਦ ਭਗਤਾਂ ਖਾਸਕਰ ਕਬੀਰ ਜੀ ਦੀਆਂ ਟੂਕਾਂ ਵਾਰ ਵਾਰ ਸਾਹਮਣੇ ਆਉਂਦੀਆਂ ਹਨ
ਤਾਂ ਮੈਂ ਕਬੀਰ ਹੋਣ ਦੇ ਮਹੱਤਵ ਨੂੰ ਜਾਨਣ ਸਮਝਣ ਦੇ ਆਹਰੇ ਲੱਗ ਜਾਂਦਾ ਹਾਂ। ਕਬੀਰ
ਹੋਣ ਦੇ ਮਹੱਤਵ ਨੂੰ ਮੈਂ ਉਹਨਾਂ ਦੀ ਉਸ ਰਚਨਾ ?ਚੋਂ ਪਛਾਨਣ ਦਾ ਯਤਨ ਕਰਦਾ ਹਾਂ ਜੋ
ਗੁਰੂ ਗਰੰਥ ਸਾਹਿਬ ਵਿਚ ਦਰਜ ਹੈ।ਮੈਂ ਉਹਨਾਂ ਦੀ ਕੇਵਲ ਇਹੀ ਰਚਨਾ ਪੜ੍ਹੀ ਹੈ। ਹੋ
ਸਕਦਾ ਹੈ ਕਿ ਉਹਨਾਂ ਦੀ ਸਮੁੱਚੀ ਰਚਨਾ ਨਾਲ ਉਹਨਾਂ ਦੇ ਮਹੱਤਵ ਦੇ ਹੋਰ ਅਨੇਕਾਂ
ਪਸਾਰ ਅਤੇ ਵਿਸਥਾਰ ਜੁੜੇ ਹੋਣ।
ਇਲਾਕਾਈ ਪ੍ਰਭਾਵ ਹੋਣ ਕਰਕੇ ਜਿਥੇ
ਸਾਰੇ ਭਗਤਾਂ ਦੀ ਬਾਣੀ ਵਿਚ ਸ਼ਬਦਾਵਲੀ ਦੀ ਕੁਝ ਵੰਨ ਸੁਵੰਵਤਾ ਹੈ ਉਥੇ ਇਸ ਵਿਚ ਬਹੁਤ
ਸਾਰੇ ਸਾਂਝੇ ਭਾਸ਼ਾਈ ਤੱਤ ਮੌਜੂਦ ਹਨ। ਭਗਤ ਕਵੀਆਂ ਦੇ ਵੱਖ ਵੱਖ ਇਲਾਕਿਆਂ ਨਾਲ
ਸਬੰਧਤ ਹੋਣ ਦੇ ਬਾਵਜੂਦ ਉਹਨਾਂ ਦਾ ਇਕ ਦੂਸਰੇ ਨੂੰ ਜਾਣਦੇ, ਪੜ੍ਹਦੇ ਅਤੇ ਵਿਚਾਰਦੇ
ਹੋਣ ਦਾ ਸਿਲਸਿਲਾ ਵੀ ਚਲਦਾ ਰਿਹਾ। ਉਹਨਾਂ ਇਕ ਦੂਸਰੇ ਦੀ ਕਾਵਿ ਭਾਸ਼ਾ ਨੂੰ
ਪ੍ਰਭਾਵਿਤ ਵੀ ਕੀਤਾ। ਸਮੇਂ ਦੇ ਬੀਤਣ ਨਾਲ ਵੀ ਇਸ ਭਾਸ਼ਾ ਵਿਚ ਤਬਦੀਲੀਆਂ ਵਾਪਰਦੀਆਂ
ਰਹੀਆਂ।ਜੋ ਸਾਂਝੀ ਕਾਵਿ ਭਾਸ਼ਾ ਬਣੀ ਉਸ ਨੂੰ ਸਾਧ ਭਾਸ਼ਾ ਜਾਂ ਸੰਤ ਭਾਸ਼ਾ ਕਿਹਾ ਜਾਂਦਾ
ਹੈ। ਜਿਥੇ ਇਸ ਭਾਸ਼ਾ ਵਿਚ ਕਾਵਿਕ ਸਹਿਜਤਾ ਤੇ ਸਰਲਤਾ ਸੀ ਅਤੇ ਜ਼ੁਬਾਨ ਤੇ ਚੜ੍ਹਨ ਲਈ
ਰਸੀਲੀ ਸੀ ਉਥੇ ਇਹ ਭੂਗੋਲਿਕ ਤੌਰ ਤੇ ਵੱਡੇ ਇਲਕੇ ਦੀ ਵਸੋਂ ਵਿਚ ਸੰਚਾਰੀ ਜਾ ਸਕਦੀ
ਸੀ। ਜਨ ਸਧਾਰਨ ਦੇ ਮਨ ਨੂੰ ਟੁੰਬਣ ਦੀ ਦ੍ਰਿਸ਼ਟੀ ਤੋਂ ਸੰਤਾਂ ਭਗਤਾਂ ਵਲੋਂ ਇਸ ਭਾਸ਼ਾ
ਨੂੰ ਵਿਕਸਤ ਕੀਤਾ ਗਿਆ। ਇਸ ਸਾਧ ਭਾਸ਼ਾ ਦਾ ਜੋ ਵਿਸਤ੍ਰਿਤ ਅਤੇ ਵਿਕਸਤ ਸਰੂਪ ਕਬੀਰ
ਸਾਹਿਬ ਦੀ ਬਾਣੀ ਵਿਚ ਪ੍ਰਗਟ ਹੁੰਦਾ ਹੈ ਸਾਰੇ ਗੁਰੂ ਸਾਹਿਬਾਨ ਆਪਣੀ ਬਹੁਤੀ ਬਾਣੀ
ਵਿਚ ਉਸੇ ਦੀ ਵਰਤੋਂ ਕਰਦੇ ਹਨ। ਇਹੀ ਕਾਰਨ ਹੈ ਕਿ ਕਬੀਰ ਸਾਹਿਬ ਦੀ ਬਾਣੀ ਦੀ ਬਹੁਤ
ਸਾਰੀ ਸ਼ਬਦਾਵਲੀ ਸਿੱਖੀ ਦੀ ਪਛਾਣ ਦੀ ਸ਼ਬਦਾਵਲੀ ਬਣਦੀ ਹੈ।ਕਈ ਉਦਾਹਰਣ ਹਨ, ਜਿਵੇਂ
ਗੁਰਮਤਿ, ਗੁਰਮੁਖ, ਗੁਰਪ੍ਰਸਾਦਿ, ਸੰਤ, ਗੁਰੂ, ਸਤਿਗੁਰ, ਨਾਮ, ਸਾਧਸੰਗਤ,
ਸਤਿਸੰਗਤ, ਗੋਬਿੰਦ, ਅੰਮ੍ਰਿਤ, ਕੀਰਤਨ, ਸਿਮਰਨੁ ਆਦਿ। ਅੱਜ ਇਹ ਨਰੋਲ ਸਿੱਖੀ ਦੇ
ਸ਼ਬਦ ਜਾਪਦੇ ਜਾਂ ਸਮਝੇ ਜਾਂਦੇ ਹਨ ਪਰ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਇਹਨਾਂ ਦੀ
ਕਬੀਰ ਬਾਣੀ ਵਿਚ ਭਰਪੂਰ ਵਰਤੋਂ ਹੋਈ ਸੀ। ਕੁਝ ਟੂਕਾਂ ਦੇਖੀਆਂ ਜਾ ਸਕਦੀਆਂ ਹਨ-
ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥ (324)
ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ ॥ (325)
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥ਅਮੋਲ ਦਾਸੁ ਕਰਿ ਲੀਨੋ ਅਪਨਾ ॥ (331)
ਸਤਿਗੁਰ ਕੀਨੋ ਪਰਉਪਕਾਰੁ ॥ ਕਾਢਿ ਲੀਨ ਸਾਗਰ ਸੰਸਾਰ ॥ (331)
ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥ (333)
ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥ (334)
ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਨ ਸਚੁ ਰਹਿਓ॥ (336)
ਚਰਨ ਕਮਲ ਗੋਬਿੰਦ ਰੰਗੁ ਲਾਗਾ॥
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥ (343)
ਸਾਧਸੰਗਤਿ ਉਪਜੈ ਬਿਸ੍ਵਾਸ ॥ਬਾਹਰਿ ਭੀਤਰਿ ਸਦਾ ਪ੍ਰਗਾਸ ॥ (343)
ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥ (476)
ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥ ਜਗਤ ਪਿਤਾ ਮੇਰੈ ਮਨਿ ਭਾਇਆ ॥ (476)
ਭੂਲੀ ਮਾਲਨੀ ਹੈ ਏਉ ॥ਸਤਿਗੁਰੁ ਜਾਗਤਾ ਹੈ ਦੇਉ ॥ (479)
ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥ (481)
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ॥ (969)
ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥ ਇਹੁ ਸਿਮਰਨੁ ਸਤਿਗੁਰ ਤੇ ਪਾਈਐ ॥ (971)
ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥ ਜੇ ਲੋਚੈ ਸਭੁ ਕੋਇ ਵਣਾਹੰਬੈ ॥
ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥ ਸਹਜੇ ਪਾਵੈ ਸੋਇ ਵਣਾਹੰਬੈ ॥ (1104)
ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥(1105)
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥ (1106)
ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ॥(1124)
ਬਿਨੁ ਸਤਿਗੁਰ ਬਾਟ ਨ ਪਾਈ ॥ ਕਹੁ ਕਬੀਰ ਸਮਝਾਈ ॥ (1194)
ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ॥ (1372)
ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ॥ (1373)
ਜਦ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ
ਤਾਂ ਇਹ ਨਿਰੀ ਸ਼ਬਦਾਵਲੀ ਤੱਕ ਸੀਮਤ ਨਹੀਂ। ਗੁਰੂ ਸਾਹਿਬਾਨ ਜਦ ਕਬੀਰ ਸਾਹਿਬ ਦੁਆਰਾ
ਪ੍ਰਗਟਾਏ ਕਿਸੇ ਵਿਚਾਰ ਨੂੰ ਆਪਣੀ ਬਾਣੀ ਰਾਹੀਂ ਦ੍ਰਿੜ ਕਰਵਾਉਂਦੇ ਹਨ ਤਾਂ ਬਹੁਤੀ
ਵਾਰ ਕਬੀਰ ਜੀ ਵਾਲੇ ਛੰਦ ਜਾਂ ਕਾਵਿਕ ਰਵਾਨੀ ਵਿਚ ਕਹਿੰਦੇ ਹਨ।ਹੇਠ ਲਿਖੀ ਉਦਾਹਰਣ
ਇਸ ਵਿਚਾਰ ਨੂੰ ਸਥਾਪਤ ਕਰਦੀ ਹੈ-
ਸਭ ਮਹਿ ਸਚਾ ਏਕੋ ਸੋਈ ਤਿਸ ਕਾ
ਕੀਆ ਸਭੁ ਕਛੁ ਹੋਈ ॥ (1350, ਕਬੀਰ ਜੀ)
ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ (13, ਮਃ 1)
ਸਭ ਮਹਿ ਵਰਤੈ ਏਕੋ ਸੋਇ ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥ (931, ਮਃ 1)
ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥ (1273, ਮਃ 1)
ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਵਿਰਲਾ ਬੂਝੈ ਕੋਈ ॥ (127, ਮਃ 3)
ਸਭ ਮਹਿ ਵਸੈ ਪ੍ਰਭੁ ਏਕੋ ਸੋਇ ਗੁਰਮਤੀ ਘਟਿ ਪਰਗਟੁ ਹੋਇ ॥ (663, ਮਃ 3)
ਸਭ ਮਹਿ ਸਚੁ ਦੂਜਾ ਨਹੀ ਕੋਈ ਸਾਚੀ ਕੀਰਤਿ ਸਚੁ ਸੁਖੁ ਹੋਈ ॥ (880 , ਮਃ 3)
ਇਕ ਹੋਰ ਉਦਾਹਰਣ ਦੇਖ ਸਕਦੇ ਹਾਂ-
ਕਬੀਰ ਅਲਹ ਕੀ ਕਰਿ ਬੰਦਗੀ ਜਿਹ
ਸਿਮਰਤ ਦੁਖੁ ਜਾਇ ॥ (1374, ਕਬੀਰ ਜੀ)
ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥ (218, ਮਃ 5)
ਜਿਸੁ ਸਿਮਰਤ ਸੁਖੁ ਹੋਇ ਸਗਲੇ ਦੂਖ ਜਾਹਿ ॥ (518, ਮਃ 5)
ਭਾਸ਼ਾ ਤੋਂ ਬਾਅਦ ਲਿੱਪੀ ਦੀ ਗੱਲ
ਕਰਦੇ ਹਾਂ।ਗੁਰੂ ਗਰੰਥ ਸਾਹਿਬ ਵਿਚ ਕਬੀਰ ਸਾਹਿਬ ਦੁਆਰਾ ਰਚਿਤ ਅੱਖਰੀ-ਸੁਖਨ (ਬਾਵਨ
ਅੱਖਰੀ) ਮੌਜੂਦ ਹੈ।ਇਸ ਬਾਵਨ ਅੱਖਰੀ ਵਿਚ ਅੱਖਰਾਂ ਦੇ ਨਾਂ ਉਸੇ ਲਿੱਪੀ ਵਾਲੇ ਹਨ
ਜਿਸ ਨੂੰ ਅਸੀਂ ਗੁਰਮੁਖੀ ਲਿੱਪੀ ਆਖਦੇ ਹਾਂ।ਹੋ ਸਕਦਾ ਹੈ ਕਿ ਇਸ ਲਿੱਪੀ ਦਾ ਨਾਂ
?ਗਰੁਮੁਖੀ? ਕਬੀਰ ਸਾਹਿਬ ਦੇ ਵੇਲੇ ਪਿਆ ਹੋਵੇ, ਕਿਉਂਕਿ ਗੁਰਮੁਖ ਸ਼ਬਦ ਦੀ ਵਰਤੋਂ
ਉਹਨਾਂ ਦੀ ਬਾਣੀ ਵਿੱਚ ਕਈ ਵਾਰ ਹੋਈ ਹੈ।ਅਜਿਹਾ ਨਾ ਵੀ ਹੋਵੇ ਤਾਂ ਵੀ ਇਹ ਤਾਂ
ਨਿਸਚਿਤ ਹੈ ਕਿ ਇਹ ਲਿੱਪੀ ਕਬੀਰ ਸਾਹਿਬ ਦੇ ਵੇਲੇ ਮੌਜੂਦ ਸੀ। ਕੇਵਲ ਮੌਜੂਦ ਹੀ
ਨਹੀਂ ਸੀ ਸਗੋਂ ਕਬੀਰ ਸਾਹਿਬ ਦੀ ਆਪਣੇ ਸੁਖਨ ਲਈ ਮਨਭਾਉਂਦੀ ਲਿੱਪੀ ਸੀ।ਕੋਈ ਸੁਖਨਵਰ
ਆਪਣੀ ਮਨਭਾਉਂਦੀ ਜਾਂ ਵਧੇਰੇ ਵਰਤੋਂ ਵਾਲੀ ਲਿੱਪੀ ਤੇ ਹੀ ਅੱਖਰੀ-ਸੁਖਨ ਲਿਖੇਗਾ।
ਕਬੀਰ ਸਾਹਿਬ ਦੀ ਇਸ ਰਚਨਾ ਦੇ ਅੰਸ਼ਾਂ ਤੇ ਨਜ਼ਰ ਮਾਰਦੇ ਹਾਂ-
ਕਕਾ ਕਿਰਣਿ ਕਮਲ ਮਹਿ ਪਾਵਾ ॥ ਸਸਿ
ਬਿਗਾਸ ਸੰਪਟ ਨਹੀ ਆਵਾ ॥
ਖਖਾ ਇਹੈ ਖੋੜਿ ਮਨ ਆਵਾ॥ਖੋੜੇ ਛਾਡਿ ਨ ਦਹ ਦਿਸ ਧਾਵਾ ॥
ਗਗਾ ਗੁਰ ਕੇ ਬਚਨ ਪਛਾਨਾ॥ ਦੂਜੀ ਬਾਤ ਨ ਧਰਈ ਕਾਨਾ ॥
ਘਘਾ ਘਟਿ ਘਟਿ ਨਿਮਸੈ ਸੋਈ॥ ਘਟ ਫੂਟੇ ਘਟਿ ਕਬਹਿ ਨ ਹੋਈ ॥
ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥
ਰਾਰਾ ਰਸੁ ਨਿਰਸ ਕਰਿ ਜਾਨਿਆ ॥ ਹੋਇ ਨਿਰਸ ਸੁ ਰਸੁ ਪਹਿਚਾਨਿਆ ॥
ਲਲਾ ਐਸੇ ਲਿਵ ਮਨੁ ਲਾਵੈ ॥ ਅਨਤ ਨ ਜਾਇ ਪਰਮ ਸਚੁ ਪਾਵੈ ॥
ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥ ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥
ਸਸਾ ਸੋ ਨੀਕਾ ਕਰਿ ਸੋਧਹੁ ॥ ਘਟ ਪਰਚਾ ਕੀ ਬਾਤ ਨਿਰੋਧਹੁ ॥
ਖਖਾ ਖੋਜਿ ਪਰੈ ਜਉ ਕੋਈ ॥ ਜੋ ਖੋਜੈ ਸੋ ਬਹੁਰਿ ਨ ਹੋਈ ॥
ਸਸਾ ਸੋ ਸਹ ਸੇਜ ਸਵਾਰੈ ॥ ਸੋਈ ਸਹੀ ਸੰਦੇਹ ਨਿਵਾਰੈ ॥
ਹਾਹਾ ਹੋਤ ਹੋਇ ਨਹੀ ਜਾਨਾ ॥ ਜਬ ਹੀ ਹੋਇ ਤਬਹਿ ਮਨੁ ਮਾਨਾ ॥ ------- (340-343,
ਕਬੀਰ ਜੀ)
ਗੁਰੂ ਨਾਨਕ ਸਾਹਿਬ ਵੀ ਆਪਣੀ ਬਾਣੀ
ਨੂੰ ਲਿਖਣ ਲਈ ਇਸੇ ਗੁਰਮੁਖੀ ਲਿੱਪੀ ਦੀ ਵਰਤੋਂ ਕਰਦੇ ਹਨ।ਇਸ ਦਾ ਸਬੂਤ ਹੈ ਗੁਰੂ
ਗਰੰਥ ਸਾਹਿਬ ਵਿਚ ਦਰਜ ਦੂਸਰਾ ਅੱਖਰੀ-ਸੁਖਨ ਜੋ ਗੁਰੂ ਨਾਨਕ ਸਾਹਿਬ ਦੀ ਰਚਨਾ ਹੈ।ਇਸ
ਦੇ ਅੰਸ਼ ਵੀ ਦੇਖੇ ਜਾ ਸਕਦੇ ਹਨ-
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ
ਸਭਨਾ ਸਾਹਿਬੁ ਏਕੁ ਭਇਆ ॥
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥
ਊੜੈ ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥
ਙੰਙੈ ਙਿਆਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ॥
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥
ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥
ਗਗੈ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦੁ ਗਰਬਿ ਭਇਆ ॥
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥
ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥
ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥
ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥
ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥
ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥
ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ --- (432-434, ਮਃ
1)
ਗੁਰੂ ਸਾਹਿਬ ਅਤੇ ਕਬੀਰ ਸਾਹਿਬ
ਦੀਆਂ ਇਹਨਾਂ ਰਚਨਾਵਾਂ ਦੇ ਸ਼ੁਰੂ ਅਤੇ ਅਖੀਰ ਵਿਚ ਕੁਝ ਅੱਖਰਾਂ ਦੀ ਤਰਤੀਬ ਅਤੇ
ਗਿਣਤੀ ਦਾ ਅੰਤਰ ਹੈ, ਪਰ ਅੱਖਰਾਂ ਦੇ ਨਾਂ ਓਹੀ ਭਾਵ ਗੁਰਮੁਖੀ ਵਾਲੇ ਹਨ। ਕਬੀਰ
ਸਾਹਿਬ ਦੁਆਰਾ ਗਰੁਮਤਿ ਗਿਆਨ ਦਾ ਮਾਧਿਅਮ ਬਣਾਈ ਗਈ ਇਸ ਲਿੱਪੀ ਨੂੰ ਗੁਰੂ ਅੰਗਦ
ਸਾਹਿਬ ਨੇ ਵਿਥਾਰਿਆ ਅਤੇ ਤਰਤੀਬਿਆ।ਇਹਨਾਂ ਅੱਖਰਾਂ ਦੇ ਰੂਪ ਅਤੇ ਅਕਾਰ ਨੂੰ
ਨਿਰਧਾਰਤ ਕੀਤਾ। ਗੁਰੁ ਅਰਜਨ ਦੇਵ ਜੀ ਨੇ ਵੀ ਇਸੇ ਲਿੱਪੀ ਅਧਾਰਤ ਅਜਿਹੇ
ਅੱਖਰੀ-ਸੁਖਨ ਦੀ ਰਚਨਾ ਕੀਤੀ। ਸਭ ਤੋਂ ਵੱਡੀ ਗੱਲ, ਉਹਨਾਂ ਸਮੁੱਚੀ ਬਾਣੀ ਦੇ
ਸੰਪਾਦਨ ਅਤੇ ਪ੍ਰਕਾਸ਼ਨ ਲਈ ਇਸੇ ਲਿੱਪੀ ਨੂੰ ਮਾਧਿਅਮ ਬਣਾਇਆ। ਇਸ ਤਰ੍ਹਾਂ ਜਿਥੇ
ਬਨਾਰਸ ਵਿਚ ਰਚੀ ਗਈ ਕਬੀਰ ਬਾਣੀ ਦੀ ਸ਼ਬਦਾਵਲੀ ਗੁਰੁ ਨਾਨਕ ਦੁਆਰਾ ਏਸ਼ੀਆ ਦੇ ਦੂਰ
ਦੁਰਾਡੇ ਇਲਾਕਿਆਂ ਵਿਚ ਅਤੇ ਬਾਕੀ ਸਾਰੇ ਗੁਰੂ ਸਾਹਿਬਾਨਾਂ ਦੁਆਰਾ ਭਾਰਤ ਜਾਂ ਪੰਜਾਬ
ਵਿਚ ਉਚਾਰੀ ਅਤੇ ਪ੍ਰਚਾਰੀ ਗਈ ਬਾਣੀ ਦੀ ਸ਼ਬਦਾਵਲੀ ਬਣਦੀ ਹੈ ਅਤੇ ਕਬੀਰ ਬਾਣੀ ਦਾ
ਮੁਹਾਵਰਾ ਅਤੇ ਸ਼ੈਲੀ ਸਾਰੇ ਗੁਰੂ ਸਾਹਿਬਾਨਾਂ ਬਾਣੀ ਦਾ ਮੁਹਾਵਰਾ ਅਤੇ ਸ਼ੈਲੀ ਬਣਦੇ
ਹਨ ਉਥੇ ਉਹਨਾਂ ਦੀ ਲਿੱਪੀ ਸਮੁੱਚੀ ਗੁਰਬਾਣੀ ਭਾਵ ਸ੍ਰੀ ਗੁਰੁ ਗਰੰਥ ਸਾਹਿਬ ਨੂੰ
ਲਿਖੇ ਜਾਣ ਦਾ ਮਾਧਿਅਮ ਬਣਦੀ ਹੈ। ਗੁਰੁ ਸਾਹਿਬਾਨ ਪੂਰੀ ਖੁਲ੍ਹਦਿਲੀ ਨਾਲ ਕਬੀਰ
ਸਾਹਿਬ ਦੇ ਕਬੀਰਪਨ (ਵਡੱਪਨ) ਨੂੰ ਅਮਲੀ ਰੂਪ ਵਿਚ ਤਸਲੀਮ ਕਰਦੇ ਹਨ ਅਤੇ ਉਹਨਾਂ ਦੇ
ਵਡੱਪਨ ਦਾ ਵੱਡੇ ਮਨੋਰਥ ਲਈ ਲਾਹਾ ਲੈਂਦੇ ਹਨ।
ਕਬੀਰ ਸਾਹਿਬ ਪਹਿਲਾ ਵੱਡਾ ਹਮਲਾ
ਧਰਮ ਦੇ ਬਾਹਰੀ ਚਿੰਨਾਂ ਦੀ ਨਿਰਾਰਥਕਤਾ ਤੇ ਕਰਦੇ ਹਨ। ਇਹਨਾਂ ਚਿੰਨਾਂ ਦੇ ਆਡੰਬਰ
ਦੀ ਬਜਾਏ ਮਨੁੱਖ ਦੇ ਆਚਾਰ, ਵਿਹਾਰ ਅਤੇ ਕਿਰਦਾਰ ਦੀ ਸ਼ੁੱਧਤਾ ਤੇ ਜ਼ੋਰ ਦਿੰਦੇ
ਹਨ।ਕਬੀਰ ਜੀ ਮੁਤਾਬਕ ਧਰਮ ਭੇਖ ਦਾ ਨਹੀਂ ਸਗੋਂ ਅਮਲ ਦਾ ਵਿਸ਼ਾ ਹੈ। ਉਹ ਦਿਖਾਵੇ ਦੀ
ਬਜਾਏ ਅਮਲੀ ਧਰਮ ਦੇ ਝੰਡਾ ਬਰਦਾਰ ਬਣਦੇ ਹਨ। ਜੋਗੀ ਨੂੰ ਭੇਖ ਕਰਕੇ ਨਹੀਂ ਸਗੋਂ
ਆਪਣੇ ਆਚਾਰ ਵਿਹਾਰ ਦੇ ਭਾਵ ਨਾਲ ਜੋਗੀ ਹੋਣ ਦੀ ਪ੍ਰੇਰਨਾ ਕਰਦੇ ਹਨ ਕਿ ਮੋਨ (ਘੱਟ
ਬੋਲਣ) ਦੀਆਂ ਮੁੰਦਰਾਂ ਪਾ, ਦਇਆ ਦੀ ਬਗਲੀ ਪਾ, ਭਗਤੀ ਦਾ ਕਾਸਾ ਫੜ, ਦੇਹੀ ਨੂੰ
ਯੋਗ-ਵਸਤਰ ਸਮਝ ਕੇ ਇਸ ਦੀ ਸੰਭਾਲ ਕਰ ਅਤੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ
ਆਧਾਰ ਬਣਾ। ਅਜਿਹਾ ਕਹਿੰਦਿਆਂ ਕਬੀਰ ਸਾਹਿਬ ਮਹਜ਼ਬੀ ਚਿੰਨਾਂ ਨੂੰ ਵਿਸਥਾਪਤ ਕਰਨ ਦੀ
ਨਵੀਂ ਵਿਧੀ ਵੀ ਇਜ਼ਾਦ ਕਰਦੇ ਹਨ। ਆਪ ਲਿਖਦੇ ਹਨ-
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ
ਪਤ੍ਰ ਕਾ ਕਰਹੁ ਬੀਚਾਰੁ ਰੇ ॥
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥ (970, ਕਬੀਰ ਜੀ)
ਇਹ ਗੱਲ ਗੁਰੂ ਨਾਨਕ ਸਾਹਿਬ ਦੀ ਸਿੱਧਾਂ ਜੋਗੀਆਂ ਨਾਲ ਹੋਈ ਲੰਮੀ ਚੌੜੀ ਬਹਿਸ ਅਤੇ
ਗੋਸ਼ਟ ਦੌਰਾਨ ਵਿਚਾਰੀ ਜਾਂਦੀ ਹੈ।ਗੁਰੂ
ਸਾਹਿਬ ਇਸ ਵਿਚਾਰ ਨੂੰ ਹੋਰ ਸੰਘਣਾ
ਕਰਕੇ ਉਪਰੋਕਤ ਵਿਧੀ ਰਾਹੀਂ ਆਪਣੀ ਜਪੁ ਬਾਣੀ ਵਿਚ ਦਰਜ ਕਰਦੇ ਹਨ:
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ
ਧਿਆਨ ਕੀ ਕਰਹਿ ਬਿਭੂਤਿ ॥
ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ ॥ (6, ਮਃ 1)
ਕਬੀਰ ਸਾਹਿਬ ਇਹ ਹਮਲਾ ਇਕੱਲੇ ਯੋਗ
ਮੱਤ ਤੱਕ ਹੀ ਸੀਮਤ ਨਹੀਂ ਰੱਖਦੇ।ਇਸਲਾਮੀ ਰਹਿਤ ਦੇ ਫੋਕੇਪਨ ਨੂੰ ਵੀ ਸੰਬੋਧਿਤ
ਹੁੰਦੇ ਹਨ। ਕਿ ਰੋਜੇ ਰੱਖਣ, ਨਿਵਾਜ ਗੁਜ਼ਾਰਨ ਅਤੇ ਕਲਮਾ ਪੜ੍ਹਨ ਨਾਲ ਜੰਨਤ ਨਸੀਬ
ਨਹੀਂ ਹੁੰਦੀ, ਮੱਕਾ ਕਿਧਰੇ ਬਾਹਰ ਨਹੀਂ ਤੁਹਾਡੇ ਅੰਦਰ ਹੈ, ਨਿਮਾਜ ਨਿਆਂ ਦੀ ਹੋਣੀ
ਚਾਹੀਦੀ ਹੈ, ਉਸ ਬੇਅੰਤ ਨੂੰ ਜਾਨਣ ਦਾ ਯਤਨ ਹੀ ਕਲਮਾ ਹੈ, ਮੁਸੱਲੇ ਦਾ ਭਾਵ ਤਾਂ
ਪੰਜ ਵਿਕਾਰਾਂ ਤੇ ਕਾਬੂ ਪਾਉਣਾ ਹੈ-
ਰੋਜਾ ਧਰੈ ਨਿਵਾਜ ਗੁਜਾਰੈ ਕਲਮਾ
ਭਿਸਤਿ ਨ ਹੋਈ॥
ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ॥
ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ॥ਪਾਚਹੁ ਮੁਸਿ ਮੁਸਲਾ ਬਿਛਾਵੈ ਤਬ
ਤਉ ਦੀਨੁ ਪਛਾਨੈ॥ (480)
ਗੁਰੁ ਨਾਨਕ ਸਾਹਿਬ ਇਸ ਵਿਚਾਰ ਤੇ
ਪੂਰੀ ਤਰ੍ਹਾਂ ਪਹਿਰਾ ਦਿੰਦੇ ਪ੍ਰਤੀਤ ਹੁੰਦੇ ਹਨ ਜਦ ਆਖਦੇ ਹਨ-
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ
ਹਲਾਲੁ ਕੁਰਾਣੁ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ॥ ਕਰਣੀ ਕਾਬਾ ਸਚੁ ਪੀਰੁ
ਕਲਮਾ ਕਰਮ ਨਿਵਾਜ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥ (140, ਮਃ 1)
ਇਸੇ ਵਿਧੀ ਨੂੰ ਵਿਸਥਾਰ ਕੇ ਗੁਰੂ ਨਾਨਕ ਸਾਹਿਬ ਬ੍ਰਾਹਮਣਾਂ ਦੇ ਜਨੇਊ ਵਰਗੇ ਬਾਹਰੀ
ਭੇਖ ਨੂੰ ਵੀ ਭੰਡਦੇ ਹਨ-
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ (471, ਮਃ 1)
ਕਬੀਰ ਜੀ ਦਾ ਦੂਸਰਾ ਵੱਡਾ ਹਮਲਾ
ਜਾਤ ਪਾਤ ਦੇ ਪ੍ਰਬੰਧ ਵਿਰੁੱਧ ਸੀ।ਉਹ ਜਨਮ ਦੇ ਅਧਾਰਤ ਜਾਤੀ ਵੰਡ ਨੂੰ ਲੰਮੇਂ ਹੱਥੀਂ
ਲੈਂਦੇ ਹਨ।ਹੋਰਾਂ ਲੋਕਾਂ ਵਾਂਗ ਪੈਦਾ ਹੋਣ ਅਤੇ ਹੋਰਾਂ ਵਰਗਾ ਲਹੂ ਮਾਸ ਦਾ ਬਣਿਆਂ
ਹੋਣ ਵਾਲੇ ਬ੍ਰਹਮਣ ਦੀ ਅਖੌਤੀ ਸ੍ਰੇਸ਼ਟਤਾ ਤੇ ਸਵਾਲ ਕਰਦੇ ਹਨ-
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ
॥ ਤਉ ਆਨ ਬਾਟ ਕਾਹੇ ਨਹੀ ਆਇਆ ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥ (324)
ਕਬੀਰ ਜੀ ਜਨਮ-ਅਧਾਰ ਜਾਤੀ ਦੀ
ਬਜਾਏ ਸ਼ੁਭ ਗੁਣ ਅਤੇ ਸ਼ੁਭ ਕਰਮ ਦੇ ਆਧਾਰਤ ਜਾਤੀ ਨਿਰਧਾਰਨ ਦੀ ਵਕਾਲਤ ਕਰਦੇ ਹੋਏ
ਉਪਰੋਕਤ ਸ਼ਬਦ ਦੇ ਅੰਤ ਵਿਚ ਲਿਖਦੇ ਹਨ-
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥ (324, ਕਬੀਰ ਜੀ)
ਗੁਰੂ ਸਾਹਿਬਾਨ ਇਸ ਬ੍ਰਾਹਮਣਵਾਦੀ
ਜਾਤੀ ਪ੍ਰਬੰਧ ਵਿਰੁੱ