![]() |
ਵਹਿੰਦੇ ਪਾਣੀਆਂ ਦੇ ਪਰਛਾਵੇਂ 'ਤੇ ਇੱਕ ਪਾਠਕੀ ਝਾਤ
-ਸੁਦਾਗਰ
ਬਰਾੜ ਲੰਡੇ- |
ਕਹਾਣੀਕਾਰ ਮਿੰਨੀ ਗਰੇਵਾਲ ਪੰਜਾਬੀ ਸਾਹਿਤ ਵਿੱਚ ਅਪਣੀਆਂ ਚਾਰ ਪੁਸਤਕਾਂ, ?ਕੈਕਟਸ ਦੇ ਫੁੱਲ? ?ਫੁੱਲ ਪੱਤੀਆਂ? ?ਸਰਹੱਦੋਂ ਪਾਰ ਦੇ ਮੀਲ? ਅਤੇ ?ਚਾਂਦੀ ਦਾ ਗੇਟ? ਨਾ਼ ਪੰਜਾਬੀ ਸਾਹਿਤ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ। ਇੰਨ੍ਹਾਂ ਵੱਲੋਂ ਇਸ ਸਮਾਗਮ ਵਿੱਚ ਪੜ੍ਹੀ ਗਈ ਕਹਾਣੀ ?ਵਹਿੰਦੇ ਪਾਣੀਆਂ ਦੇ ਪਰਛਾਵੇਂ? ?ਤੇ ਪਾਠਕੀ ਝਾਤ ਪੇਸ਼ ਹੈ।
ਕਹਾਣੀ ਕਿਸੇ ਘਟਨਾ ਹਾਦਸੇ ਵਾਲੀ ਰਵਾਇਤੀ ਵਿਧੀ ਤੋਂ ਹਟਕੇ ਸਹਿਜ ਪ੍ਰਕਿਰਿਆ ਵਿੱਚ ਪਿਛਲੀ ਤੰਦ ਤੋਂ ਫੜੇ ਗਲੋਟੇ ਵਾਂਗ ਉਧੜਦੀ, ਕਿੰਡਰਗਾਰਟਨ ਸਕੂਲ ਵਿੱਚ ਵਲੰਟੀਅਰ ਦਾ ਕੰਮ ਕਰਦੀ ਪੰਜਾਬਣ ਮੀਰਾਂ, ਸਕੂਲ ਵਿੱਚ ਚਾਰ ਕੁ ਸਾਲ ਦਾ ਕਨੇਡੀਅਨ ਮਾਂ ਪੰਜਾਬੀ ਬਾਪ ਦਾ ਪੁੱਤ ?ਗੌਤਮ? ਤੇ ਉਸ ਦੀ ਕਨੇਡੀਅਨ ਨਾਨੀ ਐਂਜਲਾ, ਜੋ ਉਸ ਨੂੰ ਹਰ ਰੋਜ਼ ਸਕੂਲ ਛੱਡਣ-ਲੈਣ ਆਉਂਦੀ ਮੀਰਾਂ ਦੀ ਸਹੇਲੀ ਬਣ ਜਾਂਦੀ ਹੈ। ਕੈਂਸਰ ਦੀ ਮਰੀਜ ਹੋਈ ਪਚਵੰਜਾ ਸਾਲਾ ਐਂਜਲਾ ਇਕੱਲੀ ਅਪਾਰਮੈਂਟ ਵਿੱਚ ਹੀ ਰਹਿੰਦੀ, ਇੱਕ ਦਿਨ ਅਪਣੀ ਸਹੇਲੀ ਮੀਰਾਂ ਨਾਲ ਸੈਰ ਕਰਨ ਜਾਂਦੀ ਹੈ। ਵਾਪਸੀ ?ਤੇ ?ਕਲੋਵਰਲੀਫ? ਪਲਾਜ਼ੇ ਦੀ ਬੇਕਰੀ ਵਿੱਚ ਚਾਹ-ਕੌਫੀ ਪੀਂਦਿਆਂ, ਸੜਕੋਂ ਪਾਰ ਖੜ੍ਹੇ ਅਪਣੀ ਹੱਡਬੀਤੀ ਦੇ ਚਸ਼ਮਦੀਦ ਗਵਾਹ, ਢਹਿ ਢੇਰੀ ਹੋ ਰਹੇ ਨਿੱਕੀਆਂ ਲਾਲ ਇੱਟਾਂ ਦੇ ਚਰਚ ਵੱਲ ਦੇਖਦੀ, ਇਸ ਕਹਾਣੀ ਦੀ ਮੁੱਖ ਪਾਤਰ ਐਂਜਲਾ ਅਪਣੇ ਮਨ ?ਚ ਡੂੰਘਾ ਦੱਬਿਆ ਰਾਜ ਅਪਣੇ ਜ਼ਬਾਨੀ ਖੋਲ੍ਹਦੀ ਹੈ ਤਾਂ ਕਹਾਣੀ ਦੀ ਸ਼ੁਰੂਆਤ ਉੱਤਮ ਪੁਰਖੀ ਬਿਰਤਾਂਤ ਨਾਲ ਸ਼ੁਰੂਅ ਹੁੰਦੀ ਹੈ।
ਕਹਾਣੀ ਦਾ ਵਿਸ਼ਾ ਕਨੇਡੀਅਨ ਸਮਾਜ ਦਾ ਬਹੁ-ਚਰਚਤ ਵਿਸ਼ਾ ?ਪਿਆਰ ?ਚ ਕੁਆਰੀ ਮਾਂ? ਹੈ। ਕਨੇਡੀਅਨ ਸਕੂਲ ਵਿੱਚ ਕਨੇਡੀਅਨ ਮਾਪਿਆਂ ਦੇ ਪੜ੍ਹਦੇ ਬੱਚੇ ਕਰਿਸਚਨ ਤੇ ਐਂਜਲਾ ਆਪਸ ?ਚ ਪਿਆਰ ਕਰਦੇ ਹਨ। ਐਂਜਲਾ ਦੇ ਗਰਭਵਤੀ ਹੋ ਜਾਣ ਦਾ ਪਤਾ ਲੱਗਣ ?ਤੇ ਕਰਿਸਚਨ ਗਾਇਬ ਹੋ ਜਾਂਦਾ ਹੈ। ਇਹ ਕਹਾਣੀ ਕਨੇਡੀਅਨ ਸਮਾਜ ਵਿੱਚ ਵੀ ਇੱਕਲੌਤੇ ਪੁੱਤ ਦੀ ਪਾਲਣਾ ਨਾਲ ਵਿਗਾੜ, ਬਹੁਤੀਆਂ ਧੀਆਂ ਵਾਲੇ ਪ੍ਰਵਾਰਾਂ ਅਤੇ ਅਮੀਰੀ-ਗਰੀਬੀ ਦੇ ਫਰਕ ਨਾਲ ਭਜਦੇ ਟੁਟਦੇ ਰਿਸ਼ਤਿਆਂ ਦੀ ਦਾਸਤਾਨ ਹੈ।
ਕਹਾਣੀ ਦੀ ਮੁੱਖ ਪਾਤਰ ਐਂਜਲਾ ਬੜੀ ਹੀ ਭਾਵ-ਪੂਰਤ ਸ਼ੈਲੀ ਵਿੱਚ ਅਪਣੇ ਪਰੇਮੀ ਦੇ ਧਰਮ ਕਰਮ ?ਤੇ ਵਿਖਾਵੇ ਵਾਲੇ ਧਾਰਮਿਕ ਨਾਂ ਦੀਆਂ ਬਿਨ-ਅਮਲ ਵਾਲੀਆਂ ਰਹੁ-ਰੀਤਾਂ ?ਤੇ ਅਪਣੇ ਸੱਚ ਦੇ ਬਿਰਤਾਂਤ ?ਚ ਗਹਿਰੀ ਚੋਟ ਕਰਦੀ ਹੈ। ਇਤਫਾਕਨ ਅਪਣੀ ਜਿੰਦਗੀ ਦੇ ਹਰ ਮੋੜ ?ਤੇ ਮਿਲ਼ੇ ਸ਼ਕਤੀ ਵਾਲੇ ਕਰਿਸਚਨ, ਗੌਤਮ, ਮੀਰਾਂ, ਵਿਜਯ ਅਤੇ ਲਾਰਾ ਨਾਵਾਂ ਦੇ ਮੇਲੇ ਦਾ ਜਿ਼ਕਰ ਕਰਦੀ ਹੋਈ, ਲਾਰਾ ਸ਼ਬਦ ਦੇ ਪੰਜਾਬੀ ਅਰਥ ਦਸਦੀ ਅਪਣੇ ਮਨ ਦੀ ਭੜਾਸ ਬੜੀ ਸਹਿਜ ਪਰਕਿਰਿਆ ਨਾਲ ਕੱਢਦੀ ਹੋਈ ਅਪਣਾ ਅੰਤ ਵੀ ਨੇੜੇ ਦੇਖਦੀ ਹੈ।
ਪਿਆਰ ਦੀ ਖੇਡ ਵਿੱਚ ਜਿਸਮਾਂ ਦੀ ਖੇਡੀ ਖੇਡ ਕਾਰਨ ਔਰਤ ਵੱਲੋਂ ਚੁਕਾਈ ਜਾਂਦੀ ਕੀਮਤ ਦਾ ਬਿਰਤਾਂਤ ਕਰਦੀ, ਮਰਦ ਦੇ ਲੇਖਾ ਨਾ ਦੇਣ, ਮਰਦ ਦੀ ਹਵਾ ਵਰਗੀ ਫਿਤਰਤ ਦੀ ਬੜੀ ਢੁਕਵੀਂ ਤੁਲਨਾ ਕਰਦੀ ਹੋਈ ਪਿਆਰ ਦੇ ਭਗੌੜੇ ਮਰਦ ਦਾ ਕਿਰਦਾਰ ਪੇਸ਼ ਕਰਦੀ ਹੈ। ਕਹਾਣੀ ਕਿਸੇ ਤਰ੍ਹਾਂ ਦੇ ਵਾਦ ਰਹਿਤ ਪ੍ਰਸੰਗ ਨਾਲ ਜਵਾਨੀ, ਤੇ ਖਾਸ ਕਰਕੇ ਜਵਾਨ ਲੜਕੀਆਂ ਲਈ ਹੱਡੀਂ ਹੰਢਾਏ ਤਜ਼ਰਬੇ ਤੋਂ ਤਾਸੀਰੀ ਸੇਧ ਪਰਦਾਨ ਕਰਦੀ ਹੈ।
?ਔਰਤ ਦਾ ਅਪਣੇ ਜਿਸਮ ਤੋਂ ਪੈਦਾ ਹੋਣ ਵਾਲੇ ਬੱਚੇ ਤੋਂ ਰੱਬ ਵਾਂਗ ਦੂਰ ਨਾ ਜਾ ਸਕਣ ਵਾਲੇ ਤਿੱਖੇ ਤਰਕ ਨਾਲ ਰੱਬ ਤੋਂ ਬਾਅਦ ਮਾਂ ਦੇ ਉੱਤਮ ਦਰਜੇ ਵਾਲੀ ਸਾਰਥਕ ਪਰਤੱਖਤਾ ਵਾਲ਼ੀ ਪੇਸ਼ਕਾਰੀ ਨਾਲ ਅੱਲੜ੍ਹ ਇਸ਼ਕ ਦੀ ਦਰਦ ਭਰਪੂਰ ਦਾਸਤਾਨ ਪੇਸ਼ ਕਰਦੀ ਹੈ ਤਾਂ ਕਹਾਣੀ ਰਵਾਨੀ ਫੜਦੀ ਹੈ, ਪਾਠਕ ਦੀ ਜਾਨਣ ਦੀ ਉਤਸੁਕਤਾ ਵਧਦੀ ਹੈ ਕਿ ਅੱਗੇ ਕੀ ਹੋਇਆ।
?ਮਾਪਿਆਂ ਵੱਲੋਂ ਅਪਣੀ ਇੱਜ਼ਤ ਲਈ, ਓਪਰੇ ਸ਼ਹਿਰ ਓਪਰੇ ਲੋਕਾਂ ਦੇ ਘਰ ਘੱਲ ਕੇ ਅਲਵਿਦਾਅ ਕਹਿ ਦੇਣਾ, ਜੰਮਣ ਪਿੱਛੋਂ ਬੱਚੇ ਨੂੰ ਕਿਸੇ ਵਿਆਹੇ ਜੋੜੇ ਵੱਲੋਂ ਅਪਣਾਅ ਲੈਣਾ ਸੀ। ਇਹ ਸੋਚ ਕੇ ਕਿ ਉਸ ਪਿੱਛੋਂ ਉਸਦ ਕੋਈ ਅੱਗਾ ਪਿੱਛਾ ਨਹੀਂ ਹੋਵੇਗਾ। ਅਪਣੀ ਬੱਚੀ ਨੂੰ ਛਾਤੀ ਨਾਲ ਲਾ ਕੇ ਐਂਜਲਾ ਗੁੰਮ ਹੋ ਜਾਂਦੀ ਹੈ। ਸਮਾਜਕ ਤੌਰ ?ਤੇ ਹਰ ਪਾਸਿਓਂ ਤਿਆਗੇ ਜਾਣ ?ਤੇ ਵੀ ਉਹ ਜਿੰਦਗੀ ਵੱਲ ਪਿੱਠ ਕਰਕੇ ਭਗੌੜੀ ਨਹੀਂ ਹੁੰਦੀ, ਅਪਣੀ ਧੀ ਨੂੰ ਆਪ ਪਾਲਣ ਦਾ ਸੰਘਰਸ਼ ਮਈ ਰਾਹ ਚੁਣ ਕੇ ਸਮਾਜਕ ਜਿਮੇਂਵਾਰੀ ਵੀ ਨਿਭਾਉਂਦੀ ਹੈ ਤੇ ਬਹੁਤ ਸਾਰੀਆਂ ਜੰਮਣ ਤੋਂ ਪਹਿਲਾਂ ਧੀਆਂ ਮਾਰਨ ਜਾਂ ਮਰਵਾ ਲੈਣ ਵਾਲੀਆਂ ਮਾਵਾਂ ਨੂੰ ਸਮਾਜ ਦੀਆਂ ਗਲਤ ਕਦਰਾਂ ਕੀਮਤਾਂ ਅੱਗੇ ਡਟਣ ਵਾਲੀ ਪ੍ਰੇਰਨਾ ਨਾਲ ਵੰਗਾਰਦੀ ਵੀ ਪ੍ਰਤੀਤ ਹੁੰਦੀ ਹੈ।
ਡਾ: ਜ਼ਿਵਾਗੋ ਫਿਲਮ ਦਾ ਵਰਨਣ, ਜਿੱਥੇ ਕਹਾਣੀ ਨੂੰ ਵਿਸ਼ਵੀ ਪੱਧਰ ਵੱਲ ਲੈ ਜਾਂਦਾ ਹੈ, ਉੱਥੇ ਇਨ੍ਹਾਂ ਸਬਦਾਂ ਨਾਲ ?ਫਿਰ ਕੀ ਹੋਇਆ ਜੇ ਮਿਲ ਨਹੀਂ ਸਕੇ। ਉਂਝ ਵੀ ਤਾਂ ਜਿੰਦਗੀ ਇੱਕ ਦਿਨ ਮੁੱਕ ਹੀ ਜਾਂਦੀ ਹੈ। ਮੌਤ ਵਿਛੋੜਾ ਪਾ ਦੇਂਦੀ ਹੈ। ਇਨ੍ਹਾਂ ਦੋਹਾਂ ਨੇ ਤਾਂ ਕਈ ਜਨਮਾਂ ਦਾ ਪਿਆਰ ਇੱਨੇ ਥੋੜ੍ਹੇ ਵਕਤ ਵਿੱਚ ਹੀ ਸਮੋ ਲਿਆ।? ਐਂਜਲਾ, ਸੱਚੇ ਪਿਆਰ ਦੇ ਜ਼ਰਬਾਂ ਖਾ ਜਾਣ ਵਾਲੀ ਤਸੱਲੀ ਨਾਲ, ਲਾਰਾ ਤੇ ਵਿਜਯ ਦੇ ਵਿਆਹ ਨੂੰ ਅਪਣੀ ਸਮਾਜਕ ਜਿੱਤ ਮਹਿਸੂਸ ਕਰਦੀ ਹੈ। ਭਾਵੇਂ ਅਪਣਾ ਵਿਆਹ ਉਸ ਨੂੰ ਨਸੀਬ ਨਹੀਂ ਸੀ ਹੋਇਆ। ਉਹ ਸਮਾਜ ਵਲੋਂ ਮੁੱਖ ਨਹੀਂ ਮੋੜਦੀ। ਤੇ ਉਹ ਸਮਾਜਕ ਗਲਤ ਕਦਰਾਂ ਕੀਮਤਾ ਅੱਗੇ ਜਿੰਦਗੀ ਭਰ ਡਟ ਕੇ ਖੜੀ ਵੀ ਰਹੀ।
ਐਂਜਲਾ, ਗੌਤਮ ਦੇ ਜੰਮਣ ਨਾਲ, ਆਪਣੀਆਂ ਟੁੱਟੀਆਂ ਹੱਡੀਆਂ ਦੇ ਨਵੀਆਂ ਨਿਕੋਰ ਹੋ ਜਾਣ, ਸਭ ਦੁੱਖ ਭੁੱਲ ਕੇ ਮੁੜ ਜੀਣਾਂ ਵੀ ਚਾਹੁੰਦੀ ਹੈ। ਉਹ ਕਹਿੰਦੀ ਹੈ, ?ਵਿਜਯ ਲਈ ਹੀ ਮੈਂ ਤੇ ਗੌਤਮ ਪੰਜਾਬੀ ਸਿੱਖ ਰਹੇ ਹਾਂ। ਲਾਰਾ ਨੇ ਇੱਕ ਪੰਜਾਬਣ ਸਹੇਲੀ ਦੀ ਟਿਊਸ਼ਨ ਰੱਖ ਲਈ ਹੈ। ਅਗਲੇ ਸਾਲ ਉਹ ਪੰਜਾਬ ਵੀ ਜਾ ਰਹੇ ਹਨ। ...ਜੇ ਜਿੰਦਗੀ ਨੇ ਸਾਥ ਦਿੱਤਾ ਤਾਂ ਮੈਂ ਵੀ ਜਰੂਰ ਜਾਵਾਂਗੀ। ਪੂਰਬੀ ਪੰਜਾਬੀ ਸਭਿਆਚਾਰ ਵੱਲ ਉਸ ਦਾ ਝੁਕਾਅ ਵਧਦਾ ਹੈ।?
ਕਹਾਣੀ ਨਿੱਕੇ?ਨਿੱਕੇ ਵਾਕਾਂ, ਪਹਿਰਿਆਂ ਨਾਲ਼ ਭਾਵ-ਪੂਰਤ ਮਿੰਨ੍ਹੇ ਸੰਕੇਤਾਂ, ਅਖਾਣਾਂ ਨਾਲ ਘੱਗਰੇ ?ਚ ਨਾਚ ਕਰਦੀ ਖ਼ੂਬਸੂਰਤ ਮੁਟਿਆਰ ਵਾਂਗ ਚਲਦੀ ਅੰਤ ਤੱਕ ਅੱਪੜਦੀ ਹੈ। ਜਿਵੇ: ?ਮੋਟੀਆਂ-ਮੋਟੀਆਂ ਕਾਲੀਆਂ ਅੱਖਾ ਵਾਲਾ ਮੁੰਡਾ। ...ਭੈਣ ਭਰਾ ਭੂਤ ਦੇ ਪ੍ਰਛਾਵੇਂ ਬਣ ਗਏ। ...ਜੀਅ ਮੇਰਾ ਮਚਲ ਰਿਹਾ ਹੈ। ਇਹ ਸਰੀਰ ਬੜਾ ਢੀਠ ਹੈ ਅਤੇ ਨਵੇਂ ਅਖਾਣ, ਖੁਸ਼ਬੂਆਂ ਚੋਰੀ ਕਰਨਾ, ਯਾਦਾਂ ਦੀਆਂ ਨੁਕਰਾਂ ਵਿੱਚ ਦੀਵੇ ਜਲ਼ਾ ਕੇ ਰੱਖਣਾਂ। ਗਰੀਬੀ ਦੇਖ ਕੇ ਜਾਨਵਰ ਵੀ ਸ਼ਰਮਾਂ ਜਾਂਦੇ ਸਨ। ਘੋੜੇ ਦੇ ਖ਼ੁਰ ਵਰਗੀ ਸ਼ਕਲ ਕਲੋਵਰਲੀਫ ਪਲਾਜੇ ਦੀ, ਆਦਿ।? ਕਹਾਣੀ ?ਚ ਆਉਂਦੇ ਹਿੰਦੀ ਉਰਦੂ ਸ਼ਬਦਾਂ ਦੀ ਸੁੰਦਰ ਜੜਤ ਜਿਵੇਂ ਦੋਸਤੀ ਗੂੜ੍ਹਾ ਰੰਗ ਪਕੜ ਗਈ। ਸੱਭ ਖੈਰੀਅਤ ਹੈ। ਆਂਸੂ ਵਹਿ ਰਹੇ ਸਨ ਆਦਿ।
ਦੂਜੇ ਦਿਨ ਐਂਜਲਾ ਮੌਤ ਹੋਣ ?ਤੇ ਉਸ ਦੇ ਜਨਾਜ਼ੇ ?ਤੇ ਗਈ ਮੀਰਾਂ ਨੂੰ ਐਂਜਲਾ ਦੀ ਧੀ ਲਾਰਾ ਨੇ ਜ਼ੱਫੀ ਵਿੱਚ ਲੈਂਦਿਆਂ ਅਪਣੀ ਮਾਂ ਬਾਰੇ ਰੋ ਕੇ ਕਿਹਾ, ?ਉਸ ਦੀ ਅੰਤਮ ਘੜੀ ਬੜੀ ਸ਼ਾਂਤਮਈ ਸੀ। ਕਹਾਣੀ ਵੀ ਉੱਚੇ ਨੀਵੇਂ ਥਾਂ ਵਹਿੰਦੇ ਦਰਿਆ ਦੇ ਸਮੁੰਦਰ ਵਿੱਚ ਅਭੇਦ ਹੋਣ ਸਮੇਂ ਦੀ ਸ਼ਾਂਤ ਸਹਿਜ ਪ੍ਰਕਿਰਿਆ ਵਾਲੇ ਅੰਤ ਤੱਕ ਅੱਪੜਦੀ ਹੈ।
ਦੋਹਾਂ ਸਹੇਲੀਆਂ ਦੇ ਵਾਰਤਾਲਪ ?ਚ ਮੀਰਾਂ ਦੇ ਕਹੇ ਇਹ ਸ਼ਬਦ, ?ਭੱਲਾ ਵਹਿੰਦੇ ਪਾਣੀ ਵਿੱਚ ਕਿਸ ਪ੍ਰਛਾਵੇਂ ਵੇਖੇ ਹਨ।? ਕਹਾਣੀ ਦੇ ਨਾਂ ਦੀ ਪ੍ਰਤੱਖਤਾ ਬਣਦੇ ਹਨ। ਪੰਜ ਮਹੀਨੇ ਬਾਅਦ ਜਦ ਮੀਰਾਂ ਕਲੋਵਰਲੀਫ ਪਲਾਜ਼ੇ ਕੋਲੋਂ ਲੰਘਦੀ ਹੈ ਤਾਂ ਉਸ ਨੂੰ ਉਹ ਚਰਚ ਵੀ ਮਾਯੂਸ ਲੱਗਿਆ, ਚਰਚ ਦੀ ਪਾਰਕਿੰਗ ਲਾਟ ?ਚ ਪੀਲੇ ਰੰਗ ਦਾ ਬਲਡੋਜ਼ਰ ਐਂਜ਼ਲਾ ਦੀ ਜਿੰਦਗੀ ਦੇ ਚਸ਼ਮਦੀਦ ਗਵਾਹ ਇਸ ਚਰਚ ਦੀ ਮੌਤ ਦਾ ਪ੍ਰਤੀਕ, ਮੀਰਾਂ ਦੇ ਅਪਣੇ ਮਨ ਦੀ ਗਹਿਰੀ ਉਦਾਸੀ ਦਾ ਵੀ ਪ੍ਰਤੀਕ ਸੀ।
ਸਕੂਲੀ ਵਿਦਿਆਰਥੀਆਂ ਦੇ ਪਿਆਰ, ਸਰੀਰਕ ਸਬੰਧਾਂ, ਕੁਆਰੀਆਂ ਮਾਵਾਂ ਦੇ ਬੱਚੇ, ਉਨਾਂ ਦੀ ਕਨੇਡੀਅਨ ਸਮਾਜ ਵੱਲੋਂ ਸਾਂਭ ਸੰਭਾਲ਼ ਵਾਲੇ ਅਜੋਕੇ ਕਨੇਡੀਅਨ ਸਮਾਜ ਨਾਲੋਂ ਇਸ ਕਹਾਣੀ ਵਿਚਲੇ ਕਨੇਡੀਅਨ ਸਮਾਜ ਦਾ ਵਿਹਾਰ ਬਹੁਤ ਵੱਖਰਾ ਹੀ ਨਹੀਂ, ਸਗੋਂ ਬਹੁਤ ਓਪਰਾ ਵੀ ਪ੍ਰਤੀਤ ਹੁੰਦਾ ਹੈ। ਜਦੋਂ ਪ੍ਰੇਮੀ ਦੇ ਗਾਇਬ ਹੋ ਜਾਣ ?ਤੇ ਉਸ ਦੇ ਘਰ ਅੱਗੇ ਕਈ ਰਾਤਾਂ ਦੇ ਹਨੇਰੇ ਵਿੱਚ ਪ੍ਰੇਮਕਾ ਅਪਣੇ ਸਰੀਰ ਵਿੱਚ ਪਲ਼ ਰਹੇ ਬੱਚੇ ਨੂੰ ਦਿੱਤੇ ਜਾਣ ਵਾਲੇ ਪਿਓ ਦੇ ਨਾਂਅ ਅਤੇ ਇੱਜ਼ਤ ਦੀ ਖਾਤਰ ਪ੍ਰੇਮੀ ਦੀ ਉਡੀਕ ਕਰਦੀ ਹੈ। ਅਪਣੇ ਸੰਘਰਸ਼ ਮਈ ਜੀਵਨ ਦੇ ਅਖ਼ੀਰ ਤੱਕ ਐਂਜਲਾ ਧੀ ਸਮੇਤ ਅਪਣਾਏ ਜਾਣ ਖਾਤਰ, ਉਮਰ ਜਿੱਡੀ ਲੰਬੀ ਉਡੀਕ ਕਰਦੀ ਇੱਕ ਕਨੇਡੀਅਨ ਔਰਤ, ਭਾਰਤੀ ਔਰਤ ਦੇ ਜਾਮੇ ਵਿੱਚ ਭਾਰਤ ?ਚ ਰਹਿਕੇ ਸੰਤਾਪ ਭੋਗਦੀ ਪ੍ਰਤੀਤ ਹੁੰਦੀ ਹੈ। ਸੋ ਬਹੁਕੌਮੀ ਕਨੇਡੀਅਨ ਸਮਾਜ ਵਿਚੋਂ ਲਏ ਗਏ ਇਸ ਪਾਤਰ ਦੀ ਉਸਾਰੀ ਵਿੱਚ ਸਭਿਆਚਾਰਕ ਪਿਛੋਕੜ ਦੀ ਖੋਜ ਦੀ ਘਾਟ ਪ੍ਰਤੀਤ ਹੁੰਦੀ ਹੈ। ਭਾਵੇਂ ਕਿ ਐਂਜਲਾ ਦੇ ਸ਼ਬਦ ਵੀ ਹਨ। ?ਤੂੰ ਅੰਦਾਜ਼ਾ ਕਰ ਸਕਦੀ ਹੈ ਮੀਰਾ, ਅੱਜ ਤੋਂ ਪੈਂਤੀ ਸਾਲ ਪਹਿਲੋਂ ਇੱਕ ਅਣ-ਵਿਆਹੀ ਕੁਆਰੀ ਕੁੜੀ ਜੇ ਮਾਂ ਬਣਨ ਵਾਲੀ ਹੋ ਜਾਵੇ ਤਾਂ ਕੀ ਹਸ਼ਰ ਹੁੰਦਾ ਸੀ!!?
***
ਤਿੰਨਾਂ ਹੀ ਕਹਾਣੀਆਂ ਸਬੰਧੀ ਤਿੰਨ ਲੇਖਕਾਂ ਦੇ ਵਿਚਾਰ ਪੜ੍ਹਨ ਲਈ ਕਲਿੱਕ ਕਰੋ:
?ਵਹਿੰਦੇ ਪਾਣੀਆਂ ਦੇ ਪਰਛਾਵੇਂ? ?ਤੇ ਇੱਕ ਪਾਠਕੀ ਝਾਤ----ਸੁਦਾਗਰ ਬਰਾੜ ਲੰਡੇ
ਮੇਜਰ ਮਾਂਗਟ ਦੀ ਕਹਾਣੀ ?ਮੋਮ ਦੇ ਖੰਭ?--ਰਿਸ਼ਤਿਆਂ ਨੂੰ ਲੱਗਾ ਖੋਰਾ-- ਬਲਬੀਰ ਸੰਘੇੜਾ
ਪਾਣੀ ਦੀ ਕਹਾਣੀ, ਜੀਵਨ ਦੀ ਕਹਾਣੀ----ਕਿਰਪਾਲ ਸਿੰਘ ਪੰਨੂੰ
***
ਕਹਾਣੀ ਵਿਚਾਰ ਮੰਚ ਦੇ ਵਾਰਸ਼ਿਕ ਸਮਾਗਮ ਵਿਚ ਪੜ੍ਹੀਆਂ/ਵਿਚਾਰੀਆਂ ਗਈਆਂ ਅਤੇ 'ਲਿਖਾਰੀ' ਵਿਚ ਛਪੀਆਂ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ:
ਵਹਿੰਦੇ ਪਾਣੀਆਂ ਦੇ ਪਰਛਾਵੇਂ---ਮਿੰਨੀ ਗਰੇਵਾਲ
ਮੋਮ ਦੇ ਖੰਭ---ਮੇਜਰ ਮਾਂਗਟ
ਪਾਣੀ---ਜਰਨੈਲ ਸਿੰਘ
(12 ਅਕਤੂਬਰ 2007)
e-mail:
ਲਿਖਾਰੀ
? likhari: Punjabi Likhari Forum-2001-2007