ਦਿਲ ਧੜਕਿਆ ਮਨ ਕੰਬਿਆ ਰੋਸ ਜਾਗਿਆ
ਕਿਸ ਪਹਾੜੋਂ ਪੱਥਰ ਰੋੜਿਆ
ਇਹ ਪੱਥਰ ਰੁੱਖਾਂ ਨਾਲ ਖਹਿੰਦਾ
ਰੁੱਖ ਉਖਾੜਦਾ
ਦਿਨੇ ਨ੍ਹੇਰਾ ਕਰਦਾ ਜਾਂਦਾ
ਮੁਨਸਫ਼ ਨਾਲ ਮਨ ਵਿਚ ਹੁਕਮ ਅਦੂਲੀ ਕੀਤੀ
ਸਾਹਮਣੇ ਆਇਆ ਤਾਂ ਮੁਨਸਫ਼ ਲਈ ਸਿਰ ਝੁਕਾਇਆ
ਮੁਨਸਫ਼ ਜੀ ਤੁਹਾਡਾ ਫ਼ੈਸਲਾ ਮਨਜ਼ੂਰ
ਆਪਣੇ ਕਰਿੰਦੇ ਨੂੰ ਕਹੋ ਤਲਵਾਰ ਤੇਜ਼ ਕਰੇ
ਇੱਕੋ ਟੱਕ ਨਾਲ ਧੜ ਵੱਖ ਕਰੇ
ਡਰਾਉਣੇ ਖਾਬ ਦਾ ਅੰਤ ਕਰੋ
ਖਾਬਾਂ ਵਿਚ ਕੰਧਾ ਹੌਲੀ ਹੌਲੀ ਸਰਕ ਰਹੀਆਂ
ਚੀਕ ਉੱਠ ਰਹੀ
ਹਰਿਆਲੀ ਕਿੱਥੇ ਗਈ
ਬੇਰੀਆਂ ਅਮਰਵੇਲ ਨੇ ਦੱਬੀਆਂ
ਚਾਅ ਸਭ ਬਾਰ ਪਰਾਏ ਤੁਰ ਗਏ
ਭਾਈਬੰਦ ਆਉਂਦੇ ਨਿਰਾਸ਼ ਮੁੜ ਜਾਂਦੇ
ਬੇਰੀਆਂ ਦੇ ਮੋਢੀਂ ਸਪਣੀਆਂ ਆਂਡੇ ਦਿੱਤੇ
ਤਿੱਖੀਆਂ ਸੂਲ਼ਾਂ ਜਿਉਂ ਤੇਜ਼ ਧਾਰ ਕਟਾਰਾਂ
ਵਰਮੀ ਦੀ ਮਿੱਟੀ ਗੱਲ ਲੱਗ ਕੇ ਰੋਏ
ਦੇਵੇ ਉੱਚੀ ਉੱਚੀ ਅਲਹੁਣੀਆ
ਬੰਜਰ ਔੜਾਂ ਮਾਰੀ ਧਰਤੀ ਸੁੱਕੀ ਸੁੱਕੀ
ਲੇਹ ਉੱਡ ਉੱਡ ਲੱਤਾਂ ਪਾੜੇ
ਦੇਹੀ ਨੂੰ ਮੁੜ ਮੁੜ ਝੰਬੇ
ਜਨੌਰ ਪਿਆਸੇ ਜੀਭਾਂ ਤਾਲੂ ਲਾਈ
ਹੌਂਕਣ ਮੀਂਹ ਕਣੀ ਦੀ ਬੂੰਦ ਨੂੰ ਤਰਸਣ
(9 ਦਸੰਬਰ 2006)