|
ਇਹ ਨਹੀਂ ਹੁੰਦਾ ਕਿ ਕੋਈ ਥੱਕਿਆ-ਹਾਰਿਆ ਆਵੇ, ਬਿਸਤਰੇ ਤੇ ਪੈ ਕੇ ਅੱਖਾਂ ਬੰਦ ਕਰ ਲਵੇ
ਫਿਰ ਛੰਮ ਦੀ ਆਵਾਜ਼ ਆਏ ਅਤੇ ਪਟ ਨਾਲ ਅੱਖਾਂ ਖੁਲ੍ਹਣ ਤੇ ਕੋਈ ਸਾਹਮਣੇ ਆ ਖੜਾ ਹੋਵੇ! ਘਰ
ਦਾ ਦਰਵਾਜ਼ਾ ਬੰਦ ਹੋਵੇ, ਅੱਖਾਂ ਬੰਦ ਹੋਣ। ਬੰਦ ਕਮਰੇ ਵਿੱਚ ਕੋਈ ਕਿਵੇਂ ਆ ਸਕਦਾ ਹੈ?
ਅਜਿਹਾ ਕੁਝ ਨਹੀਂ ਹੁੰਦਾ। ਇਹ ਅਹਿਸਾਸ ਦੀ ਸਿ਼ੱਦਤ ਹੈ। ਉਡੀਕ ਵਿੱਚ ਕੁੜ੍ਹਨ ਦੀ
ਬੇਕਰਾਰੀ ਦਾ ਮਿੱਠਾ ਸੁਆਦ। ਦਰ-ਬਦਰ ਘੁੰਮਣ-ਘੇਰੇ ਵਿੱਚ ਤਮੰਨਾ ਦੇ ਦੂਜੇ ਕਦਮ ਦੀ
ਸੰਭਾਵਨਾ ਹੈ, ਬਸ!
ਇਹ ਵੀ ਨਹੀਂ ਹੁੰਦਾ, ਅੱਖਾਂ ਖੁਲ੍ਹਣ ਤੇ ਜਦ ਸਾਹਮਣੇ ਕੋਈ ਮਨ ਭਉਂਦੀ ਸੂਰਤ ਨਾ ਹੋਵੇ
ਤਾਂ ਖਿੜਕੀ ਦੇ ਬਾਹਰ ਵੇਖਣ ਤੇ ਗਵਾਂਢੀ ਦੇ ਵਿਹੜੇ ਵਿੱਚ ਕੁਝ ਅੱਧ ਖਿੜੇ, ਕੁਝ ਖਿੜੇ
ਫ਼ੁੱਲ-ਬੂਟੇ ਲਹਿਰਾਉਂਦੇ ਨਜ਼ਰ ਆਉਣ। ਉਹ ਤਾਂ ਨਜ਼ਰ ਨਹੀਂ ਆਉਂਦੇ ਪਰ ਖੁਰਮਾਨੀਆਂ ਤੇ
ਸਿਆਂ ਦੇ ਦਰਖਤਾਂ ਦੀਆਂ ਉੱਚੀਆਂ ਖੜੀਆਂ ਟਹਿਣੀਆਂ ਦੀਦ ਦਾ ਸਾਮਾਨ ਬਣ ਜਾਂਦੀਆਂ ਨੇ।
ਟਹਿਣੀਆਂ ਤੇ ਲਟਕੇ ਹੋਏ ਸਿਉਂ ਚੰਗੇ ਲੱਗਦੇ ਨੇ। ਸਭ ਤੋਂ ਉੱਚੀ ਟਹਿਣੀ ਬਹੁਤ ਉੱਚੀ ਤੇ
ਸਿੱਧੀ ਹੈ। ਇਸਦੇ ਨਾਲ ਇੱਕ ਹੋਰ ਟਹਿਣੀ ਵਿਖਾਈ ਦੇ ਰਹੀ ਏ ਜਿਸਦੇ ਨਾਲ ਇੱਧਰ ਉਧਰ ਦੋ
ਸਿਉਂ ਨੇ। ਸ਼ਾਇਦ ਇਨ੍ਹਾਂ ਦੇ ਕਾਰਨ ਹੀ ਇਸ ਵਿੱਚ ਝੁਕਾ ਹੈ। ਕੀ ਇਸ ਸਿੱਧੀ ਬੜੀ ਉੱਚੀ
ਲੰਬੀ ਟਹਿਣੀ ਤੇ ਫੱਲ ਲੱਗੇ ਤਾਂ ਉਹ ਵੀ ਝੁੱਕ ਜਾਵੇਗੀ?
ਫਿਰ ਨੀਲਾ ਬਹੁਤ ਹੀ ਸਾਫ਼ ਅਸਮਾਨ ਏ। ਦੌੜਦੇ ਲੁਭਾਉਂਦੇ ਬੱਦਲ ਨੇ। ਇੱਕ ਪੰਛੀ ਦੂਰ ਤੱਕ
ਉੱਡਦਾ ਨਜ਼ਰਾਂ ਤੋਂ ਉਹਲੇ ਹੋ ਰਿਹਾ ਹੋਵੇ ਤਾਂ ਨਜ਼ਾਰਾ ਕੀ ਤੋਂ ਕੀ ਹੋ ਜਾਂਦਾ ਹੈ?
ਚੌਹੀਂ ਪਾਸੀਂ ਫੈਲੀ ਖੁਸ਼ਹਾਲੀ ਦਿੱਲ ਵਿੱਚ ਗੁੱਦਗੁੱਦੀ ਕਰਦੀ ਏ। ਸਾਹਮਣੇ ਪਹਾੜੀਆਂ ਤੇ
ਫੈਲੀ ਹਰਿਆਲੀ ਧਿਆਨ ਖਿੱਚਦੀ ਏ। ਕਿਹੋ ਜਿਹੀ ਬੇ-ਤਰਤੀਬ ਹਰਿਆਲੀ ਵਿੱਚ ਡੁੱਬੀ ਮਨ-ਮੋਹਣੀ
ਤਸਵੀਰ ਏ। ਪਿੱਛੇ ਕੋਈ ਚਿਤਰਕਾਰ? ਕਿੱਥੇ ਲੁੱਕਿਆ ਏ? ਹੇ ਰੱਬਾ!
ਧਰਤੀ ਵਲਾਂ ਵੇਖੋ ਤਾਂ ਮਟਿਆਲੀ ਸੌਂਧੀ ਪੱਧਰ ਵਿੱਚ ਸਮਾ ਜਾਣ ਨੂੰ ਜੀ ਚਾਹੁੰਦਾ ਏ। ਵੱਖ
ਵੱਖ ਚੰਗੇ ਤੋਂ ਚੰਗੇ ਚਿਹਰੇ, ਕੁਝ ਮਿੱਟੀ ਦੀ ਰਾਖੀ ਹੇਠ ਦੱਬੇ, ਬਾਕੀ ਜ਼ਾਹਿਰ ਤੇ
ਨੰਗੇ। ਇਹ ਰੰਗ ਭਰੀਆਂ ਬਸਤੀਆਂ। ਇਹ ਸ਼ਹਿਰ। ਨ੍ਹੇਰਿਆਂ ਨਾਲ ਲੜਦੇ ਚਾਨਣ। ਜਗਮਗ ਮਾਹੌਲ।
ਇਹ ਰੌਣਕਾਂ। ਇਹ ਅਸਮਾਨ। ਇਹ ਹਰਿਆਵਲ। ਇਹ ਜੰਗਲ। ਇਹ ਚੌਪਾਏ। ਇਹ ਬੱਦਲ। ਉਡਾਣ ਤੇ
ਕੁਰਬਾਨ ਹੁੰਦੇ ਪੰਛੀ। ਇਹ ਰਿਮਝਿਮ ਮੀਂਹ। ਰੌਲਾ ਪਾਉਂਦੀਆਂ ਨਦੀਆਂ। ਸਿਰ-ਪਟਕਦੇ ਨਾਲੇ।
ਪੁਰ-ਸ਼ਾਂਤ ਝੀਲਾਂ। ਕਿਤੇ ਘੱਟ ਕਿਤੇ ਵਧ ਤੇਜ਼ ਚਾਲ ਦੇ ਦਰਿਆ। ਗਹਿਰਾ ਨੀਲਾ ਕਿਤੇ ਹਰਾ
ਸਮੁੰਦਰ। ਇਹ ਬਿਜ਼ਲਈ ਲਹਿਰਾਂ ਤੇ ਮਿਲੀ-ਜੁਲੀ ਇਨਸਾਨੀਂ ਆਵਾਜ਼ਾਂ ਦੀ ਗੂੰਜ। ਇਹ ਜੰਗਲ,
ਇਹ ਰੇਗਿਸਤਾਨ। ਬੇਤਹਾਸ਼ਾ ਹਵਾਵਾਂ। ਕਦੇ ਹਰ ਪਾਸੇ ਚੁੱਪ। ਸੁੱਕੇ ਤੇ ਗਿੱਲੇ ਪਹਾੜ।
ਝਰਨੇ। ਜਵਾਲਾਮੁਖੀ। ਇਹਨਾਂ ਤੋਂ ਫ਼ੁੱਟਦਾ ਲਾਵਾ। ਲਾਂਬੂ। ਗਰਮ ਕਾਲੇ ਵਗਣ ਵਾਲੇ ਰੰਗਾਂ
ਦਾ ਹੁਸਨ। ਬਰਬਾਦੀ ਤੇ ਹੁਸਨ? ਮੌਤ ਤੋਂ ਬਿਨਾਂ ਜਿ਼ੰਦਗੀ ਬੇਕਾਰ ਏ? ਇੰਝ ਹੀ ਖੁਸ਼ੀ,
ਖੁਸ਼ੀ ਏ ਜੇਕਰ ਗ਼ਮ ਦੀ ਓਟ ਵਿੱਚ ਹੋਵੇ। ਜੰਗਾਂ ਹੁੰਦੀਆਂ ਨੇ। ਵਾਤਾਵਰਨ ਵਿੱਚ ਚਿਰਾਂਦ
(ਚਮੜੇ, ਵਾਲ ਤੇ ਹੱਡੀਆਂ ਸੜਨ ਦੀ ਬਦਬੂ), ਹਰਾਂਦ (ਕੱਚੇ, ਫਲਾਂ, ਫੁੱਲਾਂ ਦੀ ਬੋ) ਫੈਲ
ਜਾਂਦੀ ਏ। ਮੌਤ ਦਾ ਸੱਨਾਟਾ ਛਾ ਜਾਂਦਾ ਏ। ਬੰਬ ਫ਼ੱਟਦੇ ਨੇ। ਸ਼ਹਿਰ ਉਜੜਦੇ ਨੇ।
ਤਬਾਹੀਆਂ ਮੱਚਦੀਆਂ ਹਨ। ਲੋਕੀਂ ਮਰਦੇ ਨੇ। ਗੁਨਾਹਗਾਰ, ਮਾਸੂਮ, ਮਰਦ, ਇਸਤਰੀਆਂ, ਬੁੱਢੇ,
ਅਪਾਹਜ ਸਭ ਮਰਦੇ ਹਨ। ਬੱਚੇ ਵੀ ਮਰਦੇ ਨੇ। ਇਸ ਸੰਸਾਰ ਦੇ ਕਿਸੇ ਨਾ ਕਿਸੇ ਕੋਣੇ ਵਿੱਚ,
ਖਿੱਤੇ ਵਿੱਚ ਲੜਾਈ ਛਿੜਦੀ ਏ। ਛੇੜੀ ਜਾਂਦੀ ਏ। ਫਸਾਦ ਹੁੰਦਾ ਏ। ਦਹਿਸ਼ਤ ਦਾ ਰਾਜ ਹੁੰਦਾ
ਏ। ਇਨਸਾਨਾਂ ਨਾਲ ਕੀੜਿਆਂ ਮਕੌੜਿਆਂ ਜਿਹਾ ਸਲੂਕ ਕੀਤਾ ਜਾਂਦਾ ਏ। ਪਿੰਡ, ਕਸਬੇ,
ਸ਼ਹਿਰਾਂ ਦੇ ਸ਼ਹਿਰ ਬਰਬਾਦ ਕਰ ਦਿੱਤੇ ਜਾਂਦੇ ਨੇ। ਕਮੀਨਿਆਂ ਤੇ ਮਸਕੀਨੀਆਂ ਨੂੰ ਮਸਲ
ਦਿੱਤਾ ਜਾਂਦਾ ਏ। ਸੁਹਾਗ ਉਜਾੜ ਦਿੱਤੇ ਜਾਂਦੇ ਹਨ। ਰਾਗਾਂ ਨੂੰ ਚੁੱਪ ਕਰਵਾ ਦਿੱਤਾ
ਜਾਂਦਾ ਏ। ਸਾਜ਼ ਤੋੜ ਦਿੱਤੇ ਜਾਂਦੇ ਹਨ। ਗੋਦਾਂ ਖਾਲੀ ਕਰ ਦਿੱਤੀਆਂ ਜਾਂਦੀਆਂ ਹਨ।
ਭੈਣਾਂ ਦੀ ਆਬਰੂ ਲੁੱਟਦੀ ਏ। ਮਾਵਾਂ ਦਾ ਵਕਾਰ ਤੇ ਇਜ਼ਤ ਬੇਦਰੇਗ਼ ਪੈਰਾਂ ਹੇਠ ਲਿਤਾੜਿਆ
ਜਾਂਦਾ ਏ। ਬੁੱਢਿਆਂ ਨੂੰ ਖੁਆਰ ਅਤੇ ਬੱਚਿਆਂ ਨੂੰ ਕਤਲ ਕੀਤਾ ਜਾਂਦਾ ਏ। ਜਵਾਨਾਂ ਨੂੰ
ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਏ। ਲੁੱਟ-ਖੋਹ ਦਸਤੂਰ ਬਣ ਗਿਆ ਏ। ਮੌਤ ਦੀ ਗਿਣਤੀ
ਮਿਣਤੀ ਵਿੱਚ ਅੰਤਾਂ ਦਾ ਵਾਧਾ ਹੁੰਦਾ ਜਾਂਦਾ ਏ। ਫਿਰ ਵੀ ਸੰਸਾਰ ਖਾਲੀ ਨਹੀਂ ਹੁੰਦਾ।
ਜਨਮ ਦਰ ਵੱਧਦੀ ਜਾਂਦੀ ਏ। ਇੱਕ ਤੋਂ ਬਾਅਦ ਇੱਕ ਤਬਦੀਲੀਆਂ ਵਿੱਚ ਤੇਜ਼ ਵਾਧਾ ਵੇਖਣ ਵਿੱਚ
ਆ ਰਿਹਾ ਏ। ਚੰਦ-ਸੂਰਜ ਗ੍ਰਹਿਣੇ ਜਾਂਦੇ ਨੇ। ਕਿਆਮਤ ਨਹੀਂ ਆਉਂਦੀ। ਇੱਧਰ ਬਹੱਤਰ
ਵਰ੍ਹਿਆਂ ਬਾਅਦ ਸੂਰਜ ਨੂੰ ਪੂਰਾ ਗ੍ਰਹਿਣ ਲੱਗਿਆ। ਕੁਝ ਵੀ ਨਹੀਂ ਹੋਇਆ। ਮੁੜਕੇ ਇਹੀ
ਸੂਰਜ ਇਕਾਨਵੇਂ ਵਰ੍ਹੇ ਬਾਅਦ ਨ੍ਹੇਰੇ ਵਿੱਚ ਡੁੱਬੇਗਾ। ਨਿਕਲੇਗਾ। ਕੌਣ ਹੋਵੇਗਾ? ਕੌਣ
ਨਹੀਂ ਹੋਵੇਗਾ? ਦੁਨੀਆਂ ਇੰਝ ਹੀ ਆਬਾਦ ਰਵ੍ਹੇਗੀ।
ਕਿੰਨੀ ਸੋਹਣੀ ਏ ਇਹ ਦੁਨੀਆ। ਰੂਸ ਤੇ ਅਮਰੀਕਾ ਵਿੱਚ ਠੰਡੀ ਜੰਗ ਦਾ ਖਾਤਮਾ ਹੋ ਚੁੱਕਿਆ
ਏ। ਹੁਣ ਇਹ ਆਪਣੇ ਵੱਡੇ ਰਾਜਾਂ ਵਿੱਚ ਇਨਸਾਨੀ ਸਰੀਰਾਂ ਦੀਆਂ ਫਸਲਾਂ ਬੀਜ ਰਹੇ ਹਨ। ਆਪਣਾ
ਆਪਣਾ ਢੰਗ ਏ। ਅਨਗਿਣਤ ਦੇਸ਼ ਹਨ। ਇਹਨਾਂ ਵਿੱਚ ਬੁਰੇ-ਭਲੇ ਸਭ ਤਰ੍ਹਾਂ ਦੇ ਲੌਕੀਂ ਮੌਜੂਦ
ਨੇ। ਆਬਾਦ ਨੇ।
ਇੱਕ ਪਰਸ਼ੋਤਮ ਲਾਲ ਹੈ। ਉਹ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਦਾ ਤਾਰਾ ਹੈ।
ਪਰਸੋਤਮ ਨੇ ਬੀ¤ਏ¤ ਕੀਤਾ। ਸ਼ੇਵ ਬਨਾਉਣ ਲੱਗ ਪਿਆ ਸੀ। ਬਾਲਗ਼ ਸੀ। ਆਪਣਾ ਭਲਾ-ਬੁਰਾ
ਜਾਣਦਾ ਸੀ। ਕਿਸਮਤ ਨਾਲ ਨੌਕਰੀ ਵੀ ਮਿਲ ਗਈ ਸੀ। ਅੰਗ ਅੰਗ ‘ਚੋਂ ਜਵਾਨੀ ਫ਼ੁੱਟ ਰਹੀ ਸੀ
ਪਰ ਬੇ-ਮੁਹਾਰ ਹੋਣ ਤੋਂ ਪਹਿਲਾਂ ਹੀ ਮਾਪਿਆਂ ਨੇ ਵਿਆਹ ਕਰ ਦਿੱਤਾ। ਜਿਹੋ ਜਿਹਾ ਇਹ ਉਹੋ
ਜਿਹੀ ਊਸ਼ਾ। ਜੋੜ ਭੱਦਾ ਤੇ ਬੁਰਾ ਨਹੀਂ ਸੀ। ਮਿਲਨ ਦੇ ਨਾਲ ਹੀ ਮਰਜ਼ੀ ਮਿਲ ਗਈ ਸੀ।
ਚੰਗੀ ਨਿੱਭ ਰਹੀ ਸੀ। ਦੋ ਇੱਕ ਵਰ੍ਹੇ ਲੰਘਣ ਮਗਰੋਂ ਉਸਦੀ ਮਾਂ ਕੁੰਤੀ ਨੂੰ ਫਿਕਰ ਹੋਣ
ਲੱਗਾ। ਚਿੰਤਾ ਇਹ ਸੀ ਕਿ ਨੂੰਹ ਦੇ ਸੰਤਾਨ ਨਹੀਂ। ਖਾਨਦਾਨ ਸੁਫ਼ਲ ਨਾ ਹੋ ਪਾਵੇਗਾ ਤਾਂ
ਪੁਰਖਾਂ ਦਾ ਨਾਂ ਮਿੱਟ ਜਾਵੇਗਾ। ਬੇ-ਸੰਤਾਨ ਨੂੰਹ ਕਿਸ ਨੂੰ ਚੰਗੀ ਲੱਗਦੀ ਏ? ਦਿਨ ਰਾਤ
ਬਾਬੂ ਜੀ ਦੀ ਜਿ਼ੱਦ ਵੱਧਣ ਲੱਗੀ। ਪੁੱਤਰ ਦੂਜਾ ਵਿਆਹ ਕਰਵਾ ਲੈ। ਸਾਡੀਆਂ ਬੁੱਝਦੀਆਂ
ਅੱਖਾਂ ਵਿੱਚ ਪੋਤੇ-ਪੋਤੀ ਦੀ ਸੂਰਤ ਵਿਖਾ ਕੇ ਨਵੀਂ ਜੋਤ ਜਗਾ ਦੇ। ਊਸ਼ਾ ਉਦਾਸ ਰਹਿਣ
ਲੱਗੀ। ਪਰਸ਼ੋਤਮ ਨੇ ਦਿਲਾਸਾ ਦਿੱਤਾ ਕਿ ਉਹ ਉਸ ਉਤੇ ਸੌਂਕਣ ਨਹੀਂ ਲਿਆਵੇਗਾ ਪਰ ਊਸ਼ਾ ਦੇ
ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉੱਡ ਗਈ। ਘਰ ਦਾ ਸੁੱਖ-ਚੈਨ ਤਿੱਤਰ-ਬਿੱਤਰ ਹੋਣ ਹੀ
ਵਾਲਾ ਸੀ ਕਿ ਚਮਤਕਾਰ ਹੋ ਗਿਆ। ਊਸ਼ਾ ਦੇ ਪੈਰ ਭਾਰੇ ਹੋ ਗਏ। ਸਮੇਂ ਤੋਂ ਪਹਿਲਾਂ ਹੀ
ਸਤਮਾਹਾ ਜੋੜੇ ਹੋਏ। ਪੁੱਤਰ ਜਨਮ ਵੇਲੇ ਹੀ ਪੂਰਾ ਹੋ ਗਿਆ। ਸਾਰੇ ਦੁੱਖੀ ਹੋਏ ਪਰ ਖੁਸ਼ੀ
ਇਹ ਸੀ ਕਿ ਧੀ ਬੱਚ ਗਈ। ਨਾਂ ਕੋਮਲ ਰੱਖਿਆ ਗਿਆ। ਬਾਬਾ-ਦਾਦੀ ਜੀਅ ਉੱਠੇ। ਇਹਨਾਂ ਦੀ
ਪਰਸੰਨਤਾ ਦਾ ਕੋਈ ਟਿਕਾਣਾ ਨਹੀਂ ਸੀ। ਪਰਸ਼ੋਤਮ ਤੇ ਊਸ਼ਾ ਵੀ ਖੁਸ਼ ਸਨ। ਫ਼ੁੱਲੇ ਨਾ
ਸਮਾਉਂਦੇ ਸਨ। ਸਾਰੇ ਬੱਚੀ ਦੀ ਟਹਿਲ-ਸੇਵਾ ਵਿੱਚ ਲੱਗ ਗਏ। ਦੁੱਧ ਵਿੱਚ ਨਹਾਉਂਦੇ, ਸੋਨੇ
ਦੀ ਬੁਰਕੀ ਖੁਆਉਂਦੇ।
ਹੌਲੀ ਹੌਲੀ ਕਮਜ਼ੋਰ ਜਿਹੀ, ਮੱਖਣੀ ਜਿਹੀ ਕੋਮਲ ਹੱਥ ਪੈਰ ਕੱਢਣ ਲੱਗੀ। ਦਾਦੀ ਕਹਿੰਦੀ
ਬੱਚ ਬੱਚ ਨਿਕਲੀ। ਦਾਦੀ ਜੀਅ ਉੱਠੀ। ਪੁਰਖਾਂ ਦੀ ਪਰੰਪਰਾ ਅਤੇ ਨਿਸ਼ਾਨ ਬੱਚ ਗਿਆ। ਕੀ
ਪਤਾ ਦੇਰ-ਸਵੇਰ ਦੂਜਾ ਚਮਤਕਾਰ ਹੋਵੇ। ਰੱਬ ਮੁੰਡਾ ਵੀ ਦੇ ਦੇਵੇ! ਕੀ ਆਸ਼ਾਵਾਂ ਦਾ ਕੋਈ
ਅੰਤ ਹੁੰਦਾ ਏ?
ਕੁੰਨਬੇ ਦੀ ਲਾਡਲੀ ਜਿਵੇਂ ਜਿਵੇਂ ਪਲੀ-ਵਧੀ, ਨਿਖਰਦੀ ਗਈ। ਲੱਗਦਾ ਕੋਮਲਤਾ ਦਾ ਦੂਜਾ ਨਾਂ
ਇਹੋ ਲੜਕੀ ਏ। ਕੁੜੀ ਕੀ ਸੀ? ਰੂਪ ਦੀ ਪੁਤਲੀ, ਸੁੰਦਰਤਾ ਵਿੱਚ ਢਲੀ ਮੂਰਤ ਸੀ। ਪਰੀ ਸੀ।
ਨੈਣ-ਨਕਸ਼ ਲਾਜਵਾਬ। ਪਰਸ਼ੋਤਮ ਸ਼ੀਸ਼ਾ ਵੇਖਦਾ ਅਤੇ ਸੋਚਦਾ ਨਾ ਮਾਂ ਇੰਨੀ ਸੋਹਣੀ ਨਾ ਉਹ
ਹੀ ਕਿਸੇ ਗਿਣਤੀ ਵਿੱਚ, ਫਿਰ ਇਹ ਸੋਹਣੀ ਕੋਮਲ ਕਿਸ ਤੇ ਗਈ? ਇਹ ਕਹਿਣਾ ਔਖਾ ਸੀ ਕਿ ਊਸ਼ਾ
ਕੋਮਲ ਤੇ ਜਿ਼ਆਦਾ ਜਾਨ ਛਿੜਕਦੀ ਹੈ ਕਿ ਪਰਸ਼ੋਤਮ ਧੀ ਨੂੰ ਵੇਖ ਵੇਖ ਜਿਉਂਦਾ ਹੈ?
ਪਹਿਲਾਂ ਸਭ ਦੀ ਕੋਸਿ਼ਸ਼ ਸੀ ਕਿ ਕਿਸੇ ਦੀ ਨਜ਼ਰ ਨਾ ਲੱਗੇ ਫਿਰ ਇਹ ਧਿਆਨ ਰਹਿਣ ਲੱਗਾ ਕਿ
ਕੁੜੀ ਕਿਸੇ ਦੀ ਨਜ਼ਰ ਵਿੱਚ ਨਾ ਆਵੇ। ਇੱਕ ਹੀਰਾ ਇਹਨਾਂ ਨੂੰ ਮਿਲ ਗਿਆ ਸੀ ਜਿਸਦੀ ਰਾਖੀ
ਕਰਦੇ ਕਰਦੇ ਪਹਿਲਾਂ ਦਾਦੀ ਫਿਰ ਬਾਬਾ ਆਪਣੀ ਜਾਨ ਹਾਰ ਗਏ। ਇਹਨਾਂ ਦੇ ਪਿਛੋਂ ਮਜ਼ਾਲ ਏ
ਕਿ ਮਾਪਿਆਂ ਨੇ ਕਿਸੇ ਨੂੰ ਧੀ ਉਤੇ ਬੁਰੀ ਨਜ਼ਰ ਪਾਉਣ ਦਿੱਤੀ ਹੋਵੇ। ਮੁਸਲਮਾਨ ਹੁੰਦੇ
ਤਾਂ ਪਰਦਾ ਕਰਦੇ। ਉਂਝ ਕੋਮਲ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਸੀ। ਦੋਸਤਾਂ ਨੂੰ ਮਿਲਦੀ। ਘਰ
ਬੁਲਾਉਂਦੀ। ਜਿੱਥੇ ਪਰਸ਼ੋਤਮ ਨਾ ਜਾ ਸਕਦਾ ਊਸ਼ਾ ਨਾਲ ਜਾਂਦੀ।
ਇੱਕ ਦਿਨ ਸਦਾ ਦੇ ਉਲਟ, ਕੋਮਲ ਨੇ ਫੋਨ ਕਰਕੇ ਕਿਹਾ ਕਿ ਘਰ ਦੇਰ ਨਾਲ ਆਵੇਗੀ। ਫਿਰ ਇਹ
ਗੱਲ ਆਮ ਬਣ ਗਈ। ਇੱਕ ਦਿਨ ਸ਼ਾਇਦ ਉਹੀ ਜਿਹੜਾ ਪਹਿਲਾਂ ਕਦੇ ਛੱਡ ਗਿਆ ਸੀ ਅਤੇ ਪਰਸ਼ੋਤਮ
ਵੇਖ ਨਾ ਸਕਿਆ ਸੀ, ਕੋਮਲ ਦੇ ਨਾਲ ਅੰਦਰ ਆਇਆ। ਅਸ਼ੋਕ ਕਹਿ ਕੇ ਜਾਣ ਪਹਿਚਾਣ ਕਰਵਾਈ ਗਈ।
ਪਰਸ਼ੋਤਮ ਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ। ਕਿੱਥੇ ਕੋਮਲ, ਕਿੱਥੇ ਇਹ ਊਤ ਦਾ ਊਤ।
ਬਿਲਕੁਲ ਊਠ। ਕੋਈ ਕਲ ਸਿੱਧੀ ਨਾ ਬਾਤ। ਪਰਸ਼ੋਤਮ ਪਰਾਚੀਨ ਹਿੰਦ ਦਾ ਨਹੀਂ ਸੀ ਅਤੇ ਨਾ ਹੀ
ਅਸ਼ੋਕ ਹੀ ਈਸਾ ਮਸੀਹ ਦੇ ਜਨਮ ਤੋਂ ਤਿੰਨ ਸਦੀਆਂ ਪਹਿਲਾਂ ਦਾ (ਅਸ਼ੋਕ ਰਾਜਾ)। ਕੋਈ ਮਿਆਰ
ਤਾਂ ਹੁੰਦਾ। ਕੀ ਨਜ਼ਰ ਆਇਆ ਇਸ ਬਦ-ਸ਼ਕਲ ਅਤੇ ਬਦ-ਤਮੀਜ਼ ਵਿੱਚ ਕੋਮਲ ਨੂੰ। ਪਰ ਉਹ ਚੁੱਪ
ਰਿਹਾ। ਉਥੇ ਖੜੇ ਖੜੇ ਹੀ ਪਿਉ-ਧੀ ਵਿਚਕਾਰ ਇੱਕ ਕੰਧ ਉਸਰ ਗਈ। ਊਸ਼ਾ ਨੇ ਕਿਹਾ ਅਸ਼ੋਕ
ਨੂੰ ਬੈਠਣ ਲਈ ਤਾਂ ਕਹੋ। ਉਹ ਸਾਰੇ ਬੈਠੇ। ਅਜਿਹੇ ਮੌਕੇ ਤੇ ਜਿਹੜਾ ਸਿ਼ਸ਼ਟਾਚਾਰ ਹੁੰਦਾ
ਹੈ ਉਹ ਵੀ ਨਿਭਿਆ। ਪਰ ਅਸ਼ੋਕ ਦੇ ਜਾਣ ਤੇ ਪਰਸ਼ੋਤਮ ਤੋਂ ਬਰਦਾਸ਼ਤ ਨਾ ਹੋਇਆ। ਜਿ਼ੰਦਗੀ
ਵਿੱਚ ਪਹਿਲੀ ਵਾਰ ਗਰਜ ਕੇ, ਕੜਕ ਕੇ ਊਸ਼ਾ ਨੂੰ ਕੋਸਿਆ। ਉਸ ਦੀ ਚਾਹਤ ਦਾ ਕੇਂਦਰ ਉਹੀ ਦੋ
ਹਸਤੀਆਂ ਸਨ: ਊਸ਼ਾ ਅਤੇ ਕੋਮਲ। ਸੱਚੀ ਗੱਲ ਤਾਂ ਇਹ ਕਿ ਕੋਮਲ ਉਸਦਾ ਹੀਰਾ ਉਸਦੀ ਜਾਨ ਸੀ
ਅਤੇ ਜਿਸਦੀ ਰਾਖੀ ਉਸਦੀ ਜ਼ਿੰਮੇਵਾਰੀ ਸੀ। ਕੋਮਲ ਦਾ ਭਵਿੱਖ
ਉਸਨੂੰ ਪਿਆਰਾ ਸੀ। ਜਾਨ ਨਾਲੋਂ ਵੱਧ ਪਿਆਰਾ। ਪਰ ਜਦ ਊਸ਼ਾ ਨੇ ਕਿਹਾ ਅਸ਼ੋਕ ਉਹਨਾਂ ਦੀ
ਧੀ ਦੀ ਪਸੰਦ ਹੈ, ਉਹ ਉਸ ਨਾਲ ਪਿਆਰ ਕਰਦੀ ਹੈ। ਇਸ ਸੱਚ ਨੂੰ ਮੰਨ ਲੈਣਾ ਚਾਹੀਦਾ ਹੈ।
ਦਖ਼ਲ ਨਹੀਂ ਦੇਣਾ ਚਾਹੀਦਾ। ਅਸ਼ੋਕ ਉਸਦੀ ਵੀ ਪਸੰਦ ਹੈ ਤਦ ਪਰਸ਼ੋਤਮ ਹਾਰ ਗਿਆ। ਵਿਰੋਧ
ਛੱਡ ਦਿੱਤਾ। ਹਾਰ ਮੰਨ ਲਈ। ਸੋਚਿਆ ਕੋਮਲ ਅੱਜ ਕਲ ਦੀ ਲੜਕੀ ਹੈ। ਆਪਣਾ ਭਲਾ ਬੁਰਾ ਜਾਣਦੀ
ਹੈ। ਸਖ਼ਤੀ ਕੀਤੀ, ਘਰ ਤੋਂ ਨੱਠ ਗਈ ਤਾਂ ਬਦਨਾਮੀ ਹੋਵੇਗੀ। ਇਜ਼ਤ ਮਿੱਟੀ ਵਿੱਚ ਮਿਲ
ਜਾਵੇਗੀ। ਕਾਨੂੰਨ ਅਪਰਾਧਾਂ ਨਾਲ ਨਿਪਟਣ ਦੀ ਥਾਂ ਕੁੜੀਆਂ ਨੂੰ ਰਾਖੀ ਦੇਣ ਤੇ ਵੱਧ ਧਿਆਨ
ਦੇ ਰਿਹਾ ਹੈ। ਜਦ ਔਲਾਦ ਹੀ ਖੋਟੀ ਹੋਵੇ ਤਾਂ ਕੀ ਹੋ ਸਕਦਾ ਹੈ? ਤਦਬੀਰਾਂ ਬੇਕਾਰ
ਜਾਂਦੀਆਂ ਹਨ।
ਕੀ ਸੰਤਾਨ ਇੰਝ ਬਦਲ ਸਕਦੀ ਹੈ? ਮਾਪਿਆਂ ਤੋਂ ਉਹਨਾਂ ਦਾ ਹੱਕ ਖੋਹ ਸਕਦੀ ਹੈ? ਕੌਣ ਜਵਾਬ
ਦਿੰਦਾ? ਹੱਦ ਤਾਂ ਇਹ ਹੈ ਕਿ ਪਤਨੀ ਨੇ ਵੀ ਕੋਈ ਹਮਦਰਦੀ ਨਾ ਵਿਖਾਈ ਅਤੇ ਧੀ ਦੀ ਹੋ ਗਈ।
ਇਸ ਰੰਗ ਬਦਲਦੀ ਦੁਨੀਆਂ ਵਿੱਚ ਜੋ ਨਾ ਬਦਲੇ ਉਹ ਮੂਰਖ ਅਤੇ ਨਾਦਾਨ। ਪਰ ਕੋਈ ਕਿੰਨਾ ਕੁ
ਬਦਲੇ?
ਇੱਕ ਰਾਤ ਮਾਂ-ਧੀ ਅਸ਼ੋਕ ਦੇ ਨਾਲ ਸਿਨਮੇ ਜਾਣ ਦਾ ਕਹਿ ਕੇ ਗਈਆਂ ਤਾਂ ਰਾਤ ਭਰ ਨਾ
ਮੁੜੀਆਂ। ਇਹ ਬਹੁਤ ਅਸਾਧਾਰਨ ਗੱਲ ਸੀ। ਫਿਰ ਇਹ ਅਸਾਧਾਰਨ ਗੱਲ ਨਾ ਰਹੀ। ਮੁੜ ਮੁੜ ਇੰਝ
ਹੋਣ ਲੱਗਾ। ਪਰਸ਼ੋਤਮ ਇਸ ਮੋੜ ਤੇ ਸਮਝੌਤਾ ਨਾ ਕਰ ਸਕਿਆ। ਛਾਣ-ਬੀਣ ਕੀਤੀ। ਪਤਾ ਲੱਗਾ ਕਿ
ਕੋਮਲ ਮਾਂ ਦੇ ਨਾਲ ਮਾਸੀ ਦੇ ਘਰ ਜਾਂਦੀ ਹੈ ਅਤੇ ਉਥੋਂ ਕੱਲੀ ਹੀ ਕਿਸੇ ਦੂਜੀ ਥਾਂ!!
ਅਸ਼ੋਕ ਵਿਆਹਿਆ ਹੋਇਆ ਹੈ। ਉਸਦੇ ਦੋ ਬੱਚੇ ਵੀ ਹਨ। ਪਰ ਹੁਣ ਉਸ ਨਾਲ ਕੋਮਲ ਦਾ ਕੋਈ
ਮੇਲ-ਮਿਲਾਪ ਨਹੀਂ ਰਿਹਾ!!
ਭੇਤ ਖੁਲ੍ਹਣ ਤੇ ਪਰਦਾ ਉੱਠਣ ਤੇ ਊਸ਼ਾ ਨੇ ਆਪਣੀ ਵਿਧਵਾ, ਨਿਰਸੰਤਾਨ ਭੈਣ ਦੇ ਨਾਲ ਸਾਂਝੀ
ਆਤਮ-ਹੱਤਿਆ ਕਰਨ ਦੀ ਕੋਸਿ਼ਸ਼ ਕੀਤੀ। ਪਰ ਬਦਨਸੀਬ ਬਚਾ ਲਈ ਗਈ। ਉਹ ਹੁਣ ਅਪੰਗ ਤੇ ਅਪਾਹਜ
ਹੈ। ਸਫਾਈ-ਸੁਥਰਾਈ ਤੋਂ ਗਈ। ਬੋਲ ਵੀ ਨਹੀਂ ਸਕਦੀ। ਬਹੁਤ ਇਲਾਜ ਕਰਵਾਇਆ। ਪਰਸ਼ੋਤਮ ਕੱਲਾ
ਦੇਖ-ਭਾਲ ਕਰਦਾ ਹੈ। ਇੱਕ, ਦੋ, ਤਿੰਨ ਪੂਰੇ ਚਾਰ ਸਾਲ ਹੋ ਗਏ ਕੋਈ ਸੁਧਾਰ ਹੁੰਦਾ ਜਾਂ
ਫਰਕ ਪੈਂਦਾ ਨਜ਼ਰ ਨਹੀਂ ਆਉਂਦਾ। ਊਸ਼ਾ ਤੋਂ ਜਦੋਂ ਵੀ ਸੰਭਵ ਹੁੰਦਾ ਹੈ ਤਾਂ ਉਹ ਆਪਣੇ
ਸੱਜੇ ਹੱਥ ਦੀ ਇੱਕ ਉਂਗਲ ਦੀ ਸਹਾਇਤਾ ਨਾਲ ਕੰਪੀਊਟਰ ਉਤੇ ਇੱਕ ਹੀ ਵਾਕ ਲਿਖਦੀ ਹੈ: ਧੀ
ਦਾ ਵਿਆਹ ਕਰ ਦਿਉ। ਪਰਸ਼ੋਤਮ ਹਾਂ ਵਿੱਚ ਸਿਰ ਹਿਲਾ ਕੇ ਹਾਮੀ ਭਰਦਾ ਹੈ ਤਾਂ ਊਸ਼ਾਂ ਦੇ
ਚਿਹਰੇ ਉਤੇ ਤਸੱਲੀ ਦੀ ਲਹਿਰ ਦੌੜਦੀ ਦਿੱਸ ਪੈਂਦੀ ਹੈ। ਪਰਸ਼ੋਤਮ ਝੂਠਾ ਜਾਂ
ਪ੍ਰਣ ਭੰਨਣ ਵਾਲਾ ਨਹੀਂ ਪਰ ਇਸਦੀ ਇੱਕ ਮਜ਼ਬੂਰੀ ਹੈ। ਕੋਮਲ ਘਰ ਦੇਰ ਨਾਲ ਆਉਂਦੀ ਹੈ।
ਰੋਜ਼ ਸਵੇਰੇ ਹੀ ਨਿਕਲ ਜਾਂਦੀ ਹੈ। ਪਰਸ਼ੋਤਮ ਨਾਲ ਉਸਦੀ ਮੁਲਾਕਾਤ ਹੀ ਕਿੱਥੇ ਹੁੰਦੀ ਹੈ
ਕਿ ਉਹ ਮਾਂ ਦੀ ਇੱਛਾ ਧੀ ਤੱਕ ਪਹੁੰਚਾ ਸਕੇ। (ਪੰਜਾਬੀ ਰੂਪ: ਡਾ: ਗ:ਸ:ਰ:)
ieh nhIN huMdf ik koeI Qwikaf-hfiraf afvy, ibsqry qy pY ky awKF bMd kr
lvy iPr CMm dI afvfjL afey aqy pt nfl awKF KulHx qy koeI sfhmxy af KVf
hovy! Gr df drvfjLf bMd hovy, awKF bMd hox. bMd kmry ivwc koeI ikvyN af
skdf hY? aijhf kuJ nhIN huMdf. ieh aihsfs dI isLwdq hY. AuzIk ivwc kuVHn
dI bykrfrI df imwTf suafd. dr-bdr GuMmx-Gyry ivwc qmMnf dy dUjy kdm dI
sMBfvnf hY, bs!
ieh vI nhIN huMdf, awKF KulHx qy jd sfhmxy koeI mn BAuNdI sUrq nf hovy
qF iKVkI dy bfhr vyKx qy gvFZI dy ivhVy ivwc kuJ awD iKVy, kuJ iKVy
PLuwl-bUty lihrfAuNdy njLr afAux. Auh qF njLr nhIN afAuNdy pr KurmfnIaF
qy isaF dy drKqF dIaF AuwcIaF KVIaF tihxIaF dId df sfmfn bx jFdIaF ny.
tihxIaF qy ltky hoey isAuN cMgy lwgdy ny. sB qoN AuwcI tihxI bhuq AuwcI
qy iswDI hY. iesdy nfl iewk hor tihxI ivKfeI dy rhI ey ijsdy nfl iewDr
AuDr do isAuN ny. sLfied ienHF dy kfrn hI ies ivwc Jukf hY. kI ies iswDI
bVI AuwcI lMbI tihxI qy Pwl lwgy qF Auh vI Juwk jfvygI?
iPr nIlf bhuq hI sfPL asmfn ey. dOVdy luBfAuNdy bwdl ny. iewk pMCI dUr
qwk Auwzdf njLrF qoN Auhly ho irhf hovy qF njLfrf kI qoN kI ho jFdf hY?
cOhIN pfsIN PYlI KusLhflI idwl ivwc guwdguwdI krdI ey. sfhmxy phfVIaF qy
PYlI hiraflI iDafn iKwcdI ey. ikho ijhI by-qrqIb hiraflI ivwc zuwbI
mn-mohxI qsvIr ey. ipwCy koeI icqrkfr? ikwQy luwikaf ey? hy rwbf!
DrqI vlF vyKo qF mitaflI sONDI pwDr ivwc smf jfx nUM jI cfhuMdf ey. vwK
vwK cMgy qoN cMgy ichry, kuJ imwtI dI rfKI hyT dwby, bfkI jLfihr qy
nMgy. ieh rMg BrIaF bsqIaF. ieh sLihr. nHyiraF nfl lVdy cfnx. jgmg
mfhOl. ieh rOxkF. ieh asmfn. ieh hirafvl. ieh jMgl. ieh cOpfey. ieh
bwdl. Auzfx qy kurbfn huMdy pMCI. ieh irmiJm mINh. rOlf pfAuNdIaF ndIaF.
isr-ptkdy nfly. pur-sLFq JIlF. ikqy Gwt ikqy vD qyjL cfl dy diraf. gihrf
nIlf ikqy hrf smuMdr. ieh ibjLleI lihrF qy imlI-julI iensfnIN afvfjLF dI
gUMj. ieh jMgl, ieh ryigsqfn. byqhfsLf hvfvF. kdy hr pfsy cuwp. suwky qy
igwly phfV. Jrny. jvflfmuKI. iehnF qoN PLuwtdf lfvf. lFbU. grm kfly vgx
vfly rMgF df husn. brbfdI qy husn? mOq qoN ibnF ijLMdgI bykfr ey? ieMJ
hI KusLI, KusLI ey jykr gLm dI Et ivwc hovy. jMgF huMdIaF ny. vfqfvrn
ivwc icrFd (cmVy, vfl qy hwzIaF sVn dI bdbU), hrFd (kwcy, PlF, PuwlF dI
bo) PYl jFdI ey. mOq df swnftf Cf jFdf ey. bMb PLwtdy ny. sLihr AujVdy
ny. qbfhIaF mwcdIaF hn. lokIN mrdy ny. gunfhgfr, mfsUm, mrd, iesqrIaF,
buwZy, apfhj sB mrdy hn. bwcy vI mrdy ny. ies sMsfr dy iksy nf iksy koxy
ivwc, iKwqy ivwc lVfeI iCVdI ey. CyVI jFdI ey. Psfd huMdf ey. dihsLq df
rfj huMdf ey. iensfnF nfl kIiVaF mkOiVaF ijhf slUk kIqf jFdf ey. ipMz,
ksby, sLihrF dy sLihr brbfd kr idwqy jFdy ny. kmIinaF qy mskInIaF nUM
msl idwqf jFdf ey. suhfg AujfV idwqy jFdy hn. rfgF nUM cuwp krvf idwqf
jFdf ey. sfjL qoV idwqy jFdy hn. godF KflI kr idwqIaF jFdIaF hn. BYxF dI
afbrU luwtdI ey. mfvF df vkfr qy iejLq bydrygL pYrF hyT ilqfiVaf jFdf
ey. buwiZaF nUM Kuafr aqy bwicaF nUM kql kIqf jFdf ey. jvfnF nUM golIaF
nfl BuMn idwqf jFdf ey. luwt-Koh dsqUr bx igaf ey. mOq dI igxqI imxqI
ivwc aMqF df vfDf huMdf jFdf ey. iPr vI sMsfr KflI nhIN huMdf. jnm dr
vwDdI jFdI ey. iewk qoN bfad iewk qbdIlIaF ivwc qyjL vfDf vyKx ivwc af
irhf ey. cMd-sUrj gRihxy jFdy ny. ikafmq nhIN afAuNdI. iewDr bhwqr
virHaF bfad sUrj nUM pUrf gRihx lwigaf. kuJ vI nhIN hoieaf. muVky iehI
sUrj iekfnvyN vrHy bfad nHyry ivwc zuwbygf. inklygf. kOx hovygf? kOx
nhIN hovygf? dunIaF ieMJ hI afbfd rvHygI.
ikMnI sohxI ey ieh dunIaf. rUs qy amrIkf ivwc TMzI jMg df Kfqmf ho
cuwikaf ey. hux ieh afpxy vwzy rfjF ivwc iensfnI srIrF dIaF PslF bIj rhy
hn. afpxf afpxf ZMg ey. anigxq dysL hn. iehnF ivwc bury-Bly sB qrHF dy
lOkIN mOjUd ny. afbfd ny.
iewk prsLoqm lfl hY.
Auh afpxy mfqf-ipqf dIaF awKF df qfrf hY.
prsoqm ny bI¤ey¤ kIqf. sLyv bnfAux lwg ipaf sI. bflgL sI. afpxf Blf-burf
jfxdf sI. iksmq nfl nOkrI vI iml geI sI. aMg aMg ‘coN jvfnI PLuwt rhI sI
pr by-muhfr hox qoN pihlF hI mfipaF ny ivafh kr idwqf. ijho ijhf ieh
Auho ijhI AUsLf. joV Bwdf qy burf nhIN sI. imln dy nfl hI mrjLI iml geI
sI. cMgI inwB rhI sI. do iewk vrHy lMGx mgroN AusdI mF kuMqI nUM iPkr
hox lwgf. icMqf ieh sI ik nUMh dy sMqfn nhIN. Kfndfn suPLl nf ho pfvygf
qF purKF df nF imwt jfvygf. by-sMqfn nUMh iks nUM cMgI lwgdI ey? idn rfq
bfbU jI dI ijLwd vwDx lwgI. puwqr dUjf ivafh krvf lY. sfzIaF buwJdIaF
awKF ivwc poqy-poqI dI sUrq ivKf ky nvIN joq jgf dy. AUsLf Audfs rihx
lwgI. prsLoqm ny idlfsf idwqf ik Auh Aus Auqy sONkx nhIN ilafvygf pr
AUsLf dy idn df cYn qy rfqF dI nINd Auwz geI. Gr df suwK-cYn iqwqr-ibwqr
hox hI vflf sI ik cmqkfr ho igaf. AUsLf dy pYr Bfry ho gey. smyN qoN
pihlF hI sqmfhf joVy hoey. puwqr jnm vyly hI pUrf ho igaf. sfry duwKI
hoey pr KusLI ieh sI ik DI bwc geI. nF koml rwiKaf igaf. bfbf-dfdI jIa
AuwTy. iehnF dI prsMnqf df koeI itkfxf nhIN sI. prsLoqm qy AUsLf vI KusL
sn. PLuwly nf smfAuNdy sn. sfry bwcI dI tihl-syvf ivwc lwg gey. duwD
ivwc nhfAuNdy, sony dI burkI KuafAuNdy.
hOlI hOlI kmjLor ijhI, mwKxI ijhI koml hwQ pYr kwZx lwgI. dfdI kihMdI
bwc bwc inklI. dfdI jIa AuwTI. purKF dI prMprf aqy insLfn bwc igaf. kI
pqf dyr-svyr dUjf cmqkfr hovy. rwb muMzf vI dy dyvy! kI afsLfvF df koeI
aMq huMdf ey?
kuMnby dI lfzlI ijvyN ijvyN plI-vDI, inKrdI geI. lwgdf komlqf df dUjf nF
ieho lVkI ey. kuVI kI sI? rUp dI puqlI, suMdrqf ivwc ZlI mUrq sI. prI
sI. nYx-nksL lfjvfb. prsLoqm sLIsLf vyKdf aqy socdf nf mF ieMnI sohxI nf
Auh hI iksy igxqI ivwc, iPr ieh sohxI koml iks qy geI? ieh kihxf aOKf sI
ik AUsLf koml qy ijLafdf jfn iCVkdI hY ik prsLoqm DI nUM vyK vyK ijAuNdf
hY?
pihlF sB dI koisLsL sI ik iksy dI njLr nf lwgy iPr ieh iDafn rihx lwgf
ik kuVI iksy dI njLr ivwc nf afvy. iewk hIrf iehnF nUM iml igaf sI ijsdI
rfKI krdy krdy pihlF dfdI iPr bfbf afpxI jfn hfr gey. iehnF dy ipCoN
mjLfl ey ik mfipaF ny iksy nUM DI Auqy burI njLr pfAux idwqI hovy.
muslmfn huMdy qF prdf krdy. AuNJ koml nUM hr qrHF dI afjLfdI sI. dosqF
nUM imldI. Gr bulfAuNdI. ijwQy prsLoqm nf jf skdf AUsLf nfl jFdI.
iewk idn sdf dy Ault, koml ny Pon krky ikhf ik Gr dyr nfl afvygI. iPr
ieh gwl afm bx geI. iewk idn sLfied AuhI ijhVf pihlF kdy Cwz igaf sI aqy
prsLoqm vyK nf sikaf sI, koml dy nfl aMdr afieaf. asLok kih ky jfx
pihcfx krvfeI geI. prsLoqm dy pYrF hyToN DrqI iKsk geI. ikwQy koml,
ikwQy ieh AUq df AUq. iblkul AUT. koeI kl iswDI nf bfq. prsLoqm prfcIn
ihMd df nhIN sI aqy nf hI asLok hI eIsf msIh dy jnm qoN iqMn sdIaF pihlF
df (asLok rfjf). koeI imafr qF huMdf. kI njLr afieaf ies bd-sLkl aqy
bd-qmIjL ivwc koml nUM. pr Auh cuwp irhf. AuQy KVy KVy hI ipAu-DI ivckfr
iewk kMD Ausr geI. AUsLf ny ikhf asLok nUM bYTx leI qF kho. Auh sfry
bYTy. aijhy mOky qy ijhVf isLsLtfcfr huMdf hY Auh vI iniBaf. pr asLok dy
jfx qy prsLoqm qoN brdfsLq nf hoieaf. ijLMdgI ivwc pihlI vfr grj ky, kVk
ky AUsLf nUM koisaf. Aus dI cfhq df kyNdr AuhI do hsqIaF sn: AUsLf aqy
koml. swcI gwl qF ieh ik koml Ausdf hIrf AusdI jfn sI aqy ijsdI rfKI
AusdI ijLMmyvfrI sI. koml df BivwK AusnUM ipafrf sI. jfn nfloN vwD
ipafrf. pr jd AUsLf ny ikhf asLok AuhnF dI DI dI psMd hY, Auh Aus nfl
ipafr krdI hY. ies swc nUM mMn lYxf cfhIdf hY. dKLl nhIN dyxf cfhIdf.
asLok AusdI vI psMd hY qd prsLoqm hfr igaf. ivroD Cwz idwqf. hfr mMn
leI. soicaf koml awj kl dI lVkI hY. afpxf Blf burf jfxdI hY. sKLqI kIqI,
Gr qoN nwT geI qF bdnfmI hovygI. iejLq imwtI ivwc iml jfvygI. kfnUMn
aprfDF nfl inptx dI QF kuVIaF nUM rfKI dyx qy vwD iDafn dy irhf hY. jd
aOlfd hI KotI hovy qF kI ho skdf hY? qdbIrF bykfr jFdIaF hn.
kI sMqfn ieMJ bdl skdI hY? mfipaF qoN AuhnF df hwk Koh skdI hY? kOx jvfb
idMdf? hwd qF ieh hY ik pqnI ny vI koeI hmdrdI nf ivKfeI aqy DI dI ho
geI. ies rMg bdldI dunIaF ivwc jo nf bdly Auh mUrK aqy nfdfn. pr koeI
ikMnf ku bdly?
iewk rfq mF-DI asLok dy nfl isnmy jfx df kih ky geIaF qF rfq Br nf
muVIaF. ieh bhuq asfDfrn gwl sI. iPr ieh asfDfrn gwl nf rhI. muV muV
ieMJ hox lwgf. prsLoqm ies moV qy smJOqf nf kr sikaf. Cfx-bIx kIqI. pqf
lwgf ik koml mF dy nfl mfsI dy Gr jFdI hY aqy AuQoN kwlI hI iksy dUjI
QF!! asLok ivafihaf hoieaf hY. Ausdy do bwcy vI hn. pr hux Aus nfl koml
df koeI myl-imlfp nhIN irhf!!
Byq KulHx qy prdf AuwTx qy AUsLf ny afpxI ivDvf, inrsMqfn BYx dy nfl
sFJI afqm-hwiqaf krn dI koisLsL kIqI. pr bdnsIb bcf leI geI. Auh hux
apMg qy apfhj hY. sPfeI-suQrfeI qoN geI. bol vI nhIN skdI. bhuq ielfj
krvfieaf. prsLoqm kwlf dyK-Bfl krdf hY. iewk, do, iqMn pUry cfr sfl ho
gey koeI suDfr huMdf jF Prk pYNdf njLr nhIN afAuNdf. AUsLf qoN jdoN vI
sMBv huMdf hY qF Auh afpxy swjy hwQ dI iewk AuNgl dI shfieqf nfl
kMpIAUtr Auqy iewk hI vfk ilKdI hY: DI df ivafh kr idAu. prsLoqm hF ivwc
isr ihlf ky hfmI Brdf hY qF AUsLF dy ichry Auqy qswlI dI lihr dOVdI idws
pYNdI hY.
prsLoqm JUTf jF pRx BMnx vflf nhIN pr iesdI iewk mjLbUrI hY. koml Gr dyr
nfl afAuNdI hY. rojL svyry hI inkl jFdI hY. prsLoqm nfl AusdI mulfkfq hI
ikwQy huMdI hY ik Auh mF dI iewCf DI qwk phuMcf sky.
(pMjfbI rUp: zf: g:s:r:)
|