ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਸਰਗਰਮੀਆਂ/ਸੂਚਨਾਵਾਂ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ

-ਮਹਿੰਦਰਪਾਲ ਸ. ਪਾਲ-

ਕੈਲਗਰੀ (ਮਹਿੰਦਰਪਾਲ ਸ. ਪਾਲ):- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ 16 ਦਸੰਬਰ 2007 ਨੂੰ ਕੋਸੋ ਦੇ ਦਫਤਰ ਵਿਚ ਜੋਗਿੰਦਰ ਸਿੰਘ ਸੰਘਾ ਦੀ ਪਰਧਾਨਗੀ ਹੇਠ ਹੋਈ ਸਭ ਤੋਂ ਪਹਿਲਾਂ ਸਕੱਤਰ ਮਹਿੰਦਰਪਾਲ ਸ. ਪਾਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਲਿਖਾਰੀ ਸਭਾ ਦੇ ਮੈਬਰਾਂ ਨਾਲ ਸਾਂਝੀ ਕੀਤੀ ਪੰਜਾਬੀ ਸਾਹਿਤਕਾਰ ਮੰਗਲ ਮਦਾਨ, ਰਾਮ ਸਿੰਘ ਚਾਹਲ, ਅਜੀਤ ਸੈਣੀ ਅਤੇ ਨੋਜੁਆਨ ਆਲੋਚਕ ਬਲਜਿੰਦਰ ਪਾਲ ਦੇ ਸਦੀਵੀ ਵਿਛੋੜਾ ਦੇ ਜਾਣ ਤੇ ਸ਼ਰਧਾਂਜਲੀ ਭੇਂਟ ਕਰਦਿਆਂ ਮਹਿੰਦਰਪਾਲ ਨੇ ਕਿਹਾ ਕਿ ਇਹਨਾਂ ਸਹਿਤਕਾਰਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ

ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਭੋਲਾ ਸਿੰਘ ਚੌਹਾਨ ਨੇ ਸੁਰਜੀਤ ਪਾਤਰ ਦੀ ਗ਼ਜ਼ਲ ਇਹ ਮੇਰੀ ਅਧਖੜ ਜਿਹੀ ਅਵਾਜ਼ ਹੈਨਾਲ ਕੀਤੀ ਸਤਨਾਮ ਸਿੰਘ ਢਾਹ ਅਤੇ ਤਰਲੋਚਨ ਸੈਂਬੀ ਨੇ ਹਾਸਮਈ  ਤੇ ਕੈਨੇਡੀਅਨ ਜਿੰਦਗੀ ਦੀ ਹਕੀਕਤ ਬਿਆਨ ਕਰਦੀ ਕਵਿਤਾ (ਕਲੀ) ਕਵੀਸ਼ਰੀ ਰੰਗ ਵਿਚ ਗਾ ਕੇ ਖੂਬ ਰੰਗ ਬੰਨਿਆਂ ਹਰਬੰਸ ਬੁਟਰ ਨੇ ਆਪਣਾ ਇਕ ਗੀਤ ਪੇਸ਼ ਕੀਤਾਪ੍ਰੋ: ਮੋਹਣ ਸਿੰਘ ਨੇ ਇਕ ਖ਼ੂਬਸੂਰਤ ਗ਼ਜ਼ਲ ਅਤੇ ਸੋਹਣ ਸਿੰਘ ਮਾਨ ਨੇ ਇਕ ਉਰਦੂ ਦੀ ਨਜ਼ਮ ਸੁਣਾਈਜਸਵੀਰ ਸਿੰਘ ਸਹੋਤਾ, ਨੂਰ ਢਿੱਲੋਂ, ਬਲਜਿੰਦਰ ਸੰਘਾ ਅਤੇ ਮਹਿੰਦਰਪਾਲ ਸ. ਪਾਲ ਨੇ ਵੀ ਆਪੋ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂਨਿੰਮਾ ਖੈਹਰਾ ਨੇ ਰਾਣੀ ਸੁੰਦਰਾਂ ਦਾ ਪਰਸੰਗ ਅਮਰ ਸਿੰਘ ਸ਼ੌਕੀ ਵਾਲ਼ੀ ਲੈ (ਤਰਜ਼) ਵਿਚ ਗਾ ਕੇ ਸਰੋਤਿਆਂ ਨੂੰ ਇਕ ਵਾਰ ਫੇਰ ਪੁਰਾਣੀਆਂ ਯਾਦਾਂ ਨਾਲ ਜੋੜ ਦਿੱਤਾਡਾ. ਹਰਭਜਨ ਸਿੰਘ ਨੇ ਆਪਣੀ ਦੇਸ਼ ਫੇਰੀ ਦੀਆਂ ਕੁੱਝ ਕੌੜੀਆਂ ਮਿੱਠੀਆਂ ਯਾਦਾਂ ਦੇ ਨਾਲ ਆਪਣੀ ਇਕ ਪੁਰਾਣੀ ਪਰ ਚਹੇਤੀ ਕਵਿਤਾ ਦੇ ਹਿੱਸੇ ਵੀ ਸਰੋਤਿਆਂ ਨਾਲ ਸਾਂਝੇ ਕੀਤੇ

ਇਸ ਮਹਿਫ਼ਲ ਵਿਚ ਇਕ ਅਰੁਨ ਨਾਮੀ ਖ਼ਾਸ ਮਹਿਮਾਨ ਨੇ ਵੀ ਹਿੱਸਾ ਲਿਆ ਜੋ ਨਿਪਾਲੀ ਭਾਸ਼ਾ ਵਿਚ ਲਿਖਦੇ ਹਨਉਨ੍ਹਾਂ ਇਕ ਕਵਿਤਾ ਨਿਪਾਲੀ ਵਿਚ ਸੁਣਾਈ ਅਤੇ ਇੱਕ ਹਿੰਦੀ ਫ਼ਿਲਮੀ ਗੀਤ ਗਾ ਕੇ ਇਸ ਮਹਿਫ਼ਲ ਵਿਚ ਇੱਕ ਨਵਾਂ ਰੰਗ ਪੇਸ਼ ਕੀਤਾਇਸ ਤੋਂ ਇਲਾਵਾ ਇਸ ਬੈਠਕ ਵਿਚ ਇਕਬਾਲ ਖਾਨ, ਗੁਰਦੇਵ ਸਿੰਘ ਪੂਨੀ, ਮਹਿੰਦਰ ਕੌਰ ਬੈਂਸ, ਗੁਰਜਿੰਦਰ ਕੌਰ ਢਿੱਲੋਂ, ਗੁਰਮੀਤ ਸਿੰਘ ਭੱਟੀ, ਪੈਰੀ ਮਾਹਲ, ਪਰਮਜੀਤ ਸੰਦਲ ਅਤੇ ਬੇਅੰਤ ਗਿੱਲ ਨੇ ਵੀ ਸ਼ਿਰਕਤ ਕੀਤੀਜੋਗਿੰਦਰ ਸਿੰਘ ਸੰਘਾ ਨੇ ਸਰੋਤਿਆਂ ਨਾਲ ਮਾਰਚ ਵਿਚ ਕਰਾਏ ਜਾ ਰਹੇ ਸੈਮੀਨਾਰ ਬਾਰੇ ਸੂਚਨਾ ਸਾਂਝੀ ਕੀਤੀਜੋਗਿੰਦਰ ਸੰਘਾ ਨੇ ਇਕ ਕਿਸੇ ਹੋਰ ਸ਼ਾਇਰ ਦੀ ਨਜ਼ਮ, ਜੋ ਇਸ਼ਕ ਦੇ ਜਨੂੰਨ ਦੀ ਕਾਲੀ ਤਸਵੀਰ ਨੂੰ ਦਰਸਾਉਂਦੀ ਸੀ, ਸੁਣਾਈ ਅਤੇ ਆਖਿਆ ਕਿ ਮੈਂ ਤਾਂ ਸੋਚਦਾ ਸੀ ਸ਼ਾਇਰ ਕੋਮਲ ਹਿਰਦੇ ਦੇ ਲੋਕ ਹੁੰਦੇ ਹਨਪਰ ਇਹ ਨਜ਼ਮ ਪੜ੍ਹ ਕੇ ਮੈਂ ਹੈਰਾਨ ਹੋਇਆ ਕਿ ਕੋਈ ਮਰਨ ਮਾਰਨ ਦਾ ਵੀ ਸ਼ਾਇਰੀ ਕਰ ਸਕਦਾ ਹੈ?

ਅਖ਼ੀਰ ਵਿਚ ਮੁਹਿੰਦਰ ਪਾਲ ਨੇ ਆਏ ਹੋਏ ਸਾਰੇ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ ਨਵੇਂ ਸਾਲ ਲਈ ਸ਼ੁਭ ਕਾਮਨਾ ਕਰਦਿਆਂ ਇਸ ਮਿਲਣੀ ਦੀ ਸਮਾਪਤੀ ਕੀਤੀਪੰਜਾਬੀ ਲਿਖ਼ਾਰੀ ਸਭਾ ਦੀ ਨਵੇਂ ਸਾਲ ਦੀ ਇਕੱਤਰਤਾ 17 ਜਨਵਰੀ 2008 ਨੂੰ ਕੋਸੋ ਦੇ ਦਫਤਰ ਵਿਚ ਹੋਵੇਗੀਵਧੇਰੇ ਜਾਂਣਕਾਰੀ ਲਈ, ਜੋਗਿੰਦਰ ਸੰਘਾ ਨਾਲ (403)-590-0789 ਜਾਂ ਮਹਿੰਦਰਪਾਲ ਸ. ਪਾਲ ਨਾਲ (403)-256-5713 ਤੇ ਸੰਪਰਕ ਕੀਤਾ ਜਾ ਸਕਦਾ ਹੈ

(28 ਦਸੰਬਰ 2007)

e-mail:
ਲਿਖਾਰੀ


© likhari: Punjabi Likhari Forum-2001-2007

 

 

 

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.