ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਕਹਾਣੀਆਂ

 

ਸੁਰਗ 'ਚ ਵਾਸਾ ਹੋਵੇ ਬਾਪੂ ਤੇਰਾ

-ਸ਼ਿਵਚਰਨ ਜੱਗੀ ਕੁੱਸਾ-


          ਬਾਬੇ ਮਿੱਤ ਸਿੰਘ ਦੀ ਘਰ ਵਿਚ ਕਾਫ਼ੀ ਦੱਸ-ਪੁੱਛ ਸੀਬਾਬੇ ਦੇ ਤਿੰਨੇ ਪੁੱਤ ਰਾਤ ਨੂੰ ਬਾਬੇ ਦੇ ਮੰਜੇ ਦੀ ਪੈਂਦ 'ਤੇ ਆ ਕੇ ਬਹਿੰਦੇ ਅਤੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਬੇ ਦੀ ਰੈਅ ਲੈਂਦੇ ਸਨਹੁੰਦਾ ਉਹ ਹੀ ਸੀ, ਜੋ ਬਾਬਾ ਮਿੱਤ ਸਿੰਘ ਕਹਿੰਦਾ ਸੀਸੁੱਖ ਨਾਲ ਬਾਬੇ ਦੀਆਂ ਤਿੰਨੇ ਨੂੰਹਾਂ ਸੱਤ ਬਚਨ ਦੀਆਂ ਭਾਗੀ ਸਨਬਾਬੇ ਦੀ ਉਮਰ ਤਾਂ ਤਕਰੀਬਨ ਅੱਸੀ ਸਾਲ ਨੂੰ ਪਹੁੰਚ ਚੁੱਕੀ ਸੀਪਰ ਬਾਬੇ ਦੀ ਖ਼ੁਰਾਕ, ਸਨਮਾਨ ਅਤੇ ਹੌਸਲਾ ਹੋਣ ਕਰਕੇ ਬਾਬਾ ਅਜੇ ਵੀ 'ਘੋੜੇ' ਵਰਗਾ ਸੀ

          ਬਾਬਾ ਹਿੰਮਤੀ ਬਹੁਤ ਸੀਸਵੇਰੇ ਚਾਰ ਵਜੇ ਉਠਦਾ ਠੰਢੇ ਪਾਣੀ ਨਾਲ ਇਸ਼ਨਾਨ ਕਰਦਾ ਹਨ੍ਹੇਰੇ-ਹਨ੍ਹੇਰੇ ਹੀ ਖੇਤਾਂ ਵਿਚ ਜੰਗਲ ਪਾਣੀ ਜਾ ਆਉਂਦਾਸੂਰਜ ਚੜ੍ਹਨ 'ਤੇ ਉਹ ਦੂਜੀ ਵਾਰ ਦੀ ਚਾਹ ਪੀਂਦਾ ਅਤੇ ਖੇਤਾਂ ਵਿਚ ਸੈਰ ਕਰਨ ਚਲਾ ਜਾਂਦਾਅੱਸੀ ਸਾਲ ਦੇ ਬਾਬੇ ਮਿੱਤ ਸਿੰਘ ਨੇ ਅਜੇ ਤੱਕ ਖੂੰਡੀ ਦਾ ਸਹਾਰਾ ਨਹੀਂ ਲਿਆ ਸੀ

          ਪਿੰਡ ਦੇ ਬੁੱਢੇ-ਠੇਰੇ, ਬਾਬੇ ਮਿੱਤ ਸਿੰਘ ਦੀ ਘਰ ਵਿਚ ਇੱਜ਼ਤ, ਮਾਣ ਦੇਖ ਕੇ ਸੜਦੇ ਅਤੇ ਆਪਣੇ ਘਰੀਂ ਜਾ ਕੇ ਆਪਣੇ ਨੂੰਹਾਂ-ਪੁੱਤਾਂ ਨੂੰ ਗਾਲ੍ਹਾਂ ਕੱਢਦੇ, ਹਨ੍ਹੋਰੇ ਦਿੰਦੇ ਸਨ

          -"ਮੇਰਿਆਂ ਸਾਲਿਆਂ ਦਿਓ-ਔਹ ਦੇਖੋ ਮਿੱਤੇ ਕੇ ਪਰਿਵਾਰ ਵੱਲ-ਮਿੱਤੇ ਦੀ ਕਿੰਨੀ ਇੱਜਤ ਕਰਦੇ ਐ-ਨੂੰਹਾਂ ਨਿਰੀਆਂ ਈ ਸਤਯੁਗੀ ਐ-ਸਹੁਰੇ ਦੇ ਪੈਰ ਧੋ ਧੋ ਪੀਂਦੀਐਂ-ਤੇ ਐਥੇ ਜੇ ਮੈਂ ਕਿਤੇ ਨਹਾਉਣ ਆਸਤੇ ਕੋਸਾ ਪਾਣੀ ਵੀ ਮੰਗ ਲਵਾਂ ਤਾਂ ਕੁੱਤੇ ਟੱਬਰ ਨੂੰ ਸੱਪ ਈ ਸੁੰਘ ਜਾਂਦੈ-ਪਰਸੋਂ ਵੱਡੇ ਤੋਂ ਮੈਂ ਭੋਰਾ ਫ਼ੀਮ ਮੰਗੀ-ਕੰਜਰ ਦਾ ਹਾਰੇ ਦਾ ਧੁਆਂਖ ਲਾਹ ਕੇ ਦੇ ਗਿਆ।" ਪਾਖਰ ਬੁੜ੍ਹੇ ਨੂੰ ਲੂਹਰੀਆਂ ਉਠਦੀਆਂ ਸਨਉਹ ਆਪਣੀ ਹੀਣਤਾ ਮਹਿਸੂਸ ਕਰਦਾ ਸੀ, ਧਰਤੀ ਵਿਚ ਨਿੱਘਰਿਆ ਜਾਪਦਾ ਸੀ

          -"ਢਕਿਆ ਰਹਿ ਚੌਰਿਆ! ਢਕਿਆ ਰਹਿ! ਰੱਖ ਲੈ ਜਿੰਨਾ ਚਿਰ ਰੱਖੀ ਜਾਂਦੀ ਐ-ਤੂੰ ਏਸੇ ਕਰਤੂਤ ਦਾ ਮਾਲਕ ਈ ਐਂ-ਤੂੰ ਤਾਂ ਦੋ ਆਰੀ ਮਰ ਕੇ ਜੰਮ ਪਵੇਂ ਤਾਂ ਨ੍ਹੀ ਮਿੱਤ ਸਿਉਂ ਬਣ ਸਕਦਾ-ਉਹਨੂੰ ਇੱਜ਼ਤ ਕਰਵਾਉਣੀ ਆਉਂਦੀ ਐ-ਉਹਦੀ ਜਬਾਨ 'ਚ ਰਸ ਐ-ਤੇ ਤੂੰ ਐਂ ਡੋਕਲ ਚੌੜਾ! ਜੇ ਤੈਨੂੰ ਕੋਈ ਨੂੰਹ ਚਾਹ ਫੜਾਉਣ ਆ ਜਾਂਦੀ ਐ ਤਾਂ ਤੂੰ ਅੱਖਾਂ ਈ ਉਹਦੇ ਮੂੰਹ 'ਤੇ ਗੱਡ ਲੈਨੈਂ-ਤੂੰ ਸ਼ੁਕਰ ਕਰ ਅਸੀਂ ਤੇਰੇ ਗਿੱਟੇ ਨ੍ਹੀ ਕੁੱਟੇ।" ਵੱਡੇ ਮੁੰਡੇ ਨੇ ਸੱਚੀਆਂ ਆਖ ਕੇ 'ਭੜ੍ਹਾਸ' ਕੱਢ ਲਈ ਸੀ

          -"ਮੈਂ ਜੈਦਾਤ ਦਾ ਮਾਲਕ ਐਂ-ਜਾ ਕੇ ਡੇਰੇ ਬਹਿਜੂੰ-ਤੇ ਸਾਰੀ ਜਮੀਨ ਜੈਦਾਤ ਡੇਰੇ ਦੇ ਨਾਂ ਕਰਦੂੰ-ਚੱਕੀ ਫਿਰਿਓ ਠੂਠੇ-ਪੁੱਤ ਜੇ ਸੀਰੀ ਰਲਣ ਨਾ ਲਾਅਤੇ ਤਾਂ ਮੇਰਾ ਨਾਂ ਵੀ ਪਾਖਰ ਸਿਉਂ ਨ੍ਹੀ-ਤੇ ਆਹਾ ਜਿਹੜੀਆਂ ਬੁੱਲ੍ਹ ਕੱਢਦੀਐਂ ਨ੍ਹਾ-ਜੇ ਇਹਨਾਂ ਤੋਂ ਜੱਟਾਂ ਦੀਆਂ ਰੋਟੀਆਂ ਨਾ ਢੁਹਾਈਆਂ ਤਾਂ ਮੇਰੇ ਮੂੰਹ 'ਤੇ ਥੁੱਕ ਦਿਓ! ਮੈਨੂੰ ਤੁਸੀਂ ਕੰਜਰ ਨੂੰ ਕੱਲਰ ਆਲਾ ਕਿੱਲਾ ਈ ਸਮਝ ਲਿਆ? ਤੁਸੀਂ ਤਾਂ ਮੇਰੇ ਪੈਰੀਂ ਹੱਥ ਲਾਓਂਗੇ-ਪੈਰੀਂ ਹੱਥ!" ਪਾਖਰ ਨੇ ਦਾਹੜ੍ਹੀ ਨੂੰ ਹੱਥ ਲਾ ਕੇ ਇਕ ਤਰ੍ਹਾਂ ਨਾਲ ਸਹੁੰ ਜਿਹੀ ਖਾਧੀਉਹ ਗੁੱਸੇ ਨਾਲ ਬੋਲਦਾ ਕੰਬਣ ਲੱਗ ਪਿਆ ਸੀਖ਼ੁਸ਼ਕ ਬੁੱਲ੍ਹਾਂ 'ਤੇ ਝੱਗ ਜੰਮ ਗਈ ਸੀ

          -"ਟੂੰ ਲਾ ਲੈ ਡੋੜ ਡੇਹੜਾ ਲਾਉਣੈਂ! ਅਛੀਂ ਮੰਗ ਟੇ ਠਾਲਾਂਗੇ-ਟੇੜੇ ਮੂਹੜੇ ਹੱਠ ਨ੍ਹੀ ਅੱਡਡੇ-ਟੂੰ ਲਾ ਲੈ ਟਾਅ ਡੇਹੜਾ ਲਾਹੁਣੈਂ!" ਪਾਖਰ ਦਾ ਦੂਜਾ ਮੁੰਡਾ ਹਕਲਾ ਸੀ, ਮੋਟੀ ਜ਼ੁਬਾਨ ਕਾਰਨ ਤੁਤਲਾ ਕੇ ਬੋਲਦਾ ਸੀ, ਉਸ ਨੇ ਗੱਲ ਸਾਫ਼ ਹੀ ਮੁਕਾ ਦਿੱਤੀਛੜਾ ਹੋਣ ਕਰਕੇ ਉਸ ਨੇ ਭਾਬੀ ਅਤੇ ਭਰਾ ਦਾ ਪੱਖ ਕਰਵਾਉਣਾ ਤਾਂ ਕੁਦਰਤੀਂ ਹੀ ਸੀਉਹ ਭਰਜਾਈ ਦੇ ਮੋਢੇ ਪਿੱਛੋਂ ਉਚਾ ਹੋ ਕੇ ਬੋਲਿਆ ਸੀਉਸ ਦਾ ਮਤਲਬ ਸੀ, "ਤੂੰ ਲਾ ਲੈ ਜਿਹੜਾ ਜੋਰ ਲਾਉਣੈਂ-ਅਸੀਂ ਮੰਗ ਕੇ ਖਾਲਾਂਗੇ-ਤੇਰੇ ਮੂਹਰੇ ਹੱਥ ਨ੍ਹੀ ਅੱਡਦੇ-ਤੂੰ ਲਾਹ ਲੈ ਚਾਅ ਜਿਹੜਾ ਲਾਹੁੰਣੈਂ!"

          ਅੱਕਿਆ ਹੋਇਆ ਪਾਖਰ ਬੁੜ੍ਹਾ ਸੱਚ ਹੀ ਮੰਗੂ ਸਾਧ ਦੇ ਡੇਰੇ ਜਾ ਬੈਠਾਉਹ ਮੰਗੂ ਸਾਧ ਦੇ ਚੇਲਿਆਂ ਨਾਲ ਸਵੇਰੇ ਸ਼ਾਮ ਟੱਲੀਆਂ ਅਤੇ ਸੰਖ ਵਜਾ ਛੱਡਦਾ ਅਤੇ ਰੋਟੀਆਂ ਝੰਬ ਛੱਡਦਾ ਸੀਡੇਰੇ ਨੇ ਉਸ ਦੇ ਚਿਹਰੇ ਨੂੰ ਕਾਫ਼ੀ ਰੌਣਕ ਬਖ਼ਸ਼ੀ ਸੀਬੁੱਢਾ ਦਿਨ ਰਾਤ ਖੋਏ-ਮਲਾਈਆਂ ਖਾ ਕੇ ਸੂਰ ਵਾਂਗ ਫ਼ੈਲਰਦਾ ਜਾ ਰਿਹਾ ਸੀਉਸ ਦੀਆਂ ਗੰਨੇ ਵਰਗੀਆਂ ਲੱਤਾਂ ਗੱਡੇ ਦੀ ਸਧਵਾਈ ਵਰਗੀਆਂ ਮੋਟੀਆਂ ਹੋ ਗਈਆਂ ਸਨਅੱਖਾਂ ਮੋਟਰ ਸਾਈਕਲ ਦੀ ਬੈਕ-ਬੱਤੀ ਵਾਂਗ ਜਗ ਪਈਆਂ ਸਨ

          ਹੁਣ ਪਾਖਰ ਵੀ ਆਪਣੇ ਆਪ ਨੂੰ ਮਿੱਤ ਸਿੰਘ ਬੁੜ੍ਹੇ ਤੋਂ ਘੱਟ ਨਹੀਂ ਸਮਝਦਾ ਸੀਸਗੋਂ ਕਦੇ-ਕਦੇ ਗਿੱਦੜ ਹੁਆਂਕਣੀਂ ਵਿਚ ਆ ਕੇ ਆਖ ਦਿੰਦਾ, "ਮੈਂ ਆਹ ਮਿੱਤੇ ਦੀ ਗੱਲ ਕਰਦੈਂ-ਦਿਨ ਰਾਤ ਨੂੰਹਾਂ ਪੁੱਤਾਂ ਦੀਆਂ ਜੁੱਤੀਆਂ ਖਾਈ ਜਾਂਦਾ ਰਹਿੰਦੈ-ਬਈ ਤੂੰ ਅਕਲ ਕਰ ਤੇ ਚੁੱਪ ਕਰਕੇ ਜੁੱਲੀ ਬਿਸਤਰਾ ਚੱਕ ਤੇ ਡੇਰੇ ਆ ਕੇ ਬਹਿਜਾ-ਕਿਤੇ ਨਾ ਕਿਤੇ ਰੱਬ ਦਾ ਨਾਂ ਈ ਮੂੰਹੋਂ ਨਿਕਲ ਜਾਂਦੈ-ਲੋੜ ਈ ਨ੍ਹੀ ਘਰੇ ਗੋਲਪੁਣਾ ਕਰਨ ਦੀ-ਪਰ ਭਾਈ ਆਬਦੇ ਘਰ ਅਰਗੀ ਰੀਸ ਵੀ ਹੈਨ੍ਹੀ।" ਫਿਰ ਉਹ ਆਪ ਹੀ ਆਖ ਦਿੰਦਾ

          ਬਾਬੇ ਮਿੱਤ ਸਿੰਘ ਦਾ ਵਸਦਾ-ਰਸਦਾ ਘਰ ਵੀ ਲੋਕਾਂ ਦੀਆਂ ਨਜ਼ਰਾਂ ਨੇ ਖਾ ਲਿਆਉਸ ਦੇ ਘਰੇ ਵੀ ਇਕ ਦਿਨ ਭੂਚਾਲ ਆ ਗਿਆਇਕ ਦਿਨ ਵਿਚਾਲੜੀ ਬਹੂ ਦਾ ਸਭ ਤੋਂ ਛੋਟਾ ਭਰਾ ਮਿਲਣ ਲਈ ਆ ਗਿਆਕੁਦਰਤੀਂ ਵੱਡੀ ਬਹੂ ਸੁਖਦੇਵ ਕੌਰ ਪਿਛਲੇ ਅੰਦਰ ਬਿਮਾਰ ਪਈ ਸੀਉਹ ਉਠ ਕੇ ਉਸ ਦੇ ਛੋਟੇ ਭਰਾ ਦਾ ਸਿਰ ਨਾ ਪਲੋਸ ਸਕੀਵਿਚਾਲੜੀ ਬਹੂ ਦੀਆਂ ਤਾਂ ਚੜ੍ਹ ਮੱਚੀਆਂ ਸਨਉਸ ਦਿਨ ਤਾਂ ਅੰਗਰੇਜ਼ ਕੌਰ ਸੁੰਨ-ਸਾਨ ਜਿਹੀ ਤੁਰੀ ਫਿਰਦੀ ਰਹੀ ਅਤੇ ਜਦੋਂ ਉਸ ਦਾ ਭਰਾ ਚਲਾ ਗਿਆ ਤਾਂ ਉਸ ਨੇ ਘਰ ਵਿਚ ਭੰਦਰੋਲ ਪਾ ਦਿੱਤਾਮਰਾਸੀਆਂ ਵਾਲਾ ਗੁੱਡਾ ਬੰਨ੍ਹ ਲਿਆ, "ਹਾਂ-ਹਾਂ ਜੀ-ਮੇਰਾ ਸੁੱਖੀ ਲੱਧਾ ਭਰਾ ਮਿਲਣ ਆਇਆ ਤੇ ਸੁਖਦੇਵ ਕੁਰ ਨੇ ਉਸ ਦਾ ਸਿਰ ਵੀ ਨ੍ਹੀ ਪਲੋਸਿਆ ਬਈ ਕਿਤੇ ਕੋਈ ਛਿੱਲੜ ਨਾ ਦੇਣਾ ਪੈ ਜਾਵੇ-ਬੱਸ ਘਸੁੰਨ ਅਰਗਾ ਮੂੰਹ ਕਰੀ ਕਰੀ ਅੰਦਰ ਈ ਲਿਟੀ ਰਹੀ-ਜਿਵੇ ਸੱਪ ਲੜਿਆ ਹੁੰਦੈ।"

          ਸੁਖਦੇਵ ਕੌਰ ਨੇ ਬਥੇਰਾ ਸਮਝਾਇਆ ਕਿ ਉਹ ਬਿਮਾਰ ਸੀ ਅਤੇ ਨਾਲੇ ਉਸ ਦਾ ਭਰਾ ਹਨ੍ਹੇਰੇ ਹੋਏ ਆਇਆ ਸੀ, ਫਿਰ ਰਾਤ ਨੂੰ ਰੋਟੀ ਖਾ ਕੇ ਬਾਬਾ ਜੀ ਕੋਲ ਹੀ ਪੈ ਗਿਆ ਸੀਪਰ ਅੰਗਰੇਜ਼ ਕੌਰ ਹੋਰ ਭੜਕ ਪਈ, "ਆਹ ਬਿਮਾਰ ਸੀ ਤੂੰ ਰਕਾਨ-ਜੂਠੇ ਭਾਂਡਿਆਂ ਤੋਂ ਡਰਦੀ ਪੱਜ ਲਾ ਕੇ ਪੈ ਜਾਨੀ ਐਂ-ਹੋਰ ਤੇਰੇ ਸੂਲ ਹੁੰਦੈ-ਜਦੋਂ ਤੇਰੇ ਧਗੜੇ ਭਰਾ ਆ ਜਾਂਦੇ ਐ-ਫੇਰ ਤਾਂ ਤੂੰ ਬਾਬਾ ਜੀ ਦੀ ਸ਼ਰਮ ਕਰਦੀ ਹੋਵੇਂਗੀ? ਡੱਪ ਡੱਪ ਵੱਜਦੀ ਉਥੇ ਈ ਗੇੜੇ ਖਾਈ ਜਾਨੀ ਹੁੰਨੀ ਐਂ।"

          -"ਨੀ ਮੇਰੇ ਤੈਨੂੰ ਅੰਦਰ ਆ-ਆ ਕੇ ਮੱਥੇ ਵੀ ਟੇਕ ਕੇ ਜਾਂਦੇ ਐ-ਤੇ ਤੇਰਾ ਅੰਦਰ ਨ੍ਹੀ ਸੀ ਆ ਸਕਦਾ?" ਸੁਖਦੇਵ ਕੌਰ ਨੂੰ ਵੀ ਗੁੱਸਾ ਆ ਗਿਆ ਸੀਅਕਸਰ ਉਹ ਵੀ ਹੱਡ-ਮਾਸ ਦੀ ਬਣੀ ਹੋਈ ਸੀ

          -"ਵਹੇਲ੍ਹੇ! ਜੇ ਤੇਰੇ ਅੰਦਰ ਆ-ਆ ਕੇ ਮੱਥੇ ਟੇਕਦੇ ਐ ਤਾਂ ਸ਼ਗਨ ਵੀ ਮੈਥੋਂ ਈ ਲੈ ਕੇ ਜਾਂਦੇ ਐ।" ਉਸ ਨੇ ਅਕਾਸ਼ਬਾਣੀ ਕੀਤੀ

          -"ਕੁੱਤੀਏ! ਜਬਾਨ ਸੰਭਾਲ! ਖਬਰਦਾਰ ਜੇ ਮੈਨੂੰ ਵਹੇਲ੍ਹ ਕਿਹਾ ਤਾਂ! ਕੁੱਢਣ ਦੇਦੂੰ ਮੂੰਹ 'ਚ---!" ਘਰ ਵਿਚ ਘੜ੍ਹਮੱਸ ਜਿਹਾ ਮੱਚ ਗਿਆਗਲੀ ਵਿਚ ਲੋਕ ਇਕੱਠੇ ਹੋ ਗਏਜੁਆਕ ਮੁਸ਼ਕੜੀਏਂ ਹੱਸ ਰਹੇ ਸਨ

          -"ਕੀ ਗੱਲ ਐ ਕੁੜ੍ਹੇ ਕੁੜੀਓ?" ਬਾਬੇ ਮਿੱਤ ਸਿੰਘ ਨੇ ਅੰਦਰ ਆ ਕੇ ਦੋ ਤਰਫ਼ਾ ਰੋਅਬ ਜਿਹਾ ਮਾਰਿਆਬੇਥ੍ਹਵੀ ਗੱਲ ਸੁੱਟੀ

          -"ਬਾਬਾ ਜੀ-ਆਹ ਵਿਚਾਲੜੀ ਈ ਘਰ 'ਚ ਸੂਹਣ ਖੜ੍ਹੀ ਰੱਖਦੀ ਐ।" ਸੁਖਦੇਵ ਕੌਰ ਰੋ ਪਈ ਉਹ ਸੱਚ ਹੀ ਸੁਖਦੇਵ ਕੌਰ ਦੀਆਂ ਕਰਤੂਤਾਂ ਤੋਂ ਦੁਖੀ ਸੀ, ਜਿਹੜੀ ਤੜਿਕਿਓਂ ਹੀ ਉਠ ਕੇ ਟੋਕਰੇ ਹੇਠੋਂ ਲੜਾਈ ਕੱਢ ਲੈਂਦੀ ਸੀਸੁਖਦੇਵ ਕੌਰ ਸਾਰੀਆਂ 'ਚੋਂ ਵੱਡੀ ਹੋਣ ਕਰਕੇ ਚੁੱਪ ਕਰ ਜਾਂਦੀ ਸੀਲੋਕਾਂ ਦੀਆਂ ਬੁੜ੍ਹੀਆਂ ਵੀ ਉਸੇ ਨੂੰ ਹੀ ਆਖ ਦਿੰਦੀਆਂ ਸਨ, "ਚੱਲ ਕੋਈ ਨਾ ਸੁਖਦੇਵ ਕੁਰੇ-ਤੂੰ ਸਿਆਣੀਂ ਐਂ-ਕੋਈ ਨ੍ਹੀਂ ਗੱਲ ਦੇ ਆਖਣ ਮਾਂਗੂੰ, ਓਹ ਜਾਣੇ!"

          -"ਕੀ ਰੌਲੈ ਕੁੜ੍ਹੇ-ਘਰ 'ਚ ਝੱਜੂ ਕਿਉਂ ਪਾਇਐ?" ਮਿੱਤ ਸਿੰਘ ਬਾਬਾ ਮੇਰ ਜਿਹੀ ਨਾਲ ਵਿਚਾਲੜੀ ਨੂੰਹ ਅੰਗਰੇਜ਼ ਕੌਰ ਦੇ ਦੁਆਲੇ ਹੋਇਆ

          -"ਮੈਂ ਨ੍ਹੀ ਇਸ ਕੰਜਰਾਂ ਦੇ ਟੱਬਰ 'ਚ ਰਹਿਣਾ-ਮੈਨੂੰ ਤਾਂ ਅੱਡ ਕਰ ਦਿਓ!" ਅੰਗਰੇਜ਼ ਕੌਰ ਬਾਬੇ ਨੂੰ ਬਘਿਆੜ੍ਹੀ ਵਾਂਗ ਪਈਬਾਬਾ ਦੋ ਕਰਮਾਂ ਪਿੱਛੇ ਹਟ ਗਿਆਉਸ ਨੂੰ ਉਮੀਦ ਨਹੀਂ ਸੀ ਕਿ ਅੰਗਰੇਜ਼ ਕੌਰ ਇਸ ਤਰ੍ਹਾਂ ਉਖੜੀ ਕੁਹਾੜੀ ਵਾਂਗ ਮੱਥੇ ਵਿਚ ਵੱਜੇਗੀ

          -"ਦੇਖ ਉਏ ਕਿਮੇ ਮਰੀਕਾ ਦਾ ਰਾਗਟ ਬਣੀ ਫਿਰਦੀ ਐ!"

          -"ਨੀ ਮੂੰਹ ਫੱਟੀਏ-ਸਹੁਰੇ ਦੀ ਤਾਂ ਸ਼ਰਮ ਕਰਲਾ!" ਸੁਖਦੇਵ ਕੌਰ ਨੇ ਤਾੜਨਾ ਕੀਤੀ, ਅਹਿਸਾਸ ਕਰਵਾਇਆ, ਰਿਸ਼ਤਾ ਜਤਾਇਆ

          -"ਸਹੁਰੇ ਦੀ ਸ਼ਰਮ ਹੋਊ ਤੈਨੂੰ-ਜੀਹਨੂੰ ਜਮੀਨ ਦਾ ਗੌਂਅ ਐਂ-ਮੇਰੇ ਤਾਂ ਐਹੋ ਜਿਆ ਸਹੁਰਾ ਜੁੱਤੀ ਦੇ ਯਾਦ ਨ੍ਹੀ-ਮੇਰੇ ਤਾਂ ਪੇਕੀਂ ਬਥੇਰੀ ਜਮੀਨ ਅੱਗ ਲੱਗਦੀ ਐ-ਜਦੋਂ ਜੀਅ ਕੀਤਾ ਲੈ ਆਊਂ।" ਅੰਗਰੇਜ਼ ਕੌਰ ਨੇ ਭਰਾਵਾਂ ਨੂੰ ਕੰਨ ਕੀਤੇ ਹੋਏ ਸਨ ਕਿ ਜੇ ਕਿਸੇ ਭਰਜਾਈ ਨੇ ਉਸ ਦਾ ਮਾਣ-ਤਾਣ ਨਾ ਕੀਤਾ, ਤਾਂ ਉਹ ਆਬਦੇ ਹਿੱਸੇ ਦੀ ਜਮੀਨ ਉਸੇ ਦਿਨ ਹੀ ਵੰਡਾ ਕੇ ਲੈ ਜਾਵੇਗੀਭਰਜਾਈਆਂ ਤਾਂ ਵਿਚਾਰੀਆਂ ਉਸ ਦੀਆਂ ਬੱਤੀ ਸੁਲੱਖਣੀਆਂ ਸਨ, ਪਰ ਅੰਗਰੇਜ਼ ਕੌਰ ਹੀ ਭੰਬੂਕੀ ਸੀ! ਜਦੋਂ ਪੇਕੀਂ ਜਾਂਦੀ ਸੀ ਤਾਂ ਭਰਜਾਈਆਂ ਨਾਲ ਕਿਸੇ ਨਾ ਕਿਸੇ ਗੱਲੋਂ ਖਹਿਬੜ ਕੇ ਹੀ ਆਉਂਦੀ ਸੀ

          -"ਮਾਰ ਲਏ ਕੁੱਤੇ ਟੱਬਰ ਨੇ!" ਘੋਰ ਉਦਾਸੀ ਅਤੇ ਦੁੱਖ ਜਿਹੇ ਨਾਲ ਚੀਕਦਾ ਬਾਬਾ ਬਾਹਰ ਨਿਕਲ ਗਿਆ

          -"ਕੁੱਤਾ ਹੋਵੇਂਗਾ ਤੂੰ! ਥੋਡਾ ਕੋੜਮਾਂ! ਖਬਰਦਾਰ ਜੇ ਸਾਨੂੰ ਕੁੱਤੇ ਕਿਹੈ-ਕੱਛ ਜਿਹੀ ਪਾੜ ਕੇ ਭਰਾੜ੍ਹ ਕਰਦੂੰ! ਕਿੱਥੇ ਨੰਗ ਜੱਟਾਂ ਨਾਲ ਮੱਥਾ ਜੁੜ ਗਿਆ ਮੇਰਾ ਮਾੜੇ ਕਰਮਾਂ ਆਲੀ ਦਾ-ਦੋ ਟੈਮ ਰੋਟੀ ਵੀ ਨ੍ਹੀ ਸਰਦੀ।" ਅੰਗਰੇਜ਼ ਕੌਰ ਉਲਟੀ ਗੰਗਾ ਵਹਾ ਰਹੀ ਸੀ

          -"ਤੇ ਤੂੰ ਕੁੱਤੀਏ ਕਿੱਡੇ ਕੁ ਸਰਮਾਏਦਾਰਾਂ ਦੀ ਧੀ ਐਂ?" ਬਾਹਰੋਂ ਬਾਬੇ ਦਾ ਵੱਡਾ ਮੁੰਡਾ ਦਰਬਾਰਾ ਸਿੰਘ ਆ ਗਿਆ ਸੀ

          -"ਖਬਰਦਾਰ ਜੇ ਮੈਨੂੰ ਕੁੱਤੀਏ ਕਿਹਾ ਤਾਂ! ਦਾਹੜ੍ਹੀ ਪੱਟ ਕੇ ..... 'ਚ ਦੇਦੂੰ!" ਅੰਗਰੇਜ਼ ਕੌਰ ਉਸ ਨੂੰ ਚਾਰੇ ਚੁੱਕ ਕੇ ਆਈਗੱਲ ਵਿਚ ਅਜੀਬ ਅਸ਼ਲੀਲਤਾ ਸੀ

          -"ਮੇਰੇ ਸਾਲੇ ਦੀਏ! ਤੂੰ ਕੁਛ ਜਿਆਦਾ ਈ ਸਿਰ 'ਤੇ ਚੜ੍ਹਦੀ ਜਾਨੀ ਐਂ।" ਤੇ ਉਸ ਨੇ ਘੋਟਣਾ ਚੁੱਕ ਕੇ ਅੰਗਰੇਜ਼ ਕੌਰ ਨੂੰ ਭੰਨਣਾ ਸ਼ੁਰੂ ਕਰ ਦਿੱਤਾਅੰਗਰੇਜ਼ ਕੌਰ ਕੱਟੇ ਵਾਂਗ ਰਿੰਗ ਰਹੀ ਸੀ

          -"ਤੂੰ ਇਹਨੂੰ ਰੰਡੀ ਈ ਸਮਝ ਲਿਆ ਉਏ? ਗੁੜ ਮਾਂਗੂੰ ਭੰਨਣ ਡਹਿ ਪਿਐਂ?" ਅੰਗਰੇਜ਼ ਕੌਰ ਦੇ ਘਰਵਾਲਾ ਮੇਹਰ ਸਿੰਘ ਆ ਕੇ ਦਰਬਾਰੇ ਨੂੰ ਚਿੰਬੜ ਗਿਆਅੰਗਰੇਜ਼ ਕੌਰ ਵਿਹੜੇ ਵਿਚ ਖੜ੍ਹ ਕੇ ਵੈਣ ਪਾਉਣ ਲੱਗ ਪਈਨਾਲ ਦੀ ਨਾਲ ਉਹ ਛਾਤੀ ਪਿੱਟ ਰਹੀ ਸੀ'ਪ੍ਰੀਵਾਰ-ਯੁੱਧ' ਦੇਖ ਕੇ ਬੱਚੇ ਚੰਘਿਆੜ੍ਹਾਂ ਮਾਰਨ ਲੱਗ ਪਏ ਸਨ, ਡਾਡਾਂ ਮਾਰ ਰਹੇ ਸਨ

          -"ਨਾ ਡਹਿ ਡਹਿ ਮਰੋ ਉਏ! ਨਾ ਜੱਗ ਨੂੰ ਤਮਾਸ਼ਾ ਦਿਖਾਓ! ਜੁਆਕ ਪਾਲ ਲਓ ਜੇ ਪਾਲੇ ਜਾਂਦੇ ਐ ਤਾਂ!" ਸਾਰਿਆਂ ਤੋਂ ਛੋਟਾ ਭਰਾ ਉਤਮ ਸਿੰਘ ਘਰੇ ਪਹੁੰਚ ਗਿਆ ਸੀਦਰਬਾਰੇ ਅਤੇ ਮੇਹਰ ਸਿੰਘ ਨੂੰ ਡਾਂਗੋ-ਡਾਂਗੀ ਹੁੰਦਿਆਂ ਨੂੰ ਉਸ ਨੇ ਮਸਾਂ ਹੀ ਹਟਾਇਆਉਸ ਨੇ ਦਰਬਾਰੇ ਅਤੇ ਮੇਹਰ ਸਿੰਘ ਨੂੰ ਅੱਡੋ-ਅੱਡੀ ਕਮਰਿਆਂ ਵਿਚ ਵਾੜ ਕੇ ਬਾਹਰੋਂ ਕੁੰਡੇ ਲਾ ਦਿੱਤੇ ਸਨ ਪਰ ਮੇਹਰ ਸਿੰਘ ਅੰਦਰੋਂ ਵੀ ਗੰਦ ਬਕੀ ਜਾ ਰਿਹਾ ਸੀ

          ਖ਼ੈਰ! ਕਿਵੇਂ ਨਾ ਕਿਵੇਂ ਰਾਤ ਲੰਘ ਗਈ

          ਅਗਲੇ ਦਿਨ ਹੀ ਮੇਹਰ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ਼ ਕੌਰ ਨੇ ਅੱਡ ਹੋਣ ਦੀ ਲਕੀਰ ਖਿੱਚ ਦਿੱਤੀ ਸ਼ਾਮ ਨੂੰ ਸਾਰੀ ਪੰਚਾਇਤ ਇਕੱਠੀ ਕਰ ਲਈ ਗਈਜ਼ਮੀਨ ਦੇ ਚਾਰ ਹਿੱਸੇ ਪੈ ਗਏਤਿੰਨ ਹਿੱਸੇ ਮੁੰਡਿਆਂ ਦੇ ਅਤੇ ਇਕ ਮਿੱਤ ਸਿੰਘ ਨੇ ਆਪਦਾ ਪੁਆ ਲਿਆ ਸੀਉਸ ਨੇ ਪੰਚਾਇਤ ਨੂੰ ਕਿਹਾ ਸੀ ਕਿ ਜਿਹੜਾ ਪੁੱਤ ਮੇਰੀ ਸੇਵਾ ਕਰੂਗਾ, ਉਸ ਨੂੰ ਮੈਂ ਇਹ ਹਿੱਸਾ ਮਰਨ ਲੱਗਿਆ ਦੇ ਕੇ ਜਾਊਂਗਾ

          ਦਰਬਾਰੇ ਨੂੰ ਅੰਦਰਲਾ ਘਰ ਅਤੇ ਮੇਹਰ ਸਿੰਘ ਨੂੰ ਬਾਹਰਲਾ ਘਰ ਆ ਗਿਆਸਭ ਤੋਂ ਛੋਟੇ ਉਤਮ ਸਿੰਘ ਨੂੰ ਫਿ਼ਰਨੀ ਵਾਲਾ ਘਰ ਆ ਗਿਆਸਾਰੇ ਸ਼ਾਂਤੀ ਨਾਲ ਰਹਿਣ ਲੱਗੇਬਾਬਾ ਆਪਣੀ ਮਰਜ਼ੀ ਨਾਲ ਦਰਬਾਰੇ ਨਾਲ ਰਹਿਣ ਲੱਗ ਪਿਆਕਿਉਂਕਿ ਉਹ ਆਪਣੇ ਪੁੱਤ ਦਰਬਾਰੇ ਅਤੇ ਨੂੰਹ ਸੁਖਦੇਵ ਕੌਰ ਨੂੰ ਸਭ ਤੋਂ ਸਿਆਣੇ ਕਹਿੰਦਾ ਹੁੰਦਾ ਸੀ ਅਤੇ ਉਹਨਾਂ ਨੂੰ ਦਿਲੋਂ ਮੋਹ ਵੀ ਕਰਦਾ ਸੀ

          ਛੇ ਮਹੀਨੇ ਗੁਜ਼ਰ ਗਏ ਸਨਅੱਡੋ-ਅੱਡੀ ਸਾਰੇ ਭਰਾ ਗੁੱਸੇ-ਗਿ਼ਲੇ ਭੁੱਲ ਗਏ ਸਨ ਅਤੇ ਹੁਣ ਇਕ ਦੂਜੇ ਨਾਲ ਬੋਲਦੇ ਸਨਬੋਲਦੇ ਜ਼ਰੂਰ ਸਨ, ਪਰ ਜ਼ੁਬਾਨਾਂ ਵਿਚ ਅੱਗੇ ਜਿੰਨਾ ਰਸ ਨਹੀਂ ਸੀ, ਮਿਠਾਸ ਨਹੀਂ ਸੀ

          ਹੁਣ ਤਾਂ ਅੰਗਰੇਜ਼ ਕੌਰ, ਦਰਬਾਰੇ ਕੇ ਘਰ ਵੀ ਆਉਣ ਲੱਗ ਪਈ ਸੀ ਅਤੇ ਬਾਬੇ ਨੂੰ ਸ਼ਰਾਧ ਵੀ ਛਕਾਉਣ ਲੱਗ ਪਈ ਸੀਸੰਗਰਾਂਦ ਵਾਲੇ ਦਿਨ ਦੇਗ ਦੇ ਕੇ ਜਾਂਦੀ ਅਤੇ ਪੈਰੀਂ ਹੱਥ ਵੀ ਲਾ ਕੇ ਜਾਂਦੀ ਸੀਪਰ ਬਾਬਾ ਉਸ ਨਾਲ ਦਿਲ ਨਹੀਂ ਮਿਲਾਉਂਦਾ ਸੀਉਹ ਉਸ ਨੂੰ 'ਸੱਪਣੀ' ਕਹਿੰਦਾ ਹੁੰਦਾ ਸੀਕਦੇ-ਕਦੇ ਗੁੱਸੇ ਵਿਚ ਆ ਕੇ ਬਾਬਾ ਦੰਦ ਪੀਹ ਕੇ ਕਹਿੰਦਾ, "ਸਾਰਿਆਂ ਘਰਾਂ ਨਾਲੋਂ ਸੌਖੇ ਥਬਾਕ ਨਾਲ ਵਸਦੇ ਸੀ-ਕਲਜੋਗਣ ਨੇ ਆ ਕੇ ਘਰ 'ਚ ਅੱਗ ਸਿੱਟਤੀ।" ਪਰ ਦਰਬਾਰਾ ਸਿੰਘ ਬਾਬੇ ਦਾ ਦਿਲ ਧਰਾਉਂਦਾ, "ਕੋਈ ਨਾ ਬਾਪੂ ਦਿਲ ਰੱਖੀਦੈ-ਕਰਨ ਕਰਾਉਣ ਆਲਾ ਰੱਬ ਐ।"

          ਲੋਕਾਂ ਦੀ ਰੀਸ ਨਾਲ ਮੇਹਰ ਸਿੰਘ ਵੀ ਝੋਨਾ ਲਾ ਬੈਠਾਕੱਸੀ ਦਾ ਪਾਣੀ ਤਾਂ ਮਹੀਨੇ ਵਿਚ ਇਕ ਵਾਰ ਹੀ ਮਿਲਦਾ ਸੀ ਅਤੇ ਝੋਨੇ ਨੂੰ ਪਾਣੀ ਚੌਵੀ ਘੰਟੇ ਚਾਹੀਦਾ ਸੀ ਉਹ ਦਿਨ ਰਾਤ ਮੋਟਰ 'ਤੇ ਹੀ ਰਹਿੰਦਾਜਦੋਂ ਬਿਜਲੀ ਚਲੀ ਜਾਂਦੀ ਤਾਂ ਇੰਜਣ ਚਲਾਉਣਾ ਪੈਂਦਾ ਸੀਨਹੀਂ ਤਾਂ ਝੋਨਾ ਸੁਕਦਾ ਸੀਉਹ ਬਹੁਤ ਔਖਾ ਹੋ ਗਿਆ ਸੀਬੋਕ ਦੇ ਸਿੰਗਾਂ ਨੂੰ ਹੱਥ ਲਾ ਕੇ ਪੁੱਠਾ ਪੰਗਾ ਲੈ ਬੈਠਾ ਸੀਉਸ ਤੋਂ ਹਫ਼ਤਾ ਹਫ਼ਤਾ ਘਰੇ ਨਾ ਆਇਆ ਜਾਂਦਾਖੇਤ ਹੀ ਡੇਰੇ ਸਨ

          -"ਮੈਨੂੰ ਤਾਂ ਕੰਧਾਂ ਖਾਣ ਆਉਂਦੀਐਂ-ਜਮਾਨਾ ਮਾੜੈ-ਜੇ ਤੂੰ ਨ੍ਹੀ ਘਰੇ ਆ ਸਕਦਾ ਤਾਂ ਬਾਬਾ ਜੀ ਨੂੰ ਈ ਕਹਿ ਆ ਕਿ ਘਰੇ ਪੈ ਜਾਇਆ ਕਰੇ-ਫੇਰ ਵੀ ਅਸੀਂ ਉਹਦੇ ਧੀਆਂ ਪੁੱਤ ਆਂ-ਜੇ ਮੁਸੀਬਤ 'ਚ ਘਰ ਦਾ ਕੰਮ ਨਾ ਆਊ ਤਾਂ ਹੋਰ ਕੌਣ ਆਊ?" ਇਕ ਦਿਨ ਅੰਗਰੇਜ਼ ਕੌਰ ਖੇਤ ਜਾ ਕੇ ਮੇਹਰ ਸਿੰਘ ਨੂੰ ਕਹਿ ਆਈ ਸੀ

          ਸ਼ਾਮ ਨੂੰ ਸਿਆਣੇ ਦੋ ਬੰਦੇ ਲੈ ਕੇ ਮੇਹਰ ਸਿੰਘ ਬਾਬੇ ਦੀ ਸ਼ਰਨ ਵਿਚ ਜਾ ਬੈਠਾ ਅਤੇ ਆਪਣੀ ਤਕਲੀਫ਼ ਮੂਹਰੇ ਰੱਖੀਪਰ ਬਾਬਾ ਚੁੱਪ ਹੀ ਵੱਟ ਗਿਆਉਹ ਅੰਗਰੇਜ਼ ਕੌਰ ਦੇ ਮੱਥੇ ਵੀ ਨਹੀਂ ਲੱਗਣਾ ਚਾਹੁੰਦਾ ਸੀ

          -"ਚੱਲ ਕੋਈ ਨਾ ਮਿੱਤ ਸਿਆਂ! ਸਿਆਣੇ ਕਹਿੰਦੇ ਐ ਭੱਜੀਆਂ ਬਾਂਹਾਂ ਗਲਾਂ ਨੂੰ ਆਈਆਂ-ਆਬਦੇ ਫੇਰ ਵੀ ਆਬਦੇ ਈ ਹੁੰਦੇ ਐ-ਚੱਲ ਉਹ ਜਾਣੇ, ਹੋਊ!" ਇਕ ਸਿਆਣੇ ਬਜ਼ੁਰਗ ਨੇ ਕਿਹਾਸਿਆਣੇ ਬਜੁ਼ਰਗਾਂ ਦੀ ਗੱਲ ਬਾਬੇ ਨੂੰ ਮੰਨਣੀ ਪਈਉਹ ਰਾਜ਼ੀ ਹੋ ਗਿਆ, ਮੰਨ ਗਿਆ

          ਝੋਨਾ ਵੱਢਣ, ਝਾੜਨ ਅਤੇ ਵੇਚਣ ਤੋਂ ਬਾਅਦ ਇਕ ਦਿਨ ਅੰਗਰੇਜ਼ ਕੌਰ ਨੇ ਮੇਹਰ ਸਿੰਘ ਦੇ ਕੰਨ ਵਿਚ ਇਕ ਅਜਿਹੀ ਗੱਲ ਦੱਸੀ ਕਿ ਮੇਹਰ ਸਿੰਘ ਦਾ ਘੁੱਗੂ ਵਰਗਾ ਮੂੰਹ ਟਹਿਕਣ ਲੱਗ ਪਿਆਅਗਲੇ ਦਿਨ ਹੀ ਉਸ ਨੇ ਇਕ ਬੋਤਲ ਲਈ ਅਤੇ ਪਟਵਾਰੀ ਕੋਲ ਚਲਾ ਗਿਆਦੋਨਾਂ ਨੇ ਬੈਠ ਕੇ ਦਾਰੂ ਪਿਆਲਾ ਪੀਤਾ ਅਤੇ ਮੇਹਰ ਸਿੰਘ ਨੇ ਸਾਰੀ ਕਹਾਣੀ ਪਟਵਾਰੀ ਨੂੰ ਦੱਸੀਦਾਰੂ ਸਾਲੀ ਚੀਜ਼ ਹੀ ਐਸੀ ਹੈ ਕਿ ਕੋਹਲੂ ਵਾਂਗ ਜਾਮ ਹੋਏ ਦਿਮਾਗ ਨੂੰ ਮਾਸਟਰ ਇੰਜਣ ਦੇ ਗਵਰਨਰ ਵਾਂਗ ਖੋਲ੍ਹ ਦਿੰਦੀ ਹੈਪਟਵਾਰੀ ਨੇ ਕਈ ਘੁੰਡੀਆਂ ਮੇਹਰ ਸਿੰਘ ਨੂੰ ਦੱਸੀਆਂਸਕੀਮ ਪਾਸ ਹੋ ਗਈ ਅਤੇ ਪਟਵਾਰੀ ਨੇ ਅਗਲੀ ਸ਼ਾਮ ਨੂੰ ਘਰੇ ਆਉਣ ਦਾ ਵਾਅਦਾ ਕੀਤਾ

          ਮੇਹਰ ਸਿੰਘ ਖ਼ੁਸ਼ੀ-ਖ਼ੁਸ਼ੀ ਪੱਬ ਚੁੱਕਦਾ ਪਟਵਾਰੀ ਦੇ ਘਰੋਂ ਤੁਰ ਪਿਆ ਅਤੇ ਸਿੱਧਾ ਡਾਕਟਰ ਇੰਦਰ ਪੰਜਗਰਾਈਆਂ ਵਾਲੇ ਕੋਲ ਪਹੁੰਚ ਗਿਆਗਿੱਠੇ ਜਿਹੇ ਕੱਦ ਦਾ ਮੋਟਾ ਇੰਦਰ, ਚ੍ਹੀਚੀ ਵੱਢੀ ਵਾਲੇ ਹੱਥ ਨਾਲ ਢਿੱਡ ਖੁਰਕ ਰਿਹਾ ਸੀਇਕ ਅੰਗੂਠੇ ਅਤੇ ਤਿੰਨ ਉਂਗਲਾਂ ਵਾਲਾ ਥਪਨਾ ਜਿਹਾ ਹੱਥਮ ਦਰੀ ਬੁਣਨ ਵਾਲੇ ਹੱਥੇ ਵਰਗਾ ਲੱਗਦਾ ਸੀ

          -"ਆ ਬਈ ਮੇਹਰ ਸਿਆਂ!" ਚੂਹੇ ਦੰਦੀਆਂ ਕੱਢ ਕੇ ਡਾਕਟਰ ਗੁਣਗੁਣਾਇਆਨਿੱਕੀਆਂ ਅੱਖਾਂ ਅੰਦਰ ਵੜ ਗਈਆਂ ਸਨ

          -"ਕਾਹਦੀ ਗੱਲ ਐ ਡਾਕਟਰ ਸਾਹਬ-ਬੱਸ ਪੁੱਛੋ ਨਾ!"

          -"ਤਾਂ ਵੀ ਕੀ ਭੀੜ ਪੈ ਗਈ?"

          -"ਘਰਆਲੀ ਦੇ ਕੰਨ 'ਚ ਟਾਟ ਪੈਂਦੀ ਐ ਤੇ ਨਾਲ ਦੀ ਨਾਲ ਉੱਲਾਂ ਵੀ ਵੱਜਦੀਐਂ-ਆਟੇ ਨਾਲ ਕਾਗਤ ਲਬੇੜ ਕੇ ਵੀ ਪੁੜਪੁੜੀਆਂ 'ਤੇ ਲਾਏ ਸੀ-ਪਰ ਸਹੁਰਾ 'ਰਾਮ ਨ੍ਹੀ ਆਇਆ-ਸਾਰੀ ਸਾਰੀ ਰਾਤ ਸੌਂਦੀ ਨ੍ਹੀ-ਮੰਜੇ 'ਤੇ ਪਈ ਝੋਟੀ ਅੜਾਹਟ ਈ ਪਾਈ ਜਾਂਦੀ ਐ-ਕੋਈ ਨੀਂਦ ਨੂੰਦ ਆਲੀ ਪੁੜੀ ਦਿਓ-ਮਾਰ ਲਏ ਗਧੀਗੇੜਾਂ ਨੇ!" ਮੇਹਰ ਸਿੰਘ ਕਾਫ਼ੀ ਦੁਖੀ ਸੀ

          ਡਾਕਟਰ ਨੇ ਚਾਰ ਗੋਲੀਆਂ ਚੀਸਾਂ ਵਾਸਤੇ ਅਤੇ ਅੱਠ ਗੋਲੀਆਂ ਨੀਂਦ ਵਾਸਤੇ ਦੇ ਦਿੱਤੀਆਂ

          -"ਆਹ ਇਕ ਗੋਲੀ ਚੀਸ ਆਸਤੇ ਤੇ ਦੋ ਨੀਂਦ ਆਸਤੇ ਐ-ਟਿਕ ਕੇ ਸੌਂਜੂਗੀ-ਕੱਲ੍ਹ ਨੂੰ ਵੀ ਇਸੇ ਤਰ੍ਹਾਂ ਈ ਦੇਣੀਐਂ ਤੇ ਪਰਸੋਂ ਤੱਕ ਠੀਕ ਹੋਜੂਗੀ-।"

          -"ਪੈਸੇ ਕਿੰਨੇ ਜੀ?"

          -"ਦਸ ਰੁਪਈਏ ਦੇ ਦਿਓ ਕੁੱਲ ਈ।" ਡਾਕਟਰ ਨੇ 'ਕੁੱਲ ਈ' ਕਹਿਣ 'ਤੇ ਕਾਫ਼ੀ ਜ਼ੋਰ ਦਿੱਤਾ ਸੀ

          ਪੈਸੇ ਦੇ ਕੇ ਮੇਹਰ ਸਿੰਘ ਘਰੇ ਆ ਗਿਆ

          ਅਗਲੇ ਦਿਨ ਆਥਣ ਨੂੰ ਮੇਹਰ ਸਿੰਘ ਨੇ ਚੀਸ ਵਾਲੀਆਂ ਗੋਲੀਆਂ ਤਾਂ ਕੰਧ ਉਤੋਂ ਦੀ ਚਲਾ ਕੇ ਮਾਰੀਆਂ ਅਤੇ ਨੀਂਦ ਵਾਲੀਆਂ ਗੋਲੀਆਂ ਵਿਚੋਂ ਤਿੰਨ ਗੋਲੀਆਂ ਉਸ ਨੇ ਬਾਬੇ ਮਿੱਤ ਸਿੰਘ ਦੀ ਦਾਲ ਵਿਚ ਘੋਲ ਦਿੱਤੀਆਂਰੋਟੀ ਖਾਣ ਤੋਂ ਅੱਧੇ ਕੁ ਘੰਟੇ ਬਾਅਦ ਹੀ ਬਾਬੇ ਨੇ ਘੁਰਾੜ੍ਹਿਆਂ ਦਾ ਫ਼ਾਇਰ ਖੋਲ੍ਹ ਦਿੱਤਾ

          ਘੜੀ ਸਕੀਮ ਅਨੁਸਾਰ ਮੂੰਹ ਹਨ੍ਹੇਰੇ ਜਿਹੇ ਹੋਏ ਪਟਵਾਰੀ ਵੀ ਲੋੜੀਂਦੇ ਕਾਗਜ਼ ਪੱਤਰ ਲੈ ਕੇ ਮੇਹਰ ਸਿੰਘ ਦੇ ਘਰੇ ਪਹੁੰਚ ਗਿਆਸੁੱਤੇ ਪਏ ਬਾਬੇ ਮਿੱਤ ਸਿੰਘ ਦਾ ਅੰਗੂਠਾ ਡੱਬੀ ਉਤੇ ਘਸਾ ਕੇ ਉਸ ਨੇ ਕਈ ਫ਼ਾਰਮਾਂ 'ਤੇ ਲਾ ਲਿਆਬਾਬਾ ਬੇਖ਼ਬਰ, ਬੇਸੁੱਧ, ਅਹਿਲ ਪਿਆ ਸੀਬਾਬੇ ਦੇ ਵੱਡੇ ਸਾਰੇ ਨੱਕ 'ਚੋਂ ਘੁਰਾੜ੍ਹਿਆਂ ਦੇ ਭੜ੍ਹਾਕੇ ਸਟੇਨਗੰਨ ਦੀਆਂ ਗੋਲੀਆਂ ਵਾਂਗ ਪੈਂਦੇ ਸਨਮੇਹਰ ਸਿੰਘ ਅਤੇ ਪਟਵਾਰੀ ਨੇ ਦਾਰੂ ਪੀਕੇ ਰੋਟੀ ਖਾਧੀਪਟਵਾਰੀ ਕੁਝ ਜ਼ਰੂਰੀ ਹਦਾਇਤਾਂ ਦੇ ਕੇ ਚਲਾ ਗਿਆ

          ਸਵੇਰੇ ਪਾਠੀ ਬੋਲਦੇ ਨਾਲ ਹੀ ਬਾਬੇ ਦੀ ਜਾਗ ਖੁੱਲ੍ਹੀਉਹ ਉਠਿਆਬੱਤੀ ਜਗਾਈਜਦ ਉਹ ਨਲਕੇ ਕੋਲ ਕੁਰਲੀ ਕਰਨ ਲੱਗਿਆ ਤਾਂ ਅਚਾਨਕ ਉਸ ਦੀ ਨਜ਼ਰ ਸਿਆਹੀ ਨਾਲ ਲਿੱਬੜੇ ਅੰਗੂਠੇ 'ਤੇ ਪਈਉਸ ਨੂੰ ਸਮਝਣ ਵਿਚ ਰਤਾ ਵੀ ਦੇਰ ਨਹੀਂ ਲੱਗੀ ਸੀ ਕਿ ਉਸ ਦੇ ਹਿੱਸੇ ਦੀ ਜ਼ਮੀਨ 'ਟਿਕਾਣੇ' ਲੱਗ ਚੁੱਕੀ ਸੀ

          -"ਹਾਏ ਉਏ ਲੋਕੋ ਮੈਂ ਲੁੱਟਿਆ ਗਿਆ...!" ਬਾਬੇ ਨੇ ਧਾਹ ਜਿਹੀ ਮਾਰੀ ਅਤੇ ਰੇਲ ਦੇ ਕੰਨ ਵਾਂਗ ਧਰਤੀ 'ਤੇ ਜਾ ਡਿੱਗਿਆਘਰ ਵਿਚ ਰੋਣਾ ਪਿੱਟਣਾ ਸ਼ੁਰੂ ਹੋ ਗਿਆ ਸੀਜਲਦੀ ਨਾਲ ਡਾਕਟਰ ਬੁਲਾਇਆ ਗਿਆਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਬਾਬੇ ਦਾ ਦਿਲ ਫ਼ੇਲ੍ਹ ਹੋ ਗਿਆ ਸੀ

          -"ਹਾਏ ਵੇ ਮੈਨੂੰ ਰੱਖਣ ਵਾਲਿਆ ਬਾਬਲਾ...!" ਅੰਗਰੇਜ਼ ਕੌਰ ਦਾ ਵੈਣ ਸਭ ਤੋਂ ਉੱਚਾ ਸੁਣ ਰਿਹਾ ਸੀ ਜਦੋਂ ਰੋਣ ਥੋੜਾ ਠੱਲ੍ਹਿਆ ਤਾਂ ਅੰਗਰੇਜ਼ ਕੌਰ ਦੁਆ ਦੇ ਰਹੀ ਸੀ, "ਸੁਰਗ 'ਚ ਵਾਸਾ ਹੋਵੇ ਬਾਪੂ ਤੇਰਾ!"
(30 ਦਸੰਬਰ 2007)

ਸ਼ਿਵਚਰਨ ਜੱਗੀ ਕੁੱਸਾ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ilKfrI
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.