ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਸਰਗਰਮੀਆਂ/ਸੂਚਨਾਵਾਂ

ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ

-ਰਿਪੋਰਟ ਜਸਵੀਰ ਸਿੰਘ ਸਿਹੋਤਾ-

ਦਸੰਬਰ ਮਹੀਨੇ ਦੀ ਇਕੱਤਰਤਾ 11 ਤਾਰੀਖ ਦਿਨ ਐਤਵਾਰ 2.30 ਵਜੇ ਕੋਸੋ ਦੇ ਹਾਲ ਕਮਰੇ ਵਿਚ ਹੋਈ, ਸਭਾ ਦੀ ਪ੍ਰਧਾਨ ਬੀਬੀ ਸੁਰਿੰਦਰ ਕੌਰ ਗੀਤ ਸਿਹਤ ਦੀ ਖਰਾਬੀ ਕਾਰਨ ਮੀਟਿੰਗ ਵਿਚ ਹਾਜਰ ਨਾ ਹੋ ਸਕੇ ਉਨ੍ਹਾ ਦੀ ਜਗ੍ਹਾ ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਦੀ ਜਿੰਮੇਵਾਰੀ ਸਤਪਾਲ ਕੌਸ਼ਲ, ਅਵਤਾਰ ਸਿੰਘ ਧਾਲੀਵਾਲ, ਕੇ ਸੀ ਸ਼ਰਮਾ ਹੋਰਾਂ ਦੇ ਪ੍ਰਧਾਨਗੀ ਮੰਡਲ ਨੇ ਨਿਭਾਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਲਈ ਸਟੇਜ ਸਕੱਤਰ ਪਰਮਿੰਦਰ ਗਰੇਵਾਲ ਨੇ ਪ੍ਰਧਾਨਗੀ ਮੰਡਲ ਤੋਂ ਇਜਾਜਤ ਮੰਗੀ ਤੇ ਜਸਵੰਤ ਸਿੰਘ ਸੇਖੋਂ ਹੋਰਾਂ ਨੇ ਨਵੰਬਰ ਮਹੀਨੇ ਦੀ ਰੀਪੋਰਟ ਪੜ੍ਹ ਕੇ ਸਣਾਈ ਜੋ ਕਿ ਹਾਜਰ ਹੋਏ ਮੈਂਬਰਾਂ ਵਲੋਂ ਸਵੀਕਾਰ ਕੀਤੀ ਗਈ ਸਭਾ ਦੇ ਸੀਨੀਅਰ ਮੈਂਬਰ ਪ੍ਰੋ. ਮੋਹਨ ਸਿੰਘ ਔਜਲਾ ਜੋ ਕਿ ਇੰਡਿਆ ਦੀ ਫੇਰੀ ਤੇ ਹਨ, ਨੂੰ ਸਭਾ ਵਿਚ ਯਾਦ ਕੀਤਾ ਗਿਆ।

ਰਚਨਾਵਾਂ ਦਾ ਦੌਰ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਹੈਡਮਾਸਟਰ ਅਵਤਾਰ ਸਿੰਘ ਧਾਲੀਵਾਲ ਹੋਰਾਂ ਨੇ ਕੁਝ ਸ਼ੇਅਰਾਂ ਨਾਲ ਕੀਤਾ।

ਕੇ ਸੀ ਸ਼ਰਮਾ, ਸ਼ਹਿਰ ਦੇ ਜਾਣੇ ਜਾਂਦੇ ਵਿਦਵਾਨ, ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ, ਉਰਦੂ ਭਾਸ਼ਾ ਨੂੰ ਲਸ਼ਕਰੇ ਹਿੰਦ ਆਖਿਆ, ਇਹ ਇਕ ਹਿੰਦੋਸਤਾਨ ਦੀ ਭਾਸ਼ਾ ਸੀ ਨਾ ਕਿ ਮ੍ਹਜਬ ਦੀ ਜਿਸ ਨੂੰ ਫਰਾਖ ਗੋਰਖਪੁਰੀ, ਸਾਹਿਰ ਲੁਧਿਆਣਵੀ ਅਤੇ ਹੋਰ ਸ਼ਾਇਰਾਂ ਦੀ ਤਰ੍ਹਾਂ ਕੰਵਰ ਮਹਿੰਦਰ ਸਿੰਘ ਬੇਦੀ ਨੇ ਆਪਣੀਆਂ ਰਚਨਾਵਾਂ ਵਿਚ ਸ਼ਿੰਗਾਰਿਆ ਜਿਸ ਤਰ੍ਹਾਂ ਅੱਜ ਦੀ ਪੰਜਾਬੀ ਬੋਲੀ ਨੂੰ ਇਲਾਕਿਆਂ ਦੀ ਪਹਿਚਾਨ ਬਣਾਉਣ ਦਾ ਮਾਣ ਹਾਸਲ ਹੈ, ਅੱਗੇ ਚੱਲਕੇ ਉਨ੍ਹਾਂ ਨੇ ਖੂਬਸੁਰਤ ਸ਼ੇਅਰਾਂ ਦੇ ਨਾਲ ਸਭਾ ਵਿਚ ਚੰਗਾ ਰੰਗ ਲਿਆਂਦ।

ਜਸਵੰਤ ਸਿੰਘ ਸੇਖੋਂ ਹੋਰਾਂ ਨੇ ਕਵੀਸ਼ਰੀ ਵਾਰੇ ਬੋਲਦਿਆ ਦੱਸਿਆ ਕਿ ਕਵੀਸ਼ਰੀ ਦਾ ਮੁੱਢ ਸ਼੍ਰੀ ਗੁਰੁ ਹਰਗੋਬਿੰ ਸਾਹਿਬ ਜੀ ਤੋਂ ਬੱਝਿਆ, ਪਰਾਣੇ ਤੇ ਨਵੇਂ ਕਵੀਸ਼ਰਾਂ ਵਾਰੇ ਵੀ ਕਾਫੀ ਜਾਣਕਾਰੀ ਸਾਂਝੀ ਕੀਤੀ।

ਪਰਮਜੀਤ ਮਾਹਿਲ ਹੋਰਾਂ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਜਸਵੰਤ ਸਿੰਘ ਸੇਖੋਂ ਹੋਰਾਂ ਦੀਆ ਲਿਖਤਾਂ ਵਾਰੇ ਸ਼ਲਾਗਾ ਯੋਗ ਸ਼ਬਦ ਕਹੇ ਅਤੇ ਸੁਰਜੀਤ ਸਿੰਘ ਸੀਤਲ ਦੀ ਇਕ ਬੜੀ ਪਿਆਰੀ ਗਜਲ ਸਣਾਈ। ਜਸਵੰਤ ਸਿੰਘ ਹਿਸੋਵਾਲ ਹੋਰਾਂ ਨੇ ਕੁਝ ਸ਼ੇਅਰ ਅਤੇ ਇਕ ਗਜਲ ਸਣਾਈ'। ਪਰਸ਼ੋਤਮ ਭਾਰਦਵਾਜ ਜੋ ਕਿ ਇੰਡੋਕਨੇਡੀਅਨ ਸੀਨੀਅਰ ਸੁਸਾਇਟੀ ਦੇ ਪ੍ਰਧਾਨ ਨੇ ਅਮਨ ਸਿੰਘ ਪਨੇਸਰ ਅਤੇ ਸ਼ਾਨ ਜੀ ਦੇ ਲਿਖੇ ਖੂਬਸੁਰਤ ਸ਼ੇਅਰ ਸਣਾ ਕੇ ਹਾਜਰੀ ਲਗਵਾਈ।

ਜਸਵੀਰ ਸਿੰਘ ਸਿਹੋਤਾ ਨੇ, ਏਨੀ ਠੰਡ ਵਿਚ ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਇਕੱਤਰਤਾ ਵਿਚ ਹਾਜਰੀ ਲਗਵਾਉਣ ਵਾਲੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਦੋ ਸ਼ੇਅਰਾਂ ਅਤੇ ਕਵਿਤਾ ਨਾਲ ਸ਼ਾਝ ਪਾਈ।

ਗੁਰਪ੍ਰੀਤ ਸਿਹੋਤਾ ਨੇ, ਮੈਂ ਕਹੀਂ ਕਵੀ ਨਾ ਬਨਜਾਉਂ ਫਿਲਮੀ ਗੀਤ ਦੀਆਂ ਕੂਝ ਲਾਈਂਨਾ ਤੱਰਨਮ ਵਿਚ ਸੁਣਾਈਆਂ ਤੇ ਕੁਝ ਹਾਸੇ ਦੇ ਟੋਟਕੇ ਸੁਣਾਕੇ ਸਰੋਤਿਆਂ ਦਾ ਮਨੋਰੰਜਨ ਕੀਤਾ ਤੇ ਹੋਰ ਵੀ ਕਈਆਂ ਨੇ ਚੁਟਕਲੇ ਸਣਾ ਕੇ ਹਾਸੇ ਦਾ ਮਹੋਲ ਸਿਰਜਿਆ। ਗਰੇਵਾਲ ਨੇ ਸ਼ੇਅਰਾਂ ਅਤੇ ਚੁਟਕਲਿਆ ਨਾਲ ਸਟੇਜ ਨੂੰ ਦਿਲ ਕਸ਼ ਬਣਾਈ ਰੱਖਿਆ ਸਰੋਤਿਆਂ ਨੇ ਅਖੀਰ ਤੱਕ ਦਿਲਚਸਪੀ ਬਣਾਈ ਰੱਖੀ। ਸਰੋਤਿਆਂ ਵਜੋਂ ਹਾਜਰ ਸਨ: ਗਰਮੀਤ ਭੱਟੀ, ਪਰਮਜੀਤ ਮਾਹਲ, ਅਵਤਾਰ ਸਿੰਘ ਧਾਲੀਵਾਲ, ਸੱਤਪਾਲ ਕੌਸ਼ਲ, ਜਸਵੰਤ ਸਿੰਘ ਹਿਸੋਵਾਲ, ਕੇ ਸੀ ਸ਼ਰਮਾ ਪਰਸ਼ੋਤਮ ਭਾਰਦਵਾਜ, ਅਜੈਬ ਸਿੰਘ ਸੇਖੋਂ, ਜਸਵੀਰ ਸਿੰਘ ਸਿਹੋਤਾ, ਗੁਰਪ੍ਰੀਤ ਸਿਹੋਤਾ, ਜਸਵੰਤ ਸਿੰਘ ਸੇਖੋਂ ਅਤੇ ਮਨਦੀਪ ਕੌਰ ਸੇਖੋਂ ।

ਅੰਤ ਵਿਚ ਸੱਤਪਾਲ ਕੌਸ਼ਲ ਹੋਰਾਂ ਪ੍ਰਦੇਸਾਂ ਵਿਚ ਜੀਵਨ ਬਿਤਾਉਂਦਿਆ ਮੁਸਕਲਾਂ ਵਲ ਇਸ਼ਾਰਾ ਕਰਦਿਆਂ ਕੁਝ ਸ਼ੇਅਰ ਆਖੇ ਅਤੇ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ਤੇ ਇਕ ਚੰਗੇ ਕਵੀ ਦਰਬਾਰ ਹੋ ਨਿਬੜਨ ਤੇ ਵਧਾਈ ਦਿੱਤੀ ਤੇ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਨਵੇਂ ਸਾਲ ਦੀਆਂ ਇਕੱਤਰਤਾਵਾਂ ਵਿਚ ਸਭ ਨੂੰ ਆਉਣ ਦਾ ਖੁਲ਼੍ਹਾ ਸੱਦਾ ਦਿਤਾ। ਹੋਰ ਜਾਣਕਾਰੀ ਲਈ ਸੁਰਿੰਦਰ ਗੀਤ ਨੂੰ
280 3734, ਜਸਵੀਰ ਸਿੰਘ ਸਿਹੋਤਾ ਨੂੰ 681 8281 ਅਤੇ ਪਰਮਿੰਦਰ ਗਰੇਵਾਲ ਨੂੰ 590 5853 ਤੇ ਸੰਪਰਕ ਕਰ ਸਕਦੇ ਹੋ ਜਸਵੀਰ ਸਿੰਘ ਸਿਹੋਤਾ
(4 ਜਨਵਰੀ 2007)

e-mail:
ਲਿਖਾਰੀ


© likhari: Punjabi Likhari Forum-2001-2007

 

 

 

 

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.