ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

             ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ

likhari2001@yahoo.co.uk

(20) ਹੁਕਮਰਾਨ ਕਿਉਂ ਨਹੀਂ ਮੰਨਦੇ ਮਿਹਨਤ ਨੂੰ  ਮੁੱਲਵਾਨ?

– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

 

ਕਿਉਂ ਨਹੀਂ ਹੁੰਦਾ ਸੱਤਾ ਅੰਦਰ
ਕਿਰਤੀਆਂ ਦਾ ਸਨਮਾਨ
ਹਰ ਇਕ ਔਖੇ ਕੰਮ ਲਈ ਹੁੰਦੇ
ਕਿਰਤੀ-ਹੱਥ ਕੁਰਬਾਨ
ਇਕ ਮਾਲੀ ਦੇ ਕਾਰਨ ਸਜਦੇ
ਜਗ੍ਹਾ ਜਗ੍ਹਾ  ਫੁੱਲਦਾਨ
ਮਿਹਨਤ ਹੀ ਹੈ ਜਿਹੜੀ ਛੋਂਹਦੀ
ਨਿੱਤ-ਨਵੇਂ  ਅਸਮਾਨ
ਕਾਰੀਗਰ
, ਸਿ਼ਲਪੀ, ਬੁੱਤਘਾੜੇ
ਹੋਣ ਚਾਹੇ ਕਿਰਸਾਨ
ਸਦੀਆਂ ਤੋਂ ਪ੍ਰਸ਼ਨ ਹੈ ਕਰਦਾ
ਇਨ੍ਹਾਂ ਵਿਚਲਾ ਇਨਸਾਨ
ਹੁਕਮਰਾਨ ਕਿਉਂ ਨਹੀਂ ਮੰਨਦੇ
ਮਿਹਨਤ ਨੂੰ ਮੁੱਲਵਾਨ
?

ਇਹ ਕੇਵਲ ਕਵਿਤਾ ਨਹੀਂ, ਮਹਿਜ਼ ਭਾਵਨਾ ਦਾ ਪ੍ਰਗਟਾਵਾ ਵੀ ਨਹੀਂ ਸਗੋਂ ਸਦੀਆਂ ਦੇ ਸੱਚ ਨੂੰ ਬੁੱਕਲ਼ ਚ ਲੈ ਕੇ ਤੁਰ ਰਿਹਾ ਸ਼ਬਦਾਂ ਦਾ ਉਹ ਕਾਫ਼ਲਾ ਹੈ ਜਿਹੜਾ ਧਰਤੀ ਦੇ ਸਾਰੇ ਹੁਕਮਰਾਨਾਂ ਅੱਗੇ ਦਰਦ ਦੀ ਉਹ ਗਾਥਾ ਸੁਣਾ ਰਿਹਾ ਹੈ ਜਿਸ ਨੂੰ ਕੋਈ ਨਹੀਂ ਸੁਣਦਾ ਅਤੇ ਨਾ ਹੀ ਸੱਚ ਦੀ ਅੱਖ ਵਿਚ ਅੱਖ ਪਾ ਕੇ ਦੇਖਣ ਦੀ ਕੋਈ ਜੁੱਰਅਤ ਕਰਨ ਦਾ ਯਤਨ ਕਰਦਾਝੂਠ ਦੀ ਨੀਂਹ ਤੇ ਖੜ੍ਹਾ ਕਰ ਸਕਦਾ ਹੀ ਨਹੀਂਮਿਹਨਤੀ ਦੀ ਮਿਹਨਤ ਤੇ ਪਲ ਰਿਹਾ ਵੇਹਲੜ ਮਿਹਨਤੀ ਨੂੰ ਕਿਵੇਂ ਆਪਣੇ ਬਰਾਬਰ ਲਿਆਉਣ ਦੀ ਸੋਚ ਸਕਦਾ

ਇੱਥੇ ਉਸ ਮਿਹਨਤ ਦੀ ਗੱਲ ਛੇੜੀ ਜਾ ਰਹੀ ਹੈ ਜਿਹੜੀ ਜਿਸਮਾਨੀ ਹੈ ਜਾਂ ਹੱਡ ਭੰਨਵੀਂ, ਜਿਹੜੀ ਹੱਥਾਂ ਦੇ ਛਾਲਿਆਂ ਚੋਂ ਲੰਘਦੀ ਹੈ ਤੇ ਪੈਰਾਂ ਦੇ ਰੱਟਣਾਂ ਚੋਂ, ਜਿਹੜੀ ਤਪਦੀਆਂ ਲੂਆਂ ਤੋਂ ਵੀ ਨਹੀਂ ਡਰਦੀ ਤੇ ਨਾ ਹੀ ਬਰਫੀਲੇ-ਕਕਰੀਲੇ ਮੌਸਮਾਂ ਤੋਂ, ਜਿਹੜੀ ਹਰ ਔਖੇ ਤੋਂ ਔਖੇ ਕੰਮ ਨੂੰ ਵੀ ਕੰਮ ਹੀ ਸਮਝਦੀ ਹੈ ਤੇ ਗੰਦੇ ਤੋਂ ਗੰਦੇ ਕੰਮ ਨੂੰ ਵੀ, ਜਿਹੜੀ ਆਪਣੇ ਸੂਰਮਿਆਂ ਤੇ ਮਾਣ ਕਰਦੀ ਹੋਈ ਉਨ੍ਹਾਂ ਦੇ ਮੋਢਿਆਂ ਤੇ ਸਵਾਰ ਰਹਿਣੋਂ ਕਦੀਂ ਨਹੀਂ ਡਰਦੀ

ਮਿਹਨਤੀ ਨੇ ਕਦੇ ਮਿਹਨਤ ਨਹੀਂ ਛੱਡੀਕਦੇ ਵੀ ਕਿਸੇ ਔਖੇ ਕੰਮ ਤੋਂ ਨਹੀਂ ਡਰਿਆਪਹਾੜ ਨਾਲ ਮੱਥਾ ਡਾਹੁਣ ਤੋਂ ਵੀ ਗੁਰੇਜ਼ ਨਹੀਂ ਕਰਦਾਕਦੇ ਸ਼ੂਕਦੇ ਦਰਿਆਵਾਂ ਦੀ ਪ੍ਰਵਾਹ ਨਹੀਂ ਕਰਦਾ ਤੇ ਨਾ ਹੀ ਸਮੁੰਦਰ ਦੀ ਵਿਸ਼ਾਲਤਾ ਤੋਂ ਘਾਬਰਦਾਉਸਦਾ ਹੌਸਲਾ ਤੇ ਤਾਕਤ ਉਸ ਦੀ ਪਿੱਠ ਨਹੀਂ ਲੱਗਣ ਦਿੰਦੇਅਕਸਰ ਏਦਾਂ ਵੀ ਹੁੰਦਾ ਹੈ ਕਿ ਉਹ ਮੌਤ ਨੂੰ ਤਾਂ ਪ੍ਰਣਾ ਲੈਂਦਾ ਹੈ ਪਰ ਕਦੇ ਮਿਹਨਤ ਦਾ ਰਾਹ ਛੱਡਣ ਵਾਸਤੇ ਤਿਆਰ ਨਹੀਂ ਹੁੰਦਾ

ਕਿਰਤੀ ਅਣਗੌਲਿਆ ਹੈ ਘੋਰ ਹਨੇਰਿਆਂ ਵਿਚ ਘਿਰਿਆ ਹੋਇਆਕੁਚਲੀਆਂ ਹੋਈਆਂ ਭਾਵਨਾਵਾਂ ਵਾਲਾ ਤੇ ਮਰੇ ਹੋਏ ਸੁਪਨਿਆਂ ਵਾਲਾਦੁੱਖਾਂ ਦਰਦਾਂ ਚ ਲਿਪਟੇ ਹੋਇਆਂ ਨੂੰ ਸਮਾਜ ਵੀ ਕੋਈ ਹੋਰ ਪਹਿਰਾਵਾ ਦੇਣ ਲਈ ਗੌਰ ਨਹੀਂ ਕਰਦਾਹਨੇਰੇ ਚ ਉਭੜ ਖਾਬ੍ਹੜ ਰਾਹਾਂ ਵਿਚੋਂ ਲੰਘਦਿਆਂ, ਠੇਡਿਆਂ ਨਾਲ ਦੋ ਚਾਰ ਹੁੰਦਿਆਂ ਨੂੰ ਕਦੇ ਕੋਈ ਚਾਨਣ ਦੀ ਲੀਕ ਤੱਕ ਵਿਖਾਈ ਨਹੀਂ ਦਿੰਦੀਆਪਣੇ ਤੇ ਆਪਣੇ ਪ੍ਰੀਵਾਰ ਦੇ ਢਿੱਡ ਨੂੰ ਭਰਨ ਦੇ ਆਹਰ ਵਿਚ ਹੀ ਉਮਰ ਲੰਘਾ ਦਿੰਦਾ ਹੈਜਿਸਦੇ ਗੁਜ਼ਰਨ ਬਾਰੇ ਉਸਨੂੰ ਪਤਾ ਵੀ ਨਹੀਂ ਲਗਦਾ

ਜ਼ਿੰਦਗੀ ਦੀ ਕਰੂਰਤਾ ਵਿਚੋਂ ਲੰਘਣਾ ਉਸਦਾ ਨਸੀਬ ਬਣਾ ਦਿੱਤਾ ਗਿਆ ਹੈ, ਜਿਹੜੀ ਕਦੇ ਵੀ ਕਿਸੇ ਦੀ ਚੋਣ ਨਹੀਂ ਹੋ ਸਕਦੀਜਿਸ ਗੰਦਗੀ ਦੇ ਨੇੜਿਉਂ ਲੰਘਣਾ ਆਸਾਨ ਨਹੀਂ ਹੁੰਦਾ ਉਸ ਵਿਚ ਰਹਿਣ ਲਈ ਕਿਰਤੀ ਨੂੰ ਮਜਬੂਰ ਕਰ ਦਿੱਤਾ ਗਿਆ ਹੈ ਜਿਸ ਚੋਂ ਉਸ ਨੂੰ ਬਾਹਰ ਕੱਢਣ ਬਾਰੇ ਕਿਸੇ ਵੀ ਵਿਹਲੜ ਹਾਕਮ ਕੋਲ ਜ਼ਰਾ ਮਾਤਰ ਵੀ ਵਿਹਲ ਨਹੀਂਕੀ ਕਿਰਤੀ ਦੀ ਇਸ ਹਾਲਤ ਲਈ ਉਹ ਸ਼ਖਸ ਜਿੰਮੇਵਾਰ ਨਹੀਂ ਜਿਹੜਾ ਹਾਕਮ ਦੀ ਕੁਰਸੀ ਤੇ ਬੈਠ ਕੇ ਵਿਕਾਸ ਕਰਨ ਦੇ ਫੋਕੇ ਦਾਅਵੇ ਕਰੀ ਜਾ ਰਿਹਾ ਅਤੇ ਯੋਜਨਾਵਾਂ ਬਨਾਉਣ ਦੇ ਲਾਰੇ ਲਾਈ ਜਾ ਰਿਹਾ

ਸੜਦੀ ਧੁੱਪ ਚ ਪੱਥਰ ਤੋੜਦਾ ਕਿਰਤੀ, ਪਿਘਲੀ ਲੁੱਕ ਨਾਲ ਜੂਝਦਾ ਕਿਰਤੀ, ਕਰੋੜਾਂ ਮੋਟਰ ਗੱਡੀਆਂ ਤੇ ਰਾਹੀਆਂ ਲਈ ਸਾਫ ਸੁਥਰੀਆਂ ਸੜਕਾਂ ਬਣਾਉਂਦਾ ਕਿਰਤੀ ਅਜਿਹਾ ਕਠਨ ਕਾਰਜ ਕਰਦਾ ਹੈ ਜਿਸ ਦਾ ਸਹੀ ਮੁੱਲ ਉਸਨੂੰ ਨਹੀਂ ਮਿਲਦਾਉਸਦੇ ਜਿਸਮ ਦੀ ਲਗਦੀ ਤਾਕਤ ਨੂੰ ਉੱਨਾ ਮਹੱਤਵ ਜਿੱਨਾ ਦਿੱਤਾ ਜਾਣਾ ਚਾਹੀਦਾਗਰਮੀ ਰੁੱਤੇ ਠੰਢੇ ਕਮਰਿਆਂ ਵਿਚ ਬੈਠੇ ਛੋਟੇ ਵੱਡੇ ਬਾਬੂਆਂ ਨੂੰ ਕਿਤੇ ਵੱਧ ਸਹੂਲਤਾਂ ਤੇ ਤਨਖਾਹਾਂ ਦਿੱਤੀਆਂ ਜਾਂਦੀਆਂ ਹਨਸਵਾਲ ਉੱਠਦਾ ਹੈ ਕਿ ਕੀ ਜਿਸਮਾਨੀ ਮਿਹਨਤ ਨਾਲੋਂ ਦਿਮਾਗੀ ਕਿਰਤ ਨੂੰ ਜਿਆਦਾ ਮਹੱਤਵ ਦੇਣਾ ਨਾਜਾਇਜ਼ ਨਹੀਂ?

ਦਿਮਾਗੀ ਸੋਚ ਨੂੰ ਉੱਚਾ ਸਮਝਣਾਂ ਨੀਵੀਂ ਸੋਚ ਦਾ ਕੰਮ ਹੈ, ਜਿਸ ਨੂੰ ਅੱਜ ਪ੍ਰਵਾਨ ਨਹੀਂ ਕੀਤਾ ਜਾ ਸਕਦਾਕਿਹੜਾ ਤਰਕ ਹੈ ਜਿਸ ਅਧੀਨ ਵੱਡੇ ਹਾਕਮ ਲੋਕਤੰਤਰ ਚ ਵੀ ਨੀਵੀਂ ਸੋਚ ਨੂੰ ਜਾਇਜ਼ ਠਹਿਰਾਉਣਗੇ? ਹਾਕਮ ਵੋਟ ਵੇਲੇ ਸਾਰੇ ਨਾਗਰਿਕਾਂ ਨੂੰ ਬਰਾਬਰ ਸਮਝਦੇ ਹਨ  ਤਾਂ ਸਹੂਲਤਾਂ ਅਤੇ ਉਜਰਤਾਂ ਦੇਣ ਵੇਲੇ ਫਰਕ ਕਰਨ ਤੇ ਪਾੜੇ ਆਉਣ ਦਾ ਕੀ ਮਤਲਬ? ਜੇ ਫਰਕ ਰੱਖਣਾ ਹੀ ਹੋਵੇ ਤਾਂ ਥੋੜਾ-ਬਹੁਤ ਤਾਂ ਚੱਲ ਸਕਦਾ ਹੈ ਪਰ ਏਨਾ ਨਹੀਂ ਜਿਵੇਂ ਹੁਣ ਚੱਲ ਰਿਹਾਏਨਾ ਫਰਕ ਰਹੇਗਾ ਤਾਂ ਸਮਾਜ ਅੰਦਰ ਬਾਗੀ ਸੁਰਾਂ ਦੇ ਪੈਦਾ ਹੋਣ ਦਾ ਡਰ ਬਣਿਆ ਰਹੇਗਾ ਜੋ ਕਿਸੇ ਵੀ ਮੁਲਕ ਦੇ ਹਾਲਤ ਲਈ ਠੀਕ ਨਹੀਂ ਹੁੰਦੀਆਂ

ਮੁੱਕਦੀ ਗੱਲ ਕਿ ਹਾਕਮ ਬਦਲੇ ਹਾਲਤ ਮੁਤਾਬਕ ਨਵੇਂ ਸਿਰੇ ਤੋਂ ਸੋਚਣ, ਵਿਕਸਤ ਮੁਲਕਾਂ ਦੇ ਮਾਡਲ ਦਾ ਅਧਿਅਨ ਕਰਕੇ ਉਨ੍ਹਾਂ ਦੀਆਂ ਚੰਗੀਆਂ ਗੱਲਾਂ ਅਪਨਾਉਣ ਦਾ ਯਤਨ ਕਰਨ ਤਾਂ ਕਿ ਲੋਕਾਂ ਦੇ ਰਹਿਣ-ਸਹਿਣ ਵਿਚ ਨਿੱਤ ਪੈ ਰਹੇ ਵੱਡੇ ਪਾੜਿਆਂ ਨੂੰ ਘਟਾਇਆ ਜਾ ਸਕੇ ਹਾਕਮ ਕਿਰਤੀ ਦੀ ਮਿਹਨਤ ਨੂੰ ਮੁੱਲਵਾਨ ਕਿਉਂ ਨਹੀਂ ਸਮਝਦੇ ਜਦ ਕਿ ਇਸ ਬਿਨਾਂ ਕਿਸੇ ਵੀ ਖੇਤਰ ਚ ਵਿਕਾਸ ਬਾਰੇ ਸੋਚਿਆ ਤੱਕ ਨਹੀਂ ਜਾ ਸਕਦਾ

ਕਲਮ ਦੀ ਤਾਕਤ ਵਾਲਿਆਂ ਨੂੰ ਜੇ ਠੀਕ ਉਜਰਤਾਂ ਮਿਲ ਰਹੀਆਂ ਹਨ ਤਾਂ ਜਿਸਮਾਨੀ ਮਿਹਨਤ ਕਰਨ ਵਾਲੇ ਕਿਰਤੀਆਂ ਬਾਰੇ ਵੀ ਵੱਡੇ ਦਿਲ ਅਤੇ ਇਨਸਾਫ ਵਾਲੇ ਗਜ਼ ਨਾਲ ਸੋਚਣਾ ਸ਼ੁਰੂ ਕੀਤਾਂ ਜਾਵੇ ਤਾਂ ਕਿ ਉਹ ਦੂਜੇ ਦੇਸ਼ਾਂ ਵਿਚਲੇ ਕਿਰਤੀਆਂ ਵਾਂਗ ਸਮਾਜ ਦੇ ਹਰ ਖੇਤਰ ਚ ਖੁਸ਼ਹਾਲੀ ਤੇ ਬਰਾਬਰਤਾ ਦਾ ਆਨੰਦ ਲੈ ਸਕਣ

(11 ਜਨਵਰੀ 2008) ਚਾਤ੍ਰਿਕ ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari


© likhari: Punjabi Likhari Forum-2001-2008

 

 

 

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.