ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

lyK/aflf-duaflf/jfxkfrI

ਬ੍ਰਤਾਨਵੀ ਝਰੋਖੇ 'ਚੋਂ
ਆਈ ਕ੍ਰਿਸਮਿਸ ਗਈ ਕ੍ਰਿਸਮਿਸ ਬ੍ਰਤਾਨਵੀ ਅਧਿਅਪਕਾਂ ਵਲੋਂ ਕਿੱਤੇ ਨੂੰ ਅਲਵਿਦਾ
ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ
ਅਧਿਆਪਕਾਂ ਨਾਲ ਹੀ ਅਖਬਾਰਾਂ ਦੇ ਘਟਦੇ ਪਾਠਕ

-ਸ਼ਿੰਦਰ ਮਾਹਲ-

ਆਈ ਕ੍ਰਿਸਮਿਸ ਗਈ ਕ੍ਰਿਸਮਿਸ

ਪੱਛਮੀ ਖਾਸ ਕਰ ਇਸਾਈ ਮੱਤ ਵਾਲੇ ਮੁਲਕਾਂ ਵਿੱਚ ਕ੍ਰਿਸਿਮਿਸ ਦਾ ਆਪਣਾ ਹੀ ਸਥਾਨ ਹੈਭਾਵੇਂ ਈਸਾ ਮਸੀਹ ਦੇ ਆਪਣੇ ਪਦਾਇਸ਼ੀ ਮੁਲਕ ਵਿੱਚ ਹਾਲਾਤ ਬੜੇ ਅਣਸੁਖਾਵੇਂ ਬਣੇ ਰਹੇ ਹਨ ਦੂਜੀ ਗੱਲ ਇਹ ਵੀ ਜ਼ਿਕਰਯੋਗ ਹੈ ਕਿ ਉਸ ਮੁਲਕ ਵਿੱਚ ਬਹੁ-ਗਿਣਤੀ ਯਹੂਦੀ ਲੋਕਾਂ ਦੀ ਹੈਮੌਜੂਦਾ ਹਾਲਾਤਾਂ ਵਿੱਚ ਇਸਾਈ ਮੱਤ ਨੂੰ ਦਰਪੇਸ਼ ਮੁਸ਼ਕਲਾਂ ਅਤੇ ਇਸਾਈ ਮੱਤ ਵਾਲੇ ਲੋਕਤੰਤਰੀ ਮੁਲਕਾਂ ਦੀਆਂ ਸਰਕਾਰਾਂ ਵਲੋਂ ਅਪਨਾਈ ਗਈ ਖੁੱਲ੍ਹ ਦਿਲੀ ਵਾਲੀ ਨੀਤੀ ਨੇ ਦੁਨੀਆਂ ਦਾ ਧਾਰਮਿਕ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਹੈਬ੍ਰਤਾਨੀਆਂ ਦੀ ਹੀ ਮਿਸਾਲ ਲੈ ਲਵੋ ਕਿ ਬਦਲੇ ਹਾਲਾਤਾਂ ਕਾਰਨ ਹੀ ਬਹੁਤ ਸਾਰੇ ਸਕੂਲਾਂ ਵਿੱਚ ਈਸਾ ਮਸੀਹ ਦੇ ਜਨਮ ਨਾਲ ਸਬੰਧਤ ਡਰਾਮੇ ਬੰਦ ਕਰ ਦਿੱਤ ਗਏ।  ਖ਼ੈਰ ਇਹ ਇੱਕ ਬਹੁਤ ਹੀ ਲੰਬਾ ਚੌੜਾ ਵਿਸ਼ਾ ਹੈ ਕੁੱਝ ਵੀ ਹੋਵੇ ਇਸਾਈ ਮੱਤ ਦੇ ਨਾਲ ਨਾਲ ਦੂਜੇ ਧਰਮਾਂ ਵਾਲੇ ਲੋਕਾਂ ਵਿੱਚ ਵੀ ਕ੍ਰਿਸਮਿਸ ਨੂੰ ਧਾਰਮਿਕ ਦਿਨ ਵਾਂਗ ਤਾਂ ਨਹੀਂ ਪਰ ਮੇਲ ਮਿਲਾਪ ਵਾਲੇ ਸ਼ਾਂਤਮਈ ਦਿਨ ਵਜ੍ਹੋਂ ਮਨਾਇਆ ਜਾਂਦਾ ਹੈ

ਕ੍ਰਿਸਮਿਸ ਅਤੇ ਸ਼ੌਪਿੰਗ

ਉਮੀਦ ਹੈ ਬ੍ਰਤਾਨਵੀ ਗਾਹਕ ਕ੍ਰਿਸਮਿੱਸ ਅਤੇ ਨਵੇਂ ਸਾਲ ਦੀ ਭਾਰੀ ਖ੍ਰੀਦੋ-ਫ੍ਰੋਖਤ ਦੀ ਨੱਠ ਭੱਜ ਅਤੇ ਬੇਆਰਾਮੀ ਤੋਂ ਬਾਅਦ ਲੰਬੀ ਨੀਂਦ ਤੋਂ ਬਾਂੳਦ ਹੁਣ ਚੰਗੀ ਤਰਾਂ ਜਾਗ ਚੁੱਕੇ ਹੋਣਗੇਬ੍ਰਤਾਨਵੀ ਅਰਥਚਾਰਾ ਭਾਵੇਂ ਕਿਸੇ ਵੀ ਪੜਾਅ ਚੋਂ ਲੰਘ ਰਿਹਾ ਹੋਵੇ ਕ੍ਰਿਸਮਿੱਸ ਆਉਂਦਿਆਂ ਹੀ ਬ੍ਰਤਾਨਵੀ ਲੋਕ ਚੀਜ਼ਾਂ ਖ੍ਰੀਦਣ ਲਈ ਟੁੱਟ ਕੇ ਪੈ ਜਾਂਦੇ ਹਨ।  ਪਰ ਬਹੁਤ ਸਾਰੇ ਹੁਣ ਸਮੇਂ ਦੇ ਨਾਲ ਹੁਸ਼ਿਆਰ ਵੀ ਹੋ ਰਹੇ ਹਨਐਸ ਸਾਲ ਕ੍ਰਿਸਮਿਸ ਲੋਕਾਂ ਨੂੰ ਪਹਿਲਾਂ ਵਾਂਗ ਬਹੁਤ ਉਤੇਜਤ ਨਹੀਂ ਕੀਤਾ ਸ਼ਾਇਦ ਇਸਦਾ ਮੱਖ ਕਾਰਨ ਬ੍ਰਤਾਨਵੀ ਅਰਥਚਾਰੇ ਵਿੱਚ ਆਈ ਅਨ-ਨਿਸਚਤਤਾ ਸੀਨੋਰਦਰਨ ਰੌਕ ਤੋਂ ਸ਼ੁਰੂ ਹੋਈ ਆਰਥਿਕ ਉੱਥਲ ਪੁੱਥਲ ਦੀ ਮਿਣਤੀ ਭਾਵੇਂ ਰਿਕਟਰ ਸਕੇਲ ਤੇ ਬਹੁਤੀ ਜ਼ਿਆਦਾ ਤਾਂ ਨਹੀਂ ਸੀ ਪਰ ਮਾੜੇ ਘਰਾਂ ਦੀਆਂ ਤਾਕੀਆਂ ਖੜਕਾਉਣ ਲਈ ਕਾਫ਼ੀ ਮਜ਼ਬੂਤ ਸਿੱਧ ਹੋਈਇਸੇ ਲਈ ਇਸ ਸਾਲ ਕ੍ਰਿਸਮਿਸ ਤੋਂ 4 ਹਫਤੇ ਪਹਿਲਾਂ ਹੀ ਡੈਬਨਹਮ ਵਰਗੇ ਬਹੁਤ ਸਾਰੇ ਵੱਡੇ ਵੱਡੇ ਹੱਟਾਂ (ਸਟੋਰਾਂ) ਨੇ ਗਾਹਕਾਂ ਨੂੰ ਭਰਮਾਉਣ ਲਈ ਤਰਾਂ ਤਰਾਂ ਤਰਾਂ ਦੇ ਵਾਉਚਰ ਅਤੇ ਕਈ ਸਕੀਮਾਂ ਸ਼ੁਰੂ ਕਰ ਦਿੱਤੀਆਂ ਅਤੇ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ 35% ਤੱਕ ਦੀ ਕਮੀ ਦਾ ਐਲਾਨ ਵੀ ਕਰ ਦਿੱਤਾਕਿਉਂਕਿ ਜਿਵੇਂ ਕਿਸਾਨ ਨੂੰ ਵਾਢੀ ਦੇ ਦਿਨਾਂ ਚ ਲੋਹੜੇ ਦਾ ਫਿਕਰ ਹੁੰਦਾ ਹੈ ਤੇ ਉਹ ਹਰ ਹਾਲਤ ਵਿੱਚ ਆਪਣੀ ਫਸਲ ਘਰ ਲੈ ਆਉਣੀ ਚਾਹੁੰਦਾ ਹੈ ਇਸੇ ਤਰਾਂ ਸਾਰੇ ਯੂਰਪੀਅਨ ਮੁਲਕਾਂ ਦੇ ਵੱਡੇ ਵੱਡੇ ਸਟੋਰਾਂ ਲਈ ਵੀ ਇਹੋ ਦਿਨ ਹੁੰਦੇ ਹਨ ਕਮਾਈ ਦੇਪਰ ਕਿਸੇ ਵੀ ਸੰਭਾਵੀ ਡਰ ਤੋਂ ਹਰ ਤਰਾਂ ਚੁਕੰਨੇ ਰਹਿਣ ਲਈ ਸਟੋਰਾਂ ਦਾ ਉੱਪਰਾ ਅਮਲਾ ਸਾਰੇ ਕੰਨ ਤੇ ਅੱਖਾਂ ਪੂਰੇ ਖੋਹਲ ਕੇ ਰੱਖਦਾ ਹੈਕਿਉਂਕਿ ਈਦ ਮਗਰੋਂ ਫਿਰ ਤੰਬਾ ਫੂਕਣ ਵਾਲੀ ਸਥਿਤੀ ਤੋਂ ਬਚਣ ਲਈ ਤੇ ਮਹਿੰਗੀਆਂ ਚੀਜ਼ਾਂ ਕੌਡੀਆਂ ਦੇ ਭਾਅ ਲੁਟਾਉਣ ਤੋਂ ਪਹਿਲਾਂ ਹੀ ਉਹ ਅਪਣਾ ਬਣਦਾ ਮੁਨਾਫਾ ਰੱਖ ਕੇ ਮਾਲ ਧੜਾ ਧੜ ਕੱਢਣ ਦੀ ਸੋਚਦੇ ਹਨ

26-27 ਦਸੰਬਰ ਬ੍ਰਤਾਨਵੀ ਗਾਹਕਾਂ ਲਈ ਜਗਰਾਤੇ ਕੱਟਣ ਵਰਗਾ ਹੁੰਦਾ ਹੈਇਹਨਾਂ ਦਿਨਾਂ ਚ ਗਾਹਕ ਵੀ ਅੱਖਾਂ ਤੇ ਕੰਨ ਪੂਰੇ ਖੋਹਲ ਕੇ ਰੱਖਦੇ ਹਨਫਿਰ ਸਸਤੇ ਭਾਅ ਦੀਆਂ ਚੀਜ਼ਾਂ ਦਾ ਸ਼ਿਕਾਰ (ਬਾਰਗੇਨ ਹੰਟਿੰਗ) ਕਰਨ ਲਈ ਗਾਹਕਾਂ ਦਾ ਹਜ਼ੂਮ ਬੌਕਸਿੰਗ ਡੇ (ਕ੍ਰਿਸਮਿਸ ਤੋਂ ਬਾਅਦ) ਵਾਲੇ ਦਿਨ ਲੋਕ ਸਟੋਰਾਂ ਨੂੰ ਟੱਟ ਕੇ ਪੈ ਜਾਂਦੇ ਹਨ ਉਤਾਵਲੇ ਗਾਹਕ ਦਰਵਾਜ਼ੇ ਤੇ ਇੰਜ ਖੜ੍ਹੇ ਹੁੰਦੇ ਹਨ ਜਿਵੇਂ ਪੰਜਾਬ ਚ ਰੇਲਗੱਡੀ ਦੇ ਫਾਟਕ ਦੇ ਦੁਵੱਲੇ ਯਾਤਰੀ ਖੜ੍ਹੇ ਹੁੰਦੇ ਹਨ ਤੇ ਫਿਰ ਬੈਰੀਅਰ ਉੱਠਦਿਆਂ ਹੀ ਇੱਕ ਦੂਜੇ ਤੋਂ ਅੱਗੇ ਲੰਘਣ ਵਾਲੇ ਦ੍ਰਿੱਸ਼ ਵਾਂਗ ਗਾਹਕ ਸਟੋਰਾਂ ਅੰਦਰ ਵੜਦੇ ਹਨਫਿਰ ਉੱਥੇ ਕਿਸੇ ਨੂੰ ਕਿਸੇ ਦੀ ਭੋਰਾ ਪ੍ਰਵਾਹ ਨ੍ਹੀ ਰਹਿੰਦੀ ਅਤੇ ਨਾ ਹੀ ਕਈ ਗਾਹਕ ਆਪਣੇ ਪਲਾਸਟਿਕ ਕਾਰਡ ਤੇ ਰਹਿਮ ਕਰਦੇ ਹਨਕੈਸ਼ ਪੌਂਡਾਂ ਵਾਲੇ ਬਟੂਏ ਤਾਂ ਹੁਣ ਗਾਂਧੀ ਦੀ ਫੋਟੋ ਵਾਲੇ ਪਾਟੇ ਨੋਟ ਵਾਂਗ ਪੁਰਾਣੇ ਦਿਨਾਂ ਨੂੰ ਯਾਦ ਕਰਨ ਜੋਗੇ ਹੀ ਰਹਿ ਗਏ ਹਨਇਹ ਖ੍ਰੀਦਦਾਰੀ ਏਨੀ ਤੇਜ਼ ਹੁੰਦੀ ਹੈ ਕਿ ਵੱਡੇ ਵੱਡੇ ਸਟੋਰ ਇੱਕ ਮਿੰਟ ਦੇ 2000 ਪੌਂਡ ਤੱਕ ਦੀ ਕਮਾਈ ਕਰ ਜਾਂਦੇ ਹਨਕਈ ਸ਼ਹਿਰਾਂ ਵਿੱਚ ਤਾਂ ਗਾਹਕਾਂ ਨੂੰ ਦੌੜ ਭੱਜ ਦੌਰਾਨ ਆਈਆਂ ਸੱਟਾਂ ਅਤੇ ਹੋਰ ਸਰੀਰਕ ਮੁਸ਼ਕਲਾਂ ਕਾਰਟਨ ਐਂਬੂਲੈਂਸਾਂ ਚ ਪਾਕੇ ਹਸਪਤਾਲ ਪਹੰਚਾਉਣਾ ਪਿਆਕਈਆਂ ਥਾਂਈਂ ਮੁੱਢਲੀ ਡਾਕਰਟੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ

ਖ੍ਰੀਦ ਦੇ ਨਵੇਂ ਰਿਕਾਰਡ

ਖ੍ਰੀਦਦਾਰੀ ਦੀ ਰਫਤਾਰ ਅਤੇ ਮਿਕਦਾਰ ਕਈ ਸਟੋਰਾਂ ਵਿੱਚ ਪਿਛਲੇ ਸਾਲ ਨਾਲੋਂ 12 ਪ੍ਰਤੀਸ਼ਤ ਵੱਧ ਰਹੀਜੌਹਨ ਲਿਉਸਸ ਸਟੋਰ ਜਿਸਦੀ ਦੀ ਦਿਨ ਭਰ ਦੀ ਵਿੱਕਰੀ 1000 ਪੋਂਡ ਮਿੰਟ ਦੀ ਸੀ ਦਾ ਕਹਿਣਾ ਹੈ ਕਿ ਇਸਦੇ ਉੱਤਰੀ ਲੰਡਨ ਵਿੱਚਲੇ ਬ੍ਰੈਂਟ ਕਰੌਸਿੰਗ ਸ਼ੌਪਿੰਗ ਸੈਂਟਰ ਵਾਲੇ ਸਟੋਰ ਵਿੱਚੋਂ ਦੀ 1,50,000 ਲੋਕ ਗੁਜ਼ਰੇ ਜਿਨ੍ਹਾਂ ਨੇ ਇੱਕ ਘੰਟੇ ਵਿੱਚ ਤਕਰੀਬਨ 50,000 ਪੌਂਡ ਖਰਚ ਮਾਰੇਇਸਤੋਂ ਇਲਾਵਾ ਲੰਡਨ ਦੇ ਬਹੁਤ ਹੀ ਮਸਰੂਫ ਤੇ ਮਹਿੰਗੇ ਇਲਾਕਿਆਂ ਵੈਸਟ ਐੰਡ, ਔਕਸਫੋਰਡ ਸਟਰੀਟ, ਰੀਜੈਂਟ ਸਟਰੀਟ ਅਤੇ ਬੌਂਡ ਸਟਰੀਟ ਦੇ ਸਟੋਰਾਂ ਵਿੱਚ ਵੀ ਵਿੱਕਰੀ ਪਿਛਲੇ ਸਾਲ ਨਾਲੋਂ 13 ਪ੍ਰਤੀਸ਼ਤ ਵੱਧ ਰਹੀਇਸਤੋਂ ਇਲਵਾ ਇੰਟਰਨੈੱਟ ਤੋਂ ਵੀ ਲੋਕਾਂ ਨੇ ਭਾਰੀ ਖ੍ਰੀਦਦਾਰੀ ਕੀਤੀਇੰਟ੍ਰੈਕਟਿਵ ਮੀਡੀਆ ਇਨ ਰੀਟੇਲ ਗਰੁੱਪ (ੀੰ੍ਰਘ) ਮੁਤਾਬਿਕ ਸਿਰਫ ਤਿੰਨਾਂ ਦਿਨਾਂ, 25, 26, 27 ਦਸੰਬਰ, ਵਿੱਚ ਹੀ ਗਾਹਕਾਂ ਨੇ 440 ਮਿਲੀਅਨ (ਲੱਗਭਗ ਸਾਢੇ ਚਾਰ ਕ੍ਰੋੜ) ਪੌਂਡ ਇੰਟਰ ਨੈੱਟ ਤੇ ਖਰਚ ਮਾਰੇ ਜੋ ਕਿ ਪਿਛਲੇ ਨਾਲੋਂ 269 ਪ੍ਰਤੀਸ਼ਤ ਦਾ ਰਿਕਾਰਡ ਤੋੜ ਵਾਧਾ ਹੈਇੰਟਰਨੈੱਟ ਤੇ ਇਕੱਲੇ ਕ੍ਰਿਸਮਿਸ ਵਾਲੇ ਦਿਨ ਹੀ 84 ਮਿਲੀਅਨ (ਸਾਢੇ 8 ਕ੍ਰੋੜ) ਪੌਂਡਾਂ ਦੀ ਖ੍ਰੀਦਦਾਰੀ ਕੀਤੀ ਗਈਇਸ ਦਿਨ ਮਾਰਕਸ ਸਪੈਂਸਰ, ਕੌਮੈਟ, ਪੀ ਸੀ ਵਰਲਡ ਸਟੋਰਾਂ ਦੀ ਵੈੱਬ ਸਾਈਟ ਤੇ ਜ਼ਿਆਦਾਤਰ ਸ਼ੌਪਿੰਗ ਕੀਤੀ ਗਈ

ਇਸਦੇ ਨਾਲ ਹੀ ਮੌਕੇ ਦਾ ਫਾਇਦਾ ਉਠਾਉਣ ਵਾਲੇ ਚੋਰ ਵੀ ਕਿਸੇ ਨਾਲੋਂ ਪਿੱਛੇ ਨਹੀਂ ਰਹੇ8500 ਵਿਅਕਤੀਆਂ ਜਾਂ ਗੈਂਗਾਂ ਵਲੋਂ ਚੋਰੀ ਕੀਤੇ ਗਏ ਕ੍ਰੈਡਿਟ ਕਾਰਡਾਂ ਨਾਲ ਸਿਰਫ 3 ਦਿਨਾਂ ਵਿੱਚ ਹੀ ਇੱਕ ਕ੍ਰੋੜ 70 ਲੱਖ ਪੌਂਡ ਦੇ ਮੁੱਲ ਦੀਆਂ ਚੀਜ਼ਾਂ ਖ੍ਰੀਦਣ ਦੀ ਕੋਸ਼ਿਸ਼ ਕੀਤੀ ਗਈਜਿਨ੍ਹਾਂ ਚੋਂ ਸਿਰਫ 19 ਲੱਖ ਪੌਂਡ ਦੀ ਹੇਰਾ ਫੇਰੀ ਹੀ ਰੋਕੀ ਜਾ ਸਕੀ ਸੀ

------------- 0 ---------------

ਬ੍ਰਤਾਨਵੀ ਅਧਿਅਪਕਾਂ ਵਲੋਂ ਕਿੱਤੇ ਨੂੰ ਅਲਵਿਦਾ

ਪੜ੍ਹਾਉਣ ਦਾ ਕਿੱਤਾ ਕਿਸੇ ਵੇਲੇ ਬਹੁਤ ਸਨਮਾਨ ਯੋਗ ਸਮਝਿਆ ਜਾਂਦਾ ਸੀਪਰ ਬਦਲਦੇ ਹਾਲਾਤਾਂ ਅਤੇ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਅਧਿਆਪਕ ਲੋਕ ਧੜਾ ਧੜ ਇਸ ਕਿੱਤੇ ਨੂੰ ਅਲਵਿਦਾ ਕਹਿ ਰਹੇ ਹਨਬ੍ਰਤਾਨੀਆ ਦਦਿ ਮੁੱਖ ਵਿਰੋਧੀ ਪਾਰਟੀ ਟੋਰੀ (ਕੰਜ਼੍ਰਵਟਿਵ) ਵਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮਤਾਬਿਕ ਬ੍ਰਤਾਨੀਆ ਭਰ ਵਿੱਚ 2 ਲੱਖ 69 ਹਜ਼ਾਰ 800 ਮੁਹਾਰਤ ਹਾਸਿਲ (ਕੁਆਲੀਫਾਈਡ) ਅਧਿਆਪਕ ਐਸ ਵੇਲੇ ਆਪਣੇ ਆਪ ਨੂੰ ਪੜ੍ਹਾਈ ਦੇ ਕਿੱਤੇ ਨਾਲੋਂ ਲਾਂਭੇ ਲੈ ਗਏ ਹਨਰਿਪੋਰਟ ਮਤਾਬਿਕ 2000 ਤੋਂ 2005 ਦੇ ਪੰਜਾਂ ਸਾਲਾਂ ਵਿੱਚ 95,500 ਅਧਿਆਪਕਾਂ ਨੇ ਇਸ ਕਿੱਤੇ ਨੂੰ ਅਲਵਿਦਾ ਆਖ ਦਿੱਤੀ ਹੈਜਦ ਕਿ 1995 ਤੋਂ 1999 ਵਿੱਚ ਪੜ੍ਹਾਉਣਾ ਛੱਡਣ ਵਾਲੇ ਅਧਿਆਪਕਾਂ ਦੀ ਗਿਣਤੀ 40, 600 ਸੀ ਵਿਰੋਧੀ ਧਿਰ ਦੇ ਬੱਚਆਂ ਦੇ ਮੰਤਰੀ (ਸ਼ੈਡੋ ਚਿਲਡਰਨ ਸੈਕਟਰੀ) ਮਾਈਕਲ ਗੋਵ ਦਾ ਕਹਿਣਾ ਹੈ ਕਿ ਸਾਡਾ ਸੋਚਣਾ ਅਤੇ ਪੁੱਛਣਾ ਬਣਦਾ ਹੈ ਕਿ ਲੇਬਰ ਸਰਕਾਰ ਦੇ ਰਾਜ ਕਾਲ ਚ  ਇਹ ਪੌਣੇ ਤਿੰਨ ਲੱਖ ਦੇ ਕਰੀਬ ਅਧਿਆਪਕ ਪੜ੍ਹਾਉਣ ਤੋਂ ਕਿਨਾਰਾ ਕਸ਼ੀ ਕਿਓਂ ਕਰ ਗਏ ਹਨ?

ਪਰ ਇਸਦੇ ਉਲਟ ਸਕੂਲਾਂ ਦੇ ਮੰਤਰੀ ਜਿੰਮ ਨਾਈਟ ਦਾ ਕਹਿਣਾ ਹੈ ਕਿ ਇਸ ਲੇਬਰ ਸਰਕਾਰ ਨੇ ਪਿਛਲੀ ਸਰਕਾਰ ਨਾਲੋਂ ਅਧਿਆਪਕਾਂ ਦੀ ਮੱਦਦ ਵੱਧ ਕੀਤੀ ਹੈਮਿ. ਨਾਈਟ ਦਾ ਕਹਿਣਾ ਹੈ ਕਿ 22,500 ਬ੍ਰਤਾਨਵੀ ਕਾਮਿਆਂ ਦੇ ਕਰਵਾਏ ਗਏ ਸਰਵੇਖਣ ਅਨੁਸਾਰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾਣ ਵਾਲੇ ਕਿੱਤੇ ਨੂੰ ਪਿਛਲੇ 8 ਸਾਲਾਂ ਵਿੱਚ ਭਾਰੀ ਉਤਸ਼ਾਹ ਮਿਲਿਆ ਹੈਉਹਨਾਂ ਕਿਹਾ ਕਿ ਕਿ 1999 ਇਸ ਲੋਕਾਂ ਵਿੱਚ ਇਸ ਕਿੱਤੇ ਦੀ ਮਕਬੂਲੀਅਤ 54ਵੇਂ ਨੰਬਰ ਤੇ ਸੀ ਜੋ ਕਿ ਇਸ ਸਾਲ 11ਵੇਂ ਸਥਾਨ ਤੇ ਆ ਗਈ ਹੈਅੀਧਆਪਕਾਂ ਦੀ ਯੂਨੀਅਨ ( ਂਅਸ਼ੂਾਂਠ ) ਦੇ ਬੁਲਾਰੀ ਕ੍ਰਿਸ ਕੀਟਸ ਮੁਤਾਬਿਕ ਟੋਰੀ ਪਾਰਟੀ ਦੇ ਅੰਕੜੇ ਸਹੀ ਹਨ ਪਰ ਅਧਿਆਪਕਾਂ ਵਲੋਂ ਕਿੱਤੇ ਨੂੰ ਤਿਲਾਂਜਲੀ ਦੇਣ ਦੇ ਕਾਰਨ ਸਹੀ ਨਹੀਂ, ਅਧਿਆਪਕਾਂ ਵਲੋਂ ਪੜ੍ਹਾਉਣਾ ਛੱਡੇ ਜਾਣ ਦੇ ਕਈ ਕਈ ਕਾਰਨ ਹੋ ਸਕਦੇ ਹਨਸਰਕਾਰ ਅਤੇ ਨਵੇਂ ਅਧਿਆਪਕਾਂ ਵਿੱਚ ਇਸ ਕਿੱਤੇ ਸਬੰਧੀ ਉਤਸ਼ਾਹ ਪਹਿਲਾਂ ਨਾਲੋਂ ਜ਼ਿਆਦਾ ਪਾੲਆਿ ਜਾ ਰਿਹਾ ਹੈਉੱਧਰ ਸਕੂਲਾਂ ਉੱਤੇ ਨਿਗਰਾਨ ਸੰਸਥਾ ਔਫਸਟੈੱਡ ਦਾ ਕਹਿਣਾ ਹੈ ਕਿ ਇਹ ਪੀੜ੍ਹੀ ਅਧਿਆਪਨ ਦੇ ਕਿੱਤੇ ਲਈ ਬਹੁਤ ਹੀ ਮਹੱਤਵ ਪੂਰਨ ਰਹੀ ਹੈ

------------- 0 ---------------

 ਝੜ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ

ਦਰਅਸਲ ਦੇਖਿਆ ਜਾਵੇ ਤਾਂ ਮੌਜੂਦਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਤੱਤ ਪੈਦਾ ਹੋ ਗਏ ਹਨਜਿੱਥੇ ਅਸੀਂ ਕਦਰਾਂ ਕੀਮਤਾਂ ਚ ਨਿਘਾਰ, ਇਨਸਾਨੀ ਦਿਲਾਂ ਚ ਪਿਆਰ ਮੁਹੱਬਤ ਦੀ ਘਾਟ ਬਾਰੇ ਅਕਸਰ ਗੱਲ ਕਰਦੇ ਹਾਂ ਤਾਂ ਅਸੀਂ ਕਈ ਵਾਰ ਇਹਨਾਂ ਚੀਜ਼ਾਂ ਦੇ ਵਿਰੋਧ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਨੂੰ ਅਕਸਰ ਸੌਖਿਆਂ ਹੀ ਅੱਖੋਂ ਓਹਲੇ ਕਰ ਦਿੰਦੇ ਹਾਂਤੁਸੀਂ ਭਾਵੇਂ ਇਹ ਕਦੇ ਵੀ ਨਾ ਸੋਚੋ ਕਿ ਕਿਹੜੀ ਚੀਜ਼ ਤੁਹਾਡਾ ਮਨ ਭਾਉਂਦਾ ਸ਼ੌਕ ਪਾਲਣ ਤੋਂ ਵਰਜਦੀ ਹੈ ਪਹਿਲੀਆਂ ਵਿੱਚ ਲੋਕਾਂ ਦਾ ਧਿਆਨ ਖਿੱਚਣ ਵਾਲੀਆਂ ਵਸਤਾਂ ਜਾਂ ਪਦਾਰਥਾਂ ਦੀ ਕਮੀ ਕਾਰਨ ਲੋਕ ਤੰਦਰੁਸਤ ਸ਼ੌਕ ਪਾਲਦੇ ਸਨਜਿਨ੍ਹਾਂ ਵਿੱਚ ਕਸਰਤ, ਸੈਰ, ਘਰੇਲੂ ਦਸਤਕਾਰੀ ਦੇ ਕੰਮ, ਕਲਾ ਦੇ ਨਾਲ ਨਾਲ ਪੜ੍ਹਾਈ ਦੇ ਸ਼ੌਕਰੇਡੀਓ ਦੀ ਆਮਦ ਨੇ ਬਹੁਤ ਸਾਰੇ ਲੋਕਾਂ ਨੂੰ ਪੜ੍ਹਨੋ ਹਟਾ ਲਿਆਜਿਵੇਂ ਹੁਣ ਦੇ ਟੈਲੀਵਿਯਨ ਨੇ ਲੋਕਾਂ ਨੂੰ ਰੇਡੀਓ ਸੁਣਨ ਤੋਂਪਰ ਇਹਨਾਂ ਮਾਧਿਅਮਾਂ ਦੇ ਮਿਆਰ-ਪੱਧਰ ਵਿੱਚ ਆਏ ਨਿਘਾਰ ਨੇ ਲੋਕਾਂ ਦੀਆਂ ਰੁਚੀਆਂ ਅਤੇ ਸੁਆਦ ਨੂੰ ਵੀ ਨੀਵੇਂ ਪੱਧਰ ਤੇ ਲਿਆ ਕੇ ਇਨਸਾਨ ਚੋਂ ਸੁਹਜ ਅਤੇ ਕਲਾ ਦਾ ਖਾਤਮਾ ਹੀ ਕਰ ਦਿੱਤਾ ਹੈ

ਨਵੇਂ ਯੁੱਗ ਦਾ ਪ੍ਰਭਾਵ ਕਬੂਲਣ ਦੀ ਦੌੜ ਵਿੱਚ ਹਰ ਕੌਮ ਨੇ ਬਰਾਬਰ ਹਿੱਸਾ ਲਿਆ ਹੈਚਾਹੇ ਉਹ ਪਛੜਿਆ ਅਤੇ ਚਾਹੇ ਉਹ ਉੱਨਤ ਮੁਲਕ ਹੈ ਇਸ ਦੌੜ ਜਾਂ ਹੋੜ ਦੇ ਪ੍ਰਭਾਵ ਆਪਣੇ ਆਪਣੇ ਢੰਗ ਦੇ ਹਨ ਪਰ ਗਹੁ ਨਾਲ ਦੇਖਿਆ ਜਾਵੇ ਤਾਂ ਹੋਛੇ ਜੱਟ ਕਟੋਰਾ ਲੱਭਾ... ਵਾਲੀ ਕਹਾਵਤ ਅਨੁਸਾਰ ਪਛੜੇ ਜਾਂ ਤੀਜੀ ਦੁਨੀਆਂ ਦੇ ਮੁਲਕਾਂ ਨੇ ਪੱਛਮੀ ਮੁਲਕਾਂ ਦੇ ਬਰਾਬਰ ਹੋਣ ਜਾਂ ਰੀਸ ਕਰਨ ਦੀ ਲਾਲਸਾ ਹਿੱਤ ਅੱਡੀਆਂ ਕੁੱਝ ਜ਼ਿਆਦਾ ਹੀ ਉੱਚੀਆਂ ਚੁੱਕੀਆਂ ਹਨਵੈਸੇ ਵੀ ਕਹਾਵਤ ਦੇ ਮੁੱਖ ਪਤਾਰ ਦੇ ਸੁਭਾਅ ਵਾਲੇ ਲੋਕ ਜ਼ੋਰ ਕੁੱਝ ਜ਼ਿਆਦਾ ਹੀ ਲਾਉਂਦੇ ਹਨਜਿਸ ਸਮਾਜ ਵਿੱਚ ਲੋਕ ਦਿਖਾਵਾ ਪ੍ਰਧਾਨ ਹੋਵੇ ਉੱਥੇ ਕੁੱਝ ਵੀ ਸੰਭਵ ਹੈਰਾਤ ਨੂੰ ਦਿਨ ਤੇ ਦਿਨ ਨੂੰ ਰਾਤ ਬਣਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਹੋਣੀਆਂ ਹੀ ਹੋਈਆਂਉੱਨਤ ਮੁਲਕਾਂ ਦੇ ਲੋਕਾਂ ਵਿੱਚ ਸਿਹਤ ਨੂੰ ਮੱਦੇ ਨਜ਼ਰ ਰੱਖ ਕੇ ਸਾਈਕਲ ਚਲਾਉਣ ਦਾ ਸ਼ੌਕ ਅਜੇ ਵੀ ਬਰਕਰਾਰ ਹੈ ਪਰ ਪੰਜਾਬ ਦੇ ਪਿੰਡਾਂ ਵਿੱਚ ਇਹ ਹੁਣ ਮਹਾਂ ਸ਼ਰਮ ਵਾਲੀ ਗੱਲ ਬਣ ਗਈ ਹੈਜਿੱਥੇ ਸਕੂਟਰ ਜਾ ਸਕਦਾ ਹੈ ਉੱਥੇ ਕਾਰ ਵਰਤੀ ਜਾਂਦੀ ਹੈ ਤੇ ਜਿੱਥੇ ਸਾਈਕਲ ਨਾਲ ਸਰ ਸਕਦਾ ਹੈ ਉੱਥੇ ਸਕੂਟਰ ਚਾਹੀਦੈ ਅਤੇ ਜਿੱਥੇ ਤੁਰ ਕੇ ਪਹੁੰਚਿਆ ਜਾ ਸਕਦੈ ਉੱਥੇ ਸਾਈਕਲ ਦਾ ਹੋਣਾ ਬਹੁਤ ਲਾਜ਼ਮੀ ਹੋ ਗਿਆ ਹੈ

ਪੱਛਮੀ ਮੁਲਕਾਂ ਵਿੱਚ ਲੋਹੜੇ ਦੀ ਤਕਨੌਲੋਜੀ ਆਉਣ ਦੇ ਬਾਵਜੂਦ ਵੀ ਪੁਰਾਣੀ ਜ਼ਿੰਦਗੀ ਦੇ ਆਸਾਰ ਜਾਂ ਲੱਛਣ ਪੂਰੀ ਤਰਾਂ ਗਵਾਚਣ ਦੇ ਡਰ ਤੋਂ ਬਹੁਤ ਹੀ ਚੰਗੀ ਤਰਾਂ ਸੰਭਾਲ ਲਏ ਗਏ ਹਨਇਹਨਾਂ ਮੁਲਕਾਂ ਵਿੱਚ ਹਾਲੇ ਵੀ ਸਦੀਆਂ ਪੁਰਾਣੀ ਜ਼ਿੰਦਗੀ ਦੀਆਂ ਨਿਸ਼ਾਨੀਆਂ ਸਾਡੇ ਚੰਦ ਕੁ ਲੋਕਾਂ ਵਲੋਂ ਆਪਣੀ ਨਾਨੀ ਜਾਂ ਦਾਦੀ ਦੇ ਸੰਦੂਕ ਵਾਂਗ ਸਾਂਭ ਕੇ ਰੱਖ ਲਈਆਂ ਗਈਆਂ ਹਨਜਦ ਕਿ ਪੰਜਾਬ ਦੇ ਸ਼ਹਿਰਾਂ ਤਾਂ ਕੀ ਪਿੰਡਾਂ ਵਿੱਚ ਵੀ ਪੁਰਾਣੀ ਜ਼ਿੰਦਗੀ ਨਵੀਂ ਉਸਾਰੀ ਦੀਆਂ ਨੀਹਾਂ ਵਿੱਚ ਹੀ ਦਫਨ ਕਰ ਦਿੱਤੀ ਗਈ ਹੈਇਹਨਾਂ ਮੁਲਕਾਂ ਚ ਤੁਸੀਂ ਅੱਜ ਵੀ 50 ਸਾਲ ਪੁਰਾਣੀ ਦੁਨੀਆਂ ਵਿੱਚ ਰਹਿ ਸਕਦੇ ਹੋ ਜਦ ਕਿ ਸਾਡੇ ਚਰਖੇ ਹੁਣ ਕਾਰਾਂ ਦੀਆਂ ਛੱਤਾਂ ਤੇ ਮੰਗਣ ਦੀ ਆੜ ਵਿੱਚ ਚਿੱਪੀਆਂ, ਕਾਸੇ ਬਣਕੇ ਰਹਿ ਗਏ ਹਨ ਨਵਾਂ ਨੌਂ ਦਿਨ ਤੇ ਪੁਰਾਣਾ ਸੌ ਦਿਨ ਵਾਲੀ ਕਹਾਵਤ ਹੁਣ ਪੰਜਾਬੋਂ ਬਾਹਰ ਹੀ ਰੂਪਮਾਨ ਹੈਹਾਂ ਇਹ ਗੱਲ ਵੱਖਰੀ ਹੈ ਕਿ ਪੰਜਾਬ ਦੇ ਕੁੱਝ ਮਜ਼ਬੂਰ ਇਲਾਕਿਆਂ ਵਿੱਚ ਇਹ ਪ੍ਰਵਤਨ ਓਨਾ ਪ੍ਰਤੱਖ ਨਹੀਂ ਹੈ

ਅਧਿਆਪਕਾਂ ਨਾਲ ਹੀ ਅਖਬਾਰਾਂ ਦੇ ਘਟਦੇ ਪਾਠਕ

ਹਾਊਸ ਔਫ ਲੋਰਡਜ਼ ਲਈ ਕੀਤੇ ਗਏ ਸਰਵੇਖਣ ਮੁਤਾਬਿਕ 1992 ਤੋਂ ਲੈ ਕੇ ਹੁਣ ਤੱਕ ਅਖਬਾਰ ਪੜਨ ਵਾਲੇ ਪਾਠਕਾਂ ਦੀ ਗਣਤੀ ਵਿੱਚ 5 ਲੱਖ ਦੀ ਕਮੀ ਹੋਈ ਹੈਪਰ ਬ੍ਰਤਨੀਆ ਦੀਆਂ ਦੋ ਮੁੱਖ ਅਖਬਾਰਾਂ ਦ ਟਾਈਮਜ਼ ਅਤੇ ਡੇਲੀ ਮੇਲ ਦੇ ਪਾਠਕਾਂ ਚ ਪਿਛਲੇ 15 ਸਾਲ ਤੋਂ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ1992 ਵਿੱਚ ਦ ਟਾਈਮਜ਼ ਅਖਬਾਰ ਦੇ 10 ਲੱਖ 2 ਹਜ਼ਾਰ ਪਾਠਕ ਸਨ ਜੋ ਕਿ ਵਧਕੇ ਹੁਣ 17 ਲੱਖ 4 ਹਜ਼ਾਰ ਹੋ ਗਏ ਹਨ ਜੋ ਕਿ ਲੱਗਭੱਗ 69 ਪ੍ਰਤੀਸ਼ਤ ਦਾ ਵਾਧਾ ਹੈਨੈਸ਼ਨਲ ਰੀਡਰਸ਼ਿੱਪ ਸਰਵੇਖਣ ਦੇ ਮੁਤਾਬਿਕ ਬਾਲਗ ਪਾਠਕਾਂ ਦੀ ਗਿਣਤੀ 59 ਪ੍ਰਤੀਸ਼ਤ ਤੋਂ ਘਟ ਕੇ 45.1 ਪ੍ਰਤੀਸ਼ਤ ਰਹਿ ਗਈ ਹੈਭਾਵ ਕਿ 2 ਕ੍ਰੋੜ 67 ਲੱਖ ਪਾਠਕਾਂ ਚੋਂ ਹੁਣ 2 ਕ੍ਰੋੜ 27 ਲੱਖ ਲੋਕ ਰਹਿ ਗਏ ਹਨ ਜੋ ਰੋਜ਼ਾਨਾ ਅਖਬਾਰ ਪੜ੍ਹਦੇ ਹਨ

ਪਾਠਕਾਂ ਦੀ ਘਟਦੀ ਗਿਣਤੀ ਨੇ ਸੱਭ ਤੋਂ ਵੱਧ ਨੁਕਸਾਨ ਡੇਲੀ ਐਕਸਪ੍ਰੈਸ  ਦਾ ਕੀਤਾ ਹੈ ਜਿਸਦੇ ਪਾਠਕਾਂ ਦੀ ਗਿਣਤੀ ਵਿੱਚ 54 ਪ੍ਰਤੀਸ਼ਤ ਕਮੀ ਹੋਈ ਹੈ ਅਤੇ ਇਸਦੇ ਹੁਣ ਸਿਰਫ 17 ਲੱਖ 20 ਹਜ਼ਾਰ ਪਾਠਕ ਹੀ ਰਹਿ ਗਏ ਹਨਇਸਤੋਂ ਬਾਂੳਦ ਨੰਬਰ ਆਉਂਦਾ ਹੈ  ਡੇਲੀ ਮਿਰਰ ਦਾ ਜਿਸਦੇ ਪਾਠਕ ਪਹਿਲਾਂ ਨਲੋਂ 49 ਪ੍ਰਤੀਸ਼ਤ ਘਟ ਗਏ ਹਨਇਸ ਦੇ ਹੁਣ 49 ਲੱਖ ਪਾਠਕ ਰਹਿ ਗਏ ਹਨਬਰਤਾਨੀਆ ਦਾ ਸੱਭ ਤੋਂ ਘੱਟ ਪੜ੍ਹਿਆ ਜਾਣ ਵਾਲਾ ਅਖਬਾਰ ਇੰਡੀਪਂੈਂਡੈਂਟ ਹੈ ਜਿਸਦੇ 28 ਪ੍ਰਤੀਸ਼ਤ ਪਾਠਕ ਇਸਦਾ ਸਾਥ ਛੱਡ ਗਏ ਹਨਇਸ ਅਖਬਾਰ ਨੂੰ ਪੜ੍ਹਨ ਵਾਲੇ ਹੁਣ ਸਿਰਫ 7 ਲੱਖ 63 ਹਜ਼ਾਰ ਪਾਠਕ ਹੀ ਰਹਿ ਗਏ ਹਨਪਰ ਦ ਸੰਨ  ਅੱਜ ਵੀ ਸੱਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਅਖਬਾਰ ਹੈ ਜਿਸ ਨੂੰ ਛਾਪਣ ਵਾਲੀ ਕੰਪਨੀ ਨਿਊਜ਼ ਇੰਟਰਨੈਸ਼ਨਲ ਹੈ ਜੋ ਕਿ ਦ ਟਾਈਮਜ਼ ਦੀ ਵੀ ਮਾਲਕ ਹੈਭਾਵੇਂ ਦ ਸੰਨ ਦੇ ਪਾਠਕ ਅੱਗੇ ਨਾਲੋਂ 21 ਪ੍ਰਤੀਸ਼ਤ ਘਟ ਗਏ ਹਨ ਪਰ ਫਿਰ ਵੀ ਹਾਲੇ 77 ਲੱਖ ਲੋਕ ਇਸਨੂੰ ਪੜ੍ਹਦੇ ਹਨ

ਸਰਵੇਖਣ ਮੁਤਾਬਿਕ 55 ਤੋਂ 64 ਸਾਲ ਦੇ ਵਰਗ ਨੂੰ ਛੱਡ ਕੇ ਹਰ ਉਮਰ ਦੇ ਵਰਗ ਵਿੱਚ ਇਹ ਕਮੀ ਆਈ ਹੈਜਦ ਕਿ 34 ਸਾਲ ਤੋਂ ਥੱਲੇ ਦੇ ਵਰਗ ਵਿੱਚ ਸੱਭ ਤੋਂ ਜ਼ਿਆਦਾ ਕਮੀ ਹੋਈ ਹੈਨੌਜਵਾਨਾਂ ਦੇ 15 ਤੋਂ 25 ਸਾਲ ਦੇ ਵਰਗ ਵਿੱਚ 37 ਪ੍ਰਤੀਸ਼ਤ ਅਤੇ 25 ਤੋਂ 34 ਸਾਲ ਦੇ ਵਰਗ ਵਿੱਚ 40 ਪ੍ਰਤੀਸ਼ਤ ਦੀ ਕਮੀ ਹੋਈ ਹੈ।  ਜਦ ਕਿ ਐਤਵਾਰ ਨੂੰ ਛਪਣ ਵਾਲੀਆਂ ਅਖਬਾਰਾਂ ਦੇ ਪਾਠਕਾਂ ਚ ਥੋੜ੍ਹਾ ਜਿਹਾ ਵਾਧਾ ਕਰਨ ਵਾਲੇ ਅਖਬਾਰਾਂ ਵਿੱਚ ਦ ਸੰਡੇ ਟਾਈਮਜ਼, ਦ ਸੰਡੇ ਟੈਲੀਗ੍ਰਾਫ ਅਤੇ ਮੇਲ ਔਨ ਸੰਡੇ ਸ਼ਾਮਿਲ ਹਨਇਹਨਾਂ ਅੰਕੜਿਆਂ ਵਿੱਚ ਇੰਟਰਨੈੱਟ ਦਾ ਅਸਰ ਸ਼ਾਮਿਲ ਨਹੀਂ ਕੀਤਾ ਗਿਆ ਜੋ ਕਿ ਸੱਭ ਤੋਂ ਵੱਡਾ ਕਾਰਨ ਹੋ ਸਕਦਾ ਹੈਇਹ ਤਬਦੀਲੀ ਸਹਿਜੇ ਹੀ ਲੋਕਾਂ ਦੇ ਜੀਵਨ ਵਿੱਚ ਆ ਰਹੀਆਂ ਤਬਦੀਲੀਆਂ ਦੀ ਸਾਫ ਤਸਵੀਰ ਹੈ।  ਇੰਟਰਨੈੱਟ ਦੇ ਪ੍ਰਭਾਵ ਨੂੰ ਕਿਸੇ ਵੀ ਤਰਾਂ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ਜਿਸਨੇ ਇਸ ਸਾਲ ਵੱਡੇ ਵੱਡੇ ਸਟੋਰਾਂ ਨੂੰ ਵਖਤ ਪਾਈ ਰੱਖਿਆਕਿਓਂਕਿ ਕਰੋੜਾਂ ਲੋਕਾਂ ਨੇ ਸ਼ੌਪਿੰਗ ਕਰਨ ਲਈ ਇੰਟਰਨੈੱਟ ਦੀ ਵਰਤੋਂ ਕੀਤੀ

(ਲੇਖਕ ਹਰ ਸ਼ਨੀਵਾਰ ਸਵੇਰ, ਰਾਜ ਰੇਡੀਓ, ਸਕਾਈ ਚੈਨਲ 0141 ਤੋਂ ਚਲਦੇ ਮਾਮਲੇ ਪ੍ਰੋਗਰਾਮ ਪੇਸ਼ ਕਰਦਾ ਹੈ)

*******

(11 ਜਨਵਰੀ 2008 ਚਾਤ੍ਰਿਕ ਯੂਨੀਕੋਡ

 

 

ਲਿਖਾਰੀ
Likhari


© likhari: Punjabi Likhari Forum-2001-2008

 

 

 

 

 

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.