ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

lyK/aflf-duaflf/jfxkfrI

ਲੋਹੜੀ: ਰਿਸ਼ਤਿਆਂ ਦੀ ਮਿਠਾਸ ਦਾ ਤਿਉਹਾਰ

-ਰੋਜ਼ੀ ਸਿੰਘ, ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ-

ਜਿੱਥੇ ਹਰ ਦਿਨ ਲੋਹੜੀ ਏ ਤੇ  ਰਾਤ ਦੀਵਾਲੀ ਏ,
ਜਿੱਥੇ ਹਰ ਪਿਓ ਰੱਬ  ਵਰਗਾ ਮਾਂ ਕਰਮਾਂ ਵਾਲੀ ਏ
ਇਹ ਧਰਤ  ਸੁਹਾਵੀ ਏ ਹਰ ਤਰਫ ਹਰਿਆਲੀ ਏ
ਹੈ ਪੰਜਾਬ ਦੀ ਮਿੱਟੀ ਏ ਇਹਦੀ ਸ਼ਾਨ ਨਿਰਾਲੀ ਏ

        ਪੰਜਾਬ! ਜਿਥੇ ਹਰ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆਂ ਜਾਂਦਾ ਏਪੰਜਾਬੀ ਲੋਕ ਜਿਥੇ ਆਪਣੀ ਵੱਖਰੀ ਪਹਿਚਾਨ ਰੱਖਦੇ ਨੇ, ਉਥੇ, ਇੱਥੋਂ ਦੇ ਵਿਲੱਖਣ ਤਿੱਥ-ਤਿਉਹਾਰ ਕਰਕੇ ਵੀ, ਪੰਜਾਬ ਪੂਰੀ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਨ ਰੱਖਦਾ ਹੈ

          ਸਾਲ ਦੀਆਂ ਚਾਰੇ ਰੁੱਤਾਂ, ਪੱਤਝੜ, ਸਾਵਣ ਅਤੇ ਬਸੰਤ ਬਹਾਰ ਵਿੱਚ ਅਨੇਕ ਤਰ੍ਹਾਂ ਦੇ ਛੋਟੇ ਵੱਡੇ ਤਿਉਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਵਿਚ ਇਕ ਮੁੱਖ ਤਿਉਹਾਰ ਲੋਹੜੀ ਹੈ ਜੋ ਕੇ 13 ਜਨਵਰੀ, ਪੋਹ ਮਹੀਨੇ ਦੀ ਅਖੀਰੀ ਰਾਤ ਨੂੰ ਮੰਨਾਇਆ ਜਾਂਦਾ ਹੈਇਸ ਤੋਂ ਅਗਲੇ ਦਿਨ, ਮਾਘ ਮਹੀਨੇ ਦੀ ਸੰਗਰਾਂਦ ਨੂੰ ਮਾਘੀ ਦੇ ਤਿਉਹਾਰ ਵਜੋਂ ਵੀ ਨਾਲ ਹੀ ਮੰਨਾਇਆ ਜਾਂਦਾ ਹੈ

          ਲੋਹੜੀ ਸ਼ਬਦ ਤਿਲ + ਰੋੜੀ ਸ਼ਬਦਾਂ ਨੂੰ ਜੋੜ ਕੇ ਬਣਿਆਂ ਹੈ ਸਮੇਂ ਦੇ ਨਾਲ ਇਸ ਦਾ ਰੂਪ ਤਿਲੋੜੀ ਤੇ ਫਿਰ ਲੋਹੜੀ ਹੋ ਗਿਆਪੰਜਾਬ ਦੇ ਕਈ ਇਲਾਕਿਆਂ ਵਿਚ ਇਸ ਨੂੰ ''ਲੋਹੀ‘‘ ਜਾਂ ''ਲੋਈ‘‘ ਵੀ ਕਹਿੰਦੇ ਹਨਇਹ ਤਿਉਹਾਰ ਕਿਸ ਤਰ੍ਹਾਂ ਸ਼ੁਰੂ ਹੋਇਆ ਇਸ ਬਾਰੇ ਕੋਈ ਪ੍ਰਤੱਖ ਸਬੂਤ ਨਹੀਂ ਮਿਲਦੇਪਰ ਇਸ ਨਾਲ ਸਬੰਧਿਤ ਇਕ ਲੋਕ ਕਥਾ ਅਨੁਸਾਰ ਇਕ ਗਰੀਬ ਬ੍ਰਾਹਮਣ ਦੀਆਂ ਦੋ ਬੇਟੀਆਂ ਸੁੰਦਰੀ ਤੇ ਮੁੰਦਰੀ ਸਨਉਹ ਬਹੁਤ ਹੀ 'ਸੋਹਣੀਆਂ' ਸਨਜਦੋ ਸਮੇਂ ਦੇ ਹਾਕਮ ਨੂੰ ਉਹਨਾਂ ਕੁੜੀਆਂ ਬਾਰੇ ਪਤਾ ਲੱਗਾ ਤਾਂ ਉਹ ਉਹਨਾਂ ਕੁੜੀਆਂ ਨੂੰ ਜਬਰ-ਦਸਤੀ ਅਪਣਾਉਣ ਲਈ ਤਤਪਰ ਸੀਬ੍ਰਾਹਮਣ ਬਹੁਤ ਹੀ ਪ੍ਰੇਸ਼ਾਨ ਸੀਇਕ ਦਿਨ ਉਸ ਨੂੰ ਦੁੱਲਾ ਭੱਟੀ ਮਿਲੀਆਂ ਜੋ ਉਸ ਵਕਤ ਦਾ ਇਕ ਡਾਕੂ ਸੀ ਪਰ ਗਰੀਬਾਂ ਦਾ ਮਸੀਹਾ ਸੀਉਸ ਨੇ ਬ੍ਰਾਹਮਣ ਦੀਆਂ ਕੁੜੀਆਂ ਦਾ ਵਿਆਹ ਆਪਣੀ ਦੇਖ ਰੇਖ ਵਿਚ ਜੰਗਲ ਵਿਚ ਹੀ ਅੱਗ ਬਾਲ ਕੇ ਕਰਵਾ ਦਿੱਤਾ ਅਤੇ ਕੰਨਿਆਂ ਦਾਨ ਵੀ ਆਪ ਹੀ ਕੀਤਾਉਸ ਸਮੇ ਉਸ ਕੋਲ ਸ਼ਕਰ ਸਿਵਾ ਕੁਝ ਨਹੀਂ ਸੀ ਉਸ ਨੇ ਇਹੀ ਕੁੱੜੀਆਂ ਦੀ ਝੋਲੀ ਵਿੱਚ ਸ਼ਗਨ ਦੇ ਤੌਰ ਤੇ ਪਾ ਦਿੱਤੀਇਸ ਸਬੰਧੀ ਲੋਹੜੀ ਮੰਗਣ ਵਾਲੇ ਮੁੰਡੇ ਇਕ ਗੀਤ ਵੀ ਗਾਉਦੇ ਹਨ :-

ਸੁੰਦਰ ਮੁੰਦਰੀਏ ਹੋ
ਤੇਰਾ ਕੋਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸ਼ੇਰ ਸੱਕਰ ਪਾਈ ਹੋ

          ਇਸ ਤਿਉਹਾਰ ਦਾ ਸਬੰਧ ਫਸਲ ਨਾਲ ਵੀ ਹੈਇਸ ਸਮੇਂ ਕਣਕ, ਤੋਰੀਆ, ਸਰੋਂ ਵਗੈਰਾ ਫਸਲਾਂ ਆਪਣੇ ਜੋਬਨ ਤੇ ਹੁੰਦੀਆਂ ਨੇਕਿਸਾਨਾਂ ਦੀਆਂ ਪੈਲੀਆਂ ਵਿਚ ਕਣਕ, ਛੋਲੇ, ਸਰ੍ਹੋਂ ਆਦਿ ਫਸਲਾਂ ਲਹਿਲਹਾ ਰਹੀਆਂ ਹੁੰਦੀਆਂ ਹਨਲੋਹੜੀ ਵਾਲੇ ਦਿਨ ਤੋਂ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ

          ਲੋਹੜੀ ਦਾ ਸਬੰਧ ਨਵ-ਜੰਮੇ ਬੱਚਿਆਂ ਨਾਲ ਖਾਸਾ ਜ਼ਿਆਦਾ ਹੈਪੁਰਾਤਨ ਸਮੇਂ ਤੋਂ ਹੀ ਜਿਸ ਘਰ ਲੜਕੇ ਨੇ ਜਨਮ ਲਿਆਂ ਹੋਵੇ ਉਸ ਘਰ ਵਿਚ ਲੋਹੜੀ ਵੰਡੀ ਜਾਂਦੀ ਰਹੀ ਹੈ ਨਵੇਂ ਵਿਆਹ ਵਾਲੇ ਘਰ ਵੀ ਲੋਹੜੀ ਵੰਡੀ ਜਾਂਦੀ ਹੈਪੂਰੇ ਪਿੰਡ ਵਿਚ ਜਵਾਰ/ਮੱਕੀ ਦੇ ਫੁੱਲੇ ਭੁਨਾ ਕੇ ਅਤੇ ਗੁੜ ਮਿਲਾ ਕੇ ਵੰਡੇ ਜਾਂਦੇ ਹਨਕਈ ਵਾਰੀ ਪਤਾਸੇ ਤੇ ਮੂੰਗਫਲੀ ਵੀ ਵੰਡੀ ਜਾਂਦੀ ਹੈਪਿੰਡਾਂ ਵਿਚ ਮੁੰਡੇ ਕੁੜੀਆਂ ਆਪੋ ਆਪਣੇ ਹਾਣ ਨਾਲ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਗੀਤ ਗਾਉਂਦੇ ਤੇ ਇੰਝ ਲੋਹੜੀ ਮੰਗਦੇ ਹਨ :-

ਆਖੋ ਮੁੰਡਿਉ ਵੰਝਲੀ
ਵੰਝਲੀ ਵਾਲੇ ਆਏ ਨੇ

ਜਾਂ

ਲੋਹੜੀ ਬਈ ਲੋਹੜੀ
ਦੇ ਮਾਈ ਲੋਹੜੀ
ਤੇਰੀ ਜੀਵੇ ਜੋੜੀ

          ਕੁੜੀਆਂ ਮੁੰਡੇ ਇਸੇ ਤਰ੍ਹਾਂ ਟੋਲੀਆਂ ਬਣਾ ਕੇ ਗੀਤ ਗਾਉਂ   ਦੇ ਸ਼ਾਮ ਤੱਕ ਇੱਕ ਘਰ ਤੋਂ ਦੂਜੇ ਘਰ ਲੋਹੜੀ ਮੰਗਦੇ ਹਨਕੋਈ ਉਹਨਾਂ ਨੂੰ ਦਾਣੇ ਪਾਉਂਦਾ, ਕੋਈ ਗੁੜ ਦੀ ਰੋੜੀ ਤੇ ਕੋਈ ਤਿਲਕਈ ਵਾਰੀ ਪੈਸੇ ਵੀ ਮਿਲ ਜਾਂਦੇ

         ਅੱਜ ਕੱਲ ਭਰੂਨ ਹੱਤਿਆ ਦੇ ਰੁਝਾਨ ਨੂੰ ਰੋਕਣ ਲਈ ਕੁਝ ਸੂਝਵਾਨ ਲੋਕ ਲੜਕੀਆਂ ਪ੍ਰਤੀ ਆਪਣੀ ਸੁਚੱਜੀ ਸੋਚ ਦਾ ਪ੍ਰਦਰਸ਼ਨ ਕਰਦੇ ਹੋਏ ਕੁੜੀਆਂ ਦੀ ਲੋਹੜੀ ਵੀ ਮੰਨਾਉਣ ਲੱਗ ਪਏ ਹਨ ਜਿਸ ਨਾਲ ਲੜਕੇ ਲੜਕੀ ਵਿਚਲਾ ਫਰਕ ਘਟ ਰਿਹਾ ਹੈਪਰ ਫਿਰ ਵੀ ਹਾਲੇ ਭਰੂਨ ਹੱਤਿਆ ਦੇ ਜਿਮੇਵਾਰ ਲੋਕਾਂ ਨੂੰ ਨਕੇਲ ਨਹੀਂ ਪਾਈ ਜਾ ਸਕੀ

          ਲੋਹੜੀ ਵਾਲੀ ਰਾਤ ਲੋਕ ਘਰਾਂ ਵਿਚ ਜਾਂ ਇਕ ਮੁੱਹਲੇ ਵਿਚ ਸਾਂਝੇ ਤੋਰ ਤੇ ਕਿਸੇ ਚੋਂਕ ਵਿਚ ਲੱਕੜਾਂ ਜਾਂ ਪਾਥੀਆਂ ਨੂੰ ਅੱਗ ਲਗਾ ਕੇ 'ਭੁੱਗਾ' ਸੇਕਦੇ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਦੇਭੁੱਗੇ ਵਿਚ ਤਿਲ, ਰਿਉੜੀਆਂ ਫੁੱਲੇ, ਤੇ ਚਿੜਵੜੇ ਆਦਿ ਸਾੜੇ ਜਾਂਦੇ ਇਸ ਰਾਤ ਗੰਨੇ ਦੇ ਰਸ ਨੂੰ ਖਾਸ ਅਹਿਮੀਅਤ ਦਿੱਤੀ ਜਾਂਦੀ ਹੈਰਾਤ ਨੂੰ ਲੋਗ ਰਓ (ਗੰਨੇ ਦਾ ਰਸ) ਦੀ ਖੀਰ ਬਣਾੳਂੁਦੇ ਹਨ ਅਤੇ ਅਗਲੇ ਦਿਨ ਮਾਘੀ ਤੇ ਖਾਂਦੇ ਹਨ ਇਸ ਸਬੰਧੀ ਇੱਕ ਅਖਾਣ ਵੀ ਹੈ ਕਿ 'ਪੋਹ ਰਿੱਧੀ ਤੇ ਮਾਘ ਖਾਧੀ।' ਮਤਲਬ ਕਿ ਪੋਹ ਮਹੀਨੇ ਵਿੱਚ ਬਣਾਈ ਗਈ ਅਤੇ ਮਾਘ ਮਹੀਨੇ ਵਿੱਚ ਖਾਧੀ ਗਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕ ਇਸ ਦਿਨ ਪਤੰਗਬਾਜੀ ਵੀ ਬੜੀ ਹੀ ਸਿ਼ਦਤ ਨਾਲ ਕਰਦੇ ਨੇਸਾਰਾ ਦਿਨ ਕੋਠਿਆਂ ਤੇ ਚੜ੍ਹ ਗੁਡੀਆਂ ਉਡਾਉਂਦੇ, ਭੰਗੜੇ ਪਾਉਂਦੇ ਤੇ ਖੁਸ਼ੀਆਂ ਮੰਨਾਉਂਦੇ ਵੇਖੇ ਜਾ ਸਕਦੇ ਨੇ

          ਸਮੇਂ ਦੇ ਬਦਲਦੇ ਢੰਗਾਂ ਨਾਲ ਜਿਥੇ ਕਈ ਪੁਰਾਤਨ ਰਸਮਾਂ ਅਤੇ ਤਿਉਹਾਰਾਂ ਦਾ ਅਧੁਨਿਕੀ-ਕਰਨ ਹੋ ਗਿਆ ਹੈ ਉਥੇ ਲੋਹੜੀ ਦੇ ਤਿਉਹਾਰ ਤੇ ਵੀ ਇਸ ਦਾ ਖਾਸਾ ਪ੍ਰਭਾਵ ਪਿਆ ਹੈਹੁਣ ਪਿੰਡਾਂ ਵਿੱਚ ਗੱਭਰੂ ਤੇ ਮੁਟਿਆਰਾਂ ਟੋਲੀਆਂ ਬਣਾ ਕਿ ਲੋਹੜੀ ਮੰਗਦੇ ਘੱਟ ਹੀ ਮਿਲਦੇ ਹਨ ਅਤੇ ਲੋਹੜੀ ਨਾਲ ਸਬੰਧਿਤ ਗੀਤ ਵੀ ਅੱਜ ਕੱਲ ਲੋਕਾਂ ਨੂੰ ਘੱਟ ਹੀ ਆਉਂਦੇ ਨੇਸਗੋ ਇਥਂ ਤੱਕ ਕਿ ਬਹੁਤਿਆਂ ਨੂੰ ਤਾਂ ਇਸ ਤਿਉਹਾਰ ਦੇ ਇਤਿਹਾਸ ਬਾਰੇ ਵੀ ਪਤਾ ਨਹੀਂ ਹੋਣਾ

          ਭਾਵੇਂ ਕੁਝ ਵੀ ਹੋਵੇ ਇਹ ਤਿਉਹਾਰ ਨਿਘ ਤੇ ਮੋਹ ਭਰਿਆ ਹੈਇਸ ਤਿਉਹਾਰ ਤੇ ਲੋਕ ਆਪਣੇ ਪਰਿਵਾਰ ਵਿੱਚ ਬੈਠ ਕੇ ਕੁਝ ਵਕਤ ਇਕੱਠਿਆਂ ਹਾਸਾ ਠੱਠਾ ਕਰਦਿਆਂ, ਨੱਚਦਿਆਂ, ਝੂੰਮਦਿਆਂ ਗੁਜ਼ਾਰਦੇ ਨੇਸ਼ਾਲਾ ਇਹ ਲੋਹੜੀ ਹਰੇਕ ਇਨਸਾਨ ਲਈ ਉਸਦੇ ਸੱਜਣਾਂ ਦੀ ਪਹਿਲੀ ਮੁਲਾਕਾਤ ਵਾਂਗੂ ਬਣ ਕੇ ਆਵੇ ਤੇ ਸਾਰਿਆਂ ਦੇ ਸੱਜਣ ਮਿੱਤਰ ਰਿਸ਼ਤੇਦਾਰ ਖੁਸ਼ ਰਹਿਣ ਤੇ ਕਿਸੇ ਨੂੰ ਇਹ ਨਾ ਕਹਿਣਾ ਪਵੇ:-

ਲੋਹੜੀ ਵਾਲੀ ਰਾਤ ਲੋਕੀਂ  ਵੰਡਦੇ ਰਿਉੜੀਆਂ
ਸਾਡੀ ਕਾਹਦੀ ਲੋਹੜੀ ਅੱਖਾਂ ਸੱਜਣਾ ਨੇ ਮੋੜੀਆਂ

ਰੋਜੀ ਸਿੰਘ
ਫਤਿਹਗੜ ਚੂੜੀਆਂ
ਗੁਰਦਾਸਪੁਰ
9988964633

*******

(12 ਜਨਵਰੀ 2008 ਚਾਤ੍ਰਿਕ ਯੂਨੀਕੋਡ

ਰੋਜ਼ੀ ਸਿੰਘ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


© likhari: Punjabi Likhari Forum-2001-2008

 

 

 

 

 

 

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.