ਸ: ਹਰਬੀਰ ਸਿੰਘ ਭੰਵਰ
ਜੀ ਦਾ 12 ਜਨਵਰੀ 2008 ਨੂੰ
'ਲਿਖਾਰੀ' ਵਿੱਚ ਲੇਖ ਛਪਣ ਉਪਰੰਤ ਇਸ ਲੇਖ ਸਬੰਧੀ ਆਏ ਕੁਝ ਪੱਤਰ:
(1) ਇਹ ਹਰ ਪੰਜਾਬੀ ਲੇਖਕ ਦੀ ਦਾਸਤਾਨ ਏ---ਰੋਜ਼ੀ ਸਿੰਘ (12
ਜਨਵਰੀ 2008 ਨੂੰ)
ਸਤਿਕਾਰ ਯੋਗ ਸੰਪਾਦਕ ਜੀਓ
ਸ੍ਰ: ਹਰਬੀਰ
ਸਿੰਘ ਭੰਵਰ ਜੀ ਹੁਰਾਂ ਦਾ ਲੇਖ (ਪੰਜਬੀ ਲੇਖਕ ਹੋਣ ਦਾ ਦੁਖਾਂਤ) ਪੜ੍ਹਿਆ,
ਮੈਨੂੰ ਇੰਝ ਲੱਗਾ ਜਿਵੇਂ ਇਹ ਹਰ ਪੰਜਾਬੀ ਲੇਖਕ ਦੀ ਦਾਸਤਾਨ ਏ..., ਉਹਨਾਂ
ਦੀਆਂ ਸਾਰੀਆਂ ਲਿਖਤਾਂ ਪੜਨ ਵਾਲੀਆਂ ਹੁੰਦੀਆਂ ਨੇ, ਹਰਬੀਰ
ਜੀ ਵਰਗੇ ਮਹਾਨ ਲੋਕਾਂ ਵੱਲ ਵੇਖ ਕੇ ਈ ਲਿਖਣਾ ਸ਼ੁਰੂ ਕੀਤਾ ਏ ... ਤੇ ਇਹ ਉਮੀਦ
ਕਰਦਾ ਹਾਂ ਕਿ ਤੁਸੀਂ ਸਾਰੇ ਆਪਣਾ ਅਸ਼ੀਰਵਾਦ ਦਿੰਦੇ ਰਹੋਗੇ ....
ਮੈਂ ਹਰਬੀਰ ਸਿੰਘ ਭੰਵਰ ਜੀ ਦਾ ਬਹੁਤ ਸ਼ੁਕਰਗੁਜਾਰ ਹਾਂ ਜੋ
ਉਹਨਾ ਦੇ ਲੇਖ ਤੇ ਵਿਚਾਰ ਪੜਨ ਨੂੰ ਮਿਲਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਇਕ ਮੇਲ ਵੀ
ਕੀਤੀ ਸੀ ਤੇ ਸੋਚਿਆ ਸੀ ਕਿ ਪਤਾ ਨਹੀ ਜਵਾਬ ਦੇਣਗੇ
ਜਾਂ ਨਹੀਂ ਪਰ ਜਦ ਉਹਨਾਂ ਦਾ ਜਵਾਬ ਮਿਲਿਆ ਤਾਂ ਅਥਾਹ ਖੁਸ਼ੀ ਹੋਈ.... ਉਹ ਬਹੁਤ ਹੀ
ਚੰਗੇ ਇਨਸਾਨ ਨੇ ਤੇ ਖਾਸ ਤੋਰ ਤੇ ਮੇਰੇ ਲਈ ਲਿਖਣ ਵਾਸਤੇ ਪ੍ਰੇਰਨਾਂ ਦਾ ਸ੍ਰੋਤ ।
ਰੱਬ ਉਹਨਾਂ ਦੀ ਉਮਰ ਵਿੱਚ ਇਜਾਫਾ ਕਰੇ
ਅਮੀਨ.....
ਰੋਜ਼ੀ ਸਿੰਘ
ਫਤਿਹਗੜ ਚੂੜੀਆਂ
(2)
ਸੰਪਾਦਕ ‘ਲਿਖਾਰੀ’ਨੂੰ
ਵੀ, ਆਪਣੇ ਵਿਚਾਰਾਂ ਤੋਂ ਜਾਣੂੰ ਕਰਵਾਉਂਦੇ ਹੋਏ,
ਇਸ ਬਾਰੇ ‘ਲਿਖਾਰੀ’
ਦੀ ਨੀਤੀ ਸਪਸ਼ਟ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।---ਦਰਸ਼ਨ
ਨੱਤ (ਪ੍ਰਿੰ:),ਯੂ.ਐਸ.ਏ
ਪਿਆਰੇ ਸੰਪਾਦਕ ਜੀ,
ਹਰਬੀਰ ਸਿੰਘ ਭੰਵਰ ਹੋਰਾਂ
ਨੇ ਆਪਣੇ ਲੇਖ ‘ਪੰਜਾਬੀ
ਲੇਖਕ ਹੋਣ ਦਾ ਦੁਖਾਂਤ’ ਵਿੱਚ ਪੰਜਾਬੀ ਲੇਖਕਾਂ ਨਾਲ
ਸਬੰਧਤ ਅਜਿਹੇ ਮਸਲੇ ਬਾਰੇ ਕੁਝ ਕਹਿਣ ਦੀ ਜੁਰੱਅਤ ਕੀਤੀ ਹੈ,
ਜਿਸ ਬਾਰੇ ਛੋਟੇ ਸਾਹਿਤਕ ਕੱਦ ਵਾਲਾ (ਵੈਸੇ ਕੀ ਕੋਈ ਲੇਖ਼ਕ ਆਪਣੇ ਆਪ ਨੂੰ ਛੋਟੇ
ਸਾਹਿਤਕ ਕੱਦ ਵਾਲਾ ਸਮਝਦਾ ਵੀ ਹੈ?) ਕੋਈ ਵੀ ਲੇਖਕ ਕੁਝ
ਕਹਿਣ ਤੋਂ ਇਸ ਲਈ ਗੁਰੇਜ਼ ਕਰਦਾ ਹੈ ਕਿ ਅਖਬਾਰਾਂ/ਰਿਸਾਲਿਆਂ ਜਾਂ ਵੈੱਬਸਾਈਟਾਂ ਵਾਲੇ
ਸੰਪਾਦਕ ਉਸ ਨਾਲ ਖ਼ਾਰ ਖਾਣ ਲੱਗ ਜਾਣ ਕਰਕੇ, ਉਸਦੀ ਰਚਨਾ
ਭਵਿੱਖ ਵਿੱਚ ਛਾਪਣ ਤੋਂ ਸੰਕੋਚ ਕਰਨਗੇ।
ਉਂਞ,
ਮੇਰੀ ਜਾਚੇ, ਹਰ ਇੱਕ ਲੇਖ਼ਕ ਅੰਦਰ ਹੀ ਅੰਦਰ,
ਇੰਨ੍ਹਾਂ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤ ਹੋਵੇਗਾ।
ਕੀ
‘ਲਿਖਾਰੀ’ ਇਸ ਮਸਲੇ ਤੇ ਆਮ
ਬਹਿਸ ਕਰਵਾ ਸਕੇਗਾ?
ਸੰਪਾਦਕ ‘ਲਿਖਾਰੀ’ਨੂੰ
ਵੀ, ਆਪਣੇ ਵਿਚਾਰਾਂ ਤੋਂ ਜਾਣੂੰ ਕਰਵਾਉਂਦੇ ਹੋਏ,
ਇਸ ਬਾਰੇ ‘ਲਿਖਾਰੀ’
ਦੀ ਨੀਤੀ ਸਪਸ਼ਟ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ।
ਸ਼ੁਭ ਚਿੰਤਕ,
ਦਰਸ਼ਨ ਨੱਤ
(ਪ੍ਰਿੰਸੀਪਲ),
ਯੂ.ਐੱਸ.ਏ.
(3) ‘ਪੰਜਾਬੀ ਲੇਖਕ ਹੋਣ ਦਾ ਦੁਖਾਂਤ’
ਅਤੇ ਆਪਣੇ ਬਾਰੇ ਮੈਂ ਕੁਝ ਸਪਸ਼ਟੀਕਰਨ ਦੇਣਾ ਚਾਹੁੰਦਾ ਹਾਂ--ਹਰਬੀਰ
ਸਿੰਘ ਭੰਵਰ
ਸਤਿਕਾਰਯੋਗ ਸੰਪਾਦਕ ਜੀ,
ਬੇਨਤੀ ਹੈ ਕਿ ਕੁਝ
ਪਾਠਕਾਂ ਵਲੋਂ ਆਏ ਫੋਨ-ਕਾਲ ਦੀ ਰੌਸ਼ਨੀ ਵਿਚ
‘ਲਿਖਾਰੀ’
ਵੈੱਬਸਾਈਟ ਉੱਤੇ ਛਪੇ ਆਪਣੇ ਲੇਖ ‘ਪੰਜਾਬੀ ਲੇਖਕ ਹੋਣ
ਦਾ ਦੁਖਾਂਤ’ ਅਤੇ ਆਪਣੇ ਬਾਰੇ ਮੈਂ ਕੁਝ ਸਪਸ਼ਟੀਕਰਨ
ਦੇਣਾ ਚਾਹੁੰਦਾ ਹਾਂ।
ਮਾਸਿਕ ਪ੍ਰੀਤ
ਲੜੀ ਅਤੇ ਬਾਲ ਸੰਦੇਸ਼ ਮੇਰੇ ਹੋਸ਼ ਸੰਭਾਲਣ ਤੋਂ ਵੀ ਪਹਿਲਾਂ ਸਾਡੇ ਘਰ ਆ ਰਹੇ ਸਨ,
ਜੋ ਮੈਂ ਪੜ੍ਹਨੇ ਸ਼ੁਰੂ ਕਰ ਦਿੱਤੇ ਸਨ।
ਇਸ ਕਾਰਨ ਮੈਨੂੰ ਸਾਹਿਤ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੈ।
ਚੜ੍ਹਦੀ ਜਵਾਨੀ ਵਿਚ
ਕਵਿਤਾਵਾਂ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਚਿੱਤਰਕਾਰੀ ਦਾ ਵੀ ਸ਼ੌਕ ਸੀ,
ਜੋ ਮੈਨੂੰ ਪ੍ਰਸਿੱਧ ਚਿੱਤਰਕਾਰ ਮਰਹੂਮ ਸ. ਸੋਭਾ ਸਿੰਘ ਪਾਸ
ਅੰਦਰੇਟੇ ਲੈ ਗਿਆ।
ਸ.
ਸੋਭਾ ਸਿੰਘ ਨੇ ਹੀ ਮੈਨੂੰ ਸਲਾਹ ਦਿੱਤੀ ਕਿ ਮੈਂ ਜੋ ਵੀ ਕਰਨਾ ਹੈ, ਪੂਰੇ ਦਿਲ ਅਤੇ ਲਗਨ ਨਾਲ ਕਰਾਂ।
ਦੋ
ਬੇੜੀਆਂ ਵਿਚ ਪੈਰ ਨਾ ਰੱਖਾਂ। ਜਾਂ ਚਿੱਤਰਕਾਰੀ ਵਲ ਪੂਰਾ ਧਿਆਨ ਦੇਵਾਂ ਜਾਂ ਲਿਖਣ
ਵਲ।
ਐਮ.ਏ. (ਪੰਜਾਬੀ) ਮੈਂ
ਪਹਿਲਾਂ ਹੀ ਪਾਸ ਕੀਤੀ ਹੋਈ ਸੀ,
ਜਰਨਲਿਜ਼ਮ ਦਾ ਕੋਰਸ ਕਰ ਕੇ ਪੱਤਰਕਾਰੀ ਦੇ ਖੇਤਰ ਵਿਚ ਆ ਗਿਆ।
ਪਿਛਲੇ ਲਗਭਗ 40
ਸਾਲਾਂ ਤੋਂ ਵੱਖ ਵੱਖ ਅਖ਼ਬਾਰਾਂ ਜਾਂ ਸਮਾਚਾਰ ਏਜੰਸੀਆਂ ਲਈ ਕੰਮ ਕੀਤਾ ਹੈ।
ਸਾਕਾ ਨੀਲਾ ਤਾਰਾ ਪਿੱਛੋਂ ਬੀ.ਬੀ.ਸੀ. (ਲੰਦਨ) ਲਈ ਅੰਮ੍ਰਿਤਸਰ ਵਿਖੇ ਢਾਈ ਕੁ ਸਾਲ
ਰੀਪੋਰਟਿੰਗ ਕੀਤੀ।
ਭਾਵ ਆਪਣੀ ਰੋਜ਼ੀ
ਰੋਟੀ ਕਲਮ ਨਾਲ ਹੀ ਕਮਾਈ ਹੈ।
ਪੱਤਰਕਾਰੀ ਕਰਦਿਆਂ
ਪੰਜਾਬੀ ਵਿਚ ਲਗਾਤਾਰ ਕੁਝ ਨਾ ਕੁਝ ਲਿਖਦਾ ਰਿਹਾ ਹਾਂ।
ਮੇਰੀਆਂ ਛੇ
ਪੁਸਤਕਾਂ ਛਪ ਚੁੱਕੀਆਂ ਹਨ। ਦੋ ਇਸ ਵਰ੍ਹੇ ਛਪ ਜਾਣ ਦੀ ਆਸ ਹੈ।
ਜਿਵੇਂ ਮੈਂ ਉਕਤ
ਲੇਖ ਵਿਚ ਲਿਖਿਆ ਹੈ,
ਮੈਂ ਪੈਸੇ ਜਾਂ ਕੋਈ ਪੁਰਸਕਾਰ ਲੈਣ ਲਈ ਨਹੀਂ ਲਿਖਦਾ।
ਮੇਰੇ ਅੰਦਰੋਂ
ਕੁਝ ਉੱਠਦਾ ਹੈ, ਜਿਸ ਨੂੰ ਮੈਂ ਕਾਗਜ਼ਾਂ ਉੱਤੇ ਝਰੀਟ ਦਿੰਦਾ ਹਾਂ।
ਕਿਤੇ ਛਪ ਜਾਏ ਤਾਂ ਇਕ ਮਾਨਸਿਕ ਸਤੁੰਸ਼ਟੀ ਹੁੰਦੀ ਹੈ।
ਮੈਨੂੰ ਅਕਸਰ ਦੇਸ਼ ਵਿਦੇਸ਼
’ਚੋਂ
ਮੇਰੀਆਂ ਰਚਨਾਵਾਂ ਬਾਰੇ ਫੋਨ ਆਉਂਦੇ ਰਹਿੰਦੇ ਹਨ।
ਜਦੋਂ ਕਿਸੇ ਪਾਠਕ
ਦੇ ਪ੍ਰਸ਼ੰਸਾ ਭਰੇ ਦੋ ਬੋਲਾਂ ਦਾ ਫੋਨ ਆ ਜਾਏ ਤਾਂ ਉਹ ਕਈ ਹਜ਼ਾਰ ਰੁਪਇਆਂ ਨਾਲੋਂ ਵੀ
ਵੱਧ ਕੀਮਤੀ ਹੁੰਦਾ ਹੈ।
ਕਈ ਵਾਰੀ ਹਾਲੇ ਮੈਂ ਖੁਦ ਆਪਣਾ ਲੇਖ ਕਿਸੇ ਅਖ਼ਬਾਰ,
ਮੈਗਜ਼ੀਨ ਜਾਂ ਵੈੱਬਸਾਈਟ ਉੱਤੇ ਛਪਿਆ ਪੜ੍ਹਿਆ ਨਹੀਂ ਹੁੰਦਾ ਕਿ ਪਹਿਲਾਂ ਹੀ ਕਿਸੇ ਦਾ
ਫੋਨ ਆ ਜਾਂਦਾ ਹੈ।
‘ਲਿਖਾਰੀ’ ਉੱਤੇ ਛਪੇ ਉਕਤ ਲੇਖ ਬਾਰੇ
ਵੀ ਮੇਰੇ ਦੇਖਣ/ਪੜ੍ਹਨ ਤੋਂ ਪਹਿਲਾਂ ਹੀ ਨੌਜਵਾਨ ਲੇਖਕ ਰੋਜ਼ੀ ਸਿੰਘ ਦੀ ਈ-ਮੇਲ ਆ
ਗਈ। ਲਿਖਿਆ ਸੀ, “ਮੈਨੂੰ ਇੰਝ ਲੱਗਿਆ, ਜਿਵੇਂ ਇਹ ਹਰ
ਪੰਜਾਬੀ ਲੇਖਕ ਦੀ ਕਹਾਣੀ ਏ।
ਤੁਹਾਡੇ ਵਰਗੇ ਮਹਾਨ ਲੇਖਕਾਂ ਵਲ ਦੇਖ ਕੇ ਲਿਖਣਾ ਸ਼ੁਰੂ ਕੀਤਾ ਏ,
ਉਮੀਦ ਕਰਦਾ ਹਾਂ ਕਿ ਤੁਸੀਂ ਅਸ਼ੀਰਵਾਦ ਦਿੰਦੇ ਰਹੋਗੇ।”
ਮੈਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਕਿ
ਪੰਜਾਬੀ ਵਿਚ ਕੋਈ ਮਾਸਿਕ ਜਾਂ ਹਫਤਾਵਾਰੀ ਪਰਚਾ ਕੱਢਣਾ
ਜਾਂ ਵੈੱਬਸਾਈਟ ਚਲਾਉਣਾ, ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੈ।
ਮੈਂ ਟ੍ਰਿਬਿਊਨ ਗਰੁੱਪ ਤੋਂ ਸੀਨੀਅਰ ਸਟਾਫ ਰਿਪੋਰਟਰ ਵਜੋਂ ਰਿਟਾਇਰ ਹੋਇਆ ਤਾਂ ਕਈ
ਦੋਸਤਾਂ ਨੇ ਸਲਾਹ ਦਿੱਤੀ ਕਿ ਪੰਜਾਬੀ ਦਾ ਇਕ ਮਾਸਿਕ ਪੱਤਰ ਸ਼ੁਰੂ ਕਰ ਲਵਾਂ।
ਰਿਟਾਇਰਮੈਂਟ ਤੇ
ਪ੍ਰਾਵੀਡੈਂਟ ਫੰਡ ਆਦਿ ਦਾ ਪੈਸਾ ਵੀ ਚੰਗਾ ਮਿਲਿਆ ਸੀ। ਸਾਰੀ ਉਮਰ ਪੰਜਾਬ ਵਿਚ
ਪ੍ਰਮੁੱਖ ਅਖ਼ਬਾਰਾਂ ਵਿਚ ਕੰਮ ਕਰਨ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ
ਨਿੱਜੀ ਸਬੰਧ ਵੀ ਬਹੁਤ ਚੰਗੇ ਸਨ,
ਜਿਸ ਕਾਰਨ ਮੈਨੂੰ ਦੌੜ ਭੱਜ ਕਰ ਕੇ ਇਸ਼ਤਿਹਾਰ ਵੀ ਮਿਲ ਸਕਦੇ ਸਨ।
ਪਰ ਮੈਨੂੰ ਪਤਾ ਸੀ ਕਿ ਇਹ ਕੰਮ ਬੜਾ ਔਖਾ ਹੈ, ਇਸ ਲਈ ਦਿਲ ਨੇ ਹਾਮੀ ਨਾ ਭਰੀ।
ਦੋ ਢਾਈ ਵਰ੍ਹੇ ਪਹਿਲਾਂ
ਆਪਣੀ ਵੈੱਬਸਾਈਟ ਸ਼ੁਰੂ ਕਰਨ ਬਾਰੇ ਮੈਂ ਮਨ ਬਣਾ ਲਿਆ ਸੀ, ਪਰ ਜਦੋਂ ਵੈੱਬਸਾਈਟ ਤਿਆਰ ਕਰਨ ਵਾਲੇ ਦੋਸਤਾਂ ਨੇ ਮਾਸਿਕ
ਖਰਚੇ ਦੀ ਗੱਲ ਦੱਸੀ ਤਾਂ ਹੌਸਲਾ ਨਹੀਂ ਪਿਆ।
ਮੈਨੂੰ ਪਤਾ ਹੈ
ਕਿ ਪੰਜਾਬੀ ਵੈੱਬਸਾਈਟਾਂ ਕਿਤਨੀਆਂ ਮੁਸ਼ਕਲਾਂ ਨਾਲ ਚੱਲ ਰਹੀਆਂ ਹਨ।
‘ਲਿਖਾਰੀ’
ਵੈੱਬਸਾਈਟ ਉੱਤੇ ਤਾਂ ਕੋਈ ਇਸ਼ਤਿਹਾਰ ਵੀ ਨਹੀਂ ਛਪਦਾ,
ਜਦੋਂ ਕਿ ਕਈ ਵੈੱਬਸਾਈਟਾਂ ਇਸ਼ਤਿਹਾਰਾਂ ਤੋਂ ਕੁਝ ਖਰਚਾ ਪੂਰਾ ਕਰ ਲੈਂਦੀਆਂ ਹਨ।
‘ਲਿਖਾਰੀ’
ਦੇ ਪ੍ਰਬੰਧਕਾਂ ਨੇ ਸਾਲ ਡੇਢ ਸਾਲ ਪਹਿਲਾਂ ਵੈੱਬਸਾਈਟ ਬੰਦ ਕਰਨ ਬਾਰੇ ਫੈਸਲਾ ਕੀਤਾ
ਸੀ, ਪਰ ਸੁਹਿਰਦ ਪਾਠਕਾਂ ਅਤੇ ਲੇਖਕਾਂ ਨੇ ਜ਼ੋਰ ਦੇ ਕੇ
ਜਾਰੀ ਰੱਖਣ ਲਈ ਮਜਬੂਰ ਕਰ ਦਿੱਤਾ।
ਮੇਰਾ ਇਹ ਲੇਖ ਭਾਰਤ ਤੋਂ ਛਪਦੇ ਪੰਜਾਬੀ ਅਖ਼ਬਾਰਾਂ ਜਾਂ ਮੈਗਜ਼ੀਨਾਂ ਦੇ ਵਿਵਹਾਰ ਬਾਰੇ
ਹੈ।
‘ਲਿਖਾਰੀ’ ਬਹੁਤ ਹੀ ਖੂਬਸੂਰਤ,
ਸਿਹਤਮੰਦ ਤੇ ਉੱਚ-ਪੱਧਰ ਦੀ ਸਾਹਿਤਕ ਵੈੱਬਸਾਈਟ ਹੈ,
ਜਿਸ ਵਿਚ ਛਪਣਾ ਬੜੇ ਹੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ।
ਮੇਰੇ ਇਸ ਲੇਖ ਨਾਲ ‘ਲਿਖਾਰੀ’
ਦੇ ਸੰਪਾਦਕ ਤੇ ਪ੍ਰਬੰਧਕਾਂ ਦੇ ਦਿਲ ਨੂੰ ਜ਼ਰਾ ਵੀ ਠੇਸ ਪਹੁੰਚੀ ਹੋਵੇ ਤਾਂ ਨਿਮ੍ਰਤਾ
ਸਹਿਤ ਖਿਮਾਂ ਮੰਗਦਾ ਹਾਂ।
ਧੰਨਵਾਦ ਸਹਿਤ,
ਹਰਬੀਰ ਸਿੰਘ
ਭੰਵਰ,
ਲੁਧਿਆਣਾ
(14
ਜਨਵਰੀ 2008)
*****
'ਲਿਖਾਰੀ' ਦਾ ਸਪਸ਼ਟੀਕਰਣ:
ਸ:
ਹਰਬੀਰ ਸਿੰਘ ਭੰਵਰ ਦਾ ਲੇਖ: 'ਪੰਜਾਬੀ ਲਿਖਾਰੀ
ਹੋਣ ਦਾ ਦੁਖਾਂਤ' ਲਿਖਾਰੀ ਵਿੱਚ ਛਪਣ ਉਪਰੰਤ ਆਏ
'ਤਿੰਨੇ ਪੱਤਰਾਂ'/ਅਤੇ ਲੇਖ ਦਾ ਸਾਂਝਾ ਉੱਤਰ/ਸਪਸ਼ਟੀਕਰਣ ਹਾਜ਼ਰ ਕਰਨ ਦੀ ਕੋਸ਼ਿਸ਼
ਕਰਦਿਆਂ ਪਹਿਲੀ ਬੇਨਤੀ 'ਤੇ ਇਹ ਕਰਨੀ ਚਾਹਾਂਗਾ ਕਿ ਇਹਨਾਂ ਸਾਰੇ ਉਠਾਏ ਗਏ ਸੁਆਲਾਂ
ਦੇ ਉੱਤਰ ਤਾਂ ਪਹਿਲਾਂ ਹੀ 'ਲਿਖਾਰੀ' ਦੇ ਹੇਠ ਦਰਜ ਪੰਨਿਆਂ ਤੇ ਉਪਲੱਭਦ ਹਨ:
What is Likhari?/ਲਿਖਾਰੀ
ਕੀ ਹੈ?

ਕੁਝ ਆਮ
ਪੁੱਛੇ ਜਾਂਦੇ ਸੁਆਲ:ਕੁਝ ਜਵਾਬ
ਲੇਖਕਾਂ ਨੂੰ ਬੇਨਤੀ
ਲਿਖਾਰੀ ਵਲੋਂ ਜ਼ਰੂਰੀ ਸੂਚਨਾਵਾਂ

'ਲਿਖਾਰੀ'
ਨੂੰ ਪੂਰਨ ਆਸ ਹੈ/ਸੀ ਕਿ 'ਲਿਖਾਰੀ' ਨੂੰ ਆਪਣੀਆਂ ਰਚਨਾਵਾਂ ਭੇਜਣ ਤੋਂ ਪਹਿਲਾਂ ਹਰ
ਲਿਖਾਰੀ/ਪਾਠਕ ਇਹਨਾਂ ਪੰਨਿਆਂ ਨੂੰ ਪੜ੍ਹਨ ਉਪਰੰਤ ਹੀ ਆਪਣੀਆਂ
ਰਚਨਾਵਾਂ/ਪੱਤਰ/ਸਰਗਰਮੀਆਂ ਆਦਿ 'ਲਿਖਾਰੀ' ਨੂੰ ਛਪਣ ਲਈ ਭੇਜਦੇ ਹੋਣਗੇ। ਇਹਨਾਂ
ਪੰਨਿਆਂ ਰਾਹੀਂ 'ਲਿਖਾਰੀ' ਵਿਚ ਛਪਣ ਹਿੱਤ ਨੀਤੀ/ਨਿਯਮ ਸਪਸ਼ਟ ਤੌਰ ਤੇ ਦਿੱਤੇ ਗਏ
ਹਨ। ਹੋਰ ਬਹੁਤੇ ਸਪਸ਼ਟੀਕਰਣ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਫਿਰ ਵੀ ਜੇਕਰ ਕਿਸੇ
ਕਾਰਨ ਕੁਝ ਲੇਖਕਾਂ ਨੇ ਇਹ ਪੰਨੇ ਨਹੀਂ ਪੜ੍ਹੇ (ਬੇਨਤੀ ਹੈ ਕਿ ਜ਼ਰੂਰ ਪੜ੍ਹ ਲੈਣ)
ਤਾਂ ਬਹੁਤ ਹੀ ਸੰਖੇਪ ਵਿੱਚ ਆਏ ਪੱਤਰਾਂ ਵੱਚ ਉਠਾਏ ਗਏ ਸੁਆਲਾਂ ਦੇ ਜਵਾਬ ਇਹਨਾਂ
ਪੰਨਿਆਂ ਵਿਚੋਂ ਹੀ ਹਾਜ਼ਰ ਕਰ ਰਿਹਾ ਹਾਂ।
What is Likhari ਵਿੱਚੋਂ:
LIKHARI aims to encourage people to
write in Punjabi/Shamukhi Punjabi and in English.
LIKHARI's aim is to encourage you to
express yourself in writing. Likhari believes that
CREATIVE WRITING, in any form, has a healing power.
Therefore, 'Likhari' encourages and supports you to
write so that you are able to express yourself
positively and by doing so you try to heal yourself
and others.
....
Please note that by submitting your
Creative work for publication to LIKHARI, you
truthfully assert that the Creative work being
submitted is your own creation. You are the lawful
copyright owner/holder to the submitted work. Further
you are also asserting that you have not infringed on
someone else's copyright, in creating your work.
By submitting your work, you grant
'LIKHARI', unlimited internet rights and copyright to
Likhari.
Likhari is not responsible or liable
for loss of visitors to the site who violates your
copyright and distribute your work without your
permission. To safeguard your authority we post and
print COPYRIGHT notices on each and every page.
Please also note that you will not
receive any monetary compensation for your work
published on LIKHARI site. The actual/immediate
compensation we offer to all our contributors is a
home for your creative work.
You grant us the right to organise,
categorise and publish your work on the website in
any manner we see fit and proper. We may remove or re-publish
any work at our discretion as and when we feel
necessary and on demand, without having to secure
your permission.
***
ਲੇਖਕਾਂ ਨੂੰ ਬੇਨਤੀ ਵਿੱਚੋਂ:
'ਲਿਖਾਰੀ'
ਨੂੰ ਭੇਜੀ ਗਈ ਹਰ ਰਚਨਾ ਨਾਲ,
ਲੇਖਕ ਵਲੋਂ ਮੌਲਿਕਤਾ,
ਅਣਛਪੀ ਹੋਣ ਅਤੇ ਕਿਸੇ ਹੋਰ ਪਰਚੇ ਨੂੰ ਨਹੀਂ ਭੇਜੀ ਗਈ ਭਾਵ
'ਲਿਖਾਰੀ'
ਵਿੱਚ ਛਪਣ ਹਿੱਤ ਭੇਜੀ ਗਈ ਰਚਨਾ ਕੇਵਲ ਲਿਖਾਰੀ ਲਈ ਹੀ ਹੈ,
ਦਾ ਪ੍ਰਮਾਣ-ਪੱਤਰ ਆਉਣਾ ਲਾਜ਼ਮੀ ਹੈ।
“ਲਿਖਾਰੀ”
ਲਈ ਭੇਜੀ ਗਈ ਕੋਈ ਵੀ ਰਚਨਾ ਕਿਸੇ ਹੋਰ ਪਰਚੇ (ਇੰਟਰਨੈੱਟ ਪਰਚੇ) ਨੂੰ ਉਸ
ਸਮੇਂ ਤਕ ਨਾ ਭੇਜੀ ਜਾਵੇ ਜਦੋਂ ਤੱਕ ਕਿ ਰਚਨਾ ਛਪਣ ਉਪਰੰਤ ਮੁੱਖ ਪੰਨੇ
ਤੋਂ ਉਤਾਰ ਕੇ ਆਰਕਾਈਵ ਵਿੱਚ ਨਹੀਂ ਚਲੇ ਜਾਂਦੀ।
'ਲਿਖਾਰੀ'
ਵਿੱਚ ਛਾਪੇ ਜਾਣ ਉਪਰੰਤ ਅਤੇ ਮੁੱਖ ਪੰਨੇ ਤੋਂ ਉਤਾਰੇ ਜਾਣ ਮਗਰੋਂ ਇਹ
ਰਚਨਾ ਹੋਰ ਥਾਂ ਲਈ ਭੇਜੀ ਜਾ ਸਕਦੀ ਹੈ
ਪਰ ਰਚਨਾ ਦੇ ਹੇਠਾਂ ਸਰੋਤ
'ਲਿਖਾਰੀ'
ਵਜੋਂ ਹੋਣਾ ਨੈਤਿਕਤਾ ਦੀ ਮੰਗ ਹੈ।
ਇੰਟਰਨੈੱਟ ਸਮੇਤ ਸੰਸਾਰ ਦੀ ਹਰ ਆਮ ਤੇ ਖਾਸ ਪਰਕਾਸ਼ਨਾ ਦਾ--ਲੇਖਕ,
ਉਸਦੀ ਲਿਖਤ ਦਾ ਸਤਿਕਾਰ,
ਲੇਖਕ ਅਤੇ ਲਿਖਤ ਦੇ ਹੱਕਾਂ ਦੀ ਰਾਖੀ ਕਾਇਮ ਰੱਖਣ ਲਈ,
ਇਕ ਪ੍ਰਚਲਿਤ ਅਤੇ ਪਰਵਾਣਤ ਨਿਯਮ ਤਾਂ ਇਹੀ ਹੈ।
ਇਸਦੇ ਨਾਲ ਹੀ ਇਹ ਨਿਯਮ ਵੀ ਪ੍ਰਚਲਿਤ ਹੈ ਕਿ ਜਦੋਂ ਪਹਿਲਾਂ ਛਪੀ ਹੋਈ
ਰਚਨਾ,
ਮੁੜ ਕੇ ਕਿਸੇ ਹੋਰ ਪਰਚੇ ਨੇ ਕਿਸੇ ਵਿਸ਼ੇਸ਼ ਕਾਰਨਾ ਅਧੀਨ ਛਾਪਣੀ ਹੀ
ਹੋਵੇ ਤਾਂ 'ਪਹਿਲਾਂ
ਛਪੇ ਸਰੋਤ'
ਦਾ ਹਵਾਲਾ ਜ਼ਰੂਰ ਦੇਵੇ।
ਜ਼ਰੂਰੀ ਨੋਟ:
ਕਿਰਪਾ ਕਰਕੇ ਇਸ ਗੱਲ ਦਾ ਵੀ ਧਿਆਨ ਰਹੇ ਕਿ
'ਲਿਖਾਰੀ'
ਵਿੱਚ ਛਪਣ ਲਈ ਆਪ ਦੇ ਜਿੰਮੇ ਕੋਈ ਖਰਚ ਨਹੀਂ ਅਤੇ ਨਾ ਹੀ
'ਲਿਖਾਰੀ'
ਆਪਦੀਆਂ ਅਣਮੋਲ ਰਚਨਾਵਾਂ ਲਈ ਕੋਈ ਇਵਜ਼ਾਨਾ ਦੇਣ ਦੇ ਸਮਰਥ ਹੈ।
ਆਪਦੀਆਂ ਸਿਰਜਣਾਤਮਕ ਰਚਨਾਵਾਂ ਦਾ ਇਵਜ਼ਾਨਾ ਇਹ ਹੀ ਹੈ ਕਿ ਇਹ
'ਰਚਨਾਵਾਂ'
ਜੱਦ ਤੱਕ 'ਲਿਖਾਰੀ'
ਕਾਇਮ ਹੈ, ਸਦਾ ਹੀ 'ਪਾਠਕਾਂ/ਲੇਖਕਾਂ/ਖੋਜੀਆਂ'
ਲਈ ਉਪਲੱਭਦ ਰਹਿਣਗੀਆਂ।
***
ਕੁਝ ਆਮ ਪੁੱਛੇ
ਜਾਂਦੇ ਸੁਆਲ:ਕੁੱਝ ਜਵਾਬ 'ਚੋ:
ਪ੍ਰਸ਼ਨ:
5
ਕੀ ਲਿਖਾਰੀ ਵਿੱਚ ਕੋਈ ਵੀ ਛਪ ਸਕਦਾ ਹੈ?
“ਲਿਖਾਰੀ”
ਵਿੱਚ ਛਪਣ ਲਈ ਆਪਣੀਆਂ ਲਿਖਤਾਂ ਕਿਵੇਂ ਭੇਜੀਆਂ ਜਾਣ?
ਉੱਤਰ:
ਬਿਲਕੁੱਲ ਕੋਈ ਵੀ: ਤਜਰਬਾਕਾਰ ਲਿਖਾਰੀ ਅਤੇ ਨਵੇਂ ਲਿਖਾਰੀ/ਲਿਖਣ ਦੇ ਚਾਹਵਾਨ,
ਜਿਹਨਾਂ ਪਾਸ ਛਪਣ ਯੋਗ (ਭਾਵ ਸਿਰਜਣਾਤਮਕ ਜਾਂ ਆਮ ਜਾਣਕਾਰੀ ਵਾਲਾ) ਕੁੱਝ ਹੈ।
“ਲਿਖਾਰੀ”
ਇੱਕ ਗ਼ੈਰ-ਵਿਉਪਾਰਕ,
ਆਰਥਕ-ਲਾਭ ਦੀ ਲਾਲਸਾ ਰਹਿਤ ਲੋਕ ਭਲਾਈ ਦੀਆਂ ਲੀਹਾਂ ਤੇ ਚਲਣ ਵਾਲਾ ਨਿਰਪੱਖ ਅਤੇ
ਨਿਰ-ਗੁੱਟ ਪਰਚਾ ਹੈ।
ਇਸ ਵਿੱਚ ਹਰ ਇੱਕ ਲਿਖਾਰੀ ਨੂੰ ਲਿਖਣ ਦਾ ਸੱਦਾ ਹੈ ਪਰ ਇਸ ਪੰਨੇ ਦੇ ਨਾਲ ਨਾਲ ਹੀ,
“ਲੇਖਕਾਂ
ਪ੍ਰਤੀ ਬੇਨਤੀ”
ਅਤੇ “ਜ਼ਰੂਰੀ
ਸੂਚਨਾਵਾਂ”
ਵਾਲੇ ਪੰਨੇ ਵੀ ਜ਼ਰੂਰ ਵੇਖ ਲੈਣਾ।
ਨਵੇਂ ਲਿਖਾਰੀਆਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਰਚਨਾਵਾਂ ਸਬੰਧੀ ਹੋਰ ਤਜਰਬਾਕਾਰ
ਲੇਖਕ ਮਿੱਤਰਾਂ ਜਾਂ ਲਿਖਾਰੀ ਸਭਾਵਾਂ ਦੀਆਂ ਬੈਠਕਾਂ ਵਿੱਚ ਜਾ ਕੇ ਜਾਂ ਲਿਖਾਰੀ
ਮੈਂਬਰਾਂ ਰਾਹੀਂ ਵਿਚਾਰ ਵਟਾਂਦਰਾ ਕਰਕੇ ਲੋੜੀਂਦੀ ਸੋਧ-ਸੁਧਾਈ ਜਾਂ ਵਾਧ-ਘਾਟ
ਕਰਕੇ ਹੀ ਰਚਨਾ
“ਲਿਖਾਰੀ”
ਨੂੰ ਭੇਜਣ।
ਲਿਖਣ ਪ੍ਰਕਿਰਿਆ ਸਬੰਧੀ ਸਮੇਂ ਸਮੇਂ ਸਿਰ
“ਲਿਖਾਰੀ”
ਵਿੱਚ ਵੀ ਰਚਨਾਵਾਂ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਨੂੰ ਪੜ੍ਹ ਕੇ ਵੀ ਲਾਭ ਲਿਆ ਜਾ ਸਕਦਾ ਹੈ।
....
“ਲਿਖਾਰੀ”
ਨੂੰ ਭੇਜੀ ਜਾਣ ਵਾਲੀ ਰਚਨਾ,
ਕਿਸੇ ਪਰਕਾਰ ਦਾ ਵੀ ਰਾਜਨੀਤੱਕ ਜਾਂ ਧਾਰਮਕ ਵਾਦ-ਵਿਵਾਦ ਛੇੜਨ ਵਾਲੀ,
ਸਭਿਅਤਾ ਅਤੇ ਅਦਬ ਤੋਂ ਵਿਹੂਣੀ ਨਹੀਂ ਹੋਣੀ ਚਾਹੀਦੀ।
“ਲਿਖਾਰੀ”
ਹਰ ਧਰਮ,
ਫਿਰਕੇ,
ਰੰਗ,
ਨਸਲ ਦੇ
ਲੇਖਕਾਂ/ਲੇਖਕਾਵਾਂ ਦਾ ਸਤਿਕਾਰ ਕਰਦਾ, ਨਿਰਪੱਖ,
ਗੁਟਬੰਦੀ ਤੋਂ ਰਹਿਤ ਅਤੇ ਹਰ ਕਿਸਮ ਦੇ ਵਿਤੱਕਰੇ ਦਾ ਵਿਰੋਧੀ, ਮੈਗ਼ਜ਼ੀਨ ਹੈ।
ਹਾਂ,
ਨਿੱਜੀ ਤੌਰ ਤੇ ਸਾਡਾ ਇਹ
ਮੰਨਣਾ ਹੈ ਕਿ ਅੰਤਰ-ਰਾਸ਼ਟਰੀ ਭਾਸ਼ਾਵਾਂ ਵਾਂਗ ਹੀ ਪੰਜਾਬੀ ਦੇ ਲੇਖਕਾਂ ਨੂੰ
ਵੀ, ਉਹਨਾਂ ਦਾ ਬਣਦਾ ਇਵਜ਼ਾਨਾ ਮਿਲਣਾ ਚਾਹੀਦਾ ਹੈ।
ਮਿਲਣਾ ਚਾਹੀਦਾ ਹੈ,
ਜ਼ਰੂਰੀ ਨਹੀਂ ਕਿ ਸਭ ਨੂੰ ਮਿਲ ਹੀ ਰਿਹਾ ਹੋਵੇ। ਸਰਕਾਰੀ ਜਾਂ ਗ਼ੈਰ-ਸਰਕਾਰੀ
ਅਤੇ ਵਿਉਪਾਰਕ ਲੀਹਾਂ ਤੇ ਚਲਦੇ ਜਾਂ ਚੱਲ ਰਹੇ ਪਰਚਿਆਂ: ਅਖ਼ਬਾਰਾਂ,
ਮੈਗ਼ਜ਼ੀਨਾਂ, ਵੈੱਬ-ਸਾਈਟਾਂ ਆਦਿ ਜਿਹਨਾਂ ਵਿੱਚ ਇਸ਼ਤਿਹਾਰਾਂ ਰਾਹੀਂ ਚੌਖੀ
ਆਮਦਨ ਦਾ ਵਸੀਲਾ ਬਣਿਆ ਹੋਇਆ ਹੈ, ਵਲੋਂ, ਜ਼ਰੂਰ ਮਿਲਣਾ ਚਾਹੀਦਾ ਹੈ। ਪਰ
'ਲਿਖਾਰੀ' ਕਿਉਂਕਿ ਇੱਕ ਗ਼ੈਰ-ਵਿਉਪਾਰਕ, ਆਰਥਕ-ਲਾਭ ਦੀ ਲਾਲਸਾ ਰਹਿਤ ਲੋਕ
ਭਲਾਈ ਦੀਆਂ ਲੀਹਾਂ ਤੇ ਚੱਲਣ ਵਾਲਾ ਨਿਰਪੱਖ ਅਤੇ ਨਿਰਗੁੱਟ ਵੈੱਬ-ਸਾਈਟ
ਹੈ, ਚਾਹੁੰਦਿਆਂ ਹੋਇਆਂ ਵੀ ਆਪਣੇ 'ਸਾਰੇ ਪਿਆਰੇ ਅਤੇ ਅਤਿ ਉੱਤਮ ਲਿਖਣ
ਵਾਲੇ ਵਿਦਵਾਨ ਲੇਖਕਾਂ' ਨੂੰ ਮਿਹਨਤਾਨਾ ਦੇਣ ਦੇ ਸਮਰਥ ਨਹੀਂ। ਥੋਥੀ
ਹਮਦਰਦੀ ਪਾਉਣ ਅਤੇ ਬੇਚਾਰਗੀ ਦਾ ਆਲਮ ਖੜਾ ਕਰਨ ਲਈ ਹੋਰ ਬਹੁਤਾ ਕੁਝ
ਕਹਿਣਾ ਉਚਿੱਤ ਨਹੀਂ ਸਮਝਦਾਂ।
ਮੈਂ ਆਪਣੇ ਸਾਰੇ ਸੁਹਿਰਦ
ਸਾਥੀ ਤੇ ਸਮਕਾਲੀ ਲਿਖਾਰੀਆਂ ਦਾ ਦਿੱਲ ਦੀਆਂ ਗਹਿਰਾਈਆਂ ਤੋਂ ਸ਼ੁਕਰਗੁਜ਼ਾਰ
ਹਾਂ ਕਿ ਉਹ ਆਪਣੀਆਂ ਵੱਡਮੁੱਲੀਆਂ ਰਚਨਾਵਾਂ ਨਾਲ 'ਲਿਖਾਰੀ' ਨੂੰ ਸ਼ਿੰਗਾਰ
ਰਹੇ ਹਨ ਅਤੇ ਪੂਰਨ ਆਸ ਹੈ ਕਿ ਉਹਨਾਂ ਵਲੋਂ ਮਿਲਦਾ ਸਹਿਯੋਗ ਸਦਾ ਕਾਇਮ
ਰਹੇਗਾ।
ਪਰ, ਹਾਲਾਂ ਵੀ ਕੁਝ ਹੋਰ
ਸਪਸ਼ਟ ਕਰਨਾ ਜ਼ਰੂਰੀ ਹੈ ਅਤੇ ਉਹ ਹੈ ਰਚਨਾ ਬਾਰੇ:
“ਲਿਖਾਰੀ”
ਲਈ ਭੇਜੀ ਗਈ ਕੋਈ ਵੀ ਰਚਨਾ ਕਿਸੇ ਹੋਰ ਪਰਚੇ (ਇੰਟਰਨੈੱਟ ਪਰਚੇ) ਨੂੰ ਉਸ
ਸਮੇਂ ਤਕ ਨਾ ਭੇਜੀ ਜਾਵੇ ਜਦੋਂ ਤੱਕ ਕਿ ਰਚਨਾ ਛਪਣ ਉਪਰੰਤ ਮੁੱਖ ਪੰਨੇ
ਤੋਂ ਉਤਾਰ ਕੇ ਆਰਕਾਈਵ ਵਿੱਚ ਨਹੀਂ ਚਲੇ ਜਾਂਦੀ।
ਹਰ ਲੇਖਕ
ਜਿਵੇਂ ਕਿ ਲਿਖਣ ਲਈ ਸੁਤੰਤਰ ਹੈ ਤਿਵੇਂ ਹੀ ਇਸ ਗੱਲ ਲਈ ਵੀ ਆਜ਼ਾਦ ਹੈ ਕਿ
ਉਹ ਆਪਣੀ ਮੌਲਕ ਰਚਨਾ ਨੂੰ ਬੇਸ਼ਕ ਕਿਸੇ ਵੀ ਮਨ ਚਾਹੇ ਪਰਚੇ ਨੂੰ ਭੇਜੇ।
ਭਾਵੇਂ ਜਿੱਥੋਂ ਇਵਜ਼ਾਨਾ ਮਿਲਦਾ ਹੈ ਉਸ ਨੂੰ ਹੀ ਭੇਜ ਦੇਵੇ। ਪਰ ਸਾਡਾ
ਸਿਰਫ ਇਹ ਕਹਿਣਾ ਹੈ ਕਿ ਇਹ ਰਚਨਾ (ਇਵਜ਼ਾਨਾ ਪਰਾਪਤ ਕਰਕੇ ਜਾਂ ਇਵਾਜ਼ਾਨਾ
ਪਰਾਪਤੀ ਤੋਂ ਬਿਨਾਂ) 'ਲਿਖਾਰੀ' ਪਾਸ ਉਦੋਂ ਤੱਕ ਛਪਣ ਲਈ ਨਾ ਭੇਜੀ ਜਾਵੇ
ਜਦੋਂ ਤੱਕ ਇਹ ਰਚਨਾ ਕਿਸੇ ਦੂਸਰੀ ਵੈੱਬ-ਸਾਈਟ ਤੇ ਹੈ। ਇੰਝ ਹੀ ਜੇ ਕਰ
ਤੁਸੀਂ ਆਪਣੀ ਰਚਨਾ 'ਲਿਖਾਰੀ' ਨੂੰ ਭੇਜੀ ਹੈ ਤਾਂ ਲਿਖਾਰੀ ਤੇ ਛੱਪਣ
ਉਪਰੰਤ ਜਿਤਨਾ ਚਿਰ ਉਹ ਰਚਨਾ ਲਿਖਾਰੀ ਦੇ ਮੁੱਖ ਪੰਨੇ ਤੋਂ ਉਤਾਰ ਨਹੀਂ ਲਈ
ਜਾਂਦੀ, 'ਦੂਜੇ ਕਿਸੇ ਵੈੱਬਸਾਈਟ' ਨੂੰ ਛਪਣ-ਹਿੱਤ ਨਾ ਭੇਜੀ ਜਾਵੇ। ਭਾਵ
ਇੱਕੋ ਹੀ ਸਮੇਂ ਇੱਕ ਰਚਨਾ ਇੱਕ ਤੋਂ ਵੱਧ ਵੈੱਬ-ਸਾਈਟਸ ਦੇ ਮੁੱਖ ਪੰਨੇ ਤੇ
ਨਾ ਹੋਵੇ। ਕੀ ਇਹ ਬਹੁਤ ਹੀ ਨਾਜਾਇਜ਼ ਬੇਨਤੀ ਹੈ?
...
ਪ੍ਰਿੰ: ਦਰਸ਼ਨ
ਨੱਤ ਜੀ ਲਿਖਦੇ ਹਨ: 'ਕੋਈ
ਵੀ ਲੇਖਕ ਕੁਝ ਕਹਿਣ ਤੋਂ ਇਸ ਲਈ ਗੁਰੇਜ਼ ਕਰਦਾ ਹੈ ਕਿ ਅਖਬਾਰਾਂ/ਰਿਸਾਲਿਆਂ
ਜਾਂ ਵੈੱਬਸਾਈਟਾਂ ਵਾਲੇ ਸੰਪਾਦਕ ਉਸ ਨਾਲ ਖ਼ਾਰ ਖਾਣ ਲੱਗ ਜਾਣ ਕਰਕੇ,
ਉਸਦੀ ਰਚਨਾ ਭਵਿੱਖ ਵਿੱਚ ਛਾਪਣ ਤੋਂ ਸੰਕੋਚ ਕਰਨਗੇ।
ਉਂਞ,
ਮੇਰੀ ਜਾਚੇ, ਹਰ ਇੱਕ ਲੇਖ਼ਕ ਅੰਦਰ ਹੀ ਅੰਦਰ,
ਇੰਨ੍ਹਾਂ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤ ਹੋਵੇਗਾ।
ਕੀ
‘ਲਿਖਾਰੀ’
ਇਸ ਮਸਲੇ ਤੇ ਆਮ ਬਹਿਸ ਕਰਵਾ ਸਕੇਗਾ?'
ਸਾਡੀ ਬੇਨਤੀ ਹੈ ਕਿ ਤੁਸੀਂ ਵੇਖ ਹੀ ਲਿਆ ਹੋਵੇਗਾ ਕਿ ਸਾਡੇ ਪਿਆਰੇ ਲੇਖਕ
ਹਰਬੀਰ ਸਿੰਘ ਭੰਵਰ ਹੁਰਾਂ ਨੇ ਆਪਣੇ ਲੇਖ ਵਿੱਚ 'ਲਿਖਾਰੀ' ਦਾ ਜ਼ਿਕਰ ਕੀਤਾ
ਅਤੇ ਅਸੀਂ ਬਿਨਾਂ ਕਿਸੇ ਟਿੱਪਣੀ ਦੇ, ਜਦੋਂ ਉਹਨਾਂ ਦੀ ਇਹ ਰਚਨਾ ਪੁੱਜੀ,
ਰਚਨਾ ਦੀ ਅਹਿਮੀਅਤ ਨੂੰ ਸਮਝਦਿਅਂ, ਹੂ-ਬ-ਹੂ ਮੁੱਖ ਪੰਨੇ ਤੇ ਲਗਾ ਦਿੱਤਾ।
ਕੋਈ ਉੱਜਰ ਜਾਂ ਆਨਾਕਾਨੀ ਨਹੀਂ ਕੀਤੀ। ਖ਼ਾਰ ਖਾ ਕੇ ਕਿਸੇ ਦੀ ਰਚਨਾ ਨਾ
ਛਾਪਣ ਸਬੰਧੀ ਤਾਂ ਸੋਚਣਾ ਹੀ ਬਹੁਤ ਦੂਰ ਦੀ ਗੱਲ ਹੈ। ਭਾਵੇਂ ਕਿ ਸਾਰੀ
ਸਥਿਤੀ ਸਪਸ਼ਟ ਹੋ ਗਈ ਹੈ ਫਿਰ ਵੀ ਜੇ ਕਰ ਪਾਠਕ/ਲੇਖਕ ਚਾਹੁਣ ਤਾਂ
‘ਲਿਖਾਰੀ’
ਇਸ ਮਸਲੇ ਤੇ ਹੋਰ ਬਹਿਸ ਕਰਵਾਉਣ ਲਈ ਤਿਆਰ ਹੈ। ਤੁਸੀਂ
ਕੁਝ ਕਹਿਣਾ ਚਾਹੋ ਤਾਂ ਜੀ ਆਇਆਂ ਨੂੰ।
ਗੁਰਦਿਆਲ ਸਿੰਘ ਰਾਏ-ਲਿਖਾਰੀ
15.1.2008