ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਵਾਰਸ਼ਕ ਸਰਗਰਮੀਆਂ/ਸੂਚਨਾਵਾਂ

 

ਕਲਮਾਂ ਦਾ ਕਾਫ਼ਲਾ- ਸਾਲਾਨਾ ਸਮਾਗਮ

ਰਿਪੋਰਟ: ਬਲਰਾਜ ਚੀਮਾ

 

ਪਿਛਲੇ ਸਾਲ ਵਾਂਗ ਇਸ ਸਾਲ ਵੀ ਪੰਜਾਬੀ ਕਲਮਾਂ ਦੇ ਕਾਫ਼ਲੇ ਦੀ ਸਾਲਾਨਾ ਇਕੱਤਰਤਾ ਦਾ ਆਯੋਜਨ 7420 ਬਰਾਮਲੀ ਐਵਿਨਿਊ, ਮਿਸੀਸਾਗਾ ਵਿਖੇ ਸਥਿਤ (ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਬਾਬਾ ਬੋਹੜ ਸੰਤ ਸਿੰਘ ਸੇਖੋਂ ਦੀ ਯਾਦ ਨੂੰ ਸਮਰਪਤ) ਸੇਖੋਂ ਹਾਲ ਵਿੱਚ ਕੀਤਾ ਗਿਆਬਰਫ਼ ਦੇ ਭਾਰੀ ਤੁਫ਼ਾਨ ਦੀਆਂ ਚਿਤਾਵਨੀਆਂ ਨੇ ਜੀਟੀਏ ਦੀ ਸਾਰੀ ਵੱਸੋਂ ਨੂੰ ਬਾਹਰ ਨਿਕਲਣ ਤੋਂ ਵਰਜ ਦਿੱਤਾ ਹੋਇਆ ਸੀ, ਇਸ ਦੇ ਬਾਵਜ਼ੂਦ ਪੰਜਾਹ ਤੋਂ ਵੱਧ ਪੰਜਾਬੀ ਪਰੇਮੀ/ਹਿਤੈਸ਼ੀ ਕਹਿਰਾਂ ਦੀ ਬਰਫ਼ ਦੀਆਂ ਕੰਧਾਂ ਚੀਰ ਕੇ ਕਲਮਾਂ ਦੇ ਕਾਫ਼ਲੇ ਦੇ ਪਰਿਵਾਰਕ ਸਨੇਹ ਸਮੇਲਨ ਵਿੱਚ ਪਹੁੰਚ ਗਏਮੌਸਮ ਦੀ ਬੇਰੁਖ਼ੀ ਕਾਰਨ ਸਮਾਗਮ 4:30 ਦੀ ਬਜਾਏ 5:30 ਸ਼ੁਰੂ ਹੋਇਆ

ਸਭ ਤੋਂ ਪਹਿਲਾਂ ਕਾਫ਼ਲੇ ਦੇ ਪ੍ਰੋਗਰਾਮ ਕੁਆਰਡੀਨੇਟਰ ਬਲਰਾਜ ਚੀਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰਗਰਾਮ ਨੂੰ ਸਿਰੇ ਚੜ੍ਹਾਉਣ ਲਈ ਜ਼ਿੰਮੇਂਦਾਰ ਵਿਅਕਤੀਆਂ ਗੁਰਦਾਸ ਮਿਨਹਾਸ, ਰਾਜਪਾਲ ਬੁਪਾਰਾਏ, ਹਰਮੇਸ਼ ਸਿੰਘ, ਬਰਖਾ ਰਾਮ ਸੈਣੀ, ਬਲਜੀਤ ਘੁੰਮਣ, ਸੰਦੀਪ ਧਨੋਆ, ਡਾ: ਜਸਮਿੰਦਰ ਸਿੰਘ ਸੰਧੂ ਦੇ ਰਿਣ ਨੂੰ ਭਰੀ ਸਭਾ ਵਿੱਚ ਸਵੀਕਾਰ ਕੀਤਾ ਤੇ ਸਰਾਹਿਆਕਾਰਵਾਈ ਨੂੰ ਅੱਗੇ ਟੋਰਦਿਆਂ ਕਾਫ਼ਲੇ ਦੇ ਕਾਰਜਕਾਰੀ ਮੀਡੀਆ ਕੁਆਰਡੀਨੇਟਰ ਦੇ ਤੌਰ ਤੇ ਕੰਮ ਕਰਦੀ ਸੰਦੀਪ ਧਨੋਆ ਨੂੰ ਬੇਨਤੀ ਕੀਤੀ ਕਿ ਉਹ ਬੀਤੇ ਸਾਲ ਦੌਰਾਨ ਕਾਫ਼ਲੇ ਦੀ ਕਾਰਗੁਜ਼ਾਰੀ ਹਾਜ਼ਰੀਨ ਨੂੰ ਪੇਸ਼ ਕਰੇਸੰਦੀਪ ਧਨੋਆ ਨੇ ਸੰਖੇਪ ਪਰ ਉਚਿਤ ਸ਼ਬਦਾਂ ਰਾਹੀਂ ਇਸ ਕਾਰਜ ਨੂੰ ਨਿਭਾਇਆ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸਿਆ ਕਿ 2007 ਦੌਰਾਨ ਕਾਫ਼ਲੇ ਦੀ ਹਾਜ਼ਰੀ ਅਤੇ ਹਿੰਮਤ ਕਾਰਨ ਦਰਜਨ ਨਾਲੋਂ ਵੱਧ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰਾਂ ਅਤੇ ਕਲਾਕਾਰਾਂ ਨਾਲ ਰੂਬਰੂ ਕੀਤਾ ਗਿਆ, ਉਨ੍ਹਾਂ ਨਾਲ ਪ੍ਰਸ਼ਨ-ਉਤਰ ਪ੍ਰਣਾਲੀ ਰਾਹੀਂ ਸੰਵਾਦ ਰਚਿਆ ਗਿਆਇਹ ਸੈਸ਼ਨ ਮਹਿਮਾਨਾਂ ਅਤੇ ਮੈਂਬਰਾ ਲਈ ਅਤਿ ਲਾਭਦਾਇਕ ਸਾਬਤ ਹੁੰਦੇ ਰਹੇ ਹਨਪਿਛਲੇ ਦੋ ਕੁ ਸਾਲਾਂ ਤੋਂ ਬਲਰਾਜ ਚੀਮਾ ਵੱਲੋਂ ਸੁਝਾਈ ਪਿਰਤ ਜਾਂ ਪ੍ਰਣਾਲੀ ਮੈਂ ਕਿਉਂ ਅਤੇ ਕਿਵੇਂ ਲਿਖਦਾ ਹਾਂਲੇਖਕਾਂ ਵੱਲੋਂ ਆਪਣੀ ਰਚਨਾ ਦਾ ਸਵੈ-ਮੁਲਾਂਕਣ ਮੀਟਿੰਗ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈਇਨ੍ਹਾਂ ਨਵੀਨ ਪ੍ਰਥਾਵਾਂ ਬਾਰੇ ਵੀ ਮੈਂਬਰਾਂ ਵੱਲੋਂ ਅਪੂਰਨ ਪਰ ਉਤਸ਼ਾਹਜਨਕ ਹੁੰਘਾਰਾ ਪ੍ਰਾਪਤ ਹੁੰਦਾ ਰਿਹਾ ਹੈਸਾਡਾ ਯਤਨ ਹੈ ਕਿ ਅੱਗੋਂ ਲਈ ਇਸ ਨੂੰ ਅੱਗੇ ਤੋਰਨ ਲਈ ਹੋਰ ਵੀ ਵੱਧ ਤਰੱਦਦ ਕਰੀਏਇਸੇ ਤਰ੍ਹਾਂ ਬਲਰਾਜ ਚੀਮਾ ਵੱਲੋਂ ਹੀ ਚਲਾਈ ਸੀਰੀਜ਼ ਪੰਜਾਬੀ ਅਖ਼ਬਾਰਾਂ ਦੇ, ਪੱਤਰਕਾਰਾਂ/ਸੰਪਾਦਕਾਂ ਨਾਲ ਰੂ-ਬਰੂਅਧੀਨ ਪੰਜਾਬੀ ਦੇ ਪੱਤਰਕਾਰਾਂ/ਸੰਪਾਦਕਾਂ ਨਾਲ ਆਮ੍ਹਣੇ ਸਾਹਮਣੇ ਭੇਂਟ ਕੀਤੀ ਗਈ ਅਤੇ ਇਸ ਲੜੀ ਨੂੰ ਚਲਦਾ ਰੱਖਿਆ ਗਿਆ

ਪ੍ਰਗਰਾਮ ਦੀ ਵਿਉਂਤੀ ਤਰਤੀਬ ਅਨੁਸਾਰ ਸਭ ਤੋਂ ਪਹਿਲਾਂ ਆਪਣੇ ਆਪਣੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਦੇ ਸਤੰਭ ਆਕਾਰੀ ਵਿਅਕਤੀਆਂ ਨੂੰ ਸਨਮਾਣ ਦੇਣ ਦਾ ਕਾਰਜ ਛੋਹਿਆ ਗਿਆਪੰਜਾਬੀ ਜਗਤ ਦੇ ਅਕੈਡਮੀ ਐਵਾਰਡ ਤੋਂ ਇਲਾਵਾ ਕਈ ਮਾਨਤਾਵਾਂ ਦੇ ਪ੍ਰਾਪਤ ਕਰਤਾ ਕਹਾਣੀਕਾਰ, ਸੰਪਾਦਕ, ਆਲੋਚਕ, ਜੀਵਨੀ ਰਚੇਤਾ ਅਤੇ ਸੁਘੜ ਵਾਰਤਕਾਰ ਵਰਿਆਮ ਸਿਮਘ ਸੰਧੂ ਨੂੰ ਪਲਾਕ ਭੇਟ ਕੀਤੀ ਗਈਉੱਤਰ ਵਜੋਂ ਸੰਧੂ ਹੁਰਾਂ ਨੇ ਆਪਣੀ ਗੁੰਦਵੀਂ ਸ਼ੈਲੀ ਵਿੱਚ ਸਨਮਾਣ ਲਈ ਧੰਨਵਾਦ ਕੀਤਾ ਅਤੇ ਕਲਮਾਂ ਦੇ ਕਾਫ਼ਲੇ ਵੱਲੋਂ ਸਨਮਾਣ ਪ੍ਰਤੀ ਆਪਣੀ ਭਾਵਨਾ ਦਾ ਅਹਿਸਾਸ  ਕਰਵਾਇਆਕਾਫ਼ਲੇ ਵੱਲੋਂ ਆਪਣਾ ਰਿਣ ਉਤਾਰਦਿਆਂ ਸੰਧੂ ਹੁਰਾਂ ਕਿਹਾ ਕਿ ਪਿਛਲੇ ਮਹੀਨਿਆਂ ਦੌਰਾਨ ਕਾਫ਼ਲੇ ਨੇ ਮੇਰੇ ਉੱਤੇ ਅਪਣੱਤ ਤੇ ਸਨੇਹ ਨਿਛਾਵਰ ਕਰ ਕੇ ਨਵੀਂ ਧਰਤੀ ਤੇ ਪੈਰ ਟਿਕਾਉਣ ਦੀ ਪੀੜ ਚੂਸ ਲਈ ਹੈਮੈਨੂੰ ਪਰਾਈ ਪਰ੍ਹੇ ਵਿੱਚ ਵਿਚਰਨ ਦਾ ਅਹਿਸਾਸ ਹੀ ਨਹੀਂ ਹੋਣ ਦਿੱਤਾਇਨਾਮਾਂ ਸਣਮਾਨਾਂ ਬਾਰੇ ਸੰਧੂ ਹੁਰਾਂ ਨੇ ਆਪਣੇ ਨਿੱਜੀ ਤੇ ਜਿਗਰੀ ਅਨੁਭਵ ਦੀ ਟਾਈਮ ਲਾਈਨ ਸਾਂਝੀ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਨਾਮ ਮਿਲਨ ਜਾਂ ਨਾ ਮਿਲਨ ਨਾਲ ਕਲਾਕਾਰ ਵੱਡਾ ਛੋਟਾ ਨਹੀਂ ਹੁੰਦਾ ਅਤੇ ਨਾ ਹੀ ਕਿਸੇ ਸਨਮਾਨ ਨੂੰ ਦੇਰ ਨਾਲ ਮਿਲਨ ਤੇ ਉਸ ਦੀ ਸਨਮਾਨ ਦੀ ਅਹਿਮੀਅਤ ਖੁਰ ਜਾਂਦੀ ਹੈਪ੍ਰਤੀਕਰਮ ਪ੍ਰਗਟ ਕਰਦਿਆਂ ਵਰਿਆਮ ਸਿੰਘ ਨੇ ਇਨਕਸ਼ਾਫ਼ ਕੀਤਾ ਕਿ ਮੈਂਨੂੰ ਸਿਰਫ਼ 32 ਕਹਾਣੀਆਂ ਲਿਖਣ ਕਰ ਕੇ ਮਾਨਤਾ ਮਿਲ ਗਈ ਹੈ; ਭਾਵ ਲਿਖਤਾਂ ਦੀ ਗਿਣਤੀ ਤੋਲਨ ਵਾਲੀ ਤੱਕੜੀ ਤੇ ਤਾਂ ਜ਼ਰੂਰ ਭਾਰੂ ਹੁੰਦੀ ਹੈ ਪਰ ਕਲਾਤਮਕ ਤੱਕੜੀ ਦੀ ਤੋਲਨ ਦੀ ਤਰਜ਼ ਆਪਣੀ ਅਤੇ ਅਨੋਖੀ ਹੁੰਦੀ ਹੈਚੌਥੀ ਕੂਟ ” ‘ਤੇ ਭਾਰਤੀਯ ਸਾਹਿਤ ਅਕੈਡਮੀ, ਭਾਸ਼ਾ ਵਿਭਾਗ, ਅਤੇ ਕਈ ਹੋਰ ਇਨਾਮ ਮਿਲਣ ਤੱਕ ਦੇ ਆਪਣੇ ਦਿਲਚਸਪ ਪਰ ਰੌਚਕ ਅਨੁਭਵ ਹਾਜ਼ਰੀਨ ਨਾਲ ਸਾਂਝੇ ਕੀਤੇ 

ਅਚਾਨਕ ਭਾਰਤ ਜਾਣਾ ਪੈ ਜਾਣ ਕਰ ਕੇ ਪੰਜਾਬੀ ਸੰਗੀਤ ਦੇ ਪ੍ਰਸਿੱਧ ਨਾਂ ਜਗਜੀਤ ਸਿੰਘ ਜ਼ੀਰਵੀ (ਜਿਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਵਰਤਮਾਨ ਪ੍ਰਦੂਸ਼ਨ ਤੇ ਗਿਰੇ ਹੋਏ ਮਿਆਰਾਂ ਤੋਂ ਉਤਾਂਹ ਉੱਠ ਕੇ ਪੇਸ਼ ਕੀਤਾ ਹੈ) ਸਨਮਾਣ ਪ੍ਰਾਪਤ ਕਰਨ ਵਾਲੇ ਦੂਜੇ ਵਿਅਕਤੀ ਸਨ, ਇਸ ਸਮਾਗਮ ਵਿੱਚ ਨਹੀਂ ਪਹੁੰਚ ਸਕੇਉਨ੍ਹਾਂ ਦੀ ਤਰਫ਼ੋਂ ਪਲਾਕ ਪ੍ਰਾਪਤ ਕਰਨ ਦੀ ਰਸਮ ਉਨ੍ਹਾਂ ਦੇ ਵੱਡੇ ਵੀਰ ਸੁਰਜਨ ਜ਼ੀਰਵੀ ਨੇ ਨਿਭਾਈ ਸੁਰਜਨ ਜ਼ੀਰਵੀ ਨੇ ਆਪਣੇ ਭਰਾ ਦੀ ਸਿਫ਼ਤ ਆਪ ਕਰਨ ਤੋਂ ਝਿਜਕ ਮਹਿਸੂਸ ਕੀਤੀ ਪਰ ਇਹ ਮੰਨਿਆ ਕਿ ਜਗਜੀਤ ਨੇ ਸ਼ਿਵ, ਬੁੱਲ੍ਹਾ, ਮੀਸ਼ਾ (ਤੇਰੇ ਪਿਆਰ ਦੇ ਪੱਤਰ) ਤੇ ਉਨ੍ਹਾਂ ਅਜਿਹੇ ਸੁਲਝੇ ਹੋਏ, ਸਾਹਿਤਕ ਤੇ ਸਭਯ ਕਵੀਆਂ ਨੂੰ ਆਪਣੀ ਨਿਵੇਕਲੀ ਸੁਰ ਵਿੱਚ ਗਾਇਆ, ਨਾ ਕਿ ਝੱਟਪੱਟ ਜੇਬ ਭਰਨ ਦੀ ਲਾਲਸਾ ਨਾਲ ਪ੍ਰਚਲਤ ਨੱਚਣ-ਟਪੱਣ ਅਤੇ ਗੰਦ ਮੰਦ ਨੂੰ ਮੂੰਹ ਲਾਇਆਇੰਜ ਉਸ ਨੇ ਗੰਭੀਰ ਸਾਹਿਤਕ ਰਚਨਾਵਾਂ ਨੂੰ ਸੁਰਾਂ ਵਿੱਚ ਪਰੋਣ ਤੇ ਪੇਸ਼ ਕਰਨ ਦਾ ਸਾਹਸੀ ਪਰਯੋਗ ਵੀ ਕੀਤਾਉਸ ਨੇ ਗੀਤਾਂ ਦੀ ਚੋਣ ਦੁਆਰਾ ਸਮਾਜ ਅਤੇ ਸਰੋਤਿਆਂ ਦੀ ਸਹਿਜ ਅਤੇ ਸਦਾਚਾਰਰਕ ਭਾਵਨਾਵਾਂ ਨੂੰ ਅਪੀਲ ਕੀਤੀ ਹੈ

ਯੰਗੋ ਵਰਮਾ ਨੂੰ ਸਨਮਾਨ ਵਜੋਂ ਪਲਾਕ ਪੇਸ਼ ਕਰਨ ਤੋਂ ਪਹਿਲਾਂ ਬਲਰਾਜ ਚੀਮਾ ਵੱਲੋਂ ਇਸ ਅਦੁੱਤੀ ਕਲਾਕਾਰ ਦੀ ਪ੍ਰਤੀਬੱਧਤਾ ਅਤੇ ਪ੍ਰੀਸ਼ਰਮ ਬਾਰੇ ਸੰਖੇਪ ਰੂਪ ਵਿੱਚ ਰੌਸ਼ਨੀ ਪਾਈ ਗਈਲਾਚਾਰੀਆਂ, ਸਰੀਰਕ ਬਿਮਾਰੀਆਂ ਅਤੇ ਬੰਦਸ਼ਾਂ ਦੇ ਬਾਵਜੂਦ 68 ਤੋਂ ਵੱਧ ਵਰ੍ਹਿਆਂ ਨੂੰ ਪਛਾੜਣ ਵਾਲਾ ਯੰਗੋ ਕਲਾਕਾਰ ਅੱਜ ਵੀ 4-6 ਘੰਟੇ ਕਲਾ ਦੇਵੀ ਦੇ ਚਰਨੀ ਬੈਠ ਸਾਧਨਾ ਕਰਦਾ ਹੈ ਪਰ ਕਿਸੇ ਇਨਾਮ ਜਾਂ ਲਾਭ ਲਾਹੇ ਲਈ ਨਹੀਂ ਸਗੋਂ ਨਿਸ਼ਕਾਮ ਪੂਜਾਰੀ ਵਾਂਗ ਪ੍ਰੀਸ਼ਰਮ ਦੇ ਪੁਸ਼ਪ ਕਲਾ ਦੇਵੀ ਦੇ ਚਰਨੀ ਟਿਕਾਂਦਾ ਰਹਿੰਦਾ ਹੈਯਾਦ ਰਹੇ ਕਿ ਗੁਰਦੇਵ ਚੌਹਾਨ ਹੁਰਾਂ ਨੇ ਕੁਝ ਮਹੀਨੇ ਪਹਿਲਾਂ ਯੰਗੋ ਹੁਰਾਂ ਉੱਤੇ ਇੱਕ ਵਿਸਥਾਰਤ ਲੇਖ ਪ੍ਰਕਾਸ਼ਤ ਕਰਵਾਇਆ ਸੀਬਲਰਾਜ ਚੀਮਾ ਵੱਲੋਂ ਗੁਰਦੇਵ ਚੌਹਰਨ ਨੂੰ ਬੇਣਤੀ ਕੀਤੀ ਗਈ ਕਿ ਉਹ ਯੰਗੋ ਵਰਮਾ ਬਾਰੇ ਆਪਣੇ ਪ੍ਰਭਾਵ ਹਾਜ਼ਰੀਨ ਨਾਲ ਇੱਕ ਕਰਨਚੌਹਾਨ ਹੁਰਾਂ ਨੇ ਯੰਗੋ ਹੁਰਾਂ ਦੀਆਂ ਕਿਰਤਾਂ ਦੇ ਭਾਰਤੀ ਆਧਾਰ ਅਤੇ ਉਤੇਜਣਾ ਨੂੰ ਉਘੇੜਿਆ ਅਤੇ ਇਸ ਕਲਾਕਾਰ ਦੀ ਕਾਸਮਿਕ ਸ਼ਕਤੀ ਦੀ ਸਰੋਤ ਜੋਤ ਨੂੰ ਫ਼ੋਕਸ ਵਿੱਚ ਲਿਆਂਦਾ ਜ਼ੀਰਵੀ ਵੱਲੋਂ ਵੀ ਯੰਗੋ ਵਰਮਾ ਬਾਰੇ ਤਹਿਸੀਨ ਦੇ ਸ਼ਬਦ ਕਹੇ ਗਏਇਸ ਪਿੱਛੋਂ ਯੰਗੋ ਵਰਮਾ ਹੁਰਾਂ ਨੂੰ ਸਨਮਾਣ ਦੇ ਉੱਤਰ ਵਿੱਚ ਵਿਚਾਰ ਦੇਣ ਲਈ ਆਪਣੀ ਕਲਾ ਅਤੇ ਪੰਜਾਬੀ ਭਾਈਚਾਰੇ ਦੀ ਮੁਕੰਮਲ ਬੇਰੁਖ਼ੀ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਵੈਸਟਰਨ ਗੈਲਰੀਆਂ ਵਿੱਚ ਸਾਊਥ ਏਸ਼ੀਅਨਾਂ ਨੂੰ ਮਾਨਤਾ ਦੇਣ ਦੀ ਘਾਟ ਪਰਤੱਖ ਹੈ ਜੋ ਸਾਡੇ ਕਲਾਕਾਰਾਂ ਅਤੇ ਭਵਿੱਖ ਦੇ ਕਲਾਕਾਰਾਂ ਲਈ ਹੌਸਲਾ ਢਾਹੁਣ ਵਾਲਾ ਰੁਝਾਣ ਹੈਇਸ ਘਾਟ ਨੂੰ ਪੂਰਾ ਕਰਨ ਲਈ ਸਾਡੀ ਕਮਿਊਨਿਟੀ ਨੂੰ ਆਪ ਉਪਰਾਲੇ ਕਰਨੇ ਪੈਣਗੇਅਜਿਹੀ ਥਾਂ ਬਣਾਉਣੀ ਪਵੇਗੀ ਜਿੱਥੇ ਸਾਡੇ ਕਲਾਕਾਰ ਆਪਣੀ ਕਲਾ ਕ੍ਰਿਤੀਆਂ ਦਾ ਪਰਦਰਸ਼ਨ ਕਰ ਸਕਣਸਾਡੀ ਮੌਜੂਦਾ ਪੁਸ਼ਤ ਨੂੰ ਖ਼ਮਿਆਜ਼ਾ ਸਹਿਣ ਪੈ ਰਿਹਾ ਹੈ ਅਤੇ ਜੇ ਕੁਝ ਨਾ ਕੀਤਾ ਗਿਆ ਤਾਂ ਸਾਡੇ ਪਿਛੋਂ ਆਉਣ ਵਾਲੀਆਂ ਪੁਸ਼ਤਾਂ ਵੀ ਇਸੇ ਹੀ ਸਰਾਪੀ ਘਾਟ ਦੀਆਂ ਭਾਗੀ ਬਣਨਗੀਆਂਸੋ, ਜਾਂ ਤੇ ਹੁਣ ਕੁਝ ਕਰ ਲਈਏ, ਨਹੀਂ ਤੇ ਵਕਤ ਵਿਹਾ ਕੇ ਅਫ਼ਸੋਸ ਨਾਲ ਹੱਥ ਮਲਣ ਤੋਂ ਬਿਨਾ ਸਾਡੇ ਹੱਥ ਵੱਸ ਕੁਝ ਨਹੀਂ ਰਹੇਗਾਅਸਿੱਧੇ ਤੌਰ ਤੇ ਉਨ੍ਹਾਂ ਨੇ ਇਸ ਤੱਥ ਵੱਲ ਇਸ਼ਾਰਾ ਕੀਤਾ ਕਿ ਖੇਡਾਂ ਅਤੇ ਮਨੋਰੰਜਣ ਦੇ ਨਾਚ ਗਾਉਣ ਦੇ ਮੌਕਿਆਂ ਤੇ ਲੱਖਾਂ ਡਾਲਰ ਖ਼ਰਚ ਕਰਨ ਦੀ ਅਯਾਸ਼ੀ ਕਰਨ ਦਾ ਤਾਂ ਉਪਰਾਲਾ ਕਰ ਲੈਂਦੇ ਹਾਂ ਪਰ ਚਿਤਰ ਕਲਾ/ਬੁੱਤ ਘਾੜੀ ਜਾਂ ਅਜਿਹੀਆਂ ਕੋਮਲ ਕਲਾਵਾਂ ਲਈ ਯੋਗਦਾਨ ਪਾਉਣ ਵੱਲ ਅਣਗਹਿਲੀ ਵਿਖਾ ਰਹੇ ਹਾਂ। ਯੰਗੋ ਵਰਮਾਂ ਨੇ ਪੰਜਾਬੀਆਂ ਨੂੰ ਇਸ ਪਾਸੇ ਵੱਲ ਧਿਆਨ ਦੇਣ ਲਈ ਪਰੇਰਿਆ

ਇਸ ਸਮਾਗਮ ਦਾ ਇੱਕ ਮੌਲਕ ਅੰਗ ਸੀ ਕਾਫ਼ਲੇ ਨਾਲ ਸੰਬੰਧਤ ਚਿਤਰਕਾਰਾਂ ਦੀਆਂ ਕਿਰਤਾਂ ਦੀ ਨੁਮਾਇਸ਼ਜਿਸ ਵਿੱਚ ਦੋ ਕਲਾਕਾਰ ਆਪਣੀਆਂ ਨਿੱਜੀ ਮਜਬੂਰੀ ਕਰ ਕੇ ਸ਼ਾਮਲ ਨਹੀਂ ਹੋ ਸਕੇ ਪਰ ਯੰਗੋ ਵਰਮਾ ਅਤੇ ਸੰਦੀਪ ਧਨੋਆ ਦੇ ਚਿਤਰ ਉਪਲਬਧ ਤੰਗ ਜਗ੍ਹਾ ਵਿਖੇ ਰੱਖੇ ਗਏ ਜਿੰਨ੍ਹਾਂ ਨੂੰ ਹਾਜ਼ਰ ਦਰਸ਼ਕਾਂ ਮਾਣਿਆਇਹ ਯਤਨ ਭਾਵੇਂ ਪਹਿਲਾ ਯਤਨ ਹੋਣ ਕਰ ਕੇ ਅਧੂਰਾ ਸੀ ਪਰ ਆਉਂਦੇ ਸਾਲਾਂ ਵਿੱਚ ਇਸ ਨੂੰ ਵੱਧ ਸਾਰਥਕ ਬਣਾਉਣ ਦੀ ਪਿਰਤ ਦਾ ਮੁੱਢ ਬਝ੍ਹ ਗਿਆ

ਇਨ੍ਹਾਂ ਤਿੰਨ ਵਿਸਿ਼ਸਿ਼ਟ ਵਿਅਕਤੀਆਂ ਨੂੰ ਸਨਮਾਣ ਦੇ ਪਲਾਕ ਭੇਟ ਕਰਨ ਦੀ ਰਸਮ ਡਾ: ਅਵਤਾਰ ਸਿੰਘ (ਡਾ: ਸੁਖਪਾਲ ਸਿੰਘ ਦੇ ਪਿਤਾ ਜੀ ਅਤੇ ਗੁਰੁ ਅਰਜਨ ਦੇਵ ਦੀ ਬਾਣੀ ਅਤੇ ਗੁਰੂ ਗਰੰਥ ਸਾਹਿਬ ਦੀ ਸਮਾਜਕ ਮਹੱਤਤਾ ਸਬੰਧੀ ਪੁਸਤਕਾਂ ਦੇ ਰਚੇਤਾ) ਜੋ ਖ਼ੁਦ ਵੀ ਵਿਦਿਆ ਸ਼ਾਸਤਰੀ (ਐਜੂਕੇਸ਼ਨਿਸ਼ਟ) ਅਤੇ ਸਾਹਿਤ ਪਰੇਮੀ ਹਨ, ਹੁਰਾਂ ਵੱਲੋਂ ਅਦਾ ਕੀਤੀ ਗਈਡਾਕਟਰ ਸਾਹਿਬ ਨੇ ਇਨ੍ਹਾਂ ਤਿੰਨਾਂ ਸਨਮਾਨ ਪ੍ਰਾਪਤ ਕਰਤਿਆਂ ਦੀ ਮਹਾਨਤਾ ਨੂੰ ਆਪਣੇ ਸ਼ਬਦਾਂ ਤੇ ਸ਼ੈਲੀ ਰਾਹੀਂ ਉਜਾਗਰ ਕੀਤਾ ਅਤੇ ਮਾਨਤਾ ਦੀ ਪਰਕਿਰਿਆ ਦੇ ਮਹੱਤਵ ਨੂੰ ਹਾਈਲਾਈਟ ਕੀਤਾ ਡਾ: ਅਵਤਾਰ ਸਿੰਘ ਹੁਰਾਂ ਨੇ ਆਪਣੇ ਰੋਲ ਦੇ ਮੇਚੇ ਦੀ ਸ਼ਬਦਾਵਲੀ ਰਾਹੀਂ ਆਪਣੇ ਪ੍ਰਭਾਵ ਪੇਸ਼ ਕਰਦਿਆਂ ਸ਼ਿਵ ਕੁਮਾਰ ਬਟਾਲਵੀ ਦੇ ਪੂਰਬ-ਵਰਤੀਆ ਹਾਸ਼ਮ ਤੇ ਉੱਤਰ-ਵਰਤੀਆ ਦੇ ਹਵਾਲੇ ਨਾਲ ਕਾਫ਼ਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ

ਇਸ ਸ਼ਾਮ ਦੇ ਰੰਗ ਬਰੰਗੇ ਪ੍ਰੋਗਰਾਮ ਦੀ ਫੁਲਕਾਰੀ ਨੂੰ ਵਿਡੀਓਬੱਧ ਕਰਨ ਦੇ ਕਠਨ ਕਰਤੱਵ ਮਾਮੂਲ ਵਾਂਗ ਰਾਜ ਪਾਲ ਬੁਪਾਰਾਏ ਅਤੇ ਉਨ੍ਹਾਂ ਦੀ ਸੁਘੜ ਬੇਟੀ ਸੁਖਪਾਲ ਵੱਲੋਂ ਨਿਭਾਇਆ ਗਿਆ

ਦਿਲਚਸਪ ਗੱਲ ਇਹ ਹੈ ਕਿ ਰਾਜਪਾਲ ਬੁਪਾਰਾਏ ਅਤੇ ਉਨ੍ਹਾਂ ਦੀ ਕਵਿਤਰੀ ਬੇਟੀ ਸੁਖਪਾਲ ਜੋ ਲਗਭਗ ਸਾਰਾ ਸਾਲ ਕਲਮਾਂ ਦੇ ਕਾਫ਼ਲੇ ਦੀਆਂ ਮੀਟਿੰਗਾਂ ਦਾ ਵੀਡੀਓ ਰਿਕਾਰਡ ਕਰਦੇ ਰਹੇ ਨੇ, ਪਿਛਲੇ ਸਾਲ ਦੇ ਸਮਾਗਮ ਅਤੇ ਕਾਫ਼ਲੇ ਦੇ ਮੈਂਬਰਾਂ ਦੀਆਂ ਤਸਵੀਰਾਂ, ਕਿਰਤਾਂ ਅਤੇ ਕਿਰਤਾਂ ਦੇ ਚਿਤਰਾਂ ਨੂੰ ਸਲਾਈਡ ਸ਼ੋਅ ਰਾਹੀਂ ਪੇਸ਼ ਕੀਤਾਇਨ੍ਹਾਂ ਸਲਾਈਡਾਂ ਵਿੱਚ ਬਾਪ ਬੇਟੀ ਦੀ ਸੁੱਘੜ ਟੀਮ ਵੱਲੋਂ ਅਤਿ ਦੇ ਸੁੰਦਰ ਅਤੇ ਰੌਚਕ ਸਪੈਸ਼ਲ ਅਫ਼ੈਕਟਸ ਰਾਹੀਂ 25 ਮਿੰਟ ਦੇ ਇਸ ਸ਼ੋਅ ਨੂੰ ਕਾਫ਼ਲੇ ਦੇ ਜੀਵਨ ਲਈ ਇਤਿਹਾਸਕ ਸ਼ੋਅ ਬਣਾ ਦਿੱਤਾ। 

ਇਸ ਉਪਰੰਤ 2007 ਵਿੱਚ ਪ੍ਰਕਾਸ਼ਤ ਲੇਖਕਾਂ ਨੂੰ ਆਪਣੀਆਂ ਪੁਸਤਕਾਂ ਨੂੰ ਆਪਣੇ ਸ਼ਬਦਾਂ ਵਿੱਚ ਪੇਸ਼ ਕਰਨ ਲਈ ਕਿਹਾ ਗਿਆਇਸ ਭਾਗ ਵਿੱਚ ਡਾ: ਸੁਖਪਾਲ ਦੀ ਵਾਰਤਕ ਪੁਸਤਕ ਰਹਿਣ ਕਥਾਉਂ ਨਾਹੀਂ; ਰਾਜਪਾਲ ਬੁਪਾਰਾਏ ਦੀ ਕਾਵਿ ਪੁਸਤਕ ਹਾਸ਼ੀਏਮਿਨੀ ਗਰੇਵਾਲ ਦੀ ਪੁਸਤਕ ਦੋ ਅਸਮਾਨ ਦਾ ਹਿੰਦੀ ਅਨੁਵਾਦ; ਸੁੰਦਰਪਾਲ ਰਾਜਾਸਾਂਸੀ ਦੀ ਰੂਹ ਦੇ ਬੋਲਅਤੇ ਪੂਰਨ ਸਿੰਘ ਪਾਂਧੀ ਜੀ ਦੀ ਪੁਸਤਕ ਸਿਰ ਨੀਵਾਂ ਕਰ ਦੇਖ, ਦੇ ਲੇਖਕਾਂ ਵੱਲੋਂ ਆਪਣੀ ਆਪਣੀ ਪੁਸਤਕ ਉੱਤੇ ਝਾਤ ਪਵਾਈ ਗਈਇਸ ਤਰ੍ਹਾਂ ਇਨ੍ਹ੍ਹਾਂ ਪੁਸਤਕਾਂ ਦਾ ਸਰੋਤਿਆਂ ਨਾਲ ਇੱਕ ਸੰਖੇਪ ਜਾਣ-ਪਛਾਣ ਦਾ ਰਾਹ ਬਣ ਗਿਆ

ਸੰਗੀਤ ਸੈਸ਼ਨ ਵਿੱਚ ਅਵਤਾਰ ਸਿੰਘ ਬਰਾੜ ਅਤੇ ਤਬਲੇ ਤੇ ਫ਼ੁੰਮਨ ਸਿੰਘ ਦੀ ਸੰਗਤੀ ਨੇ ਸਰੋਤਿਆਂ ਦੇ ਸਿਰ ਧੁਣਨ ਲਾ ਦਿੱਤੇ, ਹੱਥਾਂ ਪੈਰਾਂ ਵਿੱਚ ਹਰਕਤ ਲਿਆ ਦਿੱਤੀ ਅਤੇ ਰੂਹਾਂ ਵਿੱਚ ਖੇੜਾ ਭਰ ਦਿੱਤਾਖ਼ਾਸ ਕਰ ਹਕੀਕਤ ਫਿ਼ਲਮ ਦੇ ਮੁਹੰਮਦ ਰਫ਼ੀ ਦੇ ਪ੍ਰਸਿੱਧ ਗੀਤ ਨਾ ਉਸ ਨੇ ਰੋਕਾ, ਨਾ ਉਸ ਨੇ ਮੰਨਾਇਆ, ਨਾ ਦਾਮਨ ਹੀ ਪਕੜਾ, ਨ ਮੁਝਕੋ ਬਠਾਇਆ, ਨਾ ਆਵਾਜ਼ ਹੀ ਦੀ ਨਾ ਵਾਪਸ ਬੁਲਾਇਆਤਾਂ ਸੱਚੀ ਮੁੱਚੀ ਉਸ ਦ੍ਰਿਸ਼ ਅਤੇ ਉਸ ਦੀ ਭਾਵਨਾ ਤੇ ਭਾਵਨਾ ਦੀ ਕਰੁਣਾਮਈ ਅਪੀਲ ਨੂੰ ਸਰੋਤਿਆਂ ਅੰਦਰ ਮੁੜ ਸਿਰਜ ਕੇ ਆਪਣੇ ਹੁਨਰ ਦਾ ਕਮਾਲ ਵਖਾਇਆ

ਓਮਨੀ ਚੈਨਲ ਦੇ ਚੜ੍ਹਦੀ ਕਲਾਦੇ ਹੋਸਟ ਸਰਬਜੀਤ ਸਿੰਘ ਹੁਰਾਂ ਨੇ ਆਪਣੇ ਪ੍ਰੋਫ਼ੈਸ਼ਨਲ ਕੈਮਰੇ ਅਤੇ ਸਾਜ਼ੋ ਸਮਾਨ ਦੀ ਮਦਦ ਨਾਲ ਇਸ ਸਮਾਗਮ ਨੂੰ ਓਮਨੀ ਚੈਨਲ ਵਾਸਤੇ ਕੈਮਰਾਬੰਦ ਕੀਤਾਇਸ ਸਮਾਰੋਹ ਦੇ ਅੰਤਮ ਕਾਰਜਾਂ ਨੂੰ ਨੇਪਰੇ ਚਾੜ੍ਹਣ ਅਤੇ ਵਾਈਂਡ ਅੱਪ ਕਰਨ ਵਿੱਚ ਉਕਤ ਸਾਰੇ ਵਿਅਕਤੀਆਂ ਤੋਂ ਇਲਾਵਾਂ ਸਰਬਜੀਤ ਸਿੰਘ - ਓਮਨੀ ਚੈਨਲ ਦੇ ਹੋਸਟ (ਚੜ੍ਹਦੀ ਕਲਾ) ਨੇ ਅਖ਼ੀਰਲੀ ਘੜੀ ਤਾਈਂ ਸਾਥ ਦਿੱਤਾ ਜਿਸ ਲਈ ਕਾਫ਼ਲਾ ਉਨ੍ਹਾਂ ਦਾ ਦਿਲੋਂ ਰਿਣੀ ਹੈ

ਇਸ ਪ੍ਰੋਗਰਾਮ ਦੇ ਡਿਨਰ ਦਾ ਪ੍ਰਬੰਧ ਭਾਵੇਂ ਗੁਰਦਾਸ ਮਿਨਹਾਸ, ਹਰਮੇਸ਼ ਸਿੰਘ, ਬਲਜੀਤ ਸਿੰਘ, ਸਰਬਜੀਤ ਸਿੰਘ ਸਹਿਯੋਗੀਆਂ ਦੇ ਤਰੱਦਦ ਦਾ ਨਤੀਜਾ ਸੀ ਇਸ ਲਈ ਬਰਖਾ ਰਾਮ ਸੈਣੀ ਹੁਰਾਂ ਨੇ ਇਸ ਮੰਤਵ ਲਈ $200 ਯੋਗਦਾਨ ਵਜੋਂ ਪਾਇਆ ਸੀ ਇਸ ਰਿਣ ਦੀ ਸਵੀਕ੍ਰਿਤੀ (ਅਕਨਾਲੈਜਮੈਂਟ) ਬਲਰਾਜ ਚੀਮਾ ਵੱਲੋਂ ਸਮਾਗਮ ਦੇ ਅਰੰਭ ਵਿੱਚ ਪਹਿਲਾਂ ਕਰ ਦਿੱਤੀ ਗਈ ਸੀ

ਇਸ ਪਿਛੋਂ ਤਾਜ਼ਾ ਦਮ ਹੋਣ ਲਈ ਡਿਨਰ ਦੀ ਮਦ ਸੀ ਜਿਸ ਦਾ ਆਨੰਦ ਸਭ ਨੇ ਮਾਣਿਆਸਵਾਦਿਸ਼ਟ ਡਿਨਰ ਦਾ ਆਨੰਦ ਮਾਣਨ ਪਿੱਛੋਂ ਬਲਰਾਜ ਚੀਮਾ ਨੇ ਸਭ ਸਰੋਤਿਆਂ ਨੂੰ ਮੁੜ ਕੇ ਆਪਣੀਆਂ ਸੀਟਾਂ ਸਾਂਭਣ ਲਈ ਬੇਨਤੀ ਕੀਤੀ ਅਤੇ ਨਾਲ ਦੀ ਨਾਲ ਸ਼ਾਮ ਦੇ ਕਵੀ ਦਰਬਾਰ ਦੀ ਕਾਰਵਾਈ ਨੂੰ ਤਰਤੀਬ ਦੇਣ ਅਤੇ ਮਾਡਰੇਟ ਕਰਨ ਲਈ ਪੰਜਾਬੀ ਦੇ ਪ੍ਰਸਿੱਧ ਅਨੁਭਵੀ ਅਤੇ ਸੰਵੇਦਨਸ਼ੀਲ ਕਵੀ ਡਾ: ਸੁਖਪਾਲ ਨੂੰ ਦਰਖ਼ਾਸਤ ਕੀਤੀ। 

ਡਾ: ਸੁਖਪਾਲ ਨੇ ਸਾਧ ਅਤੇ ਸੰਤ ਦੋ ਸ਼ਬਦਾਂ ਦਾ ਵਖਰੇਵਾਂ ਦੱਸਦਿਆਂ ਹੋਇਆਂ ਆਪਣੀ ਨਿੱਜੀ ਸੁਰ ਅਤੇ ਸਿਆਣਪ ਨਾਲ ਕਵੀ ਦਰਬਾਰ ਦਾ ਮੁੱਢ ਬੰਨ੍ਹਿਆ ਅਤੇ ਨਾਲ ਨਾਲ ਹਰ ਕਵੀ ਨੂੰ ਪੇਸ਼ ਕਰਨ ਤੋਂ ਪਹਿਲਾਂ ਸਾਹਿਤ, ਜੀਵਨ, ਕਲਾ ਨਾਲ ਸੰਬੰਧਤ ਮਹੱਤਵਪੂਰਨ ਟਿਪੱਣੀਆਂ, ਕਥਾ ਵਾਰਤਾਵਾਂ ਅਤੇ ਹਲਕੇ-ਫ਼ਲਕੇ ਚੁਟਕਲੇ ਵੀ ਪੇਸ਼ ਕਰਦੇ ਰਹੇ

ਸਭ ਤੋਂ ਪਹਿਲਾਂ ਕਾਫ਼ਲੇ ਦੇ ਮੋਢੀ ਕਵੀਆਂ ਵਿੱਚੋਂ ਕੁਲਵਿੰਦਰ ਖਹਿਰਾ ਨੇ ਆਪਣੇ ਵਿਅਕਤੀਗਤ ਨਜ਼ਰੀੱਏ ਤੋਂ ਕਾਫ਼ਲੇ ਦੀਆਂ ਜਨਮ ਘੜੀਆਂ ਉੱਤੇ ਸੰਖੇਪ ਰੌਸ਼ਨੀ ਪਾਈਕੁਲਵਿੰਦਰ ਖਹਿਰਾ ਨੇ 'ਸਮੇਂ ਦਾ ਹਾਣੀ ਬਣ ਪਰਦੂਸਨ' ਨਾਂ ਦੀ ਕਵਿਤਾ ਸੁਣਾਈਮੇਰੇ ਪੁੱਤਰਾਂ ਮੇਰੀ ਛਾਤੀ ਜ਼ਹਿਰ ਭਰੀ ਹੈ  ਜਿਹੀਆਂ ਸਤਰਾਂ ਇਸ ਮਹਾਨ ਪ੍ਰਸ਼ਨ ਨੂੰ ਸੰਬੋਧਤ ਸਨਫ਼ਿਰ, ਪਰਮਜੀਤ ਸਿੰਘ ਢਿੱਲੋਂ ਨੇ ਵੀ ਵਾਤਾਵਰਣ ਦੀ ਨਿੱਘਰਦੀ ਦਿਸ਼ਾ ਦੀ ਦੁਖਦੀ ਰਗ ਉੱਤੇ ਉਂਗਲੀ ਰੱਖਦਿਆਂ ਧਰਤੀ ਤੇ ਕੋਈ ਤਰਸ ਨਹੀਂ ਕਰਦਾ  ਸਤਰਾਂ ਵਾਲੀ ਕਵਿਤਾ ਸਾਂਝੀ ਕੀਤੀਸਰਬਜੀਤ ਘੁੰਮਣ ਨੇ ਆਪਣੀ ਕਵਿਤਾ ਰਾਹੀਂ ਤੇਲ, ਬੱਤੀ ਦੀਵੇ, ਰੌਸ਼ਨੀ ਅਤੇ ਅਨ੍ਹੇਰੇ ਦੇ ਆਂਤਰਕ ਰਿਸ਼ਤਿਆਂ ਨੂੰ ਸੁੰਦਰ ਕਾਵਿਕ ਕਿਰਨਾਂ ਵਿੱਚ ਸਜਾਅ ਕੇ ਪੇਸ਼ ਕੀਤਾਹਨੇਰੇ ਬਗ਼ੈਰ ਰੌਸ਼ਨੀ ਦਾ ਕੋਈ ਮੁੱਲ ਨਹੀਂ” “ਦੀਵਿਆਂ ਦੀ ਰੌਸ਼ਨੀ ਵਿੱਚ ਚਲਣਾ ਬੜਾ ਸੌਖਾ ਪਰ ਦੀਵਾ ਬਾਲਣਾ ਕਿੰਨਾ ਔਖਾ ਹੈਸਟੇਜ ਚਾਲਕ ਡਾ: ਸੁਖਪਾਲ ਵੱਲੋਂ ਫਿਰ ਕਾਫ਼ਲੇ ਦੀ ਚਿਤਰਕਾਰ ਕਵਿਤਰੀ ਸੰਦੀਪ ਧਨੋਆ ਨੂੰ ਕਵਿਤਾ ਸੁਣਾਉਣ ਲਈ ਕਿਹਾ ਗਿਆਸੰਦੀਪ ਨੇ ਖਿਮਾਜਾਚਕ ਲਫ਼ਜ਼ਾਂ ਵਿੱਚ ਦੱਸਿਆ ਕਿ ਉਸ ਨੇ ਉਰਦੂ ਪ੍ਰਥਾ ਅਤੇ ਤਰਜ਼ ਦੀ ਗ਼ਜ਼ਲ ਉੱਤੇ ਹੱਥ ਅਜ਼ਮਾਈ ਕਰਨ ਦੀ ਜੁਰਅਤ ਕੀਤੀ ਹੈਮੁਕੱਦਸ ਤਾਂਘ ਦੇ ਸਦਕੇ ਸਿਰਨਾਵੇਂ ਦੀ ਗ਼ਜ਼ਲ ਪੇਸ਼ ਕਰਨ ਦਾ ਸਫ਼ਲ ਯਤਨ ਕੀਤਾ ਜਦੋਂ ਵੀ ਦਿਲ ਨੇ ਜਜ਼ਬਿਆਂ ਦਾ ਇਜ਼ਹਾਰ ਕੀਤਾ ਹੈ।

ਗੁਰਪ੍ਰੀਤ ਗਿੱਲ ਇੱਕ ਹੋਰ ਸ਼ਾਇਰਾ ਹੈ ਜੋ ਨਵੀਂ ਸੰਵੇਦਨਾ ਵਾਲੀ ਕਵਿਤਾ ਦੀ ਪਰੈਕਟੀਸ਼ਨਰ ਦੇ ਤੌਰ ਤੇ ਕਾਵਿ ਆਕਾਸ਼ ਅੰਦਰ ਨਿਸ਼ਚਤ ਤੇ ਨਿਰੋਆ ਸਥਾਨ ਬਣਾ ਰਹੀ ਹੈ, ਨੇ ਕਵਿਤਾ ਤੇਰਾ ਚੁੱਪ ਚੁੱਪ ਮੇਰੇ ਸ਼ਬਦਾਂ ਦੇ ਅਰਥਾਂ ਵਿੱਚ ਸ਼ਾਮਲ ਹੋ ਜਾਣਾ ਕਿਤੇ ਮੇਰੀ ਕਾਵਿ ਰਚਣਾ ਤਾਂ ਨਹੀਂਪੇਸ਼ ਕੀਤੀ ਅਤੇ ਸਰੋਤਿਆਂ ਤੋਂ ਪ੍ਰਸੰਸਾ ਪ੍ਰਾਪਤ ਕੀਤੀ

ਇਸ ਉਪ੍ਰੰਤ ਮਿਸ ਸੁਖਪਾਲ (ਰਾਜਪਾਲ ਬੁਪਾਰਾਏ ਦੀ ਪੁਤਰੀ) ਨੇ ਅੰਗਰੇਜ਼ੀ ਵਿੱਚ ਇੱਕ ਕਵਿਤਾ ਰਾਹੀਂ ਜੀਵਨ ਉੱਤੇ ਕੁਮੈਂਟਰੀਨੁਮਾ ਬੇਬਾਕ ਭਾਵ ਸਾਂਝੇ ਕੀਤੇ

ਅਗਲੇ ਕਵੀ ਅੰਗਰੇਜ਼ੀ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਲਿਖਣ ਵਾਲੇ ਗੁਰਦੇਵ ਚੌਹਾਨ ਹੁਰਾਂ ਦੋ ਛੋਟੀਆਂ ਅਧੁਨਿਕਤਮ ਸੰਵੇਦਨਾ ਵਾਲੀਆਂ ਕਵਿਤਾਵਾਂ ਸੁਣਾਈਆਂ ਇੱਕ ਬੂੰਦ ਸੀ-ਮੈਂ ਵੀ ਕਿਹਾ ਬੇਥਵਾਂ ਹਾਂ-ਮੈਂ ਇੱਸ ਸ਼ਹਿਰ ਵਿੱਚ ਊਂਠ ਵਾਂਗ ਫ਼ਾਲਤੂ ਹੋ ਗਿਆ ਸਾਂਮੈਂ ਅਤੇ ਸ਼ਹਿਰ ਸ਼ਹਿਰ ਲਈ ਮੈਂ ਬਹੁਤ ਬੁੱਢਾ ਹੋ ਗਿਆ ਹਾਂ

ਕਿਚਨਰ ਤੋਂ ਆਏ ਰਵਾਇਤੀ ਵਿਧਾ ਦੇ ਸ਼ਾਇਰ ਰੇਸ਼ਮ ਸਿੰਘ ਨੇ ਭਾਈਆਂ ਦਾ ਭਾਈਆਂ ਦੇ ਵਿੱਚ ਪਿਆਰ ਨਹੀਂਸੁਣਾਈਪੰਜਾਬੀ ਹੈਰੀਟੇਜ ਫ਼ਾਊਂਡੇਸ਼ਨ ਆਟੁਵਾ ਦੇ ਸਤੰਬ ਸਮਰਥਕ ਅਮਰਜੀਤ ਸਾਥੀ ਹੁਰੀ ਕਾਫ਼ੀ ਸਮੇਂ ਤੋਂ ਜਾਪਾਨੀ ਕਾਵਿ ਵਿਧਾ ਹਾਈਕੂਸਿਰਜ ਰਹੇ ਹਨ ਜੋ ਪੰਜਾਬੀ ਜਗਤ ਵਿੱਚ ਇੱਕ ਸ਼ੁਭ ਸ਼ਗਨ ਵਾਲੀ ਘਟਣਾ ਹੈਉਨ੍ਹਾਂ ਨੇ ਪੰਜਾਬੀ ਹੈਰੀਟੇਜ ਆਟਵਾ ਵੱਲੋਂ ਨੇੜੇ ਭਵਿੱਖ ਵਿੱਚ ਕਾਵਾਏ ਜਾ ਰਹੇ ਪ੍ਰੋਗਰਾਮ ਬਾਰੇ ਲਾਹੇਵੰਦ ਸੂਚਣਾ ਦਿੱਤੀ ਕਿ 18 ਮਈ 2008 ਵਿੱਚ ਉਸ ਸਭਾ ਵੱਲੋਂ ਨੰਦ ਲਾਲ ਨੂਰਪੁਰੀ ਅਤੇ ਸੁਰਿੰਦਰ ਕੌਰ ਦੀ ਯਾਦ ਵਿੱਚ ਪ੍ਰਗਰਾਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਫ਼ੰਕਸ਼ਨ ਵਿੱਚ ਸ਼ਾਮਲ ਹੋਣ ਲਈ ਹਾਜ਼ਰੀਨ ਨੂੰ ਖੁਲ੍ਹਾ ਸੱਦਾ ਦਿੱਤਾ ਫਿਰ ਕੁਝ ਹਾਈਕੂ ਸੁਣਾਏ।

ਸੁੰਦਰਪਾਲ ਰਾਜਾ ਸਾਂਸੀ ਕਿਚਨਰ ਤੋਂ ਆਈ ਕਵਿੱਤਰੀ ਨੇ ਰੂਹ ਦੇ ਬੋਲਾਂ ਦੀਆਂ ਸਤਰਾਂ ਸਾਂਝੀਆਂ ਕੀਤੀਆਂ ਕਵਿਤਾਵਾਂ ਨੀਮ ਤਰੰਨਮ ਵਿੱਚ ਪੇਸ਼ ਕੀਤੀਆਂ: ਕਨ ਤੇ ਪਾਟੇ ਪੱਥਰ ਦਾ ਹੁਣ ਬੋਝ ਉਠਾਇਆ ਨਹੀਂ ਜਾਂਦਾਅਤੇ ਚੰਦਨ ਵਰਗੀ ਦੇਹੀ ਨੂੰ ਘੁਣ ਖਾ ਗਿਆ ਦੁਖਾਂ ਦਰਦਾਂ ਦਾ

ਇੱਕ ਤੋਂ ਵੱਧ ਕਰਤੱਵ ਨਿਭਾਉਣ ਵਾਲੇ ਕਵੀ ਰਾਜਪਾਲ ਬੁਪਾਰਾਏ ਹੁਰਾਂ ਨੇ ਇਨ੍ਹਾਂ ਸ਼ਬਦਾਂ ਨਾਲ ਕਵਿਤਾ ਸ਼ੁਰੂ ਕੀਤੀ ਸਰਵਨ ਨੇ ਵਹਿੰਗੀ ਥੱਲੇ ਰੱਖੀ ਰਾਹੀਂ ਅੱਜ ਦੀ ਘੜੀ ਦੇ ਪ੍ਰਦੇਸ ਵੱਸੇ ਸਰਵਨ, ਵਹਿੰਗੀ ਅਤੇ ਵਹਿੰਗੀ ਵਿੱਚ ਉਡੀਕਦੇ ਮਾ/ਪਿਓ ਦੀਆਂ ਮਜਬੂਰੀਆਂ ਅਤੇ ਰਿਸ਼ਤਿਆਂ ਦੀ ਪੀੜਾ ਨੂੰ ਉਜਾਗਰ ਕੀਤਾ: ਟੁਟੇ ਹੋਏ ਦਿਲ ਨੂੰ ਸਾਂਭ ਕੇ ਮਾਂ ਫਿਰ ਵੀ ਅਸੀਸ ਦਿੰਦੀ ਹੈ ਅੱਛਾ ਵਾਈ ਸਰਵਨਾ ਜਿੱਥੇ ਵੀ ਰਹੇਂ ਸੁਖੀ ਰਹੇਂ

ਜਗਜੀਤ ਸੰਧੂ ਨੇ ਦੋ ਕਵਿਤਾਵਾਂ ਤਰੱਨੰਮ ਵਿੱਚ ਸੁਣਾਈਆਂ।

ਡਾ: ਜਸਮਿੰਦਰ ਸੰਧੂ ਨੇ ਮਹਾਨ ਕਵੀ ਬੁਲ੍ਹੇ ਦੀ ਸੁਰ ਵਿੱਚ ਰੱਬ ਦੀ ਹੋਂਦ, ਸਗੋਂ ਅਣਹੋਂਦ ਬਾਰੇ, ਕਟਾਖ਼ਸ਼ ਭਰੀ ਕਵਿਤਾ ਸੁਣਾਈਨਾ ਰੰਗ ਹੈ ਨਾ ਰੂਪ ਹੈ, ਬੱਸ ਸ਼ਬਦਾਂ ਦੀ ਇੱਕ ਜੂਠ ਹੈਡਾ: ਜਸਮਿੰਦਰ ਸਿੰਘ ਨੇ ਅੱਜ ਦੀ ਸੋਚ ਦੇ ਸਮੇਂ ਜਾਂ ਸਮੇਂ ਦੀ ਸੋਚ ਵਿੱਚ ਰੱਬ ਦੇ ਇਮੇਜ ਤੋਂ ਪਰਦਾ ਚੁੱਕ ਕੇ ਰੱਬ ਨੂੰ ਨਿਰਵਸਤਰ ਕਰ ਦਿੱਤਾ

ਅੰਤ ਵਿੱਚ ਗੁਰਦਾਸ ਮਿਨਹਾਸ ਕਲਮਾਂ ਦੇ ਕਾਫ਼ਲੇ ਦੇ ਕੁਆਰਡੀਨੇਟਰ ਹੁਰਾਂ ਵੱਲੋਂ ਕਾਵਿਕ ਧੰਨਵਾਦ ਕੀਤਾ ਗਿਆ ਤੇ ਰਾਤ 12:40 ਨਿੱਘੀ ਸ਼ਾਮ ਦੀ ਨਿੱਘੀ ਯਾਦ ਸੀਨੇ ਰੱਖ ਸਾਰੇ ਮਹਿਮਾਨ, ਕਲਾਕਾਰ, ਪ੍ਰਬੰਧਕ ਘਰੋ ਘਰੀਂ ਰੁਖ਼ਸਤ ਹੋ ਗਏ

ਬਈ, ਸੁਲਝੇ ਕਲਾਕਾਰਾਂ ਕਿਆ ਗਾਈਆਂ,
ਮਿਠੀਆਂ ਗਜ਼ਲਾਂ, ਨਾਲ਼ ਪਿਆਰ ਤਰਾਨੇ;
ਹੁਣ ਕੌਣ ਨਾਂ ਚਾਹੂ, ਕਿ, ਐਸੇ ਮੇਲਿਆਂ,
ਦੇ, ਅਕਸਰ ਹੀ  ਬਣਨ ਬਹਾਨੇ
ਵੱਡੇ ਸੇਖ਼ੋ ਦੀ, ਤਾਂ ਰੂਹ ਖ਼ੁਸ਼ ਹੋ ਗਈ,
ਇਹ ਦੇਖਕੇ  ਰੌਣਕਾਂ ਲੱਦਿਆ ਹਾਲ;
ਇੰਨ੍ਹਾਂ ਤਾਂ, ਕੱਲ ਤੋਂ ਹੀ ਉਡੀਕਣ ਲੱਗਣੈ,
ਬਈ, ਕਦੋਂ ਆਊਂਗਾਅਗਲਾ ਸਾਲ

ਤੁਸੀਂ ਆਏ, ਤਾਂ, ਕੁਝ ਪਲਾਂ ਲਈ,
ਟੁੱਟ ਗਿਆ ਸੀਗ਼ਮੀਆਂ  ਦਾ ਜਾਲ;
ਰੱਬ ਕਰੇਹੋਵੇ ਖੁ਼ਸ਼ੀਆਂ ਭਰਿਆ,
ਆਉਣ ਵਾਲ਼ਾ, ਇਹ ਅਗਲਾ ਸਾਲ!

ਨਵਾਂ ਸਾਲ ਮੁਬਾਰਕ!

*******

(12 ਜਨਵਰੀ 2008 ਚਾਤ੍ਰਿਕ ਯੂਨੀਕੋਡ

 

ਲਿਖਾਰੀ
Likhari


 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.