ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਮੁੱਖ ਪੰਨਾ

          - ਮੁਲਾਕਾਤ/ਸਵੈਕਥਨ/ਚੇਤੇ ਦੀ ਚੰਗੇਰ-

ਲਿਖਾਰੀ

(8) ਨਵੇਂ ਰਾਹਾਂ ਦੀ ਭਾਲ

Maqsoodpuri

hrbKsL mksUdpurI, zrbI (XU[ky[)

ਆਪਣੀ ਪਿਆਰੀ ਪਤਨੀ ਸੁਰਜੀਤ ਦੇ ਸਦੀਵੀ ਵਿਛੋੜੋ ਪਿੱਛੋਂ ਦੋ ਕੁ ਮਹੀਨੇ ਤਾਂ ਕੁੱਝ ਵੀ ਸੋਚ ਨਹੀਂ ਸਕਿਆ ਸਾਂਜੀ ਕਰਦਾ ਸੀ ਆਪਣੇ ਜੀਵਨ ਦਾ ਅੰਤ ਕਰ ਦੇਵਾਂਉਹਦੇ ਬੋਲ ਮੇਰੀ ਵੀ ਉਮਰ ਤੁਹਾਨੂੰ ਲੱਗ ਜਾਵੇਕਹਿੰਦੇ ਸਨ, “ਤੈਨੂੰ ਹਰ ਹਾਲਤ ਵਿਚ ਜੀਣਾ ਚਾਹੀਦਾ ਹੈਉਹਦੇ ਕਹੇ ਬੋਲਾਂ ਲਈ ਵੀ ਤੇ ਆਪਣੇ  ਜੀਵਨ ਆਦਰਸ਼ ਲਈ ਵੀ ਮਰਨ ਨਾਲੋਂ ਕਿਸੇ ਮਕਸਦ ਲਈ ਜੀਣਾ ਤੇ ਲੋੜ ਪੈਣ ਤੇ ਉਸੇ ਮਕਸਦ ਲਈ ਮਰਨਾ ਅਜਾਈਂ ਮਰਨ ਨਾਲੋਂ ਕਿਤੇ ਚੰਗਾ ਹੈਫੈਸਲਾ ਕਰ ਲਿਆ, ਮੈਂ ਜੀਵਾਂਗਾ, ਪੜ੍ਹਾਂਗਾ, ਲਿਖਾਂਗਾ ਤੇ ਉਹਦੀ ਦਿੱਤੀ ਉਮਰ ਨੂੰ ਲੇਖੇ ਲਾਵਾਂਗਾਇਹ ਵੀ ਸੋਚ ਭਾਰੂ ਸੀ ਕਿ ਹੁਣ ਹੋਰ ਵਿਆਹ ਨਹੀਂ ਕਰਾਵਾਂਗਾਜਿਹੋ ਜਿਹੀ ਉਹ ਸੀ, ਉਹੋ ਜਿਹੀ ਤਾਂ ਕੋਈ ਹੋਰ ਹੋਣੀ ਨਹੀਂ ਤੇ ਦਿਲ ਦੇ ਜ਼ਖ਼ਮਾਂ ਤੇ ਮਰਹਮ ਕਿਸੇ ਨੇ ਰੱਖਣੀ ਨਹੀਂ

ਮੈਂ ਟਾਈਪ ਸਿੱਖਣ ਜਾਂਦਾ ਸਾਂਇਸ ਨਾਲ ਤਾਂ ਕੋਈ ਕਲਰਕੀ ਦੀ ਨੌਕਰੀ ਮਿਲ ਸਕਦੀਂ ਸੀਕਲਰਕੀ ਕਰਦਾ ਕੀ ਮੈਂ ਆਪਣੇ ਖਾਬ ਪੂਰੇ ਕਰ ਸਕਾਂਗਾ? ਇਹ ਦਿਸਦਾ ਨਹੀਂ ਸੀਇਸ ਲਈ ਇਹ ਕੰਮ ਅਧੂਰਾ ਹੀ ਛੱਡ ਦਿੱਤਾਮਾਸਟਰ ਮੂਲ ਰਾਜ ਦੇ ਸਕੂਲ ਦਾ ਚੇਤਾ ਆ ਗਿਆਉਹ ਥੋੜੇ ਪੜ੍ਹੇ ਬੰਦਿਆਂ ਨੂੰ ਵੀ ਮਾਸਟਰ ਰੱਖ ਲੈਂਦਾ ਸੀਸੋਚਿਆ, “ਜੇ ਉਹਦੇ ਸਕੂਲ ਵਿਚ ਕੰਮ ਮਿਲ ਜਾਵੇ ਤਾਂ ਪੜ੍ਹਾਉਂਦਾ ਹੋਇਆ ਹੀ ਪ੍ਰਾਈਵੇਟ ਪੜ੍ਹਨਾ ਸ਼ੁਰੂ ਕਰ ਦਿਆਂਗਾਨਾਲੇ ਲੋਕਾਂ ਲਈ ਵੀ ਕੰਮ ਕਰਦਾ ਰਹਾਂਗਾਕੀ ਹੋਇਆ ਜੇ ਉਹ ਮਿਹਨਤਾਨਾ ਘਟ ਦੇਵੇਗਾਮੇਰੀਆਂ ਲੋੜਾਂ ਵੀ ਕਿੰਨੀਆਂ ਕੁ ਹਨ?”

ਇੱਕ ਦਿਨ ਸਵੇਰੇ ਮੈਂ ਫਰਾਲੇ ਦਾ ਰੁੱਖ ਕਰ ਲਿਆ ਤੇ ਮਾਸਟਰ ਮੂਲ ਰਾਜ ਦੇ ਸਕੂਲੇ ਜਾ ਪੁੱਜਾਮਾਸਟਰ ਮੂਲ ਰਾਜ ਮੈਨੂੰ ਬਹੁਤ ਖ਼ੁਸ਼ ਹੋ ਕੇ ਮਿਲਿਆਉਹਨੇ ਪਹਿਲਾ ਸਵਾਲ ਹੀ ਇਹ ਕੀਤਾ, “ਸੁਣਾ! ਹਰਬਖਸ਼ ਤੇਰੀ ਪੜ੍ਹਾਈ ਦਾ ਕੀ ਹਾਲ ਹੈ? ਮੈਨੂੰ ਯਕੀਨ ਹੈ, ਸਭ ਅੱਛਾ ਹੀ ਹੋਵੇਗਾ?”

ਮਾਸਟਰ ਜੀ!  ਅੱਛਾ ਕੁੱਝ ਨਹੀਂ, ਸਭ ਖਤਮ ਹੋ ਗਿਆਮੈਂ ਉਦਾਸ ਜਿਹਾ ਹੋ ਕੇ ਕਿਹਾ

ਕਿਉਂ, ਕੀ ਗੱਲ ਹੋਈ? ਪੜ੍ਹਾਈ ਵਿਚ ਤਾਂ ਤੂੰ ਕਿਸੇ ਤੋਂ ਪਿੱਛੇ ਰਹਿਣ ਵਾਲਾ ਨਹੀਂ  ਸੀ?” ਮਾਸਟਰ ਮੂਲ ਰਾਜ ਨੇ ਕੁੱਝ ਹੈਰਾਨ ਜਿਹਾ ਹੋ ਕੇ ਪੁੱਛਿਆ। 

ਘਰ ਦੀ ਗ਼ਰੀਬੀ ਨੇ ਅੱਗੇ ਤੁਰਨ ਨਹੀਂ ਦਿੱਤਾਇਸ ਲਈ ਪੰਜਾਲੀ ਵਿਚੋਂ ਹੀ ਲਾਹੁਣੀ ਪੈ ਗਈ

ਫਿਕਰ ਦੀ ਲੋੜ ਨਹੀਂਮੈਂ ਜੂੰ ਆਂਤੂੰ ਇੱਥੇ ਮੇਰੇ ਕੋਲ ਪੜ੍ਹਾਉਣ ਲੱਗ ਜਾਫੇਰ ਪੜ੍ਹਾਉਂਦਾ ਪੜ੍ਹਾਉਂਦਾ ਪ੍ਰਾਈਵੇਟ ਪੜ੍ਹ ਲਈਂਮਿਹਨਤੀ ਬੰਦੇ ਲਈ ਕੋਈ ਕੰਮ ਔਖਾ ਨਹੀਂ ਹੁੰਦਾਮਾਸਟਰ ਮੂਲ ਰਾਜ ਨੇ ਮੇਰੇ ਅੰਦਰ ਦੀ ਗੱਲ ਕਹਿ ਦਿੱਤੀ

ਮਾਸਟਰ ਜੀ! ਜਿਵੇਂ ਤੁਸੀਂ ਕਹੋਮੈਂ ਵੀ ਇਹੀ ਸੋਚ ਕੇ ਆਇਆ ਸਾਂਤੁਸੀਂ ਤਾਂ ਜਿਵੇਂ ਮੇਰੇ ਦਿਲ ਦੀ ਬੁੱਝ ਲਈ

ਫੇਰ ਆ ਜਾਈਂ ਕੱਲ ਨੂੰ ਸਵੇਰੇ”, ਮਾਸਟਰ ਮੂਲ ਰਾਜ ਨੇ ਜਿਵੇਂ ਹੁਕਮ ਦੇ ਦਿੱਤਾ ਹੋਵੇ

ਮੈਂ ਹੱਥ ਜੋੜ ਕੇ ਕਿਹਾ, “ਜਿਵੇਂ ਤੁਹਾਡਾ ਹੁਕਮ, ਮੈਂ ਸਵੇਰੇ ਆ ਜਾਵਾਂਗਾ

ਦੂਜੇ ਦਿਨ ਸਵੇਰੇ ਮੈਂ ਹਰਬਖਸ਼ ਸਿੰਘ ਤੋਂ ਮਾਸਟਰ ਹਰਬਖਸ਼ ਸਿੰਘ ਬਣ ਗਿਆਵੇਤਨ ਤਾਂ ਮੇਰੀ 25 ਰੁਪਏ ਮਹੀਨਾ ਟਿੱਕੀ ਗਈਜਿਹੜੇ ਵੀ ਵਿਸ਼ੇ ਮਾਸਟਰ ਮੂਲ ਰਾਜ ਨੇ ਕਹੇ ਮੈਂ ਪੜ੍ਹਾਉਣ ਲੱਗ ਪਿਆਦਸਵੀਂ ਜਮਾਤ ਦੇ ਉਨ੍ਹਾਂ ਮੁੰਡਿਆਂ ਨੂੰ ਵੀ ਮੈਂ ਪੜ੍ਹਾਇਆ ਜਿਹੜੇ ਪਿਛਲੇ ਸਾਲ ਦਸਵੀਂ ਵਿਚੋਂ ਅਸਫਲ ਹੋ ਗਏ ਸਨ ਤੇ ਮੇਰੇ ਹਮਜਮਾਤੀ ਸਨਜਿਹੜੇ ਨੌਵੀਂ ਵਿਚੋਂ ਦਸਵੀਂ ਵਿਚ ਚੜ੍ਹੇ ਸਨ ਉਹ ਵੀ ਸਾਰੇ ਮੇਰੇ ਜਾਣੂ ਸਨਪਿਛਲੇ ਸਾਲ ਜਿਹੜੇ ਮੁੰਡੇ ਮੇਰਾ ਨਾਉਂ ਲੈ ਕੇ ਬੁਲਾਉਂਦੇ ਸਨ, ਹੁਣ ਜਦੋਂ ਉਹ ਮੈਨੂੰ ਮਾਸਟਰ ਜੀਕਹਿੰਦੇ ਸਨ ਤਾਂ ਬੜਾ ਅਜੀਬ ਜਿਹਾ ਲੱਗਦਾ ਸੀ

ਸਤੰਬਰ 1950 ਦੇ ਅਰੰਭ ਵਿਚ ਮੈਂ ਪੜ੍ਹਾਉਣ ਲੱਗਾ ਸਾਂਮਾਸਟਰ ਮੂਲ ਰਾਜ ਨੂੰ ਮੇਰੇ ਉੱਤੇ ਯਕੀਨ ਸੀ ਕਿ ਜੇ ਮੈਂ ਵਿਦਿਆਰਥੀ ਚੰਗਾ ਰਿਹਾ ਸਾਂ ਤਾਂ ਅਧਿਆਪਕ ਵੀ ਚੰਗਾ ਹੀ ਰਹਾਂਗਾਇਹ ਗੱਲ ਸਾਬਤ ਵੀ ਹੋ ਗਈਛੇਤੀ ਹੀ ਮੁੰਡੇ ਮੇਰੇ ਪੀਰੀਅਡ ਨੂੰ ਚਾਅ ਨਾਲ ਉਡੀਕਣ ਲੱਗ ਪਏਇਨ੍ਹਾਂ ਮੁੰਡਿਆਂ ਵਿਚ ਕੁੱਝ ਅਜੇਹੇ ਮੁੰਡੇ ਵੀ ਸਨ, ਜਿਹੜੇ ਮੇਰੇ ਸਿਆਸੀ ਝੁਕਾਅ ਕਰਕੇ ਵੀ ਮੇਰੇ ਵਧੇਰੇ ਨੇੜੇ ਸਨ

ਪਿੰਡ ਮਾਣਕਾਂ ਦਾ ਬਨਾਰਸੀ ਦਾਸ ਸੀਉਹਦੇ ਤਾਂ ਮੇਰੇ ਨਾਲ ਲੰਮੇ ਸਮੇਂ ਲਈ ਦੋਸਤਾਨਾ ਸੰਬੰਧ ਬਣ ਰਹੇਸਾਲ ਕੁ ਪਹਿਲਾਂ ਤਾਂ ਉਹ ਉੱਥੇ ਹੀ ਨੌਵੀਂ ਜਮਾਤ ਵਿਚ ਪੜ੍ਹਦਾ ਸੀ ਤੇ ਮੈਂ ਦਸਵੀਂ ਵਿਚਉਹਦਾ ਰੰਗ ਕੁੱਝ ਵਧੇਰੇ ਹੀ ਪੱਕਾ ਸੀਨੈਣ ਨਕਸ਼ ਤਿੱਖੇ ਸਨਚਿੱਟੀ ਪੱਗ ਠੁੱਕ ਨਾਲ ਬੰਨ੍ਹਦਾ ਸੀਪੜ੍ਹਨ ਵਿਚ ਉਹ ਆਪਣੀ ਜਮਾਤ ਵਿਚ ਕਿਸੇ ਤੋਂ ਵੀ ਪਿੱਛੇ ਨਹੀਂ ਸੀਉਰਦੂ ਲਿਖਦਾ ਸੀ ਤਾਂ ਮੋਤੀ ਪਰੋ ਦਿੰਦਾ ਸੀਜਮਾਤ ਵਿਚ ਬਹੁਤੇ ਸਵਾਲ ਉਹੀ ਕਰਦਾ ਸੀਉਹਦੇ ਸਵਾਲ ਬਹੁਤੇ ਸਮਾਜੀ ਤੇ ਸਿਆਸੀ ਵਰਤਾਰੇ ਵਾਰੇ ਹੀ ਹੁੰਦੇ ਸਨਇਸ ਤਰ੍ਹਾਂ ਮੈਨੂੰ ਆਪਣੇ ਖਿਆਲਾਂ ਦਾ ਪਰਚਾਰ ਕਰਨ ਦਾ ਮੌਕਾ ਮਿਲ ਜਾਂਦਾ ਸੀਮੇਰੇ ਇਹ ਸਕੂਲ ਛੱਡ ਜਾਣ ਤੋਂ ਪਿੱਛੋਂ ਵੀ ਕਈ ਸਾਲ ਉਹਦੇ ਪੱਤਰ ਆਉਂਦੇ ਰਹੇਉਹ ਜੀਵਨ ਵਿਚ ਕੋਈ ਨਵਾਂ ਕਦਮ ਚੁੱਕਣ ਤੋਂ ਪਹਿਲਾਂ ਮੇਰੀ ਸਲਾਹ ਜ਼ਰੂਰ ਪੁੱਛਦਾ ਸੀਛੇਤੀ ਹੀ ਉਹ ਬਾਲਮੀਕੀ ਤੋਂ ਮਸੀਹੀ ਬਣ ਗਿਆ ਸੀਗੱਲ ਇਸ ਤਰ੍ਹਾਂ ਹੋਈ ਕਿ ਨਕੋਦਰ ਵਲ ਦਾ ਕੋਈ ਬੰਦਾ ਅਮਰੀਕਾ ਵਿਚ ਲੰਮੇ ਸਮੇਂ ਤੋਂ ਰਹਿ ਰਿਹਾ ਸੀਉਹ ਵੀ ਮਸੀਹੀ ਬਣ ਚੁੱਕਾ ਸੀ ਤੇ ਸੀ ਵੀ ਬਨਾਰਸੀ ਦਾਸ ਦੀ ਜਾਤ ਬਰਾਦਰੀ ਦਾਉਹ ਉਨ੍ਹਾਂ ਦਿਨਾਂ ਵਿਚ ਦੇਸ ਆਇਆ ਹੋਇਆ ਸੀਉਹਦਾ ਪੁੱਤ ਕੋਈ ਨਹੀਂ ਸੀ ਦੋ ਧੀਆਂ ਹੀ ਸਨਇੱਕ ਧੀ ਲਈ ਉਹਨੇ ਬਨਾਰਸੀ ਨੂੰ ਪਸੰਦ ਕਰ ਲਿਆ ਪਰ ਸ਼ਰਤ ਇਹ ਰੱਖ ਦਿੱਤੀ ਕਿ ਉਹ ਮਸੀਹੀ ਬਣ ਜਾਵੇਬਨਾਰਸੀ ਦਾਸ ਨੇ ਪੱਤਰ ਲਿਖ ਕੇ ਮੇਰੀ ਸਲਾਹ ਪੁੱਛੀਮੈਂ ਉੱਤਰ ਵਿਚ ਲਿਖ ਦਿੱਤਾ, “ਕਰ ਉਵੇਂ ਹੀ ਜਿਵੇਂ ਤੇਰਾ ਦਿਲ ਕਹਿੰਦਾ ਹੈਮੇਰਾ ਖਿਆਲ ਹੈ ਕਿ ਜਦ ਤੂੰ ਧਰਮ ਵਿਚ ਯਕੀਨ ਹੀ ਨਹੀਂ ਰੱਖਦਾ ਤਾਂ ਬਾਲਮੀਕੀ ਹੋਇਆ ਜਾਂ ਮਸੀਹੀ ਇਸ ਨਾਲ ਕੀ ਫਰਕ ਪੈਂਦਾ ਹੈਜੇ ਇਸ ਤਰ੍ਹਾਂ ਤੈਨੂੰ ਅਮਰੀਕਾ ਜਾਣ ਦਾ ਮੌਕਾ ਮਿਲਦਾ ਹੈ ਤਾਂ ਪਾਂਧਾ ਨਾ ਪੁੱਛਹਾਂ ਕਰ ਦੇਫੇਰ ਛੇਤੀ ਹੀ ਉਹ ਵਿਆਹ ਕਰਵਾ ਕੇ ਅਮਰੀਕਾ ਜਾ ਪੁੱਜਾਕੁੱਝ ਚਿਰ ਉਹਦੇ ਪੱਤਰ ਵੀ ਆਉਂਦੇ ਰਹੇਫੇਰ ਉਹ ਅਮਰੀਕੀ ਪ੍ਰਬੰਧ ਵਿਚ ਹੀ ਕਿਤੇ ਗੁੰਮ ਗੁਆਚ ਗਿਆ

ਬਨਾਰਸੀ ਦਾਸ ਦੇ ਪੇਂਡੂ ਤਿੰਨ ਕੁ ਮੁੰਡੇ ਹੋਰ ਸਨਉਨ੍ਹਾਂ ਦੇ ਮਾਪੇ ਕਮਿਊਨਿਸਟਾਂ ਦੇ ਹਮਾਇਤੀ ਸਨਇਸ ਕਰਕੇ ਇਹ ਮੁੰਡੇ ਮੇਰਾ ਬਹੁਤ ਤੇਹ ਤੇ ਸਤਿਕਾਰ ਕਰਦੇ ਸਨਇਨ੍ਹਾਂ ਨੂੰ ਪਤਾ ਸੀ ਕਿ ਥੋੜਾ ਚਿਰ ਹੋਇਆ ਮੇਰੀ ਪਤਨੀ ਦਾ ਦੇਹਾਂਤ ਹੋ ਗਿਆ ਸੀਉਨ੍ਹਾਂ ਦੀ ਮਸੂਮੀਅਤ ਤੇ ਸੁਹਿਰਦਤਾ ਹੀ ਸਮਝਣੀ ਚਾਹੀਦੀ ਹੈ ਕਿ ਉਹ ਮੇਰੇ ਦੁਖ ਵਿਚ ਸ਼ਰੀਕ ਸਨਪਤਾ ਨਹੀਂ ਕਦੋਂ ਉਹਨਾਂ ਆਪਸ ਵਿਚ ਸਲਾਹ ਮਸ਼ਵਰਾ ਕਰ ਲਿਆਇੱਕ ਦਿਨ ਬਨਾਰਸੀ ਕਹਿਣ ਲੱਗਾ, “ਮਾਸਟਰ ਜੀ! ਕੱਲ ਨੂੰ ਸਾਡੇ ਪਿੰਡ ਦੀ ਇੱਕ ਤੀਵੀਂ ਨੇ ਤੁਹਾਨੂੰ ਦੇਖਣ ਆਉਣਾਉਹਦੀ ਕੁੜੀ ਸੁਹਣੀ ਵੀ ਹੈ ਤੇ ਸਮਝਦਾਰ ਵੀਤੁਸੀਂ ਨਾਂਹ ਨਾ ਕਰ ਦਿਓ

ਉਨ੍ਹਾਂ ਮੁੰਡਿਆਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਹੀ ਹਾਣੀ ਜਿਹਾ ਇਹ ਮਾਸਟਰ ਕਿਹੋ ਜਿਹੇ ਮਾਨਸਕ ਸੰਤਾਪ ਵਿਚੋਂ ਲੰਘ ਰਿਹਾ ਸੀ? ਹਾਲੀਂ ਕੁੱਝ ਮਹੀਨੇ ਹੀ ਤਾਂ ਹੋਏ ਸਨ ਕਿ ਮੈਂ ਸਭ ਕੁੱਝ ਪਾ ਕੇ ਸਭ ਕੁੱਝ ਗੁਆ ਚੁੱਕਾ ਸਾਂਜ਼ਖਮ ਭਰਦੇ ਭਰਦੇ ਵੀ ਤਾਂ ਸਮਾਂ ਲੱਗਦਾ ਹੈਹਾਲੀਂ ਤਾਂ ਮੈਂ ਸੋਚ ਵੀ ਨਹੀਂ ਸਕਦਾ ਸਾਂ ਕਿ ਸੁਰਜੀਤ ਦੀ ਥਾਂ ਕੋਈ ਹੋਰ ਲੈ ਸਕਦੀ ਸੀਮੈਂ ਕਿਹਾ, “ਬਨਾਰਸੀ! ਪਹਿਲਾਂ ਮੈਨੂੰ ਤਾਂ ਪੁੱਛ ਲੈਣਾ ਸੀ, ਮੈਂ ਤਿਆਰ ਵੀ ਹਾਂ ਕਿ ਨਹੀਂਤੁਸੀਂ ਤਾਂ ਮੈਨੂੰ ਬੜੀ ਮੁਸ਼ਕਲ ਵਿਚ ਪਾ ਦਿੱਤਾ

ਮਾਸਟਰ ਜੀ! ਅਸੀਂ ਵੀ ਤਾਂ ਦੇਖਦੇ ਆਂ, ਜਦੋਂ ਤੁਸੀਂ ਗੱਲਾਂ ਕਰਦੇ ਕਰਦੇ ਇੱਕ ਦਮ ਉਦਾਸ ਹੋ ਜਾਂਦੇ ਆਂਅਸੀਂ ਵੀ ਤਾਂ ਮਹਿਸੂਸ ਕਰਦੇ ਆਂਸਾਡੇ ਅੰਦਰ ਵੀ ਤਾਂ ਦਿਲ ਆ”, ਬਨਾਰਸੀ ਦਾਸ ਨੇ ਤਰਲਾ ਜਿਹਾ ਕਰਦਿਆਂ ਕਿਹਾ। 

ਮੈਂ ਉਹਦਾ ਦਿਲ ਰੱਖਣ ਲਈ ਕਹਿ ਦਿੱਤਾ, “ਚਲੋ ਦੇਖਿਆ ਜਾਵੇਗਾ ਕੱਲ ਨੂੰ

ਮੈਂ ਸੋਚ ਰਿਹਾ ਸਾਂ, “ਜੇ ਉਹ ਸੱਚੀਂ ਹੀ ਆ ਗਈ ਤਾਂ, ਸਿੱਧਾ ਜਵਾਬ ਦੇਣ ਦੀ ਥਾਂ ਕੋਈ ਬਹਾਨਾ ਜਿਹਾ ਬਣਾ ਕੇ ਟਾਲ ਦੇਵਾਂਗਾ

ਤੇ ਦੂਜੇ ਦਿਨ ਉਹ ਸੱਚੀਂ ਆ ਗਈਉਹਦੀਆਂ ਜਬਲ਼ੀਆਂ ਜੇਹੀਆਂ ਨੇ ਮੇਰਾ ਰਾਹ ਸੁਖਾਲਾ ਕਰ ਦਿੱਤਾਉਹ ਨੇ ਕਿਹਾ, “ਕਾਕਾ! ਮੇਰੀ ਕੁੜੀ ਦਸ ਜਮਾਤਾਂ ਪਾਸ ਹੈਪਹਿਲਾਂ ਉਹਨੇ ਬਾਲ-ਉਪਦੇਸ਼ ਪੜ੍ਹਿਆ, ਫੇਰ ਨਿਤਨੇਮ ਦਾ ਗੁਟਕਾ, ਫੇਰ ਪੰਜ-ਗ੍ਰੰਥੀ ਤੇ ਫੇਰ----
ਮੈਂ ਸਮਝ ਗਿਆ, ਉਹ ਕਿਹੋ ਜੇਹੀਆਂ ਜਮਾਤਾਂ ਪਾਸ ਸੀਮੈਂ ਵਿਚੋਂ ਹੀ ਟੋਕ ਕੇ ਕਿਹਾ, “ਮਾਈ! ਮੈਂ ਤਾਂ ਇੰਨਾ ਪੜ੍ਹਿਆ ਹੋਇਆ ਨਹੀਂਇਹ ਤਾਂ ਬੇਇਨਸਾਫੀ ਹੋਵੇਗੀ ਇੰਨੀ ਪੜ੍ਹੀ ਕੁੜੀ ਨਾਲ

ਕੋਈ ਗੱਲ ਨਹੀਂ ਕਾਕਾ! ਜੇ ਤੂੰ ਘੱਟ ਪੜ੍ਹਿਆ ਹੋਇਆਂਮਾਸਟਰ ਲੱਗਿਆ ਹੋਇਆਂਹੋਰ ਕੀ ਚਾਹੀਦਾ?” ਮੈਂ ਸਮਝ ਗਿਆ ਕਿ ਮੇਰਾ ਵਿਅੰਗ ਉਹਦੇ ਸਿਰ ਉੱਤੋਂ ਲੰਘ ਗਿਆ ਸੀ

ਮੈਂ ਕਿਹਾ, “ਮਾਈ! ਹਾਲੀਂ ਕੁੱਝ ਮਹੀਨੇ ਹੀ ਹੋਏ ਹਨ, ਮੇਰੀ ਪਹਿਲੀ ਪਤਨੀ ਨੂੰ ਸੁਰਗਵਾਸ ਹੋਇਆਂਹਾਲੀਂ ਤਾਂ ਜਿਵੇਂ ਲੋਕ ਕਹਿੰਦੇ ਹੁੰਦੇ ਹਨ, ਉਹਦਾ ਸਿਵਾ ਵੀ ਠੰਢਾ ਨਹੀਂ ਹੋਇਆਮੈਂ ਇੰਨੀ ਛੇਤੀ ਕਿਵੇਂ ਕਰ ਸਕਦਾ ਹਾਂ?”

ਮੇਰੀ ਪਹਿਲੀ ਪਤਨੀ ਦੀ ਮੌਤ ਬਾਰੇ ਸੁਣ ਕੇ ਉਹ ਜ਼ਰਾ ਕੁ ਠਰ ਗਈ ਤੇ ਫੇਰ ਕਹਿਣ ਲੱਗੀ, “ਚੰਗਾ ਫੇਰ ਜਿਵੇਂ ਤੇਰੀ ਮਰਜ਼ੀ, ਉੱਦਾਂ ਮੇਰੀ ਧੀ ਸੁਹਣੀ ਬਹੁਤ ਆਰੰਗ ਜ਼ਰਾ ਪਕਾ ਆ ਤਾਂ ਕੀ ਆ

ਉਹ ਜਿਵੇਂ ਆਈ ਸੀ ਉਵੇਂ ਹੀ ਤੁਰ ਗਈਕਿੰਨੇ ਭੋਲ਼ੇ ਸਨ ਸਾਡੇ ਲੋਕ, ਕਿੰਨੇ ਸੁਹਿਰਦ ਸਨ ਮੇਰੇ ਵਿਦਿਆਰਥੀ!

-------------------------------------------

ਮੇਰੇ ਲਈ ਸੰਭਵ ਰਾਹ ਇਕ ਹੀ ਰਹਿ ਗਿਆ ਸੀ ਕਿ ਪੜ੍ਹਾਉਂਦਾ ਹੋਇਆ ਪਹਿਲਾਂ ਪ੍ਰਾਈਵੇਟ ਗਿਆਨੀ ਦਾ ਇਮਤਿਹਾਨ ਪਾਸ ਕਰਾਂ ਤੇ ਫੇਰ ਬੀ. ਏ. ਦੇ ਹੋਰ ਵਿਸ਼ੇਇਸ ਤਰ੍ਹਾਂ ਨਾਲ ਦੀ ਨਾਲ ਅਧਿਆਪਕੀ ਕਰ ਕੇ ਰੋਟੀ ਦਾ ਮਸਲਾ ਵੀ ਥੋੜ੍ਹਾ ਬਹੁਤ ਹੱਲ ਹੁੰਦਾ ਰਹਿਣਾ ਸੀਇੱਕ ਮਹੀਨੇ ਦੇ ਅੰਦਰ ਅੰਦਰ ਗਿਆਨੀ ਦੇ ਕੋਰਸ ਦੀਆਂ ਸਾਰੀਆਂ ਕਿਤਾਬਾਂ ਲੈ ਆਇਆਕੋਰਸ ਵਿਚ ਜਿਹੜੀਆਂ ਕਿਤਾਬਾਂ ਲੱਗੀਆਂ ਹੋਈਆਂ ਸਨ, ਉਨ੍ਹਾਂ ਵਿਚੋਂ ਬਹੁਤੀਆਂ ਮੈਂ ਪਹਿਲਾਂ ਹੀ ਪੜ੍ਹੀਆਂ ਹੋਈਆਂ ਸਨਉਨ੍ਹਾਂ ਨੂੰ ਸਿਰਫ਼ ਤਰਤੀਬਵਾਰ ਤੇ ਇਮਤਿਹਾਨ ਨੂੰ ਮੁੱਖ ਰੱਖ ਕੇ ਦੁਹਰਾਉਣ ਦੀ ਲੋੜ ਹੀ ਸੀਪਹਿਲਾਂ ਵੀ ਥੋਕ ਵਿਚ ਸਾਹਿਤ ਪੜ੍ਹ ਹੀ ਰਿਹਾ ਸਾਂਇਸ ਲਈ ਕੋਈ ਬਹੁਤੀ ਔਕੜ ਨਹੀਂ ਸੀਅਗਲੇ ਸਾਲ ਅਪ੍ਰੈਲ ਦੇ ਮਹੀਨੇ ਵਿਚ ਇਮਤਿਹਾਨ ਸੀਤਿਆਰੀ ਅਰੰਭ ਹੋ ਗਈ

ਅਗਲਾ ਸਾਲ ਵੀ ਆ ਗਿਆ ਤੇ ਅਪ੍ਰੈਲ ਮਹੀਨਾ ਵੀ ਤੇ ਇਮਤਿਹਾਨ ਦੇ ਸੈਂਟਰ ਦਾ ਪਤਾ ਤੇ ਤਰੀਕਾਂ ਵੀ ਮਿਲ ਗਈਆਂਸੈਂਟਰ ਫਗਵਾੜੇ ਦੇ ਸਨਾਤਨ ਧਰਮ ਕੰਨਿਆ ਮਹਾਂ ਵਿਦਿਆਲੇ ਵਿਚ ਸੀ ਇਮਤਿਹਾਨ ਦੇ ਦਿਨਾਂ ਵਿਚ ਉੱਥੇ ਜਾ ਕੇ ਰਹਿਣਾ ਵੀ ਜ਼ਰੂਰੀ ਸੀਸੈਂਟਰ ਵਿਚ ਆਪਣੀ ਸੀਟ ਦੇਖਣ ਗਏ ਦਾ ਮੇਲ ਇੱਕ ਹੋਰ ਬੰਦੇ ਨਾਲ ਹੋ ਗਿਆਉਹ ਪਿੰਡ ਖਾਨ ਖਾਨਾ ਤੋਂ ਸੀਉਹਦਾ ਨਾਉਂ ਪ੍ਰੀਤਮ ਸਿੰਘ ਸੀਉਹਨੇ ਸੁਝਾ ਦਿੱਤਾ, “ਇਮਤਿਹਾਨ ਦੇ ਦਿਨਾਂ ਲਈ ਇਕੱਠੇ ਕਮਰਾ ਕਿਰਾਏ ਤੇ ਲੈ ਲੈਂਦੇ ਹਾਂਉਹਦਾ ਸੁਝਾਅ ਮੈਨੂੰ ਵੀ ਸੂਤ ਬੈਠਦਾ ਸੀਸਰਾਫਾਂ ਦੇ ਬਾਗ ਦੇ ਨੇੜੇ ਚੁਬਾਰੇ ਦਾ ਇੱਕ ਕਮਰਾ ਲੈ ਲਿਆ

ਸਾਡੇ ਸਾਹਮਣੇ ਵਾਲੇ ਕਮਰੇ ਵਿਚ ਕੋਈ ਪੁਲਸੀਆ ਆਪਣੀ ਤੀਵੀਂ ਨਾਲ ਰਹਿੰਦਾ ਸੀਉਹ ਸਾਨੂੰ ਵਿਹੜੇ ਵਿਚ ਮੰਜਾ ਡਾਹ ਕੇ ਬੈਠੇ ਦੇਖ ਕੇ ਬਾਹਰ ਨਿਕਲਿਆ ਤੇ ਸਾਡੇ ਵੱਲ ਗੋਹ ਨਾਲ ਦੇਖਿਆ ਤੇ ਕਿਹਾ, “ਸੁਣੋ ਓਏ ਮੁੰਡਿਓ! ਮੈਂ ਆਹ ਲਕੀਰ ਵਾਹੁਣ ਲੱਗਾਇਸ ਲਕੀਰ ਤੋਂ ਅੱਗੇ ਨਹੀਂ ਆਉਣਾ, ਨਹੀਂ ਤਾਂ ਤੁਹਾਨੂੰ ਪਤਾ ਹੀ ਹੋਣਾ, ਅਸੀਂ ਕੀ ਕਰਦੇ ਹੁੰਦੇ ਆਂਇਹ ਕਹਿ ਕੇ ਉਹਨੇ ਹੱਥ ਵਿਚ ਫੜੇ ਡੰਡੇ ਨਾਲ ਵਿਹੜੇ ਦੇ ਵਿਚਾਲੇ ਲਕੀਰ ਕੱਢ ਦਿੱਤੀ

ਕੋਈ ਨਾ, ਸਰਦਾਰ ਜੀ! ਅਸੀਂ ਤਾਂ ਹਫਤੇ ਕੁ ਲਈ ਇੱਥੇ ਰਹਿਣਾ ਇਮਤਿਹਾਨ ਦੇਣ ਆਏ ਆਂ, ਮੁੱਕਣ ਤੇ ਚਲੇ ਜਾਣਾ ਹੈਤੁਸੀਂ ਫਿਕਰ ਨਾ ਕਰੋ”, ਮੇਰੇ ਨਾਲ ਵਾਲੇ ਸਾਥੀ ਨੇ ਕਿਹਾ

ਉਹ ਤਾਂ ਠੀਕ ਆਮੈਂ ਕਿਹਾ ਦੱਸ ਦੇਵਾਂ, ਐਵੇਂ ਭੁਲੇਖੇ ਵਿਚ ਨਾ ਰਹਿਣ”  ਉਹਦੀ ਆਕੜ ਵਿਚ ਰਤੀ ਫਰਕ ਨਹੀਂ ਸੀ ਪਿਆ

ਮੈਂ ਸੋਚ ਰਿਹਾ ਸਾਂ, ਸ਼ਾਇਦ ਇਹ ਬੰਦਾ ਲਕੀਰ ਨਾਲ ਲੈ ਕੇ ਹੀ ਜੰਮਿਆਂ ਹੋਵੇਗੱਲ ਤਾਂ ਇੰਨੀ ਕੁ ਸੀ ਕਿ ਉਹਦੀ ਤੀਵੀਂ ਜ਼ਰਾ ਦੇਖਣ ਨੂੰ ਮਾੜੀ ਨਹੀਂ ਸੀਉਮਰ ਦੀ ਵੀ ਉਹਦੇ ਨਾਲੋਂ ਕੁੱਝ ਘੱਟ ਹੀ ਜਾਪਦੀ ਸੀਇਹ ਲੋਕ ਤੀਵੀਂ ਦਾ ਦਿਲ  ਜਿੱਤਣ ਦੀ ਤਾਂ ਯੋਗਤਾ ਰੱਖਦੇ ਨਹੀਂ ਹੁੰਦੇ ਖ਼ਾਹ-ਮਖ਼ਾਹ ਦੂਜਿਆਂ ਤੇ ਸ਼ਕ ਦੀ ਨਿਗਾਹ ਰੱਖਣੋਂ ਹਟਦੇ ਨਹੀਂ

ਪਰਚੇ ਚੰਗੇ ਹੋ ਗਏਅਸੀਂ ਵਾਪਸ ਆਪਣੇ ਘਰਾਂ ਨੂੰ ਤੁਰ ਆਏ।  ਪਾਸ ਨਾ ਹੋਣ ਦਾ ਤਾਂ ਕੋਈ ਡਰ ਹੀ ਨਹੀਂ ਸੀਪਾਸ ਵੀ ਮੈਂ ਚੰਗੇ ਨੰਬਰਾਂ ਨਾਲ ਹੋ ਗਿਆਬੜਾ ਸੁਆਦ ਜਿਹਾ ਆਇਆ ਗਿਆਨੀ ਦਾ ਸਰਟੀਫੀਕੇਟ ਪ੍ਰਾਪਤ ਕਰ ਕੇਗਿਆਨੀ ਦਾ ਇਮਤਿਹਾਨ ਪੰਜਾਬੀ ਦੀ ਬੀ.ਏ. ਆਨਰਜ਼ ਦੇ ਬਰਾਬਰ ਸਮਝਿਆ ਜਾਂਦਾ ਸੀਦੂਜੀ ਇਹ ਵੀ ਖੁਸ਼ੀ ਸੀ ਕਿ ਹੁਣ ਪੂਰੀ ਬੀ. ਏ. ਕਰਨ ਲਈ ਰਾਹ ਖੁਲ੍ਹ ਗਿਆ ਸੀ

ਪਹਿਲਾਂ ਪਹਿਲਾਂ ਮੈਂ ਆਪਣੇ ਨਾਉਂ ਨਾਲ ਚਾਅ ਚਾਅ ਵਿਚ ਗਿਆਨੀ ਲਿਖਣ ਲੱਗ ਪਿਆ ਸਾਂਮੁੰਡੇ ਸਾਰੇ ਪਹਿਲਾਂ ਹੀ ਮੈਨੂੰ ਮਾਸਟਰ ਜੀ ਕਹਿੰਦੇ ਸਨਇਸ ਲਈ ਮੈਂ ਆਪਣੇ ਨਾਉਂ ਦੇ ਆਖਰ ਵਿਚ ਗਿਆਨੀ ਲਿਖਦਾ ਸਾਂਛੇਤੀ ਹੀ ਅਹਿਸਾਸ ਹੋ ਗਿਆ ਕਿ ਇਸ ਤਰ੍ਹਾਂ ਆਪਣੇ ਨਾਉਂ ਨਾਲ ਆਪਣੀ ਵਿੱਦਿਅਕ ਯੋਗਤਾ ਦੀ ਫੱਟੀ ਲਾਈ ਰੱਖਣ ਵਾਲਾ ਬੰਦਾ ਹੋਛਾ ਜਿਹਾ ਲੱਗਦਾ ਹੈ, ਤਾਂ ਮੈਂ ਆਪਣੇ ਨਾਉਂ ਨਾਲੋਂ ਇਹ ਪੂਛ ਲਾਉਣੋਂ ਹਟ ਗਿਆਨਾਲੇ ਸਤਾਰੋਂ ਸੇ ਆਗੇ ਜਹਾਂ ਔਰ ਵੀਸਨਇਹ ਗਿਆਨੀ ਦਾ ਇਮਤਿਹਾਨ ਤਾਂ ਇੱਕ ਪੜਾਅ ਸੀ

ਪਬਲਿਕ ਹਾਈ ਸਕੂਲ ਫਰਾਲਾ ਵਿਚ ਪੜ੍ਹਾਉਂਦਿਆਂ ਹੀ ਲਗਾਤਾਰ ਪੜ੍ਹਨ ਦੀ ਆਦਤ ਬਣ ਗਈ ਸੀਪੰਜਾਬੀ ਸਾਹਿਤ ਪੜ੍ਹਨ ਦਾ ਤਾਂ ਮੈਂ ਚਿਰਾਂ ਤੋਂ ਸ਼ੌਕੀਨ ਸਾਂ, ਹੁਣ ਮਾਰਕਸਵਾਦ ਬਾਰੇ ਜਾਣਨ/ਸਮਝਣ ਦਾ ਵੀ ਸ਼ੌਕ ਲੱਗ ਗਿਆ ਸੀਕਮਿਊਨਿਸਟ ਪਾਰਟੀ ਦਾ ਸਪਤਾਹਕ ਪੱਤਰ ਪਰਵਾਨਾਵੀ ਮੰਗਵਾਉਣ ਲੱਗ ਪਿਆ ਸਾਂ।  ਗੁਰਬਖਸ਼ ਸਿੰਘ ਦਾ ਰਸਾਲਾ ਪ੍ਰੀਤਲੜੀਤੇ ਨਾਨਕ ਸਿੰਘ ਨਾਵਲਿਸਟ ਦਾ ਨਵਾਂ ਨਵਾਂ ਸ਼ੁਰੂ ਹੋਇਆ ਰਸਾਲਾ ਲੋਕ ਸਾਹਿਤਵੀ ਪੱਕੇ ਤੌਰ ਤੇ ਆਪਣੇ ਨਾਉਂ ਜਾਰੀ ਕਰਵਾ ਲਏ ਸਨਪਾਰਟੀ ਦਾ ਸਿਧਾਂਤਿਕ ਪਰਚਾ ਸਾਡਾ ਜੁਗਦਿਲੀ ਤੋਂ ਦੇਵ ਰਾਜ ਚਾਨਣਾ ਦੀ ਸੰਪਾਦਕੀ ਹੇਠ ਨਿਕਲਦਾ ਸੀ, ਉਹ ਵੀ ਜਿੰਨਾ ਚਿਰ ਨਿਕਲਦਾ ਰਿਹਾ ਪੜ੍ਹਦਾ ਰਿਹਾ। 

ਮਾਰਕਸਵਾਦ ਦੇ ਸਿਧਾਂਤ ਦੀ ਸੂਝ ਹਾਸਲ ਕਰਨ ਲਈ ਇਨ੍ਹਾਂ ਦਿਨਾਂ ਵਿਚ ਹੀ ਸਮਾਜਕ ਤੇ ਇਤਿਹਾਸਕ ਭੌਤਕਵਾਦ”, “ਕਮਿਊਨਿਸਟ ਮੈਨੀਫੈਸਟੋ”, “ਰਾਜਨੀਤਕ ਆਰਥਿਕਤਾਤੇ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦਾ ਇਤਿਹਾਸਆਦਿ ਪੁਸਤਕਾਂ ਵੀ ਪੜ੍ਹ ਲਈਆਂਜੋ ਕੁੱਝ ਇਨ੍ਹਾਂ ਕਿਤਾਬਾਂ ਵਿਚ ਕਿਹਾ ਗਿਆ ਸੀ ਮੈਨੂੰ ਲੱਗਿਆ, ਇਹੀ ਤਾਂ ਗੁਰਬਾਣੀ ਦੀ ਸਿੱਖਿਆ ਸੀ ਤੇ ਇਹੀ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਆਦਰਸ਼ ਸੀਆਦਮੀ ਆਪਣੇ ਮਾਨਸਕ ਝੁਕਾਵਾਂ ਦਾ ਕਿੰਨਾ ਗ਼ੁਲਾਮ ਹੁੰਦਾ ਹੈ? ਮੈਂ ਜੋ ਕੁੱਝ ਵੀ ਪੜ੍ਹਦਾ ਸਾਂ ਉਹਨੂੰ ਆਪਣੇ ਹੀ ਮਾਨਸਕ ਝੁਕਾਵਾਂ ਅਨੁਸਾਰ ਅਚੇਤ ਤੌਰ ਤੇ ਢਾਲ ਲੈਂਦਾ ਸਾਂਮੇਰੇ ਲਈ ਉਸ ਵੇਲੇ ਮਾਰਕਸਵਾਦ ਸੁਖਾਵੀਂ ਸੁਧਰੀ ਜਿ਼ੰਦਗੀਤੇ ਸਾਂਵੀਂ ਪੱਧਰੀ ਜਿ਼ੰਦਗੀਤੋਂ ਵੱਧ ਹੋਰ ਕੁੱਝ ਵੀ ਨਹੀਂ ਸੀ

ਫਰਾਲੇ ਵਿਚ ਇੱਕ ਕਮਿਊਨਿਸਟ ਪਾਰਟੀ ਦਾ ਵਰਕਰ ਸੀ ਮਹਿੰਗਾ ਸਿੰਘਉਹ ਵੀ ਕਿਤੇ ਕਿਤੇ ਮਿਲ ਪੈਂਦਾ ਸੀਬਹੁਤੀ ਗੱਲ ਨਹੀਂ ਹੁੰਦੀ ਸੀਉਸ ਵੇਲੇ ਕਮਿਊਨਿਸਟ ਪਾਰਟੀ  ਗ਼ੈਰ ਕਾਨੂੰਨੀ ਕੀਤੀ ਹੋਈ ਸੀਕਿਉਂ ਕੀਤੀ ਸੀ? ਇੰਨਾ ਕੁ ਹੀ ਪਤਾ ਲਗਦਾ ਸੀ ਕਿ ਉਸ ਵੇਲੇ ਸਰਕਾਰ ਸਰਮਾਏਦਾਰਾਂ ਦੀ ਸੀ ਤੇ ਕਮਿਊਨਿਸਟ ਇਹਨੂੰ ਲਾਹ ਕੇ ਮਜ਼ਦੂਰਾਂ ਕਿਸਾਨਾਂ ਦਾ ਰਾਜ ਲਿਆਉਣਾ ਚਾਹੁੰਦੇ ਸਨਬਹੁਤੀ ਜਾਣਕਾਰੀ ਪ੍ਰਾਪਤ ਨਾ ਹੋਣ ਦਾ ਕਾਰਣ ਮੇਰਾ ਸੰਗਾਊ ਸੁਭਾ ਵੀ ਹੋ ਸਕਦਾ ਸੀਮੇਰੇ ਲਈ ਉਸ ਵੇਲੇ ਰੰਗ ਦੋ ਹੀ ਸਨ: ਚਿੱਟਾ ਜਾਂ ਕਾਲਾਹੋਰ ਰੰਗ ਕੋਈ ਹੋ ਹੀ ਨਹੀਂ ਸਕਦਾ ਸੀਜੇ ਕੋਈ ਭੂਰਾ ਰੰਗ ਹੋਵੇਗਾ ਵੀ ਤਾਂ ਉਹ ਕਾਲੇ ਰੰਗ ਨੂੰ ਲੁਕਾਉਣ ਦਾ ਯਤਨ ਹੀ ਹੋਵੇਗਾਉਹੀ ਮਿਥਿਹਾਸਕ ਦੇਵਤੇ ਤੇ ਰਾਖਸ਼ਾਂ ਦੀ ਕਹਾਣੀ, ਦੇਵਤੇ ਸਾਰੇ ਚਿੱਟੇ ਤੇ ਰਾਖਸ਼ ਸਾਰੇ ਕਾਲੇ।  ਕਮਿਊਨਿਸਟਾਂ ਵਿਚ ਵੀ ਇਨਸਾਨਾਂ ਵਾਲੀਆਂ ਕਮਜ਼ੋਰੀਆਂ ਹੋ ਸਕਦੀਂਆਂ ਸਨ, ਇਹ ਕਦੇ ਸੋਚਿਆ ਵੀ ਨਹੀਂ ਸੀਨਾ ਕਿਸੇ ਹੋਰ ਖਿਆਲਾਂ ਦੇ ਕਿਸੇ ਬੰਦੇ ਵਿਚ ਕੋਈ ਗੁਣ ਦਿਸਦੇ ਸਨ। 

ਬਹੁਤੇ ਕਮਿਊਨਿਸਟ ਜਾਂ ਤਾਂ ਜੇਲ੍ਹਾਂ ਵਿਚ ਸਨ ਜਾਂ ਭੂਮੀਗਤ ਸਨਜਿੰਨੇ ਕੁ ਬਾਹਰ ਸਨ, ਉਨ੍ਹਾਂ ਨੇ ਪੁਰਾਣੇ ਕਾਂਗਰਸੀ ਦੇਸ ਭਗਤ ਡਾਕਟਰ ਕਿਚਲੂ ਨੂੰ ਅੱਗੇ ਲਾ ਕੇ ਅਮਨ ਲਹਿਰ ਸ਼ੁਰੂ ਕੀਤੀ ਹੋਈ ਸੀਮੈਨੂੰ ਸ਼ੌਕ ਤੇ ਵਿਹਲ ਦੋਵੇਂ ਚੋਖੇ ਸਨ, ਇਸ ਲਈ ਦੂਰ ਦੂਰ ਤੱਕ ਵੀ ਅਮਨ ਕਾਨਫਰੰਸਾਂ ਦੇਖਣ ਚਲਾ ਜਾਂਦਾ ਸਾਂ ਕਮਿਊਨਿਸਟਾਂ ਨੇ ਆਪਣੀ ਅਮਨ-ਪਸੰਦੀ ਨੂੰ ਲੋਕਾਂ ਵਿਚ ਚੋਖਾ ਪਰਚਾਰ ਲਿਆ ਸੀ1950 ਵਿਚ ਦੁਸਾਂਝ ਕਲਾਂ ਵਿਚ ਸੂਬਾਈ ਅਮਨ ਕਾਨਫਰੰਸ ਹੋਈ ਸੀਇਸ ਵਿਚ ਹੀ ਪਹਿਲੀ ਵਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਵੀ ਦਰਸ਼ਨ ਹੋਏ ਸਨਉਹ ਉਸ ਵੇਲੇ ਪੰਜਾਬ ਅਮਨ ਕੌਂਸਲ ਦੇ ਪ੍ਰਧਾਨ ਸਨ ਕਮਿਊਨਿਸਟ ਪਾਰਟੀ ਅਮਨ ਲਹਿਰ ਦੀ ਸਟੇਜ ਨੂੰ ਆਪਣੀ ਪਾਰਟੀ ਦੇ ਪਰਚਾਰ ਲਈ ਕਿਵੇਂ ਵਰਤਦੀ ਸੀ, ਇਹ ਕਾਨਫਰੰਸ ਇਸ ਗੱਲ ਦਾ ਜਿ਼ੰਦਾ ਸਬੂਤ ਸੀਜਵਾਹਰ ਲਾਲ ਨਹਿਰੂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਸੀ ਜਿਵੇਂ ਕਿ ਉਹ ਸਾਮਰਾਜ ਦੀ ਪੂਛ ਬਣ ਗਿਆ ਹੋਵੇਸੰਤੋਖ ਸਿੰਘ ਧੀਰ ਨੇ ਇਸ ਕਾਨਫਰੰਸ ਵਿਚ ਇੱਕ ਕਵਿਤਾ ਪੜ੍ਹੀ ਸੀ, ਜਿਹਦੀਆਂ ਕੁੱਝ ਸਤਰਾਂ ਇਸ ਤਰ੍ਹਾਂ ਸਨ:-

ਆ ਵਣਜਾਰਿਆ ਬਹੁ ਵਣਜਾਰਿਆ
ਕਿੱਥੇ ਈ ਤੇਰਾ ਘਰ ਵੇ
ਪਿੰਡ ਦੀਆਂ ਕੁੜੀਆਂ ਆਖਣ ਤੈਨੂੰ
ਤੂੰ ਨਾ ਨਿਕਲਿਓਂ ਨਰ ਵੇ
ਲਹੂ ਸ਼ਹੀਦਾਂ ਦਾ
ਗਹਿਣੇ ਆਇਓਂ ਧਰ ਵੇ

ਇਹ ਸਤਰਾਂ ਸਪੱਸ਼ਟ ਤੌਰ ਤੇ ਨਹਿਰੂ ਦੀ ਵਿਦੇਸ਼ੀ ਪਾਲਿਸੀ ਤੇ ਚੋਟ ਸਨ।  ਇਹ ਤਾਂ ਮਾਮੂਲੀ ਜਿਹੀ ਗੱਲ ਸੀਤਾਰਾ ਚੰਦ ਗੁਪਤਾ ਨੇ ਇਸੇ ਸਟੇਜ ਤੋਂ ਬੋਲਦਿਆਂ ਜਵਾਹਰ ਲਾਲ ਨਹਿਰੂ ਤੇ ਚੋਟ ਮਾਰਦਿਆਂ ਕਿਹਾ ਸੀ:-ਜਵਾਹਰ ਲਾਲ ਅਮਰੀਕਨ ਸਾਮਰਾਜ ਕੀ ਦੁੰਮ ਸੇ ਬੰਧਾ ਹੂਆ ਹੈਜਿਧਰ ਅਮਰੀਕਨ ਸਾਮਰਾਜ ਜਾਤਾ ਹੈ, ਨਹਿਰੂ ਉਧਰ ਹੀ ਘਸੀਟਾ ਜਾ ਰਹਾ ਹੈਉਸ ਵੇਲੇ ਮੈਂ ਜੋ ਕੁੱਝ ਵੀ ਇਨ੍ਹਾਂ ਕਾਨਫਰੰਸਾਂ ਵਿਚ ਸੁਣਦਾ ਸਾਂ, ਪੱਥਰ ਤੇ ਲਕੀਰ ਵਾਂਗ ਸੱਚ ਮੰਨ ਲੈਂਦਾ ਸਾਂਕਿੰਤੂ ਪ੍ਰੰਤੂ ਤਾਂ ਹਾਲੀਂ ਸਿੱਖਿਆ ਹੀ ਨਹੀਂ ਸੀਬੱਸ ਯਕੀਨ ਜਿਹਾ ਬਣ ਗਿਆ ਸੀ ਕਿ ਹਾਲੀਂ ਅਸਲ ਆਜ਼ਾਦੀ ਆਈ ਨਹੀਂਚਿੱਟੇ ਲੁਟੇਰਿਆਂ ਦੀ ਥਾਂ ਉਨ੍ਹਾਂ ਦੇ ਗੁਮਾਸ਼ਤੇ ਕਾਲੇ ਲੁਟੇਰੇ ਕੁਰਸੀਆਂ ਤੇ ਬਹਿ ਗਏ ਸਨ, ਹੋਰ ਕੁੱਝ ਨਹੀਂ ਬਦਲਿਆ।  ਅਸਲ ਆਜ਼ਾਦੀ ਲਈ ਤਾਂ ਕਮਿਊਨਿਸਟ ਲੜ ਰਹੇ ਸਨ

ਕੁਝ ਚਿਰ ਪਿੱਛੋਂ ਨਹਿਰੂ ਦੇ ਮੁਖ ਵਿਰੋਧੀ ਭਾਰਤ ਦੇ ਹੋਮ ਮਨਿਸਟਰ ਸਰਦਾਰ ਪਟੇਲ ਦਾ ਦੇਹਾਂਤ ਹੋ ਗਿਆ, ਜਵਾਹਰ ਲਾਲ ਨਹਿਰੂ ਹੀ ਕਾਂਗਰਸ ਦਾ    ਇੱਕੋ ਇੱਕ ਪ੍ਰਭਾਵਸ਼ਾਲੀ ਨੇਤਾ ਬਣ ਗਿਆ ਸੀਉਹਨੇ ਛੇਤੀ ਹੀ ਕਮਿਊਨਿਸਟ ਪਾਰਟੀ ਤੋਂ ਪਾਬੰਦੀ ਹਟਾ ਦਿੱਤੀ ਤੇ ਆਜ਼ਾਦ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਦਾ ਐਲਾਨ ਕਰ ਦਿੱਤਾ

ਸਾਰੇ ਕਮਿਊਨਿਸਟ ਜੇਲ੍ਹਾਂ ਵਿਚੋਂ ਰਿਹਾ ਕਰ ਦਿੱਤੇ ਸਨ ਬਹੁਤਿਆਂ ਦੇ ਵਰੰਟ ਵੀ ਮਨਸੂਖ ਹੋ ਗਏ ਸਨ ਕਮਿਊਨਿਸਟ ਪਾਰਟੀਆਂ ਵੀ ਆਪਣੇ ਤੌਰ ਤੇ ਚੋਣਾਂ ਲੜਨ ਲਈ ਮੈਦਾਨ ਵਿਚ ਕੁੱਦ ਪਈਆਂ ਸਨ, ਪਰ ਪਰਚਾਰ ਇਹੀ ਕਰ ਰਹੀਆਂ ਸਨ ਕਿ ਚੋਣਾਂ ਨਾਲ ਕੁੱਝ ਨਹੀਂ ਹੋਣਾਅਸਲ ਰਾਹ ਤਾਂ ਹਥਿਆਰਬੰਦ ਇਨਕਲਾਬ ਦਾ ਹੈਚੋਣਾਂ ਵਿਚ ਤਾਂ ਕੇਵਲ ਪਰਚਾਰ ਕਰਨ ਲਈ ਹਿੱਸਾ ਲਿਆ ਜਾ ਰਿਹਾ ਹੈਦੁਬਿਧਾ ਇਹ ਸੀ ਕਿ ਲੋਕ ਤਾਂ ਕਮਿਊਨਿਸਟਾਂ ਦੇ ਪਰਚਾਰ ਤੋਂ ਪ੍ਰਭਾਵਤ ਹੋ ਕੇ ਇਹ ਕਹਿ ਰਹੇ ਸਨ ਕਿ ਜੇ ਇਸ ਵਾਰ ਨਹੀਂ ਤਾਂ ਅਗਲੀ ਵਾਰ ਜ਼ਰੂਰ ਕਮਿਊਨਿਸਟ ਜਿੱਤ ਕੇ ਦੇਸ ਤੇ ਰਾਜ ਕਰਨਗੇਪਰ ਕਮਿਊਨਿਸਟ ਕਹਿ ਰਹੇ ਸਨ, ਚੋਣਾਂ ਦਾ ਰਾਹ ਹੀ ਗਲਤ ਹੈਮੇਰੀ ਉਸ ਵੇਲੇ ਦੀ ਸਮਝ ਅਨੁਸਾਰ ਉਹ ਜੋ ਕੁੱਝ ਵੀ ਕਹਿ ਰਹੇ ਸਨ, ਠੀਕ ਹੀ ਕਹਿ ਰਹੇ ਸਨ

ਭਾਰਤ ਦੀ ਕਮਿਊਨਿਸਟ ਪਾਰਟੀ ਦੀਆਂ ਕਾਨਫਰੰਸਾਂ ਥਾਂ ਪੁਰ ਥਾਂ ਹੋ ਰਹੀਆਂ ਸਨਮੈਂ ਨੇਮ ਹੀ ਬਣਾ ਲਿਆ ਸੀ ਕਿ ਆਲ਼ੇ ਦੁਆਲੇ ਹੋਣ ਵਾਲੀ ਹਰ ਕਾਨਫਰੰਸ ਵਿਚ ਼ਜਰੂਰ ਜਾਣਾ ਹੈਮੇਰੇ ਨਾਲ ਉਨ੍ਹਾਂ ਦਿਨਾਂ ਵਿਚ ਮੇਰੇ ਪਿੰਡ ਦੇ ਦੋ ਹੋਰ ਬੰਦੇ ਅਜੀਤ ਸਿੰਘ ਤੇ ਗੁਰਦੇਵ ਸਿੰਘ ਹੁੰਦੇ ਸਨ।  ਅਸੀਂ ਤਿੰਨੇ ਇਕੱਠੇ ਹੀ ਕਮਿਊਨਿਸਟਾਂ ਦੇ ਜਲਸੇ ਤੇ ਡਰਾਮੇ ਦੇਖਣ ਜਾਂਦੇ ਸਾਂਸਾਡਾ ਇਹ ਤ੍ਰੇਗੜਾ ਚਿਰਾਂ ਦਾ ਕਾਇਮ ਸੀਸਾਨੂੰ ਤਿੰਨਾਂ ਨੂੰ ਹੀ ਪੜ੍ਹਨ ਦਾ ਸ਼ੌਕ ਸੀਇਸ ਲਈ ਕਿਤਾਬਾਂ ਅਖ਼ਬਾਰਾਂ ਸਾਂਝੀਆਂ ਕਰਦੇ ਰਹਿੰਦੇ ਸਾਂ1948 ਦੇ ਨੇੜੇ ਤੇੜੇ ਸਾਡੇ ਉੱਤੇ ਅਕਾਲੀ ਦਲ ਦੇ ਪਰਚਾਰ ਦਾ ਕੁਝ ਕੁਝ ਅਸਰ ਹੋ ਗਿਆ ਸੀ ਤੇ ਅਸੀਂ  ਦੂਰ ਦੂਰ ਤੱਕ ਅਕਾਲੀ ਕਾਨਫਰੰਸਾਂ ਦੇਖਣ ਚਲੇ ਜਾਂਦੇ ਸਾਂਇਹ ਅਸਰ ਸਾਡੇ ਉੱਤੇ ਮਸਾਂ ਛੇ ਕੁ ਮਹੀਨੇ ਹੀ ਰਿਹਾਸਾਡੇ ਤਿੰਨਾਂ ਵਿਚੋਂ ਪਹਿਲਾਂ ਅਜੀਤ ਸਿੰਘ ਵਿਚ ਪ੍ਰੀਵਰਤਨ ਆਇਆ ਸੀਪੜ੍ਹਨ ਦਾ ਸ਼ੌਕ ਉਹਨੂੰ ਅਥਾਹ ਸੀ ਪਰ ਸਕੂਲੀ ਪੜ੍ਹਾਈ ਕੋਈ ਕੀਤੀ ਹੋਈ ਨਹੀਂ ਸੀ, ਬੁਨਿਆਦ ਕਮਜ਼ੋਰ ਸੀਫੇਰ ਵੀ ਉਹ ਅੰਮ੍ਰਿਤਸਰ ਨਿਹਾਲ ਸਿੰਘ ਰਸ ਦੇ ਗਿਆਨੀ ਕਾਲਜ ਵਿਚ ਜਾ ਦਾਖਲ ਹੋਇਆ ਸੀ ਇਮਤਿਹਾਨ ਤਾਂ ਉਹ ਪਾਸ ਨਾ ਕਰ ਸਕਿਆ, ਵਾਪਸ ਆਇਆ ਤਾਂ ਉਹਨੂੰ ਮਾਰਕਸਵਾਦ ਦੀ ਲਾਗ ਲੱਗੀ ਹੋਈ ਸੀਮੈਨੂੰ ਉਹਦੇ ਨਾਲ ਸਹਿਮਤ ਹੁੰਦਿਆਂ ਬਹੁਤਾ ਚਿਰ ਨਾ ਲੱਗਾਫੇਰ ਮੈਂ ਜਿੰਨੇ ਕੁ ਦਿਨ ਕਾਲਜ ਵਿਚ ਪੜ੍ਹਦਾ ਰਿਹਾ ਸਾਂ, ਮਾਰਕਸੀ ਵਿਚਾਰਧਾਰਾ ਦਾ ਅਸਰ ਗ੍ਰਹਿਣ ਕਰਨ ਤੋਂ ਨਹੀਂ ਬਚਿਆ ਸਾਂਹੁਣ ਅਸੀਂ ਤਿੰਨੇ ਹੀ ਕਮਿਊਨਿਸਟ ਅਖ਼ਬਾਰ ਪੜ੍ਹਦੇ ਸਾਂ ਤੇ ਪ੍ਰੀਤ ਲੜੀ ਦੇ ਪੱਕੇ ਪਾਠਕ ਵੀ ਬਣ ਗਏ ਸਾਂਸਾਨੂੰ ਗੁਰਬਖਸ਼ ਸਿੰਘ ਦੇ ਵਿਚਾਰਾਂ ਤੇ ਮਾਰਕਸੀ ਵਿਚਾਰਾਂ ਵਿਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਸੀਅਸੀਂ ਤਿੰਨੇ ਇਕੱਠੇ ਹੀ ਕਮਿਊਨਿਸਟਾਂ ਦੇ ਜਲਸੇ ਤੇ ਡਰਾਮੇ ਦੇਖਣ ਜਾਣ ਲੱਗ ਪਏ ਸਾਂ

ਮੈਂ ਆਪ ਵੀ ਕਮਿਊਨਿਸਟ ਉਮੀਦਵਾਰਾਂ ਲਈ ਪਰਚਾਰ ਕਰਨ ਤੁਰ ਪਿਆ ਸਾਂਇਸ ਪਰਚਾਰ ਦੇ ਸਮੇਂ ਮੈਨੂੰ ਅਨੋਖਾ ਜਿਹਾ ਅਨੁਭਵ ਹੋਇਆਮੈਂ ਉਸ ਵੇਲੇ ਪੂਰਾ ਵਿਸ਼ਵਾਸ ਰੱਖਦਾ ਸਾਂ ਕਿ ਗੁਰਬਾਣੀ, ਗੁਰਬਖਸ਼ ਸਿੰਘ ਪ੍ਰੀਤਲੜੀ ਤੇ ਮਾਰਕਸਵਾਦ ਦਾ ਇੱਕੋ ਸੁਨੇਹਾ ਹੈ, ਨੀਚਾਂ ਨੂੰ ਉੱਚੇ ਚੁੱਕਣਾ ਤੇ ਸਾਂਝੀਵਾਲਤਾ ਦੇ ਰਾਹ ਤੇ ਤੋਰਨਾਜੇ ਤੁਸੀਂ ਕੋਈ ਗੱਲ ਪੂਰੇ ਵਿਸ਼ਵਾਸ ਨਾਲ ਸੱਚੇ ਦਿਲੋਂ ਕਹਿੰਦੇ ਹੋ ਤਾਂ ਸੁਣਨ ਵਾਲੇ ਤੇ ਇਸਦਾ ਅਸਰ ਜਰੂਰ ਹੁੰਦਾ ਹੈਮੈਂ ਜਦ ਵੀ ਕਿਸੇ ਨਾਲ ਗੱਲ ਕਰਦਾ ਤਾਂ ਪ੍ਰੀਤ-ਲੜੀ ਵਾਲੀ ਪਿਆਰ ਭਿੰਨੀ ਸ਼ਬਦਾਵਲੀ ਵਰਤਦਾ, ਗੁਰਬਾਣੀ ਵਿਚੋਂ ਤੁਕਾਂ ਦ੍ਰਿਸ਼ਟਾਂਤ ਵਜੋਂ ਵਰਤਦਾ ਤੇ ਲੋਕਾਂ ਦੇ ਦੁੱਖਾਂ ਦੀ ਗੱਲ ਕਰ ਕੇ ਛੁਟਕਾਰੇ ਦਾ ਰਾਹ ਸਮਾਜਵਾਦੀ ਪ੍ਰਬੰਧ ਦੀ ਕਾਇਮੀ ਦੱਸਦਾਇਹ ਥਿਆਉਲੇ ਦਾ ਪ੍ਰਸ਼ਾਦ ਇੰਨਾ ਸੁਆਦ ਬਣਦਾ ਕਿ ਜਿਹੜਾ ਖਾ ਲੈਂਦਾ ਉਹ ਸਦਾ ਲਈ ਇਹਦਾ ਆਦੀ ਬਣ ਜਾਂਦਾਮੈਨੂੰ ਇਹਦੇ ਅਸਰ ਦਾ ਪਹਿਲੀ ਵਾਰ ਉਸ ਵੇਲੇ ਪਤਾ ਲੱਗਾ, ਜਦ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਭਾਈ ਉਜਾਗਰ ਸਿੰਘ ਨਾਲ ਮੈਂ ਕੁਝ ਚਿਰ ਬੈਠ ਕੇ ਗੱਲਾਂ ਕੀਤੀਆਂਉਹ ਮੇਰੀਆਂ ਗੱਲਾਂ ਧਿਆਨ ਨਾਲ ਸੁਣਦਾ ਰਿਹਾਆਖਰ ਵਿਚ ਉਹਨੇ ਕਿਹਾ, “ਮੈਂ ਸਾਰੀ ਉਮਰ ਗੁਰਬਾਣੀ ਪੜ੍ਹੀ ਹੈਮੈਂ ਤਾਂ ਕਦੇ ਇਹ ਸੋਚਿਆ ਹੀ ਨਹੀਂ ਸੀ ਕਿ ਗੁਰਬਾਣੀ ਦੇ ਅਰਥ ਇਸ ਤਰ੍ਹਾਂ ਵੀ ਕੀਤੇ ਜਾ ਸਕਦੇਤੂੰ ਤਾਂ ਮੇਰੇ ਕਪਾਟ ਖੋਲ੍ਹ ਦਿੱਤੇਦੂਜੇ ਦਿਨ ਭਾਈ ਉਜਾਗਰ ਸਿੰਘ ਸਾਡੇ ਨਾਲ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਤੁਰ ਪਿਆਭਾਈ ਉਜਾਗਰ ਸਿੰਘ ਵੈਦਗੀ ਵੀ ਕਰਦਾ ਸੀਨੇੜੇ ਦੇ ਕਈ ਪਿੰਡਾਂ ਦੇ ਗ਼ਰੀਬ ਲੋਕਾਂ ਵਿਚ ਉਹਦੀ ਬੜੀ ਭੱਲ ਬਣੀ ਹੋਈ ਸੀਉਹ ਮੈਨੂੰ ਨਾਲ ਕੇ ਇਨ੍ਹਾਂ ਪਿੰਡਾਂ ਵਿਚ ਪਰਚਾਰ ਲਈ ਜਾਂਦਾ ਰਿਹਾ

ਥੋੜੇ ਹੀ ਦਿਨਾਂ ਨੂੰ ਸੰਗਰਾਂਦ ਦਾ ਦਿਨ ਆ ਗਿਆਭਾਈ ਉਜਾਗਰ ਸਿੰਘ ਨੇ ਸਾਰੀ ਸੰਗਤ ਵਿਚ ਖੜ੍ਹ ਕੇ ਕਮਿਊਨਿਸਟ ਉਮੀਦਵਾਰਾਂ ਦੇ ਹੱਕ ਵਿਚ ਧੂੰਆਂਧਾਰ ਲੈਕਚਰ ਕਰ ਦਿੱਤਾਉਹਨੇ ਸਰਮਾਏਦਾਰਾਂ ਤੇ ਜਗੀਰਦਾਰਾਂ ਨੂੰ ਸੱਜਣ ਠੱਗ ਤੇ ਕੌਡੇ ਰਾਖਸ਼ ਤਕ ਕਹਿ ਦਿੱਤਾਪਿੰਡ ਦੇ ਲੰਬੜਦਾਰ ਵੀ ਉੱਥੇ ਬੈਠੇ ਸਨਉਨ੍ਹਾਂ ਦੇ ਮੱਥਿਆਂ ਤੇ ਤਿਊੜੀਆਂ ਪੈ ਜਾਣੀਆਂ ਕੁਦਰਤੀ ਸਨਦੂਜੇ ਦਿਨ ਉਨ੍ਹਾਂ ਨੇ ਭਾਈ ਉਜਾਗਰ ਸਿੰਘ ਨੂੰ ਕਹਿ ਦਿੱਤਾ ਕਿ ਉਹਦਾ ਕੰਮ ਪਾਠ ਕਰਨਾ ਹੈ, ਕਿਸੇ ਪਾਰਟੀ ਦਾ ਪਰਚਾਰ ਕਰਨਾ ਨਹੀਂਭਾਈ ਉਜਾਗਰ ਸਿੰਘ ਕਿਹੜਾ ਜ਼ਮੀਨਾਂ ਵਾਲਾ ਸੀ, ਉਹਦੇ ਬੱਚਿਆਂ ਨੂੰ ਤਾਂ ਗੁਰਦੁਆਰੇ ਦੇ ਸਿਰ 'ਤੇ ਹੀ ਰੋਟੀ ਮਿਲਦੀ ਸੀਮੁੜ ਕੇ ਉਹਨੇ ਗੁਰਦੁਆਰੇ ਵਿਚ ਤਾਂ ਪਰਚਾਰ ਨਾ ਕੀਤਾ ਪਰ ਕਮਿਊਨਿਸਟ ਪਾਰਟੀ ਦਾ ਹਮਦਰਦ ਸਦਾ ਬਣਿਆ ਰਿਹਾ

ਮੇਰਾ ਬੜਾ ਭਰਾ ਅਜੀਤ ਸਿੰਘ ਪੂਰਾ ਪੰਜ ਕਕਾਰੀ ਸਿੰਘ ਸੀ ਤੇ ਅਖੰਡਪਾਠੀ ਵੀਉਹ ਤੋਂ ਛੋਟਾ ਮਲਕੀਤ ਸਿੰਘ ਵੀ ਗੁਰਦੁਆਰਿਆਂ ਵਿਚ ਕਵਿਤਾਵਾਂ ਪੜ੍ਹਨ ਗਿੱਝਿਆਂ ਹੋਇਆ ਸੀਉਹ ਸਿੱਖੀ ਨਾਲ ਅਜੀਤ ਸਿੰਘ ਵਾਂਗ ਤਾਂ ਨਹੀਂ ਜੁੜਿਆ ਹੋਇਆ ਸੀ ਪਰ ਅਕਾਲੀ ਪਾਰਟੀ ਦੀ ਸਿਆਸਤ ਵਲ ਕੁਝ ਕੁਝ ਉਲਾਰ ਸੀਉਹ ਯੂ.ਪੀ. ਵਲ ਟਰੱਕ ਡਰਾਈਵਰ ਲੱਗਾ ਹੋਇਆ ਸੀਉਹ ਵੀ ਕੁਝ ਦਿਨਾਂ ਲਈ ਪਿੰਡ ਆਇਆ ਹੋਇਆ ਸੀਅਸੀਂ ਦੋਵੇਂ ਆਪਣੇ ਖੂਹ 'ਤੇ ਨੂੰ ਜਾ ਰਹੇ ਸਾਂਰਸਤੇ ਵਿਚ ਤੁਰੇ ਜਾਂਦੇ ਅਸੀਂ ਰਾਜਸੀ ਹਾਲਤ ਬਾਰੇ ਗੱਲਾਂ ਕਰਦੇ ਰਹੇਖੂਹ ਤੇ ਪੁੱਜਣ ਤੱਕ ਉਹ ਮੇਰੇ ਖਿਆਲਾਂ ਨੂੰ ਪੂਰੀ ਤਰ੍ਹਾਂ ਅਪਣਾ ਚੁੱਕਾ ਸੀਖੂਹ ਤੇ ਅਸੀਂ ਤਿੰਨੇ ਭਰਾ ਇਕੱਠੇ ਹੋ ਗਏਅਜੀਤ ਸਿੰਘ ਵੀ ਸਾਡੀਆਂ ਗੱਲਾਂ ਵਿਚ ਸ਼ਾਮਲ ਹੋ ਗਿਆਮੈਂ ਗੱਲ ਵੀ ਕਰੀ ਜਾ ਰਿਹਾ ਸਾਂ ਤੇ ਗੁਰਬਾਣੀ ਵਿਚੋਂ ਤੁਕਾਂ ਦੇ ਦ੍ਰਿਸ਼ਟਾਂਤ ਵੀ ਦਈ ਜਾ ਰਿਹਾ ਸਾਂਅਜੀਤ ਸਿੰਘ ਕੁਝ ਚਿਰ ਸੁਣਦਾ ਰਿਹਾਫੇਰ ਉਹ ਆਪ ਸ਼ੁਰੂ ਹੋ ਗਿਆਜਿਹੋ ਜਿਹੀਆਂ ਤੁਕਾਂ ਮੈਂ ਆਪਣੇ ਖਿਆਲਾਂ ਦੀ ਪੁਸ਼ਟੀ ਲਈ ਵਰਤ ਰਿਹਾ ਸਾਂ, ਉਨ੍ਹਾਂ ਵਰਗੀਆਂ ਤੁਕਾਂ ਉਹਨੇ ਵੀ ਗੁਰਬਾਣੀ ਵਿਚੋਂ ਬੋਲਣੀਆਂ ਅਰੰਭ ਕਰ ਦਿੱਤੀਆਂਮੈਂ ਦੇਖਿਆ, ਉਹ ਮੇਰੇ ਹੀ ਖਿਆਲਾਂ ਦੀ ਪੁਸ਼ਟੀ ਕਰ ਰਿਹਾ ਸੀ

ਮੈਂ ਕਿਹਾ, “ਅੱਗੇ ਤਾਂ ਭਾਈ ਸਾਹਿਬ! ਤੁਸੀਂ ਕਦੀ ਵੀ ਇਸ ਤਰ੍ਹਾਂ ਦੇ ਖਿਆਲ ਜ਼ਾਹਰ ਨਹੀਂ ਕੀਤੇ

ਅਜੀਤ ਸਿੰਘ ਦਾ ਜਵਾਬ ਸੀ, “ਅੱਗੇ ਕਦੀ ਸੋਚਿਆ ਹੀ ਨਹੀਂ ਸੀ

ਇਹ ਵੀ ਇਸ ਥਿਓਲੇ ਦੇ ਪ੍ਰਸ਼ਾਦ ਦਾ ਕ੍ਰਿਸ਼ਮਾ ਸੀ ਕਿ ਮੈਂ ਆਪਣੇ ਦੋਹਾਂ ਭਰਾਵਾਂ ਨੂੰ ਇੱਕ ਦਿਨ ਵਿਚ ਹੀ ਆਪਣੇ ਖਿਆਲਾਂ ਦੇ ਹਾਮੀ ਬਣਾ ਲਿਆ ਸੀਬਹੁਤੇ ਕਮਿਊਨਿਸਟ ਵਰਕਰਾਂ ਦਾ ਇਹ ਹਾਲ ਸੀ ਕਿ ਕੰਮ ਕਰਨ ਲਈ ਤਾਂ ਦਿਨ ਰਾਤ ਇੱਕ ਕਰ ਦਿੰਦੇ ਸਨ ਪਰ ਗੱਲਬਾਤ ਵਿਚ ਅੱਧੇ ਕੁ ਲੋਕਾਂ ਨੂੰ ਰੱਬ ਤੇ ਧਰਮ ਦਾ ਟੰਟਾ ਖੜ੍ਹਾ ਕਰ ਕੇ  ਆਪਣੇ ਵਿਰੁਧ ਕਰ ਲੈਂਦੇ ਸਨ

ਕਮਿਊਨਿਸਟ ਪਾਰਟੀ ਦੇ ਚੋਣ ਜਲਸਿਆਂ ਵਿਚ ਇਹੀ ਪਰਚਾਰ ਕੀਤਾ ਜਾ ਰਿਹਾ ਸੀ ਕਿ ਅੰਗਰੇਜ਼ ਆਪਣੇ ਖ਼ਰੀਦੇ ਹੋਏ ਕਾਂਗਰਸੀ ਲੀਡਰਾਂ ਨੂੰ ਗੱਦੀ ਤੇ ਬੈਠਾਂ ਗਏ ਹਨ ਪਰ ਰਾਜ ਇਨ੍ਹਾਂ ਕਠਪੁਤਲੀਆਂ ਰਾਹੀਂ ਉਹੀ ਕਰ ਰਹੇ ਹਨਅਸੀਂ ਬੱਸ ਫਿਰ ਲਾ ਦੇ ਗੂਠਾਵਰਗੇ ਸਕਿਟ ਪਾਰਟੀ ਦੀਆਂ ਸਟੇਜਾਂ ਤੋਂ ਨਿਤ ਦੇਖਦੇ ਸਾਂਇਸ ਸਕਿਟ ਵਿਚ ਨਹਿਰੂ ਤੇ ਜਿਨਾਹ ਨੂੰ ਅੰਗਰੇਜ਼ਾਂ ਨਾਲ ਸੌਦਾ ਕਰਦੇ ਦਿਖਾਇਆ ਜਾਂਦਾ ਸੀ ਤੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਗੂਠਾ ਲਾਉਣ ਲਈ ਤਿਆਰ ਵੀਦੇਸ ਦੀ ਵੰਡ ਨੂੰ ਵੀ ਕਾਂਗਰਸ ਤੇ ਲੀਗ ਦੀ ਅੰਗਰੇਜ਼ਾਂ ਨਾਲ ਮਿਲੀ ਭੁਗਤ ਦਾ ਸਿੱਟਾ ਹੀ ਦੱਸਿਆ ਜਾ ਰਿਹਾ ਸੀ

ਬਹੁਤੀ ਵੇਰ ਤਾਂ ਮੈਂ ਪ੍ਰੀਤ-ਲੜੀ ਵਾਲੀ ਪਿਆਰ-ਭਿੰਨੀ ਬੋਲੀ ਹੀ ਵਰਤਦਾ ਸਾਂ ਪਰ ਉਨ੍ਹਾਂ ਬੰਦਿਆਂ ਨਾਲ ਜਿਨ੍ਹਾਂ ਨੂੰ ਮੈਂ ਉਸ ਸਮੇਂ ਜਮਾਤੀ ਦੁਸ਼ਮਣਾਂ ਦੀ ਕਤਾਰ ਵਿਚ ਗਿਣ ਲੈਂਦਾ ਸਾਂ, ਗੱਲਬਾਤ ਕਰਦੇ ਸਮੇਂ ਸਖ਼ਤ ਰਵਈਆ ਧਾਰਨ ਕਰ ਲੈਂਦਾ ਸਾਂਇਨ੍ਹਾਂ ਦਿਨਾਂ ਵਿਚ ਸਰਕਾਰ ਨੇ ਪਿੰਡਾਂ ਦੀ ਉਨਤੀ ਲਈ ਕਮਿਊਨਿਟੀ ਪ੍ਰੋਜੈਕਟ ਸਕੀਮਸ਼ੁਰੂ ਕੀਤੀ ਸੀਇਸ ਸਕੀਮ ਦੇ ਅਧੀਨ ਪਿੰਡਾਂ ਵਿਚ ਕੰਮ ਕਰਨ ਲਈ ਵਿਲਿਜ ਲੇਵਲ ਵਰਕਰ ਭਰਤੀ ਕੀਤੇ ਗਏ ਸਨਇਹ ਵਰਕਰ ਕਿਸਾਨਾਂ ਨੂੰ ਨਵੇਂ ਢੰਗ ਦੀ ਖੇਤੀ ਦੇ ਗੁਰ ਦੱਸਦੇ ਸਨਪਾਰਟੀ ਦੱਸਦੀ ਸੀ ਕਿ ਇਹ ਸਕੀਮ ਅਮਰੀਕੀ ਸਾਮਰਾਜ ਨੇ ਹਿੰਦੁਸਤਾਨ ਨੂੰ ਆਪਣੀ ਬਸਤੀ ਬਣਾਉਣ ਲਈ ਨਹਿਰੂ ਰਾਹੀਂ ਲਾਗੂ ਕੀਤੀ ਸੀਅਸੀਂ ਵੀ ਇਨ੍ਹਾਂ ਵਰਕਰਾਂ ਦੀ ਵਿਰੋਧਤਾ ਕਰਨ ਦੀ ਸੌਂਹ ਖਾਧੀ ਹੋਈ ਸੀਸਾਡੇ ਪਿੰਡ ਅਜੇਹਾ ਇੱਕ ਵਰਕਰ ਨਿਯੁਕਤ ਹੋਇਆ ਸੀ ਜਿਹੜਾ ਸਾਡਾ ਰਿਸ਼ਤੇਦਾਰ ਵੀ ਸੀਕੁਦਰਤੀ ਸੀ ਉਹ ਸਾਡੇ ਘਰ ਆਉਂਦਾਰੋਟੀ ਖਾਣ ਖਲ਼ਾਉਣ ਪਿੱਛੋਂ ਮੈਂ ਉਹਦੇ ਨਾਲ ਬਹਿਸ ਵਿਚ ਉਲਝ ਗਿਆ ਤੇ ਉਹਨੂੰ ਅਮਰੀਕਨ ਸਾਮਰਾਜ ਦਾ ਏਜੰਟ ਤੱਕ ਕਹਿ ਦਿੱਤਾਉਹ ਮੇਰੇ ਉਜੱਡਪੁਣੇ ਤੋਂ ਪਰੇਸ਼ਾਨ ਹੋ ਕੇ ਸਾਡੇ ਘਰੋਂ ਚੁੱਪ ਕਰ ਕੇ ਮੂੰਹ ਵੱਟੀ ਤੁਰ ਗਿਆ

ਇਨ੍ਹਾਂ ਦਿਨਾਂ ਵਿਚ ਮੈਂ ਪਿਆਰ ਤੇ ਇਨਕਲਾਬ ਬਾਰੇ ਅਨੇਕਾਂ ਕਵਿਤਾਵਾਂ ਲਿਖੀਆਂਪਿਆਰ ਤਾਂ ਮੌਤ ਨੇ ਨਿਗਲ਼ ਲਿਆ ਸੀਵਿਛੋੜੇ ਦੀਆਂ ਚੀਸਾਂ ਨੂੰ ਘਟਾਉਣ ਲਈ ਪਿਆਰ ਕਬਜ਼ਾ ਨਹੀਂ ਪਛਾਣ ਹੈਦੀ ਮਰਹਮ ਦੀ ਵਰਤੋਂ ਅਨੇਕਾਂ ਕਵਿਤਾਵਾਂ ਵਿਚ ਸਪੱਸ਼ਟ ਦਿਸਦੀ ਸੀਇਨਕਲਾਬ ਲਈ ਜੋਸ਼ ਤੇ ਉਤਸ਼ਾਹ ਤਾਂ ਬਹੁਤ ਸੀ, ਪਰ ਹੋਸ਼ ਬਹੁਤ ਘੱਟ ਸੀਇਸ ਲਈ ਬਹੁਤੀਆਂ ਕਵਿਤਾਵਾਂ ਉਪਭਾਵਕ ਤੇ ਅਨ ਯਥਾਰਥਕ ਸਨ। 

ਘਰੋਂ ਖਾ ਕੇ ਲੋਕ-ਸੇਵਾ ਤਾਂ ਖਾਂਦੇ ਪੀਂਦੇ ਘਰਾਂ ਦੇ ਮੁੰਡਿਆਂ ਦਾ ਸ਼ੋਕ ਹੁੰਦੀ ਹੈਗ਼ਰੀਬ ਘਰ ਵਿਚ ਪੈਦਾ ਹੋ ਕੇ ਇਹ ਐਸ਼ ਰਾਸ ਨਹੀਂ ਆਉਂਦੀ ਹੁੰਦੀਮੇਰੇ ਘਰ ਦੀ ਹਾਲਤ ਜੇ ਚੰਗੀ ਹੁੰਦੀ ਤਾਂ ਕਾਲਜ ਕਿਸ ਲਈ ਛੱਡਣਾ ਸੀ? ਸਿਆਸੀ ਸ਼ੌਕ ਸਿਰਫ਼ ਲਿਖਣ ਪੜ੍ਹਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਸੀਜਦੋਂ ਖੇਤੀ ਦਾ ਕੰਮ ਵੀ ਠੱਪ ਹੋ ਗਿਆ, ਤਾਂ ਪਹਿਲ ਇਸ ਗੱਲ ਨੂੰ ਪ੍ਰਾਪਤ ਹੋ ਗਈ ਸੀ ਕਿ ਰੋਟੀ ਦਾ ਮਸਲਾ ਕਿਸ ਤਰ੍ਹਾਂ ਹੱਲ ਕੀਤਾ ਜਾਵੇ? ਇਨਕਲਾਬ ਵੀ ਹੁਣ ਇੰਨਾ ਨੇੜੇ ਨਹੀਂ ਸੀ ਦਿਸਦਾਸੋਚਿਆ, ਇਸੇ ਤਰ੍ਹਾਂ ਹੀ ਪੜ੍ਹਾਉਂਦਿਆਂ ਪੜ੍ਹਾਉਂਦਿਆਂ ਆਪਣੀ ਪੜ੍ਹਾਈ ਇੰਨੀ ਤਾਂ ਕਰ