ਜਗਮੋਹਨ ਪਿਆਜ਼ ਕੱਟ ਰਿਹਾ ਸੀ ਅਤੇ ਕਰਮਜੀਤ ਆਲੂ।
ਇੱਕ ਚੁਲ੍ਹੇ
ਉੱਤੇ ਮੀਟ ਰਿੱਝ ਰਿਹਾ ਸੀ ਅਤੇ ਦੂਜੇ ਉੱਤੇ ਰਾਜਮਾਂਹ।
ਕਸ਼ਮੀਰ
ਪੈਲੇਸ ਰੈਸਟੋਰੈਂਟ ਦਾ ਮਾਲਕ ਅਜੇ ਤੱਕ ਕੰਮ
’ਤੇ ਨਹੀਂ ਸੀ
ਅੱਪੜਿਆ।
ਰਘੂ,
ਹੈੱਡ ਕੁੱਕ ਆਉਣ ਵਾਲਾ ਹੀ ਸੀ।
ਨੀਰੂ ਅਤੇ
ਹੋਮੈਤੀ ਨੌ ਵਜੇ ਤੋਂ ਲੇਟ ਭਾਵੇਂ ਹੋ ਜਾਣ ਪਰ ਉਸ ਤੋਂ ਪਹਿਲ਼ਾਂ ਕਦੇ ਨਹੀ
ਆਈਆਂ।
ਬਹਿਰੇ ਦਾ
ਕੰਮ ਚੁਸਤੀ ਚਲਾਕੀ ਨਾਲ ਕਰਦੀਆਂ ਸਨ।
“ਜੱਗੀ,
ਇੱਕ ਗੱਲ ਤਾਂ ਮੰਨਣੀ ਪਏਗੀ।”
ਜਗਮੋਹਨ ਨੇ ਕਰਮਜੀਤ ਵੱਲ ਮੂੰਹ ਘੁਮਾਇਆ ਅਤੇ ਉਸ ਦੀ ਗੱਲ
ਧਿਆਨ ਨਾਲ ਸੁਣੀ। “
ਅਪਣੇ ਰੈਸਟੋਰੈਂਟ ਦਾ ਮਾਲਕ,
ਬਬਲੂ, ਸਾਲ਼ਾ ਕਿਸਮਤ ਵਾਲ਼ਾ ਨਿਕਲਿਆ।
ਜਦੋਂ ਤੋਂ
ਇਸ ਏਰੀਏ ਵਿੱਚ ਆਏ ਹਾਂ,
ਲੰਚ ਅਤੇ ਸਪਰ ਵੇਲੇ ਬਹੁਤ ਭੀੜ ਲਗਦੀ ਐ।
ਚੰਗੀ ਕਮਾਈ
ਹੁੰਦੀ ਹੋਣੀ ਐਂ।
ਪਿਹਲਾਂ
ਵਾਲੀ ਥਾਂ ਐਨੀਂ ਵਧੀਆ ਨਹੀਂ ਸੀ।”
“ਆਹੋ।
ਕਮਾਈ ਤਾਂ
ਪਹਿਲਾਂ ਵਾਲੀ ਜਗਹਾ ’ਤੇ
ਵੀ ਚੰਗੀ ਹੀ ਹੁੰਦੀ ਸੀ।
ਇਹ ਸਾਡੀ ਤੁਨਖਾਹ ਤਾਂ ਵਧਾਉਂਦਾ ਨਹੀਂ।
ਹੈ ਬਹੁਤ
ਲੀਚੜ।”
ਜਗਮੋਹਨ ਬੋਲਿਆ।
“ਅੱਜ
ਠੋਰ ਕੇ ਵੇਖ ਲੈਂਦੇ ਹਾਂ।”
ਕਰਮਜੀਤ ਨੇ ਸੁਝਾਵ ਦਿੱਤਾ।
“ਪੁੱਛਣ
’ਚ ਤਾਂ ਕੋਈ ਡਰ ਨਹੀਂ।”
“ਅਪਣਾ
ਹੱਕ ਮੰਗਣ ਵਿੱਚ ਹਰਜ਼ ਤਾਂ ਕੋਈ ਨਹੀਂ ਪਰ ਇੱਕ ਡਰ ਜ਼ਰੂਰ ਹੈ।
ਉਹ ਬਹੁਤ
ਅੜਬ ਸੁਭਾ ਦਾ ਬੰਦਾ ਹੈ।
ਖਬਰੇ ਕੀ
ਪੁੱਠਾ ਸਿੱਧਾ ਬੋਲੂਗਾ।”
ਜਗਮੋਹਨ ਨੇ ਅਪਣੀ ਸ਼ੰਕਾ ਦਾ ਵਰਨਣ ਕੀਤਾ।
ਰਘੂ ਪਹੁੰਚ ਗਿਆ।
“ਸਾਤ
ਸ਼੍ਰੀ ਅਕਾਲ, ਪੰਜਾਬ ਕੇ ਜਾਟੋ।”
ਰਘੂ ਨੇ ਹਰ ਰੋਜ਼ ਵਾਂਗੂੰ ਹੱਥ ਜੋੜਕੇ ਆਖਿਆ।
“ਨਮਸਤੇ
ਰਘੂ ਜੀ।
ਸਭ ਠੀਕ ਠਾਕ
ਤੇ ਹੈ,
ਘਰ ਵਿੱਚ।”
ਜਗਮੋਹਨ ਨੇ ਮੂੰਹ ਘੁਮਾਇਆ ’ਤੇ
ਜੁਆਬ ਦਿੱਤਾ।
“ਰਘੂ
ਕੋ ਕੀ ਤਕਲੀਫ ਹੋਏਗੀ।
ਘਰ ਮੇਂ
ਗੋਰੀ ਜੁ ਬੈਠੀ ਹੈ,
ਖ਼ਰਬੂਜ਼ੇ ਵਰਗੀ।”
ਕਰਮਜੀਤ ਨੇ ਵੀ ਗੱਲ ਚਾਲੂ ਰੱਖੀ।
ਰਘੂ ਨੂੰ
ਕਰਮਜੀਤ ਦੀ ਹਿੰਦੀ ਸ਼ੁਰੂ ਸ਼ੁਰੂ ਵਿੱਚ ਤਾਂ ਅਜੀਬ ਲਗੀ ਪਰ ਹੁਣ ਉਹ,
ਪੰਜਾਬੀ ਹਿੰਦੀ ਮਿਲਵੀਂ, ਆਪੂੰ
ਵੀ ਬੋਲਣ ਲਗ ਪਿਆ ਸੀ।
ਕਰਮਜੀਤ ਹਰ ਗੱਲ ਵਿੱਚ ਥੋੜ੍ਹਾ ਮਸਾਲਾ ਲਗਾ ਹੀ ਦਿੰਦਾ ਸੀ।
“ਅਬੇ
ਕਿਉਂ ਮਜ਼ਾਕ ਕਰਤੇ ਹੋ।
ਅਗਲੇ ਮਹੀਨੇ
ਤਕ ਹਮਾਰਾ ਗਰੀਨ ਕਾਰਡ ਪਹੁੰਚ ਜਾਏਗਾ।
ਫਿਰ ਜਲਦੀ
ਹੀ ਛੁਟਕਾਰਾ ਪਾ ਲੂੰਗਾ,
ਲਿੰਡਾ ਸੇ।”
ਰਘੂ ਨੇ ਅਪਣਾ ਕੋਟ ਕਿੱਲੀ ’ਤੇ
ਟੰਗਿਆ ਅਤੇ ਐਪਰਨ ਫਸਾ ਲਿਆ।
“ਕੋਈ
ਡਾਲਰ ਬਚਾਉਂਦਾ ਏਂ ਕਿ ਨਹੀਂ? ਅਪਣੀ ਤ੍ਰਿਸ਼ਲਾ
ਨੂੰ ਜਲਦੀ ਲੇ ਆਨਾ।
ਅਬ ਤੂੰ
ਅਮਰੀਕਾ ਮੇਂ ਪੱਕਾ ਹੋ ਜਾਏਗਾ।”
ਕਰਮਜੀਤ ਨੇ ਰਘੂ ਨੂੰ ਚੇਤਾਵਨੀ ਦਿੱਤੀ।
“ਅਬੇ
ਸਰਦਾਰ, ਤ੍ਰਿਸ਼ਲਾ ਨੂੰ ਨਹੀਂ,
ਤ੍ਰਿਸ਼ਲਾ ਕੋ।
ਡਾਲਰ ਕੈਸੇ
ਬਚੇਗਾ?
ਦੋ ਸੌ ਪੌਂਡ ਵਜ਼ਨ ਕੀ ਹਥਨੀ ਘਰ ਮੇਂ ਜੋ ਹੈ।
ਹਮੇਸ਼ਾ ਦੋ
ਤੀਨ ਡਬਲ ਡੈੱਕਰ ਹੈਂਬਰਗਰ ਸੇ ਕਮ ਨਹੀਂ ਖਾਤੀ।
ਕੋਕ ਔਰ
ਬਿਅਰ ਕਾ ਹਿਸਾਬ ਲਗਾਨਾ ਮੁਸ਼ਕਿਲ ਹੈ।”
ਰਘੂ ਨੇ ਹੱਸ ਕੇ ਜੁਆਬ ਦਿੱਤਾ।
“ਓਏ
ਗੱਪਾਂ ਹੀ ਮਾਰੀ ਜਾਉਗੇ।
ਕੋਈ ਕੰਮ
ਨਬੇੜਨ ਦੀ ਸਲਾਹ ਨਹੀਂ।
ਨਾਸ਼ਤੇ ਲਈ
ਗਾਹਕ ਆਉਣੇ ਸ਼ੁਰੂ ਹੋ ਜਾਣਗੇ ਦਸਾਂ,
ਵੀਹਾਂ ਮਿੰਟਾਂ ਵਿੱਚ।”
ਦਬਵੇਂ ਪੈਰੀਂ ਬਬਲੂ ਨੇ ਆ ਕੇ ਸਭ ਨੂੰ ਸਾਵਧਾਨ ਕਰ ਦਿੱਤਾ।
ਬਰੈੱਕਫਾਸਟ
ਤੇਜ਼ੀ ਨਾਲ ਬਣਨ ਲਗ ਪਿਆ।
ਬਬਲੂ ਨੇ
ਰਘੂ ਨੂੰ ਦਫਤਰ ਵਿੱਚ ਬੁਲਾਇਆ।
ਰਘੂ ਨੂੰ ਜੋ
ਵੀ ਸਾਮਾਨ ਚਾਹੀਦਾ ਸੀ ਉਸ ਨੇ ਉਸ ਦੀ ਸੂਚੀ ਬਬਲੂ ਦੇ ਹੱਥ ਫੜਾ ਦਿੱਤੀ।
ਥੋੜਾ ਟਾਇਮ
ਬੀਤ ਗਿਆ।
ਨੀਰੂ ਅਤੇ
ਹੋਮੈਤੀ ਨੇ ਕਈ ਗਾਹਕ ਭੁਗਤਾਏ।
“ਰਘੂ,
ਸੁਨੋ
।
ਕਹੀਂ ਤੇਰਾ ਸਿਰ ਤੋ
ਨਹੀਂ ਫਿਰ ਗਿਆ?”
ਬਬਲੂ ਕਿਚਨ ਵਿੱਚ ਆਕੇ ਰਘੂ ਨਾਲ ਚਿੜ ਕੇ ਬੋਲਿਆ।
“ਕਿਉਂ
ਸਾਹਿਬ, ਕੋਈ ਗਲਤੀ ਹੋ ਗਈ ਹੈ?”
ਰਘੂ ਥੋੜ੍ਹਾ ਸਹਿਮ ਗਿਆ।
“ਓਏ
ਤੂਨੇ ਸਾਮਾਨ ਕੀ ਲਿਸਟ ਮੇਂ ਵਿਸਕੀ ਕੀ ਬੋਤਲ ਕਿਉਂ ਠੋਸੀ ਹੋਈ ਐ?”
ਬਬਲੂ ਨੇ ਰਘੂ ਤੋਂ ਸਫਾਈ ਮੰਗੀ।
“ਬਬਲੂ
ਜੀ, ਜ਼ਰੂਰ ਪੰਜਾਬ ਕੇ ਜਾਟੋਂ ਨੇ ਸ਼ੈਤਾਨੀ ਕੀਤੀ
ਹੈ।”
“ਓਏ
ਬਬਲੂ, ਤੂੰ ਇਹ ਦੱਸ?
ਕੰਮ ਤਾਂ ਸਾਰਾ ਦਿਨ ਅਸੀਂ ਤੇਰੇ ਕੋਲ ਕਰਦੇ ਹਾਂ,
ਪੀਣ ਕਿਤੇ ਹੋਰ ਜਾਈਏ? ਫਰਾਈਡੇ ਤੱਕ ਤਾਂ ਹੱਡ ਦਰਦ
ਕਰਨ ਲਗ ਜਾਂਦੇ ਨੇ ਸਾਡੇ।
ਇਹ ਕਿਚਨ ਐ
ਕਿ ਸਹੁਰੀ ਦਾ ਭਖਦਾ ਭੱਠਾ।
ਮਰਗੇ ਗਰਮੀ
’ਚ।”
ਜਗਮੋਹਨ ਨੇ ਰਘੂ ਨੂੰ ਬਚਾ ਲਿਆ।
“ਅੱਛਾ,
ਤੇਰੀ ਸ਼ਰਾਰਤ ਹੈ, ਜੱਗੀ।
ਰਘੂੁ ਤਾਂ
ਐਨੀ ਹਿੰਮਤ ਕਰ ਹੀ ਨਹੀਂ ਸਕਦਾ।”
ਬੋਲ ਕੇ ਬਬਲੂ ਜਾਣ ਲੱਗਾ।
“ਬਬਲੂ
ਬਾਈ, ਛੱਡ ਬੋਤਲ ਨੂੰ।
ਹੁਣ ਤੂੰ
ਸਾਡੇ ਥੋੜ੍ਹੇ ਪੈਸੇ ਹੀ ਵਧਾ ਦੇ।
ਗਰੀਬਾਂ ਨੂੰ
ਖਰਚੇ ਪਾਣੀ ਵਿੱਚ ਮਦਦ ਹੋ ਜਾਊ।
ਸਾਡੇ ਤਾਂ
ਗਰੀਬੀ ਵੀ ਨਾਲ ਹੀ ਆ ਗਈ ਐਥੇ।
ਆਹ ਵੇਖ
ਪਿਆਜ ਨੇ ਅੱਖਾਂ ਦਾ ਬੁਰਾ ਹਾਲ ਕਰ ਦਿੱਤਾ।”
ਅੱਖਾਂ ਦਾ ਪਾਣੀ ਪੂੰਝ ਕੇ ਕਰਮਜੀਤ ਸਿੰਕ ’ਤੇ
ਜਾਕੇ ਅੱਖਾਂ ਧੋਣ ਲਗ ਪਿਆ।
“ਲੈ
ਫੜੋ ਓਏ ਪੰਦਰਾਂ ਡਾਲੇ।
ਆਪੇ ਖਰੀਦ
ਲਿਓ ਵਿਸਕੀ।
ਨੱਕ
’ਚ ਦਮ ਕੀਤਾ
ਹੋਇਆ ਹੈ ਤੁਸੀਂ ਮੇਰਾ।
ਓਏ ਕਿਤੇ ਪੀ
ਪੂ ਕੇ ਫਸ ਨਾ ਜਾਇਓ।
ਪੇਪਰ ਪੁੱਪਰ
ਤਾਂ ਠੀਕ ਨੇ ਤੁਹਾਡੇ।”
ਬਬਲੂ ਝਿੜਕਾਂ ਮਾਰਕੇ ਚਲਾ ਗਿਆ।
ਨਾਸ਼ਤੇ ਦਾ ਕੰਮ ਠੰਢਾ ਪੈ ਚੁੱਕਾ ਸੀ।
ਹੋਮੈਤੀ ਨੇ
ਕਰਮਜੀਤ ਨੂੰ ਇਸ਼ਾਰਾ ਕੀਤਾ।
ਉਹ ਕਿਚਨ
ਛੱਡ ਕੇ ਹਮੈਤੀ ਕੋਲ ਜਾਣ ਲਈ ਤਿਆਰ ਹੋਇਆ।
ਜਗਮੋਹਨ ਨੇ
ਬਾਂਹੋਂ ਫੜ ਕੇ ਰੋਕ ਲਿਆ।
“ਸੁਣ
ਬਾਈ।
ਅੱਜ ਇਹਨੂੰ
ਕਿਸੇ ਚੰਗੇ ਜੇ ਹੋਟਲ ਵਿੱਚ ਲੈ ਕੇ ਜਾਈਂ।
ਤੈਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਹੋ ਗਏ ਨੇ ਇਸ ਦੇ ਅੱਗੇ ਪਿੱਛੇ ਫਿਰਦੇ ਨੂੰ।
ਹੁਣ ਤੱਕ
ਤਾਂ ਹੱਥ ਸਾਫ ਕਰ ਲੈਣਾ ਚਾਹੀਦਾ ਸੀ।
ਨਾਲੇ ਜੇ
ਵਿਆਹ ਲਈ ਮੰਨ ਗਈ ਤਾਂ ਛੇਤੀ ਪੱਕਾ ਹੋ ਜਾਏਂਗਾ।”
ਜਗਮੋਹਨ ਨੇ ਕਰਮਜੀਤ ਨਾਲ ਟਿੱਚਰ ਕੀਤੀ।
“ਮੇਰੀ
ਤਾਂ ਕਿਸਮਤ ਹੀ ਖਰਾਬ ਹੈ।
ਕੁੜੀ ਤਾਂ
ਬਹੁਤ ਮਸਤ ਚੀਜ਼ ਐ।
ਜੱਫੀਆਂ ਵੀ
ਬਹੁਤ ਪਾਉਂਦੀ ਹੈ।
ਡਿਨਰ ਟੇਬਲ
’ਤੇ
ਬੈਠੀ ਮੇਰੇ ਹੱਥ ਵੀ ਬਹੁਤ ਘੁੱਟਦੀ ਐ।
ਆਈ ਲਵ ਯੂ
ਤਾਂ ਕਹਿੰਦੀ ਹੀ ਰਹਿੰਦੀ ਹੈ।
ਜਦ ਅਪਣੇ
ਰੇਸ਼ਮੀੇ ਵਾਲਾ ਨੂੰ ਐਧਰ ਉੱਧਰ ਸੁੱਟਦੀ ਐ,
ਕੁਰਸੀ ’ਤੇ ਬੈਠੀ,
ਕਲੇਜਾ ਹੀ ਕੱਢ ਲੈਂਦੀ ਐ ਯਾਰਾ।”
ਕਰਮਜੀਤ ਜੱਗੀ ਵੱਲ ਵੇਖ ਕੇ ਮੁਸਕੁਰਾਇਆ।
“ਮਰਦੀ
ਐ ਤੇਰੇ ’ਤੇ।
ਹੋਰ ਹੁਣ
ਕੋਈ ਪਾਧਾ ਪੁੱਛਣਾ ਤੂੰ।
ਲਾ ਇੱਕ
ਬੰਨੇ ਗੱਲ।
”
ਜੱਗੀ ਨੇ ਅੱਖ ਮੀਚੀ ਅਤੇ ਸਹਿਜ ਸੁਭਾ ਹੀ ਬੋਲ ਦਿੱਤਾ।
“ਨਹੀਂ
ਭਰਾਵਾ ਬਹੁਤ ਵੇਰ ਕੋਸਿ਼ਸ਼ ਕੀਤੀ ਐ।
ਕਹਿੰਦੀ ਐ
ਕਿ ਉਹ ਪਿੱਛੋਂ ਪੰਡਿਤਾਂ ਦੇ ਕੋੜਮੇ ਚੋਂ ਐ।
ਪਹਿਲਾਂ ਉਸ
ਦਾ ਦਾਦਾ ਤ੍ਰਿਨਿਦਾਦ ਆਇਆ ਸੀ,
ਸਾਉਥ ਅਮਰੀਕਾ ਵਿੱਚ।
ਕਹਿੰਦੀ ਐ
ਕਿ ਉਹ ਵਿਆਹ ਤੋਂ ਪਹਿਲਾਂ ਕੋਈ ਗਲਤ ਕੰਮ ਨਹੀਂ ਕਰੇਗੀ।
ਐੇਦਾਂ ਦੇ
ਇਸ਼ਾਰੇ ਕਰਦੀ ਰਹਿੰਦੀ ਹੈ।
ਮੈਂ ਵੀ
ਸਹਿਮਤ ਹੋ ਜਾਂਦਾ ਹਾਂ।
ਗੱਲ ਤਾਂ
ਸਿਆਣੀ ਕਰਦੀ ਐ।”
ਕਰਮਜੀਤ ਬੋਲ ਕੇ ਤੁਰ ਗਿਆ ਅਤੇ ਹੋਮੈਤੀ ਕੋਲ ਜਾ ਬੈਠਾ।
ਚੰਗੀਆਂ
ਗੂੜ੍ਹ ਗੱਲਾਂ ਹੋਈਆਂ।
ਫਰਾਈਡੇ ਸੀ।
ਲੰਚ ਅਤੇ
ਡਿਨਰ ਵੇਲੇ ਕਾਫੀ ਭੀੜ ਰਹੀ।
ਛੁੱਟੀ ਦਾ
ਸਮਾਂ ਹੋ ਗਿਆ।
“ਹੋਮੈਤੀ,
ਕੱਲ੍ਹ ਲੰਚ ਤੇ ਮਿਲੇਂਗੀ?”
ਕਰਮਜੀਤ ਨੇ ਵਿਹਲਾ ਜਿਹਾ ਸਮਾਂ ਮਿਲਦਿਆਂ ਹੀ ਪੁੱਛਿਆ।
“ਕਿੱਥੇ?”
ਹੋਮੈਤੀ ਦੇ ਸੁਆਲ ਵਿੱਚ, ਹਾਂ
ਦਾ ਜੁਆਬ ਕਰਮਜੀਤ ਨੂੰ ਲੱਭਣ ਵਿੱਚ ਮੁਸ਼ਕਲ ਨਾਂ ਹੋਈ।
ਉਹ
ਮੁਸਕੁਰਾਈ ਅਤੇ ਜੁਆਬ ਦਾ ਇੰਤਜ਼ਾਰ ਕਰਨ ਲੱਗੀ।
“ਤੇਰੀ
ਪਸੰਦ?”
“ਔਲਿਵ
ਗਾਰਡਨ, ਮੇਪਲ ਵੁੱਡ।”
“ਓਕੇ,
ਸਾਢੇ ਗਿਆਰਾਂ ਵਜੇ।”
ਛੁੱਟੀ ਹੋਣ ਤੱਕ ਹਰਰੋਜ਼ ਵਾਂਗ ਸਮਾ ਨਿਕਲਿਆ।
ਦੋਵੇਂ ਦੋਸਤ
ਰਘੂ ਨੂੰ ਅਪਣੇ ਨਾਲ ਅਪਣੇ ਅਪਾਰਟਮੈੇਂਟ ਵਿੱਚ ਲੈ ਕੇ ਚਲੇ ਗਏ।
ਅਜੇਹਾ ਤਾਂ
ਹਰ ਹਫਤੇ ਹੀ ਹੁੰਦਾ ਸੀ।
ਰਘੂ ਦਿਨ ਦੇ
ਬਚੇ ਹੋਏ ਪਕੌੜੇ ਅਤੇ ਚਿਕਨ ਡੱਬੇ ਵਿੱਚ ਪਾਕੇ ਨਾਲ ਲੈ ਗਿਆ।
ਬੋਤਲ ਖੋਲ੍ਹ
ਕੇ ਮਹਿਫਲ ਜਮਾ ਲਈ।
“ਚਿਕਨ
ਨਾਲੋਂ, ਦਾਰੂ ਨਾਲ,
ਪਕੌੜਿਆਂ ਦਾ ਜਿ਼ਆਦਾ ਮੇਲ ਹੈ।”
ਜਗਮੋਹਨ ਬੋਲਿਆ।
“ਹਾਂ,
ਅਗਰ ਗਰਮ ਹੋਂ ਤੋ ਸੋਨੇ ਪੇ ਸੁਹਾਗਾ।”
ਰਘੂ ਹੱਸ ਪਿਆ।
“ਇਹ
ਵੀ ਹੋ ਜਾਉਗਾ, ਰਘੂਆ,
ਜਬ ਤ੍ਰਿਸ਼ਲਾ ਭਾਬੀ ਕੋੰ ਲੈ ਆਏਂਗਾ।”
ਕਰਮਜੀਤ ਨੇ ਰਘੂ ਵੱਲ ਤੱਕਿਆ।
“ਤਬ
ਤਕ ਤੂ ਬੂੜ੍ਹਾ ਹੋ ਜਾਵੇਂਗਾ।”
ਰਘੂ ਦੀ ਗੱਲ ਤੋਂ ਸਾਰੇ ਹੱਸ ਪਏ।
“ਕਰਮਜੀਤ,
ਅਖ਼ਬਾਰ ਮੇਂ ਭੀ ਖ਼ਬਰ ਹੈ ਔਰ ਟੀ ਵੀ ਪੇ ਭੀ।
ਅਮਰੀਕਾ
ਵਿੱਚ ਜਿਸ ਕਿਸੀ ਨੇ ਭੀ ਫਾਰਮੋਂ ਮੇਂ ਕਾਮ ਕੀਆ ਹੈ,
ਸ਼ਾਇਦ ਦੋ ਯਾ ਤੀਨ ਸਾਲ,
ਉਨ੍ਹੇਂ ਵਰਕ ਵੀਸਾ ਔਰ ਫਿਰ ਗਰੀਨ ਕਾਰਡ ਦੇਨੇ ਕਾ ਫੇੈਸਲਾ ਕੀਆ ਹੈ,
ਸਰਕਾਰ ਨੇਂ।
ਤੂ ਭੀ ਕੋਈ
ਕਾਗਜ਼ ਬਨਵਾ ਲੇ।
ਸ਼ਾਇਦ ਜਲਦੀ
ਕੁੱਛ ਬਨ ਜਾਏ।”
ਰਘੂ ਨੇ ਖਬਰ ਸਾਂਝੀ ਕੀਤੀ।
“ਜੇ
ਇਹ ਗੱਲ ਹੈ, ਫੇਰ ਤਾਂ ਮੇਰਾ ਕੰਮ ਬਣ ਸਕਦਾ ਹੈ।
ਮੈਂ ਤਾਂ
ਅਪਣੇ ਦੇਸੀ ਭਰਾ ਕੋਲ ਕੰਮ ਕੀਤਾ ਹੈ,
ਪੂਰੇ ਪੰਜ ਸਾਲ, ਕੈਲੇਫੋਰਨੀਆਂ
ਵਿੱਚ ਉਹ ਸਰਟੀਫਿਕੇਟ ਤਾਂ ਜ਼ਰੂਰ ਬਣਾ ਦੇਵੇਗਾ।
ਬਹੁਤ ਭਲਾ
ਬੰਦਾ ਹੈ।”
ਕਰਮਜੀਤ ਬੋਲਿਆ ’ਤੇ ਨੱਚਣ ਲਗ
ਪਿਆ।
“ਬਾਈ
ਕਰਮਿਆਂ, ਮੇਰਾ ਵੀ ਕਾਗਜ਼ ਬਣਵਾ ਦਏਂਗਾ,
ਉਸ ਕੋਲੋਂ? ਅਪਣਾ ਵੀ ਬੇੜਾ
ਪਾਰ ਹੋ ਜਾਊ।”
ਜੱਗੀ ਦੀ ਅਵਾਜ਼ ਵਿੱਚ ਤਰਲਾ ਸੀ।
“ਜਗਮੋਹਨ,
ਓਏ ਤੂੰ ਵੀ ਅਜੇ ਕੱਚਾ ਹੀ ਏਂ ਬਾਈ?
ਕਦੇ ਭਾਫ ਵੀ ਨਹੀਂ ਕੱਢੀ! ਮੈਨੂੰ ਵੇਖ ਮੈਂ ਕਿਵੇਂ ਢੰਡੋਰਾ
ਪਿੱਟਦਾ ਫਿਰਦਾ ਹਾਂ।
ਕਹਿੰਦੇ ਨੇਂ
ਜੇ ਢਿੱਡ ਪੀੜ ਹੋਵੇ ਤਾਂ ਕੋਠੇ ਚੜ੍ਹਕੇ ਰੌਲਾ ਪਾਉਣਾ ਚਾਹੀਦਾ ਹੈ।
ਕੋਈ ਨਾ ਕੋਈ
ਦਾਰੂ ਦੱਸ ਹੀ ਦਿੰਦਾ ਹੈ।”
ਕਰਮਜੀਤ ਨੇ ਅਪਣੀ ਹੈਰਾਨੀ ਨੂੰ ਸ਼ਬਦਾਂ ਵਿੱਚ ਪ੍ਰਗਟਾਇਆ।
ਬਹੁਤ ਰਾਤ
ਤੱਕ ਮਹਿਫਲ ਚਲਦੀ ਰਹੀ।
ਰਘੂ ਨੇ
ਵਿਦਾਇਗੀ ਮੰਗੀ।
ਜਗਮੋਹਨ ਅਤੇ
ਕਰਮਜੀਤ ਘੂਕ ਨਿੰਦਰ ਸੌਂ ਗਏ।
ਸਵੇਰੇ ਉੱਠਕੇ,
ਜਗਮੋਹਨ ਕੰਮ ਤੇ ਜਾਣ ਲਈ ਤਿਆਰ ਹੋ ਗਿਆ।
ਕਰਮਜੀਤ ਵੀ
ਅਪਣੀ ਡੇਟ ’ਤੇ
ਜਾਣ ਲਈ ਤਿਆਰ ਹੋਣ ਲੱਗਾ।
“ਕਰਮਜੀਤ,
ਛੇਤੀ ਕਰ।
ਕੰਮ ਤੋਂ
ਪਹਿਲਾਂ ਹੀ ਲੇਟ ਹੋ ਗਏ ਹਾਂ।
ਅੱਜ ਜਾਣ ਦੀ
ਸਲਾਹ ਨਹੀਂ।”
“ਨਹੀਂ।
ਜਗਮੋਹਨ ਤੂੰ
ਚਲ।
ਰਘੂ ਤੋਂ
ਇਕੱਲੇ ਤੋਂ ਕੰਮ ਨਹੀਂ ਸੰਭਾਲਿਆ ਜਾਣਾ।
ਮੈਂ ਤਿੰਨ
ਕੁ ਵਜੇ ਤੱਕ ਪਹੁੰਚ ਜਾਵਾਂਗਾ।
ਤੈਨੂੰ ਜਲਦੀ
ਵਿਹਲਾ ਕਰਦਾਂਗੇ।
ਹੋਮੈਤੀ ਨੇ
ਅੱਜ ਪੂਰਾ ਦਿਨ ਹੀ ਕੰਮ
’ਤੇ ਨਹੀਂ ਆਉਣਾ।
ਤੈਨੂੰ ਸਾਰੀ
ਕਹਾਣੀ ਪਤਾ ਹੀ ਹੈ।
”
ਕਰਮਜੀਤ ਨੇ ਦੱਸਿਆ।
“ਜੇ
ਇਹ ਗੱਲ ਹੈ ਤਾਂ ਤੇ ਤੂੰ ਦੋ ਘੰਟੇ ਹੋਰ ਸੌਂ ਸਕਦਾ ਸੀ।
ਐਨੀ ਕੀ
ਕਾਹਲ਼ੀ ਸੀ।
ਡੇਟ ਵਿੱਚ
ਤਾਂ ਬਹੁਤ ਸਮਾ ਬਾਕੀ ਪਿਆ ਹੈ।”
“ਤੂੰ
ਸਮਝ ਵੀਰਿਆ।
ਕਾਰ ਕੂਰ
ਧੁਲਵਾਵਾਂਗਾ।
ਕਾਰ ਤਾਂ
ਕੁੜੀ ਵਾਂਗੂੰ ਹੀ ਚਮਕਣੀ ਚਾਹੀਦੀ ਹੈ।”
ਕਰਮਜੀਤ ਬੋਲਿਆ।
“ਅੱਜ
ਰੱਬ ਦਾ ਨਾ ਲੈ ਕੇ ਤੁਰੀਂ।
ਕੰਮ ਤਾਂ
ਬਾਬੇ ਨੇ ਹੀ ਬਣਾਉਣਾ ਹੈ।
ਆਪਾਂ ਨੇ
ਤਾਂ ਮਿਹਨਤ ਹੀ ਕਰਨੀ ਐ।
ਅੱਜ ਤੀਰ
ਠਿਕਾਣੇ ਲੱਗੇ।”
ਜਗਮੋਹਨ,
ਕਰਮਜੀਤ ਨੂੰ, ਗੁੱਡ ਲੱਕ ਆਖਕੇ ਕੰਮ ਤੇ ਚਲਾ ਗਿਆ।
ਕਰਮਜੀਤ ਨੇ ਹੋਮੈਤੀ ਨੂੰ ਘਰੋਂ ਜਾਕੇ ਚੁੱਕਿਆ ਅਤੇ ਮਿੱਥੀ ਜਗਾਂ,
ਔਲਿਵ ਗਾਰਡਨ, ਤੇ ਲੈ ਗਿਆ।
ਦੋਹਾਂ ਨੇ
ਮੱਛੀ ਔਰਡਰ ਕੀਤੀ।
ਹਮੈਤੀ ਨੇ
ਵਾਈਨ ਅਤੇ ਕਰਮਜੀਤ ਨੇ ਕੇਵਲ ਜੂਸ ਹੀ ਲੀਤਾ।
ਕੁਝ ਬਬਲੂ
ਦੀ ਚੁਗਲੀ ਹੋਈ ਅਤੇ ਥੋੜ੍ਹੀ ਰਘੂ ਦੀ।
ਪਿਆਰ ਦੀਆਂ
ਗੱਲਾਂ ਵੀ ਪਹਿਲਾਂ ਨਾਲੋਂ ਅਧਿਕਤਰ ਹੋਈਆਂ।
ਖਾਣਾ ਤਾਂ
ਆਖਿਰ ਮੁੱਕਣਾ ਹੀ ਸੀ।
ਬਹਿਰਾ ਬਿਲ
ਲੈ ਆਇਆ।
ਕਰਮਜੀਤ ਨੇ
ਸੌ ਦਾ ਨਵਾਂ ਨੋਟ ਪਲੇਟ ਵਿੱਚ ਰੱਖਿਆ।
ਕਰਮਜੀਤ ਨੂੰ
ਜਗਮੋਹਨ ਦੀ ਗੱਲ ਪ੍ਰੇਸ਼ਾਨ ਕਰਨ ਲਗੀ।
ਤੀਰ ਹੁਣ
ਨਿਸ਼ਾਨੇ ਤੇ ਮਾਰ ਹੀ ਦੇਣਾ ਚਾਹੀਦਾ ਹੈ,
ਉਹਦੇ ਦਿਮਾਗ਼ ਵਿੱਚ ਖਿਆਲ ਆਇਆ।
ਬਹਿਰਾ ਨੋਟ
ਚੁੱਕ ਕੇ ਲੈ ਗਿਆ।
ਕਰਮਜੀਤ ਨੇ
ਹੋਮੈਤੀ ਦਾ ਹੱਥ ਫੜਿਆ,
’ਤੇ ਨਿਡਰ ਹੋਕੇ ਹਲਕਾ ਜਿਹਾ ਘੁਟਿਆ ਨਾਲ ਹੀ ਹੋਮੈਤੀ ਨੂੰ
ਅਪਣੀ ਟੁੱਟੀ ਫੁੱਟੀ ਅੰਗ੍ਰੇਜ਼ੀ ਵਿੱਚ ਪਿਆਰ ਨਾਲ਼ ਪੁੱਛਿਆ, “
ਡੀਅਰ , ਹੁਣ ਆਪਾਂ ਵਿਆਹ ਕਿਉਂ
ਨਾ ਕਰਵਾ ਲੱਈਏ।
ਜਿੰਨੀ ਜਲਦੀ
ਉਨਾਂ ਹੀ ਚੰਗਾ।
ਭਲੇ ਕੰਮ
ਵਿੱਚ ਦੇਰ ਕਿਉਂ?”
“ਮੈਨੂੰ
ਕੋਈ ਇਤਰਾਜ਼ ਨਹੀਂ।
ਮੈਂ ਤਾਂ ਆਪ
ਵੀ ਇਹੋ ਸੋਚ ਰਹੀ ਸਾਂ।
ਮੈਂ ਤਾਂ
ਤੇਰੇ ’ਤੇ
ਬਹੁਤ ਆਸਾਂ ਲਾਈ ਬੈਠੀ ਆਂ।
ਅੱਜ ਕੱਲ੍ਹ
ਰਿਸੇਸ਼ਨ ਦੇ ਦਿਨਾਂ ਵਿੱਚ ਮੇਰੀ ਪੀ ਐੱਚ ਡੀ ਵੀ ਕੋਈ ਕੰਮ ਨਹੀਂ ਆ ਰਹੀ।
ਮੇਰੇ
ਵਰਗੀਆਂ ਨੂੰ ਕੋਈ ਜੌਬ ਦੇ ਕੇ ਰਾਜ਼ੀ ਨਹੀਂ।
ਹੁਣ ਲਗਦਾ ਐ
ਸਭ ਠੀਕ ਹੋ ਜਾਏਗਾ।
ਤੇਰੇ ਨਾਲ
ਵਿਆਹ ਕਰਵਾ ਕੇ ਪੱਕੀ ਹੋ ਜਾਵਾਂਗੀ।”
ਹੋਮੈਤੀ ਨੇ ਪਿਆਰ ਭਰੀਆਂ ਅੱਖਾਂ ਨਾਲ ਕਰਮਜੀਤ ਵੱਲ ਵੇਖਿਆ।
ਉਸ ਨੇ ਬਹੁਤ
ਖੁਸ਼ੀ ਨਾਲ ਪ੍ਰਪੋਜ਼ਲ ਸਵਿਕਾਰ ਕਰ ਲਿਆ।
“ਤੂੰ
ਅਜੇ ਕੱਚੀ ਹੀ ਏਂ?” ਕਰਮਜੀਤ ਨੇ ਅਪਣੀ ਗੱਲ ਕੁੱਝ
ਅਜੇਹੇ ਲਹਿਜ਼ੇ ਵਿੱਚ ਆਖੀ ਜਿਵੇਂ ਆਪ ਪੱਕਾ ਹੋਵੇ।
ਪਰ ਨਕਲੀ
ਚਿਹਰੇ ਤਾਂ ਜ਼ਿਆਦਾ ਦੇਰ ਦਿਲ ਦੇ ਅੰਦਰਲੀ ਗੱਲ ਛੁਪਾ ਨਹੀਂ ਸਕਦੇ।
“ਕਰਮਜੀਤ,
ਕੀ ਹੋਇਆ? ਤੇਰੇ ਚਿਹਰੇ ਦੀ
ਰੌਣਕ ਫਿੱਕੀ ਕਿਉਂ ਪੈ ਗਈ, ਅਚਾਨਕ ਹੀ?
ਮੈਥੋਂ ਕੋਈ ਗਲਤੀ ਤਾਂ ਨਹੀਂ ਹੋਈ?”
ਹੋਮੈਤੀ ਨੇ ਹੈਰਾਨੀ ਨਾਲ ਪੁੱਛਿਆ।
“ਨਹੀਂ,
ਮੈਂ ਤਾਂ ਬਹਿਰੇ ਵੱਲ ਵੇਖ ਰਿਹਾ ਸਾਂ।
ਬਹੁੱਤ ਦੇਰ
ਕਰ ਰਿਹਾ ਹੈ।
ਮੈਂ ਤੇ ਕੰਮ
’ਤੇ
ਵੀ ਜਾਣਾ ਐ।
ਜਗਮੋਹਨ
ਨਰਾਜ਼ ਨਾ ਹੋ ਜਾਵੇ।”
ਕਰਮਜੀਤ ਕਦੇ ਬਹਿਰੇ ਦਾ ਰਾਹ ਤੱਕਦਾ ਅਤੇ ਕਦੇ ਪਾਣੀ ਦਾ
ਘੁੱਟ ਭਰ ਲੈਂਦਾ।
ਬਹਿਰਾ ਮੁੜ ਆਇਆ।
ਕਰਮਜੀਤ ਨੇ
ਟਿੱਪ ਦੇ ਪੈਸੇ ਛੱਡ ਕੇ ਬਾਕੀ ਪਰਸ ਵਿੱਚ ਪਾ ਲਏ।
ਉਸ ਨੇ
ਹੋਮੈਤੀ ਦਾ, ਪਿਆਰ ਨਾਲ, ਹੱਥ ਫੜਿਆ ’ਤੇ
ਆਖਿਆ, “ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੂੰ
ਐਨੀ ਪੜ੍ਹੀ ਲਿਖੀ ਵਿਦਵਾਨ ਕੁੜੀ ਏਂ।
ਮੈਂ ਤਾਂ
ਮਸਾਂ ਮਸਾਂ ਬੀ. ਏ. ਪਾਸ ਕੀਤੀ ਸੀ।
ਤੈਨੂੰ ਤਾਂ
ਅਪਣੇ ਵਰਗਾ ਹੀ ਵਿਦਵਾਨ ਵਰ ਚਾਹੀਦਾ ਹੈ।
ਕਿੱਥੇ ਮੈਂ ਤੇ ਕਿੱਥੇ ਤੂੰ,
ਕੋਈ ਮੁਕਾਬਲਾ ਹੀ ਨਹੀਂ ਤੇਰੇ ਨਾਲ।”
ਹੋਮੈਤੀ ਦੀਆਂ ਅੱਖਾਂ ਭਰ ਆਈਆਂ।
ਉਹ ਕਰਮਜੀਤ ਦੇ ਇਰਾਦੇ ਵਿੱਚ ਪਰਿਵਰਤਨ ਆਇਆ ਭਾਂਪ ਗਈ।
ਕਰਮਜੀਤ ਨੇ ਹੋਮੈਤੀ ਵੱਲ ਵੇਖਿਆ,
ਸੋਚਿਆ-- ਇਹ ਤਾਂ ਪੱਕੀ ਲਗਦੀ ਸੀ---ਉਹਦਾ ਹੱਥ ਫੜਕੇ ਆਖਿਆ,
“ ਚੱਲੀਏ ਡੀਅਰ।”
ਦੋਵੇਂ ਚੁੱਪ ਚਾਪ ਕਾਰ ਵਿੱਚ ਆ ਬੈਠੇ।।
ਹੋਮੈਤੀ ਦਾ
ਅਪਾਰਟਮੈਂਟ ਥੋੜੀ ਦੂਰ ਹੀ ਰਹਿ ਗਿਆ ਸੀ।
ਕਰਮਜੀਤ ਨੇ
ਚੁੱਪ ਤੋੜੀ
।
“ ਅਸਲ ਵਿੱਚ,
ਹੋਮੈਤੀ ਜੀ, ਅਸੀਂ ਦੋਵੇਂ
ਇੱਕੋ ਬਿਮਾਰੀ ਦੇ ਮਰੀਜ਼ ਹਾਂ।
ਆਪਾਂ ਨੂੰ
ਆਪੋ ਅਪਣੇ ਨਵੇਂ ਹਕੀਮ ਭਾਲਣੇ ਪੈਣਗੇ।
ਅਜੇ ਮੈਂ
ਕੱਚਾ ਹੀ ਹਾਂ।”
ਹੋਮੈਤੀ ਦੇ ਪੈਰਾਂ ਹੇਠੋਂ ਜਿਵੇਂ ਧਰਤੀ ਹੀ ਖਿਸਕ ਗਈ ਹੋਵੇ।
ਉਹ ਐਨੀ
ਉਦਾਸ ਕਦੇ ਨਹੀਂ ਸੀ ਹੋਈ।
ਕਰਮਜੀਤ ਨੇ ਹੋਮੈਤੀ ਦੇ ਅਪਾਰਟਮੈਂਟ ਦੇ ਸਾਹਮਣੇ ਕਾਰ ਖੜ੍ਹੀ ਕੀਤੀ।
ਉਹ ਕਾਰ ਚੋਂ
ਨਿਕਲੀ,
ਦੋਨਾਂ ਨੇ ਇੱਕ ਦੂਜੇ ਵੱਲ ਵੇਖਿਆ,
ਉਹ ਬਾਈ ਬਾਈ ਕਰਕੇ ਪੌੜੀਆਂ ਚੜ੍ਹ ਗਈ।
ਕਰਮਜੀਤ ਨੇ
ਮਨ ਹੀ ਮਨ ਸੋਚਿਆ –
ਕਿਸਮਤ ਦਾ ਚੱਕਰ ਕਦੇ ਨੀਚੇ ਕਦੇ ਉੱਪਰ! --
।
ਕਰਮਜੀਤ ਕੰਮ
’ਤੇ ਪਹੁੰਚ
ਗਿਆ।
ਜਗਮੋਹਨ ਨੇ ਉਤਸੁਕ ਹੋ ਕੇ ਪੁੱਛਿਆ
“ ਅੱਜ ਤਾ
ਲਗਦਾ ਬਾਈ ਦੀਆਂ ਪੰਜੇ ਘਿਓ ਵਿੱਚ ਜਾ ਪੱਈਆਂ, ਮਾਰ
ਲਿਆ ਮੋਰਚਾ?”
“ਨਹੀਂ
ਯਾਰਾ, ਇਹ ਵਿਚਾਰੀ ਵੀ ਮੇਰੇ ਵਾਂਗੂੰ ਹੀ ਭਟਕਦੀ
ਫਿਰਦੀ ਐ।”
ਕਰਮਜੀਤ ਨੇ ਸੱਚ ਉੱਤੇ ਪੜਦਾ ਪਾਉਣਾ ਠੀਕ ਨਹੀਂ ਸਮਝਿਆ।
“ਤੇਰਾ
ਮਤਲਬ ਇਹ ਵੀ ਹਲੇ ਕੱਚੀ ਹੀ ਐ।”
“ਹਾਂ,
ਲਗਦੀ ਤਾਂ ਰੋੜ ਵਰਗੀ ਪੱਕੀ ਸੀ।”
ਕਰਮਜੀਤ ਨੇ ਪਿਆਜਾਂ ਦਾ ਥੈਲਾ ਚੁੱਕਦਿਆਂ ਜੁਆਬ ਦਿੱਤਾ।
“ਕੈਲੇਫੋਰਨੀਆਂ
ਚਲਕੇ ਫਾਰਮ ਵਾਲੇ ਕਾਗਜ਼ ਬਣਵਾ ਲੱਈਏ।
ਚੰਗੇ ਵਕੀਲ
ਦਾ ਲੜ ਫੜ ਲੈਂਦੇ ਆਂ।”
“ਵਕੀਲ
ਤਾਂ ਕਰਨਾ ਹੀ ਪਏਗਾ ਪਰ ਅਪਣਾ ਕੰਮ ਬਾਬੇ ਦੀ ਕਿਰਪਾ ਬਿਨਾ ਨਹੀ ਬਣਨਾ।
ਅੱਜ ਤੋਂ
ਸ਼ਰਾਬ ਛੱਡੀ।”
ਕਰਮਜੀਤ ਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੱਲ ਮੂੰਹ
ਘੁਮਾਇਆ ਅਤੇ ਹੱਥ ਜੋੜਕੇ ਵਾਹਿਗੁਰੂ ਵਾਹਿਗੁਰੂ ਬੋਲਿਆ।
“ਜੱਗੀ,
ਦੇਖੋ! ਦੇਖੋ! ਨਿਆ ਸਾਧੂ।”
ਰਘੂ ਬੋਲਿਆ।
“ਹਾਂ
ਹਾਂ, ਆਸ ਨਿਰਾਸੀ ਤਉ ਸੰਨਿਆਸੀ।”
ਜਗਮੋਹਨ ਨੇ ਗੁਰਬਾਣੀ ਦੀ ਤੁਕ ਬੋਲੀ।
ਸਾਰੇ ਹੱਸ
ਪਏ।
*****
(23 ਜਨਵਰੀ 2008 ਯੂਨੀਕੋਡ