ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 02 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

             ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ

likhari2001@yahoo.co.uk

dr. Karamjeet Singh kurekshetra University
ਡਾ: ਕਰਮਜੀਤ ਸਿੰਘ

ਸ਼ਹੀਦ ਭਗਤ ਸਿੰਘ  ਦੀ ਵਿਚਾਰਧਾਰਕ  ਵਿਰਾਸਤ ਅਤੇ ਕਹਾਣੀਕਾਰ ਸੁਜਾਨ ਸਿੰਘ

-ਡਾ. ਕਰਮਜੀਤ ਸਿੰਘ-
(ਪ੍ਰੋਫੈਸਰ ਤੇ ਚੇਅਰਮੈਨ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ,ਕੁਰੂਕਸ਼ੇਤਰ (ਹਰਿਆਣਾ)

ਲੋਕ ਧਾਰਾ ਦੇ ਵਿਸ਼ੇਸ਼ਗ ਅਤੇ ਪੰਦਰਾਂ ਪੁਸਤਕਾ ਦੇ ਲੇਖਕ/ਚਿੰਤਕ/ਆਲੋਚਕ ਡਾ: ਕਰਮਜੀਤ ਸਿੰਘ, ਪੰਜਾਬੀ ਸਾਹਿਤਕ ਖੇਤਰ ਵਿੱਚ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਅੱਜਕਲ ਆਪ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ) ਵਿਖੇ ਪੰਜਾਬੀ ਵਿਭਾਗ ਵਿੱਚ ਪਰੋਫੈਸਰ ਹਨ। 'ਲਿਖਾਰੀ' ਵਿੱਚ ਆਪ ਦੀਆਂ ਉੱਚ-ਕੋਟੀ ਦੀਆਂ ਰਚਨਾਵਾਂ ਸਮੇਂ ਸਮੇਂ ਸਿਰ ਸੁ-ਸ਼ੋਭਿਤ ਹੁੰਦੀਆਂ ਰਹਿੰਦੀਆਂ ਹਨ। ਆਪ ਦੀ ਇਕ ਹੋਰ ਰਚਨਾ:
'ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਕ  ਵਿਰਾਸਤ ਅਤੇ ਕਹਾਣੀਕਾਰ ਸੁਜਾਨ ਸਿੰਘ' ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ। -'ਲਿਖਾਰੀ'

        ਭਾਰਤੀ ਸੰਦਰਭ ਵਿਚ ਭਗਤ ਸਿੰਘ ਸਮਕਾਲੀ ਸਮੇਂ ਵਿਚ ਸਭ ਤੋਂ ਵੱਡਾ ਨਾਂ ਹੈਹੁਣ ਤਕ ਅਸੀਂ ਇਸ ਗੱਲ ਬਾਰੇ ਸੁਚੇਤ ਹੋ ਚੁੱਕੇ ਹਾਂ ਕਿ ਇਸ ਵੱਡੇ ਨਾਂ ਨੂੰ ਸੰਪ੍ਰਦਾਇਕ ਤਾਕਤਾਂ ਆਪਣੇ ਬਾਉਣੇ ਕੱਦ ਦੇ ਬਰਾਬਰ ਕਰਨਾ ਚਾਹੁੰਦੀਆਂ ਹਨਇਸ ਲਈ ਉਹ ਭਗਤ ਸਿੰਘ ਦੇ ਬਾਹਰੀ ਰੂਪ ਉਪਰ ਕੇਂਦ੍ਰਿਤ ਹਨਭਗਤ ਸਿੰਘ ਨੂੰ ਕਲੀਨ ਸੇ਼ਵਨ ਮੰਨ ਕੇ ਉਸਨੂੰ ਹਿੰਦੂਵਾਦੀ ਸੰਗਠਨ ਆਰ. ਐਸ.ਐਸ ਦਾ ਬਾਣਾ ਪਹਿਨਾਉਣਾ ਚਾਹੁੰਦੇ ਹਨ ਜਦ ਕਿ ਸਿੱਖ ਸਂੰਪ੍ਰਦਾਇਵਾਦੀ ਉਸਨੂੰ ਹਰ ਹੀਲੇ ਸਾਬਤ-ਸੂਰਤ ਸਿੱਖ ਸਜਾਉਣ ਦੇ ਆਹਰ ਵਿਚ ਲੱਗੇ ਹੋਏ ਹਨਆਪਣੀ ਇਸ ਮੁਹਿੰਮ ਵਿਚ ਨਾ ਤਾਂ ਉਹ ਹੁਣ ਤਕ ਕਾਮਯਾਬ ਹੋਏ ਹਨ ਤੇ ਨਾ ਹੀ ਹੋ ਸਕਦੇ ਹਨ ਕਿਉਂਕਿ ਭਗਤ ਸਿੰਘ ਦੀ ਵਿਚਾਰਧਾਰਾ ਉਨ੍ਹਾਂ ਦੇ ਮਨਸੂਬਿਆਂ ਨੂੰ ਸਫਂਲ ਨਹੀਂ ਹੋਣ ਦੇਵੇਗੀਉਸੇ ਹੀ ਤਰ੍ਹਾਂ ਜਿਵੇਂ ਮਹਾਤਮਾ ਬੁੱਧ ਨੂੰ ਚੌਵੀ ਅਵਤਾਰਾਂ ਵਿਚ ਸ਼ਾਮਿਲ ਕਰਨ ਦੇ ਬਾਵਜੂਦ ਬੁੱਧ ਆਪਣੀ ਵਿਚਾਰਧਾਰਾ ਕਾਰਣ ਵੱਖਰੀ ਹਸਤੀ ਰੱਖਣ ਵਿਚ ਅੱਜ ਤਕ ਵੀ ਕਾਮਯਾਬ ਹੈਜੋ ਸੰਪ੍ਰਦਾਇਕ ਸੰਗਠਨ ਭਗਤ ਸਿੰਘ ਨੂੰ ਹਥਿਆਉਣ ਵਿਚ ਖਿੱਚੋ ਧੂਹੀ ਕਰ ਰਹੇ ਹਨ ਮਾਅਰਕੇ ਦੀ ਗੱਲ ਹੈ ਕਿ ਹਿੰਦੂ, ਮੁਸਲਿਮ ਜਾਂ ਸਿੱਖਾਂ ਦੇ ਕਿਸੇ ਵੀ ਸੰਪ੍ਰਦਾਇਕ ਸੰਗਠਨ ਨੇ ਇਨ੍ਹਾਂ ਕਰਾਂਤੀਕਾਰੀਆਂ ਦੇ ਸਮਰਥਨ ਜਾਂ ਬਚਾਉ ਵਿਚ ਇਕ ਵੀ ਸ਼ਬਦ ਨਹੀਂ ਕਿਹਾ ਸੀ” 0 

          ਅਜੋਕੇ ਦੌਰ ਵਿਚ ਭਗਤ ਸਿੰਘ ਉਪਰ ਚਾਰ ਚਾਰ ਇੱਕਠੀਆਂ ਫਿਲਮਾਂ ਰਿਲੀਜ਼ ਹੋਈਆਂ ਹਨਇਕ ਫਿਲਮ ਨੂੰ ਛੱਡ ਕੇ ਬਾਕੀ ਦੀਆਂ ਤਿੰਨੋਂ, ਬੰਬਈਆ ਮਸਾਲੇ ਦੇ ਬਾਵਜੂਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਨਾਲ ਲੈ ਕੇ ਚਲਦੀਆਂ ਹਨਰੰਗ ਦੇ ਬਸਤੀਵਰਗੀ ਫਿਲਮ ਭਗਤ ਸਿੰਘ ਰਾਜਗੁਰੂ, ਸੁਖਦੇਵ ਦੇ ਕਾਰਜਾਂ ਨੂੰ ਪੁਨਰ ਸਿਰਜਿਤ ਕਰਦੀ ਹੈ, ਇਹ ਆਤੰਕਵਾਦੀ ਐਕਸ਼ਨ ਦੀ ਫਿਲਮ ਤਾਂ ਹੋ ਸਕਦੀ ਹੈ, ਪਰ ਵਿਚਾਰਧਾਰਾ ਇਸ ਵਿਚੋਂ ਗਾਇਬ ਹੈਸਿਰਫ ਚੀਫ ਮਨਿਸਟਰ ਨੂੰ ਮਾਰਕੇ ਨੌਜਵਾਨਾਂ ਤੋਂ ਇਹ ਆਸ ਰੱਖਣਾ ਕਿ ਉਹ ਸੱਤਾ ਵਿਰੁੱਧ ਉੱਠ ਖੜੋਣਗੇ, ਵਰਗੇ ਵਿਚਾਰ ਇਤਿਹਾਸ ਨੇ ਗ਼ਲਤ ਸਾਬਤ ਕਰ ਦਿੱਤੇ ਹਨਫਿਰ ਵੀ ਇਹ ਮੰਨਣਾ ਪਵੇਗਾ ਕਿ ਫਿਲਮਕਾਰਾਂ ਨੂੰ ਪਤਾ ਹੈ ਕਿ ਭਗਤ ਸਿੰਘ ਦੇ ਨਾਮ ਉਪਰ ਬਣੀ ਫਿਲਮ ਘਾਟੇ ਵਿਚ ਨਹੀਂ ਜਾਵੇਗੀ ਤੇ ਉਹ ਗਈ ਵੀ ਨਹੀਂਅੱਜ ਭਗਤ ਸਿੰਘ ਦੇ ਪੋਸਟਰ, ਤਸਵੀਰਾਂ ਆਮ ਨੌਜਵਾਨਾਂ ਵਿਚ ਲੋਕਪ੍ਰਿਯ ਹੋ ਰਹੀਆਂ ਹਨਗੱਡੀਆਂ ਉਪਰ ਭਗਤ ਸਿੰਘ ਦੇ ਸਟਿੱਕਰ ਆਮ ਦੇਖੇ ਜਾ ਸਕਦੇ ਹਨ ਭਗਤ ਸਿੰਘ ਦੇ ਸੌਵੇਂ ਜਨਮ ਦਿਨ ਦੇ ਜਸ਼ਨਾਂ ਵਿਚ ਲੱਖਾਂ ਲੋਕਾਂ ਦੀ ਸ਼ਮੂਲੀਅਤ ਕਿਸੇ ਵੀ ਪ੍ਰਗਤੀਵਾਦੀ ਨੂੰ ਹੁਲਾਰਾ ਦੇ ਸਕਦੀ ਹੈ ਪਰੰਤੂ ਇਕ ਖਦਸ਼ਾ ਵੀ ਹੈ ਜੇ ਇਨ੍ਹਾਂ ਭੀੜਾਂ ਤਕ ਭਗਤ ਸਿੰਘ ਦੀ ਵਿਚਾਰਧਾਰਾ ਨਹੀਂ ਪਹੁੰਚਦੀ ਤਾਂ ਨਤੀਜਾ ਜ਼ੀਰੋ ਹੋ ਸਕਦਾ ਹੈ ਨੌਜਵਾਨਾਂ ਨੂੰ ਵਰਗਲਾ ਕੇ ਕਿਸੇ ਹੋਰ ਪਾਸੇ ਵੀ ਲਾਇਆ ਜਾ ਸਕਦਾ ਹੈ ਇਸ ਲਈ ਭਗਤ ਸਿੰਘ ਦੇ ਵਿਚਾਰਧਾਰਕ ਵਾਰਸਾਂ ਦਾ ਪਹਿਲਾ ਫ਼ਰਜ਼ ਇਹ ਹੈ ਕਿ ਹਰ ਸਾਧਨ ਵਰਤ ਕੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੇਠ ਤਕ ਲੈ ਕੇ ਜਾਇਆ ਜਾਵੇ ਤਾਂ ਕਿ ਆਮ ਜਨਤਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ 

          ਭਗਤ ਸਿੰਘ ਦੀ ਵਿਚਾਰਧਾਰਾ ਉਪਰ ਚਰਚਾ ਕਰਨ ਤੋਂ ਪਹਿਲਾਂ ਸਾਨੂੰ ਦੁਬਾਰਾ ਉਸਦੀਆਂ ਤੇ ਉਸ ਦੇ ਸਾਥੀਆਂ ਦੀਆਂ ਲਿਖਤਾਂ ਨੂੰ ਦੁਬਾਰਾ ਘੋਖਣਾ ਪਵੇਗਾਇਸੇ ਅਮਲ ਵਿਚੋਂ ਉਸ ਦੀ ਵਿਚਾਰਧਾਰਾ ਦੇ ਕੁਝ ਸੂਤਰ ਸਾਡੇ ਹੱਥ ਆਏ ਹਨ ਜਿਨ੍ਹਾਂ ਉਪਰ ਇਥੇ ਵਿਚਾਰ ਕੀਤੀ ਜਾ ਰਹੀ ਹੈ ਭਗਤ ਸਿੰਘ ਨੇ ਵਿਦਿਆਰਥੀ ਜੀਵਨ ਵਿਚ ਹੀ ਪੰਜਾਬੀ ਭਾਸ਼ਾ ਅਤੇ ਲਿਪੀ ਉਪਰ ਚਰਚਾ ਸ਼ੁਰੂ ਕੀਤੀ ਭਗਤ ਸਿੰਘ ਬਾਰੇ ਜਿੰਨੀ ਵੀ ਵਿਚਾਰ ਹੋ ਰਹੀ ਹੈ ਉਸਦੇ ਇਨ੍ਹਾਂ ਵਿਚਾਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ ਤੇ ਕੀਤਾ ਵੀ ਜਾ ਰਿਹਾ ਹੈ ਪਰੰਤੂ ਭਗਤ ਸਿੰਘ ਹਰ ਮਸਲੇ ਉਪਰ ਬੇਲਿਹਾਜ ਹੋ ਕੇ ਤਰਕ ਨਾਲ ਗੱਲ ਕਰਦਾ ਹੈਮੈਂ ਨਾਸਤਿਕ ਕਿਉਂ ਹਾਂਅਤੇ ਕਾਲ ਕੋਠੜੀ ਵਿਚੋਂ ਲਿਖੀ ਡਰੀਮ ਲੈਂਡ ਦੀ ਭੂਮਿਕਾਅਤੇ 22 ਮਾਰਚ, 1931 ਨੂੰ ਦੋਸਤਾਂ ਦੇ ਨਾਂ ਲਿਖੇ ਖ਼ਤ ਤਕ ਉਸਦੀ ਇਹ ਤਰਕਸ਼ੀਲ ਬੇਲਿਹਾਜ਼ੀਕਦੇ ਨਹੀਂ ਰੁਕਦੀਸਾਨੂੰ ਵੀ ਗੱਲ ਤਰਕ ਨਾਲ ਨੀ ਕਰਨੀ ਚਾਹੀਦੀ ਹੈ ਲਿਪੀ ਦੇ ਸਵਾਲ ਤੇ ਚਰਚਾ ਕਰਦਿਆਂ ਉਹ ਪੰਜਾਬ ਵਿਚ ਸਾਹਿਤਕ ਰੁਚੀ ਜਾਗ੍ਰਤੀਦੀ ਘਾਟ ਮਹਿਸੂਸ ਕਰਦਾ ਹੈ ਪ੍ਰਗਤੀਵਾਦੀ ਦੌਰ ਵਿਚ ਇਹ ਜਾਗ੍ਰਤੀ ਦੀ ਘਾਟ ਕਾਫੀ ਹੱਦ ਤਕ ਪੂਰੀ  ਕੀਤੀ ਜਾਂਦੀ ਹੈ, ਪਰੰਤੂ  ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਇਸ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਭਗਤ ਸਿੰਘ ਮਸਲੇ ਨੂੰ ਇਕ ਪਾਸੜ ਹੋਕੇ ਨਹੀਂ ਵੇਖਦਾ ਕਿਸੇ ਭਾਸ਼ਾ ਦਾ ਕਿਸੇ ਇਕ ਸੰਪ੍ਰਦਾਇਕ ਨਾਲ ਜੁੜ ਜਾਣਾ ਮਾੜੀ ਗੱਲ ਹੈ ਪਰੰਤੂ ਇਸ ਦਾ ਇਕ ਹੋਰ ਪਹਿਲੂ ਵੀ ਹੈ ਜਿਸ ਨੂੰ ਭਗਤ ਸਿੰਘ ਹੀ ਦੇਖ ਸਕਿਆ ਹੈਉਸ ਅਨੁਸਾਰ, “ਧਾਰਮਿਕ ਅੰਗ ਬਣ ਜਾਣ ਦਾ ਇਕ ਲਾਭ ਤਾਂ ਹੋਇਆ ਕਿ ਸਿੱਖਾਂ ਦੀ ਕੱਟੜਤਾ ਨਾਲ ਪੰਜਾਬੀ ਦੀ ਰੱਖਿਆ ਹੋ ਗਈ ਅਤੇ ਆਰੀਆ ਸਮਾਜੀਆਂ ਦੀ ਕੱਟੜਤਾ ਨਾਲ ਹਿੰਦੀ ਭਾਸ਼ਾ ਨੇ ਥਾਂ ਬਣਾ ਲਿਆ” 1

          ਅੱਜ ਲਿਪੀ ਵਿਗਿਆਨੀਆਂ ਨੇ ਇਹ ਖੋਜ ਕੀਤੀ ਹੈ ਕਿ ਗੁਰਮੁਖੀ ਲਿਪੀ ਬ੍ਰਹਮੀ ਲਿਪੀ ਤੋਂ ਸੁਤੰਤਰ ਵਿਕਾਸ ਕਰਕੇ ਬਣੀ ਹੈ ਤੇ ਦੇਵਨਾਗਰੀ ਤੋਂ ਵੀ ਪੁਰਾਤਨ ਹੈਗੁਰੁ ਵਿਅਕਤੀਆਂ ਨੇ ਇਸ ਨੂੰ ਸਾਹਿਤ ਲਈ ਅਪਣਾ ਕੇ ਮਰਨ ਤੋਂ ਬਚਾ ਲਿਆਜੀ. ਬੀ. ਸਿੰਘ ਅਨੁਸਾਰ, “ਭਾਵੇਂ ਗੁਰੁ ਅੰਗਦ ਦੇਵ ਜੀ ਨੇ ਗੁਰਮੁਖੀ ਵਰਣਮਾਲ਼ਾ ਤਾਂ ਨਹੀਂ ਬਣਾਈ, ਤੇ ਨਾ ਉਸ ਵਿਚ ਕੋਈ ਵਾਧਾ ਘਾਟਾ ਕੀਤਾ, ਨਾ ਕਿਸੇ ਅੱਖਰ ਦੀ ਸ਼ਕਲ ਜਾਂ ਵਰਣ ਮਾਲ਼ਾ ਵਿਚ ਕਿਸੇ ਅੱਖਰ ਦੀ ਤਰਤੀਬ ਬਦਲੀ, ਤੇ ਇਸ ਵਰਣਮਾਲ਼ਾ ਨੂੰ ਗੁਰਮੁਖੀਨਾਮ ਹੀ ਦਿੱਤਾ, ਪਰ ਇਕ ਗੱਲ ਗੁਰੁ ਸਾਹਿਬਾਨ ਨੇ ਇਸ ਲਿਪੀ ਵਾਸਤੇ ਜ਼ਰੂਰ ਕੀਤੀਉਹ ਇਹ ਸੀ ਕਿ ਆਪਣੇ ਦੇਸ਼ ਦੀ ਆਪਣੀ ਕੌਮ ਦੀ, ਆਪਣੇ ਧਰਮ ਦੀ ਇਕ ਮਰਦੀ ਜਾਂਦੀ ਲਿਪੀ ਵਿਚ ਨਵੇਂ ਸਿਰੇ ਜਾਨ  ਪਾ ਕੇ, ਉਸਨੂੰ ਦੂਜਾ ਜਨਮ ਦੇ ਕੇ ਮਰ ਜਾਣੋਂ ਬਚਾ ਲਿਆ” (ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ, ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਚੰਡੀਗੜ੍ਹ, ਤੀਜਾ ਸੰਸਕਰਣ 1981, ਪੰਨਾ-113.) ਪਰ ਭਗਤ ਸਿੰਘ ਸਾਹਮਣੇ ਸਵਾਲ ਭਾਰਤ ਨੂੰ ਇਕ ਰਾਸ਼ਟਰ ਬਣਾਉਣਦਾ ਸੀ ਜਿਸਦੀ ਇਕ ਰਾਸ਼ਟਰੀ ਭਾਸ਼ਾ ਹੋਣੀ ਚਾਹੀਦੀ ਹੈਅਜਿਹਾ ਉਹ ਕਿਸੇ ਸੌੜੇ ਦ੍ਰਿਸ਼ਟੀ ਕੋਣ ਅਧੀਨ ਨਹੀਂ ਸੀ ਕਰ ਰਿਹਾਉਹ ਗੁਰਮੁਖੀ ਲਿਪੀ ਦੀਆਂ ਸੀਮਾਵਾਂ ਦਸਦੇ ਹੋਏ ਪੰਜਾਬੀ ਨੂੰ ਦੇਵਨਾਗਰੀ ਵਿਚ ਲਿਖਣ ਦੀ ਵਕਾਲਤ ਕਰਦਾ ਹੈ1923-24 ਤਕ ਜਦੋਂ ਇਹ ਲੇਖ ਲਿਖਿਆ ਗਿਆ ਉਸ ਸਮੇਂ ਤਕ ਮੱਧ ਕਾਲੀ ਸਾਹਿਤ ਤੋਂ ਬਾਅਦ, ਪਰਿਵਰਤਨ ਕਾਲ ਅਤੇ ਆਧੁਨਿਕ ਕਾਲ ਵਿਚ ਵੀ ਸਿੰਘ ਸਭਾ ਲਹਿਰ ਅਧੀਨ ਬਹੁਤ ਕੁਝ ਸਿਰਜਿਆ ਜਾ ਚੁੱਕਾ ਸੀਪਰ ਭਗਤ ਸਿੰਘ ਇਸ ਤੋਂ ਅਣਜਾਣ ਸੀ ਇਸੇ ਲਈ ਉਹ ਇਹ ਕਹਿੰਦਾ ਹੈ ਕਿ, “ਅਜੇ ਤਕ ਪੰਜਾਬੀ ਸਾਹਿਤਕ ਭਾਸ਼ਾ ਨਹੀਂ ਬਣ ਸਕੀ ਅਤੇ ਸਾਰੇ ਪੰਜਾਬ ਦੀ ਇਕ ਭਾਸ਼ਾ ਵੀ ਉਹ ਨਹੀਂ ਹੈਗੁਰਮੁਖੀ ਲਿਪੀ ਵਿਚ ਲਿਖੀ  ਜਾਣ ਵਾਲੀ ਮੱਧ ਪੰਜਾਬ ਦੀ ਬੋਲ ਚਾਲ ਦੀ ਭਾਸ਼ਾ ਨੂੰ ਇਸ ਸਮੇਂ ਤਕ ਪੰਜਾਬੀ ਕਿਹਾ ਜਾਂਦਾ ਹੈਉਹ ਨਾ ਤਾਂ ਅਜੇ ਤਕ ਵਿਸ਼ੇਸ ਰੂਪ ਵਿਚ ਪ੍ਰਚਾਰਿਤ ਹੀ ਹੋ ਸਕੀ ਅਤੇ ਨਾ ਹੀ ਸਾਹਿਤਕ ਅਤੇ ਨਾ ਹੀ ਵਿਗਿਆਨਕ ਹੀ ਬਣ ਸਕੀ”2 ਗੁਰਮੁਖੀ ਲਿਪੀ ਦੀਆਂ ਸੀਮਾਵਾਂ ਵਲ ਤਾਂ ਭਗਤ ਸਿੰਘ ਸੰਕੇਤ ਕਰਦਾ ਹੈ, ਪਰ ਪੰਜਾਬੀ ਭਾਸ਼ਾ ਨੂੰ ਦੇਵਨਾਗਰੀ ਵਿਚ ਪ੍ਰਗਟਾਉਣ ਸਮੇਂ ਉਸ ਦੀਆਂ ਸੀਮਾਵਾਂ ਪ੍ਰਤਿ ਅਭਿੱਜ ਹੈਉਸ ਦੇ ਲੇਖ ਤੋਂ ਇਹ ਤੱਥ ਵੀ ਉਭਰਦਾ ਹੈ ਕਿ ਦੇਵਨਾਗਰੀ ਨੂੰ ਅਪਣਾਉਣ ਲਈ ਸਿੱਖ ਹੀ ਅਣਮੰਨੇ ਨਹੀਂ ਹਨ ਸਗੋਂ ਹਿੰਦੂ ਵਸੋਂ ਵੀ ਪੰਜਾਬੀ ਨੂੰ ਦੇਵਨਗਰੀ ਵਿਚ ਲਿਖਕੇ ਖੁਸ਼ ਨਹੀਂ ਹੈਇਸੇ ਲਈ ਉਹ ਉਨ੍ਹਾਂ ਨੂੰ ਤਰਕ ਦਿੰਦਾ ਹੈ ਕਿ,ਹਿੰਦੀ ਲਿਪੀ ਦੇ ਅਪਣਾਉਣ ਨਾਲ ਹੀ ਪੰਜਾਬੀ ਹਿੰਦੀ ਜਿਹੀ ਬਣ ਜਾਂਦੀ ਹੈ ਫਿਰ ਤਾਂ ਕੋਈ ਫਰਕ ਹੀ ਨਹੀਂ ਰਹੇਗਾ ਅਤੇ ਇਸ ਦੀ ਜ਼ਰੂਰਤ ਵੀ ਹੈ ਇਸ ਲਈ ਕਿ ਆਮ ਆਦਮੀ ਨੂੰ ਸਿਖਿਅਤ ਕੀਤਾ ਜਾ ਸਕੇ ਅਤੇ ਉਹ ਆਪਣੀ ਭਾਸ਼ਾ ਦੇ ਆਪਣੇ ਸਾਹਿਤ ਨਾਲ ਹੀ ਹੋ ਸਕਦਾ ਹੈ3 ਭਗਤ ਸਿੰਘ ਗੁਰਮੁਖੀ ਲਿਪੀ ਤੋਂ ਇਲਾਵਾ ਹਿੰਦੀ ਪ੍ਰਦੇਸ਼ ਦੀਆਂ ਲਿਪੀਆਂ ਵਲ ਵੀ ਇਸ਼ਾਰਾ ਕਰਦਾ ਹੈ ਪਰ ਇਨ੍ਹਾਂ ਲਿਪੀਆਂ ਨੂੰ ਵੀ ਕੀ ਦੇਵਨਾਗਰੀ ਵਿਚ ਲਿਖਿਆ ਜਾਣਾ ਚਾਹੀਦਾ ਹੈ? ਇਸ ਬਾਰੇ ਉਸਨੇ ਕੁਝ ਨਹੀਂ ਕਿਹਾ ਲੱਗਦਾ ਇਉਂ ਹੈ ਕਿ ਪੰਜਾਬੀ ਨੂੰ ਦੇਵਨਾਗਰੀ ਵਿਚ ਲਿਖਣ ਦੀ ਮੁਹਿੰਮ ਇਕ ਵੱਡੀ ਸਾਜਿਸ਼ ਦਾ ਹਿੱਸਾ ਸੀ ਜਿਸ ਅਨੁਸਾਰ ਸਿੱਖ ਆਪਣੀ ਸਾਹਿਤਕ ਤੇ ਧਾਰਮਿਕ ਵਿਰਾਸਤ ਤੋਂ ਟੁੱਟ ਜਾਣਗੇ ਅਤੇ ਹਿੰਦੂ ਵਸੋਂ ਦੇਵਨਾਗਰੀ ਲਿਪੀ ਵਿਚ ਪੰਜਾਬੀ ਨੂੰ ਅਪਣਾਏਗੀ ਹੀ ਨਹੀਂਇਉਂ ਪੰਜਾਬੀ ਭਾਸ਼ਾ ਦੀ ਹੋਂਦ ਹੀ ਸਮਾਪਤ ਹੋਣ ਦਾ ਖਤਰਾ ਬਣ ਜਾਂਦਾ ਹੈਸਪੱਸ਼ਟ ਹੈ ਕਿ ਵਿਦਿਆਰਥੀ ਪੱਧਰ ਤੇ ਭਗਤ ਸਿੰਘ ਦੀ ਤਰਕ ਯੋਗਤਾ ਦੀ ਝਲਕ ਤਾਂ ਇਸ ਲੇਖ ਵਿਚ ਮਿਲਦੀ ਹੈ, ਪਰੰਤੂ ਇਸ ਵਿਸ਼ੇ ਉਪਰ ਉਸ ਦਾ ਅਧਿਐਨ ਬਹੁਤਾ ਨਹੀਂ ਹੈ 

          ਭਗਤ ਸਿੰਘ ਦੀ ਵਿਚਾਰਧਾਰਾ ਨੂੰ ਸਮਝਣ ਲਈ ਅਸੀਂ ਉਸਦੇ ਲਿਖੇ ਮੁੱਖ ਲੇਖਾਂ ਨੂੰ ਆਧਾਰ ਬਣਾਇਆ ਹੈਜਿਵੇਂ ਧਰਮ/ਸੰਪ੍ਰਦਾਇਕਤਾ ਬਾਰੇ ਉਸਦੇ ਵਿਚਾਰਾਂ ਨੂੰ ਸਮਝਣ ਲਈ ਧਰਮ ਅਤੇ ਸਾਡੀ ਸੁਤੰਤਰਤਾ ਦੀ ਲੜ੍ਹਾਈਲੇਖ ਸਾਡੀ ਮਦਦ ਕਰਦਾ ਹੈਧਰਮ ਨੂੰ ਸਮਝਣ ਲਈ ਭਗਤ ਸਿੰਘ ਨੇ ਟਾਲਸਟਾਇ ਦੇ ਵਿਚਾਰਾਂ ਨੂੰ ਆਪਣਾ ਆਧਾਰ ਬਣਾਇਆ ਹੈਤੱਤ ਇਹ ਕੱਢਿਆ ਹੈ ਕਿ, “ਜੇਕਰ ਧਰਮ ਪਿਛਲੀ ਤੀਜੀ ਗੱਲ (ਭਾਵ ਧਾਰਮਿਕ ਰੀਤੀ ਰਿਵਾਜ਼ ਜਾਂ ਅਨੁਸ਼ਠਾਨ) ਅਤੇ ਦੂਜੀ ਗੱਲ ਦੇ ਨਾਲ (ਭਾਵ ਧਰਮ ਦਾ ਦਰਸ਼ਨ) ਦੇ ਨਾਲ ਅੰਧਵਿਸ਼ਵਾਸ ਮਿਲਾਉਣ ਦਾ ਨਾਮ ਹੈ ਤਾਂ ਧਰਮ ਦੀ ਕੋਈ ਲੋੜ ਨਹੀਂ।........ਜੇ ਪਹਿਲੀ ਗੱਲ (ਯਾਨੀ ਧਰਮ ਦੀਆਂ ਜਰੂਰੀ ਗੱਲਾਂ) ਤੇ ਦੂਜੀ (ਧਰਮ ਦਾ ਦਰਸ਼ਨ ) ਵਿਚ ਆਜ਼ਾਦ ਖਿਆਲੀ ਮਿਲਾ ਕੇ ਧਰਮ ਬਣਦਾ ਹੈ ਤਾਂ ਇਹ ਮੁਬਾਰਕ ਹੈਪਰੰਤੂ ਵੱਖ-ਵੱਖ ਫਿਰਕੇਬੰਦੀ ਅਤੇ ਖਾਣ-ਪੀਣ ਦਾ ਭੇਦ-ਭਾਵ ਹਰ ਸੂਰਤ ਵਿਚ ਮਿਟਾਉਣਾ ਜ਼ਰੂਰੀ ਹੈਛੂਤ ਅਛੂਤ ਲਫਜ਼ਾਂ ਨੂੰ ਜੜ੍ਹੋਂ ਕੱਢਣਾ ਪਵੇਗਾ”4 (ਭਗਤ ਸਿੰਘ ਨੂੰ ਧਾਰਮਿਕ ਰੀਤੀ ਰਿਵਾਜ+ਧਰਮ ਦਰਸ਼ਨ+ਅੰਧ ਵਿਸ਼ਵਾਸ ਸਵੀਕਾਰ ਨਹੀਂ ਪਰ ਧਰਮ ਦੀਆਂ ਜ਼ਰੂਰੀ ਗੱਲਾਂ+ਧਰਮ ਦਾ ਦਰਸ਼ਨ+ਆਜ਼ਾਦ ਖਿਆਲੀ ਮੁਬਾਰਕ ਹੈ) 

          ਭਗਤ ਸਿੰਘ ਧਰਮ ਨੂੰ ਰਾਜਨੀਤੀ ਨਾਲ ਰਲਗੱਡ ਕਰਕੇ ਸੰਪ੍ਰਦਾਇਕਤਾ ਪੈਦਾ ਕਰਨ ਪ੍ਰਤੀ ਸੁਚੇਤ ਹੈ ਨਾਲ ਹੀ ਇਸ ਬਾਰੇ ਵੀ ਸੁਚੇਤ ਹੈ ਕਿ ਫਿਰਕੂ ਫਸਾਦਾਂ ਦੇ ਕਾਰਣ ਆਰਥਿਕ ਹਨ ਸਾਡੇ ਲਈ ਭਗਤ ਸਿੰਘ ਦੇ ਸਭ ਤੋਂ ਮਹੱਤਵਪੂਰਣ ਵਿਚਾਰ ਇਹ ਹਨ ਕਿ ਇਨ੍ਹਾਂ ਸੰਪ੍ਰਦਾਇਕ ਦੰਗਿਆਂ ਨੂੰ ਰੋਕਿਆ ਕਿਵੇਂ ਜਾਵੇ? ਸਪੱਸ਼ਟ ਉੱਤਰ ਹੈ ਲੋਕਾਂ ਵਿਚ ਜਮਾਤੀ ਚੇਤਨਾ ਪੈਦਾ ਕੀਤੀ ਜਾਵੇ ਉਸਦੇ ਸ਼ਬਦਾਂ ਵਿਚ, “ਲੋਕਾਂ ਨੂੰ ਆਪਸ ਵਿਚ ਲੜਨ ਤੋਂ ਰੋਕਣ ਲਈ ਸ਼ੇਣੀ ਜਾਗ੍ਰਤੀ ਦੀ ਲੋੜ ਹੈਗਰੀਬਾਂ, ਕਿਰਤੀਆਂ ਤੇ ਕਿਸਾਨਾਂ ਨੂੰ ਸਾਫ ਸਮਝਾ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਅਸਲੀ ਦੁਸ਼ਮਣ ਸਰਮਾਏਦਾਰ ਹਨ, ਇਸ ਲਈ ਤੁਹਾਨੂੰ ਇਨ੍ਹਾਂ ਦੇ ਹੱਥ-ਕੰਡਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਤੇ ਇਨ੍ਹਾਂ ਦੇ ਹੱਥੀਂ ਚੜ੍ਹ ਕੇ ਕੁਛ ਨਹੀਂ ਕਰਨਾ ਚਾਹੀਦਾਸੰਸਾਰ ਦੇ ਸਾਰੇ ਗਰੀਬਾਂ ਦੇ, ਭਾਵੇਂ ਉਹ ਕਿਸੇ ਜਾਤ, ਨਸਲ, ਧਰਮ ਕੌਮ ਦੇ ਹੋਣ, ਹੱਕ ਇਕੋ ਹੀ ਹਨਤੁਹਾਡਾ ਭਲਾ ਇਸ ਵਿਚ ਹੈ ਕਿ ਤੁਸੀ ਧਰਮ,ਰੰਗ,ਨਸਲ ਅਤੇ ਕੌਮ ਤੇ ਮੁਲਕ ਦੇ ਭਿੰਨ-ਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਸੱਤਾ ਦੀ ਤਾਕਤ ਨੂੰ ਆਪਣੇ ਹੱਥ ਵਿਚ ਲੈਣ ਦਾ ਯਤਨ ਕਰੋਇੰਨ੍ਹਾਂ ਯਤਨਾਂ ਨਾਲ ਤੁਹਾਡਾ ਕੋਈ ਹਰਜ਼ ਨਹੀਂ ਹੋਵੇਗਾਕਿਸੇ ਦਿਨ ਨੂੰ ਤੁਹਾਡੇ ਸੰਗਲ ਜ਼ਰੂਰ ਕੱਟੇ ਜਾਣਗੇ ਅਤੇ ਤੁਹਾਨੂੰ ਆਰਥਿਕ ਸੁਤੰਤਰਤਾ ਮਿਲ ਜਾਵੇਗੀ”5 ਭਗਤ ਸਿੰਘ ਨੇ ਇਹ ਗੱਲ ਵਿਸ਼ਸ ਤੌਰ ਤੇ ਨੋਟ ਕੀਤੀ ਹੈ ਕਿ ਕਲਕੱਤੇ ਦੇ ਫਸਾਦਾਂ ਵਿਚ ਟਰੇਡ ਯੂਨੀਅਨ ਦੇ ਕਿਰਤੀਆਂ ਨੇ ਹਿੱਸਾ ਨਹੀਂ ਲਿਆਸਗੋਂ ਵਿੱਤ ਅਨੁਸਾਰ ਦੰਗੇ ਰੋਕਣ ਦਾ ਯਤਨ ਕੀਤਾਧਰਮ ਤੇ ਰਾਜਨੀਤੀ ਨੂੰ ਵੱਖ ਕਰਨ ਦੀ ਵਕਾਲਤ ਭਗਤ ਸਿੰਘ ਨੇ ਜ਼ੋਰ ਦੇ ਕੇ ਕੀਤੀ ਹੈ ਜਿਸਦੀ ਅੱਜ ਵੀ ਲੋੜ ਹੈ 

          ਭਗਤ ਸਿੰਘ ਇਹ ਗੱਲ ਨੋਟ ਕਰਦਾ ਹੈ ਕਿ ਉਸ ਦੀ ਸਮਕਾਲੀ ਹਲਚਲ ਨੇ ਹਰ ਧਰਮ ਅਤੇ ਫਿ਼ਰਕੇ ਨੂੰ ਅਛੂਤਾਂ ਲਈ ਕੁਝ ਨਾ ਕੁਝ ਕਰਨ ਲਈ ਪ੍ਰੇਰਿਆ ਹੈਧਾਰਮਿਕ ਲਹਿਰਾਂ ਨੇ ਭਾਸ਼ਾਵਾਂ ਵਾਂਗ ਦਲਿਤਾਂ ਲਈ ਵੀ ਕੁਝ ਹਾਂ ਪੱਖੀ ਕੀਤਾਪਰ ਭਗਤ ਸਿੰਘ ਗੱਲ ਇਤਿਹਾਸਕ ਸੰਦਰਭ ਤੋਂ ਸ਼ੁਰੂ ਕਰਦਾ ਹੈਉਸ ਅਨੁਸਾਰ ਆਰੀਆਂ ਨੇ ਕੁਝ ਲੋਕਾਂ ਨੂੰ ਅਛੂਤ ਬਣਾ ਕੇ ਜ਼ੁਲਮਕੀਤਾਇਨ੍ਹਾਂ ਲੋਕਾਂ ਨੂੰ ਬਗ਼ਾਵਤ ਕਰਨ ਤੋਂ ਰੋਕਣ ਲਈ ਪੁਨਰ ਜਨਮਦੀ ਫਿਲਾਸਫੀ ਪਰਚਾਰੀ ਜਿਸਨੇ, “ਇਨਸਾਨਾਂ ਦੇ ਅੰਦਰੋਂ ਇਨਸਾਨੀਅਤ ਦਾ ਮਾਦਾ, ਆਤਮ ਵਿਸ਼ਵਾਸ ਅਤੇ ਆਤਮ ਨਿਰਭਰਤਾ ਦਾ ਭਾਵ ਮਾਰ ਸੁੱਟਿਆ......”6 ਭਾਵੇਂ ਸਾਰੇ ਧਰਮ ਦਲਿਤਾਂ ਨੂੰ ਆਪਣੇ ਵਿਚ ਮਿਲਾ ਕੇ ਉਪਰ ਚੁੱਕਣ ਦੀ ਗੱਲ ਕਰ ਰਹੇ ਸਨ ਪਰ ਭਗਤ ਸਿੰਘ ਤੇ ਸਾਥੀਆਂ ਦਾ ਸੁਝਾਅ ਇਸ ਤੋਂ ਵੱਖ ਸੀਜਿਨ੍ਹਾਂ ਭਰਾਵਾਂ ਨੂੰ ਅੱਜ ਤੀਕ ਅਛੂਤ ਕਿਹਾ ਕਰਦੇ ਸਾਂ,....ਉਨ੍ਹਾਂ ਨੂੰ ਆਪਣੇ ਵਰਗਾ ਆਦਮੀ ਸਮਝਣਾ, ਬਿਨ ਅੰਮ੍ਰਿਤ ਛਕਾਇਆਂ ਕਲਮਾ ਪੜ੍ਹਾਇਆਂ ਜਾਂ ਸੁੱਧ ਕੀਤਿਆਂ ਹੀ ਉਸਨੂੰ ਆਪਣੇ ਵਿਚ ਰਲਾ ਲੈਣਾ, ਉਸ ਦੇ ਹੱਥ ਦਾ ਪਾਣੀ ਪੀਣਾ, ਇਹੋ ਠੀਕ ਤਰੀਕਾ ਹੈ ਤੇ ਆਪੋ ਵਿਚ ਖਿੱਚਾ ਧੁੂਹੀ ਕਰਨੀ ਤੇ ਅਮਲ ਵਿਚ ਕੋਈ ਵੀ ਹੱਕ ਨਾ ਦੇਣਾ ਕੋਈ ਠੀਕ ਗੱਲ ਨਹੀਂ ਹੈ”7 ਸੁਧਾਰ ਆਪਣੀ ਥਾਂ ਹੈ ਪਰੰਤੂ ਭਗਤ ਸਿੰਘ ਅਛੂਤ ਕਹੇ ਜਾਂਦੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੋਣ ਤੇ ਸਮਾਜ ਨੂੰ ਚੈਲੰਜ ਕਰਨ ਲਈ ਕਹਿ ਰਿਹਾ ਹੈਉਹ ਮੌਜੂਦਾ ਨਿਜ਼ਾਮ ਵਿਰੁੱਧ ਬਗਾਵਤ ਖੜੀ ਕਰਨ ਲਈ ਵੰਗਾਰ ਰਿਹਾ ਹੈਐਜੀਟੇਸ਼ਨ ,ਇਨਕਲਾਬ ਪੈਦਾ ਕਰ ਦਿਉ ਅਤੇ ਪੋਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕੱਸੇ ਕਰ ਲਉਤੁਸੀ ਹੀ ਤੇ ਮੁਲਕ ਦੀ ਜੜ੍ਹ ਹੋਅਸਲੀ ਤਾਕਤ ਹੋ, ਉੱਠੋ! ਸੁੱਤੇ ਹੋਏ ਸ਼ੇਰੋ, ਵਿਦਰੋਹੀਓ! ਵਿਦਰੋਹ (ਤੂਫਾਨ) ਖੜ੍ਹਾ ਕਰ ਦਿਉ”8 ਦਲਿਤਾਂ ਸੰਬੰਧੀ ਇਨ੍ਹਾਂ ਵਿਚਾਰਾਂ ਕਾਰਣ ਹੀ ਡਾ.ਚਮਨ ਲਾਲ ਇਹ ਮੰਨਦਾ ਹੈ ਕਿ ਡਾ.ਅੰਬੇਦਕਰ ਤੋਂ ਬਾਅਦ ਦਲਿਤ ਭਗਤ ਸਿੰਘ ਨੂੰ ਹੀ ਨਾਇਕ ਮੰਨ ਸਕਦੇ ਹਨਲੇਖਕ ਅਨੁਸਾਰ, “ਭਗਤ ਸਿੰਘ ਅਤੇ ਕਰਾਂਤੀਕਾਰੀ ਅੰਦੋਲਨ ਦਾ ਇਕ ਮਹੱਤਵਪੂਰਣ ਪੱਖ ਇਹ ਹੈ ਕਿ ਸਮੁੱਚਤਾ ਵਿਚ ਇਹ ਜਾਤੀ ਵਿਵਸਥਾ ਅਤੇ ਸੰਪ੍ਰਦਾਇਕਤਾ ਦਾ ਵਿਰੋਧ ਕਰਦੇ ਸਨਅੱਜ ਦਾ ਦਲਿਤ ਅੰਦੋਲਨ ਅੰਬੇਦਕਰ ਤੋਂ ਬਾਅਦ ਜੇ ਕਿਸੇ ਹੋਰ ਨੂੰ  ਨਾਇਕ ਦਾ ਦਰਜਾ ਦੇ ਸਕਦਾ ਹੈ ਤਾਂ ਉਹ ਭਗਤ ਸਿੰਘ ਹੀ ਹੈਭਗਤ ਸਿੰਘ ਦੇ ਲੇਖਾਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਨੇ ਵਧੇਰੇ ਦਲਿਤਾਂ ਦਾ ਪ੍ਰੇਮ ਤੇ ਸਮਰੱਥਨ ਪਾਇਆ ਹੈ”8

          ਭਾਈ ਰਣਧੀਰ ਸਿੰਘ ਦੇ ਸਵਾਲਾਂ ਦੇ ਜਵਾਬ ਵਿਚ ਭਗਤ ਸਿੰਘ ਦਾ ਲੇਖ ਮੈਂ ਨਾਸਤਿਕ ਕਿਉਂ ਹਾਂ? ਇਕ ਕਲਾਸੀਕਲ ਰਚਨਾ ਹੈ ਜਿਸ ਵਿਚ ਉਹ ਆਪਣੇ ਨਾਸਤਕ ਬਣਨ ਦਾ ਕਾਰਣ ਕਿਸੇ ਕਿਸਮ ਦੇ ਹੰਕਾਰਨੂੰ ਨਹੀਂ ਮੰਨਦਾ ਸਗੋਂ ਉਸ ਅਨੁਸਾਰ ਉਹ ਡੂੰਘੇ ਅਧਿਐਨ ਅਤੇ ਗੰਭੀਰ ਸੋਚ ਵਿਚਾਰ ਤੋਂ ਬਾਦ ਹੀ ਨਾਸਤਕ ਬਣਿਆ ਸੀ ਉਸ ਦੀ ਇਕ ਸਵੀਕਾਰੋਕਤੀ ਨੂੰ ਘੱਟ ਗੌਲਿਆ ਗਿਆ ਹੈ ਕਿ ਉਹ ਪਹਿਲੇ ਪੜਾਅ ਤੇ ਸਿਰਫ ਰੁਮਾਂਟਿਕ ਵਿਚਾਰਵਾਦੀ ਇਨਕਲਾਬੀ ਸੀ ਅਸਲ਼ੀ ਇਨਕਲਾਬੀ ਉਹ ਕਾਫੀ ਬਾਅਦ ਵਿਚ ਬਣਿਆਇਨਕਲਾਬ ਦੇ ਅਰਥ ਤਬਾਹੀ ਹੀ ਨਹੀਂ ਹੁੰਦਾ ਸਗੋਂ ਉਸਾਰੀ ਵੀ ਹੁੰਦਾ ਹੈ, ਇਸ ਦੀ ਵਿਆਖਿਆ ਉਸ ਨੇ ਡਰੀਮਲੈਂਡ ਦੀ ਭੂਮਿਕਾ ਵਿਚ ਅਤੇ ਕਈ ਹੋਰ ਥਾਈਂ ਸਪੱਸ਼ਟ ਕੀਤੀ ਹੈਭਗਤ ਸਿੰਘ ਦੇ ਵਿਚਾਰ ਜੋ ਸਦਾ ਲਈ ਸੱਚ ਸਨ ਤੇ ਅੱਜ ਵੀ ਹਨ, ਉਹ ਇਹ ਕਿ ਆਲੋਚਨਾ ਅਤੇ ਸੁਤੰਤਰ ਸੋਚਣੀ ਇਨਕਲਾਬੀ ਵਿਅਕਤੀ ਦੇ ਲਾਜ਼ਮੀ ਗੁਣ ਹੁੰਦੇ ਹਨਜੇ ਅੱਜ ਅਸੀਂ ਸਵੈ ਆਲੋਚਨਾ ਕਰੀਏ ਤਾਂ ਕੀ ਅਸੀਂ ਇਸ ਕਸਵੱਟੀ ਤੇ ਪੂਰੇ ਉੱਤਰਦੇ ਹਾਂ?! ਮਾਰਕਸ ਨੂੰ ਜਦ ਉਸਦੇ ਵਿਚਾਰ ਪੁੱਛੇ ਗਏ ਤਾਂ ਉਸਨੇ ਕਿਹਾ ਸੀ ਹਰ ਗੱਲ ਉਪਰ ਅਵਿਸ਼ਵਾਸ਼ ਕਰਨਾਉਸਦਾ ਮੁੱਢਲਾ ਅਸੂਲ ਹੈ ਭਗਤ ਸਿੰਘ ਉਸੇ ਦੇ ਨਕਸ਼ੇ-ਕਦਮ ਤੇ ਤੁਰ ਰਿਹਾ ਸੀ ਉਸ ਦੇ ਆਪਣੇ ਕਹਿਣ ਅਨੁਸਾਰ, “ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸਨੂੰ ਲਾਜ਼ਮੀ ਤੌਰ ਉੱਤੇ ਪੁਰਾਣੇ ਵਿਸ਼ਵਾਸ਼ ਦੀ, ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿਚ ਅਵਿਸ਼ਵਾਸ ਪ੍ਰਗਟ ਕਰਨਾ ਪਵੇਗਾ, ਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਵੇਗਾ ਪ੍ਰਚਲਤ ਵਿਸ਼ਵਾਸ ਦੀ ਇਕੱਲੀ ਗੱਲ ਦੀ ਬਾਦਲੀਲ ਪੁਣਛਾਣ ਕਰਨੀ ਹੋਵੇਗੀ ਜੇ ਕੋਈ ਦਲੀਲ ਨਾਲ ਕਿਸੇ ਸਿਧਾਂਤ ਜਾਂ ਫਲਸ਼ਫੇ ਵਿਚ ਵਿਸ਼ਵਾਸ ਕਰਨ ਲੱਗਦਾ ਹੈ ਤਾਂ ਉਸਦਾ ਵਿਸ਼ਵਾਸ ਸਰਾਹਣ ਯੋਗ ਹੈਉਹਦੀ ਦਲੀਲ ਗਲਤ ਜਾਂ ਉੱਕਾ ਹੀ ਬੇ ਬੁਨਿਆਦ ਹੋ ਸਕਦੀ ਹੈ ਪਰ ਉਸਨੂੰ ਦਰੁਸਤ ਰਾਹ ਉੱਤੇ ਲਿਆਂਦਾ ਜਾ ਸਕਦਾ ਹੈ ਕਿਉਂਕਿ ਤਰਕਸ਼ੀਲਤਾ ਉਸਦਾ ਧਰੂ ਤਾਰਾ ਜੋ ਹੁੰਦੀ ਹੈਪਰ ਨਿਰਾ ਵਿਸ਼ਵਾਸ ਅਤੇ ਅੰਧ ਵਿਸ਼ਵਾਸ ਖਤਰਨਾਕ ਹੁੰਦਾ ਹੈਇਹ ਦਿਮਾਗ ਨੂੰ ਕੁੰਦ ਕਰਦਾ ਹੈ ਅਤੇ ਬੰਦੇ ਨੂੰ ਪਿਛਾਂਹ-ਖਿੱਚੂ ਬਣਾ ਦਿੰਦਾ ਹੈਜਿਹੜਾ ਵੀ ਬੰਦਾ ਯਥਾਰਥਵਾਦੀ ਹੋਣ ਦਾ ਦਾਅਵਾ ਕਰਦਾ ਹੈ, ਉਹਨੂੰ ਸਮੁੱਚੇ ਪੁਰਾਤਨ ਵਿਸ਼ਵਾਸ ਨੂੰ ਚੈਲੰਜ ਕਰਨਾ ਪਵੇਗਾ”9 ਭਗਤ ਸਿੰਘ ਰੱਬ ਲੁੱਟਣ ਵਾਲਿਆਂ ਦੀ ਤਾਕਤ ਸੀਵਿਚਾਰ ਨੂੰ ਨਹੀਂ ਮੰਨਦਾ, ਪਰ ਉਹ ਇਸ ਗੱਲ ਨਾਲ ਸਹਿਮਤ ਹੈ ਕਿ, “ਸਾਰੇ ਧਾਰਮਿਕ ਮੱਤ, ਧਰਮ ਸਿਧਾਂਤ ਅਤੇ ਹੋਰ ਇਹੋ ਜਿਹੀਆਂ ਸੰਸਥਾਵਾਂ ਆਖਰਕਾਰ ਜਾਬਰ, ਦਮਨਕਾਰੀ ਸੰਸਥਾਵਾਂ, ਵਿਅਕਤੀਆਂ ਤੇ ਜਮਾਤਾਂ ਦੀਆਂ ਹਮਾਇਤੀ ਹੀ ਹੋ ਨਿਬੜਦੀਆਂ ਹਨ”10 ਅੱਜ ਸਿੱਖ ਧਰਮ ਕੀ ਇਸੇ ਪਾਸੇ ਨਹੀਂ ਜਾ ਰਿਹਾ?! ਭਗਤ ਸਿੰਘ ਦਾ ਮੰਨਣਾ ਹੈ ਕਿ ਆਦਿ ਕਾਲ ਵਿਚ ਰੱਬ ਸੱਚੇ ਅਰਥਾਂ ਵਿਚ ਸਮਾਜ ਲਈ ਲਾਹੇਵੰਦ ਸੀਔਖੀ ਘੜੀ ਵੇਲੇ ਰੱਬ ਦਾ ਵਿਚਾਰ ਬੰਦੇ ਲਈ ਮਦਦਗਾਰ ਹੁੰਦਾ ਹੈਪਰੰਤੂ ਭਗਤ ਸਿੰਘ ਨੇ ਫਾਂਸੀ ਦੇ ਤਖਤੇ ਉਪਰ ਵੀ ਇਸ ਮਦਦਗਾਰ ਨੂੰ ਯਾਦ ਨਹੀਂ ਕੀਤਾ 

          ‘ਡਰੀਮਲੈਂਡ ਦੀ ਭੂਮਿਕਾਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇਹ ਭਗਤ ਸਿੰਘ ਨੇ ਫਾਂਸੀ ਦੀ ਕੋਠੀ ਵਿਚ ਬੈਠਿਆਂ ਲਿਖੀ, 15 ਜਨਵਰੀ, 1931 ਨੂੰਫਾਂਸੀ ਚੜ੍ਹਨ ਦੇ ਕੇਵਲ ਸਵਾ ਦੋ ਮਹੀਨੇ ਪਹਿਲਾਂਇਸ ਸਮੇਂ ਜਦੋਂ ਕੈਦੀ ਮੌਤ, ਅਗਲੇ ਜਨਮ ਜਾਂ ਜਾਨ ਬਚਾਉਣ ਬਾਰੇ ਸੋਚਦਾ ਹੈ, ਉਸ ਸਮੇਂ ਭਗਤ ਸਿੰਘ ਇਨਕਲਾਬ ਦੀ ਪਰਿਭਾਸ਼ਾ ਅਤੇ ਮਾਨਸਿਕ ਤੇ ਸਰੀਰਕ ਕਿਰਤ ਬਾਰੇ ਚਰਚਾ ਕਰ ਰਿਹਾ ਹੈਉਹ ਆਪਣੀ ਸਾਹਿਤ ਬਾਰੇ ਸਮਝ ਦੀ ਸੀਮਾ ਅਤੇ ਰਾਮਸਰਨ ਦਾਸ ਦੀ ਵਿਚਾਰਧਾਰਾ ਦੀ ਸੀਮਾ ਦੇ ਕਾਰਣਾਂ ਨੂੰ ਸਪੱਸ਼ਟ ਕਰ ਰਿਹਾ ਹੈਭਗਤ ਸਿੰਘ ਦਾ ਇਹ ਸੰਤੁਲਨ ਫਾਂਸੀ ਲੱਗਣ ਤੋਂ ਇਕ ਦਿਨ ਪਹਿਲਾਂ ਲਿਖੇ ਖਤ ਤਕ ਬਣਿਆ ਰਹਿੰਦਾ ਹੈਇਸੇ ਲਈ ਉਹ ਸ਼ਹੀਦੇ-ਆਜ਼ਮ ਹੈਉਹ ਲਿਖਦਾ ਹੈ, ਬਾਲਸ਼ਵਿਕਾਂ ਨੂੰ ਵੀ ਇਹ ਗੱਲ ਮੰਨਣੀ ਪਈ ਸੀ ਕਿ ਮਾਨਸਿਕ ਕਿਰਤ, ਜਿਸਮਾਨੀ ਕਿਰਤ ਜਿੰਨੀ ਹੀ ਉਤਪਾਦਕ ਹੁੰਦੀ ਹੈ ਅਤੇ ਭਵਿੱਖ ਦੇ (ਸਾਮਵਾਦੀ) ਸਮਾਜ ਵਿਚ ਜਦ ਸਮਾਜ ਦੇ ਵੱਖ ਵੱਖ ਤੱਤਾਂ ਦੇ ਰਿਸ਼ਤੇ ਬਰਾਬਰੀ ਦੇ ਆਧਾਰ ਤੇ ਕਾਇਮ ਹੋਣਗੇ ਤਾਂ ਉਦੋਂ ਉਤਪਾਦਕ ਤੇ ਵਿਤਰਕ ਇਕੋ ਜਿੰਨੇ ਅਹਿਮ ਸਮਝੇ ਜਾਣਗੇ ਤੁਸੀਂ ਕਿਸੇ ਜਹਾਜ਼ੀ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਹਰ ਚੌਵੀ ਘੰਟਿਆਂ ਮਗਰੋਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਆਪਣੀ ਚਾਰ ਘੰਟਿਆਂ ਦੀ ਦਿਹਾੜੀ ਕਰਕੇ ਚਲਾ ਜਾਵੇ ਜਾਂ ਕੋਈ ਸਾਇੰਸਦਾਨ ਆਪਣੀ ਪ੍ਰਯੋਗਸ਼ਾਲਾ ਤੇ ਆਪਣਾ ਪ੍ਰਯੋਗ (ਕੰਮ) ਛੱਡ ਕੇ ਖੇਤਾਂ ਨੂੰ ਆਪਣੇ ਹਿੱਸੇ ਦਾ ਕੰਮ ਕਰਨ ਚਲਾ ਜਾਏ।। ਜਹਾਜ਼ੀ ਅਤੇ ਸਾਇੰਸਦਾਨ ਇਕੋ ਜਿੰਨੀ ਉਤਪਾਦਕ ਕਿਰਤ ਕਰਦੇ ਹਨ ਸਮਾਜਵਾਦੀ ਸਮਾਜ ਸਿਰਫ਼ ਇਕੋ ਫ਼ਰਕ ਦੀ ਆਸ ਕਰਦਾ ਹੈ ਕਿ ਇਸ ਵਿਚ ਮਾਨਸਿਕ ਕੰਮ ਕਰਨ ਵਾਲਿਆਂ ਨੂੰ ਜਿਸਮਾਨੀ ਕੰਮ ਕਰਨ ਵਾਲਿਆਂ ਨਾਲੋਂ ਚੰਗਾ ਨਹੀਂ ਸਮਝਿਆ ਜਾਵੇਗਾ”11 ਜਿਹੜੀ ਗੱਲ ਭਗਤ ਸਿੰਘ 1931 ਵਿਚ ਸਮਝ ਰਿਹਾ ਸੀ ਉਸਨੂੰ ਨਾ ਸਮਝ ਕੇ ਚੀਨ ਵਿਚ ਸਭਿਆਚਾਰਕ ਇਨਕਲਾਬ ਸਮੇਂ ਲੇਖਕਾਂ/ਕਲਾਕਾਰਾਂ ਨਾਲ ਜਿ਼ਆਦਤੀਆਂ ਕੀਤੀਆਂ ਗਈਆਂ ਜਿਨ੍ਹਾਂ ਦਾ ਇਜ਼ਹਾਰ ਲੇਖਕਾਂ ਤੇ ਕਲਾਕਾਰਾਂ ਨੇ ਸਭਿਆਚਾਰਕ ਇਨਕਲਾਬ ਦਾ ਸਮਾਂ ਬੀਤਣ ਤੋਂ ਬਾਅਦ ਆਪਣੀਆਂ ਅਨੇਕਾਂ ਲਿਖਤਾਂ ਵਿਚ ਕੀਤਾ ਹੈ ਜੋ ਅਜੇ ਤਕ ਸਾਡੇ ਕੋਲ਼ ਪਹੁੰਚ ਰਹੀਆਂ ਹਨ 

          ਅਜਿਹੇ ਸਮਾਜ ਦੀ ਰਚਨਾ ਲਈ ਨੌਜਵਾਨ ਸਿਆਸੀ ਕਾਰਕੁੰਨਾਂ ਦੇ ਖ਼ਤ ਵਿਚ ਕੀਤੇ ਜਾਣ ਵਾਲੇ ਕਾਰਜਾਂ ਦਾ ਬਿਉਰਾ ਹੈਇਸ ਖ਼ਤ ਵਿਚ ਸਮਾਜ ਦੀ ਸਿਰਜਣਾ ਲਈ ਮਾਰਕਸੀਢੰਗ ਤਰੀਕੇ ਵਰਤਣ ਦਾ ਅਹਿਦ ਹੈਸਮਝੌਤੇ ਦੀ ਵਿਚਾਰਧਾਰਾ ਬਾਰੇ ਸਪੱਸ਼ਟਤਾ ਹੈ, ਅਸਲੀਅਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਹੋਕਾ ਹੈ, ਦਹਿਸ਼ਦ ਪਸੰਦੀ ਬਾਰੇ ਇੰਕਸ਼ਾਫ ਵੀ ਹੈ ਤੇ ਇਸ ਬਾਰੇ ਚਰਚਾ ਵੀ ਅਤੇ ਅੰਤ ਵਿਚ ਭਾਰਤ ਵਿਚ ਕਿਰਤੀ ਦੇ ਰਾਜ ਤੋਂ ਘੱਟ ਕੁਝ ਵੀ ਹੋਰ ਪ੍ਰਾਪਤ ਕਰਨ ਤੋਂ ਇਨਕਾਰ ਹੈਸਮਝੌਤੇ ਬਾਰੇ ਲੈਨਿਨ ਦੇ ਵਿਚਾਰਾਂ ਨੂੰ ਅਗਾਂਹ ਵਧਾਇਆ ਗਿਆ ਹੈਇਸਦਾ ਪ੍ਰਸੰਗ ਗਾਂਧੀ ਦੀ ਸਮਝੌਤਾਵਾਦੀ ਰਾਜਨੀਤੀ ਸੀਸਮਝੌਤੇ ਨੂੰ ਆਖਰੀ ਆਰਾਮ ਦਾ ਥਾਂਨਹੀਂ ਮੰਨਿਆ ਗਿਆ ਤੇ ਨਾ ਹੀ ਇਸ ਨੂੰ ਗੋਡੇ ਟੇਕਣਾ ਕਿਹਾ ਗਿਆ ਹੈਸਾਡੇ ਲਈ ਸਮਝੌਤਾ ਗੋਡੇ ਟੇਕਣਾ ਨਹੀਂ ਹੈ, ਸਗੋਂ ਇਕ ਕਦਮ ਅੱਗੇ ਤੇ ਫਿਰ ਕੁਝ ਆਰਾਮ....ਪਰ ਨਾਲ ਹੀ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸਮਝੌਤਾ ਇਸ ਤੋਂ ਵਧ ਹੋਰ ਕੁਝ ਨਹੀਂਇਹ ਆਖਰੀ ਮੰਤਵ ਤੇ ਆਖ਼ਰੀ ਆਰਾਮ ਦੀ ਥਾਂ ਨਹੀਂ ਹੈ”12 

          ਇਨਕਲਾਬ ਦੇ ਆਉਣ ਦੀਆਂ ਪ੍ਰਸਥਿਤੀਆਂ ਬਾਰੇ ਭਗਤ ਸਿੰਘ ਜਿੰਨਾ ਸਪੱਸ਼ਟ ਹੈ, ਉਸ ਦੇ ਕਈ ਵਾਰਿਸ ਉਸ ਵਲ ਧਿਆਨ ਦੇਣਾ ਵੀ ਠੀਕ ਨਹੀਂ ਸਮਝਦੇਭਗਤ ਸਿੰਘ ਅਨੁਸਾਰ,“ਇਨਕਲਾਬ ਬਹੁਤ ਮੁਸ਼ਕਿਲ ਕੰਮ ਹੈਕਿਸੇ ਇਕ ਆਦਮੀ ਦੇ ਵਸ ਤੋਂ ਬਾਹਰੀ ਗੱਲ ਹੈਨਾ ਹੀ ਇਹ ਕਿਸੇ ਮਿਥੀ ਹੋਈ ਤਾਰੀਕ ਨੂੰ ਆ ਸਕਦਾ ਹੈ, ਇਹ ਤਾਂ ਖ਼ਾਸ ਸਮਾਜੀ ਤੇ ਆਰਥਿਕ ਹਾਲਤ ਵਿਚੋਂ ਪੈਦਾ ਹੁੰਦਾ ਹੈ ਤੇ ਇਕ ਜਥੇਬੰਦ ਪਾਰਟੀ ਨੇ ਅਜਿਹੇ ਮੌਕੇ ਨੂੰ ਸਾਂਭਣਾ ਹੁੰਦਾ ਹੈਜਨਤਾ ਨੂੰ ਤਿਆਰ ਕਰਨਾ ਹੁੰਦਾ ਹੈ ਅਤੇ ਇਨਕਲਾਬ ਦੇ ਮੁਸ਼ਕਲ ਕੰਮ ਲਈ ਸਭ ਸ਼ਕਤੀਆਂ ਨੂੰ ਸੰਗਠਿਤ ਕਰਨਾ ਹੁੰਦਾ ਹੈਇਸ ਸਾਰੇ ਲਈ ਇਨਕਲਾਬੀ ਕਾਰਕੁੰਨਾਂ ਨੂੰ ਬਹੁਤ ਹੀ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ”13 ਦਹਿਸ਼ਤਵਾਦ ਦੀਆਂ ਸੀਮਾਵਾਂ ਨੂੰ ਦਰਸਾਉਣ ਤੋਂ ਪਹਿਲਾਂ ਭਗਤ ਆਪਣੇ ਬਾਰੇ ਸਪੱਸ਼ਟ ਐਲਾਨ ਕਰਦਾ ਹੈ ਕਿ, “ਨਾਂ ਮੈਂ ਦਹਿਸ਼ਤ ਪਸੰਦ ਹਾਂ ਅਤੇ ਨਾਂ ਹੀ ਸਾਂ, ਸਿਰਫ ਇਨਕਲਾਬੀ ਜੀਵਨ ਦੇ ਸ਼ੁਰੂ ਦੇ ਚੰਦ ਦਿਨਾਂ ਦੇ ਸਿਵਾਇਅਤੇ ਮੈਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਅਸੀਂ ਇਨ੍ਹਾਂ ਤਰੀਕਿਆਂ ਰਾਹੀਂ ਕੁਝ ਵੀ ਪ੍ਰਾਪਤ ਨਹੀੰਂ ਕਰ ਸਕਦੇ”14 ਭਗਤ ਸਿੰਘ ਆਪਣੇ ਸਮੇਂ ਆਤੰਕਵਾਦ ਦੇ ਨਤੀਜਿਆਂ ਬਾਰੇ ਵੀ ਸਾਫ਼ ਸੀਆਤੰਕਵਾਦ ਵੱਧ ਤੋਂ ਵੱਧ ਸਾਮਰਾਜੀ ਤਾਕਤਾਂ ਨੂੰ ਕਾਂਗਰਸ ਪਾਰਟੀ ਨਾਲ ਸੁਲਹ ਵਾਸਤੇ ਮਜਬੂਰ ਕਰ ਸਕਦਾ ਹੈਅਜਿਹੀਆਂ ਸੁਲਹ ਸਫ਼ਾਈਆਂ ਸਾਡੇ ਉਦੇਸ਼ ਪੂਰਣ ਆਜ਼ਾਦੀ ਤੋਂ ਹਮੇਸ਼ਾ ਕਿਤੇ ਉਰੇ ਰਹਿਣਗੀਆਂਅੰਗਰੇਜ਼ ਵਲੋਂ ਕਾਂਗਰਸ ਨਾਲ ਕੀਤੇ ਸਮਝੌਤੇ ਅਤੇ ਬਾਅਦ ਵਿਚ ਪੰਜਾਬ ਦੇ ਪ੍ਰਸੰਗ ਵਿਚ ਚਲੀਆਂ ਸੱਜੀਆਂ, ਖੱਬੀਆਂ ਆਤੰਕਵਾਦੀ ਲਹਿਰਾਂ ਨੇ ਵੀ ਅਜਿਹੇ ਨਤੀਜੇ ਹੀ ਕੱਢੇ ਹਨਭਗਤ ਸਿੰਘ ਦੀ ਸਪੱਸ਼ਟਤਾ ਸਾਡੀ ਰਾਹ ਦਸੇਰੀ ਬਣਨੀ ਚਾਹੀਦੀ ਹੈ, ਨਾਂ ਕਿ ਉਸਦਾ ਨਾਂ ਲੈ ਕੇ ਅਸੀਂ ਗਲਤੀਆਂ ਬਾਰ ਬਾਰ ਦੁਹਰਾਈਏ 

          ਸਰ ਅਬਦੁਲ ਕਾਦਰ ਅਤੇ ਪ੍ਰੋ. ਈਸਵਰ ਚੰਦ ਨੰਦਾ (ਸਾਇਦ ਇਹ ਸਾਡਾ ਪੰਜਾਬੀ ਦੇ ਨਾਟਕ ਦਾ ਪਿਤਾਮਾ ਆਈ.ਸੀ.ਨੰਦਾ ਹੀ ਹੈ) ਵਲੋਂ ਵਿਦਿਆਰਥੀਆਂ ਨੂੰ ਪਾਲਿਟਿਕਸ ਵਿਚ ਜਾਣ ਤੋਂ ਰੋਕਣ ਕਰਕੇ ਭਗਤ ਸਿੰਘ ਨੇ ਤਿੱਖਾ ਵਿਅੰਗਆਤਮਕ ਪ੍ਰਤਿਕਰਮ ਕਰਕੇ ਵਿਦਿਆਰਥੀਆਂ ਨੂੰ ਰਾਜਨੀਤੀ ਵਿਚ ਹਿੱਸਾ ਲੈਣ ਦੀ ਵਕਾਲਤ ਕੀਤੀਭਗਤ ਸਿੰਘ ਹੋਰਨਾਂ ਮਸਲਿਆਂ ਵਾਂਗਵਿਦਿਆਥੀਆਂ ਦੇ ਰਾਜਨੀਤੀ ਚਿਣ ਜਾਣ ਬਾਰੇ ਵੀ ਸਾਫ਼ ਹੈਇਹ ਅਸੀਂ ਮੰਨਦੇ ਹਾਂ ਕਿ ਵਿਦਿਆਰਥੀ ਦਾ ਮੁੱਖ ਕੰਮ ਵਿਦਿਆ ਪੜ੍ਹਨਾ ਹੈਉਸ ਨੂੰ ਸਾਰੀ ਤਵੱਜੋ ਉਸ ਪਾਸੇ ਵਲ ਲਾ ਦੇਣੀ ਚਾਹੀਦੀ ਹੈਪਰ ਕੀ ਦੇਸ਼ ਦੇ ਹਾਲਾਤ ਦਾ ਗਿਆਨ ਅਤੇ ਉਨ੍ਹਾਂ ਦੇ ਸੁਧਾਰ ਤੇ ਉਪਾਅ ਸੋਚਣ ਦੀ ਯੋਗਤਾ ਪੈਦਾ ਕਰਨਾ ਉਸੇ ਵਿਦਿਆ ਵਿਚ ਸ਼ਾਮਲ ਨਹੀ? ਜੇ ਨਹੀਂ ਤਾਂ ਅਸੀਂ ਉਸ ਵਿਦਿਆ ਨੂੰ ਵੀ ਨਿਕੰਮਾ ਸਮਝਦੇ ਹਾਂ ਜਿਹੜੀ ਕੇਵਲ ਕਲਰਕੀ ਕਰਨ ਵਾਸਤੇ ਹੀ ਕੀਤੀ ਜਾਵੇਐਸੀ ਵਿਦਿਆ ਦੀ ਲੋੜ ਹੀ ਕੀ ਹੈ?”16 

          ਆਪਣੇ ਸਮੇਂ ਵਿਚ ਸੁਭਾਸ਼ ਨਾਲੋਂ ਵੀ ਵਧੇਰੇ ਭਗਤ ਸਿੰਘ ਜਵਾਹਰ ਲਾਲ ਨਹਿਰੂ ਦੇ ਵਿਚਾਰਾਂ ਨੂੰ ਅਪਣਾਉਣ ਤੇ ਜ਼ੋਰ ਦਿੰਦੇ ਹਨ ਕਿਉਂਕਿ ਨਹਿਰੂ ਇਨ੍ਹਾਂ ਵਿਚਾਰਾਂ ਦਾ ਸੀ ਕਿ, “ਕੋਈ ਗੱਲ ਜੋ ਆਪਣੀ ਸਮਝ ਦੀ ਪਰਖ ਨਾਲ ਠੀਕ ਨਾ ਸਾਬਤ ਹੋਵੇ, ਉਸਨੂੰ ਚਾਹੇ ਵੇਦ ਅਤੇ ਕੁਰਾਨ ਵਿਚ ਕਿੱਡਾ ਚੰਗਾ ਹੀ ਕਿਹਾ ਗਿਆ ਹੋਵੇ, ਨਹੀਂ ਮੰਨਣੀ ਚਾਹੀਦੀ”17 ਜਾਂ  ਅਸਲੀ ਦੁਨੀਆਂ ਪਿੱਛੇ (ਕੁਰਾਨ ਜਾਂ ਵੇਦਾਂ ਦੇ ਸਮੇਂ) ਨਹੀਂ ਮੁੜ ਸਕਦੀ ਭਗਤ ਸਿੰਘ ਦੇ ਉਪਰੋਕਤ ਵਿਚਾਰਾਂ ਦੇ ਹੁੰਦਿਆਂ ਹੋਇਆਂ ਕੋਈ ਵੀ ਉਸਦਾ ਗਲਤ ਇਸਤੇਮਾਲ ਨਹੀਂ ਕਰ ਸਕਦਾਪਰ ਭਗਤ ਸਿੰਘ ਦੀ ਵਿਚਾਰਧਾਰਕ ਵਿਰਾਸਤ ਨੂੰ ਸਾਂਭਣ ਵਲਿਆਂ ਨੂੰ ਹਮੇਸ਼ਾ ਸੁਚੇਤ ਰਹਿਣ ਦੀ ਲੋੜ ਹੈਭਗਤ ਸਿੰਘ ਫਾਂਸੀ ਚੜ੍ਹਨ ਤੋਂ ਪਹਿਲਾਂ ਤਕ ਆਪਣੇ ਵਿਚਾਰਾਂ ਬਾਰੇ ਸਪੱਸ਼ਟ ਸੀ ਕਿ ਉਸ ਦੇ ਸਰੀਰ ਨੰ ਨਸ਼ਟ ਕੀਤਾ ਜਾ ਸਕਦਾ ਹੈ ਪਰੰਤੂ ਉਸਦੇ ਵਿਚਾਰਾਂ ਨੂੰ ਮਾਰਨਾ ਸਾਮਰਾਜ ਦੇ ਵੱਸ ਦੀ ਗੱਲ ਨਹੀਂਸੌ ਸਾਲਾ ਜਨਮ ਦਿਨ ਉਪਰ ਮਿਲੇ ਹੁੰਗਾਰੇ ਨੇ ਇਸ ਦਾਅਵੇ ਨੂੰ ਸੱਚ ਵੀ ਕੀਤਾ ਹੈਦੇਸ਼ ਭਗਤੀ ਲਈ ਇਹ (ਫ਼ਾਂਸੀ) ਸਭ ਤੋਂ ਵੱਡਾ ਇਨਾਮ ਹੈ ਅਤੇ ਮੈਨੂੰ ਮਾਣ ਹੈ ਕਿ ਮੈਨੂੰ ਇਹ ਇਨਾਮ ਮਿਲ ਰਿਹਾ ਹੈਉਹ ਸੋਚਦੇ ਹਨ ਕਿ ਮੇਰੇ ਸਰੀਰ ਨੂੰ ਖਤਮ ਕਰਕੇ ਉਹ (ਅੰਗ੍ਰੇਜ) ਸੁਰੱਖਿਅਤ ਹੋ ਜਾਣਗੇਪਰ ਇਹ ਉਨ੍ਹਾਂ ਦੀ ਭੁੱਲ ਹੈਉਹ ਮੈਨੂੰ ਤਾਂ ਮਾਰ ਸਕਦੇ ਹਨ, ਪਰ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ18 

          ਸ਼ਿਵ ਵਰਮਾ ਨੂੰ ਕਹੇ ਭਗਤ ਸਿੰਘ ਦੇ ਇਹ ਸ਼ਬਦ ਅੱਜ ਵੀ ਓਨੇ ਹੀ ਸੱਚੇ ਹਨਜੇ ਉਸਦੇ ਵਿਚਾਰਾਂ ਨੂੰ ਸਾਮਰਾਜ ਨਹੀਂ ਮਾਰ ਸਕਿਅਆ ਤਾਂ ਨਵਸਮਾਜਵਾਦ ਵੀ ਅਜਿਹਾ ਕਰਨ ਵਿਚ ਸਮਰੱਥ ਨਹੀਂ ਹੋ ਸਕਦਾ ਭਗਤ ਸਿੰਘ ਦੀ ਵਿਚਾਰਧਾਰਕ ਵਿਰਾਸਤ ਨੂੰ ਸੁਜਾਨ ਸਿੰਘ ਸਮੇਤ ਸਮੁੱਚੇ ਪੰਜਾਬੀ ਦੇ ਪ੍ਰਤਿਬੱਧ ਸਾਹਿਤਕਾਰਾਂ ਨੇ ਆਪਣੀ ਸਿਰਜਣਾ ਦਾ ਹਿੱਸਾ ਬਣਾਇਆ ਹੈ ਪੰਜਾਬੀ ਦੇ ਆਲੋਚਕ ਸੁਜਾਨ ਸਿੰਘ ਦੀਆਂ ਕਹਾਣੀਆਂ ਨੂੰ ਦੋ ਪੜਾਵਾਂ ਵਿਚ ਵੰਡਦੇ ਹਨਉਸਦੇ ਪਹਿਲੇ ਪੜਾਅ ਨੂੰ ਆਦਰਸਵਾਦੀ ਉਪਭਾਵੁਕ ਰੁਮਾਂਟਿਕ ਅਤੇ ਸੁਧਾਰਵਾਦੀ ਪੜਾਅ ਕਿਹਾ ਗਿਆ ਹੈਅਤੇ ਦੂਜੇ ਪੜਾਅ ਨੂੰ ਯਥਾਰਥਵਾਦੀ ਜਾਂ ਪ੍ਰਤਿਬੱਧਤਾ ਦਾ ਪੜਾਅ ਮੰਨਿਆ ਗਿਆ ਹੈਸੁਜਾਨ ਸਿੰਘ ਆਪ ਲਿਖਦਾ ਹੈ ਕਿ ਮੈਂ ਜਤਨ ਕਰਦਾ ਹਾਂ ਕਿ ਲਗਦੀ ਵਾਹ ਜਾਲਮ ਟੋਲੇ ਦਾ ਹਮਾਇਤੀ ਨਾ ਬਣਦਾ ਹੋਇਆ ਸਗੋਂ ਉਸਦੇ ਬੇਰਹਿਮ ਹੱਥ ਨੂੰ ਰੋਕਦਾ ਹੋਇਆ ਸਰਬ ਸਾਹਿਤ ਲਿਖਾਂਭਾਰਤ ਦੇ ਕਰੋੜਾਂ ਮਿਹਨਤਕਸ਼ ਇਨਸਾਨਾਂ ਦੇ ਹਿੱਤ ਵਿਚ ਲਿਖਣਾ ਮੇਰਾ ਧਰਮ ਹੈ” 

          ਕਿਰਪਾਲ ਸਿੰਘ ਕਸੇਲ ਨੇ ਸੁਜਾਨ ਸਿੰਘ ਦੇ ਦੂਜੇ ਪੜਾਅ ਨੂੰ ਪਹਿਲੇ ਪੜਾਅ ਤੋਂ ਵੱਖ ਵੇਖਦਿਆਂ ਹੋਇਆਂ ਲਿਖਿਆ ਹੈ ਕਿ, “ਇਸ ਪੜਾਅ ਉੱਤੇ ਉਹ ਆਪਣੇ ਪਾਤਰਾਂ ਦੇ ਵਿਚਾਰਾਂ ਅਤੇ ਭਾਵਾਂ ਬਾਰੇ ਇਤਨਾ ਚੇਤੰਨ ਹੈ ਕਿ ਲਗਭਗ ਹਰ ਕਹਾਣੀ ਵਿਚ ਉਹ ਉਨ੍ਹਾਂ ਦੇ ਸੁਭਾਅ ਦੇ ਮੱਧ  ਸ਼੍ਰੇਣਿਕ ਖ਼ੋਟ ਨੂੰ ਨੰਗਾ ਕਰਕੇ ਸੋਧਦਾ ਹੈ ਤੇ ਪ੍ਰਗਤੀਵਾਦੀ ਵਿਚਾਰ ਅਤੇ ਅਮਲ ਦੁਆਰਾ ਸੱਚੇ ਸਮਾਜਵਾਦੀ ਤੇ ਕਿਰਤੀ ਕਿਰਦਾਰ ਨੂੰ ਸਾਹਮਣੇ ਲਿਆਉਂਦਾ ਹੈਇਸ ਦੌਰ ਵਿਚ ਆਰੰਭਕ ਕਾਲ ਦਾ ਆਦਰਸ਼ਵਾਦੀ ਮਾਨਵਵਾਦ ਹੁਣ ਪ੍ਰਗਤੀਵਾਦੀ ਮਾਨਵਵਾਦ ਜਾਂ ਕਿਰਤੀ ਮਾਨਵਵਾਦ ਦਾ ਰੂਪ ਧਾਰਨ ਕਰ ਗਿਆ ਹੈ”19 । ਡਾ. ਅਜੀਤ ਸਿੰਘ ਸੁਜਾਨ ਸਿੰਘ ਦੀ ਪ੍ਰਤਿਬੱਧਤਾ ਨੂੰ ਉਸਦੀ ਕਹਾਣੀ ਦੀ ਹੋਂਦ ਨਾਲ ਜੋੜਕੇ ਵੇਖਦਾ ਹੈਉਸ ਅਨੁਸਾਰ ਸੁਜਾਨ ਸਿੰਘ ਦੀ ਵਚਨਬੱਧਤਾ ਲੋਕ ਹਿਤੂ ਕੀਮਤਾਂ ਨੂੰ ਉਸਾਰਨ ਲਈ ਉਤਸ਼ਾਹ, ਹੱਲਾਸ਼ੇਰੀ ਪ੍ਰੇਰਨਾ ਤੇ ਸਾਹਸ ਦਿੰਦੀ ਹੈ...ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਹਾਣੀਕਾਰ ਸੁਜਾਨ ਸਿੰਘ ਜੇ ਜਿਉਂਦਾ ਰਹਿ ਸਕੇਗਾ ਤਾਂ ਕੇਵਲ ਇਸ ਲਈ ਕਿ ਉਹ ਇਕ ਵਚਨਬੱਧ ਕਹਾਣੀਕਾਰ ਹੈ”20 

          ਸੁਜਾਨ ਸਿੰਘ ਗਲਤ ਕਦਰਾਂ ਕੀਮਤਾਂ ਦਾ ਪਰਦਾ ਫਾਸ਼ ਕਰਦਾ ਹੈ (ਪਰਦਾ), ਮਜ਼ਦੂਰਾਂ ਦੇ ਸਾਂਝੇ ਹਿਤਾਂ ਦੀ ਬਾਤ ਪਾਉਂਦਾ ਹੈਨਾ-ਬਰਾਰਬੀ ਵਾਲੀਆਂ ਆਰਥਿਕ ਸਥਿਤੀਆਂ ਨੂੰ ਚਿੱਤਰਦਾ ਹੈ, ਪਾਖੰਡੀ ਸਾਧਾਂ ਦੇ ਦੰਭਾਂ ਦੇ ਪਾਜ ਉਘਾੜਦਾ ਹੈ, ਪੈਸੇ ਦੀਆਂ ਕਦਰਾਂ ਨੂੰ ਸਕੈਨ ਹੇਠ ਲਿਆਂਦਾ ਹੈ, ਮਜ਼ਦੂਰਾਂ (ਰਿਕਸ਼ ਚਾਲਕਾਂ) ਦਾ ਹੱਕ ਪੂਰਦਾ ਹੈ, ਆਰਥਿਕ ਲੁੱਟ ਨੂੰ ਸਪੱਸ਼ਟ ਕਰਦਾ ਹੈਉਹ ਜਾਤ-ਪਾਤੀ ਸਿਸਟਮ ਨੂੰ ਨਕਾਰਦਾ ਹੈ, ਔਰਤਾਂ ਦੇ ਪੱਖ ਵਿਚ ਖੜਾ ਦਿਖਾਈ ਦਿੰਦਾ ਹੈ, ਜਾਇਦਾਦੀ ਰਿਸ਼ਤਿਆਂ ਦੇ ਕੱਜ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਅੰਧ ਵਿਸ਼ਵਾਸ਼ਾਂ ਦਾ ਵਿਸ਼ਸਲੇਸ਼ਣ ਕਰਕੇ ਇਨ੍ਹਾਂ ਤੋਂ ਪਾਰ ਜਾਣ ਦੀ ਗੱਲ ਕਰਦਾ ਹੈ 

          ਸੁਜਾਨ ਸਿੰਘ ਉਸ ਸਮਾਜਿਕ ਸਥਿਤੀ ਨੂੰ ਉਲਟਣਾ ਚਾਹੁੰਦਾ ਹੈ ਜਿਸ ਵਿਚ ਅਮੀਰ ਗਰੀਬ ਦੇ ਪਾੜੇ ਹਨਉਹ ਅਮੀਰਾਂ ਦੀ ਪੈਸੇ ਦੀ ਅੰਨ੍ਹੀ ਦੌੜ ਨੂੰ ਨਿੰਦਦਾ ਹੈ ਜੋ ਮਨੁੱਖੀ ਹਿੱਤਾਂ ਨੂੰ ਅਖੋਂ ਪਰੋਖੇ ਕਰਦੀ ਹੈਲੇਖਕ ਸਮਕਾਲੀ ਸਮਾਜ ਦੇ ਅੰਤਰ ਵਿਰੋਧਾਂ ਨੂੰ ਫੜਨ ਲਈ ਯਤਨਸ਼ੀਲ ਹੈ ਸੁਜਾਨ ਸਿੰਘ ਯਥਾਰਥਵਾਦ ਦਾ ਕਾਇਲ ਹੈ ਇਸੇ ਲਈ ਉਹ ਕਹਿੰਦਾ ਹੈ, “ਲੁਟੇਰੇ ਨੂੰ ਲੁਟੇਰਾ ਨਾ ਕਹਿਣਾ ਯਥਾਰਥਵਾਦ ਨਹੀਂ, ਲੁੱਟੇ ਜਾਣ ਵਾਲੇ ਨੂੰ ਸੁਖੀ ਕਹਿਣਾ ਸਤਯ ਨਹੀਂਇਸੇ ਸੂਤਰ ਅਨੁਸਾਰ ਹੀ ਸੁਜਾਨ ਸਿੰਘ ਨੇ ਆਪਣੀਆਂ ਕਹਾਣੀਆਂ ਨੂੰ ਸੇਧ ਵਿਚ ਰੱਖਿਆ ਹੈ 

          ਆਪਣੀ ਵਿਚਾਰਧਾਰਕ ਪਹੁੰਚ ਅਨੁਸਾਰ ਸੁਜਾਨ ਸਿੰਘ ਮੌਜੂਦਾ ਜਾਇਦਾਦੀ ਰਿਸ਼ਤਿਆਂ ਦੀ ਥਾਂ ਸਮਾਜਵਾਦੀ ਰਿਸ਼ਤਿਆਂ ਦੀ ਸਥਾਪਤੀ ਚਾਹੁੰਦਾ ਹੈਸੁਜਾਨ ਸਿੰਘ ਮਜਦੂਰ ਵਰਗ ਦੇ ਨਾਲ ਕਿਸਾਨੀ ਅਤੇ ਹੇਠਲੀ ਮੱਧ ਵਰਗੀ ਸ਼੍ਰੇਣੀ ਦੀਆਂ ਸਮੱਸਿਆਵਾਂ ਨੂੰ ਵੀ, ਵਿਸ਼ੇਸ ਤੌਰ ਤੇ ਆਰਥਿਕ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦਾ ਹੈਕੁਲਫੀ ਇਸ ਦੀ ਕਲਾਸਕੀ ਉਦਾਹਰਣ ਹੈਵਿਚਾਰਧਾਰਾ ਅਨੁਸਾਰ ਸੁਜਾਨ ਸਿੰਘ ਪਾਤਰਾਂ ਦੇ ਕਾਰਜਾਂ ਪਿੱਛੇ ਲੁਕੇ ਕਾਰਣਾਂ ਨੂੰ ਲੱਭਦਾ ਹੈਉਹ ਵਿਦਿਆ ਦੇ ਪਸਾਰ ਨੂੰ ਅੰਧ ਵਿਸ਼ਵਾਸ਼ ਦੂਰ ਕਰਨ ਦਾ ਵਡਾ ਸਾਧਨ ਮੰਨਦਾ ਹੈਸੁਜਾਨ ਸਿੰਘ ਸੰਪ੍ਰਦਾਇਕ ਬਖੇੜਿਆ ਤੋਂ ਉਪਰ ਉੱਠਕੇ ਮਾਨਵਵਾਦ ਨੂੰ ਪਹਿਲ ਦਿੰਦਾ ਹੈ। (ਮੁਗਲ ਖਾਲਸਾ, ਰੋਲ ਨੰਬਰ ਇਕ)ਮੋਟੇ ਤੌਰ ਤੇ ਕਿਹਾ ਜਾਏ ਤਾਂ ਉਸਨੇ ਪੰਜਾਬੀ ਕਹਾਣੀ ਨੂੰ ਮਜ਼ਦੂਰ ਵਰਗ ਦੇ ਜੀਵਨ ਨਾਲ ਜੋੜਿਆ ਸੁਜਾਨ ਸਿੰਘ ਦਾ ਪੰਜਾਬੀ ਕਹਾਣੀ ਦੇ ਖੇਤਰ ਵਿਚ ਉਹੀ ਥਾਂ ਹੈ ਜੋ ਬਾਵਾ ਬਲਵੰਤ ਦਾ ਪੰਜਾਬੀ ਕਾਵਿ ਖੇਤਰ ਵਿਚਡਾ. ਪ੍ਰਿਤਪਾਲ ਸਿੰਘ ਨੇ ਸੁਜਾਨ ਸਿੰਘ ਉਪਰ ਚਰਚਾ ਕਰਨ ਉਪਰੰਤ ਨਤੀਜਾ ਕੱਢਿਆ ਹੈ ਕਿ, “ਉਸ ਦੀ ਵਿਚਾਰਧਾਰਾ, ਪ੍ਰਤਿਬੱਧਤਾ ਲੋਕ ਹਿੱਤੀ ਕੀਮਤਾਂ ਨੂੰ ਉਸਾਰਨ ਲਈ ਉਤਸ਼ਾਹ,ਹੱਲਾਸ਼ੇਰੀ, ਪ੍ਰੇਰਨਾ ਤੇ ਸਾਹਸ ਦਿੰਦੀ ਹੈਆਪਣੀ ਪ੍ਰਗਤੀਵਾਦੀ ਤੇ ਸਮਾਜਵਾਦੀ ਵਿਚਾਰਧਾਰਾ ਕਾਰਨ ਉਹ ਸਮੇਂ ਦੀਆਂ ਗਲਤਕੀਮਤਾਂ ਨਾਲ਼ ਸਮਝੌਤਾ ਨਹੀਂ ਕਰਦਾਜਿ਼ੰਦਗੀ ਦੀਆਂ ਸਿਰਜਣਾਤਮਕ ਸ਼ਕਤੀਆਂ ਉਪਰ ਉਸਨੂੰ ਪੂਰਾ ਵਿਸ਼ਵਾਸ਼ ਹੈ, ਇਹ ਵਿਸ਼ਵਾਸ਼ ਉਸਦੀ ਵਿਚਾਰਧਾਰਾ ਨੂੰ ਵਧੇਰੇ ਸਮੱਰਥਾ ਪ੍ਰਦਾਨ ਕਰਦਾ ਹੈ।”21 

          ਸਮੁੱਚੇ ਤੌਰ ਤੇ ਕਹੀਏ ਤਾਂ ਸੁਜਾਨ ਸਿੰਘ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਨ੍ਹਾਂ ਸੱਚੇ ਵਾਰਿਸਾਂ ਵਿਚੋਂ ਹੈ ਜੋ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਨਾਲੋਂ ਆਪਣੀ ਵਿਚਾਰਧਾਰਾ ਦੀ ਜੀਅ-ਜਾਨ ਨਾਲ ਪਹਿਰੇਦਾਰੀ ਕਰਦੇ ਹਨ ਉਪਰ ਅਸੀਂ ਦੇਖਿਆ ਹੈ ਕਿ