ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

             ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ  

(8) ਪੰਜਾਬ ਵਿਚ ਵਿੱਤੀ ਸੰਕਟ ਲਈ ਦੁਰਪ੍ਰਬੰਧ ਅਤੇ ਰਿਆਇਤਾਂ ਜ਼ਿੰਮੇਵਾਰ
– ਕਰਮ ਬਰਸਟ-

ਪੰਜਾਬ ਇਸ ਵੇਲੇ ਵਿੱਤੀ ਸੰਕਟ ਵਿਚ ਬੁਰੀ ਤਰ੍ਹਾਂ ਫਸ ਚੁੱਕਿਆ ਹੈਨਵੀਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਹ ਚਾਲੂ ਸਾਲ ਵਿਚ ਵੈਟ ਤੋਂ 1700 ਕਰੋੜ ਰੁਪਏ ਅਤੇ ਜ਼ਮੀਨਾਂ ਦੀ ਖਰੀਦੋ ਫਰੋਖਤ ਦੀ ਅਸ਼ਟਾਮ ਡਿਊਟੀ ਚੋਂ 500 ਕਰੋੜ ਰੁਪਏ ਅਰਥਾਤ 2200 ਕਰੋੜ ਰੁਪਏ ਵਾਧੂ ਮਾਲੀਆ ਜੁਟਾਏਗੀਪ੍ਰੰਤੂ ਪਹਿਲੇ ਨੌ ਮਹੀਨਿਆਂ ਦੇ ਅੰਕੜਿਆਂ ਨੇ ਹੀ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ ਮਿੱਥੇ ਗਏ ਟੀਚੇ ਹਾਸਲ ਕਰਨਾ ਤਾਂ ਦੂਰ ਦੀ ਗੱਲ ਹੈ, ਸਗੋਂ ਪੁਰਾਣੇ ਸਾਲ ਦੇ ਟੀਚੇ ਪ੍ਰਾਪਤ ਹੁੰਦੇ ਦਿਖਾਈ ਨਹੀਂ ਦਿੰਦੇਘਬਰਾਹਟ ਵਿਚ ਆਈ ਸਰਕਾਰ ਨੇ ਸਾਰੀਆਂ ਹੀ ਯੋਜਨਾਵਾਂ ਲਗਪਗ ਠੱਪ ਕਰ ਦਿੱਤੀਆਂ ਹਨਖਜ਼ਾਨਾ ਅਫਸਰਾਂ ਨੂੰ ਦਿੱਤੀਆਂ ਜ਼ਬਾਨੀ ਹਦਾਇਤਾਂ ਅਨੁਸਾਰ ਹੋ ਚੁੱਕੇ ਕੰਮ ਬਦਲੇ ਠੇਕੇਦਾਰਾਂ ਦੀਆਂ ਅਦਾਇਗੀਆਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਪੇਮੈਂਟਾਂ ਰੋਕ ਦਿੱਤੀਆਂ ਹਨਅਧਿਆਪਕਾਂ ਅਤੇ ਹੋਰ ਵਰਗਾਂ ਦੀ ਨਵੀਂ ਰੈਗੂਲਰ ਭਰਤੀ ਦੇ ਵਾਅਦੇ ਧਰੇ ਧਰਾਏ ਰਹਿ ਗਏ ਹਨਸਿਰਫ ਮੁੱਢਲੀ ਤਨਖਾਹ ਦੇਣ ਦੇ ਲਾਰੇ ਨਾਲ, ਠੇਕਾ ਭਰਤੀ ਵਾਲੇ ਊਠ ਦੇ ਬੁੱਲ੍ਹਨੂੰ ਇਸ ਕੋਨ ਤੋਂ ਲਟਕਾ ਦਿੱਤਾ ਗਿਆ ਹੈ ਕਿ ਦੇਖਣ ਨੂੰ ਲੱਗਦਾ ਹੈ ਕਿ ਬਸ ਡਿੱਗਿਆ ਕਿ ਡਿੱਗਿਆ, ਜਦਕਿ ਹਕੀਕਤ ਵਿਚ ਇਹ ਹੋਰ ਉੱਪਰ ਉੱਠ ਜਾਂਦਾ ਹੈ

ਅਰਥਚਾਰੇ ਦੀਆਂ ਬਾਰੀਕੀਆਂ ਤੋਂ ਅਨਜਾਣ ਲੋਕਾਂ ਨੂੰ ਲੱਗਦਾ ਹੈ ਕਿ ਨਵੀਂ ਸਰਕਾਰ ਨੇ ਪੁਰਾਣੇ ਮੈਗਾ ਪ੍ਰਾਜੈਕਟਾਂ ਦੀ ਨਜ਼ਰਸਾਨੀ ਕਰਨ ਦੀ ਕਸਰਤ ਕਰਕੇ, ਰੀਅਲ ਅਸਟੇਟ ਦੇ ਕਾਰੋਬਾਰ ਨੂੰ ਜਾਮ ਕਰ ਦਿੱਤਾ ਹੈ ਅਤੇ ਆਰਥਿਕ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ, ਜਿਸ ਦੇ ਸਿੱਟੇ ਵਜੋਂ ਮਾਲੀਆ ਵਿਭਾਗ ਤੋਂ ਆਉਣ ਵਾਲੀ ਅਮਦਨ ਰੁਕ ਗਈ ਹੈ ਜਾਂ ਘੱਟ ਹੋ ਗਈ ਹੈਅਸਲ ਵਿਚ ਉਹ ਸੱਟਾ ਪੂੰਜੀ ਦੀ ਸੀਮਾ ਅਤੇ ਸੁਭਾਅ ਨੂੰ ਸਮਝਣ ਵਿਚ ਧੋਖਾ ਖਾ ਰਹੇ ਹਨਜ਼ਮੀਨੀ ਸੌਦਿਆਂ ਵਿਚ ਲੱਗੀ ਸੱਟਾ ਪੂੰਜੀ ਵੀ ਸ਼ੇਅਰ ਬਜ਼ਾਰ ਦੀ ਸੱਟਾ ਪੂੰਜੀ ਦੇ ਅਨੁਪਾਤ ਵਿਚ ਹੀ ਘਟਦੀ ਵਧਦੀ ਰਹਿੰਦੀ ਹੈ

ਪੰਜਾਬ ਦੇ ਵਿੱਤੀ ਦੁਰਪ੍ਰਬੰਧ ਲਈ ਅਕਾਲੀ-ਭਾਜਪਾ ਸਰਕਾਰ ਦੀਆਂ ਆਰਥਿਕ ਨੀਤੀਆਂ ਵਿਸ਼ੇਸ਼ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਵੋਟ-ਬਟੋਰੂ ਸੌੜੀ ਸੋਚ ਜ਼ਿੰਮੇਵਾਰ ਹੈਪੰਜਾਬ ਵਿਚ ਕਿਸੇ ਨੇ ਕਦੇ ਵੀ ਮੁਫ਼ਤ ਬਿਜਲੀ ਅਤੇ ਚੁੰਗੀਆਂ ਮੁਆਫ ਕਰਨ ਦੀ ਮੰਗ ਨਹੀਂ ਕੀਤੀ ਸੀਕਿਸੇ ਵੀ ਤਬਕੇ ਵਲੋਂ ਮੁਫ਼ਤ ਬਸ ਸਫਰ ਦੀਆਂ ਸਹੂਲਤਾਂ, ਸ਼ਗਨ ਜਾਂ ਅਸ਼ੀਰਵਾਦ ਸਕੀਮਾਂ ਨਹੀਂ ਮੰਗੀਆਂ ਗਈਆਂ ਸਨਸਵਾਲ ਇਹ ਨਹੀਂ ਹੈ ਕਿ ਜਨਤਾ ਦਾ ਕਿਸੇ ਤਬਕੇ ਨੂੰ ਰਿਆਇਤਾਂ ਦੇਣਾ ਗੁਨਾਹ ਹੈ, ਸਗੋਂ ਵੱਧ ਤੋਂ ਵੱਧ ਰਿਆਇਤਾਂ ਦੇਣੀਆਂ ਚਾਹੀਦੀਆਂ ਹਨਪਰ ਰਿਆਇਤਾਂ ਦੇਣ ਵੇਲੇ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਰਿਆਇਤਾਂ ਅਸਲੀ ਲੋੜਵੰਦਾਂ ਨੂੰ ਮਿਲਣ, ਸੂਬੇ ਦੀ ਪੈਦਾਵਾਰ ਅਤੇ ਵਿਕਾਸ ਵਿਚ ਸਹਾਈ ਹੋਣ ਇਕੱਲੀ ਮੁਫਤ ਬਿਜਲੀ ਦੀ ਸਹੂਲਤ ਨੇ ਹੀ ਪੰਜਾਬ ਦਾ ਜਿੰਨਾ ਆਰਥਿਕ ਅਤੇ ਵਾਤਾਵਰਣੀ ਨੁਕਸਾਨ ਕੀਤਾ ਹੈ, ਉਸ ਨੂੰ ਦਹਾਕਿਆਂ ਤੱਕ ਵੀ ਪੂਰਾ ਨਹੀਂ ਕੀਤਾ ਜਾ ਸਕਦਾ

ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਆਪਣਾ ਪਲੇਠਾ ਬਜਟ ਪੇਸ਼ ਕਰਨ ਵੇਲੇ ਦਿਖਾ ਦਿੱਤਾ ਸੀ ਕਿ ਦੇਸ਼ ਦਾ ਖੁਸ਼ਹਾਲ ਸਮਝਿਆ ਜਾਣ ਵਾਲਾ ਸੂਬਾ ਬੁਰੀ ਤਰ੍ਹਾਂ ਵਿੱਤੀ ਸੰਕਟ ਵਿਚ ਫਸਿਆ ਹੋਇਆ ਹੈਭਾਵੇਂ ਕਿ ਰਿਵਾਜ਼ ਮੁਤਾਬਕ ਨਵੀਂ ਸਰਕਾਰ ਨੇ ਪੁਰਾਣੀ ਸਰਕਾਰ ਉੱਪਰ ਖਜ਼ਾਨਾ ਖਾਲੀ ਕਰ ਜਾਣ ਦਾ ਦੋਸ਼ ਮੜ੍ਹ ਕੇ, ਵਿੱਤੀ ਪ੍ਰਬੰਧ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਦੇ ਬੁਲੰਦ ਦਾਅਵੇ ਕੀਤੇ ਸਨ, ਲੇਕਿਨ ਅਰਥਚਾਰੇ ਦੀ ਮੋਟੀ ਜਿਹੀ ਸਮਝ ਰੱਖਣ ਵਾਲਿਆਂ ਨੂੰ ਵੀ ਪਤਾ ਸੀ ਕਿ ਵਿੱਤੀ ਸੰਕਟ ਟਾਕੀਆਂ ਲਗਾ ਕੇ ਠੀਕ ਹੋਣ ਵਾਲਾ ਨਹੀਂ ਹੈਇਸ ਵਿੱਤੀ ਸੰਕਟ ਦੀਆਂ ਜੜ੍ਹਾਂ ਕਿਤੇ ਹੋਰ ਪਈਆਂ ਹਨ, ਜਿਨ੍ਹਾਂ ਨੂੰ ਕੋਈ ਵੀ ਛੇੜਨਾ ਨਹੀਂ ਚਾਹੁੰਦਾਅਜਿਹਾ ਨਹੀਂ ਹੈ ਕਿ ਸਰਕਾਰ ਨੂੰ ਇਸ ਬਿਮਾਰੀ ਦਾ ਪਤਾ ਨਹੀਂ ਹੈਖੁਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਟੇਢੇ ਢੰਗ ਰਾਹੀਂ ਇਕਬਾਲ ਕਰ ਚੁੱਕਿਆ ਹੈ ਕਿ ਪੰਜਾਬ ਵਿਚ ਵੱਡੇ ਪੱਧਰ ਤੇ ਟੈਕਸਾਂ ਦੀ ਚੋਰੀ ਹੋ ਰਹੀ ਹੈਉਸ ਨੇ ਖੁਲਾਸਾ ਕੀਤਾ ਸੀ ਕਿ ਪੰਜਾਬ ਨਾਲੋਂ ਅਕਾਰ ਵਿਚ ਛੋਟੇ ਅਤੇ ਘੱਟ ਖੁਸ਼ਹਾਲ ਸੂਬੇ ਵਿਚ ਵੈਟ ਰਾਹੀਂ ਸਲਾਨਾ 7200 ਕਰੋੜ ਰੁਪਏ ਇਕੱਤਰ ਹੁੰਦੇ ਹਨ, ਜਦੋਂ ਕਿ ਸਭ ਤੋਂ ਵੱਧ ਖਪਤਕਾਰੀ ਸੂਬੇ ਪੰਜਾਬ ਵਿਚ ਸਿਰਫ 5300 ਕਰੋੜ ਰੁਪਏ ਹੀ ਵਸੂਲੇ ਜਾਂਦੇ ਹਨ

ਪੰਜਾਬ ਇਸ ਵੇਲੇ ਹੰਢਣਸਾਰ ਅਤੇ ਗੈਰ-ਹੰਢਣਸਾਰ ਵਸਤਾਂ ਦੀ ਖਪਤ ਦੀ ਸਭ ਤੋਂ ਵੱਡੀ ਮੰਡੀ ਹੈਬੱਸਾਂ, ਟਰੱਕਾਂ ਅਤੇ ਕਾਰਾਂ ਤੋਂ ਸ਼ੁਰੂ ਹੋ ਕੇ ਪੀਜ਼ਿਆਂ, ਚਿਪਸਾਂ ਅਤੇ ਬਰਗਰਾਂ ਤੱਕ ਨੂੰ ਵੇਚਣ ਵਾਲੀਆਂ ਸਾਰੀਆਂ ਹੀ ਵੱਡੀਆਂ ਵਿਦੇਸ਼ੀ ਅਤੇ ਦੇਸੀ ਕੰਪਨੀਆਂ ਪੰਜਾਬ ਵਿਚ ਹਰਲ-ਹਰਲ ਕਰਦੀਆਂ ਫਿਰ ਰਹੀਆਂ ਹਨਨਵੇਂ ਤੋਂ ਨਵਾਂ ਬਿਜਲਈ ਯੰਤਰ ਪੰਜਾਬ ਦੀਆਂ ਦੁਕਾਨਾਂ ਵਿਚ ਤੂੜਿਆ ਪਿਆ ਹੈਸੂਬੇ ਵਿਚ ਹੋ ਰਹੇ ਮਾਲ ਦੀ ਖਪਤ ਅਨੁਸਾਰ ਇੱਥੇ ਘੱਟੋ ਘੱਟ 10,000 ਕਰੋੜ ਰੁਪਏ ਵੈਟ ਦੀ ਵਸੂਲੀ ਹੋਣੀ ਚਾਹੀਦੀ ਹੈਫੇਰ ਇਸ ਵਿਚੋਂ ਕਰੀਬ 4700 ਕਰੋੜ ਰੁਪਏ ਹਰ ਸਾਲ ਕਿਨ੍ਹਾਂ ਦੀਆਂ ਜੇਬ੍ਹਾਂ ਵਿਚ ਜਾ ਰਹੇ ਹਨ, ਅਨੁਮਾਨ ਲਗਾਉਣਾ ਔਖਾ ਕੰਮ ਨਹੀਂ ਹੈਅਕਾਲੀ ਦਲ ਪੇਂਡੂ ਧਨਾਢਾਂ ਅਤੇ ਜਗੀਰੂ ਪੂੰਜੀਪਤੀਆਂ ਨੂੰ ਖੁਸ਼ ਕਰਨ ਵਿੱਚ ਅਤੇ ਭਾਰਤੀ ਜਨਤਾ ਪਾਰਟੀ ਸ਼ਹਿਰੀ ਸਨਅਤਕਾਰਾਂ ਅਤੇ ਵਪਾਰੀਆਂ ਦੀ ਗਰੀਬੀਦੂਰ ਕਰਨ ਵਿਚ ਲੱਗੀ ਹੋਈ ਹੈ

ਇੱਥੇ ਟੈਕਸ ਉਗਰਾਹੀ ਦੀ ਦਰ ਕੌਮੀ ਔਸਤ (11 ਫੀਸਦੀ) ਨਾਲੋਂ ਵੀ ਘੱਟ ਸਿਰਫ 9 ਫੀਸਦੀ ਹੈ, ਜਦੋਂ ਕਿ ਗੁਜਰਾਤ ਵਰਗੇ ਕਈ ਸੂਬਿਆਂ ਅੰਦਰ 18 ਫੀਸਦੀ ਦੇ ਲਗਪਗ ਹੈਪ੍ਰਤੀ ਵਿਅਕਤੀ ਸਲਾਨਾ ਆਮਦਨੀ ਦੇ ਅਨੁਪਾਤ ਵਿਚ ਪ੍ਰਤੀ ਵਿਅਕਤੀ ਟੈਕਸ ਉਗਰਾਹੀ ਦੇ ਪੱਖ ਤੋਂ ਵੀ ਦੇਖਿਆ ਜਾਵੇ ਤਾਂ ਇਹ ਉੜੀਸਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਆਸਾਮ ਜਿਹੇ ਗਰੀਬ ਮੰਨੇ ਜਾਂਦੇ ਸੂਬਿਆਂ ਦੀ ਔਸਤ (15 ਫੀਸਦੀ) ਨਾਲੋਂ ਵੀ ਘੱਟ ਹੈਇਸ ਕਰਕੇ ਬਿਨਾਂ ਕੋਈ ਨਵਾਂ ਟੈਕਸ ਲਗਾਇਆਂ ਵੀ, ਪੰਜਾਬ ਵਿਚੋਂ ਹੋਰ 5000 ਕਰੋੜ ਰੁਪਏ ਅਸਾਨੀ ਨਾਲ ਇਕੱਠੇ ਕੀਤੇ ਜਾ ਸਕਦੇ ਹਨਲੇਕਿਨ ਅਜਿਹਾ ਨਹੀਂ ਕੀਤਾ ਜਾ ਰਿਹਾ ਕਿਉਂਕਿ ਚੋਰ ਤੇ ਕੁੱਤੀ ਰਲੀ ਹੋਏਹੋਏ ਹਨ

ਪਿਛਲੀ ਕਾਂਗਰਸ ਸਰਕਾਰ ਦੀਆਂ ਰਿਆਇਤੀ ਨੀਤੀਆਂ ਨੇ ਵੱਡੀਆਂ ਕੰਪਨੀਆਂ ਨੂੰ ਰੀਅਲ ਅਸਟੇਟ ਵਪਾਰ ਵਿਚ ਧੂਹ ਲਿਆਂਦਾ ਸੀ ਅਤੇ ਇਹ ਵਪਾਰ ਇਕ ਨਿਸ਼ਚਿਤ ਸੀਮਾ ਤੱਕ ਹੀ ਜਾ ਸਕਦਾ ਸੀਵਿਕਾਸ ਦਾ ਇਹ ਗੁਬਾਰਾ ਫਟਣਾ ਹੀ ਸੀ, ਭਾਵੇਂ ਅਕਾਲੀ-ਭਾਜਪਾ ਦੀ ਥਾਂ ਤੇ ਕਾਂਗਰਸ ਪਾਰਟੀ ਦੀ ਸਰਕਾਰ ਹੀ ਕਿਉਂ ਨਾ ਹੁੰਦੀਅਜੇ ਹੁਣੇ ਜਿਹੇ ਹੀ 16 ਅਤੇ 17 ਅਗਸਤ ਨੂੰ ਬੰਬਈ ਸਟਾਕ ਐਕਸਚੇਂਜ ਵਿਚ ਹੋਇਆ ਆਰਥਿਕ ਧਮਾਕਾ, ਅਮਰੀਕਾ ਅਤੇ ਹੋਰ ਵਿਕਸਿਤ ਮੁਲਕਾਂ ਅੰਦਰ ਵਾਪਰੇ ਜਾਇਦਾਦੀ ਕਾਰੋਬਾਰ ਅੰਦਰਲੀ ਬੇਹੱਦ ਤਿੱਖੀ ਗਿਰਾਵਟ ਨਾਲ ਹੀ ਜੁੜਿਆ ਹੋਇਆ ਹੈਵਾਧੂ ਪੂੰਜੀ ਦੋ-ਧਾਰੀ ਤਲਵਾਰੀ ਵਾਂਗ ਕੰਮ ਕਰਦੀ ਹੈਜੇਕਰ ਇਹ ਉਤਪਾਦਕ ਗਤੀਵਿਧੀਆਂ ਵਿਚ ਲੱਗੇ ਤਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੀ ਹੈ, ਉਹਨਾਂ ਦੀ ਖਰੀਦ ਸ਼ਕਤੀ ਵਧਦੀ ਹੈ, ਜਿਸ ਦੇ ਸਿੱਟੇ ਵਜੋਂ ਪੁਨਰ ਉਤਪਾਦਨ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈਪ੍ਰੰਤੂ ਜਦੋਂ ਹੀ ਇਹ ਪੂੰਜੀ ਸੱਟਾ ਵਪਾਰ ਵਿਚ ਲੱਗਦੀ ਹੈ ਤਾਂ ਇਹ ਸਿਰਫ਼ ਜੂਏ ਦਾ ਇਕ ਸੁਧਰਿਆ ਹੋਇਆ ਰੂਪ ਹੁੰਦਾ ਹੈ, ਜਿਸ ਵਿਚ ਥੋੜ੍ਹੇ ਜਿਹੇ ਮਾਲਾਮਾਲ ਅਤੇ ਬਹੁਤੇ ਕੰਗਾਲ ਬਣ ਜਾਣ ਲਈ ਸਰਾਪੇ ਹੋਏ ਹੁੰਦੇ ਹਨਇਸ ਕਰਕੇ ਪੰਜਾਬ ਵਿਚੋਂ ਅਸ਼ਟਾਮ ਡਿਊਟੀ ਰਾਹੀਂ ਖਜ਼ਾਨੇ ਭਰਨ ਦੀ ਕਵਾਇਦ ਨੇ ਫਲਾਪ ਹੋਣਾ ਹੀ ਹੋਣਾ ਸੀ

ਪੰਜਾਬ ਦੇ ਖਾਸ ਕਰਕੇ ਖੇਤੀ ਦੇ ਸਹੀ ਦਿਸ਼ਾ ਵੱਲ ਵਿਕਾਸ ਲਈ ਜ਼ਰੂਰੀ ਬਣ ਗਿਆ ਹੈ ਕਿ 10 ਏਕੜ ਤੋਂ ਉੱਪਰ ਦੀ ਵਾਹੀ ਵਾਲੇ ਧਨਾਢ ਜ਼ਿਮੀਂਦਾਰਾਂ, ਜ਼ਮੀਨ ਮਾਲਕ ਮੁਲਾਜ਼ਮਾਂ, ਵਪਾਰਕ ਖੇਤੀ ਕਰਨ ਵਾਲੀਆਂ ਕੰਪਨੀਆਂ ਅਤੇ ਖੇਤੀ ਦੀ ਆੜ ਹੇਠਾਂ ਕਾਲੇ ਧਨ ਨੂੰ ਲੁਕੋਣ ਵਾਲੇ ਵਪਾਰੀਆਂ ਵਲੋਂ ਮੁਫਤ ਬਿਜਲੀ ਦੀ ਸਹੂਲਤ ਵਾਪਸ ਲੈ ਲਈ ਜਾਵੇ ਅਤੇ ਮੀਟਰ-ਅਧਾਰਤ ਬਿਜਲੀ ਦੀ ਸਪਲਾਈ ਹੋਵੇਇਸ ਕਾਟਵੀਂ-ਰਿਆਇਤ ਦੇ ਬੰਦ ਹੋਣ ਨਾਲ ਬੱਝਵੀਂ ਤਨਖਾਹ ਵਾਲੇ ਮੱਧ ਵਰਗ ਅਤੇ ਗਰੀਬ ਤਬਕਿਆਂ ਨੂੰ ਵੀ ਸੁੱਖ ਦਾ ਸਾਹ ਆਵੇਗਾ ਅਤੇ ਸਰਕਾਰੀ ਖਜ਼ਾਨੇ ਨੂੰ ਵੀ ਖੋਰਾ ਨਹੀਂ ਲੱਗੇਗਾਇਵੇਂ ਹੀ ਚੁੰਗੀਆਂ ਮੁਆਫ ਕਰਨ ਦੇ ਸਬੰਧ ਵਿਚ ਹੋਣਾ ਚਾਹੀਦਾ ਹੈ

ਚੁੰਗੀਆਂ ਲੱਗਣ ਨਾਲ ਵਪਾਰੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਇਸ ਟੈਕਸ ਵੀ ਵਸੂਲੀ ਪਹਿਲਾਂ ਹੀ ਖਪਤਕਾਰਾਂ ਕੋਲੋਂ ਕਰ ਲੈਂਦੇ ਹਨਲੋੜ ਇਨ੍ਹਾਂ ਨੂੰ ਮੁਆਫ ਕਰਨ ਦੀ ਨਹੀਂ ਸੀ, ਸਗੋਂ ਚੁੰਗੀ ਅਫਸਰਾਂ ਅਤੇ ਬਾਅਦ ਵਿਚ ਚੁੰਗੀ ਠੇਕੇਦਾਰਾਂ ਹੱਥੋਂ ਹੁੰਦੀ ਖੱਜਲ ਖੁਆਰੀ ਨੂੰ ਰੋਕਣ ਦੀ ਸੀਇਨ੍ਹਾਂ ਦੀ ਮੁਆਫੀ ਨਾਲ ਹੀ ਸਰਕਾਰ ਜਾਂ ਸਥਾਨਕ ਸੰਸਥਾਵਾਂ ਨੂੰ 600 ਕਰੋੜ ਰੁਪਏ ਦਾ ਸਲਾਨਾ ਘਾਟਾ ਪੈ ਰਿਹਾ ਹੈ, ਜਿਸ ਨਾਲ ਸ਼ਹਿਰਾਂ ਅਤੇ ਕਸਬਿਆਂ ਦੀਆਂ ਅੰਦਰੂਨੀ ਸੜਕਾਂ, ਸੀਵਰੇਜ਼, ਰਾਤਰੀ ਬੱਤੀਆਂ ਅਤੇ ਸਮੂਹਕ ਵਿਕਾਸ ਦੇ ਕਾਰਜ ਠੱਪ ਹੋ ਕੇ ਰਹਿ ਗਏ ਹਨਇਸ ਲਈ ਸਿਰਫ ਵੋਟ ਰਾਜਨੀਤੀ ਦੀਆਂ ਲੋੜਾਂ ਅਤੇ ਭਾਜਪਾ ਦੇ ਦਬਾਅ ਅਧੀਨ ਵਪਾਰੀਆਂ ਨੂੰ ਛੋਟਾਂ ਦੇਣ ਦੀ ਨੀਤੀ ਤਹਿਤ, ਪੰਜਾਬ ਦੇ ਵਿੱਤੀ ਪ੍ਰਬੰਧ ਦਾ ਨਾਸ ਕਰਨ ਦੀ ਕੋਈ ਤੁਕ ਨਹੀਂ ਬਣਦੀ

ਪੰਜਾਬ ਵਿਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਇਹਨਾਂ ਦੇ ਜਮਾਤੀ ਕਿਰਦਾਰ ਵਿਚ ਕੋਈ ਅੰਤਰ ਨਹੀਂ ਹੈਮੌਜੂਦਾ ਸਰਕਾਰ ਦੀ ਨਵੇਂ ਨਿਵੇਸ਼ ਅਤੇ ਅਖੌਤੀ ਮੈਗਾ ਪ੍ਰਾਜੈਕਟਾਂ ਦੇ ਪਖੰਡ ਅਧੀਨ ਵੱਡੇ ਸਰਮਾਏਦਾਰਾਂ ਨੂੰ ਸਲਾਨਾ 600-700 ਕਰੋੜ ਰੁਪਏ ਦੀਆਂ ਰਿਆਇਤਾਂ ਦੇ ਰਹੀ ਹੈਟੈਕਸਾਂ ਦੇ ਰੂਪ ਵਿਚ ਇਕੱਠੀ ਕੀਤੀ ਪੰਜਾਬ ਦੀ ਕਮਾਈ ਨੂੰ ਕੁਝ ਮੁੱਠੀਭਰ ਧਨ-ਕੁਬੇਰਾਂ ਵਿਚ ਵੰਡ ਦੇਣਾ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਿਆਣਪ ਨਹੀਂ, ਨਾ ਹੀ ਨੈਤਿਕ ਤੌਰ ਤੇ ਵਾਜਬ ਹੈਵੈਸੇ ਵੀ ਪੰਥਕਅਤੇ ਗਰੀਬ ਨਿਵਾਜ਼ਸਰਕਾਰ ਵਾਸਤੇ ਭਾਈ ਲਾਲੋਆਂ ਦੀ ਕੀਮਤ ਤੇ ਦੂਜਿਆਂ ਨੂੰ ਹੋਰ ਅਮੀਰ ਕਰਨਾ ਸ਼ੋਭਾ ਨਹੀਂ ਦਿੰਦਾ

ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੇ ਖਜ਼ਾਨੇ ਵਿਚ ਟੈਕਸਾਂ ਦੀ ਚੋਰੀ (4700 ਕਰੋੜ ਰੁਪਏ), ਧਨਾਢ ਜ਼ਿਮੀਂਦਾਰਾਂ ਲਈ ਬਿਜਲੀ ਰਿਆਇਤ, ਜੇਕਰ 10 ਹਾਰਸ ਪਾਵਰ ਦੀ ਮੋਟਰ ਪ੍ਰਤੀ ਦਿਨ ਛੇ ਘੰਟੇ, ਛੇ ਮਹੀਨੇ ਚੱਲੇ (200 ਕਰੋੜ ਰੁਪਏ), ਵੱਡੇ ਸਨਅਤਕਾਰਾਂ ਵਲੋਂ ਕੀਤੀ ਜਾਂਦੀ ਬਿਜਲੀ ਦੀ ਚੋਰੀ ਅਤੇ ਵੰਡ ਦੇ ਘਾਟੇ (580 ਕਰੋੜ ਰੁਪਏ), ਚੁੰਗੀਆਂ ਦੀ ਮੁਆਫੀ (600 ਕਰੋੜ ਰੁਪਏ) ਅਤੇ ਵੱਡੇ ਸਰਮਾਏਦਾਰਾਂ ਨੂੰ ਟੈਕਸ ਛੋਟਾਂ (700 ਕਰੋੜ ਰੁਪਏ) ਅਰਥਾਤ ਕੁੱਲ ਮਿਲਾ ਕੇ ਕਰੀਬ 6780 ਕਬੋੜ ਰੁਪਏ ਨਹੀਂ ਆ ਰਹੇ, ਪਰੰਤੂ ਪੰਜਾਬ ਸਰਕਾਰ ਟੈਕਸਾਂ ਦੀ ਏਨੀ ਵੱਡੀ ਪੱਧਰ ਤੇ ਹੋ ਰਹੀ ਚੋਰੀ ਅਤੇ ਧਨਾਢ ਵਰਗਾਂ ਨੂੰ ਦਿੱਤੀਆਂ ਜਾ ਰਹੀਆਂ ਬੇਲੋੜੀਆਂ ਰਿਆਇਤਾਂ ਉੱਪਰ ਨਜ਼ਰਸਾਨੀ ਕਰਨ ਦੀ ਬਜਾਏ, ਮੁਲਾਜ਼ਮਾਂ, ਸਮਾਜਿਕ ਸੁਰੱਖਿਆ ਦੀਆਂ ਸਕੀਮਾਂ, ਸਿਹਤ ਅਤੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਉੱਪਰ ਕੁਹਾੜਾ ਚਲਾ ਰਹੀ ਹੈ ਅਤੇ ਪੈਟਰੋਲ, ਡੀਜ਼ਲ, ਬਿਜਲੀ ਅਤੇ ਬੱਸ ਕਿਰਾਇਆਂ ਵਿਚ ਵਾਧਾ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ

ਪੰਜਾਬ ਦੇ ਵਿੱਤੀ ਪ੍ਰਬੰਧ ਨੂੰ ਲੀਹ ਤੇ ਲਿਆਉਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ ਅਤੇ ਇਹ ਕਦਮ ਅਮੀਰ ਵਰਗਾਂ ਤੇ ਸ਼ਿਕੰਜਾ ਕੱਸਣਾ ਹੀ ਬਣਦੇ ਹਨਲੇਕਿਨ ਸਰਕਾਰ ਪੁੱਠ-ਪੈਰੀਂ ਨੀਤੀਆਂ ਅਪਣਾ ਰਹੀ ਹੈਸੰਸਾਰ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਦੇ ਦਬਾਅ ਅਧੀਨ ਅਖੌਤੀ ਸੁਧਾਰਾਂ ਦੇ ਰਾਹ ਪਈ ਹੋਈ ਹੈਬਿਜਲੀ ਬੋਰਡ ਵਰਗੇ ਏਨੇ ਵੱਡੇ ਸਰਕਾਰੀ ਅਦਾਰੇ ਨੂੰ ਤੋੜ ਕੇ ਤਿੰਨ ਕੰਪਨੀਆਂ ਵਿਚ ਵੰਡਣ ਦਾ ਫੈਸਲਾ ਲੈ ਲਿਆ ਗਿਆ ਹੈਬੁਨਿਆਦੀ ਆਧਾਰ ਢਾਂਚੇ ਵਿਚ ਪ੍ਰਾਈਵੇਟ ਦਖਲਅੰਦਾਜ਼ੀ ਵਧਾਉਣ ਲਈ ਸੰਸਾਰ ਬੈਂਕ ਕੋਲੋਂ 2780 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱØਕਿਆ ਗਿਆ ਹੈਪੰਜਾਬ ਸਿਰ ਪਹਿਲਾਂ ਹੀ 53500 ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ, ਜੀਹਦੇ ਵਿਚ ਪਿਛਲੀ ਅਕਾਲੀ ਸਰਕਾਰ ਵਲੋਂ ਹੀ ਛੱਡਿਆ ਗਿਆ 32496 ਕਰੋੜ ਰੁਪਏ ਦਾ ਕਰਜ਼ਾ ਸ਼ਾਮਲ ਹੈਬਿਲਕੁਲ ਸੰਭਵ ਹੈ ਕਿ ਮੌਜੂਦਾ ਸਰਕਾਰ ਧਨ-ਕੁਬੇਰਾਂ ਕੋਲੋਂ ਟੈਕਸ ਵਸੂਲਣ ਦੀ ਬਜਾਏ, ਹੋਰ ਨਵੇਂ ਕਰਜ਼ੇ ਚੁੱਕ ਕੇ ਹੀ ਆਪਣੇ ਪੰਜ ਸਾਲ ਪੂਰੇ ਕਰ ਕੇ ਚੱਲਦੀ ਬਣੇਗੀ

ਪੰਜਾਬ ਦੇ ਵਿੱਤੀ ਸੰਕਟ ਉੱਪਰ ਕਾਬੂ ਪਾਉਣ ਵਿਚ ਸਰਕਾਰ ਦਾ ਨਾ ਕੋਈ ਮਨਸ਼ਾ ਹੈ ਨਾ ਇਸ ਕੋਲ ਨੈਤਿਕ ਦਲੇਰੀ ਹੈਅਕਾਲੀ-ਭਾਜਪਾ ਨੇ ਪਿਛਲੇ ਵਾਰ ਵੀ ਸਰਕਾਰੀ ਜ਼ਮੀਨਾਂ ਵੇਚ ਵੇਚ ਕੇ ਕੰਮ ਚਲਾਇਆ ਸੀ ਅਤੇ ਹੁਣ ਵੀ ਇਸੇ ਰਾਹ ਤੇ ਪੈ ਚੁੱਕੀ ਹੈਪ੍ਰਤੀ ਵਿਅਕਤੀ ਆਮਦਨ ਦੇ ਪੱਖੋਂ ਪੰਜਾਬ ਪਹਿਲਾਂ ਹੀ ਛੇਵੇਂ ਸਥਾਨ ਤੱਕ ਸਰਕ ਚੁੱਕਿਆ ਹੈ ਅਤੇ ਮੌਜੂਦਾ ਵਿੱਤੀ ਸੰਕਟ ਦੇ ਚੱਲਦੇ ਇਸਦਾ ਹੋਰ ਨਿਘਾਰ ਨਿਸ਼ਚਿਤ ਹੈਇਸ ਸਾਰੇ ਕਾਸੇ ਲਈ ਸਰਕਾਰ ਦੀ ਕਾਲੇ ਮੋਤੀਏ ਨਾਲ ਤੰਗ ਦ੍ਰਿਸ਼ਟੀ ਅਤੇ ਦੁਰਪ੍ਰਬੰਧ ਹੀ ਜ਼ਿੰਮੇਵਾਰ ਕਹੇ ਜਾ ਸਕਦੇ ਹਨਲੋੜ ਹੈ ਸਰਕਾਰ ਦੇ ਗਰੀਬ ਨਿਵਾਜ਼ ਬੁਰਕੇਨੂੰ ਬੇਪਰਦ ਕਰਨ ਦੀ ਅਤੇ ਇਸ ਦੀਆਂ ਨੀਤੀਆਂ ਦੇ ਖਿਲਾਫ ਲੋਕ-ਲਾਮਬੰਦੀ ਕਰਨ ਦੀ

#####

ਕਰਮ ਬਰਸਟ
273, ਹਾਊਸਿੰਗ ਬੋਰਡ ਕਲੋਨੀ,
ਸੰਗਰੂਰ, ਪੰਜਾਬ,
ਭਾਰਤ

E-mail: karambarsat@yahoo.co.in
karambarsat@gmail.com

*******

(1 ਫਰਵਰੀ 2008 ਚਾਤ੍ਰਿਕ ਯੂਨੀਕੋਡ)

ਕਰਮ ਬਰਸਟ ਦੀਆਂ 'ਲਿਖਾਰੀ' ਵਿਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.