ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

         ਲੇਖ/ਵਿਚਾਰ/ਚਰਚਾ  

'ਕੱਤਕ ਕਿ ਵਿਸਾਖ' ਲੇਖ
ਅਤੇ ਇਸ ਸਬੰਧੀ ਹੋਈ ਸਾਰੀ ਚਰਚਾ


ਹਰਜਿੰਦਰ ਸਿੰਘ ਕੰਵਲ

ਕਾਫੀ ਦੇਰ ਤੋਂ ਇਕ ਵਾਦ ਵਿਵਾਦ ਸਿੱਖ ਪੰਥ ਵਿਚ ਚਲਿਆ ਆ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਤੱਕ ਵਿਚ ਜਾਂ ਵਿਸਾਖ ਵਿਚ ਹੋਇਆ ਹੈ ਸਿੱਖ ਪੰਥ ਬੜਾ ਹੀ ਬਦਨਸੀਬ ਹੈ ਕਿ ਇਸਨੂੰ ਆਪਣੇ ਜਨਮ ਦਾਤੇ ਦੇ ਪ੍ਰਕਾਸ਼ ਦਿਵਸ ਦਾ ਵੀ ਪੂਰਾ ਪੂਰਾ ਗਿਆਨ ਨਹੀਂ ਅਤੇ ਐਸੇ ਅਟਕਲ ਪਚੂ ਉਦਾਹਰਣ ਜਿਸ ਵਿਚ ਨਾ ਕੋਈ ਤਰਕ ਅਤੇ ਨਾ ਹੀ ਕੋਈ ਦਲੀਲ ਹੁੰਦੀ ਹੈ ਕਈ ਵਾਰੀ ਦਿਤੇ ਜਾਂਦੇ ਹਨ ਜੋ ਇਕ ਹਾਸੋ ਹੀਣੀ ਗਲ ਹੋ ਜਾਂਦੀ ਹੈ

ਵਿਸਾਖ ਵਿਚ ਪ੍ਰਕਾਸ਼ ਲਿਖਣ ਵਾਲੇ ਸਾਰੇ ਲਿਖਾਰੀਆਂ ਨੇ ਆਪਣਾ ਆਧਾਰ ਸ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ 'ਕੱਤਕ ਕੇ ਵਿਸਾਖ' ਨੂੰ ਬਣਾਇਆ ਹੈ : ਕਰਮ ਸਿੰਘ ਜੀ ਇਕ ਬਹੁਤ ਹੀ ਸੁਲਝੇ ਹੋਏ ਅਤੇ ਵਿਦਵਾਨ ਪੁਰਸ਼ ਸਨ ਅਤੇ ਆਪਣੀ ਅਣਥੱਕ ਮੇਹਨਤ ਅਤੇ ਕੋਸ਼ਿਸ਼ਾਂ ਦਵਾਰਾ ਹੀ ਉਨ੍ਹਾਂ ਨੇ ਕਈ ਇਤਿਹਾਸਕ ਘੁੰਡੀਆਂ ਨੂੰ ਖ੍ਹੋਲਿਆ ਉਨ੍ਹਾਂ ਦੀ ਲਗਨ ਅਤੇ ਮੇਹਨਤ ਉਤੇ ਕੋਈ ਕਿੰਤੂ ਨਹੀਂ ਕਰ ਸਕਦਾ ਜਿਸ ਤਰ੍ਹਾਂ ਆਪ ਜੀ ਨੇ ਸਿੱਖ ਪੰਥ ਦੀ ਸੇਵਾ ਕੀਤੀ ਹੈ ਉਹ ਆਪਣੀ ਮਿਸਾਲ ਆਪ ਹੀ ਹੈ ਮੈਂ ਇਸ ਲੇਖ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਉਨ੍ਹਾਂ ਦੀ ਕਿਤਾਬ 'ਕੱਤਕ ਕੇ ਵਿਸਾਖ' ਦੀਆਂ ਅਖੀਰਲੀਆਂ ਪੰਗਤੀਆਂ ਪੇਸ਼ ਕਰਦਾ ਹਾਂ :-

"ਪਾਠਕ ਜੀ ! ਜੋ ਕੁਝ ਮੈਂ ਕਹਿਣਾ ਸੀ ਆਪਦੀ ਸੇਵਾ ਵਿਚ ਕਹਿ ਦਿਤਾ ਹੈ, ਆਸ਼ਾ ਹੈ ਕਿ ਆਪ ਇਸ ਸਾਰੇ ਲੇਖ ਨੂੰ ਨਿਰਪੱਖ ਹੋਕੇ ਵਿਚਾਰੋਗੇ ਅਤੇ ਦੇਖੋਗੇ ਕਿ ਇਸ ਵਿਚ ਕਿਥੋਂ ਤੀਕ ਸਚਾਈ ਅਤੇ ਕਿਥੋਂ ਤੀਕ ਕਚਿਆਈ ਹੈ ਮੇਰਾ ਇਹ ਦਾਹਵਾ ਨਹੀਂ ਕਿ ਜੋ ਮੈਂ ਲਿਖਿਆ ਹੈ, ਸਚ ਹੀ ਸਚ ਹੈ, ਪਰ ਇਹ ਮੈਂ ਆਪਨੂੰ ਨਿਸਚਾ ਕਰਵਾਂਦਾ ਹਾਂ ਕਿ ਜੋ ਕੁਝ ਲਿਖਿਆ ਹੈ ਮੈਂ ਆਪਣੀ ਵਲੋਂ ਸੋਚਕੇ ਲਿਖਿਆ ਹੈ ਅਤੇ ਕਿਤੇ ਵੀ ਇਹ ਜਤਨ ਨਹੀਂ ਕੀਤਾ ਕਿ ਅਖਰਾਂ ਦੇ ਹੇਰ ਫੇਰ ਜਾਂ ਗਪਲ ਮੋਲ ਗੱਲਾਂ ਨਾਲ ਸੱਚੀ ਗੱਲ ਨੂੰ ਝੂਠੀ ਸਿੱਧ ਕਰਾਂ ਮੈਨੂੰ ਵਿਸਾਖ ਸੁਦੀ ਤਿੰਨ ਉਤੇ ਹਠ ਨਹੀਂ, ਕੱਤਕ ਪੂਰਨਮਾਸ਼ੀ ਨਾਲ ਵੈਰ ਨਹੀਂ, ਜਿਸ ਗੱਲ ਨੂੰ ਮੈਂ ਸੱਚ ਸਮਝਦਾ ਹਾਂ ਉਹੋ ਆਪ ਨੂੰ ਦੱਸੀ ਹੈ ਆਸ਼ਾ ਹੈ ਕਿ ਆਪ ਵੀ ਪੱਖਪਾਤ ਤੋਂ ਰਹਿਤ ਹੋਕੇ ਨਿਰਪੱਖ ਵਿਚਾਰ ਕਰੋਗੇ ।"

: ਕਰਮ ਸਿੰਘ ਜੀ ਦੀਆਂ ਇਹ ਸਤਰਾਂ ਬਹੁਤ ਹੀ ਮਹੱਤਵ ਪੂਰਨ ਹਨ, ਅਤੇ ਉਨ੍ਹਾਂ ਦੀ ਲਗਨ ਅਤੇ ਕਾਬਲੀਅਤ ਨੂੰ ਚਾਰ ਚੰਨ ਲਾਉਂਦੀਆਂ ਹਨ ਇਕ ਤਰਕ ਅਤੇ ਦਲੀਲ ਵਾਲਾ ਹੀ ਇਕ ਅੱਛਾ ਖੋਜੀ ਸਾਬਤ ਹੋ ਸਕਦਾ ਹੈ ਪਰ ਅਫਸੋਸ ਕਿ ਸਾਡੇ ਕਈ ਨਵੇਂ ਅਤੇ ਕਈ ਪੁਰਾਣੇ ਵੀ ਲਿਖਾਰੀ ਇਸ ਗੁਣ ਤੋਂ ਵਾਂਝੇ ਰਹਿ ਗਏ ਹਨ ਅਤੇ ਜੋ ਕਿਸੇ ਇਕ ਲਿਖਾਰੀ ਨੇ ਲਿਖ ਦਿਤਾ ਤਾਂ ਉਸ ਉਤੇ ਹੀ ਮੱਖੀ ਤੇ ਮੱਖੀ ਮਾਰ ਦਿਤੀ ਅਤੇ ਆਪ ਉਸ ਵਿਸ਼ੇ ਨੂੰ ਚੰਗੀ ਤਰ੍ਹਾਂ ਖੋਜਣ ਦੀ ਕੋਈ ਵੀ ਕੋਸ਼ਿਸ਼ ਨਾ ਕੀਤੀ

ਪਚੰਨਵੇਂ ਪਰਸੈਂਟ ਲਿਖਾਰੀ ਜਿਸ ਕਿਤਾਬ ਦਾ ਜ਼ਿਕਰ ਕੀਤਾ ਹੋਵੇ, ਉਸ ਨੂੰ ਪੜ੍ਹ ਕੇ ਵੀ ਨਹੀਂ ਦੇਖਦੇ ਇਹ ਮੇਰਾ ਦਾਅਵਾ ਹੈ ਕਿ ਇਸ ਕਿਤਾਬ 'ਕਤਕ ਕੇ ਵਿਸਾਖ' ਨੂੰ ਵੀ ਇਵੇਂ ਹੀ ਬਹਤਿਆਂ ਲਿਖਾਰੀਆਂ ਨੇ ਪੜ੍ਹਨਾ ਤਾਂ ਕੀ ਵੇਖਿਆ ਤਕ ਨਹੀਂ ਹੋਵੇਗਾ ਇਹ ਇਸੇ ਕਿਤਾਬ ਦੀ ਗੱਲ ਨਹੀਂ, ਬਲਕੇ ਕਿਸੇ ਵੀ ਹੋਰ ਕਿਤਾਬ ਦੀ ਗੱਲ ਹੋ ਸਕਦੀ ਹੈ, ਜਿਵੇਂ ਕਿ ਸਲਮਾਨ ਰਸ਼ਦੀ ਦੀ ਕਿਤਾਬ 'ਸਟੈਨਿਕ ਵਰਸਸ' ਜਪ ਸ਼ਾਇਦ ਹੀ ਕਿਸੇ ਮੁਸਲਮਾਨ ਨੇ ਪੜ੍ਹੀ ਹੋਵੇਗੀ ਪਰ ਉਸ ਉਤੇ ਰਾਇ ਸਾਰੇ ਮੁਸਲਮਾਨਾਂ ਨੇ ਦੇ ਦਿਤੀ ਇਹੋ ਹੀ ਹਾਲ "ਪਰੁਖ ਗੁਰੂ" ਬਾਰੇ ਹੈ ਕਿ ਸ਼ਾਇਦ ਹੀ ਕਿਸੇ ਨੇ ਪੜ੍ਹੀ ਤਾਂ ਇਕ ਪਾਸੇ ਪਰ ਵੇਖੀ ਤਕ ਨਹੀਂ ਅਤੇ ਉਸ ਬਾਰੇ ਆਪਣੇ ਕੋਝੇ ਵਿਚਾਰ ਜ਼ਰੂਰ ਦੇ ਦਿਤੇ ਹਨ ਖੈਰ, ਮੈਂ ਆਪਣੇ ਅਸਲ ਵਿਸ਼ੇ ਵਲ ਆਉਂਦਾ ਹਾਂ, ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਹਾਂ ਗਿ ਗੁਰੂ ਸਾਹਿਬ ਦਾ ਪ੍ਰਕਾਸ਼ ਕੱਤਕ ਵਿਚ ਹੀ ਹੋਇਆ ਹੈ ਨਾ ਕਿ ਵਿਸਾਖ ਵਿਚ

ਪਾਠਕਾਂ ਦੇ ਗਿਆਨ ਹਿਤ ਇਹ ਦਸਣਾ ਜ਼ਰੂਰੀ ਸਮਝਦਾ ਹਾਂ ਕਿ ਗੁਰੂ ਨਾਨਕ ਬਾਰੇ ਹੀ ਨਹੀਂ ਪਰ ਸਾਰੇ ਹੀ ਗੁਰੂਆਂ ਬਾਰੇ ਤਿੰਨ ਤਿੰਨ ਜਾਂ ਚਾਰ ਚਾਰ ਜਨਮ ਦਿਨ ਦੇ ਸੰਮਤ ਲਿਖੇ ਮਿਲਦੇ ਹਨ ਗੁਰੂ ਨਾਨਕ ਦੇ ਤਿੰਨ, ਗੁਰੂ ਅੰਗਦ ਦੇ ਗਿਆਰਾਂ, ਗੁਰੂ ਅਮਰਦਾਸ ਦੇ ਪੰਜ, ਗੁਰੂ ਅਰਜਨ ਜੀ ਦੇ ਚਾਰ, ਗੁਰੂ ਤੇਗ ਬਹਾਦਰ ਜੀ ਦੇ ਨੌਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਜਨਮ ਦਿਨ ਦੇ ਸੰਮਤ ਮਿਲਦੇ ਹਨ ਵੈਸੇ ਇਤਿਹਾਸਕ ਖੋਜ ਮੁਤਾਬਿਕ ਜੋ ਵੀ ਪੁਰਬ ਰਵਾਇਤਨ ਮਨਾਇਆ ਜਾਂਦਾ ਹੈ ਉਸ ਨੂੰ ਹੀ ਸ਼ੁੱਧ ਮੰਨਿਆ ਹੈ

ਇਹ ਗੱਲ ਵੀ ਪੜ੍ਹਨ ਵਿਚ ਆਉਂਦੀ ਹੇ ਕਿ ਕੱਤਕ ਪੂਰਨਮਾਸ਼ੀ ਦੇ ਜਨਮੇ ਬੱਚੇ ਮੰਦਭਾਗੇ ਹੁੰਦੇ ਹਨ ਇਸ ਲਈ ਗੁਰੂ ਜੀ ਦਾ ਜਨਮ ਇਸ ਦਿਹਾੜੇ ਵਿਚ ਹੋ ਹੀ ਨਹੀਂ ਸਕਦਾ ਇਹ ਦਲੀਲ ਵੀ ਬਿਲਕੁਲ ਨਿਰਮੂਲ ਅਤੇ ਥੋਥੀ ਹੈ ਕਿਉਂਕਿ ਬਾਬਾ ਅਟੱਲ ਰਾਇ ਜੀ ਅਤੇ ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਹੋਇਆ ਸੀ (ਦੇਖੋ, ਗੁਰ ਬਿਲਾਸ, ਸੂਰਜ ਪ੍ਰਕਾਸ਼ ਅਤੇ ਮੈਕਾਲਿਫ) ਭਾਈ ਸੰਤੋਖ ਸਿੰਘ ਜੀ ਤਾਂ ਇਥੋਂ ਤਕ ਵੀ ਲਿ਼ਖਦੇ ਹਨ ਕਿ ਕੱਤਕ ਪੂਰਨਮਾਸ਼ੀ ਵਾਲੀ ਰਾਤ ਜਨਮ ਹੋਣ ਕਰਕੇ ਬਾਬਾ ਗੁਰਦਿੱਤਾ ਜੀ ਗੁਰੂ ਨਾਨਕ ਦਾ ਹੀ ਅਵਤਾਰ ਸੰਨ ਕਿੳਂੁਕਿ ਉਨ੍ਹਾਂ ਦਾ ਚਿਹਰਾ ਵੀ ਹੂਬਹੂ ਗੁਰੂ ਨਾਨਕ ਵਰਗਾ ਹੀ ਜਾਪਦਾ ਸੀ

ਜੋਤਿਸ਼ ਵਿਦਿਆ ਦੇ ਅਧਾਰ ਉਤੇ ਜੇ ਵੇਖਿਆ ਜਾਵੇ ਤਾਂ ਜੋਤਿਸ਼ ਦੇ ਇਕ ਮਹਾਂ ਵਿਗਿਆਨੀ ਡਾ ਬੀਵੀ ਰਾਮਨ ਨੇ ਆਪਣੀ ਪੁਸਤਕ "ਨੋਟੇਬਲ ਹੋਰੋਸਕੋਪ" ਵਿਚ ਸਿੱਧ ਕੀਤਾ ਹੈ ਕਿ ਗੁਰੂ ਨਾਨਕ ਵਾਰਗੇ ਮਹਾਂ ਪੁਰਸ਼ ਦਾ ਜਨਮ ਕੱਤਕ ਦੀ ਪੂਰਨਮਾਸ਼ੀ 1526 ਨੂੰ ਹੀ ਹੋ ਸਕਦਾ ਹੈ ਕਿਉਂਕਿ ਇਸ ਵੇਲੇ ਦੇ ਗ੍ਰਹਿ ਬਹੁਤ ਹੀ ਸ਼ੁੱਧ ਅਤੇ ਉੱਤਮ ਹਨ ਅਤੇ ਕਿਸੇ ਅਵਤਾਰੀ ਮਹਾਂਪੁਰਸ਼ ਦਾ ਹੀ ਜਨਮ ਇਨ੍ਹਾਂ ਤਿਥਾਂ ਵਿਚ ਹੋ ਸਕਦਾ ਹੈ, ਅਤੇ ਵਿਸਾਖ ਸੁਦੀ ਤੀਜ ਦਾ ਸਮਾਂ ਕਦਾ ਚਿਤ ਵੀ ਲਗਨਾ ਗਰਿਹਾਂ ਅਨੁਸਾਰ ਠੀਕ ਨਹੀਂ ਜਾਪਦਾ ਇਹ ਤਾਂ ਹਿਸਾਬ ਦੀ ਗੱਲ ਹੈ, ਪਰ ਭਾਈ ਗੁਰਦਾਸ ਜੀ ਆਪਣੇ ਇਕ ਕਬਿੱਤ ਵਿਚ ਇਉਂ ਲਿਖਦੇ ਹਨ :-

"ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ,
ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ
ਅਉਸਰ ਅਭੀਚ ਬਹੁ ਨਾਇਕ ਕੀ ਨਾਇਕਾ ਹੈਵ,
ਰੂਪ ਗੁਣ ਜੋਬਨ ਸ਼ਿੰਗਾਰ ਅਧੀਕਾਰੀ ਹੈ
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ,
ਸੰਪਦਾ ਸਮਗਰੀ ਸੁਖ ਸਹਿਜ ਸੰਚਾਰੀ ਹੈ
ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ,
"ਜੀਵਨ ਜਨਮ ਧੰਨ" ਪ੍ਰੀਤਮ ਪਿਆਰੀ ਹੈ 345

ਇਹ ਕਬਿੱਤ ਤੋਂ ਸਾਫ ਜਾਹਿਰ ਹੈ ਕਿ ਕਤਕ ਪੂਰਨਮਾਸ਼ੀ ਬੜਾ ਹੀ ਸ਼ੁਭ ਲਗਨਾ ਵਾਲਾ, ਅਭਿਜੀਤ ਅਉਸਰ ਵਾਲਾ ਧੰਨਤਾ ਯੋਗ ਦਿਹਾੜਾ ਹੈ, ਇਸੇ ਲਈ ਹੀ ਬ੍ਰਹਮਗਿਆਨੀ ਭਾਈ ਗੁਰਦਾਸ ਜੀ ਇਸ ਦਿਹਾੜੇ ਦੀ ਇਸ ਤਰ੍ਹਾਂ ਦੀ ਮਨੋਹਰ ਉਪਮਾਂ ਦਾ ਵਖਿਆਨ ਕਰਦੇ ਹਨ

ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਹੀ ਸੰਬਧਤ ਇਕ ਹੋਰ ਵਾਰ ਹੈ ਜਿਸ ਵਿਚ "ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ" ਸ਼ਬਦ ਆਉਂਦੇ ਹਨ, ਜਿਸ ਦਾ ਅਰਥ ਹੈ "ਘਰ ਘਰ ਵਿਚ ਧਰਮਸਾਲ ਬਣ ਗਈ ਤੇ ਸ਼ਬਦ ਕੀਰਤਨ (ਇਸ ਤਰ੍ਹਾਂ) ਹੋਵੇ (ਮਾਨੋ) ਅੱਜ ਹੀ ਵੈਸਾਖੀ ਹੈ (ਭਾਵ ਵੈਸਾਖੀ ਵਾਂਗ ਰੋਜ਼ ਹੀ ਸਿੱਖਾਂ ਦੇ ਘਰ ਖੁਸ਼ੀਆਂ ਹਨ) " ਅਤੇ ਕਈ ਇਤਿਹਾਸਕਾਰਾਂ ਨੇ ਇਸਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸੰਬੰਧਿਤ ਕਰ ਦਿਤਾ ਹੈ, ਲੇਕਿਨ ਇਹ ਬਿਲਕੁਲ ਨਿਰਮੂਲ ਗੱਲ ਹੈ ਇਥੇ ਵਸੋਆ ਦਾ ਅਰਥ 'ਵਸਾਖੀ ਦਾ ਦਿਹਾੜਾ" ਹੈ ਕੋਈ ਵੀ ਇਤਿਹਾਸ ਗੁਰੂ ਜੀ ਦਾ ਪ੍ਰਕਾਸ਼ ਵਿਸਾਖੀ ਦਾ ਨਹੀਂ ਦਸਦਾ ਵਿਸਾਖ ਸੁਦੀ ਤੀਜ ਵਿਸਾਖੀ ਤੋਂ ਕਈ ਹਫਤੇ ਪਹਿਲਾਂ ਆਉਂਦੀ ਹੈ

ਭਾਈ ਗੁਰਮੁਖ ਸਿੰਘ ਜੀ ਸਿੰਘ ਸਭਾ ਵਾਲੇ ਅਤੇ ਸ ਕਰਮ ਸਿੰਘ ਜੀ ਨੇ ਆਪਣੀਆਂ ਬਿਆਨੀਆਂ ਵਿਚ ਇਹ ਗੱਲ ਕਹੀ ਕਿ ਇਹ ਤਿਓਹਾਰ ਵਿਸਾਖ ਸੁਦੀ ਤੀਜ ਨੂੰ ਹੀ ਮਨਾਇਆ ਜਾਂਦਾ ਸੀ ਪਰ ਸਿੰਘ ਸਭਾ ਲਹਿਰ ਦੇ ਅਉਣ ਨਾਲ ਇਹ ਤਿਓਹਾਰ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਸ਼ੁਰੂ ਹੋਇਆ ਇਸ ਬਾਰੇ ਕੋਈ ਵੀ ਇਤਿਹਾਸ ਜਾਂ ਲਿਖਤੀ ਸਬੂਤ ਉਪਲਬਦ ਨਹੀਂ ਜੋ ਇਹ ਗੱਲ ਨੂੰ ਸੱਚਾ ਸਾਬਤ ਕਰ ਸਕੇ, ਪਰ ਸਾਡੇ ਪਾਸ ਅਨੇਕਾਂ ਹੀ ਸਬੂਤ ਹਨ ਕੇ ਗੁਰੂ ਨਾਨਕ ਦੇਵ ਜੀ ਤੋਂ ਬ੍ਹਾਦ ਸਾਰੇ ਗੁਰੂਆਂ ਦੇ ਕਾਲ ਸਮੇ ਅਤੇ ਸਿੱਖ ਰਾਜ ਤਕ ਪੰਜਾਬ ਅਤੇ ਦੂਸਰੇ ਪ੍ਰਾਂਤਾਂ ਵਿਚ ਗੁਰੂ ਜੀ ਦਾ ਜਨਮ ਉਸਵ ਹਮੇਸ਼ਾਂ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ ਇਕ 'ਸਾਖੀ ਪੋਥੀ' ਹੈ ਜਿਸ ਵਿਚ ਗੁਰੂ ਤੇਗ ਬਹਾਦਰ ਜੀ ਦੀ ਇਕ ਸਾਖੀ ਇਊਂ ਆਉਂਦੀ ਹੈ, " ਦੀਵਾਲੀ ਦਾ ਮੇਲਾ ਆਇਆ, ਸੰਗਤਾਂ ਆਈਆਂ ਗੁਰੂ ਜੀ ਬਚਨ ਕੀਤਾ ਪੰਦਰਾਂ ਦਿਨ ਇਥੇ ਹੋਰ ਰਹਿਣਾ ਹੈ ਗੁਰੂ ਨਾਨਕ ਜੀ ਕਾ ਪੂਰਣਿਮਾਂ ਕਾ ਪੁਰਬ ਕਰ ਕੇ ਚੜ੍ਹਾਂਗੇ ਗੁਰੂ ਜੀ ਕਾ ਪੁਰਬ ਹੈ, ਪ੍ਰਸ਼ਾਦ ਕਰੋ, ਤਸਮਈ ਵੀ ਤੇ ਕੜਾਹ ਵੀ ਹੋਰ ਪੂਰੀ ਕਚਉਰੀ ਵੀ ਦਿਨ ਚੜ੍ਹਦੇ ਨੂੰ ਪੰਗਤਾਂ ਬਿਠਾ ਦਿਤੀਆਂ ਸਿੱਖ, ਸਾਧ, ਬ੍ਰਾਹਮਣ, ਫਕੀਰ, ਸਭਨਾਂ ਦੀਆਂ ਪੂਰਣਿਮਾਂ ਦਾ ਜੱਗ ਪੂਰਾ ਹੋਇਆ ।" ਬਨਾਰਸ, ਢਾਕੇ, ਜਗਨ ਨਾਥ ਪੁਰੀ, ਰਾਮੇਸ਼ਵਰਮ, ਅਤੇ ਹੋਰ ਸਾਰੇ ਪ੍ਰਾਂਤਾਂ ਵਿਚ ਅਤੇ ਸਾਰੇ ਗੁਰੂ ਨਾਨਕ ਸੰਭੰਧੀ ਇਤਿਹਾਸਕ ਗੁਰਧਾਮਾਂ ਦੇ ਸਥਾਨਕ ਰਿਕਾਰਡਾਂ ਅਤੇ ਰਵਾਇਤਾਂ ਇਹ ਸਿੱਧ ਕਰਦੀਆਂ ਹਨ ਕਿ ਹਿ ਸ਼ੁਭ ਦਿਹਾੜਾ ਕਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਸੀ

ਹੋਰ ਪ੍ਰਮਾਣ ਗੁਰਬਿਲਾਸ ਪਾ: ਛੇਵੀਂ ਵਿਚ ਇਕ ਜ਼ਿਕਰ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤਾਂ ਨੂੰ ਆਖਿਆ ਕੇ ਵਸਾਖੀ ਆ ਰਹੀ ਹੈ ਉਸਨੂੰ ਬੜੀ ਧੂਮ ਧਾਮ ਨਾਲ ਮਨਾਉਣਾ ਹੈ ਜੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਵਿਸਾਖ ਵਿਚ ਹੁੰਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਵੈਸਾਖੀ ਨੂੰ ਇਤਨੀ ਮਹੱਤਤਾ ਨਾ ਦਿੰਦੇ ਅਤੇ ਜ਼ਰੂਰ ਹੀ ਗੁਰੂ ਨਾਨਕ ਪ੍ਰਕਾਸ਼ ਦਿਹਾੜੇ ਦਾ ਜ਼ਿਕਰ ਕਰਦੇ ਅਤੇ ਇਸ ਦਿਹਾੜੇ ਨੂੰ ਵੈਸਾਖੀ ਤੋਂ ਜ਼ਿਆਦਾ ਪਰ੍ਹੋੜਤਾ ਦਿੰਦੇ

ਅੱਜ ਕਲ ਦੇ ਲਿਖਾਰੀਆਂ ਨੇ ਸ ਕਰਮ ਸਿੰਘ ਜੀ ਦੀ ਹੀ ਗੱਲ ਮੰਨਕੇ ਇਹ ਆਖ ਛਡਿਆ ਹੈ ਕਿ ਭਾਈ ਬਾਲੇ ਦੀ ਜਨਮ ਸਾਖੀ ਤੋਂ ਸਿਵਾ ਹੋਰ ਕਿਸੇ ਵੀ ਪ੍ਰਾਚੀਨ ਲਿਖਤ ਵਿਚ ਗੁਰੂ ਸਾਹਿਬ ਜੀ ਦਾ ਜਨਮ ਕਤਕ ਪੂਰਨਮਾਸ਼ੀ ਨਹੀਂ ਲਿਖਿਆ ਇਹ ਬਿਲਕੁਲ ਨਿਰਮੂਲ ਗੱਲ ਹੈ ਕਿਉਂਕਿ ਹੇਠ ਦਿਤੀਆਂ ਸਾਰੀਆਂ ਲਿਖਤਾਂ ਜੋ ਪੁਰਾਣੇ ਇਤਿਹਾਸਕਾਰਾਂ ਦੀਆਂ ਮੌਲਿਕ ਰਚਨਾਵਾਂ ਹਨ ਵਿਚ ਗੁਰੂ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਹੀ ਅੰਕਤ ਹੈ :-

1 ਭਾਈ ਗੁਰਦਾਸ ਜੀ ਦਾ ਕਬਿੱਤ 345 (ਜੋ ਪਿਛੇ ਆ ਚੁੱਕਾ ਹੈ)

2 ਸਾਖੀ ਪੋਥੀ (ਜਿਸ ਬਾਰ ਵੀ ਪਿਛੇ ਦਸਿਆ ਹੈ )

3 ਗ੍ਰੰਥ ਬਾਬਾ ਬਿਨੋਦ ਸਿੰਘ ਜੀ : ਇਹ ਮਹਾਂਪੁਰਸ਼ ਗੁਰੂ ਅੰਗਦ ਦੇਵ ਜੀ ਦੀ ਸੰਤਾਨ ਵਿਚੋਂ ਸਨ ਇਹ ਉਨ੍ਹਾਂ ਪੰਜਾਂ ਪਿਆਰਿਆਂ ਵਿਚੋਂ ਸਨ ਜਿਨ੍ਹਾਂ ਦੇ ਪੰਚਾਇਤੀ ਹੁਕਮ ਅਧੀਨ ਬਾਬਾ ਬੰਦੇ ਬਹਾਦਰ ਨੂੰ ਰਹਿਣ ਦਾ ਹੁਕਮ ਸੀ ਇਹ ਭਾਈ ਮਨੀ ਸਿੰਘ ਵਰਗੀ ਮਹਾਂਨ ਹਸਤੀ ਤੇ ਤੱਤ ਖਾਲਸੇ ਦੇ ਮੁਖੀ ਆਗੂ ਸਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਬਾਰੇ ਇਸ ਗ੍ਰੰਥ ਵਿਚ ਇੰਝ ਲਿਖਦੇ ਹਨ :-

"ਊਰਜ ਮਾਸ ਕੀ ਪੂਰਨਮਾਸ਼ੀ
ਹਰਿ ਕੀਰਤ ਸੀ ਜੌਨ ਪ੍ਰਕਾਸ਼ੀ
ਸੰਮਤ ਨੌ ਖੱਟ ਸਹਿਸ ਛਬੀਸਾ ਭੈ ਅਵਤਾਰ ਪ੍ਰਗਟ ਜਗਦੀਸ਼ਾ ॥"

4 ਸ ਕੇਸਰ ਸਿੰਘ ਛਿੱਬਰ: ਬੰਸਾਵਲੀ ਨਾਮਾ (1780 ਈ) ਤੇ ਗੁਰਪ੍ਰਣਾਲੀ :

"ਸੰਮਤ 1526 ਭਏ ਤਬ ਬਾਬਾ ਨਾਨਕ ਸਾਹਿਬ ਜਨਮ ਲਏ ਮਹਾਂ ਕਾਰਤਕ ਦਿਨ ਚਾਰ ਪੁਨਿੰਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ ।"

5 ਸੰਤ ਗੁਲਾਬ ਸਿੰਘ ਨਿਰਮਲਾ - 1753 ਈ:

6 ਗੁਰ ਬਿਲਾਸ ਪਾਤਸ਼ਾਹੀ 6 - 1797 ਈ:

7 ਸੰਤ ਸਿੰਘ ਛਿੱਬਰ - ਜਨਮ ਸਾਖੀ ਬਾਬਾ ਨਾਨਕ - 18ਵੀਂ ਸਦੀ ਦਾ ਅੰਤ

8 ਭਾਈ ਸੰਤੋਖ ਸਿੰਘ ਜੀ ਚੂੜਾਮਣਿ ਕਵੀ - ਨਾਨਕ ਪ੍ਰਕਾਸ਼ 1832 ਈ

9 ਗੁਲਾਬ ਸਿੰਘ ਅੰਮ੍ਰਿਤਸਰ : ਗੁਰ ਪ੍ਰਨਾਲੀ ਕਵਿਤਾ ਤੇ ਵਾਰਤਕ - 1851 ਈ: ਲਿਖਦੇ ਹਨ ਕਿ ਪ੍ਰਮਾਣਿਕ ਜਨਮ ਸਾਖੀਆਂ ਤੇ ਗੁਰੂ ਨਾਨਕ ਚੰਦ੍ਰਦੋਯ ਤੇ ਗੁਰ ਪ੍ਰਣਾਲੀਆਂ ਵਿਚ ਕੱਤਕ ਪੂਰਨਮਾਸ਼ੀ ਜਨਮ ਦਿਨ ਲਿਖਿਆ ਹੈ, ਪਰ ਮਿਹਰਬਾਨ ਮੀਣੇ ਨੇ ਵਸਾਖ ਸੁਦੀ ਤੀਜ ਲਿਖਿਆ ਇਨ੍ਹਾਂ ਵਿਚੋਂ ਗੁਲਾਬ ਸਿੰਘ ਸਪਸ਼ਟ ਕਰਦਾ ਹੈ ਕਿ ਕਤਕ ਪੂਰਨਮਾਸ਼ੀ ਹੀ ਅਸਲ ਹੈ ਇਹ ਨਿਰਣਾ ਉਹ 1853 ਈ: ਵਿਚ ਦਿੰਦਾ ਹੈ

10 ਨਿਹਾਲ ਸਿੰਘ, ਗੁਰਮੁਖ ਸਿੰਘ - "ਖੁਰਸ਼ੀਦ ਖਾਲਸਾ" 1890 ਈ:

11 ਖਜ਼ਾਨ ਸਿੰਘ - ਸਤਿਗੁਰੁ ਕੋ ਵੰਸ

12 ਕਵੀ ਸੌਧਾ - 'ਗੁਰੂ ਬੰਸਾਵਲੀ'

13 ਪੰਡਤ ਤਾਰਾ ਸਿੰਘ ਨਰੋਤਮ - 'ਗੁਰੂ ਤੀਰਥ ਸੰਗ੍ਰਹ' 1884 ਈ:

14 ਜੇਡੀ ਕਨਿੰਘਮ - "ਏ ਸਿਟਰੀ ਆਫ ਦੀ ਸਿੱਖਸ" -1848 ਈ:

15 ਗਿ ਗਿਆਨ ਸਿੰਘ ਜੀ - "ਤਵਾਰੀਖ ਗੁਰੂ ਖਾਲਸਾ : ਪੰਥ ਪ੍ਰਕਾਸ਼ : ਗੁਰਤੀਰਥ ਸੰਗ੍ਰਹਿ - 1891 ਈ:

16 ਪਰਚੀਆਂ ਸੇਵਾ ਦਾਸ - 18ਵੀ ਸਦੀ

17 ਸ਼ਰਧਾਰਾਮ ਫਿਲੌਰੀ- "ਸਿੱਖਾਂ ਦੇ ਰਾਜ ਦੀ ਵਿਥਿਆ" 1899 ਈ:

18 ਬ੍ਰਹਮਨੰਦ ਸੁਆਮੀ - "ਸ੍ਰੀ ਨਾਨਕ ਚੰਦ੍ਰਦੋਯ ਸਟੀਕ" 1884 ਈ :

19 ਰਾਮ ਨਾਰਾਇਣ - "ਗੁਰੂ ਚੰਦਰਦੋਯ ਕਉਮੁਦੀ" 1884 ਈ:

20 ਬਾਬਾ ਸੁਮੇਰ ਸਿੰਘ ਪਟਨੇ ਵਾਲੇ - "ਪ੍ਰੇਮ ਪ੍ਰਕਾਸ਼ ਪੁਰਾਣ", "ਸ੍ਰੀ ਬੇਦੀ ਬੰਸੋਤਮ ਸਹੰਸ੍ਰ

21 ਖਜ਼ਾਨ ਸਿੰਘ - 'ਹਿਸਟਰੀ ਅੰਂਡ ਫਿਲਾਸਫੀ ਆਫ ਦੀ ਸਿਖਸ"

22 ਸੇਵਾ ਰਾਮ ਸਿੰਘ - "ਡਿਵਾਈਂਨ ਮਾਸਟਰ"

ਪਾਠਕ ਉਪਰਲਿਆਂ ਗ੍ਰੰਥਾਂ ਜੋ ਕਿ ਸਿੱਖ ਇਤਿਹਾਸ ਦੀ ਰ੍ਹੀੜ ਦੀ ਹੱਡੀ ਹਨ ਤੋਂ ਅੰਦਾਜ਼ਾ ਲਾ ਸਕਦੇ ਹਨ ਕਿ ਗੁਰੂ ਸਾਹਿਬ ਦੇ ਜਨਮ ਦਾ ਜੋ ਭੁਲੇਖਾ ਪਾਇਆ ਗਿਆ ਹੈ ਇਹ ਗ੍ਰੰਥ ਉਸ ਬਖੇੜੇ ਦਾ ਸੂਤ੍ਰ ਪੂਰਵ ਹੱਲ ਦਿੰਦੇ ਹਨ

ਵਿਸਾਖ ਸੁਦੀ ਤੀਜ ਦਾ ਜਨਮ ਦਿਨ ਮਿਹਰਬਾਨ ਦੀ ਜਨਮਸਾਖੀ ਅਤੇ ਇਸਤੋਂ ਪ੍ਰਭਾਵਤ ਹੋਈਆਂ ਕੇਵਲ ਦੋ ਤਿੰਨ ਹੀ ਹੋਰ ਜਨਮ ਸਾਖੀਆਂ ਹਨ, ਜਿਸ ਵਿਚ ਇਹੋ ਹੀ ਤਰੀਕ ਲਿਖੀ ਮਿਲਦੀ ਹੈ ਇਹ ਸੋਢੀ ਮਿਹਰਬਾਨ, ਗੁਰੂ ਅਰਜਨ ਦੇਵ ਜੀ ਦੇ ਕੱਟੜ ਵਿਰੋਧੀ ਭਰਾ ਪਿਰਥੀਏ ਦਾ ਪੁਤਰ ਸੀ ਭਾਈ ਕ੍ਹਾਨ ਸਿੰਘ ਜੀ ਨਾਭਾ ਜੀ ਨੇ ਇਸ ਬਾਰੇ ਮਹਾਨ ਕੋਸ਼ ਵਿਚ ਇੰਝ ਲਿਖਿਆ ਹੈ " ਬਾਬਾ ਪਿਰਥੀ ਚੰਦ ਦਾ ਪੁੱਤਰ ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ ਇਸ ਨੇ ਭੀ ਪਿਤਾ ਵਾਂਗ ਗੁਰੂ ਸਾਹਿਬ ਨਾਲ ਝਗੜਾ ਰਖਿਆ ਅਰ ਇਕ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਲਿਖੀ ਜਿਸ ਵਿਚ ਬਹੁਤ ਬਾਤਾਂ ਗੁਰਮਤ ਵਿਰੁੱਧ ਹਨ ।" ਇਸਨੇ ਆਪਣੇ ਆਪ ਨੂੰ ਵੀ ਇਕ ਪੰਗਤੀ ਵਿਚ ਗੁਰੂ ਕਹਾਇਆ ਹੈ ਜਿਵੇਂ

" ਦੀਨ ਦਿਯਾਲ ਸਰਨਿਕਾ ਸੂਰਾ ਗੁਰੂ ਮਿਹਰਵਾਨੁ ਸਚੁ ਭਗਤਿ ਕਮਾਈ ॥"

ਹੁਣ ਪਾਠਕ ਜਨ ਵਿਚਾਰ ਕਰ ਲੈਣ ਕੇ ਇਹੋ ਜਹੇ ਸ਼ਕਸ ਦੀ ਲਿਖਤਾਂ ਉਤੇ ਕਿਨਾਂ ਕੁ ਭਰੋਸਾ ਕੀਤਾ ਜਾ ਸਕਦਾ ਹੈ

ਇਸੇ ਹੀ ਤਰ੍ਹਾਂ ਗੁਰੂ ਸਾਹਿਬ ਜੀ ਦਾ ਜੋਤੀ ਜੋਤ ਸਮੌਣ ਦੇ ਦਿਨ ਸੰਭਧੀ ਵੀ ਅਨੇਕਾਂ ਭੁਲੇਖੇ ਪਾਏ ਜਾਦੇ ਹਨ ਪੁਰਾਣੀਆਂ 17ਵੀ ਅਤੇ 18ਵੀਂ ਸਦੀ ਦੀਆਂ ਹੱਥ ਲਿਖਤ ਬੀੜਾਂ ਦੇ ਆਧਾਰ ਤੇ ਜੇ ਦੇਖੀਏ ਤਾਂ ਗੁਰੂ ਕਾਲ ਵਿਚ ਲਿਖੀਆਂ ਸਾਰੀਆਂ ਬੀੜਾਂ ਉਪਰ ਅਸੂ ਵਦੀ 10, 1596 ਬਿ: ਲਿਖਿਆ ਹੋਇਆ ਮਿਲਦਾ ਹੈ ਇਨ੍ਹਾਂ ਬੀੜਾਂ ਵਿਚ ਕਰਤਾਰਪੁਰ ਵਾਲੀ ਬੀੜ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਸ ਦਸਤਖਤਾਂ ਵਾਲੀਆਂ ਬੀੜਾ ਵੀ ਸ਼ਾਮਿਲ ਹਨ ਏਨਾ ਸਬੂਤ ਹੁੰਦਿਆਂ ਹੋਇਆਂ ਵੀ ਕਈ ਇਤਿਹਾਸਕਾਰਾਂ ਨੇ ਪੁਰਾਤਨ ਜਨਮਸਾਖੀ ਨੂੰ ਹੀ ਇਲਹਾਮੀ ਸੱਚ ਮੰਨ ਕਿ ਅਸੂ ਸੁਦੀ 10 ਨੂੰ ਹੀ ਗੁਰੂ ਜੀ ਦਾ ਜੋਤੀ ਜੋਤ ਦਿਵਸ ਤਸਲੀਮ ਕਰ ਲਿਆ ਹੈ ਇਸੇ ਹੀ ਤਰ੍ਹਾਂ ਵੈਸਾਖ ਸੁਦੀ ਤੀਜ ਨੂੰ ਜਨਮ ਦਿਨ ਪਰਵਾਨ ਕਰ ਲਿਆ ਡਾ ਤਰਲੋਚਨ ਸਿੰਘ ਜੀ ਆਪਣੀ ਕਿਤਾਬ "ਜੀਵਨ ਚਰਿਤ੍ਰ ਗੁਰੂ ਨਾਨਕ" ਵਿਚ ਜ਼ਿਕਰ ਕਰਦੇ ਹਨ ਕਿ ਉਨ੍ਹਾ ਪਾਸ ਦੋ ਬੀੜਾਂ ਹਨ ਜੋ ਗੁਰੁ ਦਸਮੇਸ਼ ਜੀ ਦੇ ਕਾਲ ਦੀਆਂ ਹਨ ਉਨ੍ਹਾਂ ਵਿਚੋਂ ਇਕ ਬੀੜ ਵਿਚ ਦਸਮ ਪਿਤਾ ਜੀ ਦੇ ਹਸਤ ਕੰਵਲਾਂ ਦੇ ਚਿੰਨ ਹਨ, ਅਤੇ ਇਨ੍ਹਾਂ ਦੋਨਾਂ ਬੀੜਾਂ ਵਿਚ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਅਸੂ ਵਦੀ 10 1596 ਬਿ: ਸੰ : (7 ਸਤੰਬਰ 1539 ਈ;) ਲਿਖਿਆ ਹੈ ਜਿਨ੍ਹਾਂ ਉਪਰ ਦਸੇ ਇਤਿਹਾਸਾਂ ਵਿਚ ਕਤੱਕ ਦੀ ਪੂਰਨਮਾਸ਼ੀ ਜਨਮ ਲਿਖਿਆ ਹੈ ਉਨ੍ਹਾਂ ਸਾਰਿਆ ਨੇ ਜੋਤੀ ਜੋਤ ਸਮਾਉਣ ਦੀ ਤਰੀਕ ਵੀ ਇਹੋ ਹੀ ਲਿਖੀ ਹੈ (ਅਸੂ ਵਦੀ 10 1596 ਬਿ - 7 ਸਤੰਬਰ 1539 ਈ:)

ਭਾਈ ਮਨੀ ਸਿੰਘ ਜੀ ਦੀ ਲਿ਼ਖੀ ਹੋਈ ਬੀੜ ਵਿਚ ਵੀ ਅਸੂ ਵਦੀ 10 ਉਨ੍ਹਾਂ ਲਿਖਿਆ ਹੈ ਪਰ ਬ੍ਹਾਦ ਵਿਚ ਉਨ੍ਹਾਂ ਦੀ ਲਿਖੀ ਜਨਮਸਾਖੀ ਵਿਚ ਅਸੂ ਸੁਦੀ 10 ਲਿਖਿਆ ਮਿਲਦਾ ਹੈਇਹ ਕਿਸੇ ਅਖੇਪਕਾਰ ਦਾ ਕੰਮ ਹੇ ਜਿਸਨੇ ਮੀਣੇ ਮੇਹਰਬਾਨ ਵਾਲੀ ਜਨਮਸਾਖੀ ਨੂੰ ਸੱਚਾ ਸਾਬਿਤ ਕਰਨ ਲਈ ਕੀਤਾ, ਕਿਉਂਕ ਪੱਥਰ ਦੇ ਛਾਪੇ ਦੀ ਇਕ ਭਾਈ ਮਨੀ ਸਿੰਘ ਜੀ ਦੀ ਜਨਮਸਾਖੀ 1892 ਈ; ਵਿਚ ਛਪੀ ਜਿਸ ਵਿਚ ਗੁਰੂ ਸਾਹਿਬ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਹੀ ਲਿਖਿਆ ਮਿਲਦਾ ਹੈ ਇਸੇ ਹੀ ਜਨਮਸਾਖੀ ਵਿਚ ਲਿਖਿਆ ਹੈ :-

" ਭਾਵੇਂ ਭਾਈ ਮਨੀ ਸਿੰਘ ਦੀਆਂ ਕਈ ਜਨਮ ਸਾਖੀਆਂ ਵਿਚ ਵੈਸਾਖ ਦਾ ਮਹੀਨਾ ਲਿਖਿਆ ਹੈ, ਪ੍ਰੰਤੂ ਭਾਰੀ ਬਹਿਸ ਕਰਨ ਨਾਲ ਅਰ ਐਸੀ ਰੀਤ ਦਵਾਰਾ ਕਿ ਜਿਸ ਨੂੰ ਕੋਈ ਸਿੰਘ ਜਾਂ ਸਿੱਖ ਮੰਨਣ ਤੋਂ ਇਨਕਾਰ ਨਹੀਂ ਕਰ ਸਕਦਾ : ਉਹ ਇਹ ਕਿ ਗੁਰੂ ਗ੍ਰੰਥ ਦੇ ਹਜ਼ੂਰ ਚਿੱਠੀਆਂ ਪਾਕੇ ਕਤਕ ਦਾ ਮਹੀਨਾ ਸਿੱਧ ਹੋਇਆ ; ਅਰ ਸਰਕਾਰ ਗਵਰਨਮੈਂਟ ਨੇ ਵੀ ਇਹੋ ਹੀ ਦਿਨ ਨਿਸਚਿਤ ਕਰਕੇ ਖਾਲਸੇ ਲਈ ਛੁੱਟੀ ਦੇਣੀ ਪਰਵਾਨ ਕੀਤੀ ਹੈ ਏਸ ਲਈ ਵੈਸਾਖ ਦੀ ਥਾਂ ਕਤਕ ਸ਼ੁਧ ਸਮਝਣਾ ਚਾਹੀਏ ਅਰ ਕਤਕ ਹੀ ਸਾਰੇ ਪਰਵਾਣ ਅਰ ਮੰਨਿਆ ਜਾਂਦਾ ਹੈ ।" ਇਹ ਅੱਜ ਤੋਂ ਤਕਰੀਬਨ ਸੌ ਸਾਲ ਹੋ ਗਏ ਹਨ ਜਦ ਕੇ ਭਾਈ ਗੁਰਮਖ ਸਿੰਘ ਨੇ ਇਹ ਕੱਤਕ ਤੇ ਵੈਸਾਖ ਦਾ ਝਗੜਾ ਸ਼ੁਰੂ ਕੀਤਾ ਸੀ ਅਤੇ ਉਸ ਵੇਲੇ ਦੇ ਪੰਥ ਦੇ ਮਹਾਂ ਪੁਰਸ਼ਾਂ, ਵਿਦਵਾਨਾਂ ਨੇ ਇਕੱਠੇ ਹੋਕੇ ਇਹ ਉਪਰਲੇ ਫੈਸਲੇ ਨੂੰ ਫੁਲ ਚੜ੍ਹਾਏ ਸਨ, ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰੁ ਜੀ ਦਾ ਪ੍ਰਕਾਸ਼ ਪੂਰਬ ਮੰਨਿਆ ਸੀ ਕੀ ਇਹ ਉਪਰਲਾ ਫੈਸਲਾ ਜੋ ਸਿੱਖਾਂ ਦੇ ਇਸ਼ਟ ਦੇ ਸਾਹਮਣੇ ਹੋਇਆ ਹੈ ਉਹ ਸਿੱਖਾਂ ਨੂੰ ਅਪ੍ਰਵਾਨ ਹੈ ?
(2003) ਯੂਨੀਕੋਡ

****

 

ਵੈਸਾਖ ਸੁਦੀ ਤੀਜ ਅਤੇ ਕੱਤਕ ਸੁਦੀ ਪੂਰਨਮਾਸ਼ੀ ਦਾ ਕੀ ਕੋਈ ਸਬੰਧ ਹੈ ?
ਮੁਹਿੰਦਰ ਸਿੰਘ ਘੱਗ
 

(2 ਫਰਵਰੀ 2008 ਨੂੰ ਅਸੀਂ ਇਸ ਵਿਸ਼ੇ ਸਬੰਧੀ ਹੋਰ ਕੋਈ ਪੱਤਰ ਨਾ ਛਾਪੇ ਜਾਣ ਸਬੰਧੀ ਸੂਚਨਾ ਦਿੱਤੀ ਸੀ। ਪਰ ਸ: ਮਹਿੰਦਰ ਸਿੰਘ ਘੱਗ ਬਿਮਾਰ ਹੋਣ ਕਾਰਨ ਹਸਪਤਾਲ ਦਾਖਲ ਸਨ ਇਸ ਲਈ ਉਹ ਸ: ਸਰਵਜੀਤ ਸਿੰਘ ਜੀ ਵਲੋਂ ਉਠਾਏ ਕੁਝ ਨੁੱਕਤਿਆਂ ਦਾ ਜਵਾਬ ਨਹੀਂ ਦੇ ਸਕੇ। ਹੁਣ ਘੱਗ ਜੀ ਸਿਹਤਯਾਬ ਹੋ ਕੇ ਘਰ ਆ ਗਏ ਹਨ। ਉਹਨਾਂ ਵਲੋਂ ਆਇਆ ਪੱਤਰ ਅਤੇ ਭੇਜੇ ਗਏ ਕੁਝ ਫੋਟੋ-ਉਤਾਰੇ ਲਿਖਾਰੀ ਦੇ ਪਾਠਕਾਂ/ਲਿਖਾਰੀਆਂ ਲਈ ਪ੍ਰਕਾਸ਼ਤ ਕਰਦਿਆਂ ਇਸ ਬਹਿਸ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਸਾਰੇ ਹੀ ਵਿਦਵਾਨ ਲੇਖਕਾਂ ਦਾ ਧੰਨਵਾਦ।ਲਿਖਾਰੀ)

ਕੱਤਕ ਅਤੇ ਵੈਸਾਖ ਦੀ ਗੁੱਥੀ ਨੂੰ ਸੁਲਝਾਓਣ ਲਈ ਕੁਝ ਨਵੇਂ ਤੱਥ ਪੇਸ਼ ਕਰਨੇ ਚਾਹਾਂਗਾ ‘ਲਿਖਾਰੀ’ ਦੇ ਪਰਬੰਧਕਾਂ ਨੇ ਇਸ ਵਿਸ਼ੇ ਤੇ ਹੋਰ ਵਿਚਾਰ ਵਟਾਂਦਰਾ ਨਾ ਕਰਨ ਦੇ ਸੰਕੇਤ ਦਿਤੇ ਸਨ ਪਰ ਮੇਰਾ ਅੰਦਰਲਾ ਮੈਨੂੰ ਬਾਰ ਬਾਰ ਮਜਬੂਰ ਕਰ ਰਿਹਾ ਹੈ ਕਿ ਦਲੀਲ ਦੀ ਕਸੌਟੀ ਦਵਾਰਾ ਕੁਝ ਭੁਲੇਖੇ ਦੂਰ ਕਰਨ ਦਾ ਯਤਨ ਕਰ। ਪਹਿਲਾ ਭੁਲੇਖਾ, ਭਾਈ ਸੰਤੋਖ ਸਿੰਘ ਦੀ ਲਿਖਤ ਦੇ ਅਧਾਰ ਤੇ ਬਾਬੇ ਨਾਨਕ ਜੀ ਦੀ ਆਯੂ ਬਾਰੇ ਅਤੇ ਦੂਸਰਾ ਹੈ ਮੇਹਰਬਾਨ ਜੀ ਵਲੋਂ ਵੈਸਾਖ ਸੁਦੀ ਤੀਜ ੧੪੬੯ ਨੂੰ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਲਿਖਣ ਦਾ ਕੀ ਮਤਲਬ ਹੈ। ਮੇਰੀ ਕੌਮ ਪਾਸ ਉਚ ਕੋਟੀ ਦੇ ਵਿਦਵਾਨ ਹਨ ਪਰ ਇਸ ਅੜਾਉਣੀ ਦਾ ਹਲ ਲਭਣ ਲਈ ਕੋਈ ਬਾਦਲੀਲ ਉਪਰਾਲਾ ਨਜਰ ਨਹੀਂ ਆਇਆ ਸਿਰਫ ਕੁਝ ਪੁਰਾਤਨ ਪੋਥੀਆਂ ਦੇ ਹਵਾਲੇ ਹਨ ਜਾਂ ਫੇਰ ਵਲਾਇਤ ਵਾਲੀ ਜਨਮ ਸਾਖੀ ਨੂੰ ਹੀ ਅਧਾਰ ਮੰਨਿਆਂ ਲਗਦਾ ਹੈ।(1812 ਈਸਵੀ ਵਿਚ ਲਾਰਡ ਵੈਲਸਜ਼ਲੇ ਨੇ ਫੋਰਟ ਵਿਲੀਅਮ ਕਾਲਜ ਕਲਕਤਾ ਵਿਚ ਪੰਜਾਬੀ ਪੜ੍ਹਾਉਣ ਦਾ ਬੰਦੋਬਸਤ ਕੀਤਾ।(ਪੰਜਾਬੀ ਟਾਈਪ ਦੇ ਅਖਰ ਵੀ ਕ੍ਰਿਸ਼ਚੀਅਨ ਨੇ ਹੀ ਬਣਾਏ )।ਉਸ ਕਾਲਜ ਦੀ ਦੇਖ ਰੇਖ ਹੇਠ ਇਕ ਲਾਇਬਰੇਰੀ ਆਫ ਦਾ ਓਲਡ ਮਾਨਸਕ੍ਰਿਪਟ ਕਾਇਮ ਕੀਤੀ ਗਈ ਜਿਸ ਵਿਚ ਸਾਊਥ ਏਸ਼ੀਆ ਦੀਆਂ ਸਭ ਧਾਰਮਕ ਅਤੇ ਇਤਹਾਸਕ ਪੁਸਤੱਕਾਂ ਬਾਹਰਲੀ ਦਿਖ ਬਦਲਨ ਤੋਂ ਸਿਵਾ ਮਨ ਮਰਜ਼ੀ ਦਾ ਵਿਗਾੜ ਕਰਕੇ ਅੰਗਰੇਜ਼ੀ, ਫਾਰਸੀ ਅਤੇ ਦੇਵਨਾਗਰੀ ਲਿਪੀ ਵਿਚ ਛਪਵਾਈਆਂ ਗਈਆਂ । ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਊਲ ਜਲੂਲ ਲਿਖ ਕੇ ਪੁਰਾਤਨ ਜਨਮ ਸਾਖੀ ਦੇ ਨਾਂ ਥਲੇ ਛਪਵਾਉਣਾ ਵੀ ਉਸੇ ਕੜੀ ਦਾ ਇਕ ਹਿਸਾ ਪਹਿਲਾਂ ਭਾਈ ਸੰਤੋਖ ਸਿੰਘ ਦੀ ਲਿਖਤ ਤੇ ਵਿਚਾਰ ਪੇਸ਼ ਕਰਾਂਗਾ।

ਭਾਈ ਸੰਤੋਖ ਸਿੰਘ ਜੀ ਲਿਖਦੇ ਹਨ। ਉਰਜ ਮਾਸ ਕੀ ਪੂਰਨਮਾਸ਼ੀ ਹਰਕੀਰਤ ਸੋ ਜੌਨ ਪਰਕਾਸ਼ੀ ॥ ੭੦॥ ਸੰਬਤ ਨੌ ਖਟ ਸਹਸ ਛਬੀਸਾ ਭੋ ਅਵਤਾਰ ਪਰਗਟ ਜਗਦੀਸਾ॥
ਅਰਥ। ਸੰਮਤ ੧੫੨੬ ਬਿਕ੍ਰਮੀ ਕੱਤਕ ਸੁਦੀ ਪੂਰਨਮਾਸ਼ੀ ਵਾਲੇ ਦਿਨ ਸਤਗੁਰਾਂ ਨੇ ਅਵਤਾਰ ਧਾਰਿਆ।
ਭਯੋ ਅਚਾਨਕ ਸਭਿਨਿ ਓਛਾਹਾ ॥੭॥ ਸੰਮਤ ਸੱਤਰ ਪਛਾਨ ਪੰਚ ਮਾਸ ਬੀਤੇ ਬਹੁਰ ਸਪਤ ਦਿਨ ਪਰਵਾਨ॥ ਪਾਤਸ਼ਾਹੀ ਸਰੀ ਪਰਭ ਕਰੀ ॥੯੦॥ ਸੰਮਤ ਪੰਦਰਾਂ ਸੈ ਲਖੋ ਅਧਕ ਛਨਵਾ ਜਾਨ ਅਸਜੂ ਵਦੀ ਦਸਵੀਂ ਵਿਖੈ ਸਚਖੰਡ ਪਰਸਥਾਨ॥੯੧॥

ਭਾਈ ਸੰਤੋਖ ਸਿੰਘ ਜੀ ਨੇ ਸੰਮਤ ਸੱਤਰ ਪਛਾਣ ਲਿਖਿਆ ਹੈ ਪਰਵਾਨ ਨਹੀਂ। ਪਰਵਾਨ ਸ਼ਬਦ ਨਾਲ ਸੱਤਰ ਸਾਲ ਤੇ ਮੋਹਰ ਲਗ ਜਾਣੀ ਸੀ। ਭਾਈ ਸਾਹਿਬ ਜੀ ਪਛਾਣ ਸ਼ਬਦ ਦੀ ਵਰਤੋਂ ਕਰਕੇ ਦਸਦੇ ਹਨ ਕਿ ੬੯ ਸਾਲ ਪੂਰੇ ਹੋ ਚੁਕੇ ਸਨ ਅਤੇ ਸੱਤਰਵਾਂ ਸਾਲ ਚਲ ਰਿਹਾ ਸੀ। ੧੫੯੬ ਬਿਕ੍ਰਮੀ ਦੇ ਪੰਜ ਮਹੀਨੇ ਅੱਤੇ ਸੱਤ ਦਿਨ ਹੀ ਬੀਤੇ ਸਨ ਜਦ ਅਸੂਜ ਵਦੀ ਦਸਵੀਂ ੧੫੯੬ ਬਿਕ੍ਰਮੀ ਨੂੰ ਬਾਬਾ ਜੀ ਜੋਤੀ ਜੋਤ ਸਮਾ ਗਏ। ਭਾਈ ਸਾਹਿਬ ਖਾਲਸਈ ਕੈਲੰਡਰ ਜੋ ਵੈਸਾਖ ਤੋਂ ਸ਼ੁਰੂ ਹੁੰਦਾ ਹੈ ਨੂੰ ਅਪਣੀ ਗਿਣਤੀ ਦਾ ਧੁਰਾ ਬਣਾ ਰਹੇ ਹਨ। ਵੈਸਾਖ ਜੇਠ ਹਾੜ ਸਾਵਨ ਭਾਦਰੋਂ ਪੰਜ ਮਹੀਨੇ ਹੋ ਗਏ ਅਸੂਜ ਵਦੀ ਦਸਵੀਂ ਅਸੂਜ ਸਤ ਨੂੰ ਪੈਂਦੀ ਹੈ। ਇਸ ਤਰਾਂ ਪੰਜ ਮਹੀਨੇ ਸਤ ਦਿਨ ਬਣ ਜਾਂਦੇ ਹਨ। ਯਾਦ ਰਹੇ ਭਾਈ ਸੰਤੋਖ ਜੀ ਦਾ ਕਵਿਤ ਸਿਰਫ ਸਮੇਂ ਦੀ ਗਲ ਕਰਦਾ ਹੈ ਬਾਬੇ ਵਲੋਂ ਇਸ ਜਗ ਤੇ ਬਤਾਏ ਸਾਲਾਂ ਬਾਰੇ ਨਹੀਂ।

ਵੈਸਾਖ ਸੁਦੀ ਤੀਜ ਦਾ ਜਨਮ ਮਨਣ ਵਾਲੇ ਵਿਦਵਾਨਾਂ ਨੇ ਦਿਨਾਂ ਦੀ ਗਿਣਤੀ ਕਰਨ ਦੀ ਖੇਚਲ ਹੀ ਨਹੀਂ ਕੀਤੀ। ਕਿਸੇ ਇਕ ਨੇ ਭਾਈ ਸੰਤੋਖ ਸਿੰਘ ਜੀ ਦੀ ਲਿਖਤ ਤੋਂ ਨਕਲ ਕਰਕੇ ਸੱਤਰ ਸਾਲ ਪੰਜ ਮਹੀਨੇ ਸਤ ਦਿਨ ਲਿਖ ਦਿਤੇ ਬਾਕੀਆਂ ਨੇ ਜੈਕਾਰੇ ਛਡਦੇ ਹੋਇਆਂ ਐਸੀਆਂ ਕਲਮਾਂ ਚਲਾਈਆਂ ਕਿ ਪੁਖਤਾ ਸੜਕ ਬਣ ਗਈ। ਆਓ ਦੇਖੀਏ ਮੇਰੇ ਵੀਰਾਂ ਨੇ ਟਪਲਾ ਕਿਥੇ ਖਾਧਾ। ਵੈਸਾਖ ਸੁਦੀ ਤੀਜ ਤੋਂ ਜੇਠ ਹਾੜ ਸਾਵਨ ਭਾਦਰੋਂ ਅਸੂ ਸੁਦੀ ਤੀਜ ਤਕ ਪੰਜ ਮਹੀਨੇ ਗਿਣ ਲਏ ਅਤੇ ਅਸੂ ਵਦੀ ਦਸ ਤਕ ਸਤ ਦਿਨ ਗਿਣਕੇ ਪੰਜ ਮਹੀਨੇ ਸਤ ਦਿਨ ਬਣਾ ਧਰੇ ਜੋ ਗਲਤ ਹੈ। ਸੁਦੀ ਵਦੀ ਦੀ ਗਣਿਤ ਤੋਂ ਅਨਾੜੀ ਹੋਣ ਦੀ ਨਿਸ਼ਾਨੀ ਹੈ। ਕਿਊਂਕਿ ਵਦੀ ਸੁਦੀ ਤੋਂ ਪਹਿਲਾਂ ਆ ਜਾਂਦੀ ਹੈ ਹੁਣ ਜੇ ਦਿਨ ਗਿਣੀਏਂ ਤਾਂ ਵੈਸਾਖ ਸੁਦੀ ਤੀਜ ਤੋਂ ਲੈ ਕੇ ਅਸੂ ਵਦੀ ਦਸ ਤਕ ਕੁਲ ੪ ਮਹੀਨੇ ਅਤੇ ੨੨ ਦਿਨ ਬਣਦੇ ਹਨ ਸੋ ਬਾਬੇ ਨਾਨਕ ਜੀ ਦੀ ਉਮਰ ਇਹਨਾ ਦੀ ਗਣਿਤ ਤੇ ਖਰੀ ਨਹੀਂ ਉਤਰਦੀ ਸੋ ਵੈਸਾਖ ਦੀ ਤੀਜ ਦਾ ਜਨਮ ਵੀ ਸ਼ਕ ਦੇ ਘੇਰੇ ਵਿਚ ਆ ਜਾਂਦਾ ਹੈ।

ਸਰਦਾਰ ਸਰਵਜੀਤ ਸਿੰਘ ਜੀ ਨੇ ਡਾਕਟਰ ਪਿਅਰਾ ਸਿੰਘ ਜੀ ਦੇ ਹਵਾਲੇ ਨਾਲ ਡਾਕਟਰ ਤਰਲੋਚਨ ਸਿੰਘ ਬੇਦੀ ਹੋਰਾਂ ਦੀ ਨਿਜੀ ਪੁਸਤਕਾਲੇ ਵਿਚ ਸਾਂਭੀ ਹੋਈ ਜਨਮਸਾਖੀ ਵਿਚੋਂ ਬਾਬੇ ਨਾਨਕ ਦੇ ਅਵਤਾਰ ਧਾਰਨ ਬਾਰੇ ਜਿਸ ਲਿਖਤ ਦਾ ਜਿਕਰ ਕੀਤਾ ਹੈ “ਅਬ ਸਾਖੀ ਜਨਮ ਕੀ ਚਲੀ ॥ ਸੰਮਤ ੧੫੨੬ ਬਾਬਾ ਨਾਨਕ ਜਨਮਿਆ ਵਿਸਾਖੋ ਦਿਨ ਤੀਸਰੇ ਚਾਂਦਨੀ ਰਾਤ ਅੰਮਰਿਤ ਵੇਲਾ ਪਹਿਰ ਰਾਤ ਰਹਿੰਦੀ ਕੋ ਜਨਮਿਆ ॥ ਮੇਰੇ ਪਿਆਰੇ ਵੀਰੋ ਵਿਦਵਾਨੋ ਸੁਦੀ ਤੀਜ ਦਾ ਚੰਦ ਤਾਂ ਸੂਰਜ ਅਸਤ ਹੋਣ ਤੇ ਕੋਈ ਇਕ ਡੇੜ੍ਹ ਘੰਟੇ ਲਈ ਹੀ ਪੱਛਮ ਵਿਚ ਇਕ ਕਾਤਰ ਜਹੀ ਵਾਂਗ ਹਾਜਰੀ ਲਵਾ ਕੇ ਅਲੋਪ ਹੋ ਜਾਂਦਾ ਹੈ। ਬਾਕੀ ਰਾਤ ਤਾਂ ਘਟਾ ਟੋਪ ਅੰਧੇਰਾ ਹੁੰਦਾ ਹੈ। ਮੇਰੇ ਵਿਦਵਾਨ ਦੋਸਤ ਸਰਵਜੀਤ ਸਿੰਘ ਜੀ ਨੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਅਤੇ ਪਾਲ ਸਿੰਘ ਪੁਰੇਵਾਲ ਦੇ ਹਵਾਲੇ ਨਾਲ ਲਿਖਿਆ ਹੈ ਕਿ ਦੋਵਾਂ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਨਕਾਰ ਦਿਤਾ ਹੈ। ਬਗੈਰ ਕਿਸੇ ਠੋਸ ਸਬੂਤ ਦੇ ਕੋਈ ਗਲ ਆਖਣੀ ਤਾਂ ਅਸਮਾਨ ਨੂੰ ਟਾਕੀ ਲਾਉਂਣ ਵਾਲੀ ਗਲ ਹੁੰਦੀ ਹੈ। ਜੇ ਗਣਿਤ ਦੀ ਗਲ ਕਰਨੀ ਹੈ ਤਾਂ ਫੇਰ ਵੈਸਾਖ ਸੁਦੀ ਤੀਜ ਗਣਿਤ ਅਨਸਾਰ ਗਲਤ ਸਾਬਤ ਹੋ ਜਾਂਦੀ ਹੈ ਇਸ ਤੇ ਖਾਹ ਮਖਾਹ ਬੇਹਸ ਕਰੀ ਜਾਣਾ ਸੋਭਦਾ ਨਹੀਂ। ਵੈਸੇ ਸਰਦਾਰ ਪਾਲ ਸਿੰਘ ਪੁਰੇਵਾਲ ਦਾ ਕੈਲੰਡਰ ਤਾਂ ਹਾਲੇ ਆਪ ਹੀ ਭੁਲਭਲੀਆਂ ਵਿਚ ਹੈ ਉਸ ਬਾਰੇ ਤਾਂ ਕੋਈ ਗਲ ਕਰਨੀ ਹੀ ਨਹੀਂ ਬਣਦੀ।

ਵੈਸਾਖ ਸੁਦੀ ਤੀਜ ਅਤੇ ਕੱਤਕ ਦੀ ਪੂਰਨਮਾਸ਼ੀ ਦਾ ਕੀ ਕੋਈ ਸਬੰਧ ਹੈ ?

ਗੁਰੂ ਬਾਬੇ ਦੇ ਅਵਤਾਰ ਧਾਰਨ ਦਾ ਕੱਤਕ ਦੀ ਪੂਰਨਮਾਸ਼ੀ ਅਤੇ ਵੈਸਾਖ ਸੁਦੀ ਤੀਜ ਦੇ ਸਭੰਦ ਤੇ ਵਿਚਾਰ ਰਖਣ ਤੋਂ ਪਿਹਲਾਂ ਮੈਂ ਲਿਖਾਰੀ ਦੇ ਪਾਠਕਾਂ ਦੀ ਸੱਥ ਵਿਚ ਗੁਰੂ ਕਲਗੀਧਰ ਪਿਤਾ ਜੀ ਦੇ ਬਚਿਤ੍ਰ ਨਾਟਕ ਵਿਚੋਂ ਕੁਝ ਸ਼ਬਦ ਲਿਖਣੇ ਚਾਹਾਂ ਗਾ “ ਮੁਰ ਪਿਤ ਪੁਰਬ ਕੀ ਆਸ ਪਿਯਾਨਾ॥ ਭਾਂਤ ਭਾਂਤ ਕੇ ਤੀਰਥ ਨਾਨਾ॥ਜਬ ਹੀ ਜਾਤ ਤਿ੍ਬੈਣੀ ਭਯੇ॥ ਪੁੰਨ ਦਾਨ ਦਿਨ ਕਰਤ ਬਿਤਏ॥ ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸ਼ਹਿਰ ਵਿਖੈ ਭਵ ਲਯੋ॥

ਇਸ ਸਲੋਕ ਦੀ ਰੌਸ਼ਨੀ ਵਿਚ ਮੈਂ ਵਖ ਵਖ ਧਰਮਾਂ ਅਤੇ ਅਜ ਦੀ ਟੈਕਨੋਲੋਜੀ ਦੇ ਅਧਾਰ ਤੇ ਹੀ ਵਿਚਾਰ ਪੇਸ਼ ਕਰਾਂਗਾ ਕਿ ਬਚੇ ਨੂੰ ਜੀਵਤ ਬਚਾ ਕਦ ਕਿਹਾ ਜਾਂਦਾ ਹੈ।

ਇਬਰਾਨੀ ਮਤ ਵਾਲੇ (ਕ੍ਰਿਸ਼ਚੀਅਨ, ਜੂਡੇਇਜਮ ਅਤੇ ਇਸਲਾਮ) ਤਾਂ ਬਚੇ ਦੇ ਨਿਮਣ ਨੂੰ ਹੀ ਜਨਮ ਸਮਝਦੇ ਹਨ ਅਤੇ ਨਿਮਣ ਤੋਂ ਜਨਮ ਤਕ ਕਿਸੇ ਵੇਲੇ ਵੀ ਗਰਭਪਾਤ ਕਰਨ ਨੂੰ ਗੁਨਾਹ ਸਮਝਿਆ ਜਾਂਦਾ ਹੈ।
ਪਰੋ ਚੋਇਸ (ਜੋ ਗਰਭਪਾਤ ਦੇ ਹਕ ਵਿਚ ਹਨ) ਅਤੇ ਪਰੋ ਲਾਈਫ (ਗਰਭਪਾਤ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੇ ਹਾਮੀ) ਦੀ ਖਿਚੋਤਾਣ ਵਿਚ ਜਦ ਕਾਨੂੰਨ ਨੇ ਦਖਲ ਅੰਦਾਜੀ ਕੀਤੀ ਤਾਂ ਇਹਨਾ ਧਰਮਾਂ ਦੇ ਆਗੂਆਂ ਨੂੰ ਵੀ ਥੌੜੀ ਜਹੀ ਲੱਚਕ ਦਿਖਾਉਂਣੀ ਪਈ ਤਾਂ ਇਹਨਾਂ ਨੇ ਦਲੀਲ ਦਿਤੀ ਕਿ ਜਦ ਜਿਸਮ ਵਿਚ ਖੂਨ ਚਲਣ ਲੱਗ ਜਾਵੇ ਉਸ ਵੇਲੇ ਦਾ ਗਰਭਪਾਤ ਕਤਲ ਗਿਣਿਆਂ ਜਾਣਾ ਚਾਹੀਦਾ ਹੈ ਬਾਈਬਲ ਵਿਚ ਖੂਨ ਦਾ ਡੋਲਣਾ ਭਾਵ ਕਿਸੇ ਨੂੰ ਕਤਲ ਕਰ ਦੇਣਾ ਬੱਜਰ ਗੁੱਨਾਹ ਹੈ। ਨਿੱਮਣ ਤੋਂ ਕੋਈ ਵੀਹ ਦਿਨ ਅੰਦਰ ਖੂਨ ਬਣਨਾ ਸ਼ੁਰੂ ਹੋ ਜਾਂਦਾ ਹੈ ਪਰ ਮਨੁਖੀ ਬਚੇ ਵਰਗੀ ਹਾਲੇ ਕੋਈ ਗੱਲ ਨਹੀਂ ਹੁਂਦੀ।ਦਸ ਹਫਤਿਆਂ ਦਾ ਗਰਭ ਕੁਝ ਕੁਝ ਮਨੁਖੀ ਬਚੇ ਵਰਗਾ ਲੱਗਣ ਤਾਂ ਲੱਗ ਜਾਂਦਾ ਹੈ ਉਸ ਦੇ ਅੰਦਰ ਦਿਲ ਵੀ ਧੜਕਦਾ ਹੈ ਲੜਕੇ ਜਾਂ ਲੜਕੀ ਦੀ ਪਛਾਣ ਵੀ ਹੋ ਸਕਦੀ ਹੈ ਪਰ ਹਾਲੇ ਵੀ ਕੁਝ ਕਮੀਆਂ ਹਨ ਜੋ ਕੋਈ ਤੇਰਾਂ ਹਫਤੇ ਅੰਦਰ ਪੂਰੀਆਂ ਹੋ ਜਾਂਦੀਆਂ ਹਨ। ਇਸ ਤੋਂ ਅਗਲੀ ਗੱਲ ਧਿਆਨ ਮੰਗਦੀ ਹੈ। ਮਕਾਨ ਤਿਆਰ ਹੋ ਚੁਕਾ ਹੈ ਬਿਜਲੀ ਦਾ ਕੁਨੈਕਸ਼ਨ ਵੀ ਮਿਲ ਚੁਕਾ ਹੈ (ਦਿਲ ਧੜਕਦਾ ਹੈ) ਠੰਡੇ ਗਰਮ ਪਾਣੀ ਦਾ ਵੀ ਪ੍ਰਭੰਧ ਹੋ ਚੁਕਾ ਹੈ (ਖੂਨ ਦੌਰਾ ਕਰ ਰਿਹਾ ਹੈ) ਅੰਦਰ ਬਾਹਰ ਦੀ ਸਜਾਵਟ ਮੁਕੰਮਲ ਹੋ ਚੁਕੀ ਹੈ (ਲਿੰਗ ਤੋਂ ਲੈ ਕੇ ਹਥ ਰੇਖਾਵਾਂ ਤਕ ਦੇਖੀਆਂ ਜਾ ਸਕਦੀਆਂ ਹਨ) ਹੁਣ ਸਿਰਫ ਕਮੀ ਹੈ ਤਾਂ ਸਿਰਫ ਕਿਸੇ ਆਤਮਾਂ ਦੀ ਜਿਸ ਨੇ ਉਸ ਵਜੂਦ ਵਿਚ ਪਰਵੇਸ਼ ਕਰਨਾ ਹੈ (ਮਾਲਕ ਮਕਾਨ)। ਇਸ ਹੀ ਸਮੇਂ ਦਾ ਜਿਕਰ ਬਚਿਤ੍ਰ ਨਾਟਕ ਵਿਚ ਹੈ (ਤਹੀ ਪ੍ਰਕਾਸ਼ ਹਮਾਰਾ ਭਯੇ)। ਮੇਹਰਬਾਨ ਵਾਲੀ ਜਨਮ ਸਾਖੀ ਵੀ ਜਦ ਵੈਸਾਖ ਸੁਦੀ ਤੀਜ ਦੀ ਗਲ ਕਰਦੀ ਹੈ ਤਾਂ ਪ੍ਰਕਾਸ਼ ਦੀ ਹੀ ਗਲ ਕਰਦੀ ਹੈ। ਇਸੇ ਗਲ ਦੀ ਪੁਸ਼ਟੀ ਲਈ ਸ਼ਮਸ਼ੇਰ ਸਿੰਘ ਅਸ਼ੋਕ ਦੀ ਲਿਖਤ ਵਿਚਾਰਨਯੋਗ ਹੈ।

“ਸ੍ਰੀ ਸਤਗੁਰ ਜਗਤ ਨਿਸਤਾਰਨ ਕੋ ਆਇਆ ਕਲਯੁਗ ਵਿਚ ਬਾਬਾ ਨਾਨਕ ਜਨਿਮਆਂ ਪਾਰਬਰਹਮ ਕਾ ਭਗਤ। ਸ੍ਰੀ ਸਤਗੁਰ ਪਰਸਾਦੀ ਸੰਮਤ ੧੫੨੬ ਅਖਰੀ ਪੰਦਰਾਂ ਸੈ ਛਬੀ ਵੈਸਾਖ ਮਾਹਿ ਤਰਿਤੀਆ ਚਾਂਦਨੀ ਰਾਤ ਅੰਮਰਿਤ ਵੇਲੇ ਪਹੁਰ ਰਾਤ ਰਹਿੰਦੀ ਕਉ ਮਾਤਾ ਤਰਿਪਤਾ ਜੀ ਕੇ ਉਦਰ ਮਹ ਜਨਮਿਆ।“ ਸ਼ਮਸ਼ੇਰ ਅਸ਼ੌਕ ਜੀ ਦੇ ਆਖਰੀ ਸ਼ਬਦ ਕਾਬਲੇ ਗੌਰ ਹਨ ਜੇ ਉਸਨੇ ਸਿਰਫ ਜਨਮ ਦੀ ਗਲ ਕਰਨੀ ਸੀ ਤਾਂ ਉਦਰ ਮਹ ਦਾ ਸ਼ਬਦ ਨਹੀਂ ਸੀ ਵਰਤਣਾਂ ਉਦਰ ਤੋਂ ਆਖ ਸਕਦਾ ਸੀ। ਉਹ ਵੀ ਇਹੋ ਆਖਦਾ ਹੈ ਕਿ ਵੈਸਾਖ ਸੁਦੀ ਤੀਜ ਨੂੰ ਸਤਗੁਰਾਂ ਦਾ ਪਰਕਾਸ਼ ਹੋਇਆ।

ਉਪਰੋਕਤ ਦਲੀਲ ਹੁਣ ਗਣਿਤ ਦੀ ਕਸੋਟੀ ਤੇ ਪਰਖਣੀ ਜਰੂਰੀ ਹੈ।

ਜਿਸ ਤਰਾਂ ਮੈਂ ਉਪਰ ਲਿਖ ਆਇਆ ਹਾਂ ਕਿ ਤੇਰਾਂ ਹਫਤੇ ਦਾ ਗਰਭ ਬਚੇ ਦੇ ਵਜੂਦ ਨੂੰ ਹਰ ਪਖੋਂ ਮੁਕੱਮਲ ਕਰ ਚੁਕਾ ਹੈ ਚੌਦਵੇਂ ਹਫਤੇ ਕਿਸੇ ਵੇਲੇ ਵੀ ਕੋਈ ਆਤਮਾਂ ਜਦ ਉਸ ਚੋਲੇ ਨੂੰ ਅੱਪਨਾ ਲੈਂਦੀ ਹੈ ਤਾਂ ਉਸ ਆਤਮਾਂ ਦਾ ਪਰਕਾਸ਼ ਹੋ ਜਾਂਦਾ ਹੈ।ਜੇ ਚੌਦਵੇਂ ਹਫਤੇ ਵਿਚ ਕੋਈ ਆਤਮਾਂ ਉਸ ਜਾਂਮੇ ਵਿਚ ਪਰਵੇਸ਼ ਨਾ ਕਰੇ ਤਾਂ ਕੁਦਰਤ ਰਾਣੀ ਉਸ ਨੂੰ ਨਕਾਰ ਦਿੰਦੀ ਹੈ ਭਾਵ ਗਰਭ ਗਿਰ ਜਾਂਦਾ ਹੈ। ਪਰਕਾਸ਼ ਤਕ ਚੌਦਾਂ ਹਫਤੇ ਗਿਣੀਏਂ ਤਾਂ ੯੮ ਦਨ ਹੋਏ। ਵੈਸਾਖ ਸੁਦੀ ਤੀਜ ਤੋਂ ਕੱਤਕ ਸੁਦੀ ਪੂਰਨਮਾਸ਼ੀ ਤਕ ਕੁਲ ਦਿਨ ਬਣਦੇ ਹਨ ੧੮੬। ੧੮੬+੯੮ ਕੁਲ ਦਿਨ ਹੋਏ ੨੮੪। ੩੦ ਦਿਨ ਦਾ ਮਹੀਨਾ ਗਿਣੀਏਂ ਤਾਂ ਨਿਮਣ ਤੋਂ ਲੈ ਕੇ ਜਨਮ ਤਕ ਹੋਏ ੯ ਮਹੀਨੇ ਅਤੇ ੧੪ ਦਿਨ ਬਣੇ ਜੋ ਗਰਭ ਕਿ੍ਆ ਦੇ ਮੁਕਮਲ ਹੋਣ ਲਈ ਬਿਲਕੁਲ ਸਹੀ ਹਨ। ਇਸ ਤੋਂ ਸਿਧ ਹੋ ਜਾਂਦਾ ਹੈ ਕਿ ਮੇਹਰਬਾਨ ਵੈਸਾਖ ਸੁਦੀ ਤੀਜ ਨੂੰ ਪਰਕਾਸ਼ ਦੀ ਗੱਲ ਕਰਦਾ ਹੈ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਵਰਤਿਆ ਜਨਮ ਪਤਰਾ ਕੱਤਕ ਸੁਦੀ ਪੂਰਨਮਾਸ਼ੀ ਨੂੰ ਜਨਮ ਦੀ ਸਹੀ ਭਰਦਾ ਹੈ।

ਵੀਰ ਸਰਵਜੀਤ ਸਿੰਘ ਨੇ ਲਿਖਤੀ ਪਰਮਾਣ ਹੀ ਕਸੌਟੀ ਹੋਣਾ ਚਾਹੀਦਾ ਹੈ ਦੀ ਦਲੀਲ ਨਾਲ ਸਹਿਮਤੀ ਜਤਾਈ ਹੈ ਧੰਨਵਾਦੀ ਹਾਂ। ਉਹਨਾਂ ਨੇ ਸਰਦਾਰ ਬੁਧ ਸਿੰਘ ਰਤਨ, ਸ਼ੰਭੂਨਾਥ, ਡਾਕਟਰ ਕਿਰਪਾਲ ਸਿੰਘ, ਡਾਕਟਰ ਪਿਆਰਾ ਸਿੰਘ, ਡਾਕਟਰ ਤਰਲੋਚਨ ਸਿੰਘ ਬੇਦੀ, ਮਹਿਮਾ ਪਰਕਾਸ਼ ਅਤੇ ਹੋਰ ਕਈ ਹਵਾਲੇ ਦੇ ਕੇ ਵੈਸਾਖ ਸੁਦੀ ਤੀਜ ਨੂੰ ਹੀ ਸਹੀ ਦਸਣ ਦਾ ਯਤਨ ਕੀਤਾ ਹੈ ਪਰ ਵੈਸਾਖ ਸੁਦੀ ਤੀਜ ਕਿਉਂ? ਬਾਰੇ ਕਿਸੇ ਵਲੋਂ ਵੀ ਕੋਈ ਹਵਾਲਾ ਨਾ ਦੇਣ ਕਰਕੇ ਸਾਰੀਆਂ ਲਿਖਤਾਂ ਉਹਨਾਂ ਵਿਦਵਾਨਾਂ ਦੇ ਨਿਜੀ ਵਿਚਾਰ ਹੀ ਹੋ ਨਿਬੜਦੇ ਹਨ। ਸਾਰੇ ਹੀ ਉਚ ਕੋਟੀ ਦੇ ਵਿਦਵਾਨ ਹਨ ਮੇਰੀ ਕੀ ਮਜਾਲ ਹੈ ਕਿ ਮੈਂ ਉਹਨਾਂ ਦੀ ਕਿਸੇ ਲਿਖਤ ਤੇ ਕਿੰਤੂ ਕਰਾਂ ਪਰ ਜਦ ਵੈਸਾਖ ਸੁਦੀ ਤੀਜ ਦੀ ਅੰਧੇਰੀ ਰਾਤ ਨੂੰ ਚਾਨਣੀ ਰਾਤ ਕਹਿੰਦੇ ਹਨ ਤਾਂ ਇਹ ਭੈੜਾ ਮਨ ਮੰਨਣ ਤੋਂ ਇਨਕਾਰੀ ਹੋ ਜਾਂਦਾ ਹੈ। ਕਿਸੇ ਵੀ ਲੇਖਕ ਦੀ ਲਿਖਤ ਦਾ ਹਵਾਲਾ ਦੇਣ ਤੋਂ ਪਹਿਲਾਂ ਡੈਵਲ ਐਡਵੋਕੇਟ ਬਣ ਕੇ ਉਸ ਲਿਖਤ ਵਿਚੋਂ ਕਿਉਂ ਦਾ ਉਤਰ ਲਭ ਲੈਣਾ ਚਾਹੀਦਾ ਹੈ।

ਜਨਮਪਤਰਾ ਸਿਰਫ ਪੈਦਾਏਸ਼ੀ ਦਸਤਾਵੇਜ ਵਜੋਂ ਹੀ ਵਰਤਿਆ ਗਿਆ। ਜਨਮ ਪਤਰਾ ਲਿਆ ਕੇ ਭਾਈ ਬਾਲੇ ਨੇ ਕੋਈ ਖੁਨਾਮੀਂ ਨਹੀਂ ਕੀਤੀ। ਉਸ ਨੇ ਗੁਰੂ ਅੰਗਦ ਜੀ ਦੇ ਹੁਕਮ ਦੀ ਹੀ ਪਾਲਣਾਂ ਕੀਤੀ ਹੈ। ਸਿਰਫ ਜਨਮ ਪਤਰਾ ਲਿਆਉਂਣ ਕਾਰਨ ਜੇ ਇਹ ਸੱਮਝ ਲਿਆ ਜਾਵੇ ਕਿ ਭਾਈ ਬਾਲਾ ਗੁਰਬਾਣੀ ਦੀ ਸਿਖਿਆ ਤੋਂ ਅਣਜਾਣ ਸੀ ਫੇਰ ਤਾਂ ਸਾਰੇ ਸੰਸਾਰ ਵਿਚ ਬਾਣੀ ਤੇ ਵਿਸ਼ਵਾਸ ਕਰਨ ਵਾਲਾ ਇਕ ਸਿੱਖ ਵੀ ਨਹੀਂ ਮਿਲੇਗਾ ਜਨਮ ਤੋਂ ਲੇ ਕੇ ਮਰਨ ਤਕ ਅਸੀਂ ਹਰ ਵਕਤ ਆਪਣਾ ਜਨਮ ਪਤਰਾ ਜੇਬ ਵਿਚ ਪਾਈ ਫਿਰਦੇ ਹਾਂ। ਵੀਰ ਸਰਵਜੀਤ ਸਿੰਘ ਵਲੋਂ ਵਰਤਿਆ ਗੁਰਬਾਣੀ ਦਾ ਸਲੋਕ ਢੁਕਦਾ ਹੀ ਨਹੀਂ ਖੈਰ! ਬਾਦਸ਼ਾਹ ਹਨ ਮੈਂ ਕੀ ਆਖ ਸਕਦਾ ਹਾਂ।

ਬਾਦਲੀਲ ਅਤੇ ਗਣਿਤ ਨੂੰ ਧਿਆਨ ਵਿਚ ਰਖਦਿਆਂ ਆਪਣੇ ਵਿਚਾਰ ਰਖੇ ਹਨ। ਇਸ ਮਸਲੇ ਤੇ ਇਹ ਮੇਰੀ ਆਖਰੀ ਲਿਖਤ ਹੈ। ਡਾਕਟਰ ਰਾਏ ਹੋਰਾਂ ਦਾ ਧੰਨਵਾਦੀ ਹਾਂ ਉਹਨਾਂ ਵਲੋਂ ਚਲਾਈ ਜਾਂਦੀ ਲਿਖਾਰੀ.ਆਰਗ/ਕਾਮ ਤੋਂ ਬਗੈਰ ਮੇਰੀ ਪਾਠਕਾਂ ਨਾਲ ਸਾਂਝ ਪੈਣੀ ਅਸੰਭਵ ਸੀ। ਸਰਦਾਰ ਸਰਵਜੀਤ ਸਿੰਘ ਦਾ ਧੰਨਵਾਦੀ ਹਾਂ ਜਿਹਨਾ ਦੇ ਸਵਾਲਾਂ ਵਿਚ ਛੁਪੇ ਜਵਾਬ ਮੇਰੀ ਕਲਮ ਨੂੰ ਉਤਸ਼ਾਹ ਦਿੰਦੇ ਰਹੇ। ਕੁਝ ਸਮੇਂ ਤੋਂ ਸੇਹਤ ਨਾਸਾਜ ਰਹਿੰਦੀ ਸੀ ਫੇਰ ਕੋਈ ੧੩ ਦਿਨ ਹਸਪਤਾਲ ਦੇ ਬਿਸਤਰ ਦੀਆਂ ਸੇਵਾ ਪਰਾਪਤ ਕੀਤੀਆਂ ਇਸ ਦਫਾ ਜੋ ਮੌਰਫੀਨ ਨੇ ਨਜਾਰੇ ਦਿਖਾਏ ਸਮੇਂ ਤੇ ਤੰਦਰੁਸਤੀ ਨੇ ਜੇ ਇਜਾਜਤ ਦਿਤੀ ਕਦੇ ਪਾਠਕਾਂ ਨਾਲ ਸਾਂਝੇ ਕਰਾਂਗਾ। ਦੇਰੀ ਨਾਲ ਵਿਚਾਰ ਭੇਜਣ ਲਈ ਖ਼ਿਮਾ ਚਾਹਾਂਗਾ।

ਵਿਚਾਰ ਲਈ ਕੁਝ ਫੋਟੋ ਕਾਪੀਆਂ:


(7 ਮਾਰਚ 2008)


 

ਉਪਰੋਕਤ ਲੇਖ ਸਬੰਧੀ ਸ: ਸਰਵਜੀਤ ਸਿੰਘ ਦਾ 23 ਨਵੰਬਰ 2007 ਨੂੰ ਆਇਆ ਪੱਤਰ

ਕੱਤਕ ਜਾ ਵਿਸਾਖ---ਫੈਸਲਾ ਗਣਿਤ ਦੀਆਂ ਗਿਣਤੀਆਂ-ਮਿਣਤੀਆਂ ਨਾਲ ਕਰਨਾ ਚਾਹੀਦਾ ਹੈ--ਸਰਵਜੀਤ ਸਿੰਘ

ਵੀਰ ਹਰਜਿੰਦਰ ਸਿੰਘ ਕੰਵਲ ਜੀ,

ਆਪ ਜੀ ਦਾ ਲੇਖ ਕੱਤਕ ਜਾ ਵਿਸਾਖ ਪਹਿਲਾਂ ਵੀ ਪੜ੍ਹਿਆ ਸੀ ਅਤੇ ਮੈਂ ਆਪ ਜੀ ਨੂੰ ਪੱਤਰ ਵੀ ਲਿਖਿਆ ਸੀ ਪਰ ਆਪ ਜੀ ਨੇ ਮੇਰੇ ਪੱਤਰ ਦਾ ਜਵਾਬ ਦੇਣ ਦੀ ਖੇਚਲ ਨਹੀ ਕੀਤੀ। ਤੁਹਾਡੇ ਪੁਰਾਣੇ ਲੇਖ ਦੇ ਸੰਬਧ ਵਿਚ ਮੈਂ ਵੀ ਆਪਣਾ ਪੁਰਾਣਾ ਪੱਤਰ ਹੀ ਭੇਜ ਰਿਹਾ ਹਾ। ਉਮੀਦ ਕਰਦਾ ਹਾਂ ਕਿ ਇਸ ਵਾਰੀ ਪੱਤਰ ਦਾ ਜਵਾਬ ਨਾ ਦੇ ਕੇ ਨਿਰਾਸ਼ ਨਹੀਂ ਕਰੋਗੇ। ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਆਪ ਜੀ ਨੇ ਜਵਾਬ ਨਹੀ ਦੇਣੇ ਤਾਂ ਆਪਣੇ ਲੇਖ ਭੇਜਣ ਤੋਂ ਵੀ ਸੰਕੋਚ ਕਰੋ ਜੀ।

ਆਪ ਜੀ ਦੇ ਬਚਨ, “ਜੋ ਕਿਸੇ ਇਕ ਲਿਖਾਰੀ ਨੇ ਲਿਖ ਦਿਤਾ ਤਾਂ ਉਸ ਉਤੇ ਹੀ ਮੱਖੀ ਤੇ ਮੱਖੀ ਮਾਰ ਦਿਤੀ ਅਤੇ ਆਪ ਉਸ ਵਿਸ਼ੇ ਨੂੰ ਚੰਗੀ ਤਰ੍ਹਾਂ ਖੋਜਣ ਦੀ ਕੋਈ ਵੀ ਕੋਸ਼ਿਸ਼ ਨਾ ਕੀਤੀ । ਪਚੰਨਵੇਂ ਪਰਸੈਂਟ ਲਿਖਾਰੀ ਜਿਸ ਕਿਤਾਬ ਦਾ ਜ਼ਿਕਰ ਕੀਤਾ ਹੋਵੇ, ਉਸ ਨੂੰ ਪੜ੍ਹ ਕੇ ਵੀ ਨਹੀਂ ਦੇਖਦੇ। ਇਹ ਮੇਰਾ ਦਾਅਵਾ ਹੈ। ਆਪ ਜੀ ਦੇ ਇਸ ਦਾਅਵੇ ਨਾਲ ਮੈਂ ਪੂਰੀ ਤਰਾ ਸਹਿਮਤ ਹਾਂ ਅਤੇ ਇਹ ਆਪ ਜੀ ਤੇ ਵੀ ਸੋਲਾਂ ਆਂਨੇ ਢੁਕਦਾ ਹੈ। ਆਪ ਜੀ ਨੇ ਵੀ ਅਖੌਤੀ ਬਾਲੇ ਦੀ ਜਨਮਸਾਖੀ ਅਤੇ ਭਾਈ ਸੰਤੋਖ ਸਿੰਘ ਜੀ ਦੇ ਲਿਖੇ ਤੇ ਅੱਖਾਂ ਮੀਟ ਕੇ ਹੀ ਯਕੀਨ ਕੀਤਾ ਹੈ।

ਆਪ ਜੀ ਨੇ ਆਪਣੀ ਦਲੀਲ ਨੂੰ ਸਹੀ ਸਾਬਤ ਕਰਨ ਲਈ ਭਾਈ ਸੰਤੋਖ ਸਿੰਘ ਜੀ ਦਾ ਹਵਾਲਾ ਦੇ ਕੇ ਲਿਖਿਆ ਹੈ, “ਭਾਈ ਸੰਤੋਖ ਸਿੰਘ ਜੀ ਤਾਂ ਇਥੋਂ ਤਕ ਵੀ ਲ਼ਿਖਦੇ ਹਨ ਕਿ ਕੱਤਕ ਪੂਰਨਮਾਸ਼ੀ ਵਾਲੀ ਰਾਤ ਜਨਮ ਹੋਣ ਕਰਕੇ ਬਾਬਾ ਗੁਰਦਿੱਤਾ ਜੀ ਗੁਰੂ ਨਾਨਕ ਦਾ ਹੀ ਅਵਤਾਰ ਸਨ ਕਿਉਂਕਿ ਉਨ੍ਹਾਂ ਦਾ ਚਿਹਰਾ ਵੀ ਹੂ-ਬ-ਹੂ ਗੁਰੂ ਨਾਨਕ ਵਰਗਾ ਹੀ ਜਾਪਦਾ ਸੀ

ਜਦੋਂ ਭਾਈ ਸੰਤੋਖ ਸਿੰਘ ਜੀ ਆਪਣਾ ਗ੍ਰੰਥ ਲਿਖਿਆ ਸੀ (1832 ਈ) ਤਾਂ ਉਸ ਵੇਲੇ ਅਖੌਤੀ ਬਾਲੇ ਦੀ ਜਨਮ ਸਾਖੀ ਅਤੇ ਗੁਰਬਿਲਾਸ ਪਾਤਸ਼ਾਹੀ 6 ਲਿਖਿਆ ਜਾ ਚੁੱਕਾ ਸੀ ਅਤੇ ਭਾਈ ਜੀ ਨੇ ਵੀ ਉਹੀ ਮੱਖੀਆਂ ਮਾਰੀਆ ਹਨ। ਕਰੋ ਦਰਸ਼ਨ, ਗੁਰਬਿਲਾਸ ਪਾਤਸ਼ਾਹੀ 6 ਵਿਚ ਬਾਬੇ ਗੁਰਦਿੱਤੇ ਦੇ ਜਨਮ ਵਾਰੇ ਕੀ ਲਿਖਿਆ ਹੋਇਆ ਹੈ।

ਸਸਿ ਖਟ ਸੱਤਰ ਸੰਮਤੋ ਮੰਗਲ ਸਮਾ ਦਿਖਾਇ।
ਮਹੂਰਤ ਸੁਭ ਆਗਮ ਭਯੋ ਮਾਤ ਹਰਖ ਮਨਿ ਪਾਇ॥
223
ਕੱਤਕ ਵਸੁ ਦਿਨ ਕ੍ਰਿਤਕਾ ਜਾਨੁ ਨਿਛੱਤਰ ਭਾਰ।
ਰਾਕਾ ਤਿਥਿ ਸਸਿ ਪੁਤ੍ਰ ਅਹਿ ਸ਼ਭ ਗ੍ਰਹ ਮੰਗਲਚਾਰ॥
224
ਜਨਮ ਭਯੋ ਸੁਤ ਕੋ ਤਬ ਹੀ, ਗੁਰਨਾਨਕ ਕੇ ਸਮ ਰੂਪ ਅਪਾਰਾ।
ਸੇਲੀ ਧਰੇ ਗਲ ਬਿਰਧ ਤਨੂੰ, ਸੁਭ ਟੋਪੀ ਬਿਰਾਜਤ ਸੀਸ ਸੁਧਾਰਾ।
ਜੋ ਬਪੁ ਧਾਰਿ ਮਿਹਾਲ ਕਰੈਜਨ, ਸੋ ਬੁਪ ਆਜ ਦਿਖੈ ਕਰਤਾਰਾ।
ਬਿਸਮੈ ਮਨਿ ਆਨੰਦ ਪਾਇ ਤਬੈ, ਮੁਖਿ ਮਾਤ ਦਮੋਦ੍ਰੀ ਕੀਨ ਉਚਾਰਾ॥225
ਹੇ ਗੁਰ ਕਿਆ ਕੌਤਕ ਕਿਯੋ ਦਿਖਿ ਲੱਜਾ ਮਨਿ ਪਾਇ।
ਆਦਿ ਗੁਰੂ ਬਪੁ ਬਿਰਧ ਧਰਿ ਕਸ ਹੌਂ ਤੁਹਿ ਸਮੁਹਾਇ॥
226
ਮਾਤ ਗੰਗ ਮਨਿ ਬਿਸਮੈ ਪਾਈ ਬ੍ਰਿੱਧ ਪੁਤ੍ਰ ਭਵ ਸੁਨਯੋ ਨ ਕਾਈ।
ਸਭੀ ਮਾਤ ਮੁਖਿ ਅੰਚਰ ਪਾਯੋ ਗੁਰ ਨਾਨਕ ਤਬ ਬਚਨ ਅਲਾਯੋ॥
227
ਸੁਨੋ ਮਾਤ ਤੁਮ ਜਾਚਨ ਕੀਨਾ ਸਤਿਨਾਮ ਮੁਖਿ ਚੂਸ ਪ੍ਰਬੀਨਾ।
ਤਹਿ ਤੇ ਅਪਨਾ ਰੂਪ ਦਿਖਾਯੋ ਅਬ ਜੋ ਕਹੋ ਧਰੋਂ ਸੁਖ ਪਾਯੋ॥
228
ਮਾਤ ਦਮੋਦਰੀ ਅਸ ਕਹਾ ਕਰੋ ਬਾਲ ਸੁਭ ਅੰਗ।
ਭਾਲ ਅੰਗ ਕਰਿ ਗੁਰੂ ਜੀ ਹਰਖ ਮਾਤ ਦਿਖਿ ਗੰਗ॥
229
ਮਾਤ ਦਮੋਦਰੀ ਮਨਿ ਹਰਖਾਈ ਸੇਲੀ ਗਰਿ ਬਡ ਸੋਭਾ ਪਾਈ।
ਮੰਗਲ ਗਾਇ ਉਠੀ ਬੁਹ ਨਾਰੀ ਦਿਖਿ ਬਾਰਿਕ ਕੀ ਉਪਮ ਉਚਾਰੀ॥
230
ਹਰਿਗੁਵਿੰਦ ਗੁਰ ਤਤਛਿਨ ਆਏ ਬਾਲਿਕ ਸੁਨਿ ਮਨ ਮੈ ਸੁਖ ਪਾਏ।
ਮਾਤ ਗੰਗ ਸੁਭ ਕਥਾ ਸੁਨਾਈ ਬ੍ਰਿਧ ਰੂਪ ਜਸ ਪੁਤ੍ਰ ਧਰਾਈ॥
231
ਹਰਿਗੁਵਿੰਦ ਸੁਨਿ ਹਰਖ ਧਰਿ ਸ੍ਰੀ ਮੁਖਿ ਕੀਨ ਉਚਾਰ।
ਪ੍ਰਿਥਮੈ ਬਾਬੇ ਬੁਪ ਕੀਯੋ ਸਭਿ ਜਨ ਮੰਗਲਕਾਰ॥
232
ਤਾ ਤੇ ਨਾਮ ਇਸੈ ਸੁਖਦਾਈ ਬਾਬਾ ਗੁਰਦਿੱਤਾ ਪ੍ਰਗਟਾਈ।
ਇਹੁ ਬਾਲਿਕ ਬਾਬੇ ਗੁਰ ਦੀਨਾ ਤਾ ਤੇ ਨਾਮੁ ਇਹੀ ਹਮ ਚੀਨਾ॥
233॥(ਪੰਨਾ 330)

ਬਾਬਾ ਗੁਰਦਿੱਤਾ ਗੁਰੂ ਨਾਨਕ ਵਰਗਾ ਨਹੀਂ ਸਗੋ ਖੁਦ ਗੁਰੂ ਨਾਨਾਕ ਸੀ!

ਕਵੀ ਜੀ ਨੇ ਗੁਰਬਿਲਾਸ ਦੀ ਸਾਖੀ ਨੂੰ ਥੋੜਾ ਘਟਾ ਕੇ ਲਿਖਿਆ ਹੈ ਪਰ ਜਿਥੇ ਅਖੌਤੀ ਬਾਲੇ ਨੇ ਆਪਣੀ ਜਨਮ ਸਾਖੀ ਵਿਚ ਸਿਰਫ ਸੱਪ ਦੀ ਛਾਂ ਦਾ ਹੀ ਜਿਕਰ ਕੀਤਾ ਹੈ, ਉਥੇ ਕਵੀ ਜੀ ਨੇ ਕਾਫੀ ਵਧਾ-ਚੜ੍ਹਾ ਕੇ ਲਿਖਿਆ ਹੈ।

ਦੇਖਿ ਨਾਗ ਕੋ ਕਿਯ ਅਨੁਮਾਨਾ। ਉੱਜਲ ਪਟ ਆਤਪ ਤੇ ਤਾਨਾ।
ਤਰੁਵਰ ਕੀ ਛਾਯਾ ਬਰ ਤਿਾਗੀ। ਪਟ ਓਟਨ ਕਿਉਂ ਭਾ ਅਨੁਰਾਗੀ
? 21
ਅਸ ਵਿਚਾਰ ਕਰਤਯੋ ਢਿਗ ਆਵਾ। ਰਸਨਾ ਫਰਕਤਿ ਮੁਖ ਦ੍ਰਿਸ਼ਟਾਵਾ।
ਭੋਗੀ ਲਖਿ ਵਡ ਭੋਗਾਕਾਰਾ। ਕਰਿ ਊਚੋ ਆਯੁਤ ਬਿਸਤਾਰਾ॥
22
ਰਾਇ ਵਿਚਾਰਤ ਉਰ ਭਰਿਦਾਯਾ।ਬਾਰਿਕ ਮਰੋ ਤ ਪੰਨਗ ਖਾਯਾ।
ਜੇ ਜੀਵਤਿ
, ਇਹ ਕੋ ਅਵਤਾਰੀ । ਸਰਪ ਸ੍ਵੇਤ (ਚਿੱਟਾ) ਜਹਿਂ ਸੇਵਾਕਾਰੀ ॥23
ਅੱਗੇ ਕਵੀ ਜੀ ਲਿਖਦੇ ਹਨ ਬਿਰਖ ਛਾਯਾ ਅਸਥਿਰ