|
|
|
ਅਜੋਕਾ
ਵਾਧਾ::
30 April, 2008 |
ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ
ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ
ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ
|
|
ਦੋ ਗ਼ਜ਼ਲਾਂ

ਪ੍ਰੋ. ਸ਼ਮਸ਼ੇਰ ਸਿੰਘ
ਸੰਧੂ,ਕੈਲਗਰੀ |
|
ਕੈਲਗਰੀ ਨਿਵਾਸੀ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਐਮ.ਏ;
ਐਮ.ਐਡ:
ਪੀ.ਈ.ਐਸ.(1)
ਰੀ. ਡਿਪਟੀ ਡਾਇਰੈਕਟਰ,
ਸਿਖਿਆ
ਵਿਭਾਗ,
ਪੰਜਾਬ
ਦੇ ਹੁਣ ਤੱਕ ਚਾਰ ਗ਼ਜ਼ਲ ਸੰਗ੍ਰਹਿ:
(1) ‘ਗਾ ਜ਼ਿੰਦਗੀ ਦੇ
ਗੀਤ ਤੂੰ’ , (2) 'ਜੋਤ ਸਾਹਸ ਦੀ ਜਗਾ',
(3) 'ਬਣ ਸੁਆ ਤੂੰ' ਅਤੇ (4)'ਰੌਸ਼ਨੀ
ਦੀ ਭਾਲ'
ਪ੍ਰਕਾਸ਼ਿਤ ਹੋ ਚੁੱਕੇ ਹਨ । ਰੂਪ ਅਤੇ ਭਾਵ
ਪਖੋਂ ਪ੍ਰੌਢ ਗ਼ਜ਼ਲ-ਗੋਅ ਪ੍ਰੋ: ਸ਼ਮਸ਼ੇਰ ਸਿੰਘ ਸੰਧੂ
ਦੀਆਂ 'ਲਿਖਾਰੀ' ਦੇ ਪਾਠਕਾਂ ਲਈ
ਕੁਝ ਹੋਰ
ਗ਼ਜ਼ਲਾਂ ਪੇਸ਼ ਕਰਦਿਆਂ ਪਰਸੰਨਤਾ ਦਾ
ਅਨੁਭਵ ਕਰ ਰਹੇ ਹਾਂ। -'ਲਿਖਾਰੀ'
***
ਦੋ ਗ਼ਜ਼ਲਾਂ
ਪ੍ਰੋ: ਸ਼ਮਸ਼ੇਰ ਸਿੰਘ
ਸੰਧ
1-
ਜਾਲਮਾਂ ਤੂੰ ਕਤਲਗਾਹਾਂ ਹੋਰ ਨਾ ਹਰ ਥਾਂ ਬਣਾ
ਅਕਲ ਕਰ ਤੂੰ ਹੋਰ ਨਾ ਬੇਦੋਸਿਆਂ ਦੀ ਰੱਤ ਨ੍ਹਾ।
ਭੇਜਦਾ ਹੈਂ ਪੁੱਤ ਧੀਆਂ ਕਰਕੇ ਭਰਤੀ ਜੰਗ ਵਿਚ
ਮਰਨ ਪੁੱਤਰ ਹੋਰਨਾ ਦੇ ਦਰਦ ਨਾ ਤੈਨੂੰ ਜ਼ਰਾ।
ਜਦ ਮਰੇ ਕੋਈ ਜਵਾਨੀ ਧਰਤ ਹੈ ਕੁਰਲਾਂਵਦੀ
ਪੁੱਤ ਮਰਦਾ ਮਾਪਿਆਂ ਦਾ ਭੈਣ ਦਾ ਮਰਦਾ ਭਰਾ।
ਅੱਤ ਦਾ ਤੇ ਰੱਬ ਦਾ ਹੈ ਵੈਰ ਸਾਰੇ ਆਖਦੇ
ਪੁੱਤ ਅਪਣੇ ਦੇਸ ਦੇ ਵੀ ਨਾ ਅਜਾਂਈ ਤੂੰ ਮਰਾ।
ਹੋਰਨਾ ਦੇ ਪੁੱਤ ਮਾਰੇਂ ਸੇਕ ਤੈਨੂੰ ਨਾ ਲਗੇ
ਮਾਨਸਾਂ ਨੂੰ ਖਾਣ ਵਾਲੀ ਨੀਤ ਅਪਣੀ ਨਾ ਬਣਾ।
ਤੇਲ ਪੀਣਾ ਅੱਗ ਖਾਣਾ ਦੈਂਤ ਤੈਨੂੰ ਆਖਦੇ
ਤੂੰ ਬਣਾ ਦਿੱਤਾ ਹੈ ਸਾਰੀ ਧਰਤ ਨੂੰ ਹੀ ਕਰਬਲਾ।
ਵਹਿਸ਼ੀਆਂਦੀ ਕਾਰ ਕਰਕੇ ਫਿਰ ਮਸੀਹਾ ਬਣਬਹੇਂ
ਭਾਸ਼ਨਾ ਦੀ ਮਰ੍ਹਮ ਲਾਵੇਂ ਵਾਂਗ ਢੀਠਾਂ ਮੁਸਕਰਾ।
-2-
ਡੂੰਘਾ ਹੈ ਦਰਦ ਕੋਈ ਹਿਕੜੀ ʽਚ ਆਰ ਵਰਗਾ
ਹੋਇਆ ਇਹ ਰੰਗ ਤਾਂਹੀਂ ਪੀਲਾ ਵਸਾਰ ਵਰਗਾ।
ਕਲੀਆਂ ਦੇ ਮੂੰਹ ਖਿਲੇ ਨੇ ਕਾਰਣ ਜ਼ਰੂਰ ਕੋਈ
ਆਇਆ ਜ਼ਰੂਰ ਕੋਈ ਝੋਕਾ ਬਹਾਰ ਵਰਗਾ।
ਆਵੀਂ ਤੂੰ ਜਾਂ ਨਾ ਆਵੀਂ ਤੇਰੀ ਰਜ਼ਾ ਹੈ ਮਹਿਰਮ
ਵਾਅਦਾ ਕਰੀਂ ਨਾ ਕੋਈ ਝੂਠੇ ʽਕਰਾਰ ਵਰਗਾ।
ਕੂੰਜਾਂ ਦੇ ਵਾਂਗ ਯਾਦਾਂ ਉਤਰਨ ਜਾਂ ਦਿਲ ਦੇ ਵਿਹੜੇ
ਬੁੱਲਾ ਹਵਾ ਦਾ ਆਵੇ ਸੰਦਲੀ ਫੁਹਾਰ ਵਰਗਾ।
ਆਸ਼ਕ ਜਾ ਦਾਰ ਚੁੰਮੇਂ ਮਾਣੇ ਉ ਫੇਰ ਲੱਜ਼ਤ
ਸੂਲੀ ਦਾ ਜਾਣੇ ਹੂਟਾ ਦੀਦਾਰਿ ਯਾਰ ਵਰਗਾ।
ਕੀਤੇ ਬੜੇ ਯਤਨ ਮੈਂ ਉਸ ਨੂੰ ਭੁਲਾਣ ਬਦਲੇ
ਜਾਪੇ ਹਰੇਕ ਚਿਹਰਾ ਉਸ ਦੀ ਨੁਹਾਰ ਵਰਗਾ।
****
(6 ਫਰਵਰੀ 2008) ਚਾਤ੍ਰਿਕ ਯੂਨੀਕੋਡ)
ਪ੍ਰੋ: ਸ਼ਮਸ਼ੇਰ ਸਿੰਘ ਸੰਧੂ,
ਐਮ.ਏ.,ਐਮ.ਐਡ., ਪੀ.ਈ.ਐਸ.(1)
ਰੀ.ਡਿਪਟੀ ਡਾਇਰੈਕਟਰ ਸਖਿਆ ਵਿਭਾਗ, ਪੰਜਾਬ।
Phone
(403)285-5609
ssandhu37@yahoo.ca
|
|

e-mail:
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|