ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

 

   ਮੁੱਖਪੰਨਾ

ਲੇਖ/ਜਾਣਕਾਰੀ/ਆਲਾ-ਦੁਆਲਾ/ਵਿਚਾਰ

l

ਪ੍ਰਵਾਸੀ ਪੰਜਾਬੀਓ!

ਸਮੇਂ ਨਾਲ ਸੋਚ ਵੀ ਬਦਲੋ

-ਸ਼ਿੰਦਰ ਮਾਹਲ, ਲੈਸਟਰ, ਯੂ.ਕੇ.-

ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਦੁਨੀਆਂ ਦੀਆਂ ਬਹਾਦਰ ਕੌਮਾਂ ਚੋਂ ਇੱਕ ਕੌਮ ਹੈ ਅਤੇ ਬਹੁਤ ਸਾਰੇ ਹੀ ਨਹੀਂ ਬਲਕਿ ਹਰ ਵਰਗ ਦੇ ਪੰਜਾਬੀ, ਕੀ ਨੌਜਵਾਨ ਅਤੇ ਕੀ ਅੱਧਖੜ ਅਤੇ ਕੀ ਬਜ਼ੁਰਗ, ਬਹੁਤ ਮਾਣ ਨਾਲ ਪੰਜਾਬੀ ਹੋਣ ਦਾ ਮਾਣ ਮੱਤਾ ਦਾਅਵਾ ਕਰਦੇ ਹਨਖਾਸ ਕਰ ਪ੍ਰਦੇਸਾਂ ਵਿੱਚ ਰਹਿਣ ਵਾਲੇ ਪੰਜਾਬੀ ਮੂਲ ਦੇ ਪੰਜਾਬੀਇਸ ਦਾਅਵੇ ਨੂੰ ਹੀ ਭਾਰਤੀ ਖਾਸ ਕਰ ਪੰਜਾਬੀ ਸਿਆਸਤ ਅਤੇ ਹਕੂਮਤ ਨੇ ਹਰ ਕੋਨੇ ਤੋਂ ਆਪਣੇ ਹਿੱਤਾਂ ਲਈ, ਹਰ ਪੁੱਠੇ ਸਿੱਧੇ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕੀਤੀ ਹੈ ਅਤੇ ਬਹੁਤ ਹੱਦ ਤੱਕ ਕਾਮਯਾਬ ਵੀ ਹੋਏਇਹਨਾਂ ਸਤਰਾਂ ਵਿੱਚ ਅਸੀਂ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਵਾਸੀ ਪੰਜਾਬੀਆਂ ਦੀ ਸੋਚ ਦਾ ਮੌਜੂਦਾ ਪੰਜਾਬ ਤੇ ਜਾਂ ਵਿਦੇਸ਼ਾਂ ਵਿੱਚ ਵੱਚ ਗਏ ਪੰਜਾਬਾਂਕੀ ਅਸਰ ਪਿਆ ਹੈ ਜਾਂ ਪੈ ਰਿਹਾ ਹੈ

ਸਮਾਂ ਬਦਲ ਗਿਆ ਪੰਜਾਬੀ ਸੁਭਾਓ ਨਾ ਬਦਲਿਆ

ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਕਿ ਪੰਜਾਬੀ ਆਪਣੇ ਫ਼ਰਾਖ਼ ਦਿਲ ਸੁਭਾਅ ਕਾਰਨ ਸਾਰੀ ਦੁਨੀਆਂ ਵਿੱਚ ਹੀ ਸਤਿਕਾਰੇ ਜਾਂਦੇ ਹਨਪੰਜਾਬੀ ਤਰੱਕੀ ਪਸੰਦ ਕੌਮ ਹੈਦੂਜੀਆਂ ਕੌਮਾਂ ਦੇ ਲੋਕਾਂ ਦੀ ਜਾਂ ਆਪਣੇ ਆਲੇ ਦੁਆਲੇ ਦੀ ਤਰੱਕੀ ਵਿੱਚ ਬਣਦਾ ਯੋਗਦਾਨ ਪਾਉਣਾ ਇਹਨਾਂ ਦੇ ਸੁਭਾਅ ਦਾ ਇੱਕ ਅਹਿਮ ਖ਼ਾਸਾ ਹੈਪਰ ਇਸ ਵਿੱਚ ਨਿਰੋਲ ਸ਼ਰਧਾ ਪੂਰਕ ਸੇਵਾ ਦੇ ਨਾਲ ਨਾਲ ਬੱਲੇ ਬੱਲੇਜਾਂ ਜ਼ਾਤੀ ਹਾਉਮੈਂ ਦਾ ਅਹਿਮ ਪਰ ਅਕਸਰ ਲੁਕਿਆ ਅੰਸ਼ ਹਮੇਸ਼ਾ ਮੌਜੂਦ ਰਿਹਾ ਹੈ ਅਤੇ ਇਹ ਮੌਜੂਦਾ ਧਾਰਮਿਕ ਵਿਰਤੀ ਵਾਲੇ ਪ੍ਰਚਾਰਕਾਂ ਸੰਤ ਮਹਾਤਮਾਵਾਂ ਵਿੱਚ ਵੀ ਪਾਇਆ ਜਾਂਦਾ ਹੈਇਹ ਵੀ ਇੱਕ ਲੰਬਾ ਚੌੜਾ ਵਿਸ਼ਾ ਹੈ ਕਿ ਇਹਨਾਂ ਲੋਕਾਂ ਨੇ ਪੰਜਾਬੀਆਂ ਦੇ ਇੱਕ ਭੋਲੇ ਭਾਲੇ ਅਤੇ ਬਹੁਤ ਵੱਡੇ ਵਰਗ ਨੂੰ ਗੁਮਰਾਹ ਕਰਕੇ ਕਿਵੇਂ ਮਗਰ ਲਾਇਆ ਅਤੇ ਆਪਣੀ ਤੂਤੀ ਬਜਾਈ ਕਿਸੇ ਤੋਂ ਲੁਕਿਆ ਨਹੀਂ ਹੈ

ਬੱਲੇ ਪੰਜਾਬੀਓ”, “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ”, ‘ਪੰਜਾਬੀਆਂ ਦੀ ਦੁਨੀਆਂ ਤੇ ਸਰਦਾਰੀ’, ਵਰਗੇ ਅਖੌਤੀ ਮੁਹਾਵਰਿਆਂ ਦੀ ਰਾਜਨੀਤਕ ਵਰਤੋਂ ਨੇ ਆਪਣੇ ਕਮਾਲ ਖੂਬ ਦਿਖਾਏ ਹਨਜੱਟ ਤਾਂ ਸੁਹਾਗੇ ਤੇ ਚੜ੍ਹਿਆਂ ਮਾਨ ਨ੍ਹੀਂ ਹੁੰਦਾਵਰਗੇ ਮੁਹਾਵਰਿਆਂ ਨੇ ਇੱਕ ਖਾਸ ਵਰਗ ਦੇ ਪੰਜਾਬੀਆਂ ਦੀ ਇੱਕ ਵਿਲੱਖਣ ਸੋਚ ਨੂੰ ਖੂਬ ਪੱਠੇ ਪਾਏ ਤੇ ਦੂਜੀਆਂ ਬ੍ਰਾਦਰੀਆਂ ਨੂੰ ਗੁੱਸਾ ਵੀ ਚਾੜ੍ਹਿਆਜਿਵੇਂ ਉੱਪਰ ਕਿਹਾ ਹੈ ਕਿ ਪੰਜਾਬੀਆਂ ਦੇ ਸੁਭਾਅ ਵਿੱਚ ਲੁਕਵੇਂ ਖੁਦਗ਼ਰਜ਼ਅੰਸ਼ ਨੇ ਬਹੁਤ ਮਾਰੂ ਰੋਲ ਨਿਭਾਇਆ ਹੈ ਅਤੇ ਬਹੁਤੀ ਵਾਰੀ ਸਥਿਤੀ ਨੂੰ ਖਤਰਨਾਕ ਮੋੜ ਤੇ ਵੀ ਪਹੁੰਚਾਇਆ ਹੈ

ਖੁਦ ਦੀ ਬੱਲੇ ਬੱਲੇਦੀ ਲਾਲਸਾ ਅੱਜ ਵੀ ਮੂੰਹ ਚੜ੍ਹ ਬੋਲ ਰਹੀ ਹੈਪੰਜਾਬ ਚ ਕਬੱਡੀ ਦੇ ਦਸ ਦਸ ਅੰਤਰਰਾਸ਼ਟਰੀ ਟੂਰਨਾਮੈਂਟ ਹੋ ਰਹੇ ਹਨ ਜਦ ਕਿ ਏਸ਼ੀਆਂ ਤੋਂ ਬਾਹਰ ਕਬੱਡੀ ਦੀ ਕੋਈ ਪੁੱਛ ਪ੍ਰਤੀਤ ਹੀ ਨਹੀਂ ਹੈਜਿਹੜਾ ਵੀ ਚਾਰ ਪੈਸੇ ਜੋੜ ਲੈਂਦਾ ਹੈ ਪੰਜਾਬ ਜਾਕੇ ਅੰਤਰਰਾਸ਼ਟਰੀ ਟੂਰਨਾਮੈਂਟ ਰਚਾ ਲੈਂਦਾ ਹੈ ਤੇ ਸਮੇਂ ਦੇ ਲੀਡਰਾਂ ਨਾਲ ਭਾਈਵਾਲੀ ਗੰਢਣ ਜਾਂ ਗੰਢੀ ਹੋਈ ਨੂੰ ਪਕਿਆਉਣ ਲਈ ਇਨਾਮ ਵੰਡ ਤੇ ਮੁੱਖ ਮਹਿਮਾਨ ਸੱਦ ਲੈਂਦਾ ਹੈਪੰਜਾਬ ਦੇ ਪਿੰਡਾਂ ਵਿੱਚਲੇ ਗੰਦ ਦਾ, ਸਕੂਲਾਂ ਦੀ ਨਿੱਘਰਦੀ ਹਾਲਤ ਦਾ, ਹੱਸਪਤਾਲਾਂ ਵਿੱਚ ਵਰਤੀਂਦੀਆਂ ਨਕਲੀਆਂ ਦਵਾਈਆਂ ਦਾ, ਹਵਾ ਚ ਫੈਲੇ ਪ੍ਰਦੂਸ਼ਣ ਦਾ, ਪੰਜਾਬ ਚ ਵਧਦੇ ਖਤਰਨਾਕ ਪੱਧਰ ਤੇ ਵਧਦੀਆਂ ਅਪ੍ਰਾਧਿਕ ਵਾਰਦਾਤਾਂ ਦਾ, ਪੰਜਾਬੀ ਬੋਲੀ ਦੇ ਹੋ ਰਹੇ ਸੋਸ਼ਣ ਦਾ, ਹਿਮਾਚਲ ਤੇ ਰਾਜਸਥਾਨ ਵਾਂਗ ਪੰਜਾਬ ਚ ਆਕੇ ਜਇਦਾਦਾਂ ਖ੍ਰੀਦਣ ਤੇ ਰੋਕ ਲਾਉਣ ਦਾ, ਜਰਾਇਮ ਪੇਸ਼ਾ ਲੋਕਾਂ ਦੇ ਪੰਜਾਬ ਚ ਦਾਖਲੇ ਦਾ, ਮੋੜ ਮੋੜ ਤੇ ਖੁਲ੍ਹੇ ਠੇਕਿਆਂ ਦਾ, ਸਰਕਾਰੀ ਸ਼ਹਿ ਤੇ ਹੋ ਰਹੇ ਨਸ਼ਿਆਂ ਦੇ ਖੁਲ੍ਹੇ ਵਪਾਰ ਦਾ ਕਿਸੇ ਨੂੰ ਭੋਰਾ ਵੀ ਫਿਕਰ ਨਹੀਂ ਹੈਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਦੁਨੀਆਂ ਵਿੱਚ ਐਵਰੈਸਟ ਚੋਟੀ ਵਾਂਗ ਖੜ੍ਹੀਆਂ ਹਨਪਰ ਇਹਨਾਂ ਨੂੰ ਵੀ ਸਮੇਂ ਸਮੇਂ ਸਿਰ ਲੋੜ ਮੁਤਾਬਿਕ ਸਿੱਖਾਂ ਦੀਆਂ ਕੁਰਬਾਨੀਆਂਅਤੇ ਪੰਜਾਬੀਆਂ ਦੀਆਂ ਕੁਬਾਨੀਆਂਦੇ ਵਰਗਾਂ ਵਿੱਚ ਵੰਡ ਲਿਆ ਜਾਂਦਾ ਰਿਹਾ ਹੈ ਤੇ ਸਿਲਸਿਲਾ ਅਜੇ ਵੀ ਜਾਰੀ ਹੈਮੋਜੂਦਾ ਸਮੇਂ ਦੇ ਸੰਤਾਪ, ਜੋ ਬਹੁਤ ਹੀ ਗਹਿਰ ਗੰਭੀਰ ਵਿਸ਼ਾ ਹੈ, ਵਿੱਚ ਵੀ ਪੰਜਾਬੀ ਸੁਭਾਅਦਾ ਬਹੁਤ ਅਹਿਮ ਰੋਲ ਹੈ ਅਤੇ ਹੁਸ਼ਿਆਰ ਆਗੂ ਜਮਾਤਇਸਨੂੰ ਆਪਣੇ ਫਾਇਦੇ ਲਈ ਆਪਣੇ ਹੱਕ ਚ ਵਰਤਣ ਚ ਪੂਰੀ ਕਾਮਯਾਬ ਹੁੰਦੀ ਰਹੀ ਹੈਜਿਸ ਵਿੱਚ ਅਨਪੜ੍ਹਤਾ ਨੇ ਵੀ ਬਣਦਾ ਯੋਗਦਾਨ ਪਾਇਆ ਹੈ

ਦੂਰ-ਅੰਦੇਸ਼ੀ ਅਤੇ ਸੁਹਿਰਦਤਾ ਦੀ ਘਾਟ

ਵਿਸ਼ਾ ਬਹੁਤ ਗੰਭੀਰ ਹੋਣ ਕਰਕੇ ਕਈ ਵਿਸ਼ੇ ਵਿੱਚੋ ਵਿੱਚ ਸਿਰ ਚੁੱਕ ਰਹੇ ਹਨਕੁੱਝ ਵੀ ਹੋਵੇ ਪ੍ਰਵਾਸੀ ਪੰਜਾਬੀਆਂ ਦੇ ਤਰੱਕੀ ਪਸੰਦ ਸੁਭਾਅ ਨੇ ਅੱਜ ਦੇ ਪੰਜਾਬ ਦਾ ਹੁਲੀਆ ਹੀ ਬਦਲ ਕੇ ਰੱਖ ਦਿੱਤਾ ਹੈਕੁੱਝ ਸੂਝਵਾਨ ਅਤੇ ਪਾਰਖੂ ਦਿਮਾਗ ਅਤੇ ਸੁਹਿਰਦ ਸੋਚ ਵਾਲੇ ਇਸਨੂੰ ਨਕਸ਼ਾ ਵਿਗਾੜਨਦਾ ਨਾਮ ਵੀ ਦੇ ਰਹੇ ਹਨਉਹਨਾਂ ਦਾ ਅਕਸਰ ਸੰਕੇਤ ਲੋਕਾਂ ਚ ਪੈਸੇ ਦੇ ਲਾਲਚ ਦਾ ਪਸਾਰ ਅਤੇ ਪੰਜਾਬ ਚ ਵਧੀਆਂ ਕੀਮਤਾਂ ਵੱਲ੍ਹ ਹੁੰਦਾ ਹੈਕਿਉਂਕਿ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਹੁਤ ਸਮਾਂ ਪਹਿਲਾਂ ਤੋਂ ਹੀ, ਜਾਂ ਕਹਿ ਲਈਏ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਤੋਂ ਹੀ ਸੁਹਿਰਦ ਅਤੇ ਦੂਰ ਅੰਦੇਸ਼ੀ ਵਾਲੇ ਆਗੂ ਨਹੀਂ ਮਿਲੇ ਜੋ ਆਪਣੇ ਆਪ ਵਿੱਚ ਇੱਕ ਸੰਤਾਪ ਹੈਮਹਾਰਾਜਾ ਖੁਦ ਬਹੁਤ ਪੜ੍ਹਿਆ ਲਿਖਿਆ ਨਾ ਹੋਣ ਕਾਰਨ ਸਹੀ ਮਾਅਨਿਆਂ ਚ ਪੰਜਾਬ ਨੂੰ ਉਹ ਕੁੱਝ ਨਾ ਦੇ ਸਕਿਆ ਜੋ ਉਹ ਦੇ ਸਕਦਾ ਸੀਪੰਜਾਬੀ ਭਾਸ਼ਾ ਪ੍ਰਤੀ ਉਸਦੀ ਉਦਾਸੀਨਤਾ ਅਹਿਮ ਮਿਸਾਲ ਕਹੀ ਜਾ ਸਕਦੀ ਹੈਅਤੇ ਜਿਹੜੇ ਕੁੱਝ ਰੋਸ਼ਨ ਦਿਮਾਗ਼ਾਂ ਨੇ ਅਕਲ ਦੀ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਉਹ ਵੀ ਠੱਗ ਟੋਲਿਆਂਨੇ ਊਈਂ ਰੋਲ ਕੇ ਰੱਖ ਦਿੱਤੇ ਜਾਂ ਅਣਸੁਣੇ ਅਤੇ ਅਣਗੌਲ਼ੇ ਰਹਿ ਜਾਣ ਦੇ ਝੋਰੇ ਨੇ ਉਨ੍ਹਾਂ ਨੂੰ ਵੈਸੇ ਹੀ ਸ਼ਕਤੀ ਜਾਂ ਪ੍ਰਭਾਵ ਹੀਣ ਕਰਤਾਜੇ ਕੋਈ ਆਪਣੇ ਬਲਬੂਤੇ ਹਿੰਤ ਕਰਕੇ ਉੱਠਿਆ ਵੀ ਉਸ ਨੂੰ ਸੱਤਾ ਦੇ ਕਾਬਜ਼ ਲੋਕਾਂ ਜਾਂ ਹਾਕਮਾਂ ਨੇ ਭਰਮਾ ਕੇ ਆਪਣਾ ਹੱਥ ਠੋਕਾ ਬਣਾ ਲਿਆਜ਼ੋਰਾਵਰਾਂ ਦਾ ਸੱਤੀਂ ਬੀਹੀਂ ਸੌਵਾਲੀ ਕਹਾਵਤ ਅੱਜ ਵੀ ਦਨਦਨਾਉਂਦੀ ਫਿਰਦੀ ਹੈਇਸ ਕਾਰਜ ਵਿੱਚ ਵੀ ਪੰਜਾਬੀਆਂ ਦੇ ਵਿਲੱਖਣ ਸੁਭਾਅਨੇ ਅਹਿਮ ਰੋਲ ਅਦਾ ਕੀਤਾਲੋਕ-ਪ੍ਰਿਆ ਉਹਨਾਂ ਆਗੂਆਂ ਨੇ ਆਪਣੀ ਹੀ ਰੀੜ੍ਹ ਦੀ ਹੱਡੀਨਾਲ ਦਗ਼ਾ ਕਮਾਇਆ

ਪੰਜਾਬ ਅਤੇ ਦਿੱਲੀ ਤਖਤ

ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੇਂਦਰ ਜਾਂ ਦਿੱਲੀ ਤਖ਼ਤ ਕਦੇ ਵੀ, ਕਿਸੇ ਤਰਾਂ ਵੀ  ਪੰਜਾਬ ਲਈ ਸੁਹਿਰਦ ਨਹੀਂ ਰਿਹਾਕੇਂਦਰ ਲਈ ਪੰਜਾਬ ਹਮੇਸ਼ਾ ਹੀ ਹਊਆ ਬਣਿਆ ਰਿਹਾਇਸ ਗੱਲ, ਤਖਤ ਦੀਆਂ ਕੋਝੀਆਂ ਚਾਲਾਂ, ਨੂੰ ਪਹਿਲੇ ਅਤੇ ਮੌਜੂਦਾ ਸਮੇਂ ਦੇ ਹਾਕਮ ਕਦੇ ਵੀ ਨਾ ਸਮਝ ਸਕੇਜੇ ਸਮਝ ਸਕੇ ਤਾਂ ਉਹਨਾਂ ਦੀ ਗਿੱਦੜ ਸੋਚ ਕਦੇ ਵੀ ਕੋਈ ਜ਼ੁਅੱਰਤ ਨਾ ਕਰ ਸਕੀਨਹੀਂ ਤਾਂ ਕੋਈ ਹੋਰ ਕਾਰਨ ਨਹੀਂ ਸੀ ਕਿ ਪੰਜਾਬ ਦੀ ਏਨੀ ਬਰਬਾਦੀ ਹੁੰਦੀਦਿੱਲੀ ਦਾ ਤਖ਼ਤ ਅਮਰੀਕਾ ਦੀ ਖੁਫੀਆ ਅਜੰਸੀ ਸੀ.ਆਈ.ਏ ਨਾਲੋਂ ਕਿਸੇ ਵੀ ਤਰਾਂ ਘੱਟ ਨਹੀਂ ਰਿਹਾ ਜਿਸਨੇ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿੱਚ ਲਹੂ ਦੀਆਂ ਨਹਿਰਾਂ ਵਹਾਉਣ ਵਿੱਚ ਗਾਡੀ ਰੋਲ ਦਾ ਕੀਤਾ ਇਤਿਹਾਸ ਗਵਾਹ ਹੈ ਸ਼ੈਤਾਨ ਚਾਚੇ ਨਹਿਰੂਨੇ ਪਰਤਾਪ ਸਿੰਘ ਕੈਰੋਂ ਦੇ ਵਿਲੱਖਣ ਪੰਜਾਬੀ ਖੂਨ ਦੇ ਸੁਭਾਅ ਨੂੰ ਕਿਵੇਂ ਵਰਤਿਆ ਅਤੇ ਪਿੱਠ ਤੇ ਥਾਪੀ ਦੇ ਕੇ ਕੰਮ ਲਿਆਮਾਸਟਰ ਤਾਰਾ ਸਿੰਘ ਦੀ ਉਸਾਰੂ ਅਤੇ ਫ਼ਰਾਖ਼ ਦਿਲ ਸੋਚਤੋਂ ਪੰਜਾਬੀ ਅਤੇ ਸਿੱਖ ਇਤਿਹਾਸ ਦੇ ਵਿਦਿਆਰਥੀ ਭਲੀ ਭਾਂਤ ਜਾਣੂੰ ਹਨਪਿੱਛੇ ਜਹੇ ਹਾਕਮ ਜਮਾਤ ਨੇ ਸਮਾਜਕ ਪਾੜ ਨੂੰ ਹੋਰ ਡੂੰਘਾ ਕਰਨ ਲਈ ਕਈ ਹੋਰ ਨੀਵੀਆਂ ਜਾਤੀਆਂ ਨੂੰ ਵਿਸ਼ੇਸ਼ ਹੱਕਦੇ ਨਾਹਰੇ ਤਹਿਤ ਆਪਣੀ ਸੋਚ ਦੀ ਬਿੱਲੀ ਅਸਲੋਂ ਹੀ ਥੈਲਿਓਂ ਬਾਹਰ ਕੱਢ ਕੇ ਆਪਣੇ ਵੋਟ ਖਾਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਨਵੀ ਸਕੀਮ ਘੜੀ ਤੇ ਲਾਗੂ ਕਰ ਮਾਰੀਇਸ ਤਖ਼ਤ ਦੀਆਂ ਕੋਝੀਆਂ ਤੇ ਕੂੜ ਚਾਲਾਂ ਅਜੇ ਵੀ ਨਿਰੰਤਰ ਜਾਰੀ ਨੇ ਤੇ ਨੇੜਲੇ ਭਵਿੱਖ ਵਿੱਚ ਇਹਨਾਂ ਦਾ ਕਿਤੇ ਅੰਤ ਨਹੀਂ ਦਿਸਦਾ

ਪ੍ਰਵਾਸੀ ਪੰਜਾਬੀ ਚੋਗਾ

ਪੰਜਾਬ ਵਿੱਚ ਕੁੱਝ ਅਮਨ ਸ਼ਾਂਤੀ ਹੁੰਦਿਆਂ ਹੀ ਪੰਜਾਬੀਆਂ ਦਾ ਵਿਲੱਖਣ ਸੁਭਾਅਫਿਰ ਤੋਂ ਸਿਰ ਚੁੱਕਣ ਲੱਗ ਪਿਆਇਸ ਵਿੱਚ ਪਰਵਾਸੀ ਪੰਜਾਬੀਆਂ ਨੇ ਵੀ ਸੁਭਾਅ ਮੁਤਾਬਿਕ ਕਿਸੇ ਤੋਂ ਪਿੱਛੇ ਰਹਿ ਜਾਣ ਦੀ ਗੱਲ ਨਾ ਸਹਾਰਦਿਆਂ ਹੋਇਆ ਆਪਣਾ ਝੰਡਾ ਬੁਲੰਦ ਕਰਨ ਤੇ ਰੱਖਣ ਵਿੱਚ ਆਵਾਜ਼ ਉੱਚੀ ਕੀਤੀਕਿਉਂਕਿ, ਜਿਵੇਂ ਉੱਪਰ ਜ਼ਿਕਰ ਕੀਤਾ ਹੈ, ਕੇਂਦਰ ਦਾ ਜੂਠਾ ਖਾਣ ਵਾਲੀ ਪੰਜਾਬ ਦੀ ਹਾਕਮ ਜਮਾਤ ਵੀ ਆਪਣਾ ਉੱਲੂ ਸਿੱਧਾ ਕਰਨ ਲਈ ਬੱਲੇ ਪੰਜਾਬੀਓਵਾਲਾ ਆਪਣਾ ਡੌਰੂ ਸਮੇਂ ਸਮੇਂ ਖੂਬ ਖੜਕਾਉਂਦੀ ਰਹੀ ਹੈ ਜਿਸਦੀ ਅਵਾਜ਼ ਤੇ ਬਹੁਤ ਸਾਰੇ ਪ੍ਰਵਾਸੀ ਨੱਚ ਉੱਠਦੇ ਹਨਵਿਲੱਖਣ ਪੰਜਾਬੀ ਸੁਭਾਅਆਪਣੇ ਕੰਨ ਖੜ੍ਹੇ ਕਰ ਲੈਂਦਾ ਹੈ ਬੱਸ ਫੇਰ ਜਾ ਰਲਦਾ ਹੈ ਓਸੇ ਅਮੁੱਕ ਦੌੜ ਵਿੱਚ ਜਿਸਦਾ ਅੰਤ ਚਿੰਨ੍ਹ (ਫਿਨਿਸ਼ਿੰਗ ਪੁਆਇੰਟ) ਕਿਤੇ ਵੀ ਨਹੀਂ ਹੁੰਦਾਇਹ ਦੌੜ ਕਈ ਦਹਾਕਿਆਂ ਤੋਂ ਜਾਰੀ ਹੈ

ਅਗਰ ਪੰਜਾਬ ਸਰਕਾਰਾਂ ਪ੍ਰਵਾਸੀਆਂ ਲਈ ਦਿਲੋਂ ਸੁਹਿਰਦ ਹਨ ਤਾਂ ਉਹਨਾਂ ਨੂੰ ਪੰਜਾਬੀਆਂ ਕਦਰ ਦੇ ਨਾਲ ਨਾਲ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਵੱਲ੍ਹ ਵੀ ਧਿਆਨ ਦੇਣਾ ਚਾਹੀਦਾ ਹੈਮੌਜੂਦਾ ਪਿਛਲੀਆਂ ਸਰਕਾਰਾਂ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਜੇਬ੍ਹਾਂ ਚੋਂ ਪੈਸੇ ਕਢਾਉਣ ਲਈ ਤਰਾਂ ਤਰਾਂ ਦੇ ਲਾਰੇ ਲਾਏ, ਢੌਂਗ ਰਚਾਏ ਗਏ, ਤਰਾਂ ਤਰਾਂ ਦੇ ਪ੍ਰਵਾਸੀ ਚੋਗੇ ਪਾਏ ਗਏ ਜਿਨ੍ਹਾਂ ਬਾਰੇ ਪੜ੍ਹਨ ਲਿਖਣ ਵਾਲੇ ਪੰਜਾਬੀਆਂ ਨੂੰ ਭਲੀ ਭਾਂਤ ਜਾਣਕਾਰੀ ਹੈਪਰ ਅੱਜ ਦੀ ਤਰੀਕ ਵਿੱਚ ਵੀ ਅਸਲੀਅਤ ਤਾਂ ਇਹ ਹੈ ਕਿ ਪੰਜਾਬ ਲਾਠੀ ਵਾਲੇ ਦੀ ਹੀ ਮੱਝਹੈਪਾਠਕ ਰੋਜ਼ ਸੁਰਖੀਆਂ ਚ ਪੜ੍ਹਦੇ ਹਨ ਕਿ ਕਿੰਨੇ ਪ੍ਰਵਾਸੀਆਂ ਨਾਲ ਧੋਖੇ ਹੋਏ ਅਤੇ ਪੰਜਾਬ ਚ ਕਿੰਨੇ ਪ੍ਰਵਾਸੀ ਪੰਜਾਬੀ ਕਤਲ ਹੋਏ ਕੀ ਕਿਸੇ ਸਰਕਾਰ ਨੇ ਕਦੇ ਕੋਈ ਮੁਆਫੀ ਮੰਗੀ ? ਜਾਂ ਕੋਈ ਕੇਸ ਆਪਣੇ ਆਪ ਸੁਲਝਾਉਣ ਦਾ ਯਤਨ ਕੀਤਾ? ਕੀ ਕਦੇ ਦਫਤਰਾਂ ਵਿੱਚ ਪ੍ਰਵਾਸੀ ਪੰਜਾਬੀਆਂ ਨੂੰ ਬਿਨਾਂ ਵੱਢੀ ਦਿੱਤਿਆਂ ਜਾਂ ਸਿਫਾਰਸ਼ ਕੀਤਿਆਂ ਕੋਈ ਇਨਸਾਫ ਮਿਲਿਆ? ਅਜਿਹੇ ਬਹੁਤ ਸਾਰੇ ਹੋਰ ਹੋਰ ਸਵਾਲ ਹਨ ਜੋ ਕਿ ਪ੍ਰੇਸ਼ਾਨ ਪ੍ਰਵਾਸੀ ਪੰਜਾਬੀਆਂ ਦੀਆਂ ਸੋਚਾਂ ਵਿੱਚ ਨਿਤਾ ਪ੍ਰਤੀ ਸੁਨਾਮੀ ਤੂਫਾਨ ਬਣਕੇ ਉੱਭਰਦੇ ਰਹਿੰਦੇ ਹਨ

ਪੰਜਾਬੀ ਥਿੰਕ ਟੈਂਕ ਸਮੇਂ ਦੀ ਜ਼ਰੂਰਤ

ਪੰਜਾਬੀ ਸੋਚ ਹੁਣ ਵਿਕਾਊ ਸੋਚ ਵੀ ਬਣਦੀ ਜਾ ਰਹੀ ਹੈ, ਫੀਸ ਦਿਓ ਤੇ ਕੰਮ ਕਰਾਓ ਭਾਵੇਂ ਉਹ ਪੰਚਾਇਤ ਦਾ ਕੰਮ ਹੈ ਜਾਂ ਪਿੰਡ ਦੇ ਗੁਰਦਵਾਰੇ ਦਾ, ਧਰਮਸ਼ਾਲਾ ਲਈ ਗ੍ਰਾਂਟ ਲੈਣੀਂ ਹੈ ਜਾਂ ਸਕੂਲ ਲਈਪੰਜਾਬ ਦੇ ਸੁਨਹਿਰੇ ਭਵਿੱਖ ਲਈ ਕੋਈ ਸੁਹਿਰਦ ਥਿੰਕ ਟੈਂਕਨਹੀਂ ਹੈਨਾ ਹੀ ਪੰਜਾਬ ਵਿੱਚ ਅਤੇ ਨਾ ਹੀ ਵਿਦੇਸ਼ਾਂ ਵਿੱਚਪ੍ਰਵਾਸੀ ਪੰਜਾਬੀਆਂ ਨੇ ਵੀ ਦਿੱਲੀ ਤਖ਼ਤ ਦੀ ਚਾਲ ਅਤੇ ਖ਼ੁਸ਼ਨਸੀਬੀ ਮੁਤਾਬਿਕ, ਪਹਿਲਾਂ ਆਪਣੇ ਆਪ ਨੂੰ ਧਰਮਾਂ, ਮਜ਼੍ਹਬਾਂ, ਫਿਰ ਜ਼ਾਤਾਂ ਪਾਤਾਂ ਅਤੇ ਅਨੇਕਾਂ ਸ਼੍ਰੇਣੀਆਂ ਵਿੱਚ ਵੰਡ ਲਿਆ ਹੈਉਸਤੋਂ ਬਾਅਦ ਅਗਰ ਕੁੱਝ ਬਚ ਗਿਆ ਤਾਂ ਉਸਨੂੰ ਰਾਜਨੀਤਕ ਪਾਰਟੀਆਂ ਦੇ ਅਧਾਰ ਤੇ, ਫੇਰ ਸਿੱਖ ਅਤੇ ਕਬੱਡੀ ਫੈਡਰੇਸ਼ਨਾਂ ਦੇ ਅਧਾਰ ਤੇ ਵੰਡ ਲਿਆ ਗਿਆਪੰਜਾਬੀਆਂ ਦਾ ਇਹ ਵਿਲੱਖਣ ਸੁਭਾਅਹਿੰਦੋਸਤਾਨ ਅਤੇ ਖ਼ਾਸ ਕਰ ਪੰਜਾਬ ਦੀ ਹਾਕਮ ਅਤੇ ਆਗੂ ਜਮਾਤ ਨੂੰ ਹਰ ਤਰਾਂ ਹੀ ਮਾਫਕ ਬੈਠਦਾ ਹੈਇਹ ਆਗੂ ਗਾਹੇ ਬਗਾਹੇ ਵਿਦੇਸ਼ਾਂ ਦੀਆਂ ਸੈਰਾਂ ਕਰ ਜਾਂਦੇ ਹਨ, ਪੰਜਾਬ ਦੀ ਪਿੰਡਾ ਲੂੰਹਦੀ ਰੋਹੀ ਤੋਂ ਨਾਲੇ ਸਰੀਰ ਨੂੰ ਅਰਾਮ ਦੁਆ ਜਾਂਦੇ ਹਨ ਨਾਲੇ ਗਲਾਂ ਚ ਹਾਰ ਪੁਆ ਕੇ ਪਾਰਟੀ ਅਤੇ ਨਿੱਜ ਲਈ ਚੰਦਾ ਲੈ ਜਾਂਦੇ ਹਨਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸਲਾਰਿਆਂ, ਭਰੋਸਿਆਂ, ਬਿਆਨਾਂ ਨਾਲ ਪ੍ਰਵਾਸੀ ਪੰਜਾਬੀਆਂ ਨੂੰ ਮਾਲ ਮਾਲ ਕਰਕੇ ਮੁੜ ਦਰਸ਼ਨ ਤਾਂ ਕੀ ਦੇਣੇ ਟੈਲੀਫੋਨ ਤੇ ਵੀ ਸਿੱਧੇ ਮੂੰਹ ਗੱਲ ਨਹੀਂ ਕਰਦੇਇਹ ਮੈਂ ਨਹੀਂ ਕਹਿੰਦਾ ਤੁਹਾਡਾ ਦਿਲ ਕਹਿ ਰਿਹਾ ਹੈ, ਤੁਹਾਡਾ ਜਾਤੀ ਤਜਰਬਾ ਬੋਲ ਕੇ ਦੱਸ ਰਿਹਾ ਹੈ ਜੋ ਤੁਹਾਨੂੰ ਪੱਛ ਵੀ ਰਿਹਾ ਹੈ

ਗੱਲ ਚੱਲੀ ਸੀ ਥਿੰਕ ਟੈਂਕਦੀਇਸ ਹੈਰਾਨ ਕਰਨ ਵਾਲੀ ਟਰਮ ਦਾ ਭਾਵ ਤਾਂ ਬੁੱਧੀਜੀਵੀ ਵਰਗ ਚੰਗੀ ਤਰਾਂ ਸਮਝਦਾ ਹੈ ਪਰ ਜਿਨ੍ਹਾਂ ਇਹ ਸ਼ਬਦ ਨਹੀਂ ਸੁਣਿਆਂ ਉਹਨਾਂ ਦੇ ਗਿਆਤ ਲਈ ਕਿ ਕੁੱਝ ਰੌਸ਼ਨ ਅਤੇ ਪਾਰਦਰਸ਼ੀ ਦਿਮਾਗਜੋ ਭਵਿੱਖਤ ਸਮੱਸਿਆਵਾਂ ਨੂੰ ਪਛਾਣ ਕੇ ਲੋਕ ਭਲਾਈ ਦਾ ਨਿਰਣਾ ਕਰ ਸਕਣਇਹ ਸਮੱਸਿਆ ਕਿਸੇ ਵੀ ਖੇਤਰ ਦੀ ਹੋ ਸਕਦੀ ਹੈ ਜਿਵੇਂ ਕਿ ਸਿਹਤ ਸਬੰਧੀ, ਸੱਭਿਆਚਾਰਕ, ਵਿੱਦਿਅਕ, ਕਨੂੰਨੀ ਜਾਂ ਵੱਡੇ ਪੱਧਰ ਤੇ ਕਹਿ ਲਈਏ ਕਿ ਸਮਾਜਕ, ਆਰਥਿਕ, ਵਿਗਿਆਨਕ ਜਾਂ ਧਾਰਮਿਕਪੰਜਾਬ ਵਿੱਚ ਪਿਛਲੇ ਸਮਿਆਂ ਵਿੱਚ ਬਣੀਆਂ ਐਨ.ਆਈ.ਆਰ ਸਭਾਵਾਂ ਦੀ ਕਾਰਗੁਜ਼ਾਰੀ ਜਾਂ ਸਫਲਤਾ ਤੋਂ ਬਹੁਤ ਸਾਰੇ ਪੰਜਾਬੀ ਭਲੀ ਭਾਂਤ ਜਾਣੂੰ ਹੀ ਹਨ ਦੁਹਰਾਉਣ ਦੀ ਲੋੜ ਨਹੀਂਖ਼ੈਰ! ਹੈਰਾਨੀ ਹੈ ਕਿ ਪ੍ਰਵਾਸੀ ਪੰਜਾਬੀ ਚਾਹੇ ਉਹ ਬ੍ਰਤਾਨੀਆਂ ਜਾਂ ਕਿਸੇ ਵੀ ਹੋਰ ਮੁਲਕ ਵਿੱਚ ਹਨ ਉਹ ਹੀ ਜਾਣਦੇ ਹਨ ਕਿ ਉਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਹਨਜਿਵੇਂ ਕਿ ਉੱਪਰ ਜ਼ਿਕਰ ਕੀਤਾ ਗਿਆ ਕਿ ਪੰਜਾਬੀਆਂ ਨੇ ਆਪਣੇ ਸੁਭਾਅ ਮੁਤਾਬਿਕ ਆਪਣੇ ਆਪ ਨੂੰ ਆਪੋ ਆਪਣੇ ਤੰਗ ਖੁੱਡਿਆਂ ਅੰਦਰ ਤਾਂ ਤਾੜ ਲਿਆ ਹੈ ਸ਼ਾਇਦ ਏਹੋ ਵਜ੍ਹਾ ਹੈ ਕਿ ਕਿਸੇ ਵੀ ਮੁਲਕ ਵਿੱਚ ਕੋਈ ਪੰਜਾਬੀ ਥਿੰਕ ਟੈਂਕਹੋਂਦ ਵਿੱਚ ਨਹੀਂ ਆ ਸਕਿਆਅਤੇ ਆ ਵੀ ਨਹੀਂ ਸਕਦਾਕਹਿਕੇ ਬਹੁਤ ਸਾਰੇ ਪੰਜਾਬੀ ਮੂਲ਼ੋਂ ਈ ਆਪਣੀ ਨਾਕਾਰਤਮਿਕ (ਨੈਗੇਟਿਵ) ਸੋਚ ਦਾ ਪ੍ਰਦਰਸ਼ਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ

ਪ੍ਰਵਾਸੀਆਂ ਦਾ ਸੰਮੇਲਨ

ਪੰਜਾਬ ਸਰਕਾਰ ਵਲੋਂ ਪਿਛਲੇ ਹਫਤੇ 5 ਅਤੇ 6 ਜਨਵਰੀ ਨੂੰ ਦੋ ਐਨ. ਆਈ. ਆਰ ਸਭਾਵਾਂ, ਚੰਡੀਗੜ੍ਹ ਅਤੇ ਜਲੰਧਰ ਵਿੱਚ ਕਰਾਈਆਂ ਗਈਆਂਇਹਨਾਂ ਬਾਰੇ ਚੁੰਝ ਚਰਚਾ ਹੁਣ ਆਉਣ ਵਾਲੇ ਅਖਬਾਰਾਂ ਦੀਆਂ ਸੁਰਖੀਆਂ ਬਣੇਗੀਕਿਉਂਕਿ ਇਹ ਸਰਕਾਰਾਂ ਦੇ ਰਾਜਨੀਕਤ ਹੱਥਕੰਡੇ (ਪੁਲੀਟੀਕਲ ਸਟੰਟ) ਹੁੰਦੇ ਹਨ ਅਤੇ ਸਾਰਿਆਂ ਨੂੰ ਇਹ ਮਾਫਕ ਨਹੀਂ ਬਹਿ ਸਕਦੇਜਿਨ੍ਹਾਂ ਨੂੰ ਇਹ ਚੋਗਾ ਨਸੀਬ ਹੋਿੲਆ ਉਹ ਤਾਰੀਫਾਂ ਦੇ ਪੁਲ ਬੰਨਣਗੇ ਅਤੇ ਜਿਹੜੇ ਵਿਚਾਰੇ ਵਾਂਝੇ ਰਹਿ ਗਏ ਉਹ ਵੀ ਆਪਣੀ ਭੜਾਸ ਆਪਣੇ ਤਰੀਕੇ ਨਾਲ ਕੱਢਣਗੇਕੁੱਝ ਵੀ ਹੋਵੇ ਅਜੇਹੇ ਸੰਮੇਲਨਾਂ ਨਾਲ, ਜੋ ਅਕਸਰ ਪ੍ਰਵਾਸੀ ਚੰਦੇ ਨਾਲ ਹੀ ਸਫ਼ਲ ਹੁੰਦੇ ਹਨ, ਕੁੱਝ ਵੀ ਸੌਰਨ ਦੇ ਇਮਕਾਨ ਨਜ਼ਰ ਨਹੀਂ ਆਉਣਗੇਪੰਜਾਬੀ ਆਗੂ ਆਪਣੇ ਵਿਲੱਖਣ ਸੁਭਾਅਹੱਥੋਂ ਮਜ਼ਬੂਰ ਹੈਜਨਵਰੀ ਦੇ ਅਖ਼ੀਰ ਤੋਂ ਪਹਿਲਾਂ ਪਹਿਲਾਂ ਹੀ ਇਹਨਾਂ ਸੰਮੇਲਨਾਂ ਗੱਲ ਆਈ ਗਈ ਹੋ ਨਿੱਬੜਨੀ ਹੈਵੈਸੇ ਵੀ ਹੁਣ ਬਹੁਤ ਸਾਰੇ ਪੰਜਾਬੀਆਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਹੀ ਗਿਆ ਹੈ ਕਿ ਐਨ.ਆਰ.ਆਈ ਦਾ ਭਾਵ ਉਹ ਨਹੀਂ ਜੋ ਸਰਕਾਰ ਦਾਅਵਾ ਕਰਦੀ ਹੈ ਜਾਂ ਸਰਕਾਰ ਹਮਾਇਤੀ ਲੋਕ ਸਮਝਦੇ ਹਨਬਹੁਤ ਸਾਰੇ ਪੰਜਾਬੀਆਂ ਲਈ ਐਨ.ਆਰ.ਆਈ ਦੇ ਅਰਥ ਹੁਣ ਬਦਲ ਕੇ ਨੌਟ ਰਿਕੁਆਰਿਡ ਇੰਡੀਅਨਜ਼ਰਹਿ ਗਏ ਹਨਭਾਵ ਇਹਨਾਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਹੈ ਦੂਜੇ ਸ਼ਬਦਾਂ ਚ ਇਹਨਾਂ ਦੀ ਇੱਥੇ ਹੁਣ ਕੋਈ ਪੁੱਛ ਪ੍ਰਤੀਤ ਨਹੀਂ ਰਹਿ ਗਈ

ਅਜੇ ਵੀ ਬਹੁਤ ਸਾਰੇ ਪ੍ਰਵਾਸੀ ਪੰਜਾਬੀ ਰਾਜਨੀਤਕ ਧਾਰਮਿਕ ਅਤੇ ਜਜ਼ਬਾਤੀ ਤੌਰ ਤੇ ਪੰਜਾਬ ਨਾਲ ਹੀ ਜੁੜੇ ਹੋਏ ਹਨਆਪਣੀ ਹੋਂਦ ਤੇ ਉਹ ਇਸ ਸਾਂਝ ਦਾ ਪ੍ਰਤੱਖ ਅਸਰ ਵੇਖਦੇ ਹਨਇਹੋ ਕਾਰਨ ਹੈ ਕਿ ਉਹ ਉੱਨਤ ਮੁਲਕਾਂ ਦੇ ਪਾਰਦਰਸ਼ੀ ਸਿਸਟਮ ਵਿੱਚ ਰਹਿੰਦੇ ਹੋਏ ਵੀ ਕਿਸੇ ਵੀ ਤਰਾਂ ਦਾ ਵੱਖਰਾ ਸੋਚ ਸਕਣ ਅਤੇ ਸੁਝਾਅ ਸਕਣ ਵਿੱਚ ਅਸਫਲ ਰਹਿੰਦੇ ਹਨਅੱਜ ਤੱਕ ਕੋਈ ਵੀ ਪ੍ਰਵਾਸੀ ਆਗੂ ਪੰਜਾਬੀ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਬਜਾਏ ਪੰਜਾਬੀ ਰਾਜਨੀਤੀ ਤੋਂ ਹੀ ਪ੍ਰਭਾਵਿਤ ਹੋਇਆ ਬੈਠਾ ਹੈ ਤੇ ਤੇ ਇਹ ਪ੍ਰਭਾਵ ਲਗਾਤਾਰ ਕਬੂਲਿਆ ਜਾ ਰਿਹਾ ਹੈਕਿਉਂਕਿ ਉਹਨਾਂ ਨੂੰ ਗੁੜ੍ਹਤੀ ਹੀ ਪੰਜਾਬੀ ਰਾਜਨੀਤੀ ਤੋਂ ਮਿਲੀ ਹੈਇਸ ਕਰਕੇ ਵੀ ਉਹਨਾਂ ਦੇ ਵੱਸ ਦੀ ਗੱਲ ਨਹੀਂ ਜਾਂ ਕਹਿ ਲਈਏ ਕਿ ਉਹ ਵੀ ਆਪਣੇ ਵਿਲਖਣ ਸੁਭਾਅਦੇ ਪ੍ਰਭਾਵ ਤੋਂ ਨਹੀਂ ਬਚ ਸਕੇਪੰਜਾਬ ਅਤੇ ਪੰਜਾਬ ਤੋਂ ਬਾਹਰ ਨਿਗਾਹ ਮਾਰ ਕੇ ਦੇਖ ਲਵੋ ਕਿ ਪੰਜਾਬੀ ਸਿਆਸਤ ਜਾਂ ਰਾਜਨੀਤੀ ਵਿੱਚ ਪੈਸੇ ਦਾ ਬੋਲਬਾਲਾ ਹੈਲੋਕਾਂ ਦੀਆਂ ਸਮੂਹਿਕ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਜਾਂ ਉਹਨਾਂ ਨੂੰ ਨਾਲ ਜੋੜਨ ਦੀ ਬਜਾਏ ਮੌਕੇ ਤੇ ਵੋਟਾਂ ਦਾ ਮੁੱਲ ਉਹਨਾਂ ਦੀ ਝੋਲੀ ਪਾ ਦਿੱਤਾ ਜਾਂਦਾ ਹੈ ਤੇ ਫੇਰ ਪੰਜ ਸਾਲ ਸੁਖ ਦੇ ਲੰਘ ਜਾਂਦੇ ਹਨ ਤੇ ਅਗਲੀ ਵਾਰ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ

ਕੀ ਹੋਵੇ ਫੇਰ…?

ਸੋਚਦੇ ਹੋਵੋਗੇ ਕੀ ਹੋਣਾ ਜਾਂ ਕੀ ਕੀਤੇ ਜਾਣਾ ਚਾਹੀਦੈ? ਕਰਨਾ ਕੀ ਹੈ ਬੱਸ ਹੱਥ ਤੇ ਹੱਥ ਧਰਕੇ ਨਾ ਬੈਠਿਆ ਜਾਵੇਹੋ ਤਾਂ ਵੈਸੇ ਬਹੁਤ ਕੁੱਝ ਰਿਹਾ ਹੈ ਪਰ ਬਹੁਤ ਹੇਠਲੇ ਪੱਧਰ ਤੇ ਆਪੋ ਆਪਣੇ ਘੇਰੇ ਅਤੇ ਦਾਇਰੇ ਵਿੱਚ ਰਹਿਕੇ ਇਹ ਕਈਆਂ ਦੀ ਆਪਣੀ ਸੋਚ ਵੀ ਹੈ ਅਤੇ ਕਈਆਂ ਦੀ ਆਪਣੀ ਮਜ਼ਬੂਰੀ ਵੀਪਹਿਲਾਂ ਆਪਣੇ ਆਪਣੇ ਵਾੜੇ ਤੋਂ ਬਾਹਰ ਆਓ, ਖੂਹ ਤੋਂ ਦਰਿਆ ਚ ਤੇ ਦਰਿਆ ਚੋਂ ਸਮੁੰਦਰ ਚ ਨਿੱਤਰੋ ਤੇ ਦੇਖੋ ਕਿ ਕਿੰਨਾ ਕੁੱਝ ਕਰਨ ਵਾਲਾ ਪਿਆ ਹੈਆਪੋ ਆਪਣੇ ਤੌਰ ਤੇ ਸੈਂਕੜੇ ਪੰਜਾਬੀਆਂ ਨੇ ਪੰਜਾਬ ਵਿੱਚ ਸੁਧਾਰ ਅਤੇ ਤਰੱਕੀ ਹਿੱਤ ਹੁਣ ਤੱਕ ਕ੍ਰੋੜਾਂ ਪੌਂਡ ਖ਼ਰਚ ਕਰ ਮਾਰੇ ਹਨ ਤੇ ਖ਼ਰਚ ਰਹੇ ਹਨਇਸ ਨਾਲ ਉਹਨਾਂ ਦੀ ਜ਼ਾਤੀ ਬੱਲੇ ਬੱਲੇਤਾਂ ਜ਼ਰੂਰ ਹੋਈ ਹੋਵੇਗੀ ਪਰ ਹੇਠਲੇ ਜਨਤਕ ਪੱਧਰ ਤੇ ਇਸਦਾ ਅਸਰ ਆਟੇ ਚ ਲੂਣ ਹੈਅਗਰ ਪੰਜਾਬ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਹੇਠਲੇ ਵਰਗ ਦੀ ਜਾਂ ਖੁਦ ਆਪਣੇ ਹਿੱਤਾਂ ਦੀ ਰਾਖੀ ਕਰਨੀ ਹੈ ਤਾਂ ਬ੍ਰਤਾਨੀਆ ਪੱਧਰ ਤੇ ਰਾਜਨੀਤਕ ਅਤੇ ਧਾਰਮਿਕ ਸੋਚ ਨਾਲੋਂ ਵਿਗਿਆਨਕ ਸੋਚ ਵੱਧ ਅਪਨਾ ਕੇ ਇੱਕ ਵਿਸ਼ਾਲ ਪੰਜਾਬੀ ਥਿੰਕ ਟੈਂਕਹੋਂਦ ਚ ਲਿਆਂਦਾ ਜਾਣਾ ਚਾਹੀਦਾ ਹੈਅੱਜ ਪੰਜਾਬੀਆਂ ਕੋਲ ਆਪਣੇ ਅਖ਼ਬਾਰ, ਰਸਾਲੇ, ਰੇਡੀਓ ਅਤੇ ਟੈਲੀਵੀਯਨ ਅਤੇ ਫਿਲਮਾਂ ਬਣਾਉਣ ਵਾਲੇ ਮੌਜੂਦ ਹਨ ਅਤੇ ਇਹਨਾਂ ਦੀ ਸੁਹਿਰਦਾ ਦਾ ਪੱਧਰ ਵੀ ਸਿਖਰ ਦਾ ਹੋਣਾ ਚਾਹੀਦਾ ਹੈ ਜੋ ਕਿ ਕਿਸੇ ਵੀ ਤਰਾਂ ਦੇ ਜ਼ਾਤੀ ਅਸਰ ਜਾਂ ਮੁਫ਼ਾਦ ਤੋਂ ਉੱਪਰ ਹੋਵੇਮਸਲਾ ਹੈ ਸਿਰਫ਼ ਰੌਸ਼ਨ ਦਿਮਾਗ਼ਾਂ ਨੂੰ ਝੰਜੋੜਨ ਦਾ, ਹਥਿਆਰ ਸੁੱਟੀ ਬੈਠੇ ਯੋਧਿਆਂ ਨੂੰ ਨਾਲ ਜੋੜਨ ਅਤੇ ਨਾਲ ਤੋਰਨ ਦਾ

(ਲੇਖਕ ਹਰ ਸ਼ਨੀਵਾਰ ਸਵੇਰ, ਰਾਜ ਰੇਡੀਓ, ਸਕਾਈ ਚੈਨਲ 0141 ਤੋਂ ਚਲਦੇ ਮਾਮਲੇਪ੍ਰੋਗਰਾਮ ਪੇਸ਼ ਕਰਦਾ ਹੈ)khabarsar@yahoo.co.uk

*******

(8 ਫਰਵਰੀ 2008 ਚਾਤ੍ਰਿਕ ਯੂਨੀਕੋਡ

ਸ਼ਿੰਦਰ ਮਾਹਲ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.