ਪਿਛਲੇ ਵਰ੍ਹੇ ਏ.ਜੀ.
ਜੋਸ਼ ਹੋਰਾਂ ਮੁਨੀਰ ਨਿਆਜ਼ੀ ਦੀ ਅਚਨਚੇਤ ਮੌਤ ਉੱਤੇ ਆਖਿਆ ਸੀ ਪਈ
'ਮੁਨੀਰ
ਦੇ ਜਾਣ ਦਾ ਸਦਮਾ ਸਹਿਣ ਲਈ ਅਸੀਂ ਤਿਆਰ ਨਹੀਂ ਸਾਂ।
ਇਹ ਘਟਨਾ ਅਚਾਨਕ
ਹੋਈ ਏ'।
ਪਰ ਓਹ ਇਹ ਨਹੀਂ
ਸੀ ਜਾਣਦੇ ਪਈ ਇੱਕ ਵਰ੍ਹੇ ਮਗਰੋਂ ਦਿਸੰਬਰ ਦੇ ਮਹੀਨੇ ਵਿੱਚ
14
ਦਸੰਬਰ
2007
ਨੂੰ ਓਹ ਵੀ ਅਚਨਚੇਤ
ਆਪਣੀ ਮੌਤ ਦਾ ਦੁੱਖ ਸਾਨੂੰ ਦੇ ਜਾਣਗੇ।
ਪਿਛਲੇ ਵਰ੍ਹੇ
2006
ਦਿਸੰਬਰ ਦਾ ਮਹੀਨਾ ਸਾਡੇ
ਉੱਤੇ ਬਹੁਤ ਭਾਰਾ ਰਿਹਾ।
ਸ਼ਾਇਰੀ ਨੂੰ
ਨਵੀਂ ਡਾਇਰੈਕਸ਼ਨ,
ਖੇਤਰ ਤੇ ਰਵਾਇਤ
ਕਾਇਮ ਕਰਨ ਵਾਲੇ ਮੁਨੀਰ ਨਿਆਜ਼ੀ
26
ਦਿਸੰਬਰ ਦੀ ਰਾਤ ਪੌਣੇ
9
ਵੱਜੇ ਇਸ ਫ਼ਾਨੀ ਜਹਾਨ
ਤੋਂ ਅਗਲੇ ਜਹਾਨ ਵੱਲ ਕੂਚ
ਕਰ ਗਏ।
ਓਹ ਤਿੰਨ ਨਸਲਾਂ
ਦੇ ਲਾਡਲੇ ਤੇ ਮਿੱਠੜੇ ਸ਼ਾਇਰ ਸਨ।
ਓਹ ਇਸ ਸਮਾਜ
ਨੂੰ ਇੱਕ ਹਜੂਮ ਆਖਦੇ ਸੀ ਪਰ ਐਸੇ ਹਜੂਮ ਵਿੱਚ ਉਨ੍ਹਾਂ ਦੀ ਸ਼ਾਇਰੀ ਦੀ ਗੂੰਜ ਸਭ ਤੋਂ
ਉੱਚੀ ਤੇ ਵੱਖਰੀ ਸੁਣਾਈ ਦਿੰਦੀ ਰਹੀ।
ਕਲੰਦਾਰਨਾ
ਬੇਨਿਆਜ਼ੀ ਰੱਖਣ ਵਾਲਾ ਮੁਨੀਰ ਨਿਆਜ਼ੀ ਮੁਨਾਫ਼ਕਤ ਦੀ ਖਹਿ ਮਿੱਟੀ ਨਾਲ਼ ਭਰੀ ਹੋਈ ਫ਼ਿਜ਼ਾ
ਵਿੱਚ ਸ਼ਿਅਰੀ ਤਜਰਬੇ ਕਰ ਕੇ ਇਹੋ ਜਿਹਾ ਮਿਸਾਲੀ ਸ਼ਹਿਰ ਵੱਸਾਉਣਾ ਚਾਹੁੰਦਾ ਸੀ ਜਿਹਦੀ
ਵਾਸ਼ਨਾ ਜ਼ਾਲਮ,
ਜਾਬਰ ਤੇ
ਅੱਤਗਰਦ ਕਦੀ ਨਾ ਸੁੰਘ ਸਕਣ।
'ਵਾਜਾਂ
ਦੇ ਝੁਰਮਟ ਵਿੱਚ ਮੁਨੀਰ ਦੀ ਇੱਕ ਵੱਖਰੀ ਆਵਾਜ਼ ਏ ਜਿਹੜੀ ਸਦੀਆਂ ਤਾਈਂ ਕੰਨਾਂ ਵਿੱਚ
ਰਸ ਘੋਲਦੀ ਰਵ੍ਹੇਗੀ।
ਓਹਦਾ ਅਸਲ ਨਾਂ ਮੁਨੀਰ
ਅਹਿਮਦ ਸੀ।
ਉਨ੍ਹੇ
1928
ਵਿੱਚ ਖ਼ਾਨਪੁਰ ਜ਼ਿੱਲ੍ਹਾ
ਹੁਸ਼ਿਆਰਪੁਰ (ਇੰਡੀਆ) ਅੱਖ ਖੋਲ੍ਹੀ।
ਆਪਣੀ ਨੌਕਰੀ ਦਾ
ਮੁੱਢ ਇੰਡੀਅਨ ਨੇਵੀ ਤੋਂ ਬੱਧਾ।
ਮੁਲਾਜ਼ਮਤ ਵਿੱਚ
ਜੀ ਨਾਂ ਲੱਗਾ ਤਾਂ ਆਪਣੀ ਸਾਰੀ ਗੌਰ ਸ਼ਾਇਰੀ ਵੱਲ ਕਰ ਲਈ।
ਸੱਕਾ ਭੈਣ ਭਰਾ
ਤੇ ਕੋਈ ਨਹੀਂ ਸੀ।
ਦੋ ਵਿਆਹ ਕੀਤੇ
ਪਰ ਬਾਲ ਬੱਚਾ ਨਾ ਹੋਇਆ।
ਮਜਾਜ਼ ਵਿੱਚ
ਅਜੀਬ ਜਿਹੀ ਬੇਚੈਨੀ ਸੀ।
ਪੰਜ ਤੋਂ ਵੱਧ
ਪਬਲਿਸ਼ਿੰਗ ਹਾਊਸ ਖੋਲ੍ਹੇ ਪਰ ਇੱਕ ਥਾਵੇਂ ਟਿਕ ਕੇ ਨਾ ਬੈਠੇ।
ਕੁੱਝ ਵੇਲਾ
ਮਜੀਦ ਅਮਜਦ ਹੋਰਾਂ ਨਾਲ਼ ਲੰਘਾਇਆ।
ਮੁਨੀਰ ਦੀ ਚਾਨਣ
ਵੰਡਣ ਵਾਲੀ ਸ਼ਾਇਰੀ ਦਿਲ ਦਿਮਾਗ਼ ਉੱਤੇ ਮੁਹੱਬਤ ਦੀ ਰੌਸ਼ਨੀ ਪਾਉਂਦੀ ਏ।
ਉਨ੍ਹਾਂ ਦੀ
ਸ਼ਾਇਰੀ ਅਤੀਤ ਤੇ ਹਾਲ ਦੀ ਸ਼ਾਇਰੀ ਤੋਂ ਵੱਖਰੀ ਏ।
ਆਲੋਚਨਾ ਤੇ
ਫ਼ਿਕਰ ਦੇ ਰਿਵਾਜੀ ਅਸੂਲ ਉਸ ਦੀ ਪਰਖ ਲਈ ਬਹੁਤੇ ਕਾਰਾਮਦ ਨਹੀਂ ਹੋ ਸਕਦੇ।
ਜਿਥੇ ਤੱਕ
ਪੰਜਾਬੀ ਸ਼ਾਇਰੀ ਦਾ ਤੁਅੱਲਕ ਏ ਅੰਮ੍ਰਿਤਾ ਪ੍ਰੀਤਮ,
ਸ਼ਰੀਫ਼ ਕੁੰਜਾਹੀ,
ਅਹਿਮਦ ਰਾਹੀ ਤੇ
ਮੁਨੀਰ ਨਿਆਜ਼ੀ ਹੋਰਾਂ ਦਾ ਲਹਿੰਦੇ ਪੰਜਾਬ
'ਤੇ
ਬੜਾ ਅਹਿਸਾਨ ਏ।
ਮੁਨੀਰ ਨਿਆਜ਼ੀ
ਦੀ ਹਿਆਤੀ ਦਾ ਬਹੁਤਾ ਹਿੱਸਾ ਖ਼ਵਾਰੀਆਂ ਤੇ ਗਰਦਿਸ਼ਾਂ ਵਿੱਚ ਲੰਘਿਆ।
ਉਹਦੇ ਕੋਲ ਕੋਈ
ਪਰਛਾਵਾਂ ਨਹੀਂ ਸੀ।
ਜਿਸ ਦਿਨ ਉਸ ਦੀ
ਮੌਤ ਹੋਈ ਹਰ ਗਲੀ ਮਹੱਲੇ ਵਿੱਚ ਇਥੋਂ ਤੀਕ ਕਿ ਖੋਤੇ ਰੇੜ੍ਹੀ ਵਾਲਾ ਵੀ ਇਹ ਕਹਿੰਦਾ
ਸੁਣਿਆ ਗਿਆ ਪਈ
'ਓਏ
ਅੱਜ ਓਹ ਸ਼ਾਇਰ ਵੀ ਮਰ ਗਿਆ ਜੇ ਜਿਹੜਾ ਕਹਿੰਦਾ ਹੁੰਦਾ ਸੀ ਕੁਝ ਸਾਨੂੰ ਮਰਨ ਦਾ ਸ਼ੌਕ
ਵੀ ਸੀ'।
ਭਾਵੇਂ ਮੁਨੀਰ ਨਿਆਜ਼ੀ
ਨਜ਼ਮ ਦਾ ਸ਼ਾਇਰ ਸੀ ਪਰ ਉਨ੍ਹੇ ਗ਼ਜ਼ਲ,
ਗਾਉਣ,
ਕਤਾ
(ਚਹੁੰ-ਮਿਸਰਾ),
ਵੱਖੋ-ਵੱਖ
ਸਿਨਫ਼ਾਂ ਵਿੱਚ ਝੰਡਾ ਗੱਡਿਆ ਏ।
ਮੁਨੀਰ ਸਾਹਿਤ
ਦੁਸ਼ਮਨ ਸਮਾਜ ਵਿਚ ਪੱਕੀਆਂ ਕੰਧਾਂ ਤੋੜ ਕੇ ਪੰਜਾਬੀ ਦੀਆਂ
4,
ਉਰਦੂ ਦੀਆਂ
13,
ਡਰਾਮਾ
'ਦੋ
ਭਰਾਵਾਂ ਦਾ'
ਤੇ ਅੰਗਰੇਜ਼ੀ
ਤਰਜਮੇ ਦੇ ਤਿੰਨ ਪਰਾਗੇ ਛਾਪੇ ਚਾੜ੍ਹੇ।
ਸਰਕਾਰ ਵੱਲੋਂ
'ਪ੍ਰਾਈਡ ਆਫ
ਪ੍ਰਫ਼ਾਰਮੈਂਸ'
ਦਿੱਤਾ ਗਿਆ।
ਅਕਾਦਮੀ ਅਦਬੀਆਤ
ਨੇ ਉਹਨੂੰ ਕਈ ਐਵਾਰਡ ਦਿੱਤੇ।
ਮੁਨੀਰ ਨਿਆਜ਼ੀ
ਦੀ ਸ਼ਾਇਰੀ ਦੀ ਇਮਾਰਤ ਦੁੱਖ ਤੋਂ ਉਸਰੀ ਏ।
ਉਨ੍ਹੇ ਦਿਲ ਦੀ
ਪੀੜ ਦੇ ਸਮਾਜ ਦੇ ਦੁਖਾਂਤ ਨਾਲ਼ ਆਪਣੀ ਸ਼ਾਇਰੀ ਦੇ ਬੀਜਾਂ
'ਚੋਂ
ਪਨੀਰੀ ਕੱਢੀ ਏ ਤੇ ਇਹਦੇ ਨਾਲ਼ ਸਾਂਝ ਗੰਢੀ।
ਮੁਨੀਰ ਨਿਆਜ਼ੀ
ਹਿੰਸਾ,
ਜਬਰ ਤੇ
ਅੱਤਗਰਦੀ ਦੀ ਹਨੇਰੀ ਤੇ ਧੁੰਦ ਨੂੰ ਤਬਾਹ ਬਰਬਾਦ ਕਰ ਦੇਣਾ ਚਾਹੁੰਦਾ ਏ।
ਓਹ ਮੁਨਾਫ਼ਕਤ ਦੇ
ਹਨੇਰੇ ਤੇ ਸਿਆਸੀ ਤੁਅੱਲਕਦਾਰੀਆਂ ਉੱਤੇ ਲਾਣ੍ਹਤ ਘੱਲਦਾ ਏ।
ਮੁਨੀਰ ਨਿਆਜ਼ੀ
ਸੂਫ਼ੀ,
ਦਰਵੇਸ਼ ਬੰਦਾ ਏ।
ਓਹ ਹੈਰਾਨੀ ਤੇ
ਫ਼ਿਕਰ ਦੇ ਘੇਰੇ ਵਿੱਚ ਡੁੱਬਿਆ ਹੋਇਆ ਸ਼ਾਇਰ ਏ।
ਓਹਦੇ ਬਾਰੇ
ਆਖਿਆ ਜਾਂਦਾ ਏ ਪਈ ਉਨ੍ਹੇ ਦੋ ਸਦੀਆਂ ਦੀਆਂ ਤਿੰਨ ਨਸਲਾਂ ਨੂੰ ਆਪਣਾ ਚਾਹਵਾਨ ਬਣਾਇਆ
ਏ।
ਓਹ ਸਾਡੇ ਵਿੱਚਕਾਰ
ਰਹਿੰਦਾ ਹੋਇਆ ਵੀ ਸਾਡੇ ਤੋਂ ਵੱਖਰਾ ਈ ਰਿਹਾ।
ਜਿਹੜੇ ਲੋਕ
ਉਹਦੀ ਨਕਲ ਕਰਦੇ ਰਹੇ ਓਹ ਆਪਣੇ ਆਲ-ਦੁਆਲੇ ਤੋਂ ਵੱਖ ਹੋ ਕੇ ਆਪਣੀਆਂ ਈ ਜਿੰਦਾਂ
ਵਿੱਚ ਗ਼ਰਕ ਹੋ ਕੇ ਮਰ ਮੁੱਕ ਗਏ ਪਰ ਮੁਨੀਰ ਨਿਆਜ਼ੀ ਦਾ ਇਹੋ ਜ਼ਖ਼ੀਰਾ ਆਪਣੇ ਬਾਹਰ ਨਾਲ਼
ਰਿਸ਼ਤੇਦਾਰੀ ਗੰਢਣ ਦਾ ਫ਼ਰਜ਼ ਨਿਭਾਉਂਦਾ ਰਿਹਾ।
ਲੋਕਾਈ ਉਹਨੂੰ
ਸ਼ਾਇਰ ਮੁਗ਼ਲੇ ਆਜ਼ਮ,
ਖ਼ਾਨੇ ਆਜ਼ਮ ਤੇ
ਕਬੀਲੇ ਦਾ ਆਗੂ ਵੀ ਆਖਦੀ ਏ।
ਮੁਨੀਰ ਨਿਆਜ਼ੀ
ਮਾਂ ਬੋਲੀ ਪੰਜਾਬੀ ਜ਼ੁਬਾਨ ਦੇ ਦਿਲਾਂ ਦੀ
'ਵਾਜ
ਏ।
ਉਸ ਦੀਆਂ ਕਈ ਨਜ਼ਮਾਂ
ਲੋਕਾਂ ਦੀ ਜ਼ੁਬਾਨੇ ਚੜ੍ਹੀਆਂ ਹੋਈਆਂ ਨੇ:
ਕੁਝ ਉਂਝ ਰਾਹਵਾਂ
ਔਖੀਆਂ ਸਨ
ਕੁਝ ਗਲ
ਵਿੱਚ ਗ਼ਮ ਦਾ ਤੌਕ ਵੀ ਸੀ
ਕੁਝ
ਸ਼ਹਿਰ ਦੇ ਲੋਕ ਵੀ ਜ਼ਾਲਮ ਸਨ
ਕੁਝ
ਸਾਨੂੰ ਮਰਨ ਦਾ ਸ਼ੌਕ ਵੀ ਸੀ।
ਸ਼ਾਇਰ ਤੇ ਲਿਖਾਰੀ ਮੁਨੀਰ
ਨਿਆਜ਼ੀ ਨੂੰ ਕੁਝ ਲੋਕ ਮਗ਼ਰੂਰ ਤੇ ਸਵੈ-ਪਸੰਦ ਕਹਿੰਦੇ ਨੇ ਪਰ ਓਹ ਪਿਆਰ ਮੁਹੱਬਤ ਦਾ
ਚਾਹਵਾਨ ਤੇ ਖੋਜੀ ਸੀ।
ਓਹ ਅੰਦਰੋਂ
ਬਾਹਰੋਂ ਇੱਕੋ ਜਿਹਾ ਸਾਫ਼ ਸੀ।
ਉਹਦੀ ਜੁਮਲੇ
ਬਾਜ਼ੀ ਤੋਂ ਅਦਬੀ
'ਬੌਣੇ'
ਕਦੀ ਨਾ ਬੱਚ
ਸਕੇ।
ਉਹਦੀ ਸ਼ਖ਼ਸੀਅਤ ਵਿੱਚ
ਮਾਸੂਮੀਅਤ,
ਜ਼ਹਾਨਤ ਤੇ
ਹੈਰਾਨੀ ਦਾ ਜਾਦੂ ਸੀ।
ਓਹ ਸਰਬ ਹਿਆਤੀ
ਆਪਣੇ ਵਿਸ਼ੇਸ਼ ਕੰਮਾਂ ਵਿੱਚ ਦੇਰ ਕਰ ਦਿੰਦਾ ਸੀ ਪਰ ਮਰਨ ਵੇਲੇ ਝਟ ਨਾ ਲਾਇਆ।
ਉਹਦੀ ਮਸ਼ਹੂਰ
ਨਜ਼ਮ ਸੀ:
ਹਮੇਸ਼ਾਂ ਦੇਰ ਕਰ
ਦੇਤਾ ਹੂੰ ਮੈਂ
ਹਰ ਕਾਮ
ਕਰਨੇ ਮੇਂ
ਜ਼ਰੂਰੀ
ਬਾਤ ਕਹਿਣੀ ਹੋ
ਕੋਈ
ਵਾਅਦਾ ਨਿਭਾਨਾ ਹੋ
ਉਸੇ
ਆਵਾਜ਼ ਦੇਣੀ ਹੋ
ਉਸੇ
ਵਾਪਸ ਬੁਲਾਣਾ ਹੋ
ਹਮੇਸ਼ਾ
ਦੇਰ ਕਰ ਦੇਤਾ ਹੂੰ
ਮੁਨੀਰ ਨਿਆਜ਼ੀ ਜਿੰਨੀ
ਸੁਹਣੀ ਸ਼ਕਲ ਸੂਰਤ ਰੱਖਦਾ ਸੀ ਉਹਦੀ ਸ਼ਾਇਰੀ ਉਸ ਤੋਂ ਵੀ ਬਹੁਤੀ ਸੁਥਰੀ ਸੀ।
ਓਹ ਸਿਰ ਤੋਂ ਲੈ
ਕੇ ਪੈਰਾਂ ਤਾਈਂ ਸ਼ਾਇਰ ਸੀ।
ਓਹ ਹੋਸ਼ ਤੇ
ਮਦਹੋਸ਼ੀ ਵਿੱਚ ਵੀ ਤਖ਼ਲੀਕੀ ਸ਼ਾਇਰੀ ਕਰਦਾ ਰਹਿੰਦਾ ਸੀ।
ਉਦਹੀ ਤਨਜ਼ ਦੇ
ਤੀਰਾਂ ਨੂੰ ਉਦੋਂ ਜ਼ੰਗ ਲੱਗ ਗਿਆ ਜਦੋਂ ਉਹਨੇ ਉਨ੍ਹਾਂ ਤੀਰਾਂ ਦਾ ਰੁਖ਼ ਇੱਕ ਵੱਡੇ
ਸ਼ਾਇਰ ਅਹਿਮਦ ਨਦੀਮ ਕਾਸਮੀ ਵੱਲ ਰੱਖਿਆ।
ਨਹੀਂ ਤੇ ਉਹਦੀ
ਜੁਮਲੇਬਾਜ਼ੀ ਤੇ ਨਿੱਕੇ-ਨਿੱਕੇ ਮਖ਼ੌਲ ਦਾ ਸਭ ਲੁਤਫ਼ ਲੈਂਦੇ ਸਨ।
ਲੋਕਾਈ ਨੂੰ
ਖੌਰੇ ਉਹਦੀ ਪੀਣ-ਪਿਲਾਉਣ ਦੀ ਆਦਤ ਚੰਗੀ ਨਾ ਲੱਗਦੀ ਹੋਵੇ ਪਰ ਬਾਕੀ ਉਹਦਾ ਹਰ ਕੰਮ
ਚੰਗਾ ਸੀ।
ਓਹ ਚੰਗਾ ਮਜ਼ਹਬੀ
ਬੰਦਾ ਸੀ।
ਸਵੇਰੇ ਤੜਕੇ
ਉੱਠ ਕੇ ਕਲਾਮੇ ਪਾਕਿ ਦੀ ਤਲਾਵਤ ਵੀ ਕਰਦਾ ਤੇ ਆਪਣੇ ਨਬੀ ਨਾਲ਼ ਖ਼ਾਸ ਰਿਸ਼ਤਾ ਜੋੜ ਕੇ
ਰੱਖਦਾ।
ਓਹ ਬਾਕੀ ਬਜ਼ੁਰਗਾਂ ਦਾ
ਆਦਰ ਕਰਦਾ ਸੀ।
ਮਨੁੀਰ ਨਿਆਜ਼ੀ
ਦੀ ਸ਼ਾਇਰੀ ਵਿੱਚ ਪਿੰਡਾਂ ਦੀਆਂ ਰੀਤਾਂ ਦਾ ਉਜੜਨ ਤੇ ਸ਼ਹਿਰਾਂ ਦੀ ਰਹਿਤਲ ਤੇ ਵੱਸੋਂ
ਬੜੀ ਸਪਸ਼ਟ ਏ।
ਉਹਦੀ ਇੱਕ ਨਜ਼ਮ
ਵੇਖੋ:
ਆਪਣੇ ਈ ਡਰ ਤੋਂ
ਜੁੜੇ
ਹੋਏ ਨੇ
ਇੱਕ
ਦੂਜੇ ਨਾਲ਼
ਉਹਦੀ ਸ਼ਾਇਰੀ ਵਿੱਚ
ਨਰਗਸੀਅਤ ਤੇ ਰੁਮਾਨ ਵੀ ਕੁੱਟ-ਕੁੱਟ ਕੇ ਭਰਿਆ ਹੋਇਅ ਏ।
ਉਹ ਸਮਾਜ
'ਚੋਂ
ਬੇਢੰਗੀਆਂ ਸ਼ਕਲਾਂ ਤੇ ਕੂੜ ਨੂੰ ਜੜ੍ਹੋਂ ਪੁੱਟ ਕੇ ਰੱਖ ਦੇਵਣ ਦਾ ਹਾਮੀ ਏ।
ਮੁਨੀਰ ਨੇ
ਸ਼ਾਇਰੀ ਦੇ ਸਮੁੰਦਰ ਵਿੱਚ ਆਪਣੇ ਆਪ ਨੂੰ ਘੋਲਿਆ ਏ।
ਉਹ ਇਸ ਕਲਾ ਦਾ
ਮਿਸਤਰੀ ਨਹੀਂ ਸਗੋਂ ਸਿਰਜਕ ਏ।
ਮੁਨੀਰ ਨਿਆਜ਼ੀ
ਦਾ ਕਲਾਮ ਸਾਡੇ ਅਦਬ ਵਿੱਚ ਹਮੇਸ਼ਾਂ ਜਿਉਂਦਾ ਰਵ੍ਹੇਗਾ ਕਿਉਂਜੇ ਨਵੇਂ ਦੌਰ ਦੀ ਸ਼ਾਇਰੀ
ਵਿੱਚ ਮੁਨੀਰ ਨੇ ਨਵੇਂ ਤਜਰਬੇ ਵੰਡੇ ਨੇ।
ਮੁਨੀਰ ਦਾ
ਦੁਨੀਆਂ ਤੋਂ ਕੂਚ ਇੱਕ ਸਮੇਂ ਦਾ ਕੂਚ ਏ।
ਜਿਹੜੀ ਧੂਣੀ
ਮੁਨੀਰ ਨੇ ਧੁਖ਼ਾਈ ਏ,
ਉਹਦੀ ਵਾਸ਼ਨਾ
ਅਗਲੀਆਂ ਸਦੀਆਂ ਤਾਈਂ ਆਉਂਦੀ ਰਵ੍ਹੇਗੀ ਤੇ ਸ਼ਾਇਰਾਂ ਦੀਆਂ ਨਿੱਕੀਆਂ-ਨਿੱਕੀਆਂ
ਦੁਕਾਨਦਾਰੀਆਂ ਖ਼ਤਮ ਕਰ ਦੇਵੇਗੀ।
ਓਹ ਇਰਾਦੇ ਤੇ
ਹੱਠ ਦਾ ਪੱਕਾ ਸੀ।
ਜਿਹੜੇ ਕੰਮ ਨੂੰ
ਛੁਹ ਲੈਂਦਾ ਉਹਨੂੰ ਰਾਹ ਵਿੱਚ ਨਾ ਛੱਡਦਾ।
ਪਿਛਲੇ ਵਰ੍ਹੇ
26
ਦਿਸੰਬਰ
2006
ਦੀ ਰਾਤ
8
ਵੱਜ ਕੇ
47
ਮਿੰਟਾਂ
'ਤੇ
ਲਿਖਾਰੀਆਂ ਦੀ ਵੱਡੀ ਗਿਣਤੀ ਉਹਨਾਂ ਦੇ ਪਿਛੇ ਹਸਪਤਾਲ ਵਿੱਚ ਉਨ੍ਹਾਂ ਦਾ ਪਤਾ ਲੈਣ
ਟੁਰ ਪਈ ਤੇ ਉਹਦੇ ਬਚਣ ਦੀਆਂ ਦੁਆਵਾਂ ਮੰਗਣ ਲੱਗ ਪਈ।
ਪਰ ਮੁਨੀਰ
ਨਿਆਜ਼ੀ ਸਾਹ ਦੀ ਡੋਰ ਤੋੜ ਕੇ ਵਾਪਸ ਨਾ ਆਇਆ,
ਅੱਗੇ ਈ ਅੱਗੇ
ਟੁਰਦਾ ਰਿਹਾ।
ਉਹਦੇ ਸੱਚ ਨੂੰ
ਉਹਦਾ ਇਹ ਸ਼ਿਅਰ ਸਾਬਤ ਕਰ ਦਿੰਦਾ ਏ:
ਕਦੀ ਨਾ ਰੁਕ ਕੇ
ਕੰਡੇ ਕਢੇ
ਜ਼ਖ਼ਮ ਕਦੀ
ਨਾ ਸੀਤਾ ਮੈਂ
ਕਦੀ ਨਾ
ਪਿਛੇ ਮੁੜ ਕੇ ਤੱਕਿਆ
ਕੂਚ
ਜਦੋਂ ਵੀ ਕੀਤਾ ਮੈਂ।
******
منیر نیازی
تیرے بغیر ساہت اُداس اے
شاہدہ دِلاور
شاہ
پچھلے
ورہے اے ۔جی جوش ہوراں پچھلے سال منیر نیازی دی اچن چیت موت اُتے آکھیا
سی پئی ” منیر دے جان دا صدمہ سیہن لئی اسیں تیار نہیں ساں۔ ایہہ سانحہ
اچانک ہوئیا اے۔“ پر اوہ ایہہ نہیں سی جاندے پئی اک ورہے مگروں دسمبر
دے مہینے وچ
۴۱
دسمبر
۷۰۰۲ءنوں
اوہ وی اچن چیت اپنی موت دا صدمہ سانوں دے جان گے۔
پچھلے ورہے
۶۰۰۲ءدسمبر
دا مہینہ ساڈے اُتے بوہت بھارا رہیا۔ شاعری دی نویں ڈائریکشن، کھیتر تے
روایت قائم کرن والے منیر نیازی۶۲
دسمبر دی رات پونے
۹
وجے ایس فانی جہان توںاگلے باقی جہان ول کوچ کرگئے۔ اوہ تِن نسلاں دے
لاڈلے تے مٹھڑے شاعر سن۔ اوہ ایس سماج نوں اک ہجوم آکھدے سی پر ایسے
ہجوم وچ اوہناں دی شاعری دو گونج سبھ توں اُچی تے وکھری سُنائی دیندی
رہی۔ قلندرانہ بے نیازی رکھن والا منیر نیازی منافقت دی کھیہ مٹی نال
بھری ہوئی فضا وچ شعری تجربے کرکے ایہو جیہا مثالی شہر وَسانا چاہندا
سی پئی جیہدی واشنا ظالم ،جابر تے ات گردکدی ناں سُنگ سکن۔ واجاں دے
جھرمٹ وچ منیر دی اک وکھری واج اے جیہڑی صدیاں تائیں کَناں وچ رس
گھولدی رہوے گی۔
اوہدا اصل ناں
منیر احمد سی۔ اوہنے
۸۲۹۱ءنوں
خان پور ضلع ہشیار پور (بھارت) اکھ کھولی۔ اپنی نوکری دا مُڈھ انڈین
نیول توں بدھا۔ ملازمت وچ جی ناں لگا تاں اپنی ساری توجہ شاعری ول
کرلئی۔ سَکا بھین بھرا تے کوئی نہیں سی۔ دو ویاہ کیتے پر بال بچہ ناں
ہوئیا۔ مزاج وچ عجیب جیہی بے چینی سی پنج توںودھ پبلیشنگ ہاﺅس کھولے پر
اک تھاویں ٹِک کے ناں بیٹھے۔ کجھ ویلا مجید امجد ہوراں نال لنگھایا۔
منیر نیازی دی چانن ونڈن والی شاعری دل دماغ اُتے محبت دی روشنی پاو
¿ندی
اے۔ اوہناں دی شاعری ماضی تے حال دی شاعری توںوکھری اے۔تنقید تے فکر دے
رواجی اصول اوس دی پرکھ لئی بوہت کارآمد نہیں ہوسکدے۔ جتھے تک پنجابی
شاعری دا تعلق اے امریتا پریتم، شریف کنجاہی، احمد راہی تے منیر نیازی
ہوراں دا لہندے پنجاب تے بڑا احسان اے۔ منیر نیازی دی حیاتی دا بوہتا
حصہ خواریاں تے گردشاں وچ لنگھیا۔ اوہدے کول کوئی پرچھاواں نہیں سی پر
جیس دِن اوس دی موت ہوئی ہر گلی محلے وچ ایتھوں تیک کہ کھوتے ریڑھی
والا وی ایہہ کہندا سُنیا گیا پئی ” اوئے اج اوہ شاعر وی مرگیا جے
جیہڑا کہندا ہندا سی کجھ سانوں مرن داشوق وی سی۔“
بھانویں منیر
نیازی نظم دا شاعر سی پر اوہنے غزل، گاﺅن، قطعہ، وکھو وکھ صنفاں وچ
جھنڈا گَڈیا اے۔ منیر ساہت دشمن سماج وچ پکیاں کندھاں توڑ کے پنجابی
دیاں چار، اردو دیاں تیراں، ڈرامہ” دو بھراواں دا“ تے انگریزی ترجمے دی
تِن پراگے چھاپے چاڑھے۔ سرکار ولوں پرائیڈ آف پرفارمنس دِتا گیا۔
اکادمی ادبیات نے اوہنوں کئی ایوارڈ دِتے۔ منیر نیازی دی شاعری دی
عمارت دُکھ توں اُسری اے۔ اوہنے دل دی پیڑ دے سماج دے دکھانت نال اپنی
شاعری دے بیجاں وچوں پنیری کڈھی اے تے ایہدے نال سانجھ گنڈھی۔ منیر
نیازی ظلم جبر تے ات گردی دی ہنیری تے دُھند نوں تباہ برباد کردینا
چاہندا اے۔ اوہ منافقت دے ہنیرے تے سیاسی تعلق داریاں اُتے لعنت گھلدا
اے۔ منیرنیازی صوفی درویش منش بندہ اے۔ اوہ حیرانی تے فکر دے گھیرے وچ
ڈبیا ہوئیا شاعر اے۔ اوہدے بارے آکھیا جاندا اے پئی اوہنے دوصدیاں
دِیاں تِن نسلاں نوں اپنا چاہیوان بنایا اے۔ اوہ ساڈے وچکار رہندا
ہوئیا وی ساڈے توں وکھرا اِی رہیا۔جیہڑے لوک اوہدی نقل کردے رہے اوہ
اپنے آل دوالے توں وکھ ہوکے اپنیاں اِی جِند وچ غرق ہوکے مر مُک گئے پر
منیر نیازی دا ایہو ذخیرہ اپنے باہر نال رشتے داری گنڈھن دا فرض
نبھاﺅندا رہیا۔ لوکائی اوہنوں شاعری دا مغل اعظم، خانِ اعظم تے قیبلے
دا آگو وی آکھدی اے۔ منیر نیازی ماں بولی پنجابی زبان دے دِلاں دی واج
اے او س دیاں کئی نظماں لوکاں دیاں زبانے چڑھیاں ہوئیاں نیں۔
کجھ
اُنج وی راہواں اوکھیاں سن
کجھ گلھ وچ غم
دا طوق وی سی
کجھ شہر دے
لوک وی ظالم سن
کجھ سانوں مرن
دا شوق وی سی
شاعر تے
لکھاری منیر نیازی نوں کجھ لوک مغرور تے آپ پسند کہندے نیں پر اوہ پیار
محبت دا چاہیوان تے کھوجی سی۔ اوہ اندروں باہر وں اکو جیہا صاف سی۔
اوہدی جملے بازی توں ادبی ”بونے“ کدی ناں بچ سکے۔ اوہدی شخصیت وچ
معصومیت، ذہانت تے حیرانی دا جادو سی۔ اوہ کل حیاتی اپنے اہم کماں وچ
دیر کردیندا سی پر مرن ویلے جھٹ ناں لایا اوہدی مشہور نظم سی
ہمیشہ
دیر کردیتا ہوں میں
ہرکام کرنے
میں
ضروری بات
کہنی ہو
کوئی وعدہ
نبھانا ہو
اسے آواز دینی
ہو
اسے واپس
بلانا ہو
ہمیشہ دیر
کردیتاہوں۔
منیر نیازی
جِنی سوہنی شکل صورت رکھدا سی اوہدی شاعری اوس توںوی بوہتی سُتھری سی۔
اوہ سر توں لے کے پیراں تائیں شاعر سی۔اوہ ہوش تے مدھوشی وچ وی تخلیقی
شاعری کردا رہندا سی۔ اوہدی طنز دے تیراں نوں اودوں زنگ لگ گیا جدوں
اوہنے اوہناں تیراں دا رُخ اک وڈے شاعر احمد ندیم قاسمی ول رکھیا۔ نہیں
تے اوہدی جملے بازی تے نکے نکے مخول نوں سبھ انجوائے کردے سن۔ لوکائی
نوں خو¿رے
اوہدی پین پلاون دی عادت چنگی ناں لگدی ہووے پر باقی اوہدا ہر کم چنگا
سی۔ اوہ چنگا مذہبی بندہ سی۔ سویرے تڑکے اُٹھ کے کلام پاک دی تلاوت وی
کردا تے اپنا نبی نال خاص رشتہ جوڑ کے رکھدا۔ اوہ باقی بزرگاں دا
احترام کردا سی۔ منیر نیازی دی شاعری وچ پنڈاں دیاںریتاں دا اُجڑن تے
شہراںدی رہتل تے وسوں بڑی واضح اے۔ اوہدی اک نظم ویکھو
اپنے اِی ڈر
توں
جڑ ے ہوئے نیں
اک دوجے دے
نال
اوہدی شاعری
وچ نرگسیت تے رومان وی کُٹ کے بھریا ہویا اے۔ اوہ معاشرے وچوںبے
ڈھنگیاں شکلاں تے کوڑھ نوں جڑوں پُٹ کے رکھ دیون دا حامی اے۔ منیر نے
شاعری دے سمندر وچ اپنے آپ نوں گھولیا اے۔ اوہ ایس فن دا مستری نہیں
سگوں تخلیق کار اے۔ منیر نیازی دا کلام ساڈے ادب وچ ہمیشاں جیوندا رہوے
گا کیونجے نویں دور دی شاعری وچ منیر نے نویں تجربے ونڈے نیں۔ منیر دا
دنیا توں کوچ اک عہددا کوچ اے۔ جیہڑی دُھونی منیر نے دُھخائی اے اوہدی
واشنا اگلیاں صدیاں تائیں آﺅندی رہوے گی تے شاعراںدیاں نکیاں نکیاں
دُکانداریاں ختم کردیوے گی۔ اوہ ارادے تے ہٹ دا پکا سی جیہڑے کم چھوہ
لیندا اوہنوں را ہ وچ ناں چھڈ دا۔ پچھلے ورہے
۶۲
دسمبر۶۰۰۲ءدی
رات ۸
وج کے ۷۴
منٹاں تے لکھاریاں دی وڈی گنتری اوہناں دے پچھے ہسپتال وچ اوہناں دا
پتہ لین ٹُر پئی تے اوہدے بچن دیاں دعاواں منگن لگ پئی۔ پرمنیر نیازی
ساہ دی ڈوری تور کے واپس ناں آئیا اگے اِی اگے ٹُردا رہیا۔ اوہدے سچ
نوں اوہدا ایہہ شعر ثابت کردیندا اے۔
کدی
ناں رک کے کنڈے کڈھے زخم کدی ناں سیتا میں
کدی ناں پچھے
مُڑ کے تکیا کوچ جدوں وی کیتا میں
(15 ਫਰਵਰੀ 2008)