|
 |
ਕਵਿਤਾਵਾਂ/ਗ਼ਜ਼ਲਾਂ
ਰੱਬ ਕਰੇ - - -
ਗੁਰਦੇਵ ਸਿੰਘ ਘਣਗਸ
|
ਰੱਬ ਕਰੇ ਮੇਰੀ ਕਲਮ ਦੇ ਮੂੰਹੋਂ, ਜੋ ਅੱਖਰ ਲਗ ਮਾਤਰ ਨਿਕਲੇ ।
ਸ਼ਬਦ ਜੋ ਅੱਖਰਾਂ ਵਿੱਚੋਂ ਨਿਕਲੇ, ਨਿਕਲੇ ਅਮਨ ਦੀ ਖਾਤਰ ਨਿਕਲੇ।
ਪਿਆਰ ਮੁਹੱਬਤ, ਪਿਆਰ ਮੁਹੱਬਤ, ਵਰਕੇ ਵਰਕੇ ਪਿਆਰ
ਮੁਹੱਬਤ,
ਪਿਆਰ ਮੁਹੱਬਤ ਹੋਵੇ ਲਿਖਿਆ, ਜੋ ਵਰਕੇ ਦੀ ਕਾਤਰ ਨਿਕਲੇ ।
ਮੌਸਮ ਭਾਵੇਂ ਹੋਵੇ ਠੰਡਾ, ਦਿਲ ਅੰਦਰ ਗਰਮਾਇਸ਼
ਰਹੇ,
ਮੱਦਦ ਉਹਨਾਂ ਦੀ ਕਰਦੇ ਜਾਈਏ, ਜੋ ਵੀ ਲੋੜ ਦੀ ਖਾਤਰ ਨਿਕਲੇ।
ਰੱਸੇ ਚੁਮ ਚੁਮ ਮਿਲੀ ਆਜ਼ਾਦੀ, ਭਗਤ ਸਰਾਭੇ
ਜਾਨਾਂ ਦੇ ਗਏ,
ਬਹੁਤੇ ਨਿਕਲੇ ਅਵਸਰਵਾਦੀ, ਥਾਂ ਥਾਂ ਨਕਲੀ ਖੱਦਰ ਨਿਕਲੇ।
ਵਿਚ ਕਨੇਡਾ ਆ ਕੇ ਲੋਕੀ ਕਦ ਭੁੱਲਦੇ ਨੇ ਜਾਤ ਗੋਤ
ਇਹ,
ਕਿਧਰੇ ਨਿਕਲੇ ਗਿੱਲ ਤੇ ਚੱਢਾ ਕਿਧਰੇ ਕੋਈ ਠਾਕਰ ਨਿਕਲੇ।
ਚੰਗਿਆਂ ਨੂੰ ਸਿੱਖ ਚੰਗੇ ਕਹਿਣਾ, ਛੱਡ ਦੇਹ
?ਘਣਗਸ? ਖਹਿ-ਬਾਜੀ ਤੂੰ,
ਭੁੱਲ-ਚੁੱਕ ਮਾਫ਼ ਵੀ ਕਰਨਾ ਸਿੱਖੀਏ, ਜੋ ਜੋ ਖ਼ਿਮਾਂ ਦਾ ਪਾਤਰ ਨਿਕਲੇ।
ਗੁਰਦੇਵ ਸਿੰਘ ਘਣਗਸ
***** (29 ਫਰਵਰੀ 2008
ਯੂਨੀਕੋਡ
|