|
ਦੋ ਸ਼ਬਦ
ਕੇਹਰ
ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 34 ਰਚਨਾਵਾਂ ਪ੍ਰਕਾਸ਼ਿਤ ਹੋ
ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ,
ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ।
ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ
ਮਿਲਿਆ ਹੈ। ਕੇਹਰ ਸ਼ਰੀਫ ਵਲੋਂ ਅਨੁਵਾਦ ਅਤੇ ਸ੍ਰੀ ਦੀਪਕ ਕੁਮਾਰ ਦੀ ਲਿਖੀ ਇੱਕ ਰਚਨਾ
'ਗਰੀਬਾਂ 'ਤੇ ਕਿਉਂ
ਨਾ ਖਰਚ ਹੋਵੇ ਚੜ੍ਹਾਵੇ ਦੀ ਰਕਮ'
ਪਾਠਕਾਂ ਗੋਚਰੇ
ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'---ਲਿਖਾਰੀ
*****
ਕੁੱਝ ਦਿਨ ਪਹਿਲਾਂ
ਤਾਜਿਕਸਤਾਨ ਦੇ ਰਾਸ਼ਟਰਪਤੀ ਇਮਾਮੋਲੀ ਰਾਖਮਾਨ ਨੇ ਆਪਣੇ ਦੇਸ਼ਵਾਸੀਆਂ ਨੂੰ ਇਕ
ਪ੍ਰਭਾਵਸ਼ਾਲੀ ਅਪੀਲ ਕੀਤੀ।
ਉਨ੍ਹਾਂ ਦਾ
ਕਹਿਣਾ ਸੀ ਕਿ ਲੋਕ ਦੋ ਦੋ,
ਤਿੰਨ ਤਿੰਨ ਵਾਰ ਹੱਜ ਕਰਨ ਦੀ ਬਜਾਏ ਉਨ੍ਹਾਂ ਪੈਸਿਆਂ ਨਾਲ
ਲੋਕ ਭਲਾਈ ਦਾ ਕੰਮ ਕਰਨ, ਤਾਂ ਕਿ ਦੇਸ਼ ਦਾ ਵਿਕਾਸ
ਹੋਵੇ।
ਤਾਜਿਕਸਤਾਨ
ਇਕ ਅਜਿਹਾ ਦੇਸ਼ ਹੈ ਜੋ ਕੁੱਝ ਸਮਾਂ ਪਹਿਲਾਂ ਤੱਕ ਘਰੇਲੂਯੁੱਧ ਨਾਲ ਜੂਝਦਾ ਰਿਹਾ
ਹੈ।
ਸੋਵੀਅਤ ਸੰਘ ਨਾਲੋਂ
ਅਲੱਗ ਹੋਣ ਤੋਂ ਬਾਅਦ ਦਸ ਸਾਲ ਤੱਕ ਚੱਲੇ ਘਰੇਲੂ ਯੁੱਧ ਨੇ ਇਸ ਖੂਬਸੂਰਤ ਦੇਸ਼ ਦਾ
ਬੁਰਾ ਹਾਲ ਕਰ ਦਿੱਤਾ ਹੈ।
ਦੇਸ਼ ਦੀ
ਪ੍ਰਤੀ ਵਿਅਕਤੀ ਆਮਦਨੀ ਸਿਰਫ 330 ਡਾਲਰ ਹੈ।
ਮੁਲਕ ਵਿਚ
ਗਰੀਬੀ ਤੇ ਬਦਹਾਲੀ ਦਾ ਆਲਮ ਹੈ।
ਪਰ ਇੱਥੋਂ ਹਰ
ਸਾਲ ਪੰਜ ਹਜ਼ਾਰ ਲੋਕ ਹੱਜ ਕਰਨ ਲਈ ਸਾਊਦੀ ਅਰਬ ਜਾਂਦੇ ਹਨ,
ਜਿਨ੍ਹਾਂ ਵਿਚੋਂ ਕਈ ਤਾਂ ਦੋ ਦੋ, ਤਿੰਨ ਤਿੰਨ ਵਾਰ ਹੱਜ ਕਰਨ ਜਾਂਦੇ ਹਨ।
ਇਕ ਵਿਅਕਤੀ
ਦੀ ਹੱਜ ਯਾਤਰਾ ’ਤੇ
2500 ਡਾਲਰ ਖਰਚ ਹੁੰਦੇ ਹਨ।
ਇਹ ਤਾਂ
ਸਪਸ਼ਟ ਹੈ ਕਿ ਮਹੀਨੇ ਦੀ ਛੇ ਡਾਲਰ ਮਾਮੂਲੀ ਮਜ਼ਦੂਰੀ ਵਾਲੇ ਇਸ ਦੇਸ਼ ਵਿਚ ਇਹ
ਰਕਮ ਕਾਫੀ ਵੱਡੀ ਹੈ।
ਅਜਿਹੀ ਹਾਲਤ
ਵਿਚ ਕੋਈ ਵੀ ਤਰੱਕੀ ਪਸੰਦ ਰਾਸ਼ਟਰਪਤੀ ਅਜਿਹਾ ਬਿਆਨ ਜਾਰੀ ਕਰ ਸਕਦਾ ਹੈ।
ਕਾਸ਼ ! ਸਾਡੇ ਇੱਥੇ ਵੀ ਕੋਈ ਵੱਡੇ ਕੱਦ ਵਾਲਾ ਨੇਤਾ ਅਜਿਹਾ ਬਿਆਨ ਜਾਰੀ ਕਰ ਸਕਦਾ।
ਮੰਦਰਾਂ,
ਦਰਗਾਹਾਂ, ਗੁਰਦੁਆਰਿਆਂ ਜਾਂ
ਦੂਜੇ ਤੀਰਥ ਸਥਾਨਾਂ ਉੱਤੇ ਰੁਪਏ-ਪੈਸੇ ਜਾਂ ਸੋਨਾ ਚਾਂਦੀ ਦਾਨ ਕਰਨਾ ਦੇਸ਼ ਦੀ
ਸੱਭਿਆਚਾਰਕ ਪ੍ਰੰਪਰਾ ਦਾ ਇਕ ਹਿੱਸਾ ਹੈ।
ਪਰੰਤੂ,
ਇਹ ਪ੍ਰੰਪਰਾ ਹੁਣ ਦਿਖਾਵੇ ਦਾ ਸਾਧਨ ਬਣਦੀ ਜਾ ਰਹੀ ਹੈ।
ਸਿ਼ਰੜੀ ਦੇ
ਸਾਂਈ ਮੰਦਰ ਵਿਚ ਸੌ ਕਿੱਲੋ ਸੋਨੇ ਦਾ ਛਤਰ ਚੜ੍ਹਾਇਆ ਜਾਂਦਾ ਹੈ ਤੇ ਬੰਬਈ ਵਿਚ
ਲਾਲ ਬਾਗ ਦੇ ਗਣੇਸ਼ ਜੀ ਨੂੰ ਇੰਨੇ ਡਾਲਰ,
ਸੋਨਾ-ਚਾਂਦੀ ਅਤੇ ਹੀਰੇ ਜਵਾਹਰਾਤ ਜਮਾਂ ਹੋ ਜਾਂਦੇ ਹਨ ਕਿ
ਉਨ੍ਹਾਂ ਨੂੰ ਵੱਖੋ ਵੱਖ ਕਰਨ ਲਈ ਦਰਜਨਾਂ ਲੋਕਾਂ ਨੂੰ ਲਾਇਆ ਜਾਂਦਾ ਹੈ ਅਤੇ ਇਹ
ਕੰਮ ਕਈ ਦਿਨ ਵਿਚ ਪੂਰਾ ਹੁੰਦਾ ਹੈ।
ਸ਼ਰਧਾਲੂਆਂ
ਵਲੋਂ ਆਈ ਭੇਟਾ ਕਰਕੇ ਤਿਸਪਤੀ ਬਾਲਾ ਜੀ ਟਰੱਸਟ ਦੀ ਸਾਲਾਨਾ ਆਮਦਨ ਸਾਢੇ ਪੰਜ ਸੌ
ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ।
ਅਜਮੇਰ ਸ਼ਰੀਫ
ਵਿਚ ਸਲੀਮ ਚਿਸ਼ਤੀ ਦੀ ਦਰਗਾਹ ਤੇ ਹਰ ਸਾਲ 120 ਕਰੋੜ ਰੁਪਏ ਇਕੱਠੇ ਹੁੰਦੇ ਹਨ।
ਸਿ਼ਰੜੀ ਸਾਈਂ
ਧਾਮ ਦੀ ਸਾਲਾਨਾ ਆਮਦਨੀ 62 ਕਰੋੜ ਰੁਪਏ ਹੈ ਅਤੇ ਹਜਰਤ ਨਿਜਾਮੁਦੀਨ ਵਿਚ ਹਰ ਦਿਨ
ਦਸ ਤੋਂ ਵੀਹ ਹਜਾਰ ਰੁਪਏ ਦਾ ਚੜ੍ਹਾਵਾ ਚੜ੍ਹਦਾ ਹੈ।
ਵੀਰਵਾਰ,
ਸ਼ੁੱਕਰਵਾਰ ਅਤੇ ਸਨਿਚਰਵਾਰ ਨੂੰ ਇਹ ਰਕਮ ਇਕ ਲੱਖ ਰੁਪਏ ਤੱਕ
ਜਾ ਪਹੁੰਚਦੀ ਹੈ।
ਦਿੱਲੀ ਦੇ
ਅਕਸ਼ਰਧਾਮ ਮੰਦਰ ਵਿਚ ਹਰ ਦਿਨ ਛੇ ਹਜਾਰ ਲੋਕ ਆਉਂਦੇ ਹਨ ਅਤੇ ਐਤਵਾਰ ਨੂੰ ਇਹ
ਗਿਣਤੀ ਵਧਕੇ ਸੱਠ ਹਜਾਰ ਤੱਕ ਪਹੁੰਚ ਜਾਂਦੀ ਹੈ।
ਇਸ ਮੰਦਰ ਵਿਚ
ਕਦਮ ਕਦਮ ਤੇ ਪੈਸੇ ਖਰਚ ਕਰਨੇ ਪੈਂਦੇ ਹਨ।
ਹਰ ਸ਼ਰਧਾਲੂ
ਵਲੋਂ ਖਰਚ ਕੀਤੇ ਗਏ 50 ਰੁਪਏ ਦਾ ਜੋੜ ਹੀ ਕੀਤਾ ਜਾਵੇ ਤਾਂ ਤੁਸੀਂ ਆਪ ਹੀ
ਅੰਦਾਜਾ ਲਾ ਸਕਦੇ ਹੋ ਕਿ ਮੰਦਰ ਨੂੰ ਕਿੰਨੀ ਆਮਦਨ ਹੁੰਦੀ ਹੋਵੇਗੀ।
ਅੰਦਾਜਾ ਲਾਉ
ਕਿ ਦੇਸ਼ ਦੇ ਕਿਸੇ ਵੱਡੇ ਨੇਤਾ ਦੀ ਅਪੀਲ ਤੇ ਇਹ ਰਕਮ ਜੇ ਹਸਪਤਾਲ,
ਸਕੂਲ, ਲਾਇਬ੍ਰੇਰੀ ਜਾਂ ਫੇਰ
ਦੂਜੀਆਂ ਸਰਵਜਨਕ ਸੰਸਥਾਵਾਂ ਵਾਸਤੇ ਖਰਚ ਹੋਣ ਲੱਗਣ ਤਾਂ ਕਿੰਨੀ ਖੁਸ਼ਨੁਮਾ
ਤਸਵੀਰ ਬਣੇਗੀ।
ਸੰਵਿਧਾਨ ਦੀਆਂ 25 ਤੋਂ ਲੈ ਕੇ 28 ਤੱਕ ਧਾਰਾਵਾਂ ਦੇਸ਼ ਅੰਦਰ ਧਾਰਮਕ ਅਜਾਦੀ ਦੀ
ਗਰੰਟੀ ਦਿੰਦੀਆਂ ਹਨ।
ਉਂਜ ਵੀ
ਸੰਵਿਧਾਨ ਧਰਮ ਨਿਰਪੱਖ ਰਾਜ ਦੀ ਵਕਾਲਤ ਕਰਦਾ ਹੈ,
ਭਾਵ ਰਾਜ ਲੋਕਾਂ ਦੀ ਧਾਰਮਕ ਆਸਥਾ ਵਿਚ ਦਖਲ ਨਹੀਂ ਦੇ ਸਕਦਾ।
ਭਾਵੇਂ ਕੋਈ
ਵਿਅਕਤੀ ਕਿਸੇ ਮੱਠ,
ਮੰਦਰ, ਗੁਰਦੁਆਰੇ ਜਾਂ ਦਰਗਾਹ
ਨੂੰ ਕਿੰਨਾ ਦਾਨ ਦਿੰਦਾ ਹੈ ਜਾਂ ਕਿਸੇ ਧਾਰਮਕ ਯਾਤਰਾ ’ਤੇ
ਕਿੰਨਾ ਖਰਚ ਕਰਦਾ ਹੈ ਇਸ ਨਾਲ ਰਾਜ ਨੂੰ ਕੋਈ ਫਰਕ ਨਹੀਂ ਪੈਂਦਾ।
ਪਰ ਦੇਸ਼ ਦੇ
ਲੋਕਾਂ ਦੀ ਅਗਵਾਈ ਕਰਨ ਵਾਲਿਆਂ ਅਤੇ ਸਰਕਾਰ ਚਲਾਉਣ ਵਾਲਿਆਂ ਨੂੰ ਮੁਲਕ ਦੇ ਭਲੇ
ਵਾਸਤੇ ਕਦੀਂ ਕਦੀਂ ਸੰਵਿਧਾਨ ਦੇ ਸ਼ਬਦਾਂ ਤੋਂ ਥੋੜਾ ਹਟਕੇ ਵੀ ਅਪੀਲ ਕਰਨੀ ਹੁੰਦੀ
ਹੈ।
ਸਾਡੇ ਨੇਤਾਵਾਂ ਨੇ ਕਈ
ਵਾਰ ਅਜਿਹਾ ਕਰਕੇ ਮਿਸਾਲ ਵੀ ਕਾਇਮ ਕੀਤੀ ਹੈ।
ਕਦੇ ਸਵਾਮੀ
ਵਿਵੇਕਾਨੰਦ ਨੇ ਕਿਹਾ ਸੀ ਕਿ ਇਕ ਘੰਟਾ ਵੇਦ ਪੜ੍ਹਨ ਦੀ ਥਾਂ ਇਕ ਘੰਟਾ ਫੁੱਟਬਾਲ
ਖੇਡ ਕੇ ਤੁਸੀਂ ਭਗਵਾਨ ਦੇ ਵਧੇਰੇ ਨੇੜੇ ਪਹੁੰਚ ਸਕਦੇ ਹੋ।
ਜਵਾਹਰ ਲਾਲ
ਨਹਿਰੂ ਨੇ ਦੇਸ਼ ਦੇ ਬੰਨ੍ਹਾਂ (ਡੈਮਾਂ) ਅਤੇ ਕਾਰਖਾਨਿਆਂ ਨੂੰ ਆਧੁਨਿਕ ਭਾਰਤ ਦੇ
ਤੀਰਥ ਕਿਹਾ ਸੀ।
ਅੰਬੇਦਕਰ ਨੇ
ਲੋਕਾਂ ਨੂੰ ਸੰਗਠਤ ਹੋਣ,
ਸਿੱਖਿਆ ਪ੍ਰਾਪਤ ਕਰਨ ਅਤੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਸੀ।
ਪੰਜਾਹਵਿਆਂ
ਅਤੇ ਸੱਠਵਿਆਂ ਦੇ ਦਹਾਕੇ ਵਿਚ ਲੋਹੀਆ ਅਤੇ ਦੂਜੇ ਸਮਾਜਵਾਦੀ ਨੇਤਾਵਾਂ ਨੇ
ਜਾਤ-ਪ੍ਰਥਾ ਨੂੰ ਖਤਮ ਕਰਨ ਦਾ ਜੋਰਦਾਰ ਸੱਦਾ ਦਿੱਤਾ ਸੀ।
ਸਾਡੇ ਇੱਥੇ
ਸਾਧਨ ਭਰਪੂਰ ਅਤੇ ਪੜ੍ਹੇ-ਲਿਖੇ ਨੌਜੁਆਨਾਂ ਦੀ ਵੱਡੀ ਗਿਣਤੀ ਧਰਮ ਅਤੇ ਵਿਸ਼ਵਾਸ
ਦੀਆਂ ਖਿੱਚ ਪਾਊ,
ਵਿਵਹਾਰਕ ਪ੍ਰੰਪਰਾਵਾਂ ਅਤੇ ਧਾਰਨਾਵਾਂ ਉੱਤੇ ਅਵਾਗੌਣ ਪੈਸੇ
ਖਰਚ ਕਰ ਰਹੇ ਹਨ।
ਪੂਜਾ-ਪਾਠ
ਅਤੇ ਧਾਰਮਕ ਆਸਥਾਵਾਂ ਦੀ ਪੂਰਤੀ ਵਾਸਤੇ ਹਜਾਰਾਂ ਰੁਪਏ ਕੁੱਝ ਘੰਟਿਆਂ ਵਿਚ ਹੀ
ਖਰਚ ਕਰ ਦਿੱਤੇ ਜਾਂਦੇ ਹਨ।
ਪਰ ਅਜਿਹੇ
ਉਦਾਹਰਣ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਲਾਇਬ੍ਰੇਰੀ ਖੋਲ੍ਹਣ ਵਾਸਤੇ
ਕੁੱਝ ਘੰਟਿਆਂ ਵਿਚ ਹਜਾਰਾਂ ਰੁਪਏ ਇਕੱਠੇ ਹੋਏ ਹੋਣ।
ਇਹ ਸਥਿਤੀ
ਅਜਿਹੇ ਸਮਾਜ ਦੀ ਹੈ ਜਿੱਥੇ ਨਵੇਂ ਅਤੇ ਤਰੱਕੀਪਸੰਦ ਵਿਚਾਰਾਂ ਦੀ ਹਲਚਲ ਬੰਦ ਹੈ।
ਜ਼ਰੂਰਤ ਇਸ
ਗੱਲ ਦੀ ਹੈ ਕਿ ਵਿਚਾਰਾਂ ਦੇ ਖੜ੍ਹੇ ਪਾਣੀ ਵਿਚ ਪੱਥਰ ਸਿੱਟ ਕੇ ਨਵੀਆਂ
ਕਦਰਾਂ-ਕੀਮਤਾਂ ਅਤੇ ਆਦਰਸ਼ਾਂ ਦੀ ਲੋੜ/ਹਲਚਲ ਪੈਦਾ ਕੀਤੀ ਜਾਵੇ।
ਫੇਰ ਵੀ,
ਤਾਜਿਕਸਤਾਨ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਵਾਸੀਆਂ ਨੂੰ
ਜਿਹੜੀ ਅਪੀਲ ਕੀਤੀ ਹੈ, ਉਹਦੇ ਅਰਥ ਸਾਫ ਹਨ।
ਜੇ ਦੇਸ਼ ਦੇ
ਵਿਕਾਸ ਲਈ ਧਾਰਮਕ ਵਿਸ਼ਵਾਸਾਂ ਨਾਲ ਜੁੜੇ ਵਿਕਾਰਾਂ ਉੱਤੇ ਚੋਟ ਕਰਨ ਦੀ ਜ਼ਰੂਰਤ
ਹੋਵੇ, ਤਾਂ ਜੁੰਮੇਵਾਰ ਅਹੁਦਿਆਂ
’ਤੇ ਬੈਠੇ ਲੋਕਾਂ ਨੂੰ
ਜਨਤਾ ਵਿਚ ਦੁਪਿਆਰੇ ਹੋ ਜਾਣ ਦਾ ਖਤਰਾ ਮੁੱਲ ਲੈਂਦੇ ਹੋਏ ਵੀ ਹੌਸਲਾ ਵਿਖਾਉਣਾ
ਚਾਹੀਦਾ ਹੈ।
****
(13 ਮਾਰਚ 2008)
ਚਾਤ੍ਰਿਕ ਯੂਨੀਕੋਡ
|