ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਸ਼ੋਕ ਸਮਾਚਰ

ਪੰਜਾਬੀ ਸ਼ਾਇਰ ਤੇ ਕੀਟ-ਵਿਗਿਆਨੀ ਡਾ: ਅਮਰਜੀਤ ਟਾਂਡਾ ਜੀ ਦੇ ਪ੍ਰੀਵਾਰ ਨੂੰ ਗਹਿਰਾ ਸਦਮਾ
ਮਾਤਾ ਭਾਗਵੰਤੀ ਜੀ ਸਦੀਵੀ ਵਿਛੋੜਾ ਦੇ ਗਏ

           ਦੋਸਤਾਂ ਮਿਤਰਾਂ ਨੂੰ ਇਹ ਸੂਚਨਾ ਬਹੁਤ ਹੀ ਦੁਖੀ ਹਿਰਦੇ ਨਾਲ ਦਿਤੀ ਜਾ ਰਹੀ ਹੈ ਕਿ ਸੋਮਵਾਰ 10 ਮਾਰਚ ਦਾ ਦਿਨ ਪੰਜਾਬੀ ਸ਼ਾਇਰ ਤੇ ਕੀਟ-ਵਿਗਿਆਨੀ ਡਾ: ਅਮਰਜੀਤ ਟਾਂਡਾ ਜੀ ਦੇ ਪ੍ਰੀਵਾਰ ਲਈ ਐਸਾ ਚੜ੍ਹਿਆ ਕਿ ਪ੍ਰੀਵਾਰ ਦੇ ਹੱਸਦੇ ਵਸਦੇ ਵਿਹੜੇ ਚੋਂ ਉਹਨਾਂ ਦੇ ਸਿਰ ਤੋਂ ਮਾਂ ਦੀ ਛਾਂ ਸਦਾ ਲਈ ਵਿਛੜ ਗਈ ਪੰਜਾਬ ਚ ਕੋਈ  ਸਾਢੇ 11 ਕੁ ਵਜੇ ਦਾ ਸਮਾਂ ਸੀ, ਜਦੋਂ ਕਿ ਉਹਨਾਂ ਦੀ ਮਾਤਾ ਭਾਗਵੰਤੀ ਜੋ ਕੁਝ ਚਿਰ ਤੋਂ ਫਿਸਲ ਜਾਣ ਕਾਰਣ ਲੱਤ ਦੇ ਅਪਰੇਸ਼ਨ ਨਾਲ ਠੀਕ ਹੋ ਗਏ ਸਨ, ਪਰ ਮੁੜ ਮੰਜੇ ਤੇ ਪਏ 2 ਅਚਾਨਕ ਬੀਮਾਰ ਹੋ ਗਏ ਤੇ ਦੂਸਰੇ ਦਿਨ ਬੇਹੋਸ਼ੀ ਦੀ ਹਾਲਤ 'ਚ ਚਲੇ ਗਏ ਕਈ ਦਿਨਾਂ ਤੋਂ ਨਕੋਦਰ ਪਰਾਈਵੇਟ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹ ਪ੍ਰੀਵਾਰ ਦੇ ਮੈਂਬਰਾਂ ਨੂੰ ਦੇਖ ਸਕਦੇ ਸਨ ਪਰ ਬੋਲਦੇ ਨਹੀਂ ਸਨ ਤੇ ਫਿਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦਾ ਲਈ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਮਾਤਾ ਜੀ ਦੀ ਉਮਰ 84 ਸਾਲ ਦੀ ਸੀ ਮਾਤਾ ਜੀ ਬਹੁਤ ਹੀ ਧਾਰਮਿਕ ਵਿਚਾਰਾਂ ਦੇ ਸਨ ਬਹੁਤ ਹੀ ਚਿਰਾਂ ਤੋਂ ਉਹ ਹਰ ਸਵੇਰ ਨਿਤਨੇਮ ਕਰਦੇ ਤੇ ਘਰ ਦੇ ਕੰਮਾਂ ਚ ਸਦਾ ਲੀਨ ਰਹਿੰਦੇ ਸਨ ਮਾਤਾ ਜੀ ਦੇ ਵਿਛੋੜੇ ਦੀ ਖਬਰ ਸੁਣ ਕੇ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਤੇ ਰਿਸ਼ਤੇਦਾਰਾਂ ਚ ਸੋਗ ਦੀ ਲਹਿਰ ਛਾ ਗਈ ਹੈ

        ਮਾਤਾ ਭਾਗਵੰਤੀ ਜੀ ਦੀ ਮ੍ਰਿਤਕ ਦੇਹ ਦਾ ਅੰਤਮ-ਸੰਸਕਾਰ ਉਹਨਾਂ ਦੇ ਨਾਰਵੇ ਤੇ ਅਸਟ੍ਰੇਲੀਆ ਚ ਰਹਿ ਰਹੇ ਸਪੁੱਤਰਾਂ ਦੇ ਪਹੁੰਚਣ ਤੇ 13 ਮਾਰਚ , 2008 ਦੁਪਹਿਰ 12 ਵਜੇ ਦੇ ਕਰੀਬ ਕੀਤਾ ਗਿਆ ਅਦਾਰਾ 'ਲਿਖਾਰੀ' ਡਾ: ਟਾਂਡਾ ਅਤੇ ਸਾਰੇ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸੀ ਹੈ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਸਾਰੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ ਡਾ: ਅਮਰਜੀਤ ਸਿੰਘ ਟਾਂਡਾ ਜੀ ਨਾਲ ਰਾਬਤਾ ਕਰਨ ਲਈ ਇੰਡੀਆ ਚ ਉਹਨਾਂ ਦਾ ਮੋਬਾਇਲ ਫੋਨ -9814364938 ਜਾਂ 9815270395 ਹੈ

                                        
(18 ਮਾਰਚ 2008)

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.