|
|
|
ਅਜੋਕਾ
ਵਾਧਾ::
30 April, 2008 |
ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ
ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ
ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ
|
|
ਕਵਿਤਾ:
ਮਾਂ ਤੇ ਧੀ

ਤਰਵਿੰਦਰ ਕੌਰ,ਦਿੱਲੀ
ਤੈਨੂੰ ਯਾਦ ਹੈ ਮਾਂ ਛੋਟੇ ਹੁੰਦਿਆਂ ਜਦੋਂ ਵੀ
ਮੈਨੂੰ ਕਿਤੇ ਪੀੜ ਹੁੰਦੀ ਤੂੰ ਮੈਨੂੰ ਆਪਣੇ ਸੀਨੇ ਨਾਲ ਲਾ ਲੈਂਦੀ ਮੈਨੂੰ ਲਗਦਾ ਜਿਵੇਂ ਮੇਰੇ ਸਾਰੇ ਦੁਖ ਤੂੰ ਆਪਣੇ ਸੀਨੇ ਵਿਚ ਪਾ ਲਏ ਹੋਣ ਮਾਂ ਤੂੰ ਕਿੱਦਾਂ ਸਮਝ ਜਾਂਦੀ ਸੈਂ ਮੇਰੀ ਹਰ ਗੱਲ ਨੂੰ
ਮੇਰੇ ਬਿਨਾ ਕਹੇ ਹੀ ਮੇਰੀ ਹਰ ਪੀੜ ਨੂੰ ਮੇਰੇ ਬਿਨਾ ਦਸਿਆਂ ਹੀ ਮੇਰੀ ਹਰ ਦਰਦ ਭਰੀ ਚੀਕ ਨੂੰ
ਜਿਸ ਨੂੰ ਕਦੇ ਮੈਂ 'ਚੀਕਿਆ' ਹੀ ਨਹੀਂ
ਮੈਨੂੰ ਪਤਾ ਹੈ ਮਾਂ ਮੇਰੇ ਹਰ ਦਰਦ ਨੂੰ
ਤੂੰ ਮੈਥੋਂ ਜਿਆਦਾ ਜਰਿਆ ਹੈ ਮਾਂ, ਅੱਜ ਵੀ ਮੈਨੂੰ ਤੇਰੀ ਉਸੇ ਛੋਹ ਦੀ ਲੋੜ ਹੈ ਜਿਸ ਨਾਲ ਮੇਰੇ ਦਰਦ ਉਡ ਪੁਡ ਜਾਂਦੇ ਉਨ੍ਹਾਂ ਮੋਹ ਭਿੱਜੀਆਂ ਅੱਖਾਂ ਦੀ ਲੋੜ ਹੈ ਜਿਨ੍ਹਾਂ ਵਿਚ ਮੈਂ ਕਦੇ
ਆਪਣੇ ਉਜਲੇ ਭਵਿੱਖ ਦੇ ਸੁਪਨੇ ਵੇਖੇ ਸੀ ਉਸੇ ਗਲਵਕੜੀ ਦੀ ਲੋੜ ਹੈ ਜਿਸ ਵਿਚ ਆ ਕੇ
ਮੈਂ ਸਾਰੀ ਦੁਨੀਆਂ ਭੁੱਲ ਜਾਂਦੀ ਤੂੰ ਮੈਨੂੰ ਤੋਰ ਕੇ
ਆਪਣੇ ਤੋਂ ਦੂਰ ਕਿਉਂ ਕਰ ‘ਤਾ ਮਾਂ??? ਹਾਂ! ਤੂੰ ਸ਼ਾਇਦ ਮਜਬੂਰ ਸੈਂ ਤੇ ਮਜਬੂਰ ਤਾਂ ਮੈਂ ਵੀ ਹਾਂ ਤੂੰ ਵੀ ਮੈਨੂੰ ਮਿਲਣਾ ਲੋਚਦੀਂ ਏਂ ਤੇ ਮੈਂ ਵੀ ਪਰ ਦੋਵੇਂ ਹੀ
ਰਿਸ਼ਤਿਆਂ ਦੀਆਂ ਮਜਬੂਤ ਬੇੜੀਆਂ ਨੂੰ ਖੋਲ੍ਹ ਨਹੀਂ ਸਕਦੇ ਤੋੜ ਨਹੀਂ ਸਕਦੇ ਮੈਨੂੰ ਪਤਾ ਹੈ ਮਾਂ ਮੇਰੀ ਜ਼ਿੰਦਗੀ ਵੀ
ਉਸੇ ਤਰ੍ਹਾ ਬੀਤੇਗੀ ਜਿਵੇਂ ਤੂੰ ਜ਼ਿੰਦਗੀ ਗੁਜ਼ਾਰੀ ਹੈ ਕਿਉਂਕਿ ਮੈਂ ਵੀ ਤੇ
ਤੇਰਾ ਹੀ ਅਕਸ ਹਾਂ ਮੈਂ ਵੀ ਤੇ, ਤੂੰ ਹੀ ਹਾਂ ਤੇ ਅੱਗੋਂ
ਸ਼ਾਇਦ ਮੇਰਾ ਅਕਸ ਵੀ ਇਸੇ ਤਰ੍ਹਾਂ ਜ਼ਿੰਦਗੀ ਗੁਜ਼ਾਰੇ ਸਹਿਣਾ, ਬਲਿਦਾਨ ਕਰਨਾ, ਦੂਜਿਆਂ ਨੂੰ ਪਿਆਰ ਦੇਣਾ ਇਹੀ ਤਾਂ ਅਸੀਂ ਸਿੱਖਿਆ ਹੈ ਇਹ ਤਾਂ ਹਰ ਕੁੜੀ ਦੇ ਗਹਿਣੇ ਨੇ ਉਹ ਖ਼ਾਨਦਾਨੀ ਗਹਿਣੇ
ਜੋ ਹਰ ਧੀ ਨੂੰ ਆਪਣੀ ਮਾਂ ਤੋਂ ਮਿਲਦੇ ਨੇ ਮਾਂ ਨੂੰ ਉਸਦੀ ਮਾਂ ਤੋਂ ਤੇ ਉਸਦੀ ਮਾਂ ਨੂੰ ਉਸਦੀ ਮਾਂ ਤੋਂ… ਬਸ ਇਸੇ ਤਰ੍ਹਾਂ ਹਰ ਧੀ ਨੂੰ
ਸਿਖਾ‘ਤਾ ਜਾਂਦਾ ਹੈ ਕਿ ਕਿਵੇਂ ਦੂਜਿਆਂ ਲਈ ਜੀਣਾ ਹੈ ਸਿਰਫ ਦੂਜਿਆਂ ਲਈ…… -0-0-0-0-0-0-0-
(24 ਮਾਰਚ 2008) ਯੂਨੀਕੋਡ
|
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|