ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

-ਸਵੈ-ਕਥਨ/ਆਪ ਬੀਤੀ/ਚੇਤੇ ਦੀ ਚੰਗੇਰ/ਰੇਖਾ ਚਿੱਤਰ/ਹਾਸ ਵਿਅੰਗ-

ਮਾਂ ਤੂੰ ਕਿਉਂ ਮਰ ਗਈ?

ਜਸਵਿੰਦਰ ਸੰਧੂ, ਬਰੈਂਪਟਨ

          ਬੇਬੇ, ਜਦੋਂ ਇੱਕ ਦਿਨ ਬੱਚਿਆਂ ਦੇ ਚਹੇਤੇ ਕਲਾਕਾਰ ਕਮਲਜੀਤ ਨੀਲੋਂ ਨਾਲ਼ ਮੈਂ ਫੋਨ ਤੇ ਗੱਲਾਂ ਕਰਦਾ ਸੀ ਤਾਂ ਉਸ ਨੇ ਆਪਣੀ ਦੀ ਮਾਂ ਦੀ ਗੱਲ ਤੋਰ ਲਈਕਹਿੰਦਾ ਮੈਂ ਮਾਂ ਤੋਂ ਇਹ ਵੀ ਸਿੱਖਿਐ, ਆਹ ਵੀ ਸਿੱਖਿਐ ਤੇ ਔਹ ਵੀਮੇਰਾ ਗਲ਼ ਭਰ ਆਇਆ ਕਿਉਂਕਿ ਮੈਨੂੰ ਤੂੰ ਯਾਦ ਆ ਗਈ ਸੀਮੈਨੂੰ ਬਹੁਤ ਕੁੱਝ ਯਾਦ ਆਇਆ ਜੋ ਮੈਂ ਤੇਤੋਂ ਸਿੱਖਿਆ ਸੀ, ਫਿਰ ਮੇਰੇ ਮੂੰਹੋਂ ਨਿਕਲਿ਼ਆ, “ਵੀਰੇ, ਮਾਵਾਂ ਤਾਂ ਯੂਨੀਵਰਸਿਟੀਆਂ ਹੁੰਦੀਆਂ ਨੇਉਹ ਬਹੁਤ ਖੁਸ਼ ਹੋਇਆ ਤੇ ਕਹਿੰਦਾ ਇਹ ਤਾਂ ਬਿਲਕੁੱਲ ਸੱਚ ਹੈਫਿਰ ਮੈਨੂੰ ਯਾਦ ਆਇਆ ਕਿ ਮੇਰੀ ਬੇਬੇ ਤਾਂ ਅਨਪੜ੍ਹ ਸੀ, ਪਰ ਤੇਰਾ ਰੋਟੀ ਪਕਾਉਂਦੇ ਚੁੱਲ੍ਹੇ ਮੂਹਰੇ ਸੁਆਹ ਖਿਲਾਰ ਕੇ ਮੈਨੂੰ ੳ-ਅ ਲਿਖਣਾ ਸਿਖਾਉਣਾ ਮੈਂ ਨਹੀਂ ਭੁੱਲ ਸਕਦਾਮੈਂ ੳ-ਅ ਤਾਂ ਸਿੱਖਿਆ ਹੀ ਸੀ, ਪਰ ਨਾਲ਼ ਹੀ ਜੋ ਉਸ ਨਿੱਘੀ ਨਿੱਘੀ ਸੁਆਹ ਚ ਉਂਗਲ਼ਾਂ ਫੇਰਨ ਦਾ ਜੋ ਮਜ਼ਾ ਸੀ ਉਹ ਇੱਕ ਖਿਢਾਉਣਾ-ਹੀਣ ਬੱਚੇ ਲਈ ਬਹੁਤ ਵੱਡੀ ਲੱਭਤ ਸੀਤੇਰੀ ਓਸ ਸਿਖਾਈ ਤਕਨੀਕ ਤੋਂ ਮੈਂ ਅਜੇ ਤੱਕ ਕੰਮ ਲੈਂਦਾ ਹਾਂ ਬੇਬੇਜਦੋਂ ਮੈਂ ਡੰਗਰ ਚਾਰਦਾ ਹੁੰਦਾ ਸੀ, ਓਦੋਂ ਵੀ ਝੱਟ ਜ਼ਮੀਨ ਤੇ ਬਾਰਾਂ-ਬੀਟੀ ਬਣਾ ਕੇ ਸਾਥੀਆਂ ਨਾਲ਼ ਖੇਢਣ ਲੱਗ ਪੈਂਦਾ ਸੀਜਦੋਂ ਮੈਂ ਆਪਣੀ ਪੀਐੱਚ.ਡੀ. ਦੀ ਜਮਾਤ ਚ ਇਹ ਸਿੱਖਿਆ ਸੀ ਕਿ ਸਾਇੰਸ ਦੀ ਭਾਸ਼ਾ ਸਿੱਧੀ ਤੇ ਸਪਸ਼ਟ ਹੁੰਦੀ ਹੈ; ਮੈਂ ਬਹੁਤ ਹੈਰਾਨ ਹੋਇਆ ਸੀ ਕਿ ਇਹ ਤਾਂ ਤੇਰੇ ਉਸ ਇਸ਼ਾਰੇ ਨੇ ਮੈਨੂੰ ਸਿਖਾ ਦਿੱਤਾ ਸੀਵਾਕਿਆ ਹੀ ਤੂੰ ਕਿਸੇ ਪ੍ਰੋਫੈੱਸਰ ਤੋਂ ਘੱਟ ਨਹੀਂ ਸੀ; ਬੇਬੇ ਮੇਰੀ ਅਨਪੜ੍ਹ-ਯੂਨੀਵਰਸਿਟੀ

          ਬੇਬੇ ਜਦੋਂ ਤੂੰ ਆਪਣੀਆਂ ਧੀਆਂ ਨਾਲ਼ੋਂ ਸਾਨੂੰ ਜਿ਼ਆਦਾ ਪਿਆਰ ਕਰਦੀ ਸੀ ਤਾਂ ਵੀ ਚੰਗਾ ਲਗਦਾ ਸੀ, ਭਾਵੇਂ ਮੈਂ ਅੰਦਰੋਂ ਕੁੱਝ ਠੀਕ ਵੀ ਨਹੀਂ ਸਮਝਦਾ ਸੀਤੂੰ ਤਾਂ ਇਹ ਸਮਾਜ ਤੋਂ ਹੀ ਸਿੱਖਿਆ ਸੀ, ਪਰ ਬੇਬੇ ਤੂੰ ਵੀ ਗ਼ਲਤ ਸੀ ਤੇ ਮੈਂ ਵੀਸਮਝ ਮੈਨੂੰ ਵੀ ਹੁਣੇ ਹੀ ਆਈ ਹੈ ਕਿ ਅਸੀਂ ਗ਼ਲਤ ਸੀਤੇਰੀ ਪੋਤੀ ਤੇ ਪੋਤੇ ਵਿੱਚ ਅਸੀਂ ਕੋਈ ਫਰਕ ਨਹੀਂ ਕਰਦੇ, ਵੈਸੇ ਇਹ ਤਾਂ ਤੂੰ ਵੀ ਦੇਖ ਹੀ ਲਿਆ ਸੀਹੁਣ ਜਦੋਂ ਕਿਸੇ ਮੁਸ਼ਕਿਲ ਦੌਰ ਚੋਂ ਲੰਘਦਾ ਹਾਂ ਤਾਂ ਤੇਰੀ ਹੱਲਾ-ਸ਼ੇਰੀ ਯਾਦ ਆਉਂਦੀ ਹੈ ਜੋ ਤੂੰ ਹਮੇਸ਼ਾ ਦਿੰਦੀ ਰਹਿੰਦੀ ਸੀਤੇਰੀਆਂ ਸਿੱਖਿਆਵਾਂ ਰਸੂਲ ਹਮਜ਼ਾਤੋਵ ਵਾਲ਼ੀ ਸੱਭਿਆਚਾਰਕ ਚਟਾਨ ਵਾਂਙ ਮੇਰੀ ਪਿੱਠ ਨੂੰ ਬਚਾ ਕੇ ਰੱਖਦੀਆਂ ਨੇ

          ਬੇਬੇ ਜਦੋਂ ਤੂੰ ਯਾਦ ਆਉਂਦੀ ਏਂ ਤਾਂ ਕਾਲ਼ਜੇ ਧੂਹ ਜਿਹੀ ਪੈਂਦੀ ਹੈ, ਕਦੇ ਕਦੇ ਮੇਰਾ ਕੱਲੇ ਦਾ ਰੋਣਾ ਵੀ ਨਿਕਲ਼ ਜਾਂਦਾ ਹੈਪਰ ਫਿਰ ਸੋਚਦਾ ਹਾਂ ਕਿ ਮਾਂ ਸਾਰੀ ਉਮਰ ਤਾਂ ਨਾਲ਼ ਰਹਿ ਹੀ ਨਹੀਂ ਸਕਦੀਉਸ ਦਿਨ ਹਾਈਵੇ-410 ਦੇ ਪੁਲ਼ ਤੋਂ ਲੰਘਦੇ ਹੋਏ ਤੇਰਾ ਪੀਅਰਸਨ ਏਅਰਪੋਰਟ ਤੇ ਬਰੈਂਪਟਨ ਸ਼ਹਿਰ ਦੀਆਂ ਲਾਈਟਾਂ ਦੇਖ ਕੇ ਖਿਆਲ ਸੀ ਕਿ ਆਹ ਦਿਵਾਲ਼ੀ ਤਾਂ ਹੁਣੇ ਦੇਖੀ ਹੈਬੇਬੇ ਤੇਰੀ ਸਾਦੀ ਜਿਹੀ ਖੁਸ਼ ਹੋਣ ਦੀ ਆਦਤ ਮੈਨੂੰ ਬਹੁਤ ਚੰਗੀ ਲਗਦੀ ਸੀਬੇਬੇ ਇੰਨਾ ਸੌਖਾ ਖੁਸ਼ ਹੋਣ ਵਾਲ਼ਾ ਹੋਰ ਕੋਈ ਨਹੀਂ ਲੱਭਿਆ ਅਜੇ ਤੱਕ

          ਕੱਲ੍ਹ ਇੱਕ ਅੰਗਰੇਜ਼ੀ ਫਿਲਮ ਦੇਖੀ ਤੇਰੀ ਪੋਤੀ ਨਾਲ਼, ਜੋ ਪਰਵਾਰਿਕ ਮਾਮਲਿਆਂ ਦੇ ਵਿਸ਼ੇ ਦੇ ਸਬੰਧ ਵਿੱਚ ਉਸ ਦੇ ਪ੍ਰੋਫੈੱਸਰ ਨੇ ਉਸ ਨੂੰ ਦੇਖਣ ਲਈ ਕਿਹਾ ਸੀਇਸ ਫਿਲਮ ਦਾ ਨਾਂ ਸੀ ਗਿਲਬਰਟ ਗਰੇਪ ਨੂੰ ਕੀ ਖਾ ਰਿਹਾ ਹੈ?” ਬੇਬੇ ਇਹ ਆਪਣੇ ਘਰ ਦੀ ਕਹਾਣੀ ਜਿਹੀ ਹੀ ਸੀ, ਪਰ ਤੇਰੇ ਵਰਗੀ ਮਾਂ ਨਹੀਂ ਸੀ ਉਸ ਪਰਵਾਰ ਵਿੱਚਉਸ ਦਾ ਹੀਰੋ ਸੀ ਤੇਰੇ ਛੋਟੇ ਪੁੱਤ ਕੁੱਕੀ ਵਰਗਾ ਮੁੰਡਾ ਜੋ ਇੱਕ ਭੈਣ ਤੋਂ ਛੋਟਾ ਤੇ ਦੂਜੀ ਤੋਂ ਵੱਡਾ ਸੀ ਮੈਨੂੰ ਯਕੀਨ ਹੈ ਕਿ ਕੁੱਕੀ ਦਾ ਨਾਂ ਤੂੰ ਕੁੱਕੂ ਰੱਖਿਆ ਹੋਊ ਜੋ ਜ਼ੈਲਦਾਰਾਂ ਦੇ ਮੁੰਡੇ ਦਾ ਤੇ ਸੰ਼ਕਰੀਆਂ ਦੇ ਮੁੰਡੇ ਦਾ ਵੀ ਸੀਕਿਉਂਕਿ ਉਹੋ ਹੀ ਦੋ ਪਰਵਾਰ ਤੈਨੂੰ ਚੰਗੇ ਲਗਦੇ ਸਨਉਹ ਸਾਫ਼ ਸੁਥਰੇ ਕੱਪੜੇ ਪਾਉਂਦੇ ਸਨ ਤੇ ਬੋਲਦੇ ਵੀ ਮਿੱਠਾ ਸਨਜ਼ੈਲਦਾਰਾਂ ਦੇ ਤਾਂ ਬਾਪੂ ਜੀ ਲੱਤ ਟੁੱਟਣ ਤੇ ਫਿਰ ਕੱਟੀ ਜਾਣ ਪਿੱਛੋਂ ਟਰੈਕਟਰ ਡਰਾਇਵਰ ਦੀ ਨੌਕਰੀ ਵੀ ਕਰਦੇ ਸਨਮੈਨੂੰ ਪਤਾ ਹੈ ਤੂੰ ਉਨ੍ਹਾਂ ਪਰਵਾਰਾਂ ਵਰਗਾ ਆਪਣਾ ਪਰਵਾਰ ਬਣਾਉਣਾ ਚਾਹੁੰਦੀ ਸੀਤਾਂ ਹੀ ਤੂੰ ਕੁੱਕੀ ਦਾ ਨਾਂ ਕੁੱਕੂ ਰੱਖਿਆ ਹੋਊ, ਉਹ ਤਾਂ ਲੋਕਾਂ ਦੀ ਈਰਖਾ ਨੇ ਸਵੀਕਾਰ ਨਹੀਂ ਕੀਤਾ ਹੋਣਾ ਤੇ ਕੁੱਕੂ ਨੂੰ ਕੁੱਕੀ ਬਣਾ ਦਿੱਤਾ ਹੋਣੈਪਰ ਬੇਬੇ ਜੇ ਤੂੰ ਜਿਊਂਦੀ ਹੁੰਦੀ ਤਾਂ ਮੈਂ ਤੈਨੂੰ ਦੱਸਦਾ ਕਿ ਇਹ ਦੋਨੋਂ ਹੀ ਨਾਂ ਅੰਗਰੇਜ਼ ਅਫ਼ਸਰਾਂ ਨੇ ਪੰਜਾਬੀਆਂ ਨੂੰ ਸੰਤਾਲ਼ੀ ਦੇ ਹੱਲਿਆਂ ਤੋਂ ਪਹਿਲਾਂ ਦੇ ਦਿੱਤੇ ਹੋਏ ਨੇਕੁੱਕੂ ਅੰਗਰੇਜ਼ੀ ਦਾ ਸ਼ਬਦ ਹੈ ਜਿਸਦਾ ਮਤਲਬ ਹੈ ਪਾਗਲਵੈਸੇ ਕੋਇਲ ਨੂੰ ਵੀ ਅੰਗਰੇਜ਼ੀ ਚ ਕੁੱਕੂ ਹੀ ਕਹਿੰਦੇ ਹਨ, ਪਰ ਕੋਇਲ ਦਾ ਇਹ ਨਾਂ ਉਸ ਦੇ ਲਗਾਤਾਰ ਬੋਲੀ ਜਾਣ ਕਾਰਨ ਹੀ ਰੱਖਿਆ ਹੋਊ ਉਨ੍ਹਾਂ ਨੇਸ਼ਾਇਦ ਕੋਇਲ ਦੀ ਆਵਾਜ਼ ਚ ਉਨ੍ਹਾਂ ਨੂੰ ਸਾਡੇ ਵਾਂਙ ਸੰਗੀਤ ਨਹੀਂ ਲੱਭਿਆਕੋਇਲ ਦੇ ਇੱਕ ਹੋਰ ਸਾਥੀ ਦੀ ਗੱਲ ਸੁਣ ਜਿਸ ਨੂੰ ਆਪਾਂ ਪਪੀਹਾ ਜਾਂ ਚਾਤ੍ਰਿਕ ਕਹਿੰਦੇ ਹਾਂ, ਅੰਗਰੇਜ਼ ਉਸ ਨੂੰ ਦਿਮਾਗੀ ਬੁਖਾਰ ਵਾਲ਼ਾ ਪੰਛੀ (ਭਰਅਨਿ ਾੲਵੲਰ ਬਰਿਦ) ਕਹਿੰਦੇ ਹਨਉਹ ਤਾਂ ਬੋਲਦਾ ਹੀ ਰਹਿੰਦਾ ਹੈ, ਆਪਣੇ ਗੁਰੂਆਂ ਨੇ ਉਸ ਨੂੰ ਪ੍ਰਭੂ ਦੇ ਸਿਮਰਣ ਚ ਲੀਨ ਦੱਸਿਆ ਤੇ ਗੋਰਿਆਂ ਨੂੰ ਆਪਣੀ ਨੀਂਦ ਹਰਾਮ ਕਰਨ ਵਾਲ਼ਾ ਲੱਗਿਆ

          ਵੈਸੇ ਮੇਰੇ ਖਿਆਲ ਨਾਲ਼ ਸਾਡੇ ਬੱਚਿਆਂ ਨੂੰ ਇਹੋ ਜਿਹੇ ਨਾਂ ਦੇ ਕੇ ਅੰਗਰੇਜ਼ਾਂ ਨੇ ਪੰਜਾਬੀਆਂ ਦੀ ਹੀ ਭਾਜੀ ਮੋੜੀ ਹੈਤੈਨੂੰ ਤਾਂ ਪਤਾ ਹੀ ਹੈ ਕਿ ਆਪਣੇ ਕੁੱਤਿਆਂ ਦੇ ਨਾਂ ਅੰਗਰੇਜ਼ਾਂ ਦੇ ਨਾਵਾਂ ਤੇ ਹੀ ਰੱਖੇ ਜਾਂਦੇ ਹਨ; ਜੈਕ, ਅਲੀਸ਼ਾ, ਟੈਡੀ, ਟੈਰੀ, ਹੈਰੀ, ਰੌਬੀ, ਟੌਮੀ ਆਦਿਉਨ੍ਹਾਂ ਨੇ ਇਹ ਨਾਂ ਆਪਣੇ ਭਾਰਤੀ ਚਮਚਿਆਂ (ਜੋ ਅੰਗਰੇਜ਼ਾਂ ਦੀ ਜੀ-ਹਜ਼ੂਰੀ ਕਾਰਨ ਅਮੀਰ ਵੀ ਸਨ) ਦੇ ਬੱਚਿਆਂ ਨੂੰ ਰੱਖਣ ਦੀ ਸਲਾਹ ਦਿੱਤੀ ਹੋਊਜੀ-ਹਜ਼ੂਰੀਆਂ ਨੇ ਬਗੈਰ ਇਸ ਗੱਲ ਦੀ ਨਜ਼ਾਕਤ ਸਮਝੇ ਖੁਸ਼ੀ ਖੁਸ਼ੀ ਰੱਖ ਲਏ ਹੋਣਗੇਫਿਰ ਤੇਰੇ ਵਰਗੀਆਂ ਉਤਸੁਕ ਮਾਵਾਂ (ਜੋ ਆਪਣੇ ਪਰਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਦੇਖਣਾ ਚਾਹੁੰਦੀਆਂ ਹਨ) ਨੇ ਇਹ ਨਾਂ ਅਪਣੇ ਬੱਚਿਆਂ ਨੂੰ ਦੇ ਦਿੱਤੇ ਹੋਣਗੇਖੈਰ ਬੇਬੇ, ਤੇਰਾ ਕੁੱਕੂ ਹੀ ਉਸ ਫਿਲਮ ਦੇ ਹੀਰੋ ਗਿਲਬਰਟ ਵਰਗਾ ਹੈ ਜੋ ਪਰਵਾਰ ਦਾ ਕਮਾਊ ਪੁੱਤ ਹੀ ਨਹੀਂ ਸਗੋਂ ਪੂਰਾ ਥੰਮ ਦਾ ਥੰਮ ਹੈਉਸਨੇ ਆਪਣੇ ਘਰ ਦੀ ਆਈ-ਚਲਾਈ ਚਲਦੀ ਰੱਖੀ, ਉਸ ਨੇ ਹੀ ਤੇਰੀ ਵੱਧ ਸੇਵਾ ਕੀਤੀਉਸਨੇ ਹੀ ਤੇਰੀਆਂ ਜ਼ਰੂਰਤਾਂ ਦਾ ਖਿਆਲ ਰੱਖਿਆਬਾਪੂ ਜੀ ਦੀ ਮੌਤ ਤੋਂ ਬਾਅਦ ਆਪਣੇ ਦੇਸ਼ ਦੇ ਮਹਾਂ-ਸੁਸਤ ਸਿਸਟਮ ਚੋਂ ਤੈਨੂੰ ਪੈਨਸ਼ਨ ਲਗਵਾਈਭਾਵੇਂ ਤੂੰ ਇੱਕ ਵਾਰ ਮੈਨੂੰ ਇਹ ਵੀ ਕਿਹਾ ਸੀ ਕਿ ਉਹ ਕੋਸਿ਼ਸ਼ ਨਹੀਂ ਕਰ ਰਿਹਾ, ਪਰ ਬੇਬੇ ਉਹੀ ਤਾਂ ਕੋਸਿ਼ਸ਼ ਕਰ ਰਿਹਾ ਸੀਤੇਰਾ ਇਹ ਪੁੱਤ ਤਾਂ ਲੁਧਿਆਣੇ ਯੂਨੀਵਰਸਿਟੀ ਚ ਇਨ੍ਹਾਂ ਸਭ ਝਗੜਿਆਂ ਤੇ ਮੁਸ਼ਕਲਾਂ ਤੋਂ ਪਰ੍ਹੇ ਆਪਣਾ ਕੰਮ ਕਰਦਾ ਰਿਹਾਤੇਰਾ ਸਰਬਣ ਪੁੱਤ ਕੁੱਕੂ ਹੀ ਭਾਰਤ ਦੇ ਗੰਦੇ ਤੇ ਰਿਸ਼ਵਤੀ ਢਾਂਚੇ ਨੂੰ ਚਾਰਾ ਪਾ ਕੇ ਤੇਰੇ ਲਈ ਪੈਨਸ਼ਨ ਦੀ ਸੁਗਾਤ ਲੈ ਆਇਆ ਸੀਮੈਂ ਉਦੋਂ ਵੀ ਤੈਨੂੰ ਕਹਿੰਦਾ ਸੀ, ਪਰ ਤੈਨੂੰ ਕਦੇ ਮੇਰੇ ਤੇ ਵੀ ਇਸ ਗੱਲ ਲਈ ਯਕੀਨ ਨਹੀਂ ਆਇਆਸ਼ਾਇਦ ਬਾਪੂ ਜੀ ਦੀ ਮੌਤ ਨੇ ਤੇਰਾ ਵੀ ਸਮਤੋਲ ਖਰਾਬ ਕਰ ਦਿੱਤਾ ਸੀਪਰ ਮੈਨੂੰ ਆਪਣੇ ਛੋਟੇ ਵੀਰ ਕੁੱਕੂ ਤੇ ਮਾਣ ਹੈ

          ਉਸ ਫਿਲਮ ਚ ਗਿਲਬਰਟ ਦੀ ਵੱਡੀ ਭੈਣ ਤੇਰੀਆਂ ਦੋਹਾਂ ਧੀਆਂ ਵਰਗੀ ਸੀ, ਜੋ ਤੇਰੇ ਵਾਂਙ ਸਬਰ ਸੰਤੋਖ ਵਾਲ਼ੀਆਂ ਤੇ ਅਣਥੱਕ ਕਾਮੀਆਂ ਸਨਧੰਨ ਨੇ ਸਾਡੀਆਂ ਭੈਣਾਂ ਜੋ ਸਾਰੀ ਜ਼ਮੀਨ ਸਾਡੇ ਲਈ ਛੱਡ ਕੇ ਵੀ ਸਾਡੇ ਸੁੱਖ ਦੀ ਕਾਮਨਾ ਕਰਦੀਆਂ ਥੱਕਦੀਆਂ ਨਹੀਂ ਹਨਉਸ ਪਰਵਾਰ ਦੀ ਛੋਟੀ ਧੀ ਥੋੜ੍ਹੀ ਖੁਦਗਰਜ਼ ਮੈਨੂੰ ਮੇਰੇ ਵਰਗੀ ਮਹਿਸੂਸ ਹੋਈਉਸ ਨੇ ਕੁੱਝ ਖਾਸ ਨਹੀਂ ਕੀਤਾ, ਪਰ ਪਰਵਾਰ ਦੇ ਨਾਲ਼ ਰਹੀਬੇਬੇ ਤੈਨੂੰ ਤਾਂ ਪਤਾ ਹੀ ਹੈ ਕਿ ਮੈਂ ਕਦੇ ਕੰਮ ਤੋਂ ਨਹੀਂ ਭੱਜਿਆ ਕਿਉਂਕਿ ਮੈਨੂੰ ਸਾਫ ਦਿਸਦਾ ਸੀ ਕਿ ਇਹ ਕੰਮ ਕੀਤੇ ਬਗੈਰ ਗੁਜ਼ਾਰਾ ਨਹੀਂ ਹੋਣਾਜੇ ਮੈਂ ਉੱਥੋਂ ਨਿਕਲ਼ਣਾ ਵੀ ਚਾਹੁੰਦਾ ਤਾਂ ਵੀ ਕੰਮ ਹੀ ਇਸ ਦਾ ਰਸਤਾ ਸੀਆਪਣੇ ਬੇਬੇ ਬਾਪੂ ਜੀ ਦੀ ਖੁਸ਼ੀ ਲੈਣ ਲਈ ਵੀ ਕੰਮ ਕਰਨਾ ਜ਼ਰੂਰੀ ਸੀਇੱਕ ਹੋਰ ਗੱਲ ਵੀ ਸੀ ਜੋ ਮੈਨੂੰ ਕੰਮ ਚ ਲੱਗੇ ਰਹਿਣ ਲਈ ਹੱਲਾ-ਸ਼ੇਰੀ ਦਿੰਦੀ ਸੀ, ਉਹ ਸੀ ਆਪਣੇ ਆਪ ਨੂੰ ਕਿਸੇ ਤੋਂ ਕਮਜ਼ੋਰ ਨਾ ਸੁਣਨ ਦੀ ਇੱਛਾਭਾਵੇਂ ਮੈਂ ਸਰੀਰ ਤੋਂ ਕਮਜ਼ੋਰ ਜਿਹਾ ਹੀ ਸੀ, ਪਰ ਮੈਂ ਚੀੜ੍ਹਾ ਸੀ ਜੋ ਤੈਨੂੰ ਤਾਂ ਪਤਾ ਹੀ ਸੀਤੈਨੂੰ ਤਾਂ ਆਖਰੀ ਦਿਨਾਂ ਤੱਕ ਯਾਦ ਹੋਊਗਾ ਜੋ ਮੈਂ, ਕੁੱਕੂ ਤੇ ਜੀਤੇ ਬਾਈ ਨੇ ਡੇਕਾਂ ਵਾਲ਼ੇ ਖੂਹ ਤੇ ਪੁਰਾਣੀ ਲੰਬੀ-ਲੰਝੀ ਕਣਕ ਦਾ ਅੱਧਾ ਕੀਲਾ ਦੁਪਹਿਰ ਵੇਲ਼ੇ ਤੱਕ ਹੀ ਵੱਢ ਦਿੱਤਾ ਸੀਤੂੰ ਓਦਣ ਸਾਨੂੰ ਜੱਫੀ ਚ ਲੈ ਕੇ ਸ਼ਾਬਾਸ਼ ਦਿੱਤੀ ਸੀ ਤੇ ਕਿਹਾ ਸੀ, “ਪੁੱਤ ਹੁਣ ਤੁਸੀਂ ਜਵਾਨ ਹੋ ਚੱਲੇ ਹੋ, ਤੁਹਾਡੇ ਬਾਪੂ ਜੀ ਬਹੁਤ ਖੁਸ਼ ਹਨ”  ਮੇਰਾ ਦਿਲ ਕਹਿੰਦਾ ਸੀ, ਬੇਬੇ ਤੂੰ ਦੇਖਦੀ ਜਾਹ, ਇਹ ਤਾਂ ਕੁੱਝ ਵੀ ਨਹੀਂ ਅਸੀਂ ਤਾਂ ਕੰਮ ਦੇ ਪੜਛੇ ਪਾ ਦਿਆਂਗੇਸੱਚ ਵੀ ਕਰ ਦਿਖਾਇਆ ਹੈ ਅਸੀਂ, ਬੇਬੇਤੂੰ ਥੋੜ੍ਹਾ ਹੀ ਦੇਖ ਸਕੀ, ਪਰ ਤੇਰੇ ਸੁਪਨੇ ਪੂਰੇ ਹੋਣੇ ਸ਼ੁਰੂ ਹੋ ਗਏ ਸਨ ਤੇਰੇ ਜਿਉਂਦੇ ਜੀਤੇਰੇ ਕੁੱਕੂ ਪੁੱਤ ਨੇ ਆਪਣੇ ਕੱਚੇ ਘਰ ਤੋਂ ਬਾਅਦ ਸਰਹਿੰਦ ਚ ਜਹਾਂਗੀਰ ਦੇ ਬਣਾਏ ਆਮ-ਖ਼ਾਸ ਬਾਗ਼ ਦੇ ਨਾਲ਼ ਖਹਿੰਦੀ ਸੰਗਮਰਮਰ ਨਾਲ਼ ਚਮ-ਚਮਾਉਂਦੀ ਕੋਠੀ ਪਾ ਲਈ ਹੈ

          ਤੇਰੇ ਪੋਤੇ ਹੁਣ ਜ਼ੈਲਦਾਰਾਂ ਤੇ ਸ਼ੰਕਰੀਆਂ ਦੇ ਮੁੰਡਿਆਂ ਵਾਂਙ ਸੋਚਣ ਲੱਗ ਪਏ ਨੇਸਾਡੇ ਲੱਖ ਸਮਝਾਉਣ ਤੇ ਵੀ ਨਹੀਂ ਸਮਝਦੇ ਕਿ ਮਿਹਨਤ ਹੀ ਅਸਲੀ ਰਤਨ ਹੈ ਜਿ਼ੰਦਗੀ ਦਾਜੋ ਇਨਸਾਨ ਮਿਹਨਤ ਨਹੀਂ ਕਰਦਾ, ਉਹ ਨਿਕੰਮਾ ਹੋ ਜਾਂਦਾ ਹੈ ਜਾਂ ਫਿਰ ਸ਼ੈਤਾਨ ਬਣ ਜਾਂਦਾ ਹੈ

          ਬੇਬੇ ਜਿੱਦਣ ਤੇਰੀ ਮੌਤ ਦੀ ਖਬਰ ਆਪਣੀ ਟੈਲੀਫੋਨ ਦੀ ਮਸ਼ੀਨ ਤੋਂ ਸੁਣੀ ਸੀ, ਅਸੀਂ ਤਿੰਨ-ਚਾਰ ਪਰਵਾਰ ਅਮਰੀਕਾ ਦੇ ਨਿਊ-ਯੌਰਕ ਸ਼ਹਿਰ ਚ ਘੁੰਮ ਕੇ ਵਾਪਸ ਆਏ ਸਾਂਸੱਚ ਜਾਣੀ ਬੇਬੇ, ਮੇਰੀ ਧਾਹ ਨਿਕਲ਼ ਗਈ ਸੀਤੇਰੇ ਪੋਤੇ ਨੇ ਓਦਣ ਹੌਲ਼ੀ ਦੇਣੇ ਤੇਰੀ ਨੂੰਹ ਨੂੰ ਦੱਸਿਆ ਸੀ ਕਿ ਉਹ ਮੈਨੂੰ ਰੋਂਦਾ ਨਹੀਂ ਦੇਖ ਸਕਦਾ ਮੈਂ ਦਸ ਕੁ ਮਿੰਟਾਂ ਚ ਆਪਣੇ-ਆਪੇ ਵਿੱਚ ਆ ਗਿਆ ਸੀਤੇਰਾ ਆਪਣੀ ਮੌਤ ਤੋਂ ਨਾ ਡਰਨ ਵਾਲ਼ਾ ਪੁੱਤ ਤੇਰੀ ਮੌਤ ਦੀ ਖਬਰ ਨਾਲ਼ ਬਹੁਤ ਘਬਰਾ ਗਿਆ ਸੀਮੈਂ ਤੈਨੂੰ ਆਪਣੇ ਕੈਂਸਰ ਦੀ ਖਬਰ ਇਸੇ ਲਈ ਨੀ ਦਿੱਤੀ ਸੀ ਕਿ ਤੂੰ ਦਿਲ ਨੂੰ ਨਾ ਲਾ ਲਵੇਂ ਤੇ ਤੇਰੀ ਸਿਹਤ ਨਾ ਖਰਾਬ ਹੋ ਜਾਵੇਮੈਂ ਇੱਥੇ ਆ ਕੇ ਵਾਲ਼ ਆਪ ਨਹੀਂ ਕਟਵਾਏ, ਇਹ ਤਾਂ ਕੈਂਸਰ ਦੇ ਕਿਰਨਾਂ ਵਾਲ਼ੇ ਇਲਾਜ ਨਾਲ਼ ਦਾੜ੍ਹੀ-ਮੁੱਛਾਂ ਸਮੇਤ ਲਹਿ ਗਏ ਸਨਫਿਰ ਸਾਲ ਕੁ ਬਾਅਦ ਵਾਪਸ ਆਉਣੇ ਸ਼ੁਰੂ ਹੋ ਗਏ, ਪਰ ਮੁੱਛਾਂ ਦਸ ਸਾਲ ਬਾਅਦ ਵੀ ਨਹੀਂ ਆਈਆਂਮੂੰਹ ਦੇ ਕੈਂਸਰ ਕਾਰਨ ਮੁੱਛਾਂ ਵਾਲ਼ੀ ਥਾਂ ਤੇ ਸਭ ਤੋਂ ਜਿ਼ਆਦਾ ਅਸਰ ਹੋਇਆ ਕਿਰਨਾਂ ਦਾਇਸ ਇਲਾਜ ਦੌਰਾਨ ਮੈਂ ਤੱਤੀ ਤਵੀ ਤੇ ਬੈਠਣ ਵਾਂਙ ਮਹਿਸੂਸ ਕਰ ਰਿਹਾ ਸੀਉਨ੍ਹਾਂ ਦਿਨਾਂ ਨੇ ਮੈਨੂੰ ਗੁਰੂ ਅਰਜਨ ਦੇਵ ਦੀ ਸ਼ਹੀਦੀ ਬਹੁਤ ਯਾਦ ਕਰਵਾਈਧੰਨ ਸਨ ਗੁਰੂ ਜੀ ਜੋ ਤੱਤੀ ਤਵੀ ਤੇ ਅਡੋਲ ਬੈਠੇ ਰਹੇਪਰ ਬੇਬੇ ਤੇਰਾ ਪੁੱਤ ਕਦੇ ਕਿਸੇ ਦੇ ਸਾਹਮਣੇ ਰੋਇਆ ਨਹੀਂ ਭਾਵੇਂ ਦਰਦ ਹਮੇਸ਼ਾ ਹੁੰਦਾ ਰਹਿੰਦਾ ਸੀਕੱਲਾ ਕਾਰ ਵਿੱਚ ਜਾਂਦਾ ਜਾਂਦਾ ਰੋ ਲੈਂਦਾ ਸੀਨੱਕ ਤੇ ਵੀ ਬਹੁਤ ਅਸਰ ਹੋਇਆ ਸੀ ਇਨ੍ਹਾਂ ਕਿਰਨਾਂ ਦਾਪੰਜ-ਛੇ ਸਾਲ ਤੱਕ ਤਾਂ ਮੈਨੂੰ ਕਿਸੇ ਮੁਸ਼ਕ ਜਾਂ ਖੁਸ਼ਬੂ ਦਾ ਵੀ ਪਤਾ ਨਹੀਂ ਲਗਦਾ ਸੀ, ਪਰ ਹੁਣ ਉਹ ਤਕਰੀਬਨ ਠੀਕ ਹੋ ਗਿਆ ਹੈਕੈਂਸਰ ਹੁਣ ਬਿਲਕੁਲ ਠੀਕ ਹੋ ਗਿਆ ਹੈਤੇਰਾ ਉਹ ਤਰਲਾ ਕਿ ਕਨੇਡਾ ਨਾ ਜਾਓ ਜੇ ਮੈਨੂੰ ਰੋਕ ਲੈਂਦਾ ਤਾਂ ਮੈਂ ਉੱਥੇ ਕੈਂਸਰ ਨਾਲ਼ ਮਰ ਗਿਆ ਹੁੰਦਾ ਇੱਥੇ ਬਗੈਰ ਕਿਸੇ ਪੈਸੇ ਤੋਂ ਇਲਾਜ ਹੋ ਗਿਆ ਤੇ ਤੇਰਾ ਘੋਲਾ ਪੁੱਤ ਨੌ ਬਰ ਨੌ ਹੋ ਗਿਆ

          ਬੇਬੇ ਤੂੰ ਛੇਤੀ ਮਰ ਗਈ ਮੈਂ ਤਾਂ ਅਜੇ ਬਹੁਤ ਗੱਲਾਂ ਕਰਨੀਆਂ ਸਨ ਤੇਰੇ ਨਾਲ਼ਤੇਰੇ ਪੱਧਰ ਦਾ ਮੇਰੀ ਗੱਲ ਸਮਝਣ ਵਾਲ਼ਾ ਕੋਈ ਨਹੀਂ ਹੈ, ਤੇਰੀ ਨੂੰਹ ਤਾਂ ਪੱਚੀ ਸਾਲ ਬਾਅਦ ਵੀ ਓਪਰੀ ਓਪਰੀ ਮਹਿਸੂਸ ਹੁੰਦੀ ਹੈ

          ਪਰ ਮੈਂ ਦੱਸਣਾ ਭੁੱਲ ਗਿਆ ਕਿ ਉਸ ਫਿਲਮ ਚ ਉਨ੍ਹਾਂ ਦੀ ਮੰਮੀ ਮੇਰੀ ਬੇਬੇ ਵਰਗੀ ਬਿਲਕੁਲ ਵੀ ਨਹੀਂ ਸੀਉਨ੍ਹਾਂ ਦਾ ਬਾਪੂ ਤਾਂ ਉਨ੍ਹਾਂ ਨੂੰ ਛੱਡ ਕੇ ਹੀ ਕਿਤੇ ਚਲਿਆ ਗਿਆ ਸੀਬੇਬੇ ਤੂੰ ਤੇ ਬਾਪੂ ਜੀ ਤਾਂ ਯੋਧੇ ਸੀ ਮੁਸ਼ਕਲਾਂ ਨਾਲ਼ ਜੂਝਣ ਵਾਲ਼ੇ ਤੇ ਨਾਲ਼ ਅਧਿਆਪਕ ਵੀ ਜੋ ਆਪਣੇ ਬੱਚਿਆਂ ਨੂੰ ਇਹ ਜੂਝਣਾ ਸਿਖਾ ਗਏਮੈਨੂੰ ਪਤਾ ਹੈ ਕਿ ਤੇਰਾ ਤੇ ਬਾਪੂ ਜੀ ਦਾ ਵਜੂਦ ਖਤਮ ਹੋ ਚੁੱਕਿਆ ਹੈ ਤੇ ਸਾਡਾ ਕੋਈ ਮਿਲਣ-ਮੁਲਣ ਨਹੀਂ ਹੋਣਾ ਹੁਣਕਾਸ਼! ਕਿਤੇ ਇਹ ਧਾਰਮਿਕ ਝੂਠ ਸੱਚ ਹੁੰਦਾ ਜਿਹੜਾ ਸਭ ਨੂੰ ਦੱਸਦਾ ਹੈ ਕਿ ਅਸੀਂ ਮਰਦੇ ਨਹੀਂ ਹਾਂ ਸਾਡੀ ਰੂਹ ਜਿਉਂਦੀ ਰਹਿੰਦੀ ਹੈਜੇ ਕਿਤੇ ਇਉਂ ਹੁੰਦਾ ਤਾਂ ਅਗਲੇ ਜਨਮ ਚ ਮੈਂ ਵੀ ਤੇਰਾ ਸਰਬਣ ਪੁੱਤ ਹੁੰਦਾਸਭ ਨੁਕਸ ਠੀਕ ਕਰਕੇ ਆਪਣੀ ਬੇਬੇ ਦੀ ਗੋਦੀ ਦਾ ਨਿੱਘ ਮਾਣਦਾ

          ਬੇਬੇ ਇਸਾਈਆਂ ਦੀ ਇੱਕ ਖੂਬਸੂਰਤ ਰੀਤ ਹੈ ਜੋ ਭਾਵੇਂ ਸਭ ਧਰਮਾਂ ਵਾਂਙ ਇੱਕ ਧਾਰਮਿਕ ਝੂਠ ਹੀ ਹੈ, ਪਰ ਬੰਦਾ ਆਪਣੇ ਗੁਨਗਹ ਕਬੂਲ ਕਰਕੇ ਆਪਣਾ ਮਨ ਥੋੜ੍ਹਾ ਹਲਕਾ ਜ਼ਰੂਰ ਕਰ ਲੈਂਦਾ ਹੈਉਹ ਚਰਚ ਦੇ ਪਾਦਰੀ ਨੂੰ ਪਰਦੇ ਓਹਲਿਓਂ ਆਪਣੇ ਗੁਨਾਹ ਦੱਸਦਾ ਹੈ ਤੇ ਰੱਬ ਤੋਂ ਗੁਨਾਹਾਂ ਦੀ ਮੁਆਫ਼ੀ ਦੀ ਦਰਖਾਸਤ ਕਰਦਾ ਹੈਈਸਾਈ ਲੋਕ ਉਸ ਨੂੰ ਪਿਤਾ ਕਹਿੰਦੇ ਹਨਵੈਸੇ ਮੇਰੇ ਖਿਆਲ ਚ ਪਿਤਾ ਦੀ ਥਾਂ ਤੇ ਮਾਂ ਹੋਣੀ ਚਾਹੀਦੀ ਹੈਮਾਂ ਹੀ ਅਸਲ ਵਿੱਚ ਆਪਣੇ ਪੁੱਤਾਂ ਨੂੰ ਮੁਆਫ਼ ਕਰ ਸਕਦੀ ਹੈ ਤੇ ਸਿੱਧੇ ਰਾਹ ਪਾ ਸਕਦੀ ਹੈਬੇਬੇ ਤੇਰੇ ਬਿਨਾਂ ਮੇਰਾ ਤਾਂ ਕਨਫ਼ੈਸ਼ਨ ਏਜੰਟ (ਚੋਨਾੲਸਸੋਿਨ ਅਗੲਨਟ) ਹੀ ਨੀ ਰਿਹਾ, ਮੈਂ ਕੀਹਦੇ ਕੋਲ਼ ਆਪਣੇ ਪਰਦੇ ਫੋਲੂੰ? ਬੇਬੇ ਮੈਂ ਤਾਂ ਬਹੁਤ ਗਲਤੀਆਂ ਕਰ ਲਈਆਂ ਨੇ, ਕੀ ਕਰੂੰਗਾ ਮੈਂ ਤੇਰੇ ਬਗੈਰ? ਹੋਰ ਕਿਸੇ ਨੂੰ ਤਾਂ ਦੱਸਣ ਦਾ ਮੇਰਾ ਹੌਸਲਾ ਹੀ ਨਹੀਂ ਪੈਂਦਾਜਿਸ ਕਿਸੇ ਨੂੰ ਕੁੱਝ ਪਤਾ ਲਗਦਾ ਹੈ, ਉਹ ਮੂੰਹ ਮੋੜ ਲੈਂਦਾ ਹੈਬੇਬੇ ਮੈਨੂੰ ਤੇਰੀ ਬਹੁਤ ਲੋੜ ਸੀਭਾਵੇਂ ਇਹ ਵੀ ਇੱਕ ਖੁਦਗਰਜ਼ੀ ਹੀ ਹੈ, ਪਰ ਬੇਬੇ ਮੈਨੂੰ ਤੇਰੇ ਤੋਂ ਕੁੱਝ ਮੰਗਣ ਚ ਕਦੇ ਝਿਜਕ ਹੀ ਮਹਿਸੂਸ ਨਹੀਂ ਹੁੰਦੀ ਸੀਸ਼ਾਇਦ ਮਾਂ ਵਰਗਾ ਦੋਸਤ ਕੋਈ ਹੋਰ ਹੋ ਹੀ ਨਹੀਂ ਸਕਦਾਬੇਬੇ ਹੁਣ ਮੈਂ ਕਦੇ ਕਿਸੇ ਨੂੰ ਜਾਣ ਬੁੱਝ ਕੇ ਦੁੱਖ ਨਹੀਂ ਦਿੰਦਾਮੈਂ ਆਪਣਾ ਗਿਆਨ ਤੇ ਸਮਝ ਦੁਨੀਆ ਦੀ ਭਲਾਈ ਲਈ ਵਰਤਦਾ ਰਹੂੰਗਾਜੇ ਕਦੇ ਸੰਭਵ ਹੋਇਆ ਤਾਂ ਆਪਣੇ ਬੇਬੇ-ਬਾਪੂ ਜੀ ਦੇ ਨਾਵਾਂ ਤੇ ਵਜ਼ੀਫੇ ਵੀ ਚਾਲੂ ਕਰੂੰਗਾ ਜੋ ਗਰੀਬਾਂ ਦੇ ਚੰਗੇ ਪੜ੍ਹਨ ਵਾਲ਼ੇ ਬੱਚਿਆਂ ਦੀ ਸਹਾਇਤਾ ਕਰਨ ਲਈ ਹੀ ਹੋਣਗੇਮਰਨ ਪਿੱਛੋਂ ਮੈਂ ਆਪਣਾ ਸਾਰਾ ਸਰੀਰ ਡਾਕਟਰਾਂ ਦੇ ਸਪੁਰਦ ਕਰਨ ਦਾ ਵਾਅਦਾ ਕਰ ਚੁੱਕਿਆ ਹਾਂ, ਮੈਨੂੰ ਕਿਸੇ ਧਾਰਮਿਕ ਰਸਮ ਦੀ ਜ਼ਰੂਰਤ ਨਹੀਂਬੇਬੇ ਜੇ ਤੂੰ ਜਿਊਂਦੀ ਹੁੰਦੀ ਤੂੰ ਮੇਰੀਆਂ ਇਨ੍ਹਾਂ ਗੱਲਾਂ ਤੇ ਮਾਣ ਕਰਦੀ

(29 ਮਾਰਚ 2008)

 

e-mail:
ilKfrI

ਜਸਵਿੰਦਰ ਸੰਧੂ ਦੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.