ਕਲਕੱਤੇ ਵਿਚ
ਇਕ ਖ਼ਾਸ ਵਰਗ ਦੀਆਂ ਵੇਸਵਾਵਾਂ ਦੀ ਜ਼ਿੰਦਗੀ ਦੀ ਨੇੜਿਉਂ ਅਧਿਐਨ ਕਰਨ ਲਈ
ਮੈਨੂੰ ਜਦੋਂ ਵੀ ਆਪਣੇ ਕਿੱਤੇ ਤੋਂ ਵਿਹਲ ਮਿਲਦੀ ਸੀ,
ਮੈਂ ਵਿਕਟੋਰੀਆ
ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਇਆ ਕਰਦਾ ਸਾਂ।
ਉਥੇ
ਕੋਈ ਖਾਲੀ ਕੋਣਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ਭੁਲੇਖਾ ਦੇ ਕੇ,
ਉਹਨਾਂ ਦੀਆਂ
ਗਤੀਵਿਧੀਆਂ ਤੇ ਕਾਰੋਬਾਰੀ ਦਾਅ-ਪੈਚ ਤਾੜਦਾ ਰਹਿੰਦਾ ਸਾਂ।
ਉਦੋਂ
ਮੈਨੂੰ ਇਹ ਇਲਮ ਨਹੀਂ ਸੀ ਕਿ ਅਜਿਹੀਆਂ ਥਾਵਾਂ ’ਤੇ
ਇਕੱਲਿਆਂ ਬੈਠਣਾ ਜਾਂ ਬਹੁਤ ਦੇਰ ਤੱਕ ਹਨੇਰੇ ਵਿਚ ਬੈਠਣਾ,
ਮੁਸੀਬਤ ਗਲ
ਪੁਆਉਣਾ ਹੁੰਦਾ ਹੈ।
ਇਕ ਦਿਨ ਵਿਚ
ਹੀ ਮੇਰੇ ਨਾਲ ਦੋ ਘਟਨਾਵਾਂ ਵਾਪਰੀਆਂ।
ਮੈਂ
ਕੋਈ ਮੈਗਜ਼ੀਨ ਪੜ੍ਹ
ਰਿਹਾ ਸਾਂ।
ਕਦੇ
ਕਦੇ ਧਿਆਨ ਹਟਾ ਕੇ ਮੈਂ ਮੈਦਾਨ ਵਿਚ ਫਿਰਦੇ ਪਰਿਵਾਰਾਂ ਵਲ ਤਾੜ ਲੈਂਦਾ
ਸਾਂ।
ਉਦੋਂ
ਹੀ,
ਮੇਰੇ ਲਾਗੇ ਇੱਕ 18-19
ਸਾਲਾਂ ਦਾ ਲੜਕਾ ਆ ਬੈਠਾ।
ਮੈਂ
ਕੋਈ ਉਸ ਦਾ ਖਾਸ ਨੋਟਿਸ ਨਾ ਲਿਆ।
ਅਜਿਹੀਆਂ ਘੁੰਮਣ-ਫਿਰਨ ਦੀਆਂ ਥਾਵਾਂ ’ਤੇ
ਅਨੇਕਾਂ ਫਿਰਦੇ ਹਨ।
ਘੁੰਮ
ਘੁਮਾ ਕੇ ਕੋਈ ਥੱਕ ਗਿਆ ਹੋਏਗਾ।
ਜਾਂ
ਇਹ ਵੀ ਹੋਏਗਾ ਕੋਈ,
ਚਲਾ ਜਾਏਗਾ ਆਪ।
ਪਰ,
ਮੈਨੂੰ ਹੈਰਾਨੀ
ਉਦੋਂ ਹੋਈ,
ਜਦੋਂ ਉਹ ਥੋੜਾ
ਸਰਕ ਮੇਰੇ ਬਿਲਕੁਲ ਲਾਗੇ ਆ ਗਿਆ ਤੇ ਲੜਕੀਆਂ ਵਾਂਗੂ ਸੰਗ ਕੇ ਕਿਹਾ:
-‘ਮਾਲਸ਼
ਕਰਾਏਗਾ ਸਾਹਬ?’
-‘ਮੈਂ
ਕੋਈ ਸਾਹਬ ਸੂਹਬ ਨਹੀਂ।’
ਮੈਂ ਉਸ ਵਲ
ਗਹੁ ਨਾਲ ਤੱਕ ਕੇ ਝਿੜਕਿਆ।
ਉਹ ਮੇਰੇ ਹੋਰ
ਵੀ ਨੇੜੇ ਆ ਕੇ ਜ਼ਬਰਦਸਤੀ ਪੱਟ ਦਬਾਉਣ ਲੱਗਾ -
-‘ਬਹੁਤ
ਮਜ਼ਾ ਆਏਗਾ ਸਾਹਿਬ।’
-‘ਏ!
ਹਟੋ,
ਕਿਆ ਹੈ ਯੇਹ?’
ਮੈਂ ਸਖਤੀ ਨਾਲ
ਵਰਜਿਆ।
ਉਸ ਦੇ ਚਿਹਰੇ
ਉਪਰ ਬੇਚਾਰਗੀ ਅਤੇ ਕਰੁਣਾ ਆ ਗਈ।
ਡਰ ਕੇ
ਉਸ ਨੇ ਮੇਰੇ ਪੱਟਾਂ ਉਪਰੋਂ ਹੱਥ ਚੁੱਕ ਲਏ,
ਤੇ ਬੋਲਿਆ
–‘ਸਾਹਬ
ਪਾਂਚ ਰੁਪਿਆ ਦੇ ਦੇਣਾ ਲੜਕੀ ਸੇ ਭੀ ਜ਼ਿਆਦਾ ਅੱਛਾ ਲਗੇਗਾ।’
ਉਹ ਫੇਰ ਮੇਰੇ
ਨੇੜੇ ਆ ਕੇ ਨਾਲ ਹੀ ਸਟਣ ਲੱਗਾ ਤਾਂ ਮੈਂ ਉਸ ਨੂੰ ਧੱਕਾ ਦੇ ਕੇ ਉਠ
ਖੜੋਤਾ-‘ਜਾਏਗਾ
ਕਿ ਬਲਾਊਂ ਪੁਲੀਸ ਕੋ।’
ਮੇਰੀ ਧਮਕੀ
ਨਾਲ ਉਹ ਡਰ ਗਿਆ ਤੇ ਮੈਨੂੰ ਆਪਣਾ ਅੰਗੂਠਾ ਵਿਖਾਉਂਦਾ ਹੀਜੜਿਆਂ ਵਾਂਗ ਲੱਕ
ਮਟਕਾਉਂਦਾ ਤੁਰ ਗਿਆ।
ਮੈਂ
ਉਸ ਨੂੰ ਜਾਂਦੇ ਨੂੰ ਵੇਖਦਾ ਰਿਹਾ ਸਮਝ ਨਹੀਂ ਸੀ ਆਉਂਦੀ,
ਇਹ ਉਸ ਦੀ
ਸ਼ਰੀਰਕ ਮਜਬੂਰੀ ਸੀ,
ਮਾਨਸਿਕ
ਮਜਬੂਰੀ ਸੀ ਜਾਂ ਕਿਸੇ ਪਾਸਿਉਂ ਵੀ ਕੋਈ ਇੱਜ਼ਤਦਾਰ ਰੁਜ਼ਗਾਰ ਨਾ ਪਾ ਸਕਣ
ਦੀ ਤਰਾਸਦੀ ਸੀ।
ਵੱਡੀਆਂ
ਬਹੁ-ਮੰਜ਼ਲੀ ਇਮਾਰਤਾਂ ਦੇ ਪਿੱਛੇ ਛੁੱਪ ਗਏ ਸੂਰਜ ਨੂੰ ਲੱਭਦਿਆਂ,
ਮੈਂ ਅਜੇ
ਇਹਨਾਂ ਵਿਚਾਰਾਂ ਤੋਂ ਆਪਣੇ ਆਪ ਨੂੰ ਮੁਕਤ ਨਹੀਂ ਕਰ ਸਕਿਆ ਸਾਂ,
ਪਤਾ ਨਹੀਂ
ਕਿਥੋਂ ਇਕ ਲੜਕੀ ਆ ਪ੍ਰਗਟ ਹੋਈ।
-‘ਏ
! ਸਰਦਾਰ,
ਚਲਨਾ ਹੈ?’
-‘ਕਿਧਰ?’
ਪਹਿਲਾਂ ਮੈਂ
ਕਿਸੇ ਅਚਾਨਕ ਹੋਏ ਅਟੈਕ ਵਾਂਗ ਤ੍ਰੱਭਕਿਆ,
ਫਿਰ ਹੈਰਾਨ ਹੋ
ਕੇ ਪੁੱਛਿਆ।
-‘ਉਧਰ,
ਥੋੜਾ ਅੰਧੇਰੇ
ਮੇਂ।’
ਉਸ ਨੇ ਝਾੜੀਆਂ
ਵਲ ਇਸ਼ਾਰਾ ਕੀਤਾ।
-‘ਨਹੀਂ।’
ਸਮਝਦਿਆਂ,
ਮੈਂ ਸਿਰ
ਫੇਰਿਆ।
-‘ਸਸਤੇ
ਮੇ ਹੋ ਜਾਏਗਾ।’
-‘ਨਹੀਂ
ਬਈ।’
-‘ਅਰੇ
ਚੱਲੀਏ ਨਾ ਸਿਰਦਾਰ,
ਆਪ ਲੋਗ
ਤੋ....।’
ਉਹ ਕੁਝ
ਕਹਿੰਦਿਆਂ ਕਹਿੰਦਿਆਂ ਰੁਕ ਗਈ।
-‘ਹਮ
ਲੋਗ ਕਿਆ?’
-‘ਛੋੜੀਏ।
ਆਜ
ਬਹੁਤ ਮੰਦਾ ਹੈ।
ਮਹੂਰਤ
ਹੀ ਨਹੀਂ ਹੂਆ ਅਬ ਤਕ।
ਕਸਮ
ਸੇ,
ਏਕ ਪੈਸਾ ਨਹੀਂ।...ਕਾਲੀ
ਮਾਂ ਦਿੱਬੀ (ਕਾਲੀ ਮਾਂ ਕੀ ਕਸਮ)’
ਲੜਕੀ ਨੇ ਆਪਣੀ
ਸ਼ਾਹ ਰਗ ਨੂੰ ਹੱਥ ਲਾ ਕੇ ਕਿਹਾ।
-‘ਲੋ
ਪੈਸਾ ਲੇ ਲੋ?’
ਮੈਂ ਦਸ
ਰੁਪਿਆਂ ਦਾ ਇੱਕ ਨੋਟ ਕੱਢ ਕੇ ਉਸ ਵਲ ਵਧਾਇਆ।
-‘ਅਰੇ
ਸਰਦਾਰ,
ਹਮ ਭਿਖਾਰੀ
ਨਹੀਂ ਹੈ।
ਹਮ ਆਪ
ਕੋ ਮਜ਼ਾ ਦੇਗਾ।
ਆਪ
ਮੁਝੇ ਪੈਸਾ ਦੇਗਾ।
ਹਸਾਬ
ਬਰੋਬਰ।’
ਉਹ ਮੇਰੇ ਨੇੜੇ
ਆ ਗਈ।
-‘ਇੱਛਾ
ਨਹੀਂ ਹੈ।’
-‘ਦੁਰਰ!
ਕੈਸਾ ਮਰਦ ਹੈ ਰੇ।
ਲੜਕੀ
ਬੋਲ ਰਹੀ ਹੈ ਆਉ,
ਤੁਮ ਬੋਲ ਰਹਾ
ਹੈ,
ਇੱਛਾ ਨਹੀਂ ਹੈ।
ਜਬ
ਇੱਛਾ ਨਹੀਂ ਹੈ,
ਤੋ ਇਧਰ
ਅੰਧੇਰੇ ਮੇਂ ਕਾਹੇ ਬੈਠਾ ਹੈ ਰੇ...?’
ਆਖ ਕੇ ਉਹ ਬੁੜ
ਬੁੜ ਕਰਦੀ ਜਾਂ ਸ਼ਾਇਦ ਮੈਨੂੰ ਮੰਦਾ ਬੋਲਦੀ ਤੁਰ ਗਈ।
ਉਸ ਦਿਨ ਮੈਨੂੰ
ਪਤਾ ਲੱਗਿਆ,
ਕਿ ਇਸ ਤਰ੍ਹਾਂ
ਹਨੇਰੇ ਵਿਚ ਇਕੱਲੇ ਖੜੇ ਰਹਿਣ ਦਾ ਮਤਲਬ ਹੈ,
ਤੁਹਾਨੂੰ ਲੜਕੀ
ਦੀ ਤਲਬ ਹੈ।
ਇਥੇ ਆ
ਕੇ ਸਿਰਫ਼ ਪੈਸਿਆਂ ਦੇ ਲੈਣ ਦੇਣ ਦਾ ਭਾਅ ਤਹਿ ਹੁੰਦਾ ਹੈ।
....ਇੱਛਾ
ਹੈ ਜਾਂ ਨਹੀਂ ਹੈ,
ਬਾਰੇ ਗੱਲ
ਨਹੀਂ ਹੁੰਦੀ।
ਲੜਕੀ ਦੇ ਚਲੇ
ਜਾਣ ਤੋਂ ਬਾਅਦ ਮੈਂ ਹੈਰਾਨ ਹੋਇਆ,
ਜੇ ਉਸ ਨੇ ਅਜੇ
ਕਿਸੇ ਗਾਹਕ ਦਾ ਮਹੂਰਤ ਵੀ ਨਹੀਂ ਕੀਤਾ ਤਾਂ ਦਸ ਰੁਪਈਏ ਲੈਣ ਵਿਚ ਕੀ ਹਰਜ਼
ਸੀ।
ਪਰ ਉਹ
ਤਾਂ ਆਖ ਗਈ, ‘ਮੈਂ
ਮਜ਼ਾ ਦੇਊਂਗੀ- ਤੂੰ ਪੈਸੇ ਦੇਵੇਂਗਾ।
ਹਸਾਬ
ਬਰੋਬਰ।’
ਉਸ ਲੜਕੀ ਬਾਰੇ
ਸੋਚਦਿਆਂ,
ਮੈਨੂੰ ਇਕ
ਬੰਗਲਾ ਕਹਾਣੀ ਯਾਦ ਆ ਗਈ।
ਇਕ ਦਿਨ ਲੇਖਕ
ਦੁਪਹਿਰ ਵੇਲੇ ਬਾਜ਼ਾਰ ਵਲ ਕਿਸੇ ਕੰਮ ਨਿਕਲਦਾ ਹੈ।
ਇਕ
ਬਿਰਧ ਰਿਕਸ਼ੇ ਵਾਲੇ ਨੂੰ ਵੇਖ ਕੇ ਉਸ ਨੂੰ ਦਇਆ ਆ ਜਾਂਦੀ ਹੈ।
ਸੋਚਦਾ
ਹੈ।
ਇੰਨੀ
ਗਰਮੀ ਵਿਚ ਇਹ ਵਿਚਾਰਾ ਆਪਣੀ ਰੋਜ਼ੀ ਲਈ ਦੁਖੀ ਹੈ।
ਇਸ ਦੀ
ਮਦਦ ਕਰਾਂ।
ਉਹ
ਰਿਕਸ਼ੇ ਵਾਲੇ ਨੂੰ ਕਹਿੰਦਾ ਹੈ,
ਮੇਨ ਬਾਜ਼ਾਰ ਦੇ
ਮੋੜ ਤਕ ਚੱਲਣਾ ਹੈ।
ਰਿਕਸ਼ੇ
ਵਾਲੇ ਨਾਲ ਰੇਟ ਤੈਅ ਹੋ ਜਾਂਦਾ ਹੈ।
ਰਿਕਸ਼ੇ
ਵਾਲਾ ਲੇਖਕ ਨੂੰ ਬੈਠਣ ਲਈ ਆਖਦਾ ਹੈ,
ਪਰ ਲੇਖਕ
ਕਹਿੰਦਾ ਹੈ,
ਤੁਰੇ ਚਲੋ,
ਮੈਂ ਤੇਰੇ ਸਾਥ
ਸਾਥ ਪੈਦਲ ਚੱਲਾਂਗਾ।
ਹੈਰਾਨ
ਹੋਇਆ ਰਿਕਸ਼ੇ ਵਾਲਾ ਖਾਲੀ ਤੁਰ ਪੈਂਦਾ ਹੈ।
ਨਾਲ
ਨਾਲ ਲੇਖਕ ਵੀ ਆਪਣੀ ਛਤਰੀ ਤਾਣ ਕੇ ਤੁਰਿਆ ਜਾਂਦਾ ਹੈ।
ਮੇਨ
ਬਾਜ਼ਾਰ ਦੇ ਮੋੜ ਤੇ ਪਹੁੰਚ ਕੇ ਲੇਖਕ ਰੁਕਣ ਲਈ ਆਖਦਾ ਹੈ ਤੇ ਉਸ ਨੂੰ ਪੈਸੇ
ਦੇਣ ਲੱਗਦਾ ਹੈ।
-‘ਕਾਹੇ
ਕੇ ਪੈਸੇ ਬਾਬੂ?’
ਰਿਕਸ਼ੇ ਵਾਲਾ
ਆਪਣਾ ਮੁੜ੍ਹਕਾ ਪੂੰਝ ਕੇ ਪੁੱਛਦਾ ਹੈ।
-‘ਜੋ
ਆਪ ਨੇ ਮਾਂਗੇ ਥੇ,
ਵਹੀ।’
ਲੇਖਕ ਮਾਣ ਨਾਲ
ਦੱਸਦਾ ਹੈ।
-‘ਵੋਹ
ਪੈਸੇ ਤੋ ਆਪਕੋ ਰਿਕਸ਼ਾ ਮੇਂ ਬਿਠਾ ਕੇ ਲਾਣੇ ਕੇ ਥੇ।
ਆਪ
ਬੈਠੇ ਹੀ ਨਹੀਂ ਤੋ ਪੈਸੇ ਕਿਉਂ?’
ਅੱਜ ਇਕ ਵੇਸਵਾ
ਵਲੋਂ,
ਦਸ ਰੁਪਏ ਲੈਣ ਤੋਂ ਇਨਕਾਰ ਕਰਨ ਤੇ ਮੈਨੂੰ ਉਸ ਮਜ਼ਦੂਰ ਬਿਰਧ ਰਿਕਸ਼ਾ ਵਾਲੇ
ਦਾ ਸਵੈ-ਮਾਣ ਅਤੇ ਚਰਿਤਰ ਯਾਦ ਆ ਰਿਹਾ ਹੈ।
ਇਸ
ਲੜਕੀ ਦਾ ਚਰਿਤਰ ਤੇ ਸਵੈਮਾਣ ਉਸ ਬਿਰਧ ਨਾਲੋਂ ਕਿਹੜੀ ਗੱਲੋਂ ਘੱਟ ਹੈ?....ਇਸ
ਸਵਾਲ ਨੇ ਮੈਨੂੰ ਕਈ ਵਾਰ ਬੜਾ ਪਰੇਸ਼ਾਨ ਕੀਤਾ ਹੈ।
***
(18 ਅਪਰੈਲ 2008)