ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

 

-ਤਿੰਨ ਕਵਿਤਾਵਾਂ-

-ਸ਼ਿੰਦਰ ਮਾਹਲ-


1.
ਤੂੰ ਕਿਤੇ ਵੀ ਨਹੀਂ ਗਿਆ

ਜਿਗਰ ਦੇ ਮਿੱਤਰ !
ਤੈਨੂੰ ਹੱਥੀਂ ਕਰ ਤਿਆਰ
ਓਹ ਵੀ ਆਖ਼ਰੀ ਵਾਰ
ਹੱਥੀਂ ਘਰੋਂ ਤੋਰ ਕੇ ਵੀ
ਲੱਗਦੈ
ਤੂੰ ਕਿਤੇ ਨਹੀਂ ਗਿਆ

ਤੇਰੇ ਥੰਮ ਦੀਆਂ
ਗ਼ਰਮ ਠੀਕਰੀਆਂ ਚੁਗਕੇ
ਤੇਰੀ ਕੋਸੀ ਰਾਖ਼ ‘ਚੋਂ
ਆਏ ਸਤਲੁਜ ‘ਚ ਠਾਰ
ਜਾ ਕੀਰਤਪੁਰ ਤਾਰ

ਪਰ ਤੂੰ .....
ਬਾਬੇ ਨਾਨਕ ਵਾਂਗ
ਸਤਲੁਜ ‘ਚ ਚੁੱਭੀ ਮਾਰ
ਆ ਬੈਠ ਗਿਓਂ ਯਾਦਾਂ ਦੀ
ਸੱਥ ‘ਚ ਵਿਚਕਾਰ
ਓਸੇ ਹੱਸਮੁੱਖ ਚਿਹਰੇ ਸਮੇਤ
ਤੇਰਾ ਤੇਜ ਹੋਰ ਵੀ ਰੋਹਬਦਾਰ
ਚੜ੍ਹਦੇ ਸੂਰਜ ਵਾਂਗ
ਪਿੰਡ ਦੀ ਗਲੀ ਗਲੀ
ਹਰ ਘਰ ਦੇ ਵਿਹੜੇ
ਤੂੰ ਤਾਂ ਕਿਤੇ ਵੀ ਨਹੀਂ ਗਿਆ
ਮੇਰੇ ਅੰਦਰ ਈਂ ਏਂ
--- 0 ---
 

2.
ਅਸਹਿ

ਕਿੰਨਾ ਅਸਿਹ ਹੁੰਦੈ
ਦਰਦਨਾਕ ਪਲਾਂ ‘ਚ
ਨੱਚਦੇ ਚਾਵਾਂ ਦਾ
ਬੇ-ਤਾਲ ਹੋ ਜਾਣਾ
ਜਾਂ ਫਿਰ ਬੇ-ਮੁੱਖ ਹੋ
ਕੋਲੋਂ ਲੰਘ ਜਾਣਾ
ਤੇ ਹੋਰ ਵੀ
ਖ਼ਤਰਨਾਕ ਹੁੰਦੈ
ਮੁਖ਼ਬਰ ਮਿੱਤਰਾਂ ਦੇ
ਡੱਬ ‘ਚ ਛੁਪਿਆ
ਖੰਜਰ
… ਤੇ ਇਸਤੋਂ ਵੀ
ਖ਼ਤਰਨਾਕ ਅਤੇ
ਅਸਹਿ ਹੁੰਦੀ ਹੈ
ਚਸ਼ਮਦੀਦ
ਗਵਾਹੀ ਦੀ ਚੁੱਪ
* * * * *

3.
ਪੈਗ਼ਾਮ

ਛਣ ਛਣ ਛਣਕਦੀ
ਚਲ਼੍ਹੇ ਵਿੱਚ ਝਾਂਜਰ
ਕਲ ਕਲ ਕਰਦੀ
ਮਟਕ ਨਾਲ਼
ਵਲ਼ ਖਾਂਦੀ ਜਾਂਦੀ
ਚਾਂਦੀ ਰੰਗੀ ਆਡ

ਹਰੀਆਂ ਕਚੂਰ
ਨਿੱਸਰ ਰਹੀਆਂ
ਕਣਕਾਂ ਦੇ ਬੰਨੇ
ਖੜ੍ਹੀ ਸਰ੍ਹੋਂ ਹੈ
ਬਣ ਮੁਟਿਆਰ

ਦੂਰ ਬੰਨੇ ਤੇ
ਰੁੱਖਾਂ ਦੀ ਡਾਰ
ਦਿਸਹੱਦੇ ਨੂੰ,
ਕਰੇ ਸਲਾਮ
ਸਿਰ ਤੋਂ ਲੰਘਦੀ,
ਕੂੰਜਾਂ ਦੀ ਡਾਰ
ਦੇ ਗਈ ਹੈ
ਘਰ ਪਰਤਣ ਦਾ
ਪੈਗ਼ਾਮ
! ! !


(21 ਅਪਰੈਲ 2008)

 ਸ਼ਿੰਦਰ ਮਾਹਲ (ਲੈਸਟਰ) ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.