ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਕਵਿਤਾ/ਗੀਤ/ਗ਼ਜ਼ਲ

ਇੱਕ ਗੀਤ, ਇੱਕ ਗ਼ਜ਼ਲ

- ਹੀਰਾ ਰੰਧਾਵਾ -


ਗੀਤ

ਕਿਧਰੋਂ ਇਹ ਆਇਆ ਬੋਲੇ ਬੱਦਲਾਂ ਦਾ ਕਾਫ਼ਲਾ ਵੇ,
ਕਿਧਰੋਂ ਇਹ ਆਈ ਏ ਹਵਾਅ।
ਜਾਵੇ ਸਾਡੀ ਸੁੱਚੀਆਂ ਇਹ ਸੱਧਰਾਂ ਗੜੋਚਦਾ ਵੇ,
ਜਾਵੇ ਸੂਹੇ ਚਾਅਵਾਂ ਨੂੰ ਉਡਾਅ ।
ਸਈਆਂ ਸੰਗ ਛੋਪ ਪਈ ਮੈਂ ਰੀਝਾਂ ਵਾਲਾ ਕੱਤਦੀ ਸੀ,
ਮਾਲ੍ਹ ਮੇਰੀ ਹੋ ਗਈ ਵੇ ਫ਼ਨਾਹ ।
ਡੈਣ ਮੇਰੇ ਗੀਤਾਂ ਤਾਂਈਂ ਆ ਕੇ ਖਾ ਗਈ ਚੰਦਰੀ ਵੇ,
ਫਿਕਰਾਂ ਨੇ ਪੀ ਲਏ ਮੇਰੇ ਸਾਹ ।
ਮਾਪਿਆਂ ਦੀ ਲਾਡੋ-ਰਾਣੀ ਵੀਰਾਂ ਦੀ ਮੈਂ ਲਾਡਲੀ ਨੂੰ,
ਲੈ ਗਏ ਤੋਰ ਔਝੜੇ ਵੇ ਰਾਹ ।
ਤੀਲਾ ਤੀਲਾ ਜੋੜ ਪਾਏ ਚਾਈਂ ਚਾਈਂ ਆਲ੍ਹਣੇ ਮੈਂ,
ਧਿੰਗੋਜ਼ੋਰੀ ਗਏ ਵੇ ਡਾਹਢੇ ਢਾਅ ।
ਧਰਤੀ ਤੇ ਡਿੱਗੇ ਬੋਟ ਬਾਜ਼ ਮਾਂਵਾਂ ਕੀਰਣੇ ਵੇ,
ਨੇਰ੍ਹੇ ‘ਚੋਂ ਨਾ ਲੱਭੇ ਕੋਈ ਰਾਹ ।
ਪੱਤੀਆਂ ਕਮਲ ਦੀਆਂ ਸੁੱਚੀਆਂ ਸੋਹਾਣੀਆਂ ਨੂੰ,
ਛੱਪੜਾਂ ਦੇ ਬੂਰ ਨਾ ਖਿੰਡਾਅ ।
ਵਿੱਚ ਪ੍ਰਦੇਸੀਂ ਦੌੜ ਪੈਸਿਆਂ ਦੀ ਲੋਕ ਫਸੇ,
ਕਿਸੇ ਨੂੰ ਨਾ ਕਿਸੇ ਨਾਅ ਲਗਾਅ।
ਗਮਾਂ ਦੇ ਤੰਦੂਰ ਵਿੱਚ ਨਿੱਤ ਮੈਨੂੰ ਝੋਕ ਕੇ ਵੇ,
ਰਤੀ ਵੀ ਨਾ ਕਰਨ ਹਯਾਅ ।
ਆ ਜਾ ਕਿਤੋਂ ਆ ਜਾ ਕਿਤੋਂ ਆ ਜਾ ਮੇਰੇ ਹੀਰਿਆ ਵੇ,
ਨਿੱਤ ਤੇਰਾ ਤੱਕਦੀ ਮੈਂ ਰਾਹ ।
ਦੁੱਖਾਂ ਦੇ ਸਮੁੰਦਰਾਂ ‘ਚ ਬੇੜੀ ਮੇਰੀ ਡਿਕੋਡੋਲੀਂ,
ਆ ਕੇ ਇਹਨੂੰ ਪਾਰ ਤੂੰ ਲਗਾਅ ।
ਕਿਧਰੋਂ ਇਹ ਆਇਆ ਬੋਲੇ ਬੱਦਲਾਂ ਦਾ ਕਾਫ਼ਲਾ ਵੇ,
ਕਿਧਰੋਂ ਇਹ ਆਈ ਏ ਹਵਾਅ।
ਜਾਵੇ ਸਾਡੀ ਸੁੱਚੀਆਂ ਇਹ ਸੱਧਰਾਂ ਗੜੋਚਦਾ ਵੇ,
ਜਾਵੇ ਸੂਹੇ ਚਾਅਵਾਂ ਨੂੰ ਉਡਾਅ ।

ਗ਼ਜ਼ਲ਼

ਜਦੋਂ ਅਸਾਂ ਬਹਿ ਕੇ ਤੇਰੇ ਛੇੜਿਆ ਜਿਕਰ ਨੂੰ
ਉਹਦੇ ਖ਼ੋਰੀ ਹਾਸਿਆਂ ਨੇ ਵਿੰਨ੍ਹਿਆ ਜਿਗਰ ਨੂੰ

ਦੋਸਤਾਂ ਦੇ ਸੰਗ ਕਦੇ ਮਾਣਦੇ ਸਾਂ ਮਹਿਫਲਾਂ
ਪਤਾ ਨਹੀਂ ਕੀ ਹੋਇਆ ਹੁਣ ਯਾਰਾਂ ਦੀ ਨਜ਼ਰ ਨੂੰ

ਸੁੱਕਣ ਤੋਂ ਪਹਿਲਾਂ ਮਹਿੰਦੀ ਹੱਥਾਂ ਉਤੇ ਮਰ ਗਈ
ਕਾਲਜੇ ਨਾ ਘੁੱਟ ਘੁੱਟ ਲਾਉਂਦੀ ਰਹੀ ਹਿਜ਼ਰ ਨੂੰ

ਖਿੰਡ ਪੁੰਡ ਖ਼ਾਬ ਗਏ ਖੁੱਸ ਗਈ ਏ ਧੁੱਪ ਸਾਡੀ
ਰੋਟ ਹੁਣ ਸੁੱਖਣੇ ਨੇ ਕਿਸ ਨੇ ਖਿ਼ਜ਼ਰ ਨੂੰ

ਠੰਡੀ ਮਿੱਠੀ ਛਾਂ ਜੀਹਦੀ ਸਿਖਰ ਦੁਪਹਿਰਾਂ ਖਾਧੀ
ਰੋਹ ਉਹਦੇ ਹੰਝੂਆਂ ‘ਚੋਂ ਫੁੱਟੇਗਾ ਆਖਿਰ ਨੂੰ
***
ਹੀਰਾ ਰੰਧਾਵਾ
Email :- hirarandhawa@yahoo.ca

**

(21 ਅਪਰੈਲ 2008)-ਯੂਨੀਕੋਡ

ਹੀਰਾ ਰੰਧਾਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


© likhari: Punjabi Likhari Forum-2001-2008

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.