ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

     ਮੁੱਖਪੰਨਾ  

ਦੋ  ਗ਼ਜ਼ਲਾਂ

ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਐਮ.ਏ; ਐਮ.ਐਡ: ਪੀ.ਈ.ਐਸ.(1)
ਰੀ. ਡਿਪਟੀ ਡਾਇਰੈਕਟਰ
, ਸਿਖਿਆ ਵਿਭਾਗ, ਪੰਜਾਬ

ੇ ਹੁਣ ਤੱਕ ਾਰ ਗ਼ਜ਼ਲ ਸੰਗ੍ਰਹਿ: (1) ‘ਗਾ ਜ਼ਿੰਦਗੀ ਦੇ ਗੀਤ ਤੂੰ’ , (2) 'ਜੋਤ ਸਾਹਸ ਦੀ ਜਗਾ', (3) 'ਬਣ ਸੁਆ ਤੂੰ' ਅਤੇ (4)'ਰੌਸ਼ਨੀ ਦੀ ਭਾਲ' ਪ੍ਰਕਾਸ਼ਿਤ ਹੋ ਚੁੱਕੇ ਹਨ । ਰੂਪ ਅਤੇ ਭਾਵ ਪਖੋਂ ਪ੍ਰੌਢ ਗ਼ਜ਼ਲ-ਗੋਅ  ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ 'ਲਿਖਾਰੀ' ਦੇ ਪਾਠਕਾਂ ਲਈ ਕੁਝ ਹੋਰ
ਗ਼ਜ਼ਲਾਂ ਪੇਸ਼ ਕਰਦਿਆਂ ਪਰਸੰਨਤਾ ਦਾ ਅਨੁਭਵ ਕਰ ਰਹੇ ਹਾਂ। -'ਲਿਖਾਰੀ'
***
ਦੋ ਗ਼ਜ਼ਲਾਂ
ਪ੍ਰੋ: ਸ਼ਮਸ਼ੇਰ ਸਿੰਘ ਸੰਧ 

-1-

ਬਿਨ ਤਿਰੇ ਰੰਗੀਨ ਮੌਸਮ, ਜ਼ਹਿਰ ਜਾਪੇ ਡੁੱਬਿਆ
ਆਪਣਾ ਜੋ ਘਰ ਕਦੇ ਸੀ, ਸ਼ਹਿਰ ਵਿਚ ਹੈ ਖੋ ਗਿਆ।

ਜੇ ਕਦੀ ਉਹ ਲੱਗ ਜਾਵੇ, ਭੁੱਲਕੇ ਮੱਥੇ ਮਿਰੇ
ਨਜ਼ਰ ਆਵੇ ਤੌਰ ਉਸ ਦਾ, ਓਪਰਾ ਤੇ ਬਹਿਕਿਆ।

ਨਰਕ ਆਖਾਂ ਕਿਸ ਤਰ੍ਹਾਂ ਮੈਂ, ਜ਼ਿੰਦਗੀ ਨੂੰ ਦੋਸਤਾ
ਯਾਦ ਮੈਨੂੰ ਹੈ ਸੁਹਾਣਾ, ਵਕਤ ਸਾਂਝਾ ਬੀਤਿਆ।

ਲੈ ਸਹਾਰੇ ਹੰਝਵਾਂ ਦੇ, ਜੀ ਸਕਾਂਗਾ ਕਦ ਤਲਕ
ਗੁੰਮ ਦੀਪਕ ਨਾ ਧਰੂ ਹੈ, ਔਝੜੀਂ ਹੈ ਦਿਲ ਪਿਆ।

ਵਾਂਗ ਰੁੱਖਾਂ ਦੇ ਬਣਾ ਤੂੰ, ਆਪਣੀ ਜੀਰਾਂਦ ਨੂੰ
ਵੇਖ ਲੀਂ ਤੂੰ ਫੇਰ ਆਪੇ, ਇਹ ਜ਼ਮਾਨਾ ਬਦਲਿਆ।
****
 

-2-

ਆਸ ਕਰਨੀ ਪੀ ਲਵਾਂ ਦੋ, ਘੁੱਟ ਤੇਰੀ ਓਕ ਚੋਂ
ਰੋਜ਼ ਪੈਂਦਾ ਪਾਰ ਹੋਣਾ, ਵਾਲ ਵਰਗੀ ਨੋਕ ਚੋਂ।

ਜਰਨ ਮੁਸ਼ਕਲ ਬਾਪ ਲੀ ਜੇ, ਚਾਕ ਨੂੰ ਜਾ ਧੀ ਮਿਲੇ
ਲਾਜ਼ਮੀ ਪਰ ਹੀਰ ਲੀ ਸੀ, ਬਚ ਨਿਕਲਨਾ ਰੋਕ ਚੋਂ।

ਹੀਰ ਤਾਂ ਬਹਿਬਲ ਬੜੀ ਸੀ, ਪਾਸ ਹੋਵੇ ਰਾਂਝਣਾਂ
ਕਹਿਰ ਡਾਢਾ ਨਿਕਲ ਜਾਣਾ, ਰਾਂਝਣੇ ਦੀ ਝੋਕ ਚੋਂ।

ਜਾ ਛੁਪੇਂਗੀ ਕੇਸ ਥਾਂ ਤੇ, ਸੱਜਨੀ ਤੂੰ ਹੋ ਜੁਦਾ
ਲੋਕ ਤਾਂ ਇਹ ਲੋਕ ਹੈ ਮੈਂ, ਢੂੰਡ ਲੂੰ ਪਰਲੋਕ ਚੋਂ।

ਧਰਮ ਦੇ ਇਹ ਚੌਧਰੀ ਨਾ, ਸਮਝਦੇ ਨੇ ਮੂਲ ਨੂੰ
ਰੱਬ ਚਾਹੇ ਨਿਕਲ ਜਾਣਾ, ਵਲਗਣਾਂ ਦੀ ਟੋਕ ਚੋਂ।
********

(22 ਅਪਰੈਲ 2008) ਚਾਤ੍ਰਿਕ ਯੂਨੀਕੋਡ)

ਪ੍ਰੋ: ਸ਼ਮਸ਼ੇਰ ਸਿੰਘ ਸੰਧੂ,
ਐਮ.ਏ.,ਐਮ.ਐਡ., ਪੀ.ਈ.ਐਸ.(1)
ਰੀ.ਡਿਪਟੀ ਡਾਇਰੈਕਟਰ ਸਖਿਆ ਵਿਭਾਗ, ਪੰਜਾਬ।
Phone (403)285-5609

ssandhu37@yahoo.ca

 

e-mail:
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.