ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

-ਕਹਾਣੀਆਂ-

ਗੁਨਾਹਗਾਰ
ਕੁਲਦੀਪ ਸਿੰਘ ਬਾਸੀ, ਅਮਰੀਕਾ

 

ਬਲਦੇਵ, ਅੱਜ ਸਾਡੇ ਅਕਾਉਂਟੈਂਟ ਨੇ ਫੋਨ ਕੀਤਾ ਸੀ ਕਹਿੰਦਾ ਸੀ ਕਿ ਟੈਕਸ ਦੇ ਪੇਪਰ ਤਿਆਰ ਨੇ ਸਾਨੂੰ ਇਸ ਵਾਰੀ ਚਾਲੀ ਹਜ਼ਾਰ ਡਾਲਰ ਦਾ ਫਾਇਦਾ ਹੋਇਆ ਹੈ ਤੂੰ ਗੈਸ-ਸਟੇਸ਼ਨ ਜਾਂਦਾ ਹੋਇਆ ਅਪਣੇ ਸਾਈਨ ਕਰ ਦੇਵੀਂ ਮੈਂ ਵੀ ਆਉਂਦਾ ਜਾਂਦਾ ਮਾਰ ਆਉਂਗਾ ਘੁੱਗੀਉਜਾਗਰ ਨੇ ਚਾਹ ਦੀ ਪਿਆਲੀ ਬਲਦੇਵ ਨੂੰ ਫੜਾਉਂਦਿਆਂ ਆਖਿਆ

ਸੁਆਦ ਆ ਗਿਆ ਬਾਈ ਪਿਛਲੇ ਸਾਲ ਤਾਂ ਮਰ ਪਤਰਕੇ ਬਰਾਬਰ ਬਰਾਬਰ ਹੀ ਰਹੇ ਸੀ ਚਲੋ ਜੇ ਲਾਭ ਨਹੀਂ ਹੋਇਆ ਤਾਂ ਘਾਟਾ ਵੀ ਤਾਂ ਨਹੀਂ ਪਿਆ ਤੁਨਖਾਹਾਂ ਤਾਂ ਨਿੱਕਲ ਆਈਆਂ ਸੀਐਸ ਸਾਲ ਆਪਾਂ ਨੇ ਮਿਹਨਤ ਵੀ ਬਹੁਤ ਕੀਤੀ ਹੈ ਦਿਨ ਵੇਖਿਆ ਨਾ ਰਾਤ ਡਟੇ ਹੀ ਰਹੇਮਿਹਨਤ ਦਾ ਫਲ ਤਾਂ ਮਿੱਠਾ ਹੀ ਹੁੰਦਾ ਹੈਬਲਦੇਵ ਨੇ ਚਾਹ ਦਾ ਘੁੱਟ ਭਰਿਆ

ਚਾਹ ਤਾਂ ਸਾਲੀ ਫਿੱਕੀ ਪਈ ਐਮੁਨਾਫੇ ਦੀ ਖੁਸ਼ੀ ਵਿੱਚ ਚਾਹ ਦਾ ਸੁਆਦ ਹੀ ਖਰਾਬ ਕਰ ਲਿਆਚੀਨੀ ਪਾਉਣੀ ਹੀ ਭੁੱਲ ਗਿਆਉਜਾਗਰ ਬੋਲਿਆ

ਕੋਈ ਗੱਲ ਨਹੀਂ, ਹੁਣ ਡਬਲ ਚੀਨੀ ਪਾ ਲੈਂਦੇ ਹਾਂ

ਉਹ ਤਾਂ ਠੀਕ ਹੈ ਪਰ ਜਦ ਤੱਕ ਚੀਨੀ ਵੀ ਚਾਹ ਚ ਨਾ ਉਬਲੇ ਨਸ਼ੇਦਾਰ ਚਾਹ ਨਹੀਂ ਬਣਦੀ

 “ਅੱਜ ਤਾਂ ਦਾਰੂ ਪੀਣੀ ਚਾਹੀਦੀ ਸੀਆਖਰ ਮਿਹਨਤ ਕਰਕੇ ਕੀਤੀ ਐੈ ਖੱਟੀ

ਨਹੀਂ ਬਾਈ ਇਕੱਲੀ ਮਿਹਨਤ ਨਾਲ ਕੁਝ ਨਹੀਂ ਬਣਦਾਵਾਹਿਗੁਰੂ ਦੀ ਮਿਹਰ ਵੀ ਬਹੁਤ ਜ਼ਰੂਰੀ ਹੈ ਤੈਨੂੰ ਯਾਦ ਨਹੀਂ ਵਿੱਨੀਪੈਗ ਵਾਲੇ ਸਾੜ੍ਹੀਆਂ ਦੀ ਦੁਕਾਨ ਦੇ ਮਾਲਕ ਦੀ ਗੱਲਉਸਦਾ ਕੰਮ ਬਹੁਤ ਚੜ੍ਹਿਆ ਹੋਇਆ ਸੀ ਉਹ ਕਹਿੰਦਾ ਸੀ ਮਿਹਨਤ ਤਾਂ ਭਾਅ ਜੀ ਕੁੱਤਾ ਵੀ ਸਵੇਰ ਤੋਂ ਸ਼ਾਮ ਤੱਕ ਬਹੁਤ ਕਰਦਾ ਹੈ, ਢਿੱਡ ਭਰਨ ਲਈਰੋਟੀ ਦੀਆਂ ਬੁਰਕੀਆਂ ਘੱਟ ਅਤੇ ਡੰਡੇ ਜਿ਼ਆਦਾ ਖਾਂਦਾ ਹੈਉਸਦੀ ਵਹੁਟੀ ਕਹਿੰਦੀ ਸੀਕਹੁ ਮਾਨੁਖ ਤੇ ਕਿਆ ਹੋਇ ਆਵੈਜੋ ਤਿਸ ਭਾਵੈ ਸੋਈ ਕਰਾਵੈ

ਗੱਲ ਤਾਂ ਵੈਸੇ ਸੋਲਾਂ ਆਨੇ ਸੱਚੀ ਐ

ਹੁਣ ਤਾਂ ਡਾਲਰਾਂ ਚ ਗੱਲ ਕਰ ਯਾਰਸੈਂਟ ਪਰ ਸੈਂਟ ਸਹੀ ਗੱਲ ਹੈ

ਅਪਣੇ ਕੋਲ ਤਾਂ ਕੋਈ ਗੁਟਕਾ ਵੀ ਨਹੀਂਸ਼ਰਮ ਦੀ ਗੱਲ ਹੈਕਿੱਦਾਂ ਦੇ ਸਿੱਖ ਹਾਂ ਅਸੀਂ?”

ਕੋਈ ਫਰਕ ਨਹੀਂ ਪੈਂਦਾ ਸਾਡਾ ਅੰਗ੍ਰੇਜ਼ੀ ਦਾ ਪ੍ਰੋਫੈਸਰ, ਮਿਸਟਰ ਵਸਿ਼ਸ਼ਟ, ਕਿਹਾ ਕਰਦਾ ਸੀ ਕਿ ਬੰਦੇ ਦਾ ਕੰਮ ਪੂਜਾ ਦੇ ਬਰਾਬਰ ਹੀ ਹੁੰਦਾ ਹੈ।  ਕਾਮਿਆਂ ਨੂੰ ਪਸੀਨਾਂ ਤਾਂ ਆਉਂਦਾ ਹੀ ਹੈ ਦਫਤਰਾਂ ਵਾਲਿਆ ਦਾ ਮੈਂ ਨਹੀਂ ਕਹਿ ਸਕਦਾ ਪਰ ਅਪਣੀ ਮਿਹਨਤ ਦਾ ਪਸੀਨਾਂ ਹੀ ਅਪਣੇ ਸਿਮਰਨ ਦੇ ਬਰਾਬਰ ਹੈਅਕਾਲ ਪੁਰਖ ਨੂੰ ਕੀ ਇਤਰਾਜ਼ ਹੋ ਸਕਦਾ ਹੈ?”

 “ਭੋਰੀ ਚਲ ਭੋਰੀ ਚਲਕਿਹੜੈ ਕੋਈ ਰੋਕਣ ਟੋਕਣ ਵਾਲੀ ਐ ਘਰ ਪਸੀਨੇ ਨੂੰ ਸਿਮਰਨ ਦੱਸੀ ਜਾਂਦਾ ਏਂ

ਚਾਹ ਖਤਮ ਹੋ ਗਈਦੋਵੇਂ ਦੋਸਤ ਗੱਲ ਬਾਤ ਵਿੱਚ ਮਸਤ ਰਹੇ ਕਾਫੀ ਦੇਰ ਹਸਦੇ ਝੂਮਦੇ ਰਹੇਉਜਾਗਰ ਖਲੋ ਗਿਆ

ਬਲਦੇਵ, ਹੁਣ ਮੈਂ ਚਲਦਾ ਹਾਂ ਕਿਤੇ ਐਵੇਂ ਨਾਂ ਸਟੀਵ ਗੱਲਾ ਹੀ ਸਾਫ ਕਰ ਜਾਵੇਅੱਜ ਤਾਂ ਵਿਕਰੀ ਵੀ ਬਹੁਤ ਹੋਈ ਐ ਫਿਸਿ਼ੰਗ ਓਪਨਰ ਡੇ ਹੈ ਅੱਜਜਨਤਾ ਫਿਰਦੀ ਐ ਕਿਸ਼ਤੀਆਂ ਖਿੱਚੀਂਉਹ ਆਖ ਕੇ ਚਲਾ ਗਿਆ

ਬਲਦੇਵ ਬਿਸਤਰ ਤੇ ਲੇਟ ਗਿਆ ਅਤੇ ਛੱਤ ਵੱਲ ਤੱਕਣ ਲੱਗਾਉਸ ਦਾ ਧਿਆਨ ਅਪਣੇ ਪਿੰਡ ਦੀਆਂ ਗਲੀਆਂ ਅਤੇ ਵਿਹੜਿਆਂ ਵਿੱਚ ਪਹੁੰਚ ਗਿਆਅਪਣੇ ਬਿਰਧ ਮਾਪਿਆਂ ਅਤੇ ਭੈਣ ਸਤਵੰਤ ਤੋਂ ਵਿਛੜਿਆਂ ਕਈ ਸਾਲ ਬੀਤ ਗਏ ਸਨਉਹ ਸੋਚ ਰਿਹਾ ਸੀ ਕਿ ਬਹੁਤ ਬਿਰਧ ਹੋ ਗਏ ਹੋਣਗੇ ਬਾਪੂ ਜੀ ਤਾਂਬੇਬੇ ਅਜੇ ਫੇਰ ਵੀ ਤਕੜੀ ਹੋਵੇਗੀ ਪਿਛਲੀ ਵੇਰ ਜਦੋਂ ਫੋਨ ਤੇ ਗੱਲ ਹੋਈ ਸੀ ਤਾਂ ਸਤਵੰਤ ਆਖਦੀ ਸੀ ਕਿ ਬਾਪੂ ਜੀ ਦੇ ਸਾਰੇ ਦੰਦ ਝੜ ਗਏ ਨੇਨਵੇਂ ਲਗਵਾਉਣੇ ਐਂਸਤਵੰਤ ਦਾ ਵਿਆਹ ਵੀ ਤਾਂ ਹੁਣ ਕਰ ਦੇਣਾ ਚਾਹੀਦਾ ਹੈ ਕਿੰਨੀ ਦੇਰ ਹੋ ਗਈ ਹਾਇਰ ਸੈਕੰਡਰੀ ਪਾਸ ਕਰਕੇ ਘਰ ਬੈਠੀ ਐ ਚੰਗਾ ਹੋਵੇ ਜੇਕਰ ਉਹ ਵੀ ਕੈਨੇਡਾ ਆ ਜਾਵੇ ਪੜ੍ਹਾਈ ਤੋਂ ਬਿਨਾ ਐਥੇ ਵੀ ਤਾਂ ਗੁਜ਼ਾਰਾ ਨਹੀਂ ਉਹ ਵਿਚਾਰੀ ਤਾਂ ਅੱਗੇ ਪੜ੍ਹਨਾ ਚਾਹੁੰਦੀ ਸੀ ਮੈਂ ਪਤਾ ਨਹੀਂ ਉਸਦੀ ਪੜ੍ਹਾਈ ਦੇ ਵਿਰੋਧ ਵਿੱਚ ਕਿਉਂ ਸੀ? ਮੈਨੂੰ ਐਨਾ ਰੱਫੜ ਨਹੀਂ ਸੀ ਪਾਉਣਾ ਚਾਹੀਦਾਉਹ ਚਾਚੇ ਦੇ ਮੁੰਡੇ ਦੇ ਵਿਆਹ ਵਿੱਚ ਐਨਾ ਨੱਚੀ ਸੀ ਕਿ ਰਹੇ ਰੱਬ ਦਾ ਨਾਉਹ ਵਾਰ ਵਾਰ ਬੋਲੀ ਪਾ ਪਾ ਸੁਣਾਉਂਦੀ ਸੀ, “ ਵਿਦਿਆ ਪੜ੍ਹਾ ਬਾਪੂਆ ਕੋਈ ਕਹੇ ਨਾ ਗਰੀਬ ਤੇਰੇ ਮਾਪੇਸਤਵੰਤ ਦੀ ਪੜ੍ਹਾਈ ਬਾਰੇ ਘਰ ਵਿੱਚ ਹੋਈ ਇੱਕ ਇੱਕ ਗੱਲ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀਉਸਦੇ ਸਾਹਮਣੇ ਹੀ ਮਾਂ ਨੇ ਕਿਹਾ ਸੀ,“ ਸਤਵੰਤ ਦੇ ਬਾਪੂ, ਆਪਾਂ  ਨੂੰ ਅਪਣੀ ਧੀ ਲੁਧਿਆਣੇ ਕਿਸੇ ਕਾਲਜ ਵਿੱਚ ਪਾ ਦੇਣੀ ਚਾਹੀਦੀ ਹੈਕੁੜੀ ਦਾ ਪੜ੍ਹਾਈ ਕਰਨ ਵਿੱਚ ਬਹੁਤ ਮਨ ਹੈ

 “ ਹਾਂ ਮੈਨੂੰ ਕੋਈ ਇਤਰਾਜ਼ ਨਹੀਂਐਨੀ ਸੋਹਣੀ ਐ ਸਾਡੀ ਧੀਜੇ ਉੱਚ ਵਿਦਿਆ ਵੀ ਪੜ੍ਹ ਗਈ ਤਾਂ ਸੋਨੇ ਤੇ ਸੁਹਾਗਾ ਸਮਝਵਿਆਹ ਵੀ ਕਿਸੇ ਚੰਗੇ ਪੜ੍ਹੇ ਲਿਖੇ ਮੁੰਡੇ ਨਾਲ ਹੋ ਜਾਏਗਾਉਜਾਗਰ ਨਾਲ ਸਾਇਕਲ ਤੇ ਚਲੀ ਜਾਇਆ ਕਰੇਗੀ ਅਤੇ ਨਾਲ ਹੀ ਵਾਪਸ ਆ ਜਾਇਆ ਕਰੇਗੀਦੋਵੇਂ ਇੱਕੋ ਕਾਲਜ ਚ ਪੜ੍ਹਨਗੇ ਇਕੱਠੇ ਜਾਣਗੇ ਇਕੱਠੇ ਆਉਣਗੇ, ਕੁੜੀ ਦੀ ਹਿਫਾਜ਼ਤ ਵੱਲੋਂ ਵੀ ਬੇਫਿਕਰੀ ਰਹੇਗੀ

ਸਾਨੂੰ ਅਪਣੀ ਧੀ ਲੁਧਿਆਣੇ ਕਿਸੇ ਕਾਲਜ ਵਿੱਚ ਪਾ ਦੇਣੀ ਚਾਹੀਦੀ ਹੈਕੁੜੀ ਦਾ ਪੜ੍ਹਾਈ ਕਰਨ ਵਿੱਚ ਬਹੁਤ ਮਨ ਹੈ

ਬਲਦੇਵ ਬਿਸਤਰ ਤੇ ਲੇਟਿਆ ਸੋਚ ਰਿਹਾ ਸੀ। --  ਮੈਂ ਕਿੱਡੀ ਗਲਤੀ ਕਰ ਬੈਠਾ।  ਇਸ ਸੁਝਾਵ ਨਾਲ ਕਿਉਂ ਸਹਿਮਤ ਨਹੀਂ ਹੋਇਆ? ਕਿਉਂ ਆਖਿਆ ਕਿ ਮੈਂ ਇਹ ਕਦਾਪੀ ਨਹੀਂ ਕਰ ਸਕਦਾਸ਼ਹਿਰਾਂ ਦੇ ਮੁੰਡੇ ਬਹੁਤ ਖਰਾਬ ਨੇ ਭੈਣ ਨੂੰ ਉਲਟੇ ਸਿੱਧੇ ਮਜ਼ਾਕ ਕਰਨਗੇਛੇੜਖਾਨੀ ਕਰਨਗੇ ਜੋ ਮੈਂ ਨਹੀਂ ਸਹਿ ਸਕਾਂਗਾ ਐਵੇਂ ਕਿਸੇ ਦਾ ਸਿਰ ਭੰਨਣ ਦੀ ਮੇਰੀ ਕੋਈ ਇਛਾ ਨਹੀਂ ਅਸੀਂ ਕੁੜੀਆਂ ਤੋਂ ਕਿਹੜੈ ਨੋਕਰੀਆਂ ਕਰਵਾਉਣੀਆਂ ਨੇ ਹਾਇਰ ਸੈਕੰਡਰੀ ਕਰ ਗਈ ਹੈਕਿਤੇ ਮੁੰਡਾ ਵੇਖ ਕੇ ਵਿਅਹ ਕਰਨਾ ਹੀ ਠੀਕ ਹੈ ਉਸ ਨੂੰ ਅਪਣੀ ਭੈਣ ਦੇ ਹੰਝੂ ਕਿਰਦੇ ਨਜ਼ਰ ਆਉਣ ਲਗੇ ਸਤਵੰਤ ਦੇ ਸਿਕੀਆਂ ਭਰੇ ਬੋਲ, “ ਵੀਰ ਜੋ ਤੂੰ ਕਹੇਂਗਾ ਮੈਨੂੰ ਮਨਜ਼ੂਰ ਹੈ ਤੂੰ ਕਿਹੜੈ ਮੇਰਾ ਭਲਾ ਨਹੀਂ ਚਾਹੁੰਦਾਉਸਨੂੰ ਬੇਚੈਨ ਕਰਨ ਲਗੇ

ਸਮਾਂ ਅਪਣੀ ਰਫਤਾਰ ਨਾਲ ਚਲਦਾ ਗਿਆਇੱਕ ਗੈਸ-ਸਟੇਸ਼ਨ ਤੋਂ ਦੋ ਬਣ ਗਏ ਬਲਦੇਵ ਨੇ ਅਪਣੇ ਦੋਸਤ ,ਉਜਾਗਰ, ਦਾ ਵਿਆਹ ਅਪਣੀ ਭੈਣ ਨਾਲ ਹੀ ਕਰਵਾ ਦਿੱਤਾ ਉਜਾਗਰ ਅਤੇ ਸਤਵੰਤ ਨੇ ਮਕਾਨ ਲੈ ਲਿਆ।  ਬਲਦੇਵ ਹੁਣ ਅਪਾਰਟਮੈਂਟ ਵਿੱਚ ਇਕੱਲਾ ਰਹਿਣ ਲੱਗਾ ਅਪਣੇ ਮਾਪਿਆਂ ਦੇ ਆਉਣ ਦਾ ਇੰਤਜ਼ਾਰ ਕਰਦਾ ਸੀ ਉਨ੍ਹਾਂ ਨਾਲ ਸਲਾਹ ਕਰਕੇ ਅਪਣਾ ਵਿਆਹ ਵੀ ਰਚਾਉਣਾ ਚਾਹੁੰਦਾ ਸੀਸਤਵੰਤ ਇੱਕ ਮੁੰਡੇ ਦੀ ਮਾਂ ਬਣ ਗਈ ਅਪਣੇ ਭਰਾ ਨੂੰ ਵਿਆਹ ਕਰਵਾਉਣ ਦੀ ਬਹੁਤ ਵਾਰ ਸਲਾਹ ਵੀ ਦਿੰਦੀ ਉਹ ਹਰ ਵਾਰ ਟਾਲ ਮਟੋਲ ਹੀ ਕਰ ਜਾਂਦਾਕਦੇ ਕਦੇ ਆ ਕੇ ਅਪਣੇ ਭਾਣਜੇ ਨੂੰ ਖਿਡਾ ਵੀ ਜਾਂਾਦਾ

ਅੱਜ ਬਿੱਟੀ, ਸਤਵੰਤ ਦਾ ਕਾਕਾ, ਇੱਕ ਸਾਲ ਦਾ ਹੋ ਗਿਆਉਸਦਾ ਬਰਥ-ਡੇ ਬੜੇ ਧੂਮ-ਧਾਮ ਨਾਲ ਮਨਾਉਣ ਦਾ ਸਾਰਾ ਇੰਤਜ਼ਾਮ ਹੋ ਚੁਕਿਆ ਸੀਤੰਦੂਰ ਨਾਮੀ ਰੈਸਟੋਰਾਂਟ ਤੋਂ ਕੇਟਰਿੰਗ ਹੋ ਰਹੀ ਸੀ

ਉਜਾਗਰ ਸਿੰਆਂ, ਅੱਜ ਤਾਂ ਤੂੰ ਬਿੱਟੀ ਵਾਸਤੇ ਕੋਈ ਬਹੁਤ ਸੋਹਣਾ ਤੋਫਾ ਖਰੀਦਿਆ ਹੋਣਾ ਐਂਬਲਦੇਵ ਨੇ ਪੁੱਛਿਆ

 “ ਸੱਚੀ ਗੱਲ ਤਾਂ ਇਹ ਹੈ ਕਿ ਸਤਵੰਤ ਨੇ ਹੀ ਕੁਝ ਖਰੀਦਿਆ ਹੈ ਮੇਰੀਆਂ ਪਸੰਦ ਕੀਤੀਆਂ ਚੀਜ਼ਾਂ ਉਸਨੂੰ ਚੰਗੀਆਂ ਨਹੀਂ ਲਗਦੀਆਂਆਖਦੀ ਐ ਬਿੱਟੀ ਵਾਸਤੇ ਸਭ ਕੁਝ ਮੈਂ ਆਪ ਹੀ ਖਰੀਦਾਂਗੀ ਤੁਹਾਡੀ ਪਸੰਦ ਤਾਂ ਐਵੇਂ ਹੀ ਐ, ਘਟੀਆ ਜਿਹੀ।  ਫੇਰ ਦੱਸ, ਮੈਂ ਕਿਉਂ ਖਾਹਮਖਾਹ ਸਿਰਦਰਦੀ ਮੁੱਲ ਲੈਣੀ ਐਂਉਜਾਗਰ ਨੇ ਕੋਕ ਦੀਆਂ ਬੋਤਲਾਂ ਰੈਕ ਵਿੱਚ ਲਗਾਉਂਦਿਆਂ ਜੁਆਬ ਦਿੱਤਾ

ਮੈਂ ਚਲਿਆ ਹਾਂਬਿੱਟੀ ਲਈ ਇੱਕ ਚੇਨ ਅਤੇ ਸਤਵੰਤ ਵਾਸਤੇ ਇੱਕ ਅੰਗੂਠੀ ਬਣਵਾਈ ਹੈਜਾਂਦਾ ਹੋਇਆ ਖੜੀ ਚਲਾਂਗਾਮੈਂ ਨਿਪਾਲੀ ਨੂੰ ਜਲਦੀ ਕੰਮ ਸ਼ੁਰੂ ਕਰਨ ਲਈ ਕਿਹਾ ਹੈਤੂੰ ਵੀ ਘਰ ਜਲਦੀ ਚਲਾ ਜਾਈਂਸਤਵੰਤ ਤੋਂ ਸਾਰਾ ਕੰਮ ਸੰਭਾਲਿਆ ਨਹੀਂ ਜਾਣਾ ਆਪਾਂ ਨੇ ਸੱਦੇ ਵੀ ਬਹੁਤ ਲੋਗਾਂ ਨੂੰ ਦਿੱਤੇ ਹਨਬਲਦੇਵ, ਉਜਾਗਰ ਨੂੰ ਕੈਸ਼-ਰਜਿਸਟਰ ਸੰਭਾਲ ਕੇ, ਜਾਣ ਲੱਗਾ

 “ ਗੱਲ ਸੁਣ, ਐਵੇਂ ਪੈਸੇ ਨਹੀਂ ਖਰਾਬ ਕਰੀਦੇਬਿੱਟੀ ਤਿਲ-ਭਰ ਦਾ ਤਾਂ ਹੈ ਅਜੇ ਸੋਨੇ ਦੀ ਜ਼ੰਜੀਰ ਦਾ ਉਸਨੂੰ ਕੀ ਪਤਾ ਹੈ ਤੂੰ ਕੋਈ ਟੈਡੀ-ਬਿਅਰ ਆਦਿ ਖਰੀਦ ਲਿਆਵੀਂ ਘੜੀ ਖੇਡ ਤਾਂ ਲਏਗਾ ਉਸ ਨਾਲਉਜਾਗਰ ਨੇ ਬਲਦੇਵ ਨੂੰ ਸਮਝਾਇਆ

ਘਰ, ਇੱਕ ਇੱਕ ਕਰਕੇ, ਮਹਿਮਾਨ ਆਉਣੇ ਸ਼ੁਰੁ ਹੋ ਗਏਬਲਦੇਵ ਅਤੇ ਸਤਵੰਤ ਉਨ੍ਹਾਂ ਦੀ ਆਓ ਭਗਤ ਵਿੱਚ ਰੁੱਝ ਗਏਛੇਤੀ ਹੀ ਚਾਲੀ ਪੰਜਾਹ ਬੰਦਿਆਂ ਦੇ ਹਾਸੇ, ਨਿੱਕੇ ਬੱਚਿਆਂ ਦੀਆਂ ਕਿਲਕਾਰੀਆਂ ਨਾਲ ਘਰ ਵਿੱਚ ਚਹਿਲ ਪਹਿਲ ਲਗ ਗਈਕੁੱਝ ਵਿਸਕੀ ਪੀਣ ਲਗ ਪਏ ਤੇ ਕੁੱਝ ਬੀਅਰ ਔਰਤਾਂ ਆਮ ਜੂਸ ਹੀ ਪੀ ਰਹੀਆਂ ਸਨਕਈ ਅਗਾਹਾਂ ਵਧੂ ਬੀਬੀਆਂ ਨੇ ਵਾਈਨ ਦਾ ਮਜ਼ਾ ਲੈਣਾ ਵੀ ਠੀਕ ਸਮਝਿਆ

ਐਨੀਂ ਦੇਰ ਕਰ ਦਿੱਤੀਇਹ ਅਜੇ ਤੱਕ ਨਹੀਂ ਆਏਸਤਵੰਤ ਨੇ ਅਪਣੇ ਵੀਰ ਨੂੰ ਆਖਿਆ

ਇਸ ਤੋਂ ਪਹਿਲਾਂ ਕਿ ਬਲਦੇਵ ਫੋਨ ਕਰਦਾ, ਉਸਨੂੰ ਦਰਵਾਜੇ ਵੱਲੋਂ ਕਾਫੀ ਰੌਲਾ ਪੈਂਦਾ ਸੁਣਾਈ ਦਿੱਤਾ

ਵਧਾਈਆਂ ਬਾਈ ਉਜਾਗਰ ਸਿਆਂਕੰਗ੍ਰੈਚੁਲੇਸ਼ਨਜ਼ ਬਾਈ, ਸਾਲ ਦਾ ਹੋ ਗਿਆ ਬਿੱਟੀ, ਆਦਿ ਆਦਿ ਬਹੁਤ ਤਰ੍ਹਾਂ ਦੀਆਂ ਅਵਾਜ਼ਾਂ ਨਾਲ ਰੌਲਾ ਜਿਹਾ ਪੈ ਗਿਆਉਜਾਗਰ ਆ ਗਿਆਸਤਵੰਤ ਨੂੰ ਸੁਖ ਦਾ ਸਾਹ ਆਇਆ

ਬਲਦੇਵ ਨੂੰ ਥੋੜ੍ਹਾ ਜਿਹਾ ਨਸ਼ਾ ਹੋਣ ਲਗ ਪਿਆ ਉਹ ਸੋਚ ਰਿਹਾ ਸੀ ਕਿ ਉਸਨੇ ਇਹੋ ਜਿਹੇ ਖੁਸ਼ੀਆਂ ਭਰੇ ਦਿਨ ਕਦੇ ਨਹੀਂ ਸਨ ਵੇਖੇਔਰਤਾਂ ਦੀਆਂ ਇੱਕ ਦੋ ਢਾਣੀਆਂ ਖੱਪ ਪਾ ਰਹੀਆ ਸਨ ਵਾਹ ਵਾਹ ਬਹਿਸ ਚਲ ਰਹੀ ਸੀਸਤਵੰਤ ਕਦੇ ਉਨ੍ਹਾਂ ਕੋਲ ਆਕੇ ਖਾਣ ਪੀਣ ਦੀਆਂ ਚੀਜ਼ਾਂ ਬਾਰੇ ਪੁੱਛਦੀ ਫੇਰ ਕਦੇ ਕੇਟ੍ਰਿੰਗ ਵਾਲੇ ਭਾਈ ਨੂੰ ਜਾ ਹਦਾਇਤ ਦਿੰਦੀ ਜਾਂ ਫੇਰ ਇਕੱਲੀ ਹੀ ਇੱਕ ਪਾਸੇ ਖਲੋਤੀ ਨਜ਼ਰ ਆਉਂਦੀਬਲਦੇਵ ਚਾਹੁੰਦਾ ਸੀ ਕਿ ਉਸਦੀ ਭੈਣ ਵੀ ਤੀਵੀਆਂ ਦੇ ਝੁੰਡ ਵਿੱਚ ਜਾਕੇ ਉਨ੍ਹਾਂ ਨਾਲ ਗੱਲਾਂ ਕਰੇਐਦਾਂ ਮਹਿਮਾਨਾਂ ਦੀ ਇੱਜ਼ਤ ਹੋਵੇਗੀ

ਸਤਵੰਤ ਤੂੰ ਜਾਕੇ ਅਪਣੀਆਂ ਮਹਿਮਾਨਾਂ ਨਾਲ ਗੱਲਾਂ ਬਾਤਾਂ ਕਰਕੰਮ ਕਾਰ ਤਾਂ ਕੇਟਰਿੰਗ ਵਾਲੇ ਆਪੇ ਕਰਦੇ ਰਹਿਣਗੇ, ਉਸਦਾ ਫਿਕਰ ਨਾ ਕਰਆਖਿਰ ਬਲਦੇਵ ਨੇ ਆਕੇ ਅਪਣੀ ਭੇੈਣ ਦੇ ਕੰਨ ਵਿੱਚ ਫੂਕ ਮਾਰੀ

ਕੀ ਗੱਲਾਂ ਕਰਾਂ ਵੀਰ? ਮੈਂ ਇਨ੍ਹਾਂ ਵਾਂਗ ਅੰਗ੍ਰੇਜ਼ੀ ਨਹੀਂ ਬੋਲ ਸਕਦੀ ਬਹੁਤ ਗੱਲਾਂ ਮੇਰੇ ਪੱਲੇ ਹੀ ਨਹੀਂ ਪੈਂਦੀਆਂਸਤਵੰਤ ਨੇ ਸੱਚ ਬੋਲ ਦਿੱਤਾ

ਬਲਦੇਵ ਉਦਾਸ ਹੋ ਗਿਆਇੱਕ ਪੈੱਗ ਹੋਰ ਬਣਾਇਆ ਅਤੇ ਗਟਕ ਗਿਆ ਦਿਮਾਗ਼ ਵਿੱਚ ਹਲਚਲ ਮਚ ਗਈਉਹਦੇ ਅੰਦਰੋਂ ਆਵਾਜ਼ ਆਉਣ ਲਗੀਸਤਵੰਤ, ਮੈਂ ਬਹੁਤ ਵੱਡਾ ਗੁਨਾਹਗਾਰ ਹਾਂਮੈਨੂੰ ਮੇਰੀ ਆਤਮਾਂ ਦੁਰਕਾਰਦੀ ਹੈ ਮੈਂ ਤੇਰੀ ਵਿਦਿਆ ਵਿੱਚ ਵਿਘਨ ਪਾਇਆਕੀ ਹਰਜ਼ ਸੀ ਜੇਕਰ ਮੈਂ ਤੈਨੂੰ ਅਪਣੇ ਸਾਇਕਲ ਤੇ ਕਾਲਜ ਲੈ ਜਾਂਦਾ ਅਤੇ ਨਾਲ ਹੀ ਲੈ ਆਉਂਦਾਭੈੜੇ ਮੁੰਡਿਆਂ ਦਾ ਵੀ ਮੈਂ ਮੁਕਾਬਲਾ ਕਰ ਹੀ ਸਕਦਾ ਸਾਂਸ਼ਾਇਦ ਕੋਈ ਅੰਡ ਛੰਡ  ਨਾ ਵੀ ਬੋਲਦਾ ਇਹ ਤਾਂ ਹੁਣ ਮੈਨੂੰ ਕੋਝਾ ਬਹਾਨਾਂ ਲਗਣ ਲਗ ਪਿਆ ਹੈ ਪਤਾ ਨਹੀਂ ਮੇਰੇ ਦਿਮਾਗ਼ ਉੱਤੇ ਕਿਹੜੇ ਭੂਤ ਨੇ ਕਬਜ਼ਾ ਕੀਤਾ ਹੋਇਆ ਸੀਭੈਣ, ਤੂੰ ਕਿਉਂ ਮੇਰੀ ਬਗ਼ਾਵਤ ਨਹੀਂ ਕੀਤੀ? ਛੋਟੀਆਂ ਭੈਣਾ ਕਿਹੜੈ ਬਗਾਵਤ ਨਹੀਂ ਕਰਦੀਆਂ ਤੂੰ ਕਿਉਂ ਮੇਰੀ ਹਰ ਗੱਲ ਮੰਨ ਲੈਂਦੀ ਸੀ? ਬਲਦੇਵ ਸ਼ਰਾਬ ਦੇ ਨਸ਼ੇ ਵਿੱਚ ਝੂਮਦਾ ਗਿਆ ਅਤੇ ਉਜਾਗਰ ਦਾ ਮੋਢਾ ਫੜਕੇ ਆਖਣ ਲੱਗਾ,“ ਸੁਣ ਯਾਰ ਜੇ ਤੂੰ ਇਤਰਾਜ਼ ਨਾ ਕਰੇਂ ਤਾਂ ਮੈਂ ਸਤਵੰਤ ਨੂੰ ਕਾਲਜ ਪੜ੍ਹਨੇ ਪਾ ਦਿਆਂ? ਇਹ ਵਿਚਾਰੀ ਉੱਚੀ ਵਿਦਿਆ ਪਾਉਣਾ ਚਾਹੁੰਦੀ ਸੀ

ਬਲਦੇਵ, ਇਹ ਬਿੱਟੂ ਨੂੰ ਸੰਭਾਲੂਗੀ ਜਾਂ ਕਾਲਜ ਜਾਉਗੀ? ਤੈਨੂੰ ਸ਼ਰਾਬ ਚੜ੍ਹ ਗਈ ਹੈ ਬੱਸ ਹੋਰ ਨਾ ਪੀਵੀਂਜਾਕੇ ਆਰਾਮ ਨਾਲ ਬਹਿ ਜਾਉਜਾਗਰ ਨੇ ਮੁਸਕੁਰਾਕੇ ਆਖਿਆ ਅਤੇ  ਕੰਮ ਵਿੱਚ ਜੁਟ ਗਿਆ ਮਹਿਮਾਨ ਪੰਜਾਬੀ ਗੀਤਾਂ ਤੇ ਨੱਚ ਨੱਚ ਥੱਕ ਗਏ ਸਨ ਕੇਟਰਿੰਗ ਵਾਲਿਆਂ ਖਾਣਾ ਪਰੋਸਿਆਖਾਣਾ ਖਾਕੇ ਇੱਕ ਇੱਕ ਕਰਕੇ ਸਭ ਮਹਿਮਾਨ ਚਲੇ ਗਏ ਬਲਦੇਵ, ਉਜਾਗਰ ਅਤੇ ਸਤਵੰਤ ਵੀ ਘੂਕ ਨੀਂਦਰ ਸੋ ਗਏ

ਬਿੱਟੀ ਨੇ ਅਪਣੇ ਮਾਪਿਆਂ ਨੂੰ ਜਲਦੀ ਜਗਾ ਦਿੱਤਾ ਥੋੜ੍ਹਾ ਨਾਸ਼ਤਾ ਕਰਕੇ ਉਜਾਗਰ ਗੈਸ ਸਟੇਸ਼ਨ ਵੇਖਣ ਚਲਾ ਗਿਆਸਤਵੰਤ ਨੇ ਰੋਕਿਆ ਵੀ ਪਰ ਉਸ ਨੇ ਜਾਣ ਦੀ ਜਿ਼ੱਦ ਕੀਤੀ

ਕਾਮੇ ਵੀ ਕੁੱਝ ਕੰਮ ਨਹੀਂ ਕਰਦੇ ਜੇ ਨਿਗਰਾਨੀ ਨਾਂ ਰੱਖੀਏ ਬਲਦੇਵ ਨੇ ਰਾਤੀਂ ਬਹੁਤ ਸ਼ਰਾਬ ਪੀ ਲਿੱਤੀ ਸੀ ਉਸਨੂੰ ਜਗਾਵੀਂ ਨਾਂਜਦੋਂ ਅਪਣੀ ਮਰਜ਼ੀ ਨਾਲ ਜਾਗੇ ਤਾਂ ਗੈਸ ਸਟੇਸ਼ਨ ਭੇਜ ਦਈਂਮੈਂ ਵੀ ਵਾਪਸ ਆਕੇ ਥੋੜ੍ਹਾ ਆਰਾਮ ਕਰ ਲਵਾਂਗਾਉਜਾਗਰ ਆਖ ਕੇ ਚਲਾ ਗਿਆ

ਬਲਦੇਵ ਦੋ ਕੁ ਘੰਟੇ ਹੋਰ ਸੁੱਤਾ ਰਿਹਾਉੱਠਕੇ ਇਸ਼ਨਾਨ ਕੀਤਾ ਅਤੇ ਗੈਸ ਸਟੇਸ਼ਨ ਦੀ ਡਿਉਟੀ ਲਈ ਜਾਣ ਲਗਾਦੋਵੇਂ ਭੈਣ-ਭਰਾ ਨਾਸ਼ਤਾ ਕਰਨ ਲਗੇ ਬਲਦੇਵ ਨੇ ਟੀਵੀ ਲਗਾਇਆਹੱਥ ਵਿੱਚ ਫੜੀ ਗ੍ਰਾਹੀ ਪਲੇਟ ਵਿੱਚ ਸੁੱਟਕੇ ਖਲੋ ਗਿਆਖਬਰ ਆ ਰਹੀ ਸੀ ਉਨ੍ਹਾਂ ਦੇ ਗੈਸ ਸਟੇਸ਼ਨ ਦੀ ਲੁਟੇਰਿਆਂ ਨੇ ਗੋਲੀ ਮਾਰਕੇ ਗੈਸ-ਸਟੇਸ਼ਨ ਦੇ ਮਾਲਕ ਦੀ ਹੱਤਿਆ ਕਰ ਦਿੱਤੀਹਤਿਆਰੇ ਅਜੇ ਫੜੇ ਨਹੀਂ ਗਏਬਲਦੇਵ ਹਨ੍ਹੇਰੀ ਵਾਂਗ ਘਰੋਂ ਨਿਕਲ ਗਿਆ ਕਾਰ ਚੁੱਕੀ ਤੇ ਸਿੱਧਾ ਹਸਪਤਾਲ ਪਹੁੰਚ ਗਿਆਸਤਵੰਤ ਧਾਹਾਂ ਮਾਰਕੇ ਰੋਣ ਲਗ ਪਈ ਕੋਸਣ ਲਗ ਪਈ ਅਪਣੀ ਖੋਟੀ ਕਿਸਮਤ ਨੂੰ

ਅਗਲੇ ਦਿਨ ਫਿਊਨਰਲ ਤੋਂ ਬਾਅਦ ਘਰ ਪਹੁੰਚੇ ਤਾਂ ਯਾਰ-ਦੋਸਤ ਵੀ ਨਾਲ ਆਏਬਹੁਤ ਮਾਯੂਸੀ ਭਰਿਆ ਵਾਤਾਵਰਣ ਸੀ ਬਲਦੇਵ ਤੋਂ ਭੈਣ ਦੇ ਹੰਝੂ ਨਹੀਂ ਸੀ ਵੇਖੇ ਜਾ ਰਹੇ ਸੋਚ ਰਿਹਾ ਸੀ ਮੈਂ ਜੇਕਰ ਸਤਵੰਤ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਬਣਦਾ ਤਾਂ ਸ਼ਾਇਦ ਇਹ ਦਿਨ ਹੀ ਨਾਂ ਵੇਖਣਾਂ ਪੈਂਦਾਕਿੰਨਾਂ ਮਨਹੂਸ ਹਾਂ ਮੈਂਗੁਨਾਹਗਾਰ ਹਾਂ ਮੈਂ ਸਤਵੰਤ ਤੇਰਾ ਬਲਦੇਵ ਦਾ ਦਿਲ ਕਾਬੂ ਵਿੱਚ ਨਹੀਂ ਰਿਹਾਧਾਹਾਂ ਮਾਰਨ ਲਗ ਪਿਆਸਤਵੰਤ ਨੂੰ ਬਾਹਾਂ ਵਿੱਚ ਲੈਕੇ ਆਪਮੁਹਾਰਾ ਹੀ ਝੱਲਿਆਂ ਵਾਂਗ ਬੋਲਣ ਲਗ ਪਿਆ, “ ਮੈਂ ਤੈਨੂੰ ਬਹੁਤ ਉੱਚੀ ਵਿਦਿਆ ਦਵਾਉਣੀ ਚਾਹੁੰਦਾ ਹਾਂ ਇਹੋ ਗੱਲ ਵਾਰ ਵਾਰ ਦੌਹਰਾਉਂਦਾ ਰਿਹਾ

ਵੀਰ, ਮੱਥੇ ਦੀਆਂ ਲਕੀਰਾਂ ਤਾਂ ਵਹਿਗੁਰੁ ਜੀ ਹੀ ਖਿੱਚਦੇ ਹਨ ਇਨਸਾਨ ਨਾ ਬਣਾ ਸਕਦਾ ਹੈ ਅਤੇ ਨਾ ਮਿਟਾ ਸਕਦਾ ਹੈਸਤਵੰਤ ਨੂੰ ਭਰਾ ਦੀ ਪੀੜ ਦੁਖੀ ਕਰ ਰਹੀ ਸੀ ਸੱਭੇ ਮਹਿਮਾਨ ਵੀ ਹੰਝੂ ਪੂੰਝ ਰਹੇ ਸਨਕਿਹੋ ਜਿਹਾ ਮਿਲਾਪ ਸੀ ਇਹ ਭੈਣ ਭਰਾ ਦਾ? ਲਗਦਾ ਸੀ ਜਿਵੇਂ ਸਾਰੀ ਕਾਇਆਨਾਤ ਰੋ ਰਹੀ ਹੋਵੇਰੋ ਰਹੇ ਸਨ, ਧਰਤੀ ਦੇ ਤੇਤੀ ਕਰੋੜ ਦੇਵਤੇ

***
(29 ਅਪਰੈਲ 2008)
ਚਾਤ੍ਰਿਕ ਯੂਨੀਕੋਡ

ਕੁਲਦੀਪ ਸਿੰਘ ਬਾਸੀ (ਅਮਰੀਕਾ) ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ilKfrI
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.