ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

-ਕਹਾਣੀਆਂ-

ਗੁਸਲਖਾਨੇ ਵਰਗਾ ਘਰ

-ਗੁਰਜਿੰਦਰ ਸੰਘੇੜਾ-

ਫਰਵਰੀ ਦਾ ਮਹੀਨਾ ਸੀ ਸ਼ਾਮ ਦੇ ਚਾਰ ਵੱਜ ਚੁੱਕੇ ਸਨਸਿਮਰ ਨੇ ਆਪਣੀ ਸਿ਼ਫਟ ਖਤਮ ਕੀਤੀ ਲਾਕਰ ਰੂਮ ਵਿਚ ਗਈ ਮੂੰਹ ਤੇ ਪਾਣੀ ਦੇ ਛਿੱਟੇ ਮਾਰੇਓਵਰਹਾਲ ਲਾਹਿਆਉਸ ਨੂੰ ਇਸ ਤਰ੍ਹਾਂ ਜਾਪਿਆ ਜਿਸਤਰ੍ਹਾਂ ਕੋਈ ਗੁਲਾਮੀ ਦਾ ਸੰਗਲ ਲਾਹ ਕੇ ਸੁੱਟ ਦਿੱਤਾ ਹੋਵੇਉਹ ਬਹੁਤ ਥੱਕ ਗਈ ਸੀਅੱਜ ਉਸ ਨੇ ਗੋਰੇ ਸੁਪਰਵਾਈਜ਼ਰ ਨਾਲ ਦੋ ਘੰਟੇ ਓਵਰਟਾਈਮ ਤੇ ਕੰਮ ਕੀਤਾਜੋ ਉਸਨੂੰ ਬਿਲਕੁਲ ਚੰਗਾ ਨਹੀਂ ਸੀ ਲਗਦਾਹਰ ਵਕਤ ਛੇੜਦਾ ਰਹਿੰਦਾ ਜੇਕਰ ਰੈਡੱ ਬਿਲਾਂ ਦਾ ਡਰ ਨਾਂ ਹੁੰਦਾ , ਤਾਂ ਉਹ ਅਜਿਹੇ ਬਦਤਮੀਜ਼ ਨਾਲ ਕਦੇ ਇੱਕਲੀ ਕੰਮ ਨਾਂ ਕਰਦੀ

ਉਹ ਬਾਹਰ ਨਿਕਲੀਹਵਾ ਬਹੁਤ ਤੇਜ਼ ਚਲ ਰਹੀ ਸੀ ਥੋੜ੍ਹੀ ਥ੍ਹੋੜੀ ਬਰਫ ਪੈ ਰਹੀ ਸੀਜਿਵੇਂ ਕਿਸੇ ਪੇਂਜੇ ਦੀ ਰੂੰ ਉਡੱ ਉਡੱ ਕੇ ਡਿਗ ਰਹੀ ਹੋਵੇਕੰਮ ਦੀ ਥਕਾਵਟ ਤੇ ਠੰਡ ਨਾਲ ਉਸਦਾ ਬੁਰਾ ਹਾਲ ਹੋ ਰਿਹਾ ਸੀਦਸ ਦਿਨਾਂ ਤੋਂ ਕਾਰ ਖਰਾਬ ਹੋਈ ਖੜੀ ਸੀਪਰ ਪੈਸੇ ਦੀ ਤੰਗੀ ਕਰਕੇ ਠੀਕ ਨਹੀਂ ਸੀ ਕਰਵਾ ਸਕੀਉਹ ਤੰਗ ਆ ਚੁੱਕੀ ਸੀ ਅਜਿਹੀ ਜਿੰਦਗੀ ਤੋਂ ਪਰ ਕਰੇ ਵੀ ਤਾਂ ਕੀ ਕਰੇਪੂਰੇ ਤੇਰ੍ਹਾਂ ਵਰ੍ਹਿਆਂ ਤੋਂ ਇਹੋ ਕੁਝ ਚੱਲ ਰਿਹਾ ਸੀਕੰਮ ਤੇ ਜਾਂਦੀ ਤਾਂ ਸਵੇਰੇ ਹੀ ਕੋਹਲੂ ਦੇ ਬੈਲ ਵਾਂਗ ਜੁੜ ਜਾਂਦੀਉਸ ਨੂੰ ਇਸ ਤਰ੍ਹਾਂ ਜਾਪਦਾ ਜਿਵੇਂ ਕਿਸੇ ਜੇਲ੍ਹ ਵਿਚ ਆ ਗਈ ਹੋਵੇਕੰਮ ਖਤਮ ਕਰਦੀ ਤਾਂ ਘਰ ਦਾ ਫਿਕਰ ਦਰਵਾਜ਼ੇ ਅੱਗੇ ਪਏ  ਰੈਡੱ ਬਿਲਾਂ ਦੇ ਨੋਟਿਸ ਇਸ ਤਰ੍ਹਾਂ ਜਾਪਦੇ ਜਿਵੇਂ ਕਿਸੇ ਬੇਗੁਨਾਹ ਨੂੰ ਫਾਂਸੀ ਦੇ ਆਰਡਰ ਆ ਗਏ ਹੋਣਇਕ ਜੇਲ੍ਹ ਵਿਚੋਂ ਨਿਕਲ ਕੇ ਦੂਸਰੀ ਜੇਲ੍ਹ ਦਾ ਦਰਵਾਜ਼ਾ, ਹਾਕਾਂ ਮਾਰਦਾ ਦਿਖਾਈ ਦਿੰਦਾ ਤੇ ਫੇਰ ਉਹ ਸੋਚਣ ਲੱਗ ਜਾਂਦੀ, ਇਹ ਵੀ ਕੋਈ ਜਿੰਦਗੀ ਹੈ? ਕੀ ਖੜਾ ਸੀ ਅਜਿਹੀ ਵਲੈਤ ਵਲੋਂ ? ਪਰ ਕਿੰਨੀ ਖੁਸ਼ੀ ਸੀ ਉਸਨੂੰ ਵਲੈਤ ਆਉਣ ਦੀ ਜਦ ਉਹ ਕਾਲਜ  ਵਿਚ ਪੜ੍ਹਦੀ ਸੀਉਹ ਰੱਜ ਕੇ ਸੋਹਣੀ ਸੀ ਮੁੰਡਿਆਂ ਕੋਲੋਂ ਲੰਘਦੀ ਤਾਂ ਉਹ ਇੱਕ ਦੂਜੇ ਨੂੰ ਸੁਣਾ ਕੇ ਟਕੋਰਾਂ ਕਰਦੇ, “ਯਾਰ ਸੋਹਣੀਆਂ ਕੁੜੀਆਂ ਤਾਂ ਵਲੈਤੀਏ ਲੈ ਜਾਂਦੇ ਨੇ’’ ਉਹ ਸੁਣ ਕੇ ਆਪਣੇ ਚਿਹਰੇ ਤੇ ਇੱਕ ਬਨਾਉਟੀ ਜਿਹਾ ਗੁੱਸਾ ਲੈ ਆੳਂਦੀਪਰ ਦਿਲ ਹੀ ਦਿਲ ਵਿਚ ਖੁਸ਼ੀ ਦੇ ਲੱਡੂ ਵੀ ਭੋਰਨ ਲੱਗ ਪੈਂਦੀਮੈਂਨੂੰ ਵੀ ਆਵੇਗਾ ਕੋਈ ਵਲੈਤੀਆ ਲੈਣ ਵਾਲਾ ਫਿਰ ਉਹ ਵਲੈਤ ਦੇ ਸੁਪਨੇ ਵੇਖਣ ਲਗ ਪੈਂਦੀਲੈਤਉਸਦੀ ਕਲਪਨਾ ਦਾ ਸ਼ਹਿਰ ਵਲੈਤ ਖੁਸ਼ਬੂਆਂ ਦਾ ਸ਼ਹਿਰਜਿੱਥੇ ਸੁਹਣੇ ਸਾਫ ਸੁਥਰੇ ਲੋਕ ਰਹਿੰਦੇ ਨੇ ਜਿਥੇ ਸਵਰਗ ਹੈ ਪੈਸਾ ਹੈ ਅਰਾਮ ਹੈ ਉਹ ਇਸ ਸਵਰਗ ਵਿਚ ਗਵਾਚ ਗਵਾਚ ਜਾਂਦੀ ਸਾਈਕਲ ਚਲਾਉਂਦੀ ਤਾਂ ਉਸ ਨੂੰ ਇਸਤਰ੍ਹਾਂ ਜਾਪਦਾ ਜਿਵੇਂ ਕਿਸੇ ਹਵਾਈ ਜਹਾਜ਼ ਵਿਚ ਉੱਡੀ ਜਾ ਰਹੀ  ਹੋਵੇ ਇਹ ਸੋਚਦੀ ਉਹ ਹੈਟਨ ਕਰਾਸ ਦੇ ਬੱਸ ਸਟੈਂਡ ਤੇ ਪਹੁੰਚ ਗਈ ਸਿਰ ਤੇ ਪਈ ਬਰਫ ਨੂੰ ਝਾੜਿਆ ਬੱਸ ਦੀ ਇਕ ਨੁੱਕਰ ਵਾਲੀ ਸੀਟ ਤੇ ਜਾ ਕੇ ਬੈਠ ਗਈ ਉਸ ਦੇ ਖਿਆਲਾਂ ਵਾਲੀ ਲੜੀ ਫਿਰ ਜੁੜ ਗਈ

ਐਤਵਾਰ ਦਾ ਦਿਨ ਸੀਕਾਲਜੋਂ ਛੁੱਟੀ ਸੀ ਗਵਾਂਢੀਆਂ ਦੇ ਘਰ ਇੱਕ ਵਲੈਤੀਏ ਨੇ ਆਉਣਾ ਸੀ ਘਰ ਵਾਲਿਆਂ ਨੂੰ ਪਤਾ ਸੀਜਿਸਦੀ ਉਡਦੀ ਉਡਦੀ ਭਿਣਕ ਉਸਦੇ ਕੰਨੀਂ ਵੀ ਪੈ ਗਈ ਸੀਸਵੇਰ ਤੋਂ ਹੀ ਸਾਰਾ ਟੱਬਰ ਘਰ ਦੀ ਸਫਾਈ ਕਰਨ ਵਿਚ ਰੁੱਝ ਗਿਆਉਹ ਵੀ ਆਪਣੀ ਸਹੇਲੀ ਨਾਲ ਭੱਜ ਭੱਜ ਕੇ ਕੰਮ ਕਰਨ ਲੱਗ ਪਈਵੇਹੜਾ ਸੁੰਬਰਿਆਗੁਸਲਖਾਨੇ ਨੂੰ ਪਾਣੀ ਸੁੱਟ ਸੁੱਟ ਸਾਫ ਕੀਤਾ ਮੱਝਾਂ ਮਲ ਮਲ ਕੇ ਨੁਹਾਈਆਂ ਤੇ ਸਾਹਮਣੇ ਵਰਾਂਡੇ ਵਿਚ ਬੰਨ੍ਹ ਦਿਤੀਆਂਬੈਠਕ ਦੀਆਂ ਬਾਰੀਆਂ ਤੇ ਰੌਸ਼ਨਦਾਨਾਂ ਤੇ ਚਿਰਾਂ ਤੋਂ ਪਈ ਹੋਈ ਗਰਦ ਨੂੰ ਝਾੜਿਆਨਿੱਕਾ ਮੋਟਾ ਖਿੰਡਿਆ ਸਮਾਨ ਚੁੱਕ ਕੇ ਤੂੜੀ ਵਾਲੇ ਅੰਦਰ ਸੁੱਟ ਦਿਤਾਪਿੰਡ ਵਿਚੋਂ ਝਿਉਰੀ ਨੂੰ ਸੱਦ ਕੇ ਰਸੋਈ ਦਾ ਸਾਰਾ ਕੰਮ ਕਰਵਾਇਆਕੱਚੇ ਵਿਹੜੇ ਵਿਚ ਤਿੰਨ ਚਾਰ ਵਾਰ ਪਾਣੀ ਛਿੜਕਿਆ ਤੇ ਫੇਰ ਗਰਮੀ ਦਾ ਮਹੀਨਾ ਸੀਸਰਪੰਚ ਦੇ ਘਰੋਂ ਪਾਣੀ ਵਾਲਾ ਕੂਲਰ ਲਿਆ ਕੇ ਵੇਹੜੇ ਵਿਚ ਲੱਗੇ ਦਰਖਤ ਦੀ ਛਾਵੇਂ ਰੱਖ ਦਿੱਤਾਗਵਾਂਢੀਆਂ ਕੋਲੋਂ ਇੱਕ ਵੱਡਾ ਟੇਬਲ ਤੇ ਕੁਰਸੀਆਂ ਲਿਆ ਕੇ ਕੂਲਰ ਦੇ ਸਾਹਮਣੇ ਲਾ ਦਿਤੀਆਂਸਹੇਲੀ ਦੇ ਘਰੋਂ ਇੱਕ ਵੱਡੀ ਤਾਰ ਲਿਆਂਦੀ ਕੂਲਰ ਚਾਲੂ ਹੋ ਗਿਆਘਰ ਦੀ ਜਿਵੇਂ ਨੁਹਾਰ ਹੀ ਬਦਲ ਗਈ ਸਾਰਾ ਟੱਬਰ ਇਧਰ ੳਧਰ ਭੱਜਾ ਫਿਰਦਾ ਰਿਹਾ ਅੰਗਰੇਜ਼ੀ ਸ਼ਰਾਬ ਲਿਆਂਦੀਮੁਰਗਾ ਵੱਢਿਆਵਲੈਤੀਆ ਆ ਗਿਆਅੱਧੀ ਰਾਤ ਤੱਕ ਪਾਰਟੀ ਚਲਦੀ ਰਹੀ ਤੇ ਉਹ ਤੂੜੀ ਵਿਚ ਰੱਖੀ ਬਰਫ ਦੀ ਸਿੱਲ ਨੂੰ ਬਾਰ ਬਾਰ ਤੋੜ ਕੇ, ਰਸੋਈ ਵਿਚ ਲਿਆੳਂਦੀ ਰਹੀਪਾਰਟੀ ਖਤਮ ਹੋਈਵਲੈਤੀਆ ਕਾਰ ਵਿਚ ਬੈਠ ਕੇ ਚਲਾ ਗਿਆ ਨਾਲ ਹੀ ਉਸਦੀ ਕਿਸਮਤ ਦਾ ਫੈਸਲਾ ਵੀ ਸੁਣਾ ਗਿਆ ਉਹ ਬਹੁਤ ਖੁਸ਼ ਸੀਵਲੈਤੀਏ ਦੀ ਹਾਂ ਸੁਣ ਕੇ ਉਹ ਭੱਜ ਕੇ ਗੁਸਲਖਾਨੇ ਵਿਚ ਵੜ ਗਈਕਿਨ੍ਹਾਂ ਹੀ ਚਿਰ ਇਕੱਲੀ ਖੜੀ ਹੱਸਦੀ ਰਹੀ ਜਿੱਥੇ ਉਹ ਨਹਾ ਕੇ ਗਿਆ ਸੀਵਲੈਤੀ ਤੇਲ ਤੇ ਸਾਬਣ ਦੀ ਸੁਗੰਧ ਵਿਚ ਉਹ ਗਵਾਚ ਗਵਾਚ ਜਾਂਦੀਵੇਹੜੇ ਵਿਚ ਟੱਬਰ ਦੇ ਜੀਅ ਹੱਸ ਰਹੇ ਸਨ ਗਵਾਂਢੀਆਂ ਦੇ ਘਰੋਂ ਉਚੱੀ ਉਚੱੀ ਬੋਲਦੀ ਮਾਂ ਦੀ ਆਵਾਜ ਸੁਣ ਰਹੀ ਸੀ,ਹਾਂ ਮੈਂ ਆਪਣੀ ਸਿਮਰ ਵਲੈਤ ਮੰਗਤੀ ਆਮੁੰਡਾ ਪਸੰਦ ਕਰ ਗਿਆਕਹਿੰਦੈ ਛੇਤੀ ਮੰਗਵਾਲੂੰਗਾਬੜੀ ਕਿਸਮਤ ਵਾਲੀ ਆ ਮੇਰੀ ਸਿਮਰ

ਫੇਰ ਇੱਕ ਦਿਨ ਉਹ ਵਲੈਤ ਪਹੁੰਚ ਗਈਸਹੁਰੇ ਘਰ ਪਾਰਟੀਆਂ ਚੱਲਣ ਲੱਗੀਆਂ ਉਸ ਦੇ ਹੁਸਨ ਦੀ ਤਾਰੀਫ ਹੁੰਦੀ ਰਹੀਘਰ ਵਿਚ ਉਸ ਦਾ ਪਤੀ ਤੇ ਇੱਕ ਉਸ ਦੀ ਨਨਾਣ ਸੀਉਹ ਹਰ ਰੋਜ਼ ਨਨਾਣ ਨਾਲ ਘੁੰਮਣ ਜਾਂਦੀ ਕਾਰ ਵਿਚ ਬੈਠੀ ਲੰਡਨ ਸ਼ਹਿਰ ਦੀਆਂ ਉਚੱੀਆਂ ਉਚੱੀਆਂ ਬਿਲਡਗਾਂ ਤੇ ਸਾਫ ਸੁਥਰੀਆਂ ਪਾਰਕਾਂ ਵੇਖ  ਸਵਾਦ ਸਵਾਦ ਹੋ ਜਾਂਦੀਜਦ ਕਿਸੇ ਸੜਕ ਤੇ ਖੜੇ ਗੋਰੇ ਗੋਰੀ ਨੂੰ ਚੁੰਮਣ ਲੈਂਦਿਆਂ ਤੱਕਦੀ ਤਾਂ ਨੀਵੀਂ ਪਾ ਲੈਂਦੀਇਹ ਤਾਂ ਸਿਮਰ ਅਜ਼ਾਦ ਮੁਲਕ ਆ ਨਨਾਣ ਹੱਸ ਕੇ ਆਖਦੀਤੇ ਉਹ ਚੋਰੀ ਨਜ਼ਰਾਂ ਨਾਲ ਫਿਰ ਦੇਖਣ ਲਗ ਪੈਂਦੀ ਉਹ ਬਹੁਤ ਖੁਸ਼ ਸੀ ਪੰਦਰਾਂ ਦਿਨ ਲੰਘ ਗਏਨਨਾਣ ਦੀ ਛੁੱਟੀ ਖਤਮ ਹੋ ਗਈ ਉਹ ਫੇਰ ਆਉਣ ਦਾ ਵਾਅਦਾ ਕਰ ਕੇ ਆਪਣੇ ਸਹੁਰੇ ਘਰ ਮਾਨਚੈਸਟਰ ਚਲੀ ਗਈ ਪਾਰਟੀਆਂ ਵੀ ਹੌਲੀ ਹੌਲੀ ਘਟ ਗਈਆਂਜਿਹੜੇ ਦੋਸਤ ਸ਼ਰਾਬ ਨਾਲ ਰੱਜ ਕੇ ਜਾਂਦੇ ਸਨ, ਕਰਜ਼ੇ ਤੇ ਦਿੱਤੇ ਪੈਸਿਆਂ ਦੀ ਮੰਗ ਕਰਨ ਲੱਗ ਪਏ।         

ਪਹਿਲਾਂ ਤਾਂ ਉਸਦਾ ਪਤੀ ਟਾਲਦਾ ਰਿਹਾ ਪਰ ਹੌਲੀ ਹੌਲੀ ਜਿੰਦਗੀ ਦੀ ਅਸਲੀਅਤ ਸਾਹਮਣੇ ਆ ਗਈ ਜਿਵੇਂ ਕਿਸੇ ਭਾਂਡੇ ਤੋਂ ਮੁਲੰ੍ਹਮਾਂ ਲਹਿ ਰਿਹਾ ਹੋਵੇਘਰ ਵਿਚ ਖਾਣ ਪੀਣ ਦੀਆਂ ਚੀਜ਼ਾਂ ਖਤਮ ਹੋਣ ਲੱਗੀਆਂਉਸ ਦਾ ਦਿਲ ਡਰਨ ਲੱਗਾਹਰ ਰੋਜ਼ ਦੀਪੇ ਦੇ ਦੋਸਤ ਘਰ ਆ ਵੜਦੇ ਕੋਈ ਦੁੱਧ ਦੀ ਕੇਨੀ ਹੱਥ ਵਿਚ ਫੜੀ ਆਉਂਦਾ ਤੇ ਕੋਈ ਬਰੈਡਜਦ ਉਸ ਕੋਲੋਂ ਪਰੇ ਹੋ ਕੇ ਦੀਪੇ ਕੋਲੋਂ ਪੈਸੇ ਮੰਗਦੇ ਤਾਂ ਮੌਕਾ ਪਾ ਕੇ ਦੂਸਰਾ ਦੋਸਤ ਉਸ ਦੇ ਕੋਲ ਆ ਕੇ ਕਹਿੰਦਾ, “ਭਾਬੀ ਜੀ ਕਿਸੇ ਚੀਜ਼ ਦੀ ਜਰੂਰਤ ਹੋਵੇ ਤਾਂ ਮੈਨੂੰ੍ਹ ਹੀ ਦਸਣਾਦੀਪਾ ਮੇਰਾ ਪੱਕਾ ਯਾਰ ਐ

ਉਸ ਨੂੰ ਉਹਨਾਂ ਦੀ ਨੀਤ ਤੇ ਸ਼ੱਕ ਹੋਣ ਲਗਾ ਦੀਪੇ ਨਾਲ ਗੱਲ ਕਰਨਾ ਚਹੁੰਦੀ ਸੀ ਪਰ ਉਹ ਸ਼ਰਾਬ ਨਾਲ ਰਜਿੱਆ ਰਹਿੰਦਾਨਨਾਣ ਵੀ ਮੁੜ ਕੇ ਨਾ ਆਈਕਰਾਂ ਤਾਂ ਕੀ ਕਰਾਂ ਕੁਝ ਨਹੀਂ ਸੀ ਸੁੱਝ ਰਿਹਾਇੱਕ ਦਿਨ ਤਾਂ ਹੱਦ ਹੀ ਹੋ ਗਈ ਦੀਪੇ ਦਾ ਇੱਕ ਦੋਸਤ ਦੁੱਧ ਦੀ ਕੇਨੀ ਲੈਕੇ ਆਇਆ ਕਹਿੰਦਾ ਦੀਪੇ ਨੇ ਭੇਜੀ ਹੈਜਦ ਉਸ ਨੇ ਦੀਪੇ ਬਾਰੇ ਪੁੱਿਛਆ, ਤਾਂ ਖਚਰੀ ਜਿਹੀ ਹਾਸੀ ਹੱਸ ਕੇ ਬੋਲਿਆ,”ਪਾਰਕ ਵਿਚ ਬੈਠਾ ਬੀਅਰ ਪੀਂਦਾਤੂੰ ਉਸ ਦਾ ਫਿਕਰ ਨਾ ਕਰਿਆ ਕਰ ਘੱਟ ਵੱਧ ਹੀ ਘਰ ਦਾ ਖਿਆਲ ਰਖਦੈਕੋਈ ਲੋੜ ਹੋਵੇ ਤਾਂ ਮੈਨੂੰ ਫੋਨ ਕਰ ਲਵੀਂ ਲੈ ਫੜ ਨੰਬਰਇਹ ਕਹਿ ਉਹ ਉਸ ਦੇ ਨਾਲ ਲੱਗ ਕੇ ਸੋਫੇ ਤੇ ਬੈਠ ਗਿਆ, ਤੇ ਲੱਗਾ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਟੈਲੀਫੋਨ ਦਾ ਨੰਬਰ ਫੜੌਣ ਦੇ ਬਹਾਨੇ ਉਸ ਨੇ ਮੇਰਾ ਹੱਥ ਫੜ ਲਿਆਮੈਂ ਕੰਬ ਗਈਇਕ ਹੀ ਝਟਕੇ ਵਿਚ ਮੈਂ ਹੱਥ ਛੁਡਾ ਬੂਹੇ ਤੋਂ ਬਾਹਰ ਨਿਕਲ ਗਈਸਿਰੋਂ ਪੈਰੋਂ ਨੰਗੀ ਪਾਗਲਾਂ ਵਾਂਗ ਸੜਕ ਤੇ ਭੱਜੀ ਜਾ ਰਹੀ ਸਾਂਕੁਝ ਨਹੀਂ ਸੀ ਸੁਝ ਰਿਹਾ ਕਿਧਰ ਨੂੰ ਜਾਵਾਂਸਾਹਮਣੇ ਇੱਕ ਛੋਟਾ ਜਿਹਾ ਬੱਸ ਸਟਾਪ ਸੀ ਉਸ ਦੇ ਇਕ ਬੈਂਚ ਤੇ ਬੈਠ ਗਈਸਾਰਾ ਸਰੀਰ ਕੰਬ ਰਿਹਾ ਸੀਗੁੱਸੇ ਨਾਲ ਸਿਰ ਫਟ ਰਿਹਾ ਸੀ ਹੇ ਮੇਰਿਆ ਰੱਬਾ ਕਿੱਥੇ ਲਿਆ ਸੁਟਿਆ ਏ ਮੈਨੂੰ ਜਿਥੇ ਕੋਈ ਅੰਗ ਨਾਂ ਸਾਕ, ਨਾ ਕੋਈ ਭੈਣ ਭਰਾਕਿੱਥੇ ਜਾ ਕੇ ਦੁੱਖੜੇ ਰੋਵਾਂ ਇਧਰ ਉਧਰ ਤੱਕ ਰਹੀ ਸਾਂਸਾਹਮਣੇ ਗੁਰਦਵਾਰੇ ਦਾ ਨਿਸ਼ਾਨ ਸਾਹਿਬ ਦਿਖਾਈ ਦਿਤਾਹੌਸਲਾ ਕਰ ਕੇ ਉੱਠੀ ਤੇ ਗੁਰਦਵਾਰੇ ਵਲ ਤੁਰ ਪਈਹੱਥ ਮੂੰਹ ਧੋਤਾਸਿਰ ਤੇ ਘੁੱਟ ਕੇ ਰੁਮਾਲ ਬਨ੍ਹਿਆਂ ਮੱਥਾ ਟੇਕਿਆਕਿਨੀਂ ਦੇਰ ਬੈਠੀ ਪਾਠ ਸੁਣਦੀ ਰਹੀ ਸਰੀਰ ਵਿਚ ਕੁਝ ਹਿੰਮਤ ਆਈ ਉਠੱ ਕੇ ਲੰਗਰ ਵਿਚ ਸੇਵਾ ਕਰਨ ਲਗ ਪਈ

 “ਚਲ ਬੱਸ ਕਰ ਪੁੱਤ, ਬਹੁਤ ਦੇਰ ਦੀ ਲੱਗੀ ਹੋਈ ਏਂ ਤੂੰਥੱਕ ਗਈ ਹੋਵੇਂਗੀ ਇੱਕ ਔਰਤ ਨੇਂ ਉਸ ਦੇ ਕੋਲ  ਆ ਕੇ ਕਿਹਾ ਜੋ ਉੱਥੇ ਸੇਵਾ ਕਰ ਰਹੀ ਸੀ

ਘਰ ਨਹੀਂ ਜਾਣਾ ਔਰਤ ਨੇ ਫਿਰ ਪੁਛਿੱਆ

ਘਰ”? ਉਹ ਤ੍ਰਬਕ ਗਈਅੱਖਾਂ ਚੋਂ ਹੰਝੂ ਵਹਿ ਤੁਰੇ ਇਸ ਮੁਲਕ ਵਿਚ ਪਹਿਲੀ ਵਾਰ  ਕਿਸੇ ਸੱਚੀ ਹਮਦਰਦੀ ਜਤਾਈ ਸੀਔਰਤ ਨੇ ਬੁੱਕਲ ਵਿਚ ਲੈ ਲਿਆ ਹੰਝੂਆਂ ਦਾ ਦਰਿਆ ਰੋਕਿਆਂ ਨਹੀਂ ਸੀ ਰੁਕਦਾ ਆਂਟੀ ਉਸ ਨੂੰ ਰੱਬ ਦਾ ਹੀ ਕੋਈ ਰੂਪ ਲਗੀ ਹੰਝੂ ਬੰਦ ਹੋਏਸਾਰੀ ਕਹਾਣੀ ਸੁਣਾ ਕੇ ਦਿਲ ਨੂੰ ਹੌਲਾ ਕੀਤਾ ਆਂਟੀ ਨੇ ਹੌਸਲਾ ਦਿਤਾਘਰ ਗੁਰਦਵਾਰੇ ਦੇ ਨੇੜੇ ਹੀ ਸੀ ਆਂਟੀ ਘਰ ਛੱਡਣ ਆਈ ਨਾਲ ਹੀ ਕੱਲ  ਸਵੇਰੇ ਆਉਣ ਦੀ ਤਾਕੀਦ ਕੀਤੀ ਆਂਟੀ ਨੂੰ ਘਰ ਆਈ ਦੇਖ ਕੇ ਦੀਪੇ ਦੇ ਦੋਸਤ ਘਬਰਾ ਗਏ, ਤੇ ਹੌਲੀ ਹੌਲੀ ਖਿਸਕ ਗਏ ਆਂਟੀ ਗੁਰਦਵਾਰੇ ਦੀ ਨਿੱਤ ਨੇਮੀ ਸੀ ਦੀਪੇ ਦੇ ਦੋਸਤਾਂ ਂਨੂੰ ਜਦ ਕਦੇ ਖਾਣ ਵਾਸਤੇ ਕੁਝ ਨਾ ਲਭੱਦਾ,ਤਾਂ ਉਹ ਲੰਗਰ ਵਿਚ ਆ ਵੜਦੇ

ਉਹ ਸਵੇਰ ਸਾਰ ਹੀ ਗੁਰਦਵਾਰੇ ਪਹੁੰਚ ਗਈ ਆਂਟੀ ਖੜੀ ਉਸ ਨੂੰ ਉਡੀਕ ਰਹੀ ਸੀਸਿਰ ਤੇ ਹੱਥ ਫੇਰਿਆ ਤੇ ਫਿਰ ਗਲ ਨਾਲ ਲਾ ਲਿਆਘੁੱਟ ਕੇ ਪਿਆਰ ਦਿੱਤਾ ਮਾਂ ਵਰਗਾ ਪਿਆਰ ਲੱਗਿਆਮੇਰੇ ਪਰਲ ਪਰਲ ਅੱਥਰੂ ਵਹਿ ਤੁਰੇ ਆਂਟੀ ਵਰਾਉਂਦੀ ਰਹੀਇੱਕ ਖਾਣੇ ਵਾਲਾ ਥੈਲਾ ਹੱਥ ਵਿਚ ਫੜਾ ਦਿਤਾ ਲੈ ਮੇਰੀ ਧੀ, ਇਸ ਵੈਨ ਵਿਚ ਬੈਠ ਜਾਉਥੇ  ਸਭ ਜਨਾਨੀਆਂ ਈ ਕੰਮ ਕਰਦੀਆਂ ਨਾਲੇ ਆਉਂਦੀ ਹੋਈ ਮੈਨੂੰ ਮਿਲ ਕੇ ਜਾਵੀਂ ਤੇ ਫਿਰ ਉਸ ਦਿਨ ਉਹ ਫਾਰਮ ਤੇ ਜਾਣ ਵਾਲੀ ਵੈਨ ਤੇ ਬੈਠ ਗਈਉਸ ਦੀ ਜਿੰਦਗੀ ਵਲੈਤ  ਦੇ ਖੇਤਾਂ ਤੋ ਸ਼ੁਰੂ ਹੋਈਉਸ ਦੇ ਸੁਪਨਿਆਂ ਦੇ ਸ਼ਹਿਰ ਦਾ ਪਹਿਲਾ ਰੰਗ

ਵਕਤ ਲੰਘਦਾ ਗਿਆਪਤੀ ਸ਼ਰਾਬ ਪੀਂਦਾ ਰਿਹਾਉਹ ਓਵਰ ਟਾਈਮ ਲਾੳਂੁਦੀ ਰਹੀ ਇੱਕ ਕੰਮ ਖਤਮ ਹੁੰਦਾ ਦੂਜਾ ਫੜ ਲੈਂਦੀ ਸਰੀਰ ਟੁੱਟਦਾ ਰਿਹਾ ਪਰ ਦਿਹਾੜੀ ਨਹੀਂ ਟੁੱਟਣ ਦਿੱਤੀਪਤੀ ਦੀ ਸ਼ਰਾਬ ਘਰ ਦੇ ਬਿੱਲ ਉਸ ਦੀ ਜ਼ਿੰਦਗੀ ਬਣ ਗਏਇਹਨਾਂ ਤੇਰ੍ਹਾਂ ਸਾਲਾਂ ਵਿਚ ਉਸ ਨੇ ਦੋ ਲੜਕੀਆਂ ਤੇ ਇੱਕ ਲੜਕੇ ਨੂੰ ਜਨਮ ਦਿੱਤਾਤੇ ਉਹ ਜ਼ੁਮੇਂਵਾਰੀਆਂ ਦਾ  ਜੂਲਾ ਚੁੱਕੀ ਪਤੀ ਦੀਆਂ ਆਰਾਂ ਸਹਿੰਦੀ ਤੁਰਦੀ ਰਹੀ।                                  

ਬੱਸ ਕਿੰਗ ਸਟਰੀਟ ਦੇ ਪਹਿਲੇ ਸਟਾਪ ਤੇ ਆ ਕੇ ਰੁਕ ਗਈਬੀਤੀ ਹੋਈ ਜਿੰਦਗੀ ਦੇ ਖਿਆਲਾਂ ਵਿਚ ਰੁੜੀ ਜਾਂਦੀ ਨੂੰ ਪਤਾ ਵੀ ਨਾ ਲੱਗਾ ਕਿ ਕਦੋਂ ਸਾਉਥ ਹਾਲ ਪਹੁੰਚ ਗਈ ਉਸ ਨੇ ਆਪਣਾ ਬੈਗ ਸੰਭਾਲਿਆ ਤੇ ਘਰ ਨੂੰ ਤੁਰ ਪਈ ਸਬਜ਼ੀ ਲੈਣ ਲਗੀਫਿਰ ਸੋਚਿਆ ਪਹਿਲਾਂ ਘਰ ਜਾ ਕੇ ਚਾਹ ਦਾ ਕੱਪ ਪੀ ਲਵੇਠੰਡ ਵੀ ਦੂਰ ਹੋ ਜਾਵੇਗੀ ਤੇ ਘੰਟਾ ਰੈਸਟ ਕਰ ਕੇ ਥਕਾਵਟ ਵੀ ਹਟ ਜਾਵੇਗੀ ਘਰ ਪਹੁੰਚੀ ਦਰਵਾਜ਼ਾ ਖੋਹਲਿਆ ਅੰਦਰੋ਼ ਸ਼ਰਾਬ ਦੀ ਸੜਿਹਾਂਦ ਆਈ ਜਿਸ ਦੀ ਉਹ ਆਦੀ ਹੋ ਚੁੱਕੀ ਸੀਹੱਥ ਵਾਲਾ ਬੈਗ ਟੰਗ ਦਿੱਤਾਕਿਚਨ ਵਿਚ ਆਈ ਜਿਥੋਂ ਕੁਝ ਸੜਨ ਦੀ ਬੋ ਆ ਰਹੀ ਸੀਗੈਸ ਦੇ ਚਾਰੇ ਚੁੱਲ੍ਹੇ ਚੱਲ ਰਹੇ ਸਨ ਜਿਵੇਂ ਕਿਸੇ ਨੇ ਘਰ ਨੂੰ ਗਰਮ ਰੱਖਣ ਲਈ ਜਾਣ ਬੁੱਝ ਕੇ ਚਲਾਏ ਹੋਣਇੱਕ ਮੀਟ ਦਾ ਪਤੱੀਲਾ ਗੈਸ ਤੇ ਪਿਆ ਸੜ ਰਿਹਾ ਸੀਉਸ ਨੇ ਗੈਸ ਬੰਦ ਕੀਤੀਪੈਟੀਡੋਰ ਤੇ ਵਿੰਡੋ ਖੋਹਲ ਦਿੱਤੇ ਤਾਂਕਿ ਗੰਦੀ ਹਵਾ ਬਾਹਰ ਨਿਕਲ ਜਾਵੇਸਿੰਖ ਗੰਦੇ ਭਾਂਡਿਆਂ ਨਾਲ ਭਰਿਆ ਪਿਆ ਸੀ ਫਰਿਜ ਖੋਹਲਿਆਦੁੱਧ ਵਾਲੀ ਕੇਨੀ ਤੇ ਸਬਜ਼ੀ ਵਾਲਾ ਕੌਲਾ ਖਾਲੀ ਪਏ ਸਨਆਟੇ ਵਾਲਾ ਡੋਂਗਾ ਵੀ ਖਾਲੀ ਸੀ ਜੋ ਉਸ ਨੇ ਸਵੇਰੇ ਗੁੰਨ੍ਹ ਕੇ ਰਖਿਆ ਸੀਉਸ ਨੇ ਗੁੱਸੇ ਨਾਲ ਫਰਿਜ ਬੰਦ ਕਰ ਦਿਤਾ ਫਰਸ਼ ਵਲ ਤੱਕਿਆ ਗੰਢਿਆਂ ਦੀਆਂ ਛਿਲਕਾਂ ਖਿਲਰੀਆਂ ਸਨਲਾਂਜ ਵਿਚ ਆਈ ਪਤੀ ਸ਼ਰਾਬੀ ਹੋਇਆ ਸੋਫੇ ਤੇ ਲੁਟਕਿਆ ਪਿਆ ਸੀ ਡਾਈਨਿੰਗ ਟੇਬਲ ਤੇ ਮੀਟ ਦੀਆਂ ਲਿਬੜੀਆਂ ਪਲੇਟਾਂ ਤੇ ਚਾਰ ਗਲਾਸ ਪਏ ਸਨਕੁਝ ਹਡੱੀਆਂ ਪਲੇਟਾਂ ਵਿਚ ਤੇ ਬਾਕੀ ਕਾਰਪਟ ਤੇ ਖਿਲੱਰੀਆਂ ਪਈਆਂ ਸਨਟੇਬਲ ਦੇ ਥੱਲੇ ਬੀਅਰ ਦੇ ਖਾਲੀ ਡੱਬੇ ਤੇ ਦੋ ਖਾਲੀ ਬੋਤਲਾਂ ਪਈਆਂ ਸਨਇਹ ਸਭ ਕੁਝ ਦੇਖ ਕੇ ਉਸ ਦਾ ਸਿਰ ਚਕਰਾਉਣ ਲੱਗਾਗੁੱਸੇ ਵਿਚ ਪਾਗਲ ਹੋਈ ਨੇ ਆਪਣੇ ਆਪ ਨੂੰ ਕੋਨੇ ਤੇ ਪਏ ਇੱਕ ਸੋਫੇ ਤੇ ਸੁੱਟ ਲਿਆਦਿਲ ਕਰਦਾ ਸੀ ਕਿ ਇਹ ਸਭ ਕੁੱਝ ਛੱਡ ਕੇ ਕਿਧਰੇ ਭੱਜ ਜਾਵੇਕੀ ਖੱੜਾ ਹੈ ਅਜਿਹੀ ਜਿੰਦਗੀ ਕੋਲੋਂ ਹੇ ਮੇਰਿਆ ਰੱਬਾ ਕਿਹੜੇ ਪਾਪਾਂ ਦੀ ਸਜਾ ਦੇ ਰਿਹਾ ਏਂ ਮੈਨੂੰਕੀ ਕਸੂਰ ਸੀ ਮੇਰਾ ਜੋ ਮੈਨੂੰ ਇਹ ਦਿਨ ਦੇਖਣੇ ਪੈ ਰਹੇ ਨੇ ਉਹ ਸੋਚ ਰਹੀ ਸੀ। ਇਹੀ ਹੈ ਮੇਰੇ ਸੁਪਨਿਆਂ ਦਾ ਸ਼ਹਿਰ ? ਇਹੀ ਹੈ ਉਹ ਵਲੈਤ ਜਿਸਦੀ ਕਲਪਨਾ ਮੈਂ ਗੁਸਲਖਾਨੇ ਵਿਚ ਖੜ੍ਹ ਕੇ ਕੀਤੀ ਸੀ ਤੇ ਇਹ ਘਰ ਮੇਰੇ ਲਈ ਗੁਸਲਖਾਨੇ ਤੋਂ ਵੱਧ ਕੇ ਹੈ ਵੀ ਕੀ ? ਜਿੱਥੇ ਹਰ ਕੋਈ ਆ ਕੇ ਆਪਣੀ ਮੈਲ ਸੁੱਟ ਜਾਵੇਕੀ ਕਹਾਂ ਇਸ ਬੰਦੇ ਨੂੰ ? ਕੀ ਕਹਾਂ ਇਸ ਦੇ ਦੋਸਤਾਂ ਨੂੰ? ਖਾ ਪੀ ਕੇ ਤੁਰ ਜਾਂਦੇ ਨੇ ਤੇ ਮੈਂ ਜੂਠਾਂ ਚੁੱਕਣ ਨੂੰ ਰਹਿ ਜਾਂਦੀ ਹਾਂ ਉਹ ਸੋਫੇ ਤੇ ਲਟਕੇ ਪਏ ਪਤੀ ਵਲ ਤੱਕ ਰਹੀ ਸੀ ਇਹੀ ਹੈ ਉਸ ਦੇ ਸੁਪਨਿਆਂ ਦਾ ਸੁਦਾਗਰਕੀ ਥੁੜਿਆ ਪਿਆ ਸੀ ਅਜਿਹੇ ਪਤੀ ਕੋਲੋਂ?’ ਅਜਿਹੀ ਜਿੰਦਗੀ ਨਾਲੋਂ ਰੱਬ ਮੌਤ ਹੀ ਕਿੳਂੁ ਨਹੀਂ ਦੇ ਦਿੰਦਾਕੀ ਪਾਵਾਂ ਹੁਣ ਬਚਿਆਂ ਦੇ ਮੂੰਹ ਵਿਚ? ਬਾਹਰ ਘੰਟੀ ਵੱਜੀਉਸ ਵਿਚ ਉਠੱਣ ਦੀ ਹਿੰਮਤ ਨਹੀਂ ਸੀ ਫਿਰ ਦੋ ਤਿੰਨ ਵਾਰ ਦਰਵਾਜਾ਼ ਖੜਕਿਆ ਸ਼ਾਇਦ ਆਂਟੀ ਆ ਗਈ ਹੋਵੇਉਸਨੇ ਆਪਣੇ ਆਪ ਨੂੰ ਸੰਭਾਲਿਆ ਦਰਵਾਜ਼ਾ ਖੋਹਲਿਆਦੀਪੇ ਦਾ ਦੋਸਤ ਰਾਜੁ ਸੀ।                                                                                                          ਸਤਿ ਸ੍ਰੀ ਅਕਾਲ ਭਾਬੀ ਜੀ ਉਹ ਕੁਝ ਨਾ ਬੋਲੀ ਤੇ ਚੁੱਪ ਕਰਕੇ ਅੰਦਰ ਲਾਂਜ ਵਿਚ ਆ ਗਈ ਰਾਜੂ ਉਸ ਦੇ ਪਿੱਛੇ ਅੰਦਰ ਆ ਵੜਿਆ

ਭਾਬੀ ਜੀ ਤੁਸੀਂ ਬੋਲੇ ਨਹੀਂ ਰਾਜੂ ਫਿਰ ਬੋਲਿਆਸਿਮਰ ਸੋਫੇ ਤੇ ਬੈਠੀ ਛੱਤ ਵਲ ਤੱਕਦੀ ਰਹੀ

ਕੀ ਗੱਲ ਠੀਕ ਤਾਂ ਹੋਭਾਅ ਜੀ ਕਿੱਥੇ ਨੇ ਉਸ ਨੇ ਸਿਮਰ ਦੀ ਚੁੱਪ ਤੋੜਨੀ ਚਾਹੀ ਤੇ ਦੀਪੇ ਨੂੰ ਦੇਖ ਕੇ ਵੀ ਅਣਡਿੱਠਾ ਕਰ ਦਿੱਤਾਸਿਮਰ ਫਿਰ ਵੀ ਚੁੱਪ ਰਹੀ।                                                                 

ਮੈਂ ਕਿਹਾ ਭਾਈ ਸਾਹਿਬ ਕਿਤੇ ਬਾਹਰ ਗਏ ਹੋਏ ਨੇ?” ਰਾਜੂ ਨੇ ਸਿਮਰ ਨੂੰ ਫਿਰ ਬੁਲਾਣਾ ਚਾਹਿਆ ਤੇ ਦੀਪੇ ਵਲ ਪਿੱਠ ਕਰ ਲਈ
ਆਹ ਪਿਆ ਤੇਰੇ ਪਿੱਛੇ ਸ਼ਰਾਬ ਨਾਲ ਡੱਕਿਆ ਉਹ ਗੁੱਸੇ ਨਾਲ ਭਰੀ ਪਈ ਸੀ। ਰਾਜੂ ਦੀਪੇ ਨੂੰ ਜਗਾਉਣ ਲੱਗਾ ਉਸ ਨੇ ਦੀਪੇ ਨੂੰ ਫੜ ਕੇ ਦੋ ਤਿੰਨ ਵਾਰ ਝੰਜੋੜਿਆ ਤੇ ਖਿੱਚ ਕੇ ਜਬਰਦਸਤੀ ਸੋਫੇ ਤੇ ਬਿਠਾ ਦਿੱਤਾਦੀਪੇ ਨੂੰ ਨੀਂਦ ਤੇ ਸ਼ਰਾਬ ਦਾ ਨਸ਼ਾ ਦੋਵੇਂ ਚੜ੍ਹੇ ਹੋਏ ਸਨਉਸ ਦੀ ਧੌਣ ਥੱਲੇ ਨੂੰ ਲੁਟਕ ਜਾਂਦੀ ਤੇ ਰਾਜੂ ਉਸੱ ਨੂੰ ਫਿਰ ਝੰਜੋੜ ਦਿੰਦਾਦੀਪੇ ਨੇ ਹੌਲੀ ਹੌਲੀ ਆਪਣੇ ਆਪ ਨੂੰ ਸੰਭਾਲਿਆ ਤੇ ਅੱਖਾਂ ਨੂੰ ਇਸ ਤਰ੍ਹਾਂ ਖੋਹਲਿਆ ਜਿਵੇਂ ਕੋਈ ਬੰਜਰ ਜ਼ਮੀਨ ਨੂੰ ਪਾੜ ਪਾਉਂਦਾ ਹੋਵੇ।                                              
ਉਹ....ਰਾਜੂ....ਤੂੰ’’                                                                  

ਹਾਂ, ਮੈਂ ਅਇਆਂ ਤੈਨੂੰ ਮਿਲਣ ਕੀ ਹਾਲ ਆ ਤੇਰਾ?” ਰਾਜੂ ਨੇ ਬੜੇ ਪਿਆਰ ਨਾਲ ਪੁੱਛਿਆਜਿਵੇਂ ਉਸ ਤੋਂ ਬਗੈਰ ਬਹੁਤ ਓਦਰ ਗਿਆ ਹੋਵੇ।                                                                                    

ਠੀਕ... ਆ ਆਹ ਦੇਖ ਼ਲਾ ... ਇੰਜੁਆਏ ਕਰਦਾਂਆਹ.. ਬੋਤਲ ...ਪਈ ਆ।  ਲਾ ਘੁੱਟ ਉਹ ਟੇਬਲ ਵੱਲ ਹੱਥ ਕਰਕੇ ਥੱਲੇ ਲੁਟਕ ਗਿਆ ਰਾੱਜੂ ਨੇ ੳਸ ਨੂੰ ਫੜ ਕੇ ਚੰਗੀ ਤਰ੍ਹਾਂ ਬਿਠਾ ਲਿਆਹੁਣ ਦੀਪੇ ਦੀ ਨਜ਼ਰ ਸਿਮਰ ਤੇ ਪਈ ਜੋ ਸੋਫੇ ਤੇ ਬੈਠੀ ਉਪਰ ਛੱਤ ਵਲ ਤੱਕ ਰਹੀ ਸੀਸਿਮਰ ਨੂੰ ਦੇਖ ਕੇ ਉਸ ਨੇ ਆਪਣੇ ਆਪ ਨੂੰ ਸੰਭਾਲਿਆਅੱਖਾਂ ਨੂੰ ਜ਼ੋਰ ਦੀ ਮਲਿਆ ਤੇ ਠੀਕ ਹੋ ਕੇ ਬੈਠ ਗਿਆਤੇ ਸਿਮਰ ਵਲ ਤੱਕਣ ਲੱਗਾੳਹ ਚੁੱਪ ਚਾਪ ਛੱਤ ਵਲ ਤੱਕ ਦੀ ਰਹੀ

ਤੂੰ ਕਦੋਂ ਆਈ ਸੀ ਦੀਪੇ ਨੇ ਉਸ ਨੂੰ ਬੁਲਾਣਾ ਚਾਹਿਆ।                                              
 
ਤੇਰ੍ਹਾਂ ਸਾਲ ਹੋਗੇ ਉਹ ਦੀਪੇ ਵੱਲ ਦੇਖੇ ਬਿਨਾਂ ਬੋਲੀ।                 

ਮੈਂ ਕਿਹਾ ਸਿਮਰ ਤੂੰ ਕਦੋਂ ਆਈ ਸੀ ਦੀਪੇ ਨੇ ਫਿਰ ਗੱਲ ਦੁਹਰਾਈ                                                                  
ਤੇਰ੍ਹਾਂ ਸਾਲ ਹੋ ਗਏ ਨੇ, ਸੁਣਿਆਂ ਨੀ ਤੈਨੂੰ ਸਿਮਰ ਦੀ ਅਵਾਜ਼ ਵਿਚ ਸਖਤੀ ਸੀ

ਉਹ ਬਈ ਮੈਂ ਪੁਛਦਾਂ ਤੂੰ ਕੰਮ ਤੋਂ ਕਦੋਂ ਆਈ ਸੀ ?”  

ਦੱਸ ਤਾਂ ਦਿੱਤਾ ਤੈਨੂੰ ਤੇਰ੍ਹਾਂ ਸਾਲ ਹੋ ਗਏ ਨੇ ਅੱਜ ਪੂਰੇ ਤੇਰ੍ਹਾਂ ਸਾਲ, ਇਸ ਨਰਕ ਵਿਚ ਡਿੱਗੀ ਨੂੰ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਜਿਵੇਂ ਸਰੀਰ ਦਾ ਸਾਰਾ ਖੂਨ ਅੱਖਾਂ ਵਿਚ ਉਤੱਰ ਆਇਆ ਹੋਵੇ।                                                      

ਭਾਬੀ ਜੀ ਅੱਜ ਕੋਈ ਪਾਰਟੀ ਸੀ ਘਰ ਵਿਚ?” ਸਿਮਰ ਨੂੰ ਗੁੱਸੇ ਵਿਚ ਆਈ ਦੇਖ ਕੇ ਰਾਜੂ ਨੇ ਗੱਲ ਦਾ ਰੁਖ ਬਦਲਣ ਦੀ ਕੋਸਿ਼ਸ਼ ਕੀਤੀ।                                                                          

ਹਾਂ ਪਾਰਟੀਆਂ ਹੀ ਹੁੰਦੀਆਂ ਨੇ ਏਥੇਮੈਂ ਤਾਂ ਤੇਰ੍ਹਾਂ ਸਾਲਾਂ ਤੋਂ ਏਥੇ ਪਾਰਟੀਆਂ ਈ ਦੇਖਦੀਆਂ
ਅੱਛਾ ਕਾਹਦੀ ਪਾਰਟੀ ਸੀ?” ਰਾਜੂ ਚੁੱਪ ਨਹੀਂ ਸੀ ਬੈਠਣਾ ਚਹੁੰਦਾ                                                             

ਪਾਰਟੀ? ਪਾਰਟੀ ਇਹਨੂੰ ਪੁੱਛਆਪਦੇ ਦੋਸਤ ਨੂੰਪੁੱਛ ਇਹਨੂੰ, ਕਿਹੜੀ ਖੁਸ਼ੀ ਵਿਚ ਪੀਂਦਾ ਏ? ਬੋਲਦਾ ਕਿੳਂ ਨੀਂ ਹੁਣ? ਦਸ  ਦੇ ਕਾਹਦੀ ਪਾਰਟੀ ਚਲਦੀ ਸੀ ?”

ਸਿਮਰ ਬੋਲਦੀ ਹੋਈ ਦੀਪੇ ਦੇ ਸਾਹਮਣੇ ਆ ਕੇ ਖੱੜ ਗਈ।                                                                 ਤੂੰ ਹੀ ਕਹਿਨੀ ਏਂ ਪਾਰਟੀਆਂ ਚਲਦੀਆਂ ਨੇਮੈਨੂੰ ਕੀ ਪਤਾ ਦੀਪੇ ਨੇ ਕਹਿ ਕੇ ਨੀਵੀਂ ਪਾ ਲਈ

ਤੇ ਤੈਨੂੰ ਨੀਂ ਪਤਾ? ਆਹ ਜਿਹੜਾ ਘਰ ਨੂੰ ਭੇਡਾਂ ਦਾ ਵਾੜਾ ਬਣਾਇਆ, ਉਹ ਨੀਂ ਦੀਹਦਾ ਤੈਨੂੰ?” ਉਸ ਦਾ ਗੁੱਸਾ ਵੱਧ ਰਿਹਾ ਸੀ

ਉਹ ਬਈ ਅਇਆ ਗਿਆ ਤਾਂ ਦੇਖ ਲਿਆ ਕਰ ਆਉਂਦੀ ਹੀ ਲੜਨ ਲੱਗ ਜਾਨੀ ਏਂਰਾਜੂ ਆਇਆਚਾਹ ਚੂਹ ਹੀ ਬਣਾ ਲਿਆ ਦੀਪੇ ਨੇ ਖਹਿੜਾ ਛੁਡਾਉਣਾ ਚਾਹਿਆ।                                                                

ਤੇਰ੍ਹਾਂ ਸਾਲਾਂ ਤੋਂ ਆਇਆ ਗਿਆ ਹੀ ਵੇਖ ਰਹੀ ਹਾਂਹੋਰ ਰਹਿ ਵੀ ਕੀ ਗਿਆ ਤੇਰੇ ਕੋਲ ਅਏ ਗਏ ਤੋਂ ਬਗੈਰਮਹੀਨਾਂ ਹੋ ਗਿਆ ਟੈਲੀਫੂਨ ਕੱਟੇ ਨੂੰ ਤੈਨੂੰ ਬਿੱਲ ਦੇ ਪੈਸੇ ਦਿੱਤੇ, ਤੂੰ ਸ਼ਰਾਬ ਪੀ ਗਿਆਕਾਰ ਦਰਵਾਜ਼ੇ ਮੂਹਰੇ ਖਰਾਬ ਹੋਈ ਖੜੀ ਆ ਮੈਂ ਕੰਮ ਤੇ ਜਾਣ ਲਈ ਬੱਸਾਂ ਤੇ ਧੱਕੇ ਖਾਂਦੀ ਫਿਰਦੀ ਆਂ ਪੂਰੇ ਦਸ ਦਿਨ ਹੋ ਗਏ ਹੀਟਿੰਗ ਬੰਦ ਹੋਈ ਨੂੰਨਿਆਣੇ ਠੁਰ ਠੁਰ ਕਰਦੇ ਨੇ ਕਦੇ ਇਹਨਾਂ ਨੂੰ ਵੀ ਪੁੱਛ ਲਿਆ ਕਰ ਕਿ ਥੌਨੂੰ ਕੀ ਚਾਹੀਦਾਪਰ ਤੈਨੂੰ ਕੀ ਤੈਨੂੰ ਆਪਣੇ ਢਿੱਡ ਦੀ ਪਈ ਰਹਿੰਦੀ ਆ ਰੋਜ਼ ਸ਼ਰਾਬ ਡੱਫ ਲੈਂਦਾ ਏਂ ਤੇ ਸੌਂ ਜਾਂਦਾ ਏਂ ਉਹ ਗੁੱਸੇ ਵਿਚ ਪਾਗਲ ਹੋਈ ਬੋਲੀ ਜਾ ਰਹੀ ਸੀ ।                                                              

ਮੈਂ ਕੰਮ ਤੇ ਚਲੀ ਜਾਨੀ ਆਂਨਿਆਣੇ ਸਕੂਲ ਚਲੇ ਜਾਂਦੇ ਨੇ ਤੇ ਤੂੰ ਆਏ ਗਏ ਨੂੰ  ਲੈ ਕੇ ਪਤੀਲਾ ਚਾੜ੍ਹ ਲੈਨਾ ਏਂ ਗਰਕ ਜਾਏ ਇਹੋ ਜੀ ਗੌਰਮਿੰਟ, ਜਿਹੜੀ ਇਹਨਾਂ ਵੇ਼ਲ੍ਹੜ ਮੁਸ਼ਟੰਡਿਆਂ ਨੂੰ ਘਰੇ ਬੈਠਿਆਂ ਈ ਪੌਂਡ ਦੇਈ ਜਾਂਦੀ ਆਮੈਂ ਹੱਡ ਭੰਨ ਕੇ ਚਾਰ ਪੌਂਡ ਕਮਾ ਕੇ ਲਿਆਉਨੀ ਆਂਇਹਨਾਂ ਨੂੰ ਘਰੇ ਬੈਠਿਆਂ ਈ ਸ਼ੋਸ਼ਲ ਦਾ ਚੈਕੱ ਆ ਜਾਂਦਾਫਰਿਜ ਮੇਰਾ ਖਾਲੀ ਕਰ ਜਾਂਦੇ ਨੇ ਨਿਆਣੇ ਭੁੱਖੇ ਬੈਠੇ ਨੇਕੀ ਖੁਆਵਾਂ ਇਹਨਾਂ ਨੂੰ? ਦੱਸ ਕੀ ਪਾਵਾਂ ਇਹਨਾਂ ਦੇ ਮੂੰਹ ਵਿਚ? ਦੱਸ? ਬੋਲਦਾ ਕਿੳਂੁ ਨੀਂ ਹੁਣ?” ਉਹ ਗੁੱਸੇ ਵਿਚ ਪਾਗਲ ਹੋਈ ਰੋਣ ਲੱਗ ਪਈ ਹੇ ਮੇਰਿਆ ਰੱਬਾ, ਮੈਨੂੰ ਈ ਮੌਤ ਕਿੳਂੁ ਨੀਂ ਦੇ ਦਿੰਦਾਖਹਿੜਾ ਛੁੱਟ ਜਾਵੇ ਕੰਜਰਾਂ ਕੋਲੋਂ ਉਹ ਰੋਂਦੀ ਹੋਈ ਸੋਫੇ ਤੇ ਡਿੱਗ ਪਈ ।                              

ਬਈ ਮੈਂ ਕੀ ਕਰਦਾ, ਉਹ ਸਾਲੇ ਮਲੋਮਲੀ ਘਰੇ ਆ ਵੜੇ ਦੀਪੇ ਨੇ ਮਸਾਂ ਬਹਾਨਾ ਜਿਹਾ ਬਣਾਇਆਸਿਮਰ ਰੋਂਦੀ ਰਹੀ

ਭਾਬੀ ਜੀ ਇਹ ਤਾਂ ਪਾਗਲ ਐਮੈਂ ਕਈ ਵਾਰ ਇਹਨੂੰ ਕਿਹਾ ਬਈ ਇਨ੍ਹਾਂ ਕੰਜਰਾਂ ਨੂੰ ਨਾ ਮੂੰਹ ਲਾਇਆ ਕਰਇਹਨਾਂ ਦੀਆਂ ਆਪਣੀਆਂ ਨੇ ਤਾਂ ਇਨ੍ਹਾਂ ਨੂੰ ਘਰੋਂ ਬਾਹਰ ਕਢਿੱਆ ਈ ਹੋਇਆ ਤੈਨੂੰ ਵੀ ਆਪਣੇ ਵਰਗਾ ਕਰ ਲੈਣਗੇਪਰ ਇਹ ਵਿਚਾਰਾ ਨਰਮ  ਬੰਦਾ, ਉਹਨਾਂ ਨੂੰ ਜਵਾਬ ਨਹੀਂ ਦਿੰਦਾ ਤੇ ਉਹ ਮੱਲੋਮਲੀ  ਘਰ ਆ ਵੜਦੇ ਨੇ ਰਾਜੂ ਨੇ ਸਿਮਰ ਨੂੰ ਸਮਝਾਉਣ ਦੀ ਕੋਸਿ਼ਸ਼ ਕੀਤੀ ਉਹ ਕੁਝ ਨਾ ਬੋਲੀ ਸਿਮਰ ਨੂੰ ਚੁੱਪ ਦੇਖ ਕੇ ਰਾਜੂ ਫਿਰ ਬੋਲਿਆ।                                                                                                               

ਭਾਬੀ ਜੀ ਅਸੀਂ ਹੁਣੇ ਲੈ ਕੇ ਆਉਨੇ ਆਂ ਕੋਈ ਪਲੰਬਰਬਹੁਤ ਠੰਡ ਪੈਂਦੀ ਆਉਠੱ ਬਈ ਦੀਪਿਆ, ਹੀਟਿੰਗ ਤਾਂ ਠੀਕ ਕਰਵਾਈਏ ਉਸ ਨੇ ਦੀਪੇ ਨੂੰ ਹੱਥ ਫੜ ਕੇ ਉਠਾ ਲਿਆ, ਤੇ ਉਹ ਹੌਲੀ ਹੌਲੀ ਲੱਤਾਂ ਘੜੀਸਦਾ ਬਾਹਰ ਨਿਕਲ ਗਿਆ।                                               

ਸਿਮਰ ਸੋਫੇ ਤੇ ਪਈ ਡੁਸਕ ਰਹੀ ਸੀਉਸ ਨੇ ਰਾਜੂ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਕਿਊਂ ਨੀ ਰੱਬ ਮੈਨੂੰ ਮੌਤ ਦੇ ਦਿੰਦਾਕੀ ਖੱੜਾ ਏ ਐਸੀ ਨਰਕ ਵਰਗੀ ਜਿੰਦਗੀ ਕੋਲੋਂ ਉਹ ਗੁੱਸੇ ਨਾਲ ਪਾਗਲ ਹੋਈ ਤੜਫ ਰਹੀ ਸੀ

ਮੰਮੀ”...ਉਹ ਚੌਂਕ ਗਈਉਸਦੀ ਛੋਟੀ ਲੜਕੀ ਕਿਰਨ ਉਸਦੇ ਸਾਹਮਣੇ ਖੜੀ ਸੀਭੋਲਾ ਮਾਸੂਮ ਚਿਹਰਾ

ਮੰਮੀ, ਭੁੱਖ ਲੱਗੀ ਆ ਉਹ ਸੋਫੇ ਤੋਂ ਉਠੱੀ ਖਿੱਚ ਕੇ ਬੱਚੀ ਨੂੰ ਗਲ ਨਾਲ ਲਾ ਲਿਆ ਮਰਨ ਦਾ ਖਿਆਲ ਉਸ ਨੂੰ ਭੈੜਾ ਭੈੜਾ ਲੱਗਾ ਕਿਰਨ ਨੂੰ ਆਪਣੀ ਛਾਤੀ ਨਾਲ ਲਾ ਕੇ ਚੁੰਮਣ ਲੱਗ ਪਈ ਕਿੰਨੀ ਦੇਰ ਚੁੰਮਦੀ ਰਹੀ

ਹਾਂ ਮੇਰੀ ਬੇਟੀ, ਤੂੰ ਉਪੱਰ ਭੈਣ ਤੇ ਵੀਰ ਕੋਲ ਚੱਲ ਮੈਂ ਹੁਣੇ ਆਈ ਸ਼ਾਪਿੰਗ ਕਰਕੇ ਉਸ ਨੇ ਆਪਣਾ ਪਰਸ ਚੁੱਕਿਆ ਤੇ ਆਪਣੇ ਟੁੱਟਦੇ ਸਰੀਰ ਨੂੰ ਸੰਭਾਲਦੀ ਕਿੰਗ ਸਟਰੀਟ ਵਲ ਚੱਲ ਪਈਗਰੌਸਰੀ ਸ਼ਾਪ ਤੇ ਗਈਕੁਝ ਖਾਣ ਦਾ ਸਮਾਨ ਖਰੀਦਿਆ। ਦੁੱਧ ਦੀ ਕੇਨੀ ਲਈਵੀਹ ਪੌਂਡ ਦਾ ਨੋਟ ਕੱਢ ਕੇ ਦੁਕਾਨਦਾਰ ਨੂੰ ਫੜਾ ਦਿੱਤਾਉਹ ਬਕਾਇਆ ਵਾਪਸ ਲੈ ਰਹੀ ਸੀ ਤਾਂ ਉਸ ਨੂੰ ਰਾਜੂ ਦੀ ਅਵਾਜ਼ ਸੁਣਾਈ ਦਿੱਤੀ ਜੋ ਦੁਕਾਨ ਦੇ ਵਿਚਕਾਰ ਲੱਗੇ ਸ਼ੈ਼ਲਫ ਦੇ ਪਿੱਛੇ, ‘ਬੀਅਰ ਰੈਕ ਕੋਲ ਖੱੜਾ ਦੀਪੇ ਨੂੰ ਘੂਰ ਰਿਹਾ ਸੀ

ਓਏ, ਭਾਬੀ ਤਾਂ ਕਹਿ ਰਹੀ ਸੀ ਕਿ ਸਾਨੂੰ ਅੱਜ ਤੇਰ੍ਹਾਂ ਸਾਲ ਹੋ ਗਏ ਨੇਤੂੰ ਸਾਲਿਆ ਆਪਦੀ ਵੈਡਿੰਗ ਅਨਵਰਸਰੀ ਲਕੋਈ ਜਾਨੈਂ