ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 30 April, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

ਮੁੱਖਪੰਨਾ

ਕਵਿਤਾਵਾਂ

ਅੰਜਾਣ ਤੇ ਪ੍ਰੇਸ਼ਾਨ
-ਪ੍ਰੋ. ਹਜ਼ਾਰਾ ਸਿੰਘ-

ਉਸ ਨੂੰ ਸਿਖਰ ਦੁਪਹਿਰ ਦਾ ਕਹਿਰ ਝਲਦੀ ਦੇਖ
ਜਦ ਮੈਂ ਉਸ ਦੇ ਨੇੜੇ ਜਾ ਘਣੇ ਰੁੱਖ ਵਾਂਗ ਛਾਇਆ
ਉਹ ਬੋਲੀ, ‘ਮੈਂਨੂੰ ਛਾਂ ਨਹੀਂ ਯੋਗ ਸਾਥ ਦੀ ਲੋੜ ਹੈ
ਧੁੱਪ, ਮੀਂਹ ਤੋਂ ਬਚਣ ਲਈ ਛਤਰੀ ਹੀ ਕਾਫੀ ਹੈ’
ਤਦ ਮੈਂਨੂੰ ਵੀ ਲੱਗਿਆ ਕਿ ਸਾਥ ਬਿਨਾਂ ਜੀਵਨ ਸੁੰਨਾ ਹੈ
* * *
ਉਸਦੇ ਕਮਰੇ ‘ਚ ਕੀਮਤੀ ਫੁੱਲਦਾਨ ਪਿਆ ਦੇਖ
ਜਦ ਮੈਂ ਨਾਯਾਬ ਫੁੱਲ ਬਣਨ ਲਈ ਉਪਰਾਲਾ ਕੀਤਾ
ਉਹ ਕਹਿਣ ਲੱਗੀ, ‘ਮੈਂਨੂੰ ਫੁੱਲ ਨਹੀਂ ਖੁਸ਼ਬੂ ਦੀ ਭਾਲ ਹੈ
ਰੰਗ-ਬਿਰੰਗੇ ਫੁੱਲ ਪਲਾਸਟਿਕ ਦੇ ਆਮ ਮਿਲ ਜਾਂਦੇ ਹਨ’
ਤਦ ਮੈਂ ਸਮਝਿਆ ਕਿ ਹਰ ਫੁੱਲ ‘ਚ ਮਹਿਕ ਨਹੀਂ ਹੁੰਦੀ
* * *
ਉਸ ਨੂੰ ਜੀਵਨ ਮਾਰਗ ਤੇ ਨਿੱਤ ਲੜਖੜਾਂਦੀ ਦੇਖ
ਜਦ ਉਸ ਕੋਲ ਜਾਕੇ ਮੈਂ ਆਸਰਾ ਦੇਣ ਦਾ ਯਤਨ ਕੀਤਾ
ਉਹ ਪੁਕਾਰ ਉਠੀ , ‘ਮੈਂਨੂੰ ਆਸਰੇ ਦੀ ਨਹੀਂ ਉਤਸ਼ਾਹ ਦੀ ਤਾਂਘ ਹੈ
ਅਸਲੀ ਨਕਲੀ ਆਸਰੇ ਕਦਮ ਕਦਮ ਤੇ ਮਿਲ ਜਾਂਦੇ ਨੇ’
ਪਰ ਮੇਰਾ ਤਜ਼ਰਬਾ ਸੀ ਕਿ ਉਤਸ਼ਾਹ ਉੱਦਮ ਨਾਲ ਹੀ ਮਿਲਦਾ ਹੈ
* * *
ਉਸ ਨੂੰ ਇਸ ਤਰ੍ਹਾਂ ਹਮੇਸ਼ਾਂ ਅਸ਼ਾਂਤ ਭਟਕਦੀ ਦੇਖ
ਜਦ ਮੈਂ ਉਸਦੀ ਹਰ ਲੋੜ ਤੇ ਤਾਂਘ ਦੀ ਜਾਂਚ ਕੀਤੀ
ਮੈਂ ਝੱਟ ਭਾਂਪ ਲਿਆ ਕਿ ਉਹ ਆਪਣੇ ਗੁਣਾਂ ਤੋਂ ਅੰਜਾਣ ਹੈ
ਇਸੇ ਲਈ ਹੀ ਕਦਮ ਕਦਮ ਤੇ ਅਸਥਿਰ ਤੇ ਪ੍ਰੇਸ਼ਾਨ ਹੈ
ਆਤਮ-ਵਿਸ਼ਵਾਸ਼ ਤੇ ਸਥਿਰਤਾ ਨਿੱਜੀ ਉੱਦਮ ਦੇ ਫੁੱਲ ਫਲ ਹਨ।

* * *
Prof. Hazara Singh 3-C Udham Singh Nagar
Ludhiana- 141001 Punjab, INDIA
Ph.: 0161-2302888
****

(1 ਮਈ 2008) ਚਾਤ੍ਰਿਕ ਯੂਨੀਕੋਡ)

੍ਰੋ. ਹਜ਼ਾਰਾ ਸਿੰਘ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰ

e-mail:
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.