|
ਦੋ ਸ਼ਬਦ
ਕੇਹਰ
ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 35 ਰਚਨਾਵਾਂ ਪ੍ਰਕਾਸ਼ਿਤ ਹੋ
ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ,
ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ।
ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ
ਮਿਲਿਆ ਹੈ। ਕੇਹਰ ਸ਼ਰੀਫ ਵਲੋਂ ਅਨੁਵਾਦ ਅਤੇ ਸ੍ਰੀ ਦੀਪਕ ਕੁਮਾਰ ਦੀ ਲਿਖੀ ਇੱਕ ਰਚਨਾ
'ਰਸਮ-ਰਿਵਾਜ਼ ਅਤੇ
ਤਰਕ'
ਪਾਠਕਾਂ ਗੋਚਰੇ
ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'---ਲਿਖਾਰੀ
***
ਰਸਮ-ਰਿਵਾਜ਼ ਅਤੇ ਤਰਕ -ਕੇਹਰ
ਸ਼ਰੀਫ਼
ਰਸਮ-ਰਿਵਾਜ ਆਪਣਾ ਵਿਰਸਾ ਹੁੰਦੇ ਹਨ,
ਪਰ ਵਿਰਸਾ ਜਦੋਂ ਵੀ ਤੁਰੇ
ਤਾਂ ਉਹ ਸਿਰਫ ਸਮੇਂ ਦਾ ਹਾਣੀ ਹੀ ਨਾ ਹੋ ਕੇ ਤੁਰੇ ਸਗੋਂ ਉਜਲੇ ਭਵਿੱਖ ਵਲ ਵਧਦੇ ਕਦਮਾਂ
ਦਾ ਪੱਥ ਪ੍ਰਦਰਸ਼ਕ ਬਣੇ ਅਤੇ ਉਨ੍ਹਾਂ ਤੁਰਦੇ ਕਦਮਾਂ ਨੂੰ ਉਸਾਰੂ ਦਿਸ਼ਾ ਵੀ ਪ੍ਰਦਾਨ
ਕਰਦਾ ਹੋਵੇ।
ਇਹ ਸਮੇਂ ਦੀ ਨਬਜ਼ ’ਤੇ
ਉਂਗਲ ਰੱਖੇ ਬਿਨਾਂ ਸੰਭਵ ਨਹੀਂ ਹੋ ਸਕਦਾ।
ਜਿਨ੍ਹਾਂ ਸਮਾਜਾਂ ਨੇ
ਇੰਜ ਕੀਤਾ ਉਨ੍ਹਾਂ ਨੇ ਤਰੱਕੀ ਵੱਧ ਕੀਤੀ ਅਤੇ ਵਿਕਾਸ ਦੇ ਨਵੇਂ ਪੜਾਅ ਵੀ ਸਰ ਕੀਤੇ।
ਰੀਤਾਂ-ਰਿਵਾਜਾਂ
ਨੂੰ ਛੱਡਕੇ ਜੀਊਣਾ ਬਹੁਤ ਔਖਾ ਸਮਝਿਆ ਜਾਂਦਾ ਹੈ।
ਕਿਹਾ ਜਾਂਦਾ ਹੈ ਕਿ
ਇਸ ਤਰ੍ਹਾਂ ਕਰਨ ਨਾਲ ਜਿ਼ੰਦਗੀ ਦੀ ਬੁੱਕਲ਼ ’ਚੋਂ
ਬਹੁਤ ਕੁੱਝ ਕਿਰ ਜਾਂਦਾ ਹੈ।
ਪਰ ਇਨ੍ਹਾਂ ਨੂੰ
ਉਂਜ ਦਾ ਉਂਜ ਕੱਛੇ ਮਾਰ ਕੇ ਤੁਰੀ ਜਾਣ ਅਤੇ ਹਰ ਚੰਗੇ-ਮਾੜੇ ਬਾਰੇ ਸੱਤ-ਬਚਨੀਏਂ ਹੋ ਜਾਣਾ
ਤਾਂ ਜੀਵਨ ਦੇ ਤੁਰਦੇ ਹੋਣ ਤੋਂ ਇਨਕਾਰੀ ਹੋਣ ਬਰਾਬਰ ਹੈ।
ਜਾਂ ਫੇਰ ਇਸ ਕ੍ਰਿਆ
ਨੂੰ ਤਾਂ ਉਨ੍ਹਾਂ ਖੋਪੇ ਲੱਗੇ ਬਲਦਾਂ ਨਾਲ ਤੁਲਨਾਇਆ ਜਾ ਸਕਦਾ ਹੈ ਜੋ ਕਦੇ ਹਲਟਾਂ,
ਬੇਲਣਿਆਂ ਨੂੰ ਜੁੜਦੇ ਹੁੰਦੇ
ਸਨ ਤੇ ਜੋ ਹੁਣ ਬੀਤੇ ਦੀ ਗੱਲ ਬਣ ਚੁੱਕੇ ਹਨ।
ਤਕਨੀਕੀ ਤਰੱਕੀ ਦੇ
ਸਬੱਬਾਂ ਨੇ ਉਨ੍ਹਾਂ ਦੇ ਥਾਂ ਨਵੇਂ ਸਬੱਬ ਪੈਦਾ ਕਰ ਦਿੱਤੇ ਹਨ ਜੋ ਪਹਿਲਾਂ ਤੋਂ ਵੱਧ
ਕਾਰਗਰ, ਸੌਖੇ ਤੇ
ਵੱਧ ਕਾਮਯਾਬ ਹਨ।
ਸੰਸਾਰ ਦੇ ਹੋਰ
ਭਾਈਚਾਰਿਆਂ, ਕੌਮਾਂ
ਦੇ ਸਮਾਜੀ ਅਤੇ ਸੱਭਿਆਚਾਰਕ ਵਰਤਾਰਿਆਂ ਅੰਦਰ ਹੁੰਦੀਆਂ ਤਬਦੀਲੀਆਂ ਤੋਂ ਅੱਖਾਂ ਮੀਟੀ
ਰੱਖਣੀਆਂ ਜਾਂ ਇਨਕਾਰੀ ਹੋਣਾ ਵੀ ਆਪਣੇ ਆਪ ਨੂੰ ਜਾਂ ਆਪਣੇ ਸਮਾਜੀ ਰਹੁ ਰੀਤਾਂ ਨੂੰ
ਨਵਿਆਉਣ ਦੇ ਕਾਰਜ ਪ੍ਰਤੀ ਨਾਂਹ ਪੱਖੀ ਰੁਝਾਨ ਪੈਦਾ ਕਰਦਾ ਹੈ।
ਚੰਗਿਆਈ ਕਿਧਰਿਉਂ ਵੀ
ਮਿਲੇ ਸਿੱਖਣ ’ਚ ਕੋਈ
ਹਰਜ਼ ਨਹੀਂ।
ਇਸ ਕਰਕੇ ਹੀ ਇਹ ਹਾਲਤ ਮੰਗ
ਕਰਦੇ ਹਨ ਕਿ ਆਉਣ ਵਾਲੇ ਸਮੇਂ ਨੂੰ ਖੁਸ਼ਗਵਾਰ ਬਨਾਉਣ ਵਾਸਤੇ ਸਮੇਂ ਸਮੇਂ ਆਪਣੇ ਸਮਾਜੀ
ਰਸਮਾਂ-ਰਿਵਾਜਾਂ ਨੂੰ ਨਵਿਆਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਸਮੇਂ ਦੇ ਹਾਣ ਦਾ
ਹੋਣ ਵਾਸਤੇ ਕਦਮਾਂ ਨੂੰ ਨਵਾਂਪਨ ਬਖਸ਼ਦਿਆਂ ਇਹ ਹੀ ਅੱਗੇ ਤੋਰਨ ਦਾ ਵਸੀਲਾ ਬਣਦੇ ਹਨ।
ਇਸ ਕਰਕੇ ਹੀ ਤੁਰਦੇ
ਰਹਿਣ ਨੂੰ ਜਿ਼ੰਦਗੀ ਅਤੇ ਖੜੋਤ ਨੂੰ ਮੌਤ ਕਿਹਾ ਜਾਂਦਾ ਹੈ।
ਇਕ ਥਾਵੇਂ ਖੜ੍ਹਾ
ਤਾਂ ਪਾਣੀ ਵੀ ਮੁਸ਼ਕ ਜਾਂਦਾ ਹੈ,
ਇਹ ਤਾਂ ਸਮਾਜਕ/ਸੱਭਿਆਚਾਰਕ
ਵਰਤਾਰੇ ਹਨ।
ਜਿ਼ੰਦਗੀ ਦਾ ਮੂਲ਼ ਭਾਵ
ਬੁਨਿਆਦ।
ਨਿੱਤ ਨਵੇਂ
ਫੈਸ਼ਨ ਬਦਲਦੇ ਹਨ ਕੱਪੜਿਆਂ ਦੇ,
ਗਹਿਣਿਆਂ ਦੇ,
ਖਾਣ-ਪਕਾਉਣ ਦੇ ਅਤੇ ਅਨੇਕਾਂ
ਹੋਰ ਖੇਤਰਾਂ ਅੰਦਰ ਤਬਦੀਲੀਆਂ ਰਾਹੀਂ ਵਿਕਾਸ ਹੁੰਦਾ ਹੈ।
ਵਸਤਾਂ ਦੇ ਰੂਪ ਤੱਕ
ਬਦਲਦੇ ਹਨ ਫੇਰ ਰਸਮ ਰਿਵਾਜ ਉਨ੍ਹਾਂ ਦੇ ਹਾਣ ਵਾਲੇ ਕਿਉਂ ਨਾ ਹੋਣ?
ਇੱਥੇ ਤਬਦੀਲੀ ਜਰੂਰੀ ਕਿਉਂ
ਨਾ ਸਮਝੀ ਜਾਵੇ?
ਰਸਮਾਂ-ਰਿਵਾਜਾਂ ਨੂੰ ਉਂਜ ਦਾ ਉਂਜ ਰੱਖਕੇ ਸੱਭਿਆਚਾਰਕ ਰਵਾਇਤਾਂ ਨੂੰ ਭਾਵਕ ਤੌਰ ਤੇ ਹੀ
ਜੀਵਿਆ ਜਾ ਸਕਦਾ ਹੈ ਸਮੇਂ ਦੇ ਹਾਣ ਦਾ ਹੋਣ ਤੋਂ ਮਨੁੱਖ ਪਛੜਿਆ ਹੀ ਰਹੇਗਾ।
ਪਹਿਲੇ ਸਮਿਆਂ
ਵਿਚ ਕਿਸੇ ਦੀ ਮੌਤ ਸਮੇਂ ਅਫਸੋਸ ਕਰਨ ਵਾਸਤੇ ਜਾਣ ਸਮੇਂ ਔਰਤਾਂ ਪੰਝੀ ਗਜ਼ ਕੱਪੜੇ ਦਾ
ਕਾਲੇ ਰੰਗ ਦਾ ਘੱਗਰਾ ਪਾਉਂਦੀਆਂ ਸਨ।
ਕਾਲਾ ਰੰਗ ਸੋਗ ਸਮੇਂ
ਦੀ ਸਾਂਝ ਨੂੰ ਜਾਹਰ ਕਰਨ ਦੀ ਰਸਮ ਵਜੋਂ ਪ੍ਰਵਾਨਤ ਸੀ,
ਫੇਰ ਸਮੇਂ ਦੇ ਬਦਲਣ ਨਾਲ
(ਆਰਥਕ ਹਾਲਤਾਂ ਨੇ ਵੀ ਹਿੱਸਾ ਪਾਇਆ) ਇਸ ਵਿਚ ਤਬਦੀਲੀ ਆਈ ਤੇ ਅਜਿਹੇ ਸਮੇਂ ਪਾਇਆ ਜਾਣ
ਵਾਲਾ ਘੱਗਰਾ ਆਖਰ ਗਾਇਬ ਹੋ ਗਿਆ।
ਨਾ ਦੁੱਖ ਦਾ ਦਰਦ
ਘਟਿਆ ਹੈ, ਨਾ ਇਸ
ਸਮੇਂ ਉਪਜੇ ਸੋਗ ਨੂੰ ਵਟਾਉਣ/ਘਟਾਉਣ ਵਾਲੀ ਸਾਂਝ ਦਾ।
ਨਾ ਹੀ ਇਸ ਦੇ ਅਰਥ
ਬਦਲੇ ਹਨ।
ਪਰ ਤੁਰਦੇ ਸਮੇਂ ਨਾਲ ਇਸ ਦਾ
ਬਾਹਰੀ ਰੂਪ ਬਦਲ ਗਿਆ ਹੈ,
ਜੋ ਹਾਲਤਾਂ ਅਨੁਸਾਰ ਸ਼ਾਇਦ
ਜਰੂਰੀ ਸੀ।
ਪਹਿਲੇ ਸਮਿਆਂ ਵਿਚ ਔਰਤਾਂ
ਸਿਹਤ ਪੱਖੋਂ ਜਾਨ ਵਾਲੀਆਂ ਹੁੰਦੀਆਂ ਸਨ।
ਹੁਣ ਤਾਂ ਆਪਣਾ ਬੱਚਾ
ਚੁੱਕਣ ਵਾਸਤੇ ਵੀ ਬੱਘੀ (ਪੜੂਆਂ ਵਾਲੀ ਛੋਟੀ ਜਹੀ ਰੇਹੜੀ) ਦੀ ਲੋੜ ਪੈਂਦੀ ਹੈ।
ਘੱਗਰੇ ਦਾ ਭਾਰ ਕੌਣ
ਚੁੱਕੇ?
ਪਹਿਲੇ ਸਮਿਆਂ
ਵਿਚ ਤਾਂ ਪਸ਼ੂਆਂ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਸੀ।
ਮੱਥੇ ਕੌਡੀਆਂ ਵਾਲੀ
ਡੋਰ, ਗਲ਼ ਘੁੰਗਰਾਲਾਂ
ਜਿੱਥੇ ਬਲਦਾਂ ਦੀ ਖੂਬਸੂਰਤੀ ਬਣਦੀ ਸੀ,
ਉੱਥੇ ਇਹ ਸਮੇਂ ਅੰਦਰ ਸੁਹਜ
ਵੀ ਭਰਦੇ ਸਨ।
ਢਲੀ ਸ਼ਾਮ ਸਮੇਂ ਜਾਂ
’ਨੇਰ੍ਹ ਪਏ ਬਲਦਾਂ
ਦੇ ਘਰ ਮੁੜਨ ਸਮੇਂ ਉਨ੍ਹਾਂ ਦੇ ਗਲ਼ਾਂ ਦੀਆਂ ਘੁੰਗਰਾਲ਼ਾਂ ਤ੍ਰਿਕਾਲ-ਸੰਧਿਆ ਦੇ ਸੰਗੀਤਮਈ
ਹੋ ਜਾਣ ਦਾ ਅੰਗ ਬਣ ਜਾਂਦੇ ਸਨ।
ਘਰ ਵਾਲਿਆਂ ਨੂੰ ਪਤਾ
ਲੱਗ ਜਾਂਦਾ ਸੀ ਕਿ ਪਸ਼ੂ ਘਰ ਆ ਗਏ ਹਨ।
ਸਮੇਂ ਨਾਲ ਖੇਤੀ
ਦੀਆਂ ਲੋੜਾਂ ਬਦਲ ਗਈਆਂ।
ਬਲਦ ਘਟ ਗਏ,
ਟ੍ਰੈਕਟਰ ਆ ਗਏ।
ਟ੍ਰੈਕਟਰਾਂ,
ਮੋਟਰ-ਕਾਰਾਂ ਦੇ ਖੜੱਾਕੇ,
ਹੌਰਨਾਂ ਅਤੇ ਘਰਾਂ ਵਿਚ
ਵੱਜਦੇ ਟੇਪਾਂ,
ਸਟੀਰੀਉਆਂ ਦੇ ਉੱਚੇ ਬੋਲਾਂ ਹੇਠ ਦਬ ਗਈ ਘੁੰਗਰਾਲ਼ਾਂ ਦੀ ਅਵਾਜ,
ਜੋ ਆਪਣੇ ਸਮੇਂ ਦੀ ਧੜਕਦੀ
ਜਿ਼ੰਦਗੀ ਦਾ ਰੰਗੀਲਾ ਤੇ ਸੁਰੀਲਾ ਸਾਜ਼ ਸਨ।
ਸਮੇਂ ਦੇ ਅੱਗੇ ਤੁਰਨ
ਨਾਲ ਸੱਚ ਦਾ ਰੂਪ ਬਦਲਿਆ।
ਇਕ ਉਦੋਂ ਦਾ ਸੱਚ ਸੀ
ਇਕ ਹੁਣ ਦਾ ਸੱਚ ਹੈ।
ਜਿੰ਼ਦਗੀ ਲਗਾਤਾਰ
ਹੋਰ ਅੱਗੇ ਤੁਰੀ ਤੇ ਧੜਕਦੀ ਹੈ।
ਵਿਆਹਾਂ ਆਦਿ
ਸਮੇਂ ਕਾਫੀ ਸਾਰੀਆਂ ਰਸਮਾਂ ਸਿਰਫ ਖਾਨਾ ਪੂਰਤੀ ਵਾਸਤੇ ਹੀ ਕੀਤੀਆਂ ਜਾਂਦੀਆਂ ਹਨ।
ਪਹਿਲੇ ਸਮਿਆਂ ਵਿਚ
ਲੋਕ ਅੱਜ ਦੇ ਮੁਕਾਬਲੇ ਘੱਟ ਨਹਾਉਂਦੇ ਸਨ।
ਵਿਆਹ ਤੋਂ ਕਈ ਦਿਨ
ਪਹਿਲਾਂ ਹੀ ਵਿਆਹ ਵਾਲੇ ਮੁੰਡੇ-ਕੁੜੀ ਨੂੰ ਵਟਣਾ (ਮਾਈਆਂ ਲਾਉਣਾ) ਮਲ਼ਿਆ ਜਾਂਦਾ ਸੀ।
ਵੇਸਣ (ਛੋਲਿਆਂ ਦਾ
ਆਟਾ) ਵਿਚ ਸਰ੍ਹੋਂ ਦਾ ਤੇਲ ਰਲਾ ਕੇ ਕਈ ਦਿਨ ਲਗਾਤਾਰ ਉਨ੍ਹਾਂ ਦੇ ਸਰੀਰਾਂ ਅਤੇ ਚਿਹਰਿਆਂ
’ਤੇ ਜੰਮੀ ਮੈਲ਼
ਲਾਹੁਣ ਵਾਸਤੇ,
ਉਨ੍ਹਾਂ ਦਾ ਰੰਗ-ਰੂਪ ਚਮਕਾਉਣ ਵਾਸਤੇ ਚਿਹਰੇ ਆਦਿ ਉੱਤੇ ਨਿਖਾਰ ਆਦਿ ਪੈਦਾ ਕਰਨ ਦਾ ਜਤਨ
ਕੀਤਾ ਜਾਂਦਾ ਸੀ।
ਦੂਜੀ ਗੱਲ ਆਪਣਿਆਂ
ਨਾਲ ਭਾਈਚਾਰਕ ਸਾਂਝ ਨੂੰ ਹੋਰ ਗੂੜ੍ਹੀ/ ਪੱਕਿਆਂ ਕਰਨ ਵਾਸਤੇ ਤਾਇਆਂ,
ਚਾਚਿਆਂ ਦੇ ਘਰਾਂ ਵਿਚ ਵੀ ਇਸ
ਰਸਮ ਦੀ ਪੂਰਤੀ ਕੀਤੀ ਜਾਂਦੀ ਸੀ।
ਹੁਣ ਭਾਈਚਾਰਕ ਸਾਂਝ
ਤਾਂ ਲੰਗੜੀ ਹੋਈ ਫਿਰਦੀ ਐ।
ਕਦਰਾਂ-ਕੀਮਤਾਂ ਬਦਲ
ਗਈਆਂ ਹਨ, ਸਮੇਂ ਦੀ
ਵੀ ਘਾਟ ਹੈ।
ਨੌਜਵਾਨ ਮੁੰਡੇ-ਕੁੜੀਆਂ ਤਾਂ
ਨਿੱਤ ਦਿਹਾੜੇ ਵਧੀਆ ਸਾਬਣਾਂ ਤੇ ਕਰੀਮਾਂ ਦੀ ਵਰਤੋਂ ਕਰਦੇ ਹਨ।
ਬਾਹਰੋਂ ਚਿਹਰੇ
ਲਿਸ਼ਕਦੇ ਹਨ (ਅੰਦਰੋਂ ਪਤਾ ਨਹੀਂ)।
ਇਨ੍ਹਾਂ ਲਿਸ਼ਕਦੇ
ਚਿਹਰਿਆਂ ਨੂੰ ਭਲਾਂ ਵਟਣੇ ਦੀ ਕੀ ਲੋੜ?
ਹੁਣ ਇਹ ਸਮੇਂ ਦੀ ਬਰਬਾਦੀ
ਤੋਂ ਵੱਧ ਹੋਰ ਕੁੱਝ ਨਹੀਂ।
ਰੰਗ ਰੂਪ ਨਿਖਾਰਨ ਦਾ
‘ਠੇਕਾ’
ਹੁਣ ਬਿਊਟੀ ਪਾਰਲਰਾਂ ਵਾਲਿਆਂ
ਨੇ ਲੈ ਲਿਆ ਹੈ, ਫੇਰ
ਛੋਲਿਆਂ ਦੇ ਆਟੇ ਨੂੰ ਕੋਣ ਪੁੱਛੇ?
ਵਿਆਹ ਦੀ ਇਕ ਹੋਰ ਥੋਥੀ ਰਸਮ
ਦਾ ਜਿ਼ਕਰ ਕਰਨ ਕੁਥਾਵਾਂ ਨਹੀਂ ਹੋਵੇਗਾ।
ਲਾੜੇ (ਵਿਆਂਦੜ੍ਹ
ਮੁੰਡਾ) ਦੇ ਸਿਰ ’ਤੇ
ਸਿਹਰਾ ਬੰਨ੍ਹਿਆਂ ਜਾਂਦਾ ਹੈ,
ਮੂੰਹ ਢਕਣ ਵਾਸਤੇ।
ਬਹੁਤ ਸਾਰੇ ਲੋਕਾਂ
ਨੂੰ ਅਜੇ ਤੱਕ ਵੀ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਪਖੰਡ ਦਾ ਮਤਲਬ ਕੀ ਹੈ?
ਕਿਆਸ ਹੀ ਕੀਤਾ ਜਾ ਸਕਦਾ ਹੈ
ਕਿ ਇਸ ਰਸਮ/ਪਖੰਡ ਦੀ ਸ਼ੁਰੂਆਤ ਉਦੋਂ ਹੋਈ ਹੋਵੇਗੀ ਜਦੋਂ ਕਿਸੇ ਬਦਸੂਰਤ ਜਾਂ ਅੱਖੋਂ ਊਣੇ
ਜਹੇ ਕਿਸੇ ਮਰਦ ਦਾ ਵਿਆਹ ਹੋਇਆ ਹੋਵੇਗਾ ’ਤੇ
ਸਹੁਰੇ ਘਰ ਢੁੱਕਣ ਸਮੇਂ ਉਸਦਾ ਇਹ ਕੱਜ ਢਕਣ ਵਾਸਤੇ ਉਸਦੇ ਸਿਰ ’ਤੇ
ਸਿਹਰਾ ਬੰਨ੍ਹ ਕੇ ਚਿਹਰਾ ਢਕਿਆ ਗਿਆ ਹੋਵੇ।
ਵਿਆਹ ਦੀਆਂ ਰਸਮਾਂ
ਪੂਰੀਆਂ ਹੋਣ ਤੱਕ ਉਹ ਨਾ ਲਾਹਿਆ ਗਿਆ ਹੋਵੇ (ਇਵੇਂ ਹੀ ਬੀਬੀਆਂ ਦੇ ਕੱਢੇ ਜਾਣ ਵਾਲੇ
ਘੁੰਢ ਬਾਰੇ ਵੀ ਆਖਿਆ ਜਾ ਸਕਦਾ ਹੈ) ਰਸਮ ਪੂਰੀ ਕਰਨ ਵੇਲੇ ਕੀਤੀ ‘ਹਾਂਅ’
ਤੋਂ ਬਾਅਦ ਫੇਰ ਕੌਣ ਮੁੱਕਰੇ?
ਇੱਥੋਂ ਚੱਲ-ਸੋ-ਚੱਲ,
ਗਊ-ਗਧਾ ਇਕ ਬਰਾਬਰ।
ਸਮਝ ਨਹੀਂ ਲਗਦੀ ਕਿ
ਸੁਹਣੇ-ਸੁਨੱਖੇ ਮੁੰਡਿਆਂ ਦੇ ਮਾਪੇ ਵਿਆਹ ਸਮੇਂ ਆਪਣੇ ਪੁੱਤਰਾਂ ਦਾ ਸਿਹਰੇ ਪਿੱਛੇ ਮੂੰਹ
ਲੁਕਾਉਣ ਦਾ ਕਿਉਂ ਜਤਨ ਕਰਦੇ ਹਨ?
ਇਹ ਝੂਠ ਤੇ ਪਖੰਡ ਨਹੀਂ ਤਾਂ
ਹੋਰ ਕੀ ਹੈ?
ਹਰ ਸਮਾਜ ਅੰਦਰ
ਹੀ ਘਰ ਆਏ ਮਹਿਮਾਨ ਨੂੰ ਜੀ ਆਇਆਂ ਆਖਿਆ ਜਾਂਦਾ ਹੈ ਪਰ ਢੰਗ-ਤਰੀਕਾ ਤੇ ਰਿਵਾਜ ਆਪੋ ਆਪਣਾ
ਹੈ।
ਭਾਰਤੀ ਸਮਾਜ ਵਿਚ ਆਏ ਮਹਿਮਾਨ
ਦੇ ਸੁਆਗਤ ਵਜੋਂ ਬੂਹੇ ’ਤੇ
ਤੇਲ ਚੋਣ ਦਾ ਰਿਵਾਜ ਸੀ/ਹੈ।
ਇਹ ਦਿਖਾਵਾ ਵੀ ਲੋਕ
ਬਿਨਾ ਸੋਚੇ ਸਮਝੇ ਹੀ ਕਰੀ ਜਾਂਦੇ ਹਨ।
ਇਹਦੇ ਪਿੱਛੇ ਤਰਕ
ਕੋਈ ਨਹੀਂ।
ਪਹਿਲੇ ਸਮਿਆਂ ਵਿਚ ਘਰ ਕੱਚੇ
ਹੁੰਦੇ ਸਨ, ਘਰਾਂ ਦੇ
ਬੂਹਿਆਂ ਦੀਆਂ ਚੌਗਾਠਾਂ ਅਤੇ ਦਰਵਾਜ਼ੇ ਵੀ ਲੱਕੜ ਦੇ ਹੁੰਦੇ ਸਨ।
ਦਰਵਾਜਿ਼ਆਂ ਦੇ
ਘੁੰਮਣ ਵਾਸਤੇ ਹੇਠਾਂ ਦੋਵੇਂ ਪਾਸੇ ਉਨ੍ਹਾਂ ਦੀਆਂ ਚੂਲ਼ਾਂ ਵਜੋਂ ਦੋ ਗੋਲ ਲੱਕੜਾਂ ਧਰਤੀ
ਵਿਚ ਗੱਡ ਦਿੱਤੀਆਂ ਜਾਂਦੀਆਂ ਸਨ।
ਜਦੋਂ ਇਹ ਲੱਕੜ ਦੀਆਂ
ਚੂਲ਼ਾਂ ਬਹੁਤ ਖੁਸ਼ਕ ਹੋ ਜਾਂਦੀਆਂ ਸਨ ਘੁੰਮਣ ਵੇਲੇ ਅਵਾਜ ਦਿੰਦੀਆਂ ਸਨ,
ਚੀਕਾਂ ਜਹੀਆਂ ਮਾਰਦੀਆਂ ਸਨ,
ਤਾਂ ਉਨ੍ਹਾਂ ਨੂੰ ਤੇਲ ਨਾਲ
ਥਿੰਦਿਆਂ ਕਰ ਦਿੱਤਾ ਜਾਂਦਾ ਸੀ ਫੇਰ ਉਹ ਦਰਵਾਜੇ ਦੇ ਘੁੰਮਣ ਵੇਲੇ ਖੜਾਕ ਨਾ ਕਰਦੀਆਂ
ਦਰਵਾਜ਼ੇ ਵੀ ਅਰਾਮ ਨਾਲ ਘੁੰਮਦੇ,
ਬੰਦ ਹੁੰਦੇ ਤੇ ਖੁੱਲ੍ਹਦੇ।
ਇਸ ਦਲੀਲ ਨੂੰ ਸਮਝਣ
ਵਾਸਤੇ ਬਹੁਤ ਵੱਡੇ ਦਿਮਾਗ ਦੀ ਲੋੜ ਨਹੀਂ ਪੈਂਦੀ।
ਉਨ੍ਹਾਂ ਸਮਿਆਂ
ਵਿਚ ਜਦੋਂ ਕੋਈ ਮਹਿਮਾਨ ਆਉਂਦਾ ਸੀ ਤਾਂ ਖਾਸ ਤੌਰ ’ਤੇ
ਦਰਵਾਜਿਆਂ ਦੀਆਂ ਚੂਲ਼ਾਂ ਥਿੰਦੀਆਂ ਕਰਨ ਦਾ ਖਿਆਲ ਕੀਤਾ ਜਾਂਦਾ,
ਇਹ ਵੀ ਮਹਿਮਾਨ ਨਿਵਾਜ਼ੀ ਦਾ
ਇਕ ਅੰਗ ਸਮਝਿਆ ਜਾਂਦਾ ਸੀ।
ਸਮੇਂ ਦੇ ਬਦਲਣ ਨਾਲ
ਜਿ਼ੰਦਗੀ ਦੇ ਹੋਰ ਖੇਤਰਾਂ ਵਾਂਗ ਇੱਥੇ ਵੀ ਤਬਦੀਲੀ ਆਉਣੀ ਹੀ ਸੀ।
ਲੋਕਾਂ ਨੇ ਵਧੀਆਂ
ਪੱਕੇ ਮਕਾਨ ਤੇ ਬਹੁਤ ਵੱਡੀਆਂ ਵੱਡੀਆਂ ਮਹਿਲਾਂ ਵਰਗੀਆਂ ਕੋਠੀਆਂ ਪਾ ਲਈਆਂ,
ਵਧੀਆ ਬੂਹੇ-ਬਾਰੀਆਂ ਲਾ ਲਈਆਂ।
ਪਹਿਲੇ ਸਮਿਆਂ ਵਾਲੇ
ਦਰਵਾਜਿਆਂ ਦੀਆਂ ਚੂਲ਼ਾਂ ਤੇ ਉਨ੍ਹਾਂ ਦਾ ਖੜਾਕ ਲੋਕਾਂ ਦੇ ਚਿੱਤ-ਚੇਤਿਆਂ ਵਿਚ ਵੀ ਨਾ
ਰਿਹਾ।
ਇਥੇ ਆ ਕੇ ਲੋਕ ਮਾਨਸਿਕਤਾ
ਵਿਚ ਟਿਕਿਆ ਕੁੱਝ ਪੁਰਾਣਾ ਟਿਕਿਆ ਹੀ ਰਹਿ ਗਿਆ।
ਜੋ ਛੱਡਿਆ ਜਾਣਾ
ਚਾਹੀਦਾ ਸੀ ਉਹ ਨਾ ਛੱਡਿਆ ਗਿਆ।
ਉਸਨੂੰ ਖਾਹਮਖਾਹ ਹੀ
ਵਿਰਸੇ ਦਾ ਨਾਂ ਦੇ ਦਿੱਤਾ ਗਿਆ।
ਇੱਥੇ ਹੀ ਲੋਕਾਂ ਨੇ
ਕੁੱਝ ਤਬਦੀਲੀ ਕਰ ਲਈ ਜਿਹੜਾ ਤੇਲ ਉਹ ਪਹਿਲੇ ਸਮਿਆਂ ਅੰਦਰ ਕੋਝੇ ਖੜਾਕ ਤੋਂ ਬਚਣ ਵਾਸਤੇ
ਚੂਲ਼ਾਂ ਵਿਚ ਪਾਉਂਦੇ ਹੁੰਦੇ ਸਨ ਉਹ ਫੇਰ ਆਏ ਮਹਿਮਾਨ ਸਮੇਂ ਘਰ ਦੇ ਦਰਵਾਜੇ ਦੇ ਦੋਵੇਂ
ਪਾਸੇ ਕੰਧਾਂ ’ਤੇ
ਡੋਹਲ ਕੇ ਆਏ ਮਹਿਮਾਨ ਦਾ ਸੁਆਗਤ ਕਰਨ ਲੱਗ ਪਏ।
ਭਲਾਂ ਇਸ ਵਿਚ ਕਿਹੜੀ
ਦਲੀਲ ਹੈ ਜੋ ਇਸ ਨੂੰ ਜਾਇਜ਼ ਠਹਿਰਾ ਸਕੇ?
ਉਂਜ ਵੀ ਮੁਹੱਬਤਾਂ ਭਰੇ
ਦਿਲਾਂ ਵਾਲੇ ਲੋਕਾਂ ਨੂੰ ਆਏ ਮਹਿਮਾਨਾਂ ਦੇ ਸੁਆਗਤ ਵਜੋਂ ਤੇਲ ਚੋਣ ਦੀ ਕੀ ਲੋੜ?
ਇਹ ਪਖੰਡ ਹੈ,
ਨਿਰਾ ਦਿਖਾਵਾ,
ਇਹ ਤਰਕ ਵਿਹੂਣੀ ਗੱਲ ਹੈ।
ਪਤਾ ਨਹੀਂ ਲੋਕ
ਮੱਖੀ ਤੇ ਮੱਖੀ ਮਾਰਨ ਦੇ ਕਿਉਂ ਆਦੀ ਹਨ?
ਕਦੋਂ ਹੋਣਗੇ ਸਾਡੇ ਲੋਕ ਸਮੇਂ
ਦੇ ਹਾਣੀ, ਕਿ ਉਹ
ਜਿ਼ੰਦਗੀ ਨੂੰ ਤਰਕ ਦੇ ਵਿਹੜੇ ਬੈਠ ਝੂਠੇ ਦਿਖਾਵੇ ਅਤੇ ਪਖੰਡ ਤੋਂ ਰਹਿਤ ਪੂਰੇ ਚਾਅ ਨਾਲ
ਜੀਅ ਤੇ ਮਾਣ ਸਕਣ।
****
(7 ਮਈ 2008)
ਚਾਤ੍ਰਿਕ ਯੂਨੀਕੋਡ
|