ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 06 May, 2008

ਲਿਖਾਰੀ ਕਹਿੰਦਾ ਹੈ:
* (ਚੰਗੀ) ਕਲਾ ਪ੍ਰਾਰਥਨਾ ਦਾ ਹੀ ਇਕ ਰੂਪ ਹੈ। ਇਹ, ਉਹ ਸਭ ਕਹਿਣ ਦਾ ਹੀ ਢੰਗ ਹੈ, ਜੋ ਸਭ ਕਿਹਾ ਨਹੀਂ ਜਾ ਸਕਦਾ।--ਫਰੈਡਰਿਚ ਬੁਸਚ

   ਮੁੱਖਪੰਨਾ

             ਲੇਖ/ਆਲਾ-ਦੁਆਲਾ/ਜਾਣਕਾਰੀ/ਵਿਚਾਰ

 

(22) ਚਾਪਲੂਸੀ ਕਿਉਂ ਕਰਦੀ ਹੈ ਹਰ ਖੇਤਰ ਵਿਚ ਹਮਲਾ
 ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

ਕਿਸੇ ਦੀ ਤੂਤੀ ਬਣਨਾ, ਉਸ ਦੇ ਹੱਕ ਵਿਚ ਉਲਾਰ ਹੋ ਕੇ ਖਲੋਣਾ, ਕਿਸੇ ਲਈ ਨਗਾਰਾ ਖੜਕਾਉਣਾ ਅਤੇ ਦਰਬਾਰੀ ਭਾਸ਼ਾ ਦੇ ਲਹਿਜ਼ੇ ਵਿਚ ਬੋਲਣਾ ਹੈ ਚਾਪਲੂਸੀ ਕਿਸੇ ਦੀ ਗੁਲਾਮੀ ਕਰਨ ਦੀ ਤਰਜ਼ ਤੇ ਤੁਰਨਾ, ਕਿਸੇ ਦੀ ਹਸਤੀ ਚ ਗੁਬਾਰੇ ਵਾਂਗ ਫੂਕ ਭਰਨੀ ਅਤੇ ਕਿਸੇ ਅੱਗੇ ਬਿਨਾ ਕਿਸੇ ਕਾਰਨੋਂ ਵਿਛੀ ਜਾਣਾ ਗੁਲਾਮੀ ਜਾਂ ਚਾਪਲੂਸੀ ਨਹੀਂ ਤਾਂ ਹੋਰ ਕੀ ਹੋ ਸਕਦੈ ਚਮਚਾਗਿਰੀ, ਚਾਪਲੂਸੀ ਦਾ ਦੂਜਾ ਨਾਂ ਹੈ ਜਿਸ ਨੂੰ ਬੰਦੇ ਦੇ ਸੁਭਾਅ ਤੇ ਵਿਵਹਾਰ ਚੋਂ ਸਹਿਜੇ ਹੀ ਦੇਖਿਆ ਜਾ ਸਕਦੈ

ਚਾਪਲੂਸੀ ਦੇ ਹੱਥਾਂ ਵਿਚ ਹਮੇਸ਼ਾ ਹਾਰ ਹੁੰਦੇ ਹਨ ਜਾਂ ਟਿੱਕੇ ਜਿਹੜੇ ਹਮੇਸ਼ਾ ਗਲ਼ਾਂ ਤੇ ਮੱਥਿਆਂ ਦੀ ਭਾਲ਼ ਕਰਦੇ ਰਹਿੰਦੇ ਹਨ ਤਾਂ ਕਿ ਪਸੰਦ ਦੇ ਗਲ਼ੇ ਵਿਚ ਹਾਰ ਪਾਏ ਜਾ ਸਕਣ ਤੇ ਪਸੰਦੀਦਾ ਮੱਥੇ ਤੇ ਟਿੱਕਾ ਲਾਇਆ ਜਾ ਸਕੇ ਹੋ ਨਹੀਂ ਸਕਦਾ ਕਿ ਦਰਬਾਰੀ ਸੱਭਿਆਚਾਰ ਕੇਵਲ ਵਫਾਦਾਰੀ ਤੱਕ ਹੀ ਟਿਕਿਆ ਰਹੇ ਹਰ ਵਫਾਦਾਰ ਆਪੋ ਆਪਣੀ ਵਫਾਦਾਰੀ ਦੇ ਮੱਥੇ ਤੇ ਚਾਪਲੂਸੀ ਦਾ ਤਾਜ ਪਹਿਨਾਉਣਾ ਨਹੀਂ ਭੁੱਲਦਾ

ਸਵਾਲ ਇਹ ਉੱਠਦਾ ਹੈ ਕਿ ਹਰ ਖੇਤਰ ਵਿਚ ਹੀ ਚਾਪਲੂਸੀ ਹਮਲਾਵਰ ਕਿਉਂ? ਹਮਲਾ ਵੀ ਪੂਰਾ ਤੇ ਕਾਮਯਾਬ ਬਹੁਤੀਆਂ ਕੁਰਸੀਆਂ ਤੇ ਸਜੇ ਬੈਠੇ ਚਾਪਲੂਸ ਖਾਸ ਕਰ ਵੱਡੀਆਂ ਕੁਰਸੀਆਂ ਤੇ ਚਾਪਲੂਸਾਂ ਦਾ ਭਰਵਾਂ ਮੇਲਾ ਜਿਸ ਵਿਚ ਕੁਰਸੀਆਂ ਵੀ ਗੁਆਚੀਆਂ ਹੋਈਆਂ ਅਤੇ ਕਾਰਗੁਜ਼ਾਰੀ ਦਾ ਸਾਰਾ ਸਿਲਸਿਲਾ ਵੀ

ਚਾਪਲੂਸੀ ਦਾ ਕੰਮ ਚਾਪਲੂਸ ਤੋਂ ਬਿਨਾ ਚੱਲ ਹੀ ਨਹੀਂ ਸਕਦਾ ਜਿੰਨਾ ਵੱਡਾ ਚਾਪਲੂਸ ਹੋਏਗਾ ਉੱਨੇ ਹੀ ਵੱਧ ਗੋਡੇ ਟੇਕ ਸਕੇਗਾ, ਸਿਰ ਝੁਕਾ ਸਕੇਗਾ ਦਾਸ ਹੋ ਕੇ ਵਿਚਰਨ ਲਈ ਤਿਆਰ ਹੋ ਸਕੇਗਾ, ਆਪਣਾ ਮਨ ਮਾਰ ਕੇ ਬੇਅਰਥ ਫੂਕ ਦੇਣ ਦੀ ਕਿਰਿਆ ਵਿਚ ਮੋਹਰੀ ਭੁਮਿਕਾ ਨਿਭਾਅ ਸਕੇਗਾ ਚਾਪਲੂਸੀ ਇਸ ਕਰਕੇ ਹਮਲਾ ਕਰਦੀ ਹੈ ਕਿਉਂਕਿ ਕੋਈ ਵੀ ਖੇਤਰ ਇਸ ਦੀ ਲੋੜ ਤੋਂ ਮੁਨਕਰ ਨਹੀਂ ਇਹ ਹਰ ਖੇਤਰ ਵਿਚ ਥਾਂ ਬਨਾਉਣਾ ਜਾਣਦੀ ਹੈ ਕਿਉਂਕਿ ਇਸ ਨੂੰ ਜੀ-ਆਇਆਂ ਦੀ ਕਮੀ ਨਹੀਂ ਅਤੇ ਚਾਪਲੂਸੀ ਦੇ ਨਾਲ ਨਾਲ ਚਾਪਲੂਸ ਵੀ ਵਧਦਾ-ਫੁਲਦਾ ਜਾ ਰਿਹੈ ਚਾਪਲੂਸੀ ਦੀ ਕਲਾ ਉਹ ਥਾਂ ਹਥਿਆ ਲੈਂਦੀ ਹੈ ਜਿਹੜੀ ਕਦੇ ਹੱਥ ਨਹੀਂ ਆਉਣੀ ਹੁੰਦੀ ਯੋਗਤਾ ਵੀ ਕਈ ਵਾਰ ਉੱਨੀ ਕਾਰਗਰ ਸਾਬਤ ਨਹੀਂ ਹੁੰਦੀ ਜਿੰਨੀ ਚਾਪਲੂਸੀ ਦੀ ਕਾਰੀਗਰੀ ਚਾਪਲੂਸੀ ਵਿਚ ਏਨਾ ਦਮ-ਖ਼ਮ ਹੁੰਦਾ ਹੈ ਕਿ ਕਿਸੇ ਤਰ੍ਹਾਂ ਦੀ ਕਾਬਲੀਅਤ ਤੋਂ ਬਿਨਾਂ ਵੀ ਸਿਖਰਾਂ ਨੂੰ ਛੋਹੇ ਬਿਨਾਂ ਨਹੀਂ ਰਹਿੰਦੀ ਜਿਸ ਤੋਂ ਕੰਮ ਕਢਵਾਉਣਾ ਹੋਵੇ ਚਾਪਲੂਸੀ ਉਸ ਨੂੰ ਅਜਿਹਾ ਘੇਰਦੀ ਹੈ ਕਿ ਉਹ ਚਾਹੁੰਦਿਆ ਹੋਇਆਂ ਵੀ ਉਸਦੇ ਜਾਲ਼ ਚੋਂ ਬਾਹਰ ਨਹੀਂ ਜਾ ਸਕਦਾ

ਹਰੇਕ ਵਿਚ ਹੀ ਚਾਪਲੂਸੀ ਦੇ ਥੋੜੇ-ਬਹੁਤੇ ਤੱਤ ਤਾਂ ਹੁੰਦੇ ਹੀ ਹਨ ਪਰ ਕਈਆਂ ਵਿਚ ਇਹ ਵਧਦੇ-ਫੁਲਦੇ ਉੱਥੇ ਤੱਕ ਪਹੁੰਚ ਜਾਂਦੇ ਹਨ ਜਿੱਥੋਂ ਫੇਰ ਹੇਠ ਨਹੀਂ ਆਉਂਦੇ ਅਜਿਹਾ ਮਾਨਵ ਸਾਰੇ ਦਾ ਸਾਰਾ ਚਾਪਲੂਸੀ ਦੇ ਰੰਗ ਵਿਚ ਹੀ ਰੰਗਿਆਂ ਜਾਂਦਾ ਤੇ ਬਿਨਾ ਸੰਗ-ਸੰਕੋਚ, ਸ਼ਰਮ-ਹਯਾ ਸਵਾਰਥ ਪੂਰਾ ਕਰਨ ਵਿਚ ਲੱਗਿਆ ਰਹਿੰਦਾ ਅਜਿਹੀ ਉੱਚੀ ਥਾਂ ਤੇ ਜਾ ਬੈਠਦਾ ਕਿ ਸਮਾਂ ਵੀ ਡੰਗਿਆ ਜਾਂਦਾ :
ਚਾਪਲੂਸੀ  ਦੇ  ਹਮਾਮ

ਸਭ ਦੇ  ਸਭ ਹੀ ਨੰਗੇ
ਬਿਨਾਂ ਖਬਰ ਕੀਤਿਆਂ ਇਹ ਤਾਂ
ਆਪਣੇ ਰੰਗ
ਚ ਰੰਗੇ
ਕਰਨੇ ਲਈ  ਸਵਾਰਥ ਪੂਰਾ
ਜ਼ਰਾ ਮਾਤਰ  ਨਾ  ਸੰਗੇ
ਮਾਰ ਪਲਾਕੀ ਕੁਰਸੀ ਮੱਲੇ
ਜਾਣ  ਸਮੇਂ  ਵੀ   ਡੰਗੇ

ਭਾਵੇਂ ਦਰਬਾਰੀ-ਸੱਭਿਆਚਾਰ ਸਮਾਜ ਲਈ ਨੁਕਸਾਨਦੇਹ ਹੈ ਪਰ ਕਮਾਲ ਇਸ ਗੱਲ ਦੀ ਹੈ ਕਿ ਇਹ ਕਿਸੇ ਸਮੇਂ ਵਿਚ ਵੀ ਗੈਰ-ਹਾਜ਼ਰ ਨਹੀ ਹੋਇਆ ਚਾਪਲੂਸੀ ਨੇ ਭਾਵੇਂ ਕਦਰਾਂ-ਕੀਮਤਾਂ ਤੇ ਮਿਆਰਾਂ ਨੂੰ ਸਦਾ ਹੀ ਮਲ਼ੀਆਮੇਟ ਕਰਨ ਦਾ ਯਤਨ ਕੀਤਾ ਹੈ ਪਰ ਫੇਰ ਵੀ ਚਾਪਲੂਸਾਂ ਨੇ ਕਦੇ ਆਪਣਾ ਕੰਮ ਬੰਦ ਨਹੀਂ ਕੀਤਾ ਏਹੀ ਕਾਰਨ ਹੈ ਕਿ ਚਾਪਲੂਸੀ ਕਦੇ ਖਤਮ ਨਹੀਂ ਹੋਈ ਤੇ ਨਾ ਹੀ ਕਦੇ ਹੋਵੇਗੀ ਸਗੋਂ ਸਦਾ ਆਪਣੀ ਤੋਰੇ ਤੁਰਦੀ ਹੋਈ ਆਪਣੀ ਥਾਂ ਬਣਾਈ ਰੱਖਣ ਲਈ ਸਰਗਰਮ ਹੋਈ ਰਹੇਗੀ
****

(7 ਮਈ 2008) ਚਾਤ੍ਰਿਕ ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.