ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ

ਖੂਬ ਭਰਵਾਂ ਰਿਹਾ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦਾ
ਪੁਸਤਕ ਰੀਲੀਜ਼ ਸਮਾਰੋਹ ਅਤੇ ਬਹੁ-ਭਾਸ਼ੀ ਕਵੀ-ਦਰਬਾਰ

ਰਿਪੋਰਟ - ਸਿਆਸਤ ਸਿੰਘ ਜੰਮੂ

ਹਰਭਜਨ ਢਿਲੋਂ ਦੀ ਕਿਤਾਬ ਰੀਲੀਜ਼ ਕਰਦੇ ਲੇਖਕ

ਪੇਪਰ ਪੜ੍ਹ ਰਹੇ ਗੁਰਬਖਸ਼ ਸਿੰਘ ਸਚਦੇਵ

 ਪੇਪਰ ਪੜ੍ਹ ਰਹੇ ਰਾਠੀ ਸੂਰਾਪੁਰੀ

(ਫਰੀਮਾਂਟ, ਕੈਲੀਫੋਰਨੀਆ) ਬੀਤੇ ਐਤਵਾਰ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਵੱਲੋਂ ਕਿਡਾਂਗੋ, ਰੈਕਸ ਸੈਂਟਰ ਫਰੀਮਾਂਟ ਵਿਖੇ ਕਰਵਾਇਆ ਗਿਆ ਪੁਸਤਕ ਰੀਲੀਜ਼ ਸਮਾਰੋਹ ਅਤੇ ਬਹੁ-ਭਾਸ਼ੀ ਕਵੀ-ਦਰਬਾਰ ਖੂਬ ਭਰਵਾਂ, ਬੇਹੱਦ ਰੌਚਕ ਅਤੇ ਵਾਹਵਾ ਸਾਰਥਕ ਰਿਹਾ। ਇਸ ਸਮਾਗਮ ਵਿਚ ਸਾਹਿਤ ਸਭਾ ਦੇ ਸਾਰੇ ਯੂਨਿਟਾਂ ਅਰਥਾਤ ਬੇ-ੲਰੀਆ, ਫਰਿਜ਼ਨੋ-ਸਟਾਕਟਨ, ਯੂਬਾ ਸਿਟੀ–ਸੈਕਰਾਮੈਂਟੋ ਅਤੇ ਫੇਅਰਫੀਲਡ ਤੋਂ ਸਾਹਿਤਕਾਰ ਅਤੇ ਸਾਹਿਤ-ਪ੍ਰੇਮੀ ਹੁੰਮ-ਹੁੰਮਾ ਕੇ ਪਹੁੰਚੇ। ਮੁੱਖ-ਮਹਿਮਾਨਾਂ ਵਜੋਂ ਪੱਤਰਕਾਰ ਸ੍ਰੀ ਅਸ਼ੋਕ ਭੋਰਾ, ਨਾਟਕਕਾਰ ਸ੍ਰੀ ਸੁਰਿੰਦਰ ਧਨੋਆ, ਕਵੀ ਡਾ. ਗੁਰਚਰਨ ਬੱਧਣ ਅਤੇ ਕਮਿਸ਼ਨਰ ਸ੍ਰੀ ਗੁਰਚਰਨ ਮਾਨ ਨੇ ਸ਼ਾਮਿਲ ਹੋ ਕੇ ਇਸ ਸਮਾਗਮ ਦੀ ਸਫਲਤਾ ਨੂੰ ਚਾਰ-ਚੰਦ ਲਾਏ।

ਪਹਿਲੇ ਸੈਸ਼ਨ ਵਿਚ ਸਭ ਤੋਂ ਪਹਿਲਾਂ ਡਾ. ਜਸਵਿੰਦਰ ਸਿੰਘ ਅਤੇ ਪ੍ਰੋ. ਹਰਭਜਨ ਸਿੰਘ ਦੁਆਰਾ ਸੰਪਾਦਿਤ ਕੀਤਾ ਗਿਆ, ਸਮੁੱਚੀ ਅਮਰੀਕੀ ਪੰਜਾਬੀ ਕਹਾਣੀ ਦਾ ਪੁਨਰ-ਮੁਲਆਂਕਣ ਕਰਦਾ ਪ੍ਰਤੀਮਾਨ ਮੈਗਜ਼ੀਨ ਦਾ ਵਿਸ਼ੇਸ਼ ਅੰਕ ਰੀਲੀਜ਼ ਕੀਤਾ ਜਿਸ ਵਿਚ ਪੰਜਾਬੀ ਦੇ ਪੰਦਰਾਂ ਪ੍ਰਸਿੱਧ ਵਿਦਵਾਨ ਆਲੋਚਕਾਂ ਦੇ ਮਹੱਤਵਪੂਰਨ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ ਅਤੇ ਪ੍ਰੋ. ਹਰਭਜਨ ਸਿੰਘ ਨਾਲ ਡਾ. ਮੋਹਨ ਤਿਆਗੀ ਵੱਲੋਂ ਕੀਤੀ ਇਕ ਲੰਮੀ ਮੁਲਾਕਾਤ ਵੀ ਪ੍ਰਕਾਸ਼ਿਤ ਹੋਈ ਹੈ। ਇਸ ਤੋਂ ਬਾਅਦ ਪ੍ਰੋ. ਹਰਭਜਨ ਸਿੰਘ ਦਾ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਸ਼ਬਦ, ਸੁਪਨਾ ਤੇ ਸੰਗਰਾਮ', ਪਿਛੌਰਾ ਸਿੰਘ ਢਿੱਲੋਂ ਦਾ ਕਾਵਿ-ਸੰਗ੍ਰਹਿ ‘ਦੀਵਾ ਬਲੇ ਸਮੁੰਦਰੋਂ ਪਾਰ’ ਅਤੇ ਸ਼ਾਇਰ ਹਰਭਜਨ ਢਿੱਲੋਂ ਦੇ ਦੋ ਕਾਵਿ-ਸੰਗ੍ਰਹਿ-ਸ੍ਰੀ ਆਜ਼ਾਦ ਜਲੰਧਰੀ, ਅਮਰਜੀਤ ਦਰਦੀ, ਸਿਆਸਤ ਸਿੰਘ ਜੰਮੂ, ਨੀਲਮ ਸੈਣੀ, ਪਰਮਜੀਤ ਭਾਨੂ, ਤਾਰਾ ਸਿੰਘ ਸਾਗਰ, ਹਰਬੰਸ ਜਗਿਆਸੂ, ਗੁਰਚਰਨ ਬੱਧਣ, ਰਾਠੀ ਸੂਰਾਪੁਰੀ, ਭੁਪਿੰਦਰ ਦਲੇਰ, ਆਦਿ ਵੱਲੋਂ ਮਿਲ ਕੇ ਰੀਲੀਜ਼ ਕੀਤੇ ਗਏ। ਤਦਉਪਰੰਤ ਸ਼ੁਰੂ ਹੋਏ ਪੇਪਰ ਸੈਸ਼ਨ ਵਿਚ ਸਭ ਤੋਂ ਪਹਿਲਾਂ ‘ਸ਼ਬਦ, ਸੁਪਨਾ ਤੇ ਸੰਗਰਾਮ’ ਬਾਰੇ ਡਾ. ਰਾਜਿੰਦਰ ਪਾਲ ਬਰਾੜ ਦਾ ਲਿਖਿਆ ਖੋਜ ਪੇਪਰ, ‘ਸ਼ਬਦਾਂ ਰਾਹੀਂ ਸੁਪਨਿਆਂ ਲਈ ਸੰਗਰਾਮ’ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਸਿਆਸਤ ਸਿੰਘ ਜੰਮੂ ਵੱਲੋਂ ਪੇਸ਼ ਕੀਤਾ ਗਿਆ। ਦੂਜਾ ਪੇਪਰ ਪ੍ਰੋ. ਗੁਰਬਖਸ਼ ਸਿੰਘ ਸਚਦੇਵ ਵੱਲੋਂ, ‘ਸ਼ਬਦ, ਸੁਪਨਾ ਤੇ ਸੰਗਰਾਮ – ਵਿਚਾਰਧਾਰਕ ਪ੍ਰਤੀਬੱਧਤਾ ਅਤੇ ਕਰਾਂਤੀਕਾਰੀ ਸਰੋਕਾਰ’ ਅਤੇ ਤੀਜਾ ਪੇਪਰ ਰਾਠੀ ਸੂਰਾਪੁਰੀ ਵੱਲੋਂ ‘ਸ਼ਬਦ, ਸੁਪਨਾ ਤੇ ਸੰਗਰਾਮ–ਸੁਪਨਿਆਂ ਦੇ ਸੱਚ ਲਈ ਸੰਗਰਾਮ’ ਪੜ੍ਹ ਕੇ ਸੁਣਾਇਆ ਗਿਆ। ਤਿੰਨਾਂ ਪੇਪਰਾਂ ਵਿਚ ਇਸ ਕਾਵਿ-ਸੰਗ੍ਰਹਿ ਦੀ ਅਨੁਭਵ ਸਾਮੱਗਰੀ, ਕਾਵਿਕਤਾ ਅਤੇ ਕਰਾਂਤੀਕਾਰੀ ਦ੍ਰਿਸ਼ਟੀ ਦੀ ਰੱਜਵੀਂ ਤਾਰੀਫ ਕੀਤੀ ਗਈ ਅਤੇ ਇਸਦਾ ਆਲੋਚਨਾਤਮਕ ਵਿਸ਼ਲੇਸ਼ਣ ਤੇ ਸੰਵੇਦਨਾਤਮਕ ਵਿਵੇਕ ਵੀ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ‘ਦੀਵਾ ਬਲੇ ਸਮੁੰਦਰੋਂ ਪਾਰ’ ਬੱਰੇ ਸ੍ਰੀ ਤ੍ਰਿਪਤ ਭੱਟੀ ਨੇ ਵਿਸਥਾਰ ਸਹਿਤ ਆਪਣੇ ਵਿਚਾਰ ਰੱਖੇ ਅਤੇ ਹਰਭਜਨ ਢਿੱਲੋਂ ਦੇ ਕਾਵਿ-ਸੰਗ੍ਰਹਿ, ‘ਦਰਦ ਕੇ ਆਂਸੂ’ ਅਤੇ ਹੋਰ ਪੁਸਤਕਾਂ ਬਾਰੇ ਮੇਜਰ ਭੁਪਿੰਦਰ ਸਿੰਘ ਦਲੇਰ ਨੇ ਬੇਹੱਦ ਰੌਚਕ ਪੇਪਰ ਪੜ੍ਹਿਆ। ਸ੍ਰੀ ਆਜ਼ਾਦ ਜਲੰਧਰੀ ਅਤੇ ਡਾ. ਗੁਰਚਰਨ ਬੱਧਣ ਨੇ ਵੀ ਹਰਭਜਨ ਢਿੱਲੋਂ ਦੇ ਕਾਵਿ-ਸੰਗ੍ਰਿਹਾਂ ਬਾਰੇ ਤਾਰੀਫ-ਨੁਮਾ ਨਜ਼ਮਾਂ ਸੁਣਾ ਕੇ ਚੰਗਾ ਯੋਗਦਾਨ ਪਾਇਆ।

ਤੀਜੇ ਸੈਸ਼ਨ ਦੀ ਸ਼ੁਰੂਆਤ ਨੀਲਮ ਸੈਣੀ ਦੇ ਪਿਤਾ ਜੀ, ਸ੍ਰੀ ਆਤਮਾ ਰਾਮ ਦੀ ਬੇਵਕਤ ਮੌਤ ਉਪਰ ਦੋ ਮਿੰਟ ਮੋਨ-ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ। ਜਿਸ ਤੋਂ ਬਾਅਦ ਬਹੁ-ਭਾਸ਼ੀ ਕਵੀ-ਦਰਬਾਰ ਦਾ ਦੌਰ ਸ਼ੁਰੂ ਹੋਇਆ, ਜਿਸਦਾ ਆਗਾਜ਼ ਪਿਛੌਰਾ ਸਿੰਘ ਢਿੱਲੋਂ ਵੱਲੋਂ ਤਰੱਣਮ ਵਿਚ ਗਾਏ ਗੀਤ ਨਾਲ ਹੋਇਆ। ਕੁੱਲ ਚਾਲੀ ਤੋਂ ਵੱਧ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਨ੍ਹਾਂ ਵਿਚ ਸ਼ਾਮਿਲ ਸਨ: ਫਾਰੂਕ ਤਰਾਜ਼ ਤੇ ਨੋਸ਼ੀ ਗਿਲਾਨੀ (ਉਰਦੂ); ਦਿਵਾਕਰ ਪਾਲੀਵਾਲ, ਊਸ਼ਾ ਰਾਣੀ ਅਤੇ ਜਗਦੀਸ਼ ਸ੍ਰੀਵਾਸਤਵ (ਹਿੰਦੀ) ਅਤੇ ਬਾਕੀ ਲਗਭਗ ਸਾਰੇ ਪੰਜਾਬੀ; ਜਿਨ੍ਹਾਂ ਵਿਚੋਂ ਪ੍ਰਮੁੱਖ ਸਨ: ਆਜ਼ਾਦ ਜਲੰਧਰੀ, ਗੁਰਚਰਨ ਬੱਧਣ, ਅਸ਼ੋਕ ਭੌਰਾ, ਭੁਪਿੰਦਰ ਦਲੇਰ, ਮਹਿੰਦਰ ਘੱਗ, ਹਰਬੰਸ ਜਗਿਆਸੂ, ਹਰਜਿੰਦਰ ਪੰਧੇਰ, ਹਰਭਜਨ ਢਿਲੋਂ, ਮੱਖਣ ਲੁਹਾਰ, ਡਾ. ਗੁਰਮੁੱਖ ਸਿੰਘ ਗਿੱਲ, ਡਾ. ਗੁਰਦੇਵ ਸਿੰਘ ਘਣਗਸ, ਜੋਤੀ ਸਿੰਘ, ਤਾਰਾ ਸਿੰਘ ਸਾਗਰ, ਰਾਠੀ ਸੂਰਾਪੁਰੀ, ਰਾਬਿੰਦਰ ਅਟਵਾਲ, ਤਤਿੰਦਰ ਕੌਰ, ਦੇਵ ਸਿੰਘ ਰਾਹੀ, ਪਰਮਿੰਦਰ ਸਿੰਘ ਪਰਵਾਨਾ, ਪ੍ਰਿੰਸੀਪਲ ਦਰਸ਼ਨ ਨੱਤ, ਬਖਸ਼ੀਸ਼ ਕੌਰ ਸੰਧੂ, ਗੁਰਮੀਤ ਹਯਾਤਪੁਰੀ, ਅਜੈਬ ਸਿੰਘ ਭੱਟੀ, ਨੀਲੂ ਗੁਪਤਾ, ਸ਼ਿਵ ਸਿੰਘ, ਨੀਲਮ ਸੈਣੀ, ਆਦਿ। ਸਰੋਤਿਆਂ ਵਿਚ ਪ੍ਰਮੁੱਖ ਸਨ: ਸ੍ਰੀਮਤੀ ਪਰਮਜੀਤ ਭਾਨੂ, ਗੁਲਵਿੰਦਰ ਦਰਦੀ, ਜਸਵਿੰਦਰ ਧਨੋਆ, ਰਾਜ ਕੁਮਾਰੀ, ਇੰਦਰਵੀਰ ਢਿਲੋਂ, ਅਮਰੀਕ ਚੰਦ, ਪ੍ਰਿਤਪਾਲ ਸੱਪਲ, ਗੁਰਬਚਨ ਸਿੰਘ, ਇੰਰਦਜੀਤ ਕਾਲਕਟ, ਸੁਖਵਿੰਦਰ ਕਾਲਕਟ, ਕਿਮਲਾ ਕੌਰ ਕਾਲਕਟ, ਮਾਹੀ ਕੌਰ ਕਾਲਕਟ, ਕਰਣਜੀਤ ਕਾਲਕਟ, ਸਿਮਰਨਜੀਤ ਸਿੰਘ, ਹਰੀ ਸਿੰਘ ਗਰੇਵਾਲ, ਹੇਮ ਉਸਵਾਲ, ਲਾਜ ਸੈਣੀ, ਅਬਿਤਾਭ ਸੈਣੀ, ਸਰਵਜੀਤ ਸਵੱਦੀ (ਪੱਤਰਕਾਰ), ਸੰਜੇ, ਸੁਦੇਸ਼ ਸਿੰਘ ਅਟਵਾਲ, ਕੁਸਮ, ਰਵੀ ਕਾਂਤ, ਦੇਵਿੰਦਰ ਸਿੰਘ, ਕੁਲਜੀਤ ਸਿੰਘ ਰਾਏ, ਨਾਨਕ ਸਿੰਘ, ਇਤਿਆਦੀ।

ਇਸ ਸਮਾਗਮ ਦੌਰਾਨ ਸ੍ਰੀ ਅਸ਼ੋਕ ਭੌਰਾ ਦਾ ਸਭਾ ਵੱਲੋਂ ਇਕ ਪਲੈਕ ਦੇ ਕੇ ਸਮਮਾਨ ਵੀ ਕੀਤਾ ਗਿਆ, ਜਿਸ ਤੋਂ ਪਹਿਲਾਂ ਉਸਦੀ ਜਾਣ-ਪਹਿਚਾਣ ਸੁਰਿੰਦਰ ਧਨੋਆ ਨੇ ਕਰਵਾਈ ਅਤੇ ਪੰਜਾਬੀ ਮਾਂ-ਬੋਲੀ ਲਈ ਪਾਏ ਯੋਗਦਾਨ ਕਰਕੇ ਰੱਜ ਕੇ ਤਾਰੀਫ ਵੀ ਕੀਤੀ। ਮੰਚ ਸੰਚਾਲਨ ਦੀ ਮੁਕੰਮਲ ਕਾਰਵਾਈ ਨੀਲਮ ਸੈਣੀ ਨੇ ਗਮਜ਼ਦਾ ਹੋਣ ਦੇ ਬਾਵਜੂਦ ਬਾਖੂਬੀ ਚਲਾਈ ਪਰ ਪ੍ਰਧਾਨਗੀ ਮੰਡਲ ਬਦਲਦੇ ਰਹੇ: ਪੇਪਰ ਸੈਸ਼ਨ ਦੀ ਪ੍ਰਧਾਨਗੀ ਭੁਪਿੰਦਰ ਦਲੇਰ, ਰਾਠੀ ਸੂਰਾਪੁਰੀ, ਗੁਰਚਰਨ ਮਾਨ ਅਤੇ ਸੁਰਿੰਦਰ ਧਨੋਆ ਨੇ ਕੀਤੀ। ਬਹੁ-ਭਾਸ਼ੀ ਦਰਬਾਰ ਦੀ ਪ੍ਰਧਾਨਗੀ ਅਸ਼ੋਕ ਭੌਰਾ, ਗੁਰਚਰਨ ਬੱਧਣ, ਪਿਛੋਰਾ ਸਿੰਘ ਢਿਲੋਂ ਨੇ ਕੀਤੀ। ਅੰਤ ਵਿਚ ਸਭਾ ਦੇ ਪ੍ਰਧਾਨ ਤਾਰਾ ਸਿੰਘ ਸਾਗਰ ਨੇ ਸਾਰੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ, ਸਰੋਤਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਕੁੱਲ ਮਿਲਾ ਕੇ ਇਹ ਸਮਾਗਮ ਯਾਦਗਾਰੀ ਰਿਹਾ।
 

*******

(13 ਮਈ 2008 ਚਾਤ੍ਰਿਕ ਯੂਨੀਕੋਡ)

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.