ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ

ਸ਼ਮਸ਼ੇਰ ਸਿੰਘ ਸੰਧੂ ਦਾ ਪੰਜਵਾਂ ਗ਼ਜ਼ਲ ਸੰਗ੍ਰਹਿ ਸੁਲਗਦੀ ਲੀਕ ਰੀਲੀਜ਼

ਰਿਪੋਰਟ - ਸਿਆਸਤ ਸਿੰਘ ਜੰਮੂ

ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ) 102– 3208- 8 ਸਟਰੀਟ ਨਾਰਥ ਈਸਟ ਕਾਊਂਸਲ ਆਫ ਸਿਖ ਔਰਗਨਾਈਜ਼ੇਸ਼ਨਜ਼ ਦੇ ਹਾਲ ਵਿਚ ਸਨਿੱਚਰਵਾਰ 3 ਮਈ 2008 ਨੂੰ ਹੋਈ ਰਾਈਟਰਜ਼ ਫੋਰਮ, ਕੈਲਗਰੀ ਦੀ ਭਰਵੀਂ ਮਾਸਿਕ ਇਕੱਤਰਤਾ ਵਿੱਚ ਸ਼ਮਸ਼ੇਰ ਸਿੰਘ ਸੰਧੂ ਦਾ ਪੰਜਵਾਂ ਗ਼ਜ਼ਲ ਸੰਗ੍ਰਹਿ ਸੁਲਗਦੀ ਲੀਕ ਰੀਲੀਜ਼ ਕੀਤਾ ਗਿਆਪ੍ਰਧਾਨਗੀ ਮੰਡਲ ਵਿੱਚ ਕਸ਼ਮੀਰਾ ਸਿੰਘ ਚਮਨ, ਪ੍ਰੋ. ਮੋਹਨ ਸਿੰਘ ਔਜਲਾ ਅਤੇ ਬੀਬੀ ਸੁਰਿੰਦਰ ਗੀਤ ਸ਼ਾਮਲ ਸਨਸਟੇਜ ਸਕੱਤਰ ਦੀ ਜ਼ੁੰਮੇਂਵਾਰੀ ਚਮਕੌਰ ਧਾਲੀਵਾਲ ਨੇ ਨਿਭਾਈ

ਮੁਖ ਮਹਿਮਾਨ ਕਸ਼ਮੀਰਾ ਸਿੰਘ ਚਮਨ ਨੇ ਵਿਸਤਾਰ ਸਹਿਤ ਉਲੇਖ ਕੀਤਾ ਕਿ ਸ਼ਮਸ਼ੇਰ ਸਿੰਘ ਸੰਧੂ ਨੇ ਆਪਣਾ 99 ਗ਼ਜ਼ਲਾਂ ਤੇ ਅਧਾਰਿਤ ਪਹਿਲਾ ਗ਼ਜ਼ਲ ਸੰਗ੍ਰਹਿ ਗਾ ਜ਼ਿੰਦਗੀ ਦੇ ਗੀਤ ਤੂੰ ਆਪਣੀ ਉਮਰ ਦੇ 66ਵੇਂ ਵਰ੍ਹੇ ਮਾਰਚ 2003 ਵਿੱਚ ਛਪਵਾ ਕੇ ਪਾਠਕਾਂ ਦੀ ਝੋਲੀ ਪਾਇਆ, 2005 ਵਿੱਚ ਆਪਣਾ ਦੂਜਾ ਕਾਵਿ ਸੰਗ੍ਰਹਿ ਜੋਤ ਸਾਹਸ ਦੀ ਜਗਾ ਛਪਵਾਇਆ, 2006 ਵਿੱਚ ਉਹਨਾਂ ਦਾ 112 ਗ਼ਜ਼ਲਾਂ ਤੇ ਅਧਾਰਿਤ ਗ਼ਜ਼ਲ ਸੰਗ੍ਰਹਿ ਬਣ ਸ਼ੁਆ ਤੂੰ ਛਪਿਆ, 2007 ਵਿੱਚ 88 ਗ਼ਜ਼ਲਾਂ ਤੇ ਅਧਾਰਿਤ ਰੌਸ਼ਨੀ ਦੀ ਭਾਲ ਤੇ ਹੁਣ 2008 ਵਿੱਚ 84 ਗ਼ਜ਼ਲਾਂ ਤੇ ਅਧਾਰਿਤ ਗ਼ਜ਼ਲ ਸੰਗ੍ਰਹਿ ਸੁਲਗਦੀ ਲੀਕ ਛਪਕੇ ਪਾਠਕਾ ਦੇ ਰੂਬਰੂ ਹੈ ਸੰਧੂ ਦੀਆਂ ਸਾਰੀਆਂ  ਪੁਸਤਕਾਂ ਕੈਲਗਰੀ, ਕੈਨੇਡਾ ਵਿੱਚ ਹੀ ਛਪੀਆਂ ਹਨ ਜਿਸ ਲਗਨ ਨਾਲ ਸੰਧੂ ਹੋਰਾਂ 65 ਸਾਲ ਦੀ ਉਮਰ ਵਿੱਚ ਗ਼ਜ਼ਲ ਰਚਨਾ ਦੇ ਖੇਤਰ ਵਿੱਚ ਪੈਰ ਧਰਿਆ ਤੇ ਪ੍ਰਾਪਤੀਆਂ ਕੀਤੀਆਂ ਹਨ, ਉਹਨਾਂ ਦੀ ਭਰਪੂਰ ਦਾਦ ਦੇਣੀ ਬਣਦੀ ਹੈਸੰਧੂ ਦੀਆਂ ਗ਼ਜ਼ਲਾਂ ਵਿੱਚ ਤਗ਼ਜ਼ਲ ਵੀ ਹੈ ਤੇ ਰਵਾਨੀ ਵੀਸੰਧੂ ਨੇ ਮੁਹਾਵਰੇ, ਬਿੰਬਾਂ, ਪਰਤੀਕਾਂ, ਨੈਤਿਕਤਾ, ਜੀਵਨ ਜਾਚ, ਘਰ ਦਾ ਪਿਆਰ, ਦੇਸ਼ ਵਿਛੋੜੇ ਦੀ ਕਸਕ, ਸਮਾਜਿਕ ਜ਼ੁੰਮੇਵਾਰੀਆਂ ਭਰਿਆ ਪਿਆਰ ਅਨੁਭਵ, ਸੁਹਜ ਸੁਆਦ, ਸਮਕਾਲੀ ਸਮਾਜਿਕ-ਰਾਜਨੀਤਿਕ ਚੋਭਾਂ, ਆਪਾ ਵਾਰਦੀ ਸਵੈ ਪੜਚੋਲ ਦੀਆਂ ਝਲਕੀਆਂ ਨੂੰ ਦਿਲਖਿਚਵੇਂ ਤੇ ਨਵੀਨ ਢੰਗ ਨਾਲ ਇਹਨਾਂ ਗ਼ਜ਼ਲਾਂ ਵਿੱਚ ਪੇਸ਼ ਕੀਤਾ ਹੈਇਹਨਾਂ ਗ਼ਜ਼ਲਾਂ ਰਾਹੀਂ ਆਪਣੀ ਜਿ਼ੰਦਗੀ ਦੇ ਭਰਪੂਰ ਤਜਰਬੇ ਤੇ ਅਨੁਭਵ ਬਹੁਤ ਹੀ ਸੁਹਣੇ ਤੇ ਕਾਵਿਮਈ ਢੰਗ ਨਾਲ ਪੇਸ਼ ਕੀਤੇ ਹਨਹੁਣ ਤਕ ਉਹ 423 ਖੂਬਸੂਰਤ ਗ਼ਜ਼ਲਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨਪੰਜਾਬੀ ਪਾਠਕਾਂ ਅਤੇ ਸਰੋਤਾ ਵਰਗ ਨੇ ਵੀ ਉਹਨਾਂ ਨੂੰ ਭਰਪੂਰ ਹੁੰਗਾਰਾ ਭਰਿਆ ਹੈ

ਇਸ ਮੌਕੇ ਤੇ ਸੁਲਗਦੀ ਲੀਕ ਵਿੱਚੋਂ ਕੁਝ ਗ਼ਜ਼ਲਾਂ ਤਰੰਨਮ ਵਿੱਚ ਪਾਠਕਾਂ ਦੇ ਰੂਬਰੂ ਕੀਤੀਆਂ ਗਈਆਂ।

ਇਸ ਉਪਰੰਤ ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਨੇ ਵੀ ਆਪਣੀਆਂ ਦੋ ਗ਼ਜ਼ਲਾਂ ਕਹੀਆਂ

ਸੁਰਿੰਦਰ ਗੀਤ (ਪ੍ਰਧਾਨ ਪੰਜਾਬੀ ਸਾਹਿਤ ਸਭਾ) ਨੇ ਸ਼ਮਸ਼ੇਰ ਸਿੰਘ ਸੰਧੂ ਨੂੰ ਸੁਲਗਦੀ ਲੀਕ ਪੁਸਤਕ ਦੀ ਵਧਾਈ ਦਿੱਤੀ ਅਤੇ ਆਪਣੀ ਇਕ ਕਵਿਤਾ ਮੁਲਾਕਾਤਪੇਸ਼ ਕੀਤੀ। ਬੀਬੀ ਕੁਲਵੰਤ ਕੌਰ ਨੇ ਆਪਣੀ ਇਕ ਕਵਿਤਾ ਸੁਣਾਈ। ਅਵਤਾਰ ਸਿੰਘ ਧਾਲੀਵਾਲ ਨੇ ਪੰਜਾਬੀ ਗ਼ਜ਼ਲ ਖੇਤਰ ਵਿੱਚ ਸੰਧੂ ਦੇ ਯੋਗ ਦਾਨ ਤੇ ਪ੍ਰਾਪਤੀ ਦਾ ਜਿ਼ਕਰ ਕੀਤਾ ਅਤੇ ਇਕ ਉਰਦੂ ਗ਼ਜ਼ਲ ਸੁਣਾਈ। ਸਰੂਪ ਸਿੰਘ ਮੰਡੇਰ ਨੇ ਸੰਧੂ ਨੂੰ ਵਧਾਈ ਦਿੱਤੀ ਅਤੇ ਆਪਣੀ ਕਵੀਸ਼ਰੀ ਸੁਣਾਈ। ਜੋਗਾ ਸਿੰਘ ਨੇ ਅਜੀਤ ਸਿੰਘ ਸੋਹਲ ਦੀ ਇਕ ਰਚਨਾ ਬਹੁਤ ਹੀ ਸੁੰਦਰ ਆਵਾਜ਼ ਵਿੱਚ ਸੁਣਾਈ।

ਪੈਰੀ ਮਾਹਲ ਨੇ ਮਸਤਾਨ ਸਿੰਘ ਧਾਲੀਵਾਲ ਦੀ ਇਕ ਰਚਨਾ ਪੇਸ਼ ਕੀਤੀ। ਭਜਨ ਸਿੰਘ ਗਿੱਲ ਨੇ ਸ਼ਮਸ਼ੇਰ ਸਿੰਘ ਸੰਧੂ ਦੀਆਂ ਗ਼ਜ਼ਲਾਂ ਵਿੱਚ ਪ੍ਰਗਟਾਏ ਵਿਚਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਾਹਿਤ ਸਿਰਫ ਸਾਹਿਤ ਲਈ ਹੀ ਨਹੀਂ ਸਗੋਂ ਲੋਕ ਹਿੱਤਾਂ ਦੀ ਰਾਖੀ ਦਾ ਵੀ ਲਖਾਇਕ ਹੋਣਾ ਚਾਹੀਦਾ ਹੈ

ਸਲਾਹੁਦੀਨ ਸਬਾ ਸ਼ੇਖ਼ ਹੋਰਾਂ ਨੇ ਆਪਣਾ ਖੂਬਸੂਰਤ ਉਰਦੂ ਕਲਾਮ ਪੇਸ਼ ਕੀਤਾ। ਚਿਤਰਕਾਰ ਸ. ਭਗਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਸਾਹਿਤ ਸਾਡੇ ਜੀਵਨ ਦਾ ਇਕ ਮਹੱਤਵ ਪੂਰਨ ਅੰਗ ਹੈ ਤੇ ਸਾਹਿਤਕਾਰ ਸਾਡੇ ਜੀਵਨ ਦੀ ਸੋਭਾਉਹਨਾਂ ਨੇ ਸ਼ਮਸ਼ੇਰ ਸਿੰਘ ਸੰਧੂ ਨੂੰ ਪੁਸਤਕ ਸੁਲਗਦੀ ਲੀਕ ਰੀਲੀਜ਼ ਹੋਣ ਦੀ ਵਧਾਈ ਦਿੱਤੀ ਦਮਨ ਸੰਧੂ ਨੇ ਆਪਣੇ ਪਿਤਾ ਸ਼ਮਸ਼ੇਰ ਸਿੰਘ ਸੰਧੂ ਦੀਆਂ ਸਾਹਿਤਕ ਪ੍ਰਾਪਤੀਆਂ ਤੇ ਮਾਨ ਪ੍ਰਗਟ ਕੀਤਾਚਮਕੌਰ ਧਾਲੀਵਾਲ ਨੇ ਸ਼ਰਾਬੀ ਬਾਰੇ ਆਪਣੀ ਇਕ ਕਵਿਤਾ ਸੁਣਾਈ।

ਉਕਤ ਤੋਂ ਇਲਾਵਾ ਹਰਬਖਸ਼ ਸਿੰਘ ਸਰੋਆ, ਭਜਨ ਸਿੰਘ, ਪਰਦੁਮਨ ਸਿੰਘ ਚੋਹਾਨ, ਹੋਸਿ਼ਆਰ ਸਿੰਘ ਬੋਪਾਰਾਏ, ਦਮਨ ਸੰਧੂ, ਅਵਿਨਾਸ਼ ਕੌਰ, ਮੁਹਿੰਦਰ ਸੰਧੂ, ਨਵਰੀਤ ਸੰਧੂ, ਚੇਤਨਬੀਰ ਸੰਧੂ, ਹਰਲੀਨ ਸੰਧੂ, ਸਰੀਨਾ ਸੰਧੂ, ਰਾਜਿੰਦਰ ਧਾਲੀਵਾਲ, ਹਰਮੁਹਿੰਦਰ ਸਿੰਘ ਪਲਾਹਾ, ਬਲਵੰਤ ਧਾਲੀਵਾਲ, ਗੁਰਪ੍ਰੀਤ ਭੱਟੀ, ਰਾਜਨਪਾਲ ਭੱਟੀ, ਅਬਨਿੰਦਰ  ਧਾਲੀਵਾਲ, ਹਰਸ਼ਜੀਤ ਧਾਲੀਵਾਲ, ਜਰਨੈਲ ਸਿੰਘ, ਰਾਜਵਿੰਦਰ ਸੰਧੂ ਹਰਪ੍ਰੀਤ ਸੰਧੂ, ਸੁਖਦੇਵ ਸਿੰਘ ਸਿਧੂ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨਚਾਹ ਪਾਣੀ ਦਾ ਪ੍ਰਬੰਧ ਸੰਧੂ ਪਰਵਾਰ ਵੱਲੋਂ ਕੀਤਾ ਗਿਆ ਸੀ

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 7 ਜੂਨ  2008 ਨੂੰ 2-00 ਤੋਂ 5-00 ਵਜੇ ਕੋਸੋ ਦੇ ਹਾਲ ਵਿਚ ਹੋਵੇਗੀਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ (403) 383-2991, ਜੱਸ ਚਾਹਲ (ਸਕੱਤਰ) ਨਾਲ 293-8912 ਅਤੇ ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 , ਗੁਰਮੀਤ ਕੌਰ ਸਰਪਾਲ (ਕਾਰਜਕਾਰਨੀ-ਮੈਂਬਰ) ਨਾਲ 280-6090 ਤੇ, ਜਾਂ ਸਲਾਹੁਦੀਨ ਸਬਾ ਸੇ਼ਖ (ਵਾਇਸ ਪ੍ਰੈਜ਼ੀਡੈਂਟ) ਨਾਲ 547-0335 ਤੇ ਸੰਪਰਕ ਕਰੋ

*******

(13 ਮਈ 2008 ਚਾਤ੍ਰਿਕ ਯੂਨੀਕੋਡ)

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.