ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 June, 2008

ਲੇਖ/ਵਿਚਾਰ/ਜਾਣਕਾਰੀ

ਜੰਗ ਤੇ ਸ਼ਾਂਤੀ


ਗੁਰਪ੍ਰਤਾਪ ਸਿੰਘ  (ਪਿੰਡ: ਕਾਲਾ ਅਫਗਾਨਾ, ਗੁਰਦਾਸਪੁਰ)

 

ਜੰਗ ਤੇ ਸ਼ਾਂਤੀ, ਦੁੱਖ ਸੁੱਖ ਦੀ ਤਰ੍ਹਾਂ ਨਾਲ-ਨਾਲ ਹੀ ਚੱਲਦੀਆਂ ਹਨ। ਜਿਸ ਤਰ੍ਹਾਂ ਰਬੜ ਦੀ ਗੇਂਦ ਜ਼ਮੀਨ ਤੇ ਮਾਰਨ ਨਾਲ ਵਾਪਸ ਉੱਪਰ ਆਉਂਦੀ ਹੈ। ਉਸੇ ਤਰ੍ਹਾਂ ਦੁੱਖ ਤੋਂ ਸੁੱਖ ਤੇ ਸ਼ਾਂਤੀ ਤੋਂ ਬਾਅਦ ਜੰਗ ਨੇ ਆਉਣਾ ਹੀ ਹੁੰਦਾ ਹੈ। ਕਹਿੰਦੇ ਹਨ ਕਿ ਬਹੁਤੀ ਸ਼ਾਂਤੀ ਵੀ ਅਸਲ ਵਿੱਚ ਜੰਗ ਦੀ ਹੀ ਤਿਆਰੀ ਹੁੰਦੀ ਹੈ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਜ਼ਿਆਦਾ ਜੰਗ ਸ਼ਾਂਤੀ ਲਈ ਕੋਸ਼ਿਸ਼ਾਂ। ਨੁਕਸਾਨ ਕਿਸ ਦਾ ਹੁੰਦਾ ਹੈ, ਇਸਦਾ ਮਹੱਤਵ ਇਸ ਕਰਕੇ ਵੱਧ ਜਾਂਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੇ ਇਸ ਦਾ ਹਰਜਾਨਾਂ ਤਾਰਨਾ ਹੁੰਦਾ ਹੈ। ਲੜਾਈ ਭੁੱਖ ਦੀ ਜਾਂ ਕੁਦਰਤੀ ਵਸੀਲਿਆਂ ਤੇ ਕਬਜਾ ਕਰਨ ਦੀ ਹੁੰਦੀ ਹੈ ਪਰ ਧਰਮ ਦੀ ਸੋਚ ਨੂੰ ਇਸ ਨਾਲ ਜੋੜਨਾ ਸੰਸਾਰ ਦੇ ਮੁੱਢ ਕਦੀਮ ਤੋਂ ਹੀ ਮਹੱਤਵਪੂਰਨ ਕਾਰਨ ਰਹੇ ਹਨ। ਕੀ ਇਹ ਅਸੀਂ ਵਿਚਾਰ ਸਕਦੇ ਹਾਂ ਕਿ ਜੰਗ ਦੇ ਮੁੱਖ ਸਰੋਤ ਕਿਸੇ ਇਕ ਫਿਰਕੇ ਦੀ ਸੋਚ ਹੈ ਜਾਂ ਦੁਨੀਆਂ ਦੇ ਬਦਲਦੇ ਸਮੀਕਰਨ ਹਨ ।

ਦੁਨੀਆਂ ਦਾ ਇਤਿਹਾਸ ਜੰਗਾਂ ਨਾਲ ਭਰਿਆ ਪਿਆ ਹੈ। ਕੀ ਕਦੀ ਕਿਸੇ ਨੇ ਇਹ ਸੋਚਿਆ ਹੈ ਕਿ ਇਹਨਾਂ ਵਿੱਚੋਂ ਕਿੰਨ੍ਹੀਆਂ ਕੁ ਜੰਗਾਂ ਦੀ ਅਸਲ ਵਿੱਚ ਜ਼ਰੂਰਤ ਸੀ ਜਾਂ ਜਿਹੜੀਆਂ ਜੰਗਾਂ ਜਿਨ੍ਹਾਂ ਜ਼ਰੂਰਤਾਂ ਲਈ ਲੜੀਆਂ ਗਈਆਂ, ਉਹ ਪੂਰੀਆਂ ਹੋਈਆਂ? ਮੁਸ਼ਕਿਲ ਗੱਲ ਇਹ ਹੈ ਕਿ ਜੰਗ ਤੋਂ ਬਿਨਾਂ ਕੋਈ ਹੋਰ ਹੱਲ ਇਨਸਾਨ ਕੋਲ ਅਜੇ ਮੌਜੂਦ ਨਹੀਂ ਹੈ ਜਾਂ ਉਹ ਇਸਦੀ ਜ਼ਰੂਰਤ ਨਹੀਂ ਸਮਝਦਾ। ਸਾਡੇ ਘਰਾਂ ਵਿੱਚ ਹੀ ਕਈ ਲੜਾਈਆਂ ਜਾਣ ਬੁੱਝ ਕੇ ਲੜੀਆਂ ਜਾਂਦੀਆਂ ਹਨ। ਜਿਸ ਦਾ ਅਸਲ ਕਾਰਨ ਵੱਖ-ਵੱਖ ਸੋਚਾਂ ਵਿਚਲਾ ਵੱਖਰੇਵਾਂ ਹੀ ਹੁੰਦਾ ਹੈ। ਜ਼ਿੰਦਗੀ ਭਾਵੇਂ ਆਪਣੇ ਆਪ ਵਿੱਚ ਇਕ ਜੰਗ ਹੈ, ਪਰ ਅਸੀਂ ਇਸਨੂੰ ਆਪਸੀ ਰੰਜਿਸ਼ਾਂ ਵਿੱਚ ਬਦਲ ਦਿੱਤਾ ਹੈ। ਸੱਚ ਝੂਠ ਦੇ ਪੱਲੜੇ ਆਪਣਾ ਕਰਤੱਵ ਭੁੱਲਦੇ ਜਾਂਦੇ ਹਨ। ਰੁੱਕੀ ਸੋਚ ਸਾਡਾ ਵਿਵਹਾਰ ਬਦਲੀ ਜਾਦੀ ਹੈ, ਸੁਧਾਰ ਉਣਤਾਈਆਂ ਵੱਲ ਧਕੇਲ ਰਹੇ ਹਨ। ਕਿਉਂ ਹਰੇਕ ਜੰਗ ਆਖਰ ਸ਼ਾਂਤੀ ਤੇ ਮੁੱਕਦੀ ਹੈ? ਇਸ ਬਾਰੇ ਸਪੱਸ਼ਟ ਤੱਥਾਂ ਦੀ ਘਾਟ ਨਹੀਂ ਹੈ। ਸ਼ਾਂਤੀ ਦੀ ਪੈਦਾਇਸ਼ ਜੰਗ ਤੋਂ ਬਾਅਦ ਹੋਈ ਹੈ। ਇਸ ਲਈ ਇਹ ਹਮੇਸ਼ਾਂ ਬਾਅਦ ਵਿੱਚ ਹੀ ਆਉਂਦੀ ਹੈ। ਅਸੀਂ ਉਸ ਵਕਤ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੇ ਹਾਂ, ਜਦੋਂ ਸਾਨੂੰ ਇਹ ਸਿੱਖਣ ਲਈ ਕਿਹਾ ਜਾਂਦਾ ਹੈ ਕਿ ਸ਼ਾਂਤੀ ਦੀ ਜਰੂਰਤ ਜੰਗ ਤੋਂ ਪਹਿਲਾਂ ਹੁੰਦੀ ਹੈ। ਜੰਗ ਦੇ ਸੋਮਿਆਂ ਤੇ ਸ਼ਾਂਤੀ ਦੀ ਪ੍ਰਕ੍ਰਿਆ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜੰਗ ਪਦਾਇਸ਼ੀ ਹੈ, ਸ਼ਾਂਤੀ ਕੁਦਰਤੀ । ਜੰਗ ਮਾਰ ਮਾਰਦੀ ਹੈ, ਸ਼ਾਂਤੀ ਮਲਹਮ ਦਾ ਕੰਮ ਕਰਦੀ ਹੈ। ਜੰਗ ਕਾਹਲੀ ਤੇ ਤੇਜ ਹੈ, ਸ਼ਾਂਤੀ ਮੱਠੀ ਤੇ ਸੁਸਤ। ਜੰਗ ਤੂਫਾਨ ਹੈ ਤਾਂ ਸ਼ਾਂਤੀ ਨਿੱਘ, ਜੰਗ ਰਫਤਾਰ ਹੈ ਤਾਂ ਸ਼ਾਂਤੀ ਸਮਾਧੀ।

ਜੰਗ ਲੜਨ ਤੇ ਮਰਨ ਦੀਆਂ ਕਠਿਨ ਪ੍ਰਸਥਿਤੀਆਂ ਦਾ ਨਾਮ ਹੈ, ਸ਼ਾਂਤੀ ਹੌਂਸਲਾ ਡੂੰਘੀ ਸੋਚ, ਸਚਾਈ ਦਾ ਪਹਿਰਾ ਤੇ ਵਕਤ ਦੇ ਮੁੱਲ ਦਾ ਨਾਮ ਹੈ। ਇਹ ਵੀ ਤੱਥ ਹੈ ਕਿ ਕੰਮ ਦੇ ਮੋਰਚੇ ਨੂੰ ਜੰਗ ਦੀ ਤਰ੍ਹਾਂ ਅਪਨਾਇਆ ਜਾਵੇ ਤਾਂ ਜਿੱਤ ਨਸ਼ੀਬ ਹੁੰਦੀ ਹੈ। ਪਰ ਜੋਸ਼ ਨੂੰ ਲੜਾਈ ਵਿੱਚ ਬਦਲ ਦੇਣਾ.......? ਕਈ ਹਾਰਾਂ ਵੀ ਜਿੱਤਾਂ ਨਾਲੋਂ ਵੱਧ ਫਾਇਦਾ ਪਹੁੰਚਾ ਜਾਂਦੀਆਂ ਹਨ। ਗੱਲ ਵਕਤ ਦੇ ਇੰਤਜਾਰ ਦੀ ਹੈ ਤੇ ਕਈ ਜਿੱਤਾਂ ਨੁਕਸਾਨ ਤੋਂ ਸਿਵਾਏ ਪੱਲੇ ਕੁਝ ਨਹੀਂ ਪਾਉਂਦੀਆਂ। ਮਿਹਨਤ ਤੋਂ ਬਾਅਦ ਮਿਲੀ ਖੁਸ਼ੀ ਹੀ ਸਰੀਰ ਵਿੱਚ ਅਸਲ ਲਹਿਰ ਪੈਦਾ ਕਰਦੀ ਹੈ। ਵੱਡੀਆਂ ਹਾਰਾਂ ਕਿਸੇ ਵੱਡੀ ਜਿੱਤ ਦੀ ਨਿਸ਼ਾਨਦੇਹੀ ਕਰਦੀਆਂ ਹਨ। ਹਾਰਾਂ ਫਰਕ ਨੂੰ ਦਰਸਾਉਣ ਤੇ ਜਿੱਤ ਤਰੱਕੀ ਦੀ ਰਫਤਾਰ ਨੂੰ ਵਧਾਉਣ ਆਉਂਦੀਆਂ ਹਨ। ਮੁੱਲਾਂਕਣ ਕਾਰਨ ਨਹੀਂ ਬਲਕਿ ਉਦਾਹਰਨ ਹੈ ਜੋ ਅਗਲੇ ਸਵਾਲ ਨੂੰ ਸ਼ਰਲ ਬਣਾਉਂਦੀ ਹੈ। ਜ਼ਰੂਰੀ ਨਹੀਂ ਕਿ ਸ਼ਾਂਤੀ ਹਮੇਸ਼ਾ ਬਰਕਰਾਰ ਰਹੇ ਪਰ ਜੰਗ ਵੀ ਆਪਣਾ ਕਿਰਦਾਰ ਵਧਾਉਂਦੀ ਘਟਾਉਂਦੀ ਰਹਿੰਦੀ ਹੈ। ਜੰਗ ਹਮੇਸ਼ਾ ਬਦਲਾਵ ਲਈ ਹੁੰਦੀ ਹੈ। ਜਦੋਂ ਤੱਕ ਕੋਈ ਕੌਮ ਇਸ ਵਿੱਚ ਪੂਰੀ ਤਰ੍ਹਾਂ ਸਮਰਪੱਤ ਨਾ ਹੋ ਜਾਵੇ। ਇਸ ਦੇ ਨਤੀਜੇ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ। ਛੋਟੀ ਤੇ ਗੁਰੀਲਾ ਲੜਾਈ ਸਿਰਫ ਕਿਆਸ-ਅਰਾਈ ਹੀ ਹੈ, ਜੋ ਮਰਜੀ ਅੰਦਾਜ਼ਾ ਲਗਾ ਲਵੋ ਨਤੀਜਾ ਸਿਰਫ, ਵਕਤ ਹੀ ਦੱਸਦਾ ਹੈ।

ਸ਼ਾਂਤੀ ਹਮੇਸ਼ਾ ਲੜਾਈ ਦੇ ਹੋਣ ਵਾਲੇ ਨੁਕਸਾਨਾਂ ਤੋਂ ਬਾਅਦ ਵਾਲੀ ਪ੍ਰਕ੍ਰਿਆ ਹੈ ਤਾਂ ਹੀ ਇਸ ਦੀ ਇੱਜ਼ਤ ਵੱਧ ਕੀਤੀ ਜਾਂਦੀ ਹੈ। ਜੰਗ ਦੇ ਕਾਰਨ ਤੇ ਸ਼ਾਂਤੀ ਦੇ ਅਵਸਰ ਹਮੇਸ਼ਾ ਇਕ ਦੂਸਰੇ ਨਾਲ ਮੇਲ ਖਾਂਦੇ ਹਨ। ਜੰਗ ਦੇ ਕਾਰਨਾਂ ਤੋਂ ਪਹਿਲਾਂ ਵੀ ਹਮੇਸ਼ਾ ਸ਼ਾਂਤੀ ਦੇ ਅਵਸਰ ਮੌਜੂਦ ਹੁੰਦੇ ਹਨ। ਜੰਗ ਤੋਂ ਬਾਅਦ ਵਿੱਚ ਹੋਏ ਸਮਝੋਤੇ, ਜੰਗ ਤੋਂ ਪਹਿਲਾ ਹੋਏ ਸਮਝੋਤਿਆਂ ਨਾਲੋਂ ਹਮੇਸ਼ਾ ਜ਼ਿਆਦਾ ਮੁਲਵਾਨ ਜਾਪਦੇ ਹਨ। ਜੰਗ ਜਾਂ ਖਾਨਾਜੰਗੀ ਸਮੱਸਿਆ ਦਾ ਹੱਲ ਨਹੀਂ ਬਲਕਿ ਹੋਰ ਮੁਸ਼ਕਲਾਂ ਪੈਦਾ ਕਰਨ ਵਾਲਾ ਰੁਝਾਂਨ ਹੈ। ਜਦ ਕਿ ਇਹਨਾਂ ਤੋਂ ਬਾਅਦ ਆਉਣ ਵਾਲੀ ਸ਼ਾਂਤੀ ਹਮੇਸ਼ਾ ਸੁੱਖਦਾਈ ਹੁੰਦੀ ਹੈ। ਜੇ ਅਸੀਂ ਸ਼ਾਂਤੀ ਨੂੰ ਜੰਗ ਤੋਂ ਪਹਿਲਾਂ ਥਾਪ ਕੇ ਵੇਖੀਏ ਤਾਂ ਇਹ ਇਕ ਨਵੀਂ ਸਮੱਸਿਆ ਹੀ ਪ੍ਰਤੀਤ ਹੁੰਦੀ ਹੈ। ਕਿਉਂਕਿ ਇਨਸਾਨ ਅਜੇ ਇਸ ਲਈ ਤਿਆਰ ਨਹੀਂ ਹੋਇਆ। ਕੋਈ ਹੱਲ ਸ਼ਾਂਤੀ ਰਾਹੀਂ ਲੱਭਣਾ ਸੰਭਵ ਤਾਂ ਹੈ ਪਰ ਨਾਲ-ਨਾਲ ਅਤਿ ਮੁਸ਼ਕਲ ਵੀ ਹੈ ਜਾਂ ਮਨੁੱਖ ਅਜੇ ਇਸ ਲਈ ਤਿਆਰ ਵੀ ਹੈ..........?


ਗੁਰਪ੍ਰਤਾਪ ਸਿੰਘ ਕਾਹਲੋਂ
ਪਿੰਡ ਕਾਲਾ ਅਫਗਾਨਾ
ਤਹਿ: ਬਟਾਲਾ
ਜਿਲ੍ਹਾ ਗੁਰਦਾਸਪੁਰ
98 886 12523

(22 ਮਈ 2008) -ਯੂਨੀਕੋਡ-

 ਗੁਰਪ੍ਰਤਾਪ ਸਿੰਘ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

ilKfrI
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.