|
|
|
ਅਜੋਕਾ
ਵਾਧਾ::
01 ਜਨਵਰੀ, 2009 |
|

|
ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ/ਸਨਮਾਨ
|

|
|
ਇਟਲੀ ਵਿਚ ਸ਼ਿਵਚਰਨ ਜੱਗੀ ਕੁੱਸਾ ਦਾ ਸਨਮਾਨ
ਪਹਿਲੀ ਜੂਨ ਨੂੰ
ਰਿਪੋਰਟ - ਆਈ.ਕੇ ਐਫ਼ |
ਸੰਸਾਰ
ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਆਈ. ਕੇ. ਐਫ਼. ਇਟਲੀ ਵੱਲੋਂ
ਸਨਮਾਨਿਤ ਕੀਤਾ ਜਾ ਰਿਹਾ ਹੈ।
ਇੱਥੇ ਜ਼ਿਕਰਯੋਗ ਹੈ ਕਿ
ਜਿਲ੍ਹਾ ਮੋਗਾ ਦੇ ਪਿੰਡ ਕੁੱਸਾ 'ਚ
1965 ਨੂੰ ਜਨਮੇ,
ਪਹਿਲਾਂ ਆਸਟਰੀਆ ਤੇ ਹੁਣ
ਇੰਗਲੈਂਡ ਵੱਸਦੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਨਿਰੰਤਰ ਚੱਲਦੀ ਕਲਮ ਹੁਣ ਤੱਕ
ਬਾਰ੍ਹੀਂ ਕੋਹੀਂ ਬਲਦਾ ਦੀਵਾ,
ਗੋਰਖ਼ ਦਾ ਟਿੱਲਾ,
ਜੱਟ ਵੱਢਿਆ ਬੋਹੜ ਦੀ ਛਾਵੇਂ,
ਪੁਰਜਾ ਪੁਰਜਾ ਕਟਿ ਮਰੈ,
ਤਵੀ ਤੋਂ ਤਲਵਾਰ ਤੱਕ,
ਤਰਕਸ਼ ਟੰਗਿਆ ਜੰਡ,
ਉਜੜ ਗਏ ਗਰਾਂ,
ਏਤੀ ਮਾਰ ਪਈ ਕੁਰਲਾਣੇਂ,
ਬਾਝ ਭਰਾਵੋਂ ਮਾਰਿਆ,
ਕੋਈ ਲੱਭੋ ਸੰਤ ਸਿਪਾਹੀ ਨੂੰ,
ਹਾਜੀ ਲੋਕ ਮੱਕੇ ਵੱਲ ਜਾਂਦੇ
ਅਤੇ ਸੱਜਰੀ ਪੈੜ ਦਾ ਰੇਤਾ ਨਾਵਲਾਂ ਤੋਂ ਇਲਾਵਾ ਊਠਾਂ ਵਾਲੇ ਬਲੋਚ,
ਤੂੰ ਸੁੱਤਾ ਰੱਬ ਜਾਗਦਾ,
ਬੁੱਢੇ ਦਰਿਆ ਦੀ ਜੂਹ,
ਰਾਜੇ ਸ਼ੀਂਹ ਮੁਕੱਦਮ ਕੁੱਤੇ,
ਜਿਹੇ ਕਹਾਣੀ ਸੰਗ੍ਰਹਿ,
ਕਾਵਿ ਸੰਗ੍ਰਹਿ ਤੋਂ ਬਿਨਾਂ
ਹੱਡਬੀਤੀਆਂ ਆਦਿ ਪੰਜਾਬੀ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ।
ਮਿਲਾਨ ਵਿਚ 1
ਜੂਨ, ਦਿਨ ਐਤਵਾਰ ਨੂੰ
ਯੂਰਪੀਅਨ ਕਬੱਡੀ ਕੱਪ 2008
ਦੇ ਵਿਸ਼ਾਲ ਇਕੱਠ ਵਿਚ ਉਹਨਾਂ ਨੂੰ ਉਹਨਾਂ ਦੀਆਂ ਸਾਹਿਤ ਸਬੰਧੀ ਮਹਾਨ ਸੇਵਾਵਾਂ
ਬਦਲੇ ਸਨਮਾਨਿਤ ਕੀਤਾ ਜਾਵੇਗਾ।
*******
(27
ਮਈ 2008 ਸੂਰਜ ਯੂਨੀਕੋਡ)
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ
'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|