ਕਿਰਪਾਲ ਸਿੰਘ ਪੂਨੀ ਦੀ ਕਾਵਿ-ਯਾਤਰਾ -( 'ਤੇਰਾ
ਪਲ' ਦੇ ਸੰਦਰਭ
ਵਿਚ ) --ਡਾਕਟਰ
ਦੇਵਿੰਦਰ ਕੌਰ
ਆਪਣੀਆਂ
ਪਹਿਲੀਆਂ ਤਿੰਨ ਕਾਵਿ-ਪੁਸਤਕਾਂ, 'ਖ਼ਾਬਾਂ
ਦੀ ਸਰਗਮ', 'ਮੁਹੱਬਤ
ਦਾ ਗੀਤ', 'ਅਤੇ
'ਤੇਰੇ
ਪਰਤ ਆਉਣ ਤੱਕ'
ਵਿਚ ਕਿਰਪਾਲ ਪੂਨੀ ਪੂਰਬ
ਅਤੇ ਪੱਛਮ ਨਾਲ ਸੰਬੰਧਿਤ ਮਸਲੇ,
ਅੰਤਰ ਅਤੇ ਬਾਹਰੀ ਮਨ ਨਾਲ
ਸੰਬੰਧਿਤ ਮਸਲੇ,
ਸੋਹਣਾ ਸਮਾਜ ਸਿਰਜਣ ਦੇ
ਮਸਲੇ,
ਮਾਨਵੀ ਕਦਰਾਂ ਕੀਮਤਾਂ
ਨਾਲ ਸੰਬੰਧਿਤ ਮਸਲੇ ਆਦਿ ਪੇਸ਼ ਕਰ ਚੁੱਕਾ ਹੈ।
'ਖ਼ਾਬਾਂ
ਦੀ ਸਰਗਮ'
ਵਿਚ ਕਿਰਪਾਲ ਪੂਨੀ ਨੇ
ਮਨੁੱਖਤਾ ਦੇ ਮੂਲ ਤੱਤ ਮਾਸੂਮੀਅਤ ਦੇ ਬਚਾਓ ਦਾ ਤਰਲਾ ਲਿਆ ਹੈ।
ਮਾਸੂਮੀਅਤ ਦੇ
ਕਤਲ ਕਰਨ ਵਾਲਿਆਂ ਬਾਰੇ ਸੋਚ ਕੇ ਪੂਨੀ ਦੀ ਰੂਹ ਕੁਰਲਾਉਂਦੀ ਹੈ।
ਏਸ ਭਾਵੁਕ ਅਵਸਥਾ
ਵਿਚੋਂ ਹੇਠ ਲਿਖਿਤ ਸਤਰਾਂ ਪੈਦਾ ਹੁੰਦੀਆਂ ਹਨ:-
‘‘ਵੇ
ਕਿਹੜੇ ਬਾਲਕ ਦਾ
ਇਹ ਭੋਲਾ ਚਿਹਰਾ
ਮਿੱਧਿਆ ਕਿਸ ਜਾਬਰ ਨੇ
ਇਹ ਫੁੱਲ ਕਚੇਰਾ
ਡਾਲ਼ ਦੀ ਅੱਖ ਅੰਦਰ
ਹੈ ਘੋਰ ਹਨ੍ਹੇਰਾ‘‘
(
ਖ਼ਾਬਾਂ ਦੀ ਸਰਗਮ,
ਪੰਨਾ,74
)
'ਮੁਹੱਬਤ
ਦਾ ਗੀਤ'
ਵਿਚ ਮੁਹੱਬਤ ਦੇ ਕਈ
ਪਸਾਰਾਂ ਨੂੰ ਪੇਸ਼ ਕੀਤਾ ਗਿਆ ਹੈ।
ਇਨ੍ਹਾਂ ਵਿਚ
ਨਿੱਜੀ ਮੁਹੱਬਤ,
ਵਸਲ,
ਬਿਰਹੋਂ ਦੀ ਅਵਸਥਾ,
ਦੇਸ਼ ਨਾਲ ਮੁਹੱਬਤ,
ਇੰਨਸਾਨੀਅਤ ਨਾਲ
ਮੁਹੱਬਤ ਆਦਿ ਸ਼ਾਮਿਲ ਹਨ।
ਪਿਆਰ ਦੀ ਅਵਸਥਾ
ਦੇ ਕੋਮਲ ਬਿਆਨ ਦਾ ਇੱਕ ਐਸਾ ਨਮੂਨਾ ਪੇਸ਼ ਹੈ ਜਿਸ ਵਿਚ ਕਾਵਿਕ ਰੰਗ ਸਿਰ ਚੜ੍ਹ
ਕੇ ਬੋਲਦਾ ਹੈ :-
‘‘ਹਾਲਤ
ਹੀ ਕੁਝ ਐਸੀ ਹੁੰਦੀ
ਬੋਲ ਨਾ ਕੁਝ ਸਮਝਾਵਣ
ਅੰਗ ਹੀ ਕੋਮਲ ਜਜ਼ਬਾ ਬਣ ਕੇ
ਤੇਰੇ ਗਲ ਲੱਗ ਜਾਵਣ‘‘
( ਮੁਹੱਬਤ ਦਾ ਗੀਤ,
ਪੰਨਾ, 19 )
'ਤੇਰੇ
ਪਰਤ ਆਉਣ ਤੀਕ'
ਕਾਵਿ-ਪੁਸਤਕ ਵਿਚ ਕਿਰਪਾਲ
ਪੂਨੀ ਦੀ ਕਵਿਤਾ ਦਾ ਥੀਮ ਵਿਸ਼ਵ ਦੇ ਮਸਲਿਆਂ ਨਾਲ ਵਾਬਸਤਾ ਹੋ ਜਾਂਦਾ ਹੈ।
ਵਿਸ਼ਵ ਦੇ ਮਸਲਿਆਂ
ਵਿਚੋਂ ਵੀ ਇਨਸਾਨੀਅਤ ਦਾ ਮਸਲਾ ਕਵੀ ਨੂੰ ਵਧੇਰੇ ਖਿੱਚ ਪਾਉਂਦਾ ਹੈ।
ਏਥੋਂ ਤੱਕ ਕਿ ਇਸ
ਕਾਵਿ-ਪੁਸਤਕ ਦਾ ਸਮਰਪਣ ਵੀ ਹਰ ਉਸ ਇਨਸਾਨ ਨੂੰ ਕੀਤਾ ਗਿਆ ਹੈ ਜੋ ਇਨਸਾਨੀਅਤ
ਦਾ ਦੀਵਾਨਾ ਹੈ।
ਇਸ ਪੁਸਤਕ
ਵਿਚਲੀਆਂ ਕਵਿਤਾਵਾਂ ਵਿਚਲੇ ਸਿਰਲੇਖ ਜਿਵੇਂ,
ਇਨਸਾਨ,ਸੁਨਾਮੀ,
ਭਾਰਤ-ਮਾਤਾ,
ਅਭਾਗਾ ਦੇਸ,
ਗਰਭ ਪਾਤ,
ਮਾਨਵ ਦੀ ਔਲਾਦ,
ਪਵਿੱਤਰ ਧਰਤੀ,ਰੁੱਖ
ਅਤੇ ਆਦਮੀ ਆਦਿ ਮਾਨਵ ਹਿਤੈਸ਼ੀ ਮਸਲਿਆਂ ਵੱਲ ਹੀ ਸੰਕੇਤ ਕਰਦੇ ਹਨ।
ਕਹਿਣ ਤੋਂ ਭਾਵ
ਇਹ ਹੈ ਕਿ ਕਿਰਪਾਲ ਪੂਨੀ ਦੀ ਇਸ ਪੁਸਤਕ ਵਿਚਲਾ ਥੀਮ ਸੰਸਾਰ ਵਿਅਕਤੀਗਤ ਨਾ ਹੋ
ਕੇ ਸਮੁੱਚੀ ਮਨੁੱਖਤਾ ਨਾਲ ਜੁੜ ਗਿਆ ਹੈ।
ਇਕ ਉਦਾਹਰਣ ਪੇਸ਼
ਹੈ:-
‘‘ਜੀਵਨ
ਡੋਰ ਬੜੀ ਨਾਜ਼ਕ ਹੈ
ਇੱਕ ਝਟਕੇ ਟੁੱਟ ਜਾਵੇ।
ਖ਼ੁਦਗ਼ਰਜ਼ਾਂ ਦੀਆਂ ਦੁਨੀਆਂ ਅੰਦਰ
ਮਾਨਵਤਾ ਮਰ ਜਾਵੇ।
ਆਓ
ਰਲ ਕੇ ਹੰਭਲਾ ਮਾਰੋ
ਦੁੱਖ ਸੁੱਖ ਸਭ ਦਾ ਸਾਂਝਾ
ਮਿਲ-ਜੁਲ ਕੇ ਇਹ ਕੱਟ ਲਵਾਂਗੇ
ਦੁੱਖ ਸੁੱਖ ਸਭ ਦਾ ਸਾਂਝਾ"
(
ਤੇਰੇ ਪਰਤ
ਆਉਣ ਤੀਕ,
ਪੰਨਾ,
36 )
'ਤੇਰਾ
ਪਲ'
ਤੱਕ ਆ ਕੇ ਕਿਰਪਾਲ ਪੂਨੀ
ਦਾ ਥੀਮ ਸੰਸਾਰ ਭਾਵੇਂ ਉਹੀ ਰਹਿੰਦਾ ਹੈ,
ਪਰ ਪੇਸ਼ਕਾਰੀ ਦਾ
ਢੰਗ ਬਦਲ ਜਾਂਦਾ ਹੈ।
ਕਵਿਤਾ ਭਾਵੁਕ
ਪ੍ਰਗਟਾਵਾ ਬਣਨ ਦੀ ਥਾਂ ਵਿਸ਼ਲੇਸ਼ਣਾਤਮਕ ਬਿਰਤੀ ਦੀ ਵਰਤੋਂ ਕਰਦੀ ਵੀ ਨਜ਼ਰ ਆਉਂਦੀ
ਹੈ।
ਹਾਲਾਂ ਕਿ ਮੂਲ ਰੂਪ ਵਿਚ
ਪੂਨੀ ਸੰਵੇਦਨਸ਼ੀਲ ਸ਼ਾਇਰ ਹੈ।
ਉਸਦੀ ਸ਼ਖ਼ਸੀਅਤ
ਵਿਚਲੀ ਸਾਦਗੀ,
ਮਨੁੱਖੀ ਕਦਰਾਂ ਕੀਮਤਾਂ
ਦੀ ਸਥਾਪਤੀ ਅਤੇ ਸਲਾਮਤੀ ਉਸਦੀ ਕਵਿਤਾ ਨੂੰ ਸਹਿਜ ਅਤੇ ਸਰਲ ਬਣਾ ਦੇਂਦੇ ਹਨ,
ਪਰੰਤੂ
'ਤੇਰਾ
ਪਲ'
ਵਿਚਲੀ ਵਸਤਾਂ ਅਤੇ
ਵਰਤਾਰਿਆਂ ਨੂੰ ਵਿਸ਼ਲੇਸ਼ਿਤ ਕਰਨ ਦੀ ਯੋਗਤਾ ਉਸਦੀ ਕਵਿਤਾ ਵਿਚ ਫਿਲਾਸਫ਼ੀ ਵਾਲਾ
ਰੰਗ ਵੀ ਭਰ ਦੇਂਦੀ ਹੈ।
ਇੱਕ ਮਿਸਾਲ ਪੇਸ਼
ਹੈ:-
‘‘ਕੈਸਾ
ਕ੍ਰਿਸ਼ਮਾ ਕਰਦੀ ਹੈ ਇਹ ਗੋਲੀ
ਗੋਲੀ ਅਸਾਨੂੰ ਬਚਪਨ ਵਿਚ
ਬਹੁਤ ਖ਼ੁਸ਼ੀਆਂ ਵੰਡਦੀ ਹੈ
ਰੰਗ,
ਲੱਜ਼ਤ ਅਤੇ
ਪਿਆਰ ਦੀ
ਜਾਣ ਪਹਿਚਾਣ ਕਰਾਉਂਦੀ ਹੈ।
ਜੁਆਨੀ ਵਿੱਚ ਗੋਲੀ ਮੌਤ ਦੇ
ਗੁੱਝੇ ਭੇਤ ਦੱਸਦੀ ਹੈ ਤਾਂਕਿ
ਜਿਊਣ ਦੀ ਜਾਚ ਆ ਜਾਵੇ"
(
ਤੇਰਾ ਪਲ,
ਪੰਨਾ,62 )
ਕਿਰਪਾਲ ਪੂਨੀ ਨੇ ਇਸ
ਕਾਵਿ-ਪੁਸਤਕ ਵਿਚ ਪ੍ਰਤੀਕਾਤਮਕ ਕਵਿਤਾਵਾਂ ਵੀ ਲਿਖੀਆਂ ਹਨ।
'ਚੱਪਣ',
'ਕੈਂਚੀ',
'ਗੋਲੀ',
'ਮੁਸਾਫ਼ਰ'
ਆਦਿ ਖ਼ਾਸ ਵਰਣਨ ਯੋਗ ਹਨ।
ਮਿਸਾਲ ਦੇ ਤੌਰ
ਤੇ ਚੱਪਣ ਕਵਿਤਾ ਨੂੰ ਹੀ ਲਓ,
ਕਵੀ ਨੇ ਕਈ ਪ੍ਰਕਾਰ ਦੇ
ਚੱਪਣਾਂ ਦੀ ਗੱਲ ਕੀਤੀ ਹੈ ਜਿਵੇਂ,
ਨਾਮ,
ਢੱਕਣ ਵਾਲੀ ਚੀਜ਼,
ਖ਼ਮੀਰ ਪੈਦਾ ਕਰਨ ਲਈ ਵਰਤਣ
ਵਾਲੀ ਜੁਗਤ,
ਕਿਸੇ ਖਚਰੇ ਪੰਡਿਤ ਦੀ
ਵਲ਼ਦਾਰ ਬੋਦੀ,
ਕਿਸੇ ਕਪਟੀ ਮੁੱਲਾਂ ਦੀ
ਤਿੱਖੀ ਬਾਂਗ,ਕਿਸੇ
ਬਹਿਰੂਪੀਏ ਸਿੱਖ ਦਾ ਬਾਣਾ,
ਲੇਲੇ ਦੀ ਖੱਲ ਆਦਿ।
ਇਸਤਰ੍ਹਾਂ
ਵਿਆਖਿਆ ਦੀ ਜੁਗਤ ਦੀ ਵਰਤੋਂ ਰਾਹੀਂ ਕਵੀ ਨੇ ਚੱਪਣ ਚਿਹਨ ਦੇ ਚਿਹਨ ਸੰਸਾਰ ਨੂੰ
ਸਿਰਜਣ ਦਾ ਯਤਨ ਕੀਤਾ ਹੈ।
ਗੱਲ ਏਥੇ ਹੀ ਖ਼ਤਮ
ਨਹੀਂ ਹੁੰਦੀ,
ਕਵੀ ਅਖੀਰ ਤੇ ਅਰਥਾਂ ਦਾ
ਨਵਾਂ ਮੋੜ ਦੇਂਦਾ ਹੈ ਜਿਸ ਨਾਲ ਕਵਿਤਾ ਦਾ ਸਾਰਾ ਅਰਥ ਫਿਲੋਸੋਫਿਕ ਹੋ ਜਾਂਦਾ
ਹੈ।
ਇੱਕ ਉਦਾਹਰਣ ਵੇਖੋ:-
‘‘ਚੱਪਣ
ਹੋਰ ਕੋਈ ਭੀ ਸ਼ੈ ਨਹੀਂ ਹੈ
ਚੱਪਣ ਤੇਰੇ ਅਤੇ ਮੇਰੇ ਵਿਚਾਲੇ
ਇੱਕ ਨਜਾਇਜ਼ ਤਾਣਿਆ ਪੜ੍ਹਦਾ ਹੈ।
ਅਸੀਂ ਸਾਰੇ ਆਪ ਆਪਣਾ ਚੱਪਣ
ਫੈਲਾਈ ਢਕੇ ਹੋਏ ਬੈਠੇ ਹਾਂ।
ਕਾਸ਼! ਕਿ ਕੋਈ ਚੱਪਣ ਨਾ ਹੁੰਦਾ"
(
ਉਹੀ,
ਪੰਨਾ,29 )
ਇਸ ਪੁਸਤਕ ਵਿਚ ਕਿਰਪਾਲ
ਪੂਨੀ ਨੇ ਪ੍ਰਸ਼ਨ-ਸਿਰਜਣ-ਵਿਧੀ ਦੀ ਵਰਤੋਂ ਕੀਤੀ ਹੈ।
ਪ੍ਰਸ਼ਨ-ਸਿਰਜਣ-ਵਿਧੀ ਰਾਹੀਂ ਕਵਿਤਾ ਨੂੰ ਪਾਠਕ ਦੇ ਨਾਲ ਜੋੜ ਲਿਆ ਜਾਂਦਾ ਹੈ।
ਪ੍ਰਸ਼ਨ ਪਾਠਕ ਨੂੰ
ਸੋਚਣ ਲਈ ਮਜਬੂਰ ਕਰਦੇ ਹਨ।
ਕਵਿਤਾ ਸੰਵਾਦ ਦੀ ਦਿਸ਼ਾ
ਵੱਲ ਨੂੰ ਸਰਕਦੀ ਪ੍ਰਤੀਤ ਹੁੰਦੀ ਹੈ।
ਕਵਿਤਾ ਸਿਰਫ਼ ਕਵੀ
ਦਵਾਰਾ ਸਿਰਜਿਆ ਹੋਇਆ ਪਾਠ ਹੀ ਨਹੀਂ ਰਹਿ ਜਾਂਦੀ,
ਪਾਠਕ ਨਾਲ ਇੱਕ
ਡਾਇਲੌਗ ਦਾ ਰਿਸ਼ਤਾ ਵੀ ਸਥਾਪਿਤ ਕਰ ਲੈਂਦੀ ਹੈ।
ਪ੍ਰਸ਼ਨ-ਸਿਰਜਣ-ਵਿਧੀ ਦੀਆਂ ਉਦਾਹਰਣਾਂ ਪੇਸ਼ ਹਨ:-
"ਹੇ
ਮੁੱਸ ਮੁੱਸ ਕਰਦੇ
ਹੋਏ ਨੰਨ੍ਹੇ
ਤੇਰਾ ਚਿਹਰਾ ਪਸਰਦੀ
ਹੋਈ ਸਵੇਰ ਵਾਂਗੂੰ
ਤਾਜ਼ਾ ਆਕਰਸ਼ਕ ਕਿਉਂ ਹੈ?"
(
ਉਹੀ,
ਪੰਨਾ,45
)
‘‘ਫਿਰ
ਇਕ ਦਮ ਹੁੰਦਾ ਕੀ ਹੈ ਜੋ
ਤੁਸੀਂ ਐਡੇ ਬੇਵੱਸ ਹੋ ਜਾਂਦੇ ਹੋ?"
(ਉਹੀ,
ਪੰਨਾ, 43 )
ਕਿਰਪਾਲ ਸਿੰਘ ਪੂਨੀ ਨੇ
ਆਪਣੀ ਕਵਿਤਾ ਵਿਚ ਕੁਝ ਮਸਲਿਆਂ ਉਪਰ ਨਿਰਣੇ ਵੀ ਲਏ ਹਨ।
ਉਨ੍ਹਾਂ ਵਿਚੋਂ
ਸਭ ਤੋਂ ਅਹਿਮ ਮਸਲਾ ਮਾਂ-ਬੋਲੀ ਦਾ ਹੈ।
ਇਸ ਮਸਲੇ ਬਾਰੇ
ਗੱਲ ਕਰਦਿਆਂ ਕਵੀ ਕਾਲ,
ਸਭਿਆਚਾਰ ਅਤੇ ਲੋਕਾਂ
ਬਾਰੇ ਨਿਰਣੈ ਦੀ ਭਾਸ਼ਾ ਵਿਚ ਕਵਿਤਾ ਲਿਖਦਾ ਹੈ।
ਜਦੋਂ ਕਿਸੇ ਵਸਤੂ,
ਵਰਤਾਰੇ,
ਭਾਈਚਾਰੇ,
ਕਲਚਰ,
ਭਾਸ਼ਾ ਬਾਰੇ ਕੋਈ
ਕਵੀ ਆਪਣੀ ਰਾਏ ਪੇਸ਼ ਕਰ ਕੇ ਨਿਰਣੈ ਵਜੋਂ ਅਖਾਣ ਜਾਂ ਮੁਹਾਵਰੇ ਵਰਗੀ ਭਾਸ਼ਾ
ਵਰਤਦਾ ਹੈ ਤਾਂ ਕਵਿਤਾ ਦਾ ਸੁਭਾਅ ਮੁਲਾਂਕਣ ਮਈ ਦਸਤਾਵੇਜ਼ (
evaluative
document
) ਵਰਗਾ
ਹੋ ਜਾਂਦਾ ਹੈ :-
‘‘ਕਲਚਰ
ਬੋਲੀ ਖ਼ੂਬ ਲੁਟਾਏ
ਘਰ ਦਾ ਵਿਰਸਾ ਖੁਰਦਾ ਜਾਏ
ਸੋੜੇ ਹਿੱਤ 'ਤੇ
ਡੁਲ੍ਹ ਗਏ ਲੋਕ
ਕੱਖਾਂ ਵਾਂਗੂੰ ਰੁਲ ਗਏ ਲੋਕ
ਮਾਂ-ਬੋਲੀ ਜੋ ਭੁੱਲ ਗਏ ਲੋਕ‘‘
(
ਉਹੀ,
ਪੰਨਾ,63
)
'ਤੇਰਾ
ਪਲ'
ਕਾਵਿ-ਪੁਸਤਕ ਵਿਚ ਕਿਧਰੇ
ਕਿਧਰੇ ਸ਼ਿਵ ਕੁਮਾਰ ਅਤੇ ਸੂਫ਼ੀ ਕਵਿਤਾ ਵਾਲਾ ਰੰਗ ਵੀ ਵੇਖਣ ਨੂੰ ਮਿਲਦਾ ਹੈ।ਮਿਸਾਲ
ਵਜੋਂ ਉਸਦੀਆਂ ਕਵਿਤਾਵਾਂ, 'ਭਟਕਣ',
'ਔਝੜਨਾ
, 'ਰੈਣ
ਭਈ ਸਭ ਦੇਸ', 'ਚਾਣਚੱਕ
ਦਾ ਸਦਮਾ'
ਅਤੇ
'ਕਰੋਪੀ'
ਆਦਿ ਲਈਆਂ ਜਾ
ਸਕਦੀਆਂ ਹਨ।
ਇਨ੍ਹਾਂ
ਕਵਿਤਾਵਾਂ ਵਿਚਲਾ ਥੀਮ ਅਤੇ ਪੇਸ਼ਕਾਰੀ ਸ਼ਿਵ ਕੁਮਾਰ ਅਤੇ ਸੂਫ਼ੀ ਕਵਿਤਾ ਦੇ ਰੰਗ
ਵਾਲੀ ਹੈ।ਇਨ੍ਹਾਂ
ਕਵਿਤਾਵਾਂ ਵਿਚ ਸ਼ਾਇਰ ਦੀ ਸੰਵੇਦਨ ਸ਼ੀਲ ਕੋਮਲਤਾ ਦਾ ਆਭਾਸ ਵੀ ਹੁੰਦਾ ਹੈ।
ਕਵਿਤਾ ਪੜ੍ਹ ਕੇ
ਪਾਠਕ ਉਦਾਸ ਵੀ ਹੁੰਦਾ ਹੈ ਅਤੇ ਜ਼ਿੰਦਗੀ ਬਾਰੇ ਸੋਚਣ ਵੀ ਲੱਗ ਪੈਂਦਾ ਹੈ।
ਕੁਝ ਸਤਰਾਂ
ਮਿਸਾਲ ਵਜੋਂ ਪੇਸ਼ ਹਨ :-
‘‘ਸਿਖਰ
ਦੁਪਹਿਰੇ ਯਾਰ ਗੁਆ ਕੇ
ਢਲ ਪਈਆਂ ਤਰਕਾਲਾਂ
ਕਾਲੀ ਰਾਤ ਹਿਜਰ ਦੀ ਮੂਹਰੇ
ਵਿਚ ਤਾਰਾ ਟਾਂਵਾਂ ਟਾਵਾਂ‘‘
।
(
ਉਹੀ,
ਪੰਨਾ, 67 )
‘‘ਸਿਰ
ਉੱਤੇਂ ਜਦ ਅੰਬਰ ਫਟਦਾ
ਭੁੱਲ ਜਾਂਦੇ ਪੇਕੇ ਸਹੁਰੇ
।
ਕਿਥੋਂ ਤੁਰੀ ਕਿਥੇ ਨੂੰ ਜਾਣਾ
ਰਾਹ ਪੈ ਗਈ ਅਹੁਰੇ ਅਹੁਰੇ
(
ਉਹੀ )
ਕਿਰਪਾਲ ਪੂਨੀ ਦੀਆਂ ਇਸ
ਪੁਸਤਕ ਵਿਚਲੀਆਂ ਕਈ ਕਵਿਤਾਵਾਂ ਵਿਚ ਕਾਵਿ-ਮੈ ਅਤੇ ਕਾਵਿ-ਤੂੰ ਦਾ ਰਿਸ਼ਤਾ ਬੜਾ
ਸਪੱਸ਼ਟ ਹੈ।
ਇਹ ਸਪਸ਼ਟਤਾ
ਕਾਵਿ-ਮੈ ਦੇ ਕਾਵਿ-ਤੂੰ ਨੂੰ ਕੀਤੇ ਗਏ ਸਿੱਧੇ ਸੰਬੋਧਨਾਂ ਵਿਚੋਂ ਪੈਦਾ ਹੁੰਦੀ
ਹੈ।
ਇਨ੍ਹਾਂ ਸੰਬੋਧਨਾਂ ਵਿਚ
ਸਿੱਖਿਆ,
ਨਸੀਹਤ ਅਤੇ ਯਾਦ ਕਰਾਉਣ
ਦੀਆਂ ਸਥਿਤੀਆਂ ਸ਼ਾਮਿਲ ਹਨ।
ਇਸ ਮੱਤ ਦੀ
ਪੁਸ਼ਟੀ ਲਈ ਮਿਸਾਲਾਂ ਪੇਸ਼ ਹਨ :-
ਸਿੱਖਿਆ
ਅਤੇ ਨਸੀਹਤਮਈ
‘‘ਹਰ
ਪਲ ਬੜਾ ਹੀ ਦੁਰਲੱਭ ਹੈ
ਤੁਸੀਂ ਇਕ ਪਲ ਨੂੰ ਐਵੇਂ ਨਾ ਸਮਝੋ‘‘
(
ਉਹੀ,
ਪੰਨਾ,11
)
ਯਾਦ
ਕਰਾਉਣ ਯੋਗ
‘‘ਹੇ
ਮਿੱਤਰ-ਮਾਰ,
ਵਿਸ਼ਵਾਸ-ਘਾਤ
ਇਹ ਘਪਲੇ,
ਇਹ ਉਧਾਲੇ
ਤੇਰੇ ਜੀਵਨ ਦੇ ਇਹ ਸਾਰੇ ਕੁਕਰਮ
ਤੇਰੇ ਆਪਣੇ ਲਾਏ ਹੋਏ ਬੂਟੇ ਹਨ
(
ਉਹੀ,
ਪੰਨਾ, 23 )
ਸਿੱਧੇ ਸੰਬੋਧਨ ਵਾਲੀਆਂ
ਕਵਿਤਾਵਾਂ ਵਿਚ ਲੇਖਕ ਅਤੇ ਪਾਠਕ ਵਿਚ ਨਿਸ਼ਚਿਤ ਸੰਬੰਧ ਜੁੜ ਜਾਂਦਾ ਹੈ।
ਇਹ ਵਕਤੇ ਅਤੇ
ਸਰੋਤੇ ਵਿਚਕਾਰ ਐਸਾ ਸੰਬੰਧ ਹੈ,
ਜਿਸ ਵਿਚ ਵਕਤਾ ਬੋਲਦਾ ਹੈ
ਅਤੇ ਸਰੋਤਾ ਸੁਣਦਾ ਹੈ।
ਏਹੋ ਜੇਹੀਆਂ
ਕਵਿਤਾਵਾਂ ਸਿੱਧੇ ਸੰਵਾਦ ਦੀ ਗੁੰਜਾਇਸ਼ ਭਾਵੇਂ ਨਾ ਰੱਖਦੀਆਂ ਹੋਣ ਪਰੰਤੂ ਪਾਠਕ
ਦੇ ਅੰਦਰ ਇਕ ਖ਼ਾਮੋਸ਼ ਸੰਵਾਦ ਜ਼ਰੂਰ ਛੇੜ ਦੇਂਦੀਆਂ ਹਨ।
ਕਿਰਪਾਲ ਪੂਨੀ ਦੀ ਇਸ
ਕਾਵਿ-ਪੁਸਤਕ ਵਿਚਲੀਆਂ ਵਧੇਰੇ ਕਵਿਤਾਵਾਂ ਛੰਦ-ਮੁਕਤ ਹਨ।
ਛੰਦ- ਮੁਕਤ
ਕਵਿਤਾਵਾਂ ਵਿਚ ਵੀ ਇਕ ਆਪਣਾ ਰਿਦਮ ਹੁੰਦਾ ਹੈ,
ਲੈਅ ਹੁੰਦੀ ਹੈ
ਜੋ ਭਾਸ਼ਾ ਦੀ ਕਾਵਿ-ਵਰਤੋਂ ਰਾਹੀਂ ਉਜਾਗਰ ਹੁੰਦੀ ਹੈ।
ਪੂਨੀ ਸਾਹਿਬ ਦੀ
ਕਵਿਤਾ ਵਿਚ ਕਿਧਰੇ ਤਾਂ ਇਹ ਲੈਅ ਖ਼ੂਬ ਬਣਦੀ ਹੈ ਪਰ ਕਿਧਰੇ ਸ਼ਬਦ-ਖੰਡਾਂ ਨੂੰ
ਸਹੀ ਢੰਗ ਨਾਲ ਸਹੀ ਥਾਂ ਨਾ ਵਰਤਣ ਨਾਲ ਕਵਿਤਾ ਦੀ ਕਾਵਿਕ ਖ਼ੂਬਸੂਰਤੀ ਵਿੱਚ
ਬਾਧਾ ਬਣਦੀ ਹੈ।
ਕਵਿਤਾ ਵਿਚ ਕਿਸੇ
ਵੀ ਕਾਵਿ-ਸਤਰ ਦੀ ਬਣਤਰ ਦਾ ਵਿਆਕਰਣਕ ਪਹਿਲੂ ਬੜਾ ਮਹਤਵਪੂਰਣ ਹੁੰਦਾ ਹੈ।
ਉਸ ਮਹੱਤਵਪੂਰਣ
ਪਹਿਲੂ ਤੇ ਧਿਆਨ ਦੇਣ ਦੀ ਸਖ਼ਤ ਲੋੜ ਮਹਿਸੂਸ ਹੁੰਦੀ ਹੈ।
ਏਸ ਸੰਧਰਭ ਵਿਚ
ਇੱਕ ਮਿਸਾਲ ਪੇਸ਼ ਕਰਨੀ ਚਾਹਵਾਂਗੀ :-
‘‘ਗ਼ਰੀਬਾਂ
ਅਤੇ ਮਜ਼ਲੂਮਾਂ ਨੇ ਮਸਲੇ
ਉਗਾਏ ਰੋਟੀ,
ਪਾਣੀ ਅਤੇ
ਪੁਸ਼ਾਕ ਦੇ‘‘
(
ਉਹੀ,
ਪੰਨਾ,31
)
ਉਪਰੋਕਤ ਸਤਰਾਂ ਨੂੰ
ਇਸਤਰ੍ਹਾਂ ਲਿਖਣ ਦੀ ਲੋੜ ਹੈ :-
‘‘ਗ਼ਰੀਬਾਂ
ਅਤੇ ਮਜ਼ਲੂਮਾਂ ਨੇ ਮਸਲੇ ਉਗਾਏ
ਰੋਟੀ,
ਪਾਣੀ
ਅਤੇ ਪੁਸ਼ਾਕ ਦੇ‘‘
ਇਸ ਨੂੰ ਕਵਿਤਾ ਜਾਂ ਭਾਸ਼ਾ
ਦੀ 'ਚਿੱਤੀਕਾਰੀ'
( punctuation
) ਕਿਹਾ
ਜਾਂਦਾ ਹੈ।
ਇਸ ਦੀ ਅਣਗਹਿਲੀ
ਨਾਲ ਕਵਿਤਾ ਦੀ ਖ਼ੂਬਸੂਰਤੀ ਵੀ ਖ਼ਤਮ ਹੁੰਦੀ ਹੈ ਅਤੇ ਵਾਕ ਬਣਤਰ ਵੀ ਪੜ੍ਹਨ ਵੇਲੇ
ਗ਼ਲਤ ਮਹਿਸੂਸ ਹੁੰਦੀ ਹੈ।
'ਚਿੱਤੀਕਾਰੀ'
ਦੀ ਇਹ ਗ਼ਲਤੀ ਥਾਂ
ਥਾਂ ਤੇ ਹੋਈ ਮਹਿਸੂਸ ਹੁੰਦੀ ਹੈ।
ਪੰਨਾ
31
ਤੇ ਇਹ ਤਿੰਨ ਚਾਰ ਥਾਈਂ,
ਪੰਨਾ
28
ਤੇ ਚਾਰ ਥਾਈਂ,
ਅਤੇ ਏਸੇ ਤਰ੍ਹਾਂ ਪੰਨਾ
23, 25
ਅਤੇ ਹੋਰ ਕਈ ਪੰਨਿਆਂ ਤੇ ਇਹ ਗ਼ਲਤੀ ਬਾਰ ਬਾਰ ਹੋਈਂ ਹੈ।
ਅੱਗੋਂ ਤੋਂ ਇਸ
ਬਾਰੇ ਧਿਆਨ ਦੇਣ ਦੀ ਲੋੜ ਹੈ।
ਕੁਲ ਮਿਲਾ ਕੇ ਇਹ
ਕਾਵਿ-ਪੁਸਤਕ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਵਾਧਾ ਕਰਦੀ ਹੈ ਅਤੇ ਕਿਰਪਾਲ
ਪੂਨੀ ਦੀ ਕਾਵਿ-ਵਿਕਾਸ ਯਾਤਰਾ ਦੀ ਸੋਅ ਵੀ ਦੇਂਦੀ ਹੈ।
*************************
(12 ਜੂਨ 2008) ਯੂਨੀਕੋਡ-ਸੂਰਜ