ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਵਿਗਿਆਨੀ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਡਾ.
ਫ਼ਕੀਰ ਚੰਦ ਸ਼ੁਕਲਾ ਦੀਆਂ ਦੋ ਕਿਤਾਬਾਂ ‘ਰੋਗਾਂ
ਤੋ ਬਚੋ’ ਅਤੇ
‘ਵੱਖਰੇ ਰੰਗ ਗੁਲਾਬ ਦੇ’(ਕਹਾਣੀ
ਸੰਗ੍ਰਹਿ) ਸੁਪਰਸਟਾਰ
ਧਰਮਿੰਦਰ ਨੇ ਮੁੰਬਈ ਵਿਖੇ ਰਿਲੀਜ਼ ਕੀਤੀਆਂ। ਉਨ੍ਹਾਂ ਨੇ ‘ਰੋਗਾਂ ਤੋਂ ਬਚੋ’
ਕਿਤਾਬ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਡਾਕਟਰ ਸ਼ੁਕਲਾ ਨੇ ਇਸ ਕਿਤਾਬ ਰਾਹੀਂ ਅਸਾਨ
ਭਾਸ਼ਾ ਵਿਚ ਤੰਦਰੁਸਤ ਰਹਿਣ ਲਈ ਲੋੜੀਂਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਖਿਆ ਕਿ
ਤੰਦਰੁਸਤ ਸ਼ਰੀਰ ਪ੍ਰਮਾਤਮਾ ਵੱਲੋਂ ਇੱਕ ਵੱਡਮੁੱਲੀ ਦੇਣ ਹੈ। ਬਿਮਾਰ ਆਦਮੀ ਨਾ ਸਿਰਫ਼
ਆਪਣੇ ਆਪ ਤੇ ਸਗੋਂ ਸਮਾਜ ਤੇ ਵੀ ਬੋਝ ਬਣ ਜਾਂਦਾ ਹੈ।
ਉਨ੍ਹਾਂ ਨੇ ਆਖਿਆ ਕਿ ਡਾ. ਸ਼ੁਕਲਾ
ਵਿਗਿਆਨ ਅਤੇ ਸਾਹਿਤ ਦਾ ਸੁਮੇਲ ਹੈ ਅਤੇ ਇਨ੍ਹਾਂ ਦੀਆਂ ਕਹਾਣੀਆਂ ਦਿਲਚਸਪ ਵੀ
ਹੁੰਦੀਆਂ ਹਨ ਅਤੇ ਸਮਾਜ ਨੂੰ ਲੋੜੀਂਦੀ ਸੇਧ ਵੀ ਦਿੰਦੀਆਂ ਹਨ।
ਇਸ ਮੌਕੇ ਤੇ ਫਿਲਮ ਨਿਰਮਾਤਾ ਅਤੇ ਉੱਘੇ
ਪੰਜਾਬੀ ਕਵੀ ਅਜੀਤ ਸਿੰਘ ਦਿਓਲ ਨੇ ਆਖਿਆ ਕਿ ਡਾ. ਸ਼ੁਕਲਾ ਮੂਲ ਰੂਪ ਵਿਚ ਵਿਗਿਆਨੀ
ਹਨ ਪਰ ਸਾਹਿਤ ਵਿਚ ਇਨ੍ਹਾਂ ਦਾ ਵੱਡਮੁੱਲਾ ਯੋਗਦਾਨ ਹੈ। ਇਨ੍ਹਾਂ ਦੀਆਂ ਕਹਾਣੀਆਂ
ਸਮਾਜ ਵਿਚ ਫੈਲੀਆਂ ਕੁਰੀਤੀਆਂ ਤੇ ਤਗੜਾ ਵਿਅੰਗ ਕਰਦੀਆਂ ਹਨ।
ਇਸ ਮਗਰੋਂ ਧਰਮਿੰਦਰ ਅਤੇ ਅਜੀਤ ਸਿੰਘ ਦਿਓਲ ਨੇ ਆਪਣੇ ਤਾਜਾ ਕਲਾਮ ਵੀ ਸੁਣਾਏ।
*******
(21
ਜੂਨ 2008 ਸੂਰਜ ਯੂਨੀਕੋਡ)