|
|
|
ਅਜੋਕਾ
ਵਾਧਾ::
04 August, 2008 |
|

|
-ਕਵਿਤਾਵਾਂ-
|

|
|
 |
ਤਿੰਨ
ਕਵਿਤਾਵਾਂ
ਜ਼ਿੰਦਗੀ, ਗੱਲਾਂ-1 ਅਤੇ
ਗੱਲਾਂ-2
-ਕੁਲਦੀਪ ਸਿੰਘ ਨੀਲਮ- |
ਜ਼ਿੰਦਗੀ !
ਕੁਲਦੀਪ ਸਿੰਘ ਨੀਲਮ
ਜ਼ਿੰਦਗੀ! ਇਕ ਨਾਟਕ, ਇਕ ਪੜਾ, ਇਕ ਸਫ਼ਰ ਹੈ।
ਪਰ ਇਹ ਤਾਂ ਵੇਖਣ ਵਾਲੇ ਦੀ ਨਜ਼ਰ ਤੇ ਨਿਰਭਰ ਹੈ!
ਨਾਨਾਂ ਰੂਪਾਂ, ਰੰਗਾਂ ਤੇ ਰਾਹਾਂ ‘ਚ ਵਿਚਰਦੀ
ਹੋਈ,
ਇਹ ਜ਼ਿੰਦਗੀ ਬੜੀ ਦਿਲਕਸ਼ ਤੇ ਪੁਰ-ਅਸਰ ਹੈ।
ਕਦੇ ਵਫ਼ਾ ਬਣਕੇ ਸਾਥ ਨਿਭਾਉਂਦੀ ਹੈ ਜ਼ਿੰਦਗੀ,
ਕਦੇ ਬੇਵਫ਼ਾ ਹੋ ਜਾਂਦਾ ਅਪਣਾ ਹੀ ਦਿਲਬਰ ਹੈ।
ਕਿਤੇ ਮਮਤਾ ਦੀ ਜ਼ਿੰਦਾ ਤਸਵੀਰ ਹੈ ਇਹ,
ਕਿਤੇ ਈਰਖਾ ਦਵੈਸ਼ ਦਾ ਨੰਗਾ ਨਾਚ-ਘਰ ਹੈ।
ਕਿਸੇ ਨੂੰ ਰਾਸ ਆ ਜਾਂਦੀ ਹੈ ਇਹ ਜ਼ਿੰਦਗੀ,
ਕੋਈ ਗਰੀਬ ਭੱਟਕਦਾ ਫਿਰਦਾ ਦਰ-ਬਦਰ ਹੈ।
ਕੋਈ ਨਿਕੰਮਾ ਐਸ਼ ਕਰਦਾ ਏ ਉਮਰ ਭਰ,
ਕੋਈ ਵਿਚਾਰਾ ਰੋਟੀ ਦੇ ਟੁਕ ਤੋਂ ਵੀ ਆਤੁਰ ਹੈ।
ਕਿਸੇ ਨੂੰ ਤੂੰ ਮਹਿਲ ਤੇ ਨੌਕਰ ਚਾਕਰ ਦਿਤੇ,
ਕੋਈ ਹਡਾਂ ਤੇ ਹੰਢਾਉਂਦਾ ਗਰਮੀ ਤੇ ਕਕਰ ਹੈ।
ਕਿਸੇ ਦੇ ਨਸੀਬਾਂ ‘ਚ ਲਿਖੇ ਖੁਸ਼ੀਆਂ ਤੇ ਹਾਸੇ
ਤੂੰ,
ਕੋਈ ਮਾਯੂਸ ਧੱਕੇ ਪਇਆ ਖਾਂਦਾ ਦਰ-ਦਰ ਹੈ।
ਵਾਹ ਨੀ ਜ਼ਿੰਦਗੀਏ! ਤੇਰਾ ਨਾਟਕ ਵੀ ਤੱਕ ਲਿਆ
ਮੈਂ,
ਹਰ ਕੋਈ ਤੇਰੇ ਨਾਟਕ ਦਾ ਛੋਟਾ-ਵੱਡਾ ਪਾਤਰ ਹੈ।
ਬੜੀ ਮਸਰੂਫ਼ ਹੈ ਜ਼ਿੰਦਗੀ ਕਿਸੇ ਕੋਲ ਵੇਹਲ ਨਹੀਂ,
ਇਸ ਦੁਖਾਂਤ ਦੀ ਚਰਚਾ ਅੱਜ ਹੁੰਦੀ ਘਰ-ਘਰ ਹੈ।
ਪਹਿਲੇ ਜਿਹਾ ਪਿਆਰ ਅੱਜ ਵੇਖਣ ਨੂੰ ਮਿਲਦਾ ਨਹੀਂ,
ਪਿਆਰ ਦੇ ਰਿਸ਼ਤਿਆਂ ਦੀ ਹੁਣ ਕੌਣ ਕਰਦਾ ਕਦਰ ਹੈ?
ਕਦਰਾਂ ਤੇ ਕੀਮਤਾਂ ਨੂੰ ਆਦਮੀ ਹੈ ਭੁਲਦਾ ਜਾ
ਰਿਹਾ,
ਦਿਨ ਰਾਤ ਇਸ ਨੂੰ ਲਗੀ ਬੱਸ ਅਪਣੀ ਹੀ ਫਿਕਰ ਹੈ।
ਜ਼ਿੰਦਗੀ ਦਾ ਕਾਰਵਾਂ ਬੱਸ ਇਦਾਂ ਹੀ ਚਲਦਾ ਰਹੇਗਾ,
ਇਸ ਸਫ਼ਰ ਵਿਚ ਕੋਈ ਤੇਰਾ ਸਾਥੀ ਨਾ ਹਮ-ਸਫ਼ਰ ਹੈ।
ਕਿਰਦਾਰ ਤੇਰਾ ਹੀ ਮਿਤ੍ਰਾ ਅੰਤ ਨਾਲ ਤੇਰੇ
ਜਾਏਗਾ,
ਹੋਵੇ ਜੇ ਸਾਥ ‘ਨੀਲਮ’ ਮੰਜ਼ਿਲ ਦੀ ਕਿਸ ਨੂੰ ਫਿਕਰ
ਹੈ?
ਗੱਲਾਂ--(1)
ਕੁਲਦੀਪ ਸਿੰਘ ਨੀਲਮ
ਗਲਾਂ ਕਰਦਿਆਂ ਗਲਾਂ ਚੋਂ ਗਲ ਚਲੀ,
ਕਰਦਾ ਹਰ ਕੋਈ ਏ ਇਨਸਾਨ ਗਲਾਂ।
ਚੋਰ ਯਾਰ ਬਦਮਾਸ਼ ਵੀ ਕਰਨ ਗਲਾਂ,
ਦੇਵੀ ਦੇਵਤੇ ਕਰਨ ਭਗਵਾਨ ਗਲਾਂ।
ਗਲਾਂ ਕਰਨ ਦਾ ਝੱਲ ਜਨਾਨੀਆਂ ਨੂੰ,
ਬੁਢੇ ਬੱਚੇ ਤੇ ਕਰਨ ਜਵਾਨ ਗਲਾਂ।
ਇਹਨਾਂ ਗਲਾਂ ਦੇ ਕਈ ਪ੍ਰਕਾਰ ਹੁੰਦੇ,
ਆਮ ਖਾਸ ਤੇ ਗੁਪਤ ਗਿਆਨ ਗਲਾਂ।
ਗਲਾਂ ਗ੍ਹੂੜ੍ਹੀਆਂ ਹੁਸਨ ਤੇ ਇਸ਼ਕ ਦੀਆਂ,
ਨਵੀਆਂ ਪੁਰਾਣੀਆਂ ਤੇ ਅਣਜਾਨ ਗਲਾਂ।
ਰਸ ਗਲਾਂ ਦੇ ਬੜੇ ਨਿਰਾਲੜੇ ਨੇ,
ਕੌੜੀਆਂ ਮਿਠੀਆਂ ਤੇ ਮਿਹਰਬਾਨ ਗਲਾਂ।
ਐਵੇਂ ਬੈਠੇ ਕਈ ਝੱਖ ਮਾਰਦੇ ਨੇ,
ਕੋਈ ਕਰਦੇ ਸੁਘੜ ਸੁਜਾਨ ਗਲਾਂ।
ਸੁਣਕੇ ਬਚਿਆਂ ਦੇ ਤੋਤਲੇ ਬੋਲ ਪਿਆਰੇ,
ਸੀਨੇ ਮਾਪਿਆਂ ਦੇ ਠੰਡ ਪਾਣ ਗਲਾਂ।
ਗਲਾਂ ਟੱਬਰ ਦੀ ਸਾਂਝ ਵਧਾਂਦੀਆਂ ਨੇ,
ਕਦੇ ਕਰਦੀਆਂ ਬਹੁਤ ਨੁਕਸਾਨ ਗਲਾਂ।
ਵੇਲਾ ਵੇਖਕੇ ਜੋ ਨਾ ਗਲ ਕਰਦੇ,
ਵਾਧੂ ਕਰਦੇ ਉਹ ਇਨਸਾਨ ਗਲਾਂ।
ਕੋਈ ਗਲਾਂ ਦਾ ਖਟਿਆ ਖਾਂਵਦਾ ਏ,
ਲਾਕੇ ਮਿਰਚ-ਮਸਾਲਾ ਸੁਨਾਣ ਗਲਾਂ।
ਕੋਈ ਝੂਠੀਆਂ ਸੱਚੀਆਂ ਛਾਪਦੇ ਨੇ,
ਨਿਤ ਵੇਚਦੇ ਖ੍ਹੋਲ ਦੁਕਾਨ ਗਲਾਂ।
ਗਲਾਂ ਬਾਝ ਨਾ ਕੋਈ ਵਪਾਰ ਚਲੇ,
ਰੁਪਈਆਂ ਡਾਲਰਾਂ ਦੇ ਢੇਰ ਲਾਣ ਗਲਾਂ।
ਗੱਲਾਂ ---- (2)
ਆਖੇ ਮੂੰਹੋ ਕੱਢ ਮੈਂ ਤੈਨੂੰ ਪਿੰਡੋਂ ਕੱਢਾਂ,
ਕਈ ਇਕ ਦੀਆਂ ਸੌ ਬਨਾਣ ਗਲਾਂ।
ਜੇਕਰ ਕਦੇ ਅੜਿਕੇ ਕੋਈ ਆ ਜਾਵੇ,
ਚੰਗੇ-ਭਲੇ ਦਾ ਮੌਜੂ ਉੜਾਨ ਗਲਾਂ।
ਕੁਝ ਗਲਾਂ ਨਾ ਦਸੀਆਂ ਜਾਂਦੀਆਂ ਨੇ,
ਉਹ ਅੱਖਾਂ ਹੀ ਕਰਣ ਬਿਆਨ ਗਲਾਂ।
ਆਪੋ- ਅਪਣੀ ਬੋਲੀ ‘ਚ ਕਰਣ ਗਲਾਂ,
ਪਸ਼ੂ- ਪੰਛੀ ਤੇ ਬੇ-ਜ਼ਬਾਨ ਗਲਾਂ।
ਕੋਈ ਕਰਣ ਗਲਾਂ ਨਾਲ ਇਸ਼ਾਰਿਆਂ ਦੇ,
ਕਰਦੇ ਜੀਵ-ਜੰਤੂ ਜ਼ਿਮੀ ਅਸਮਾਨ ਗਲਾਂ।
ਖਾਲੀ ਗਲਾਂ ਨਾਲ ਕੁਝ ਵੀ ਸੌਰਦਾ ਨਹੀਂ,
ਭਾਵੇਂ ਲੱਖ ਕੋਈ ਕਰੇ ਬਿਆਨ ਗਲਾਂ।
ਜੋ ਲੋਕ ਕੋਈ ਮਰਤਬਾ ਮਾਰ ਜਾਂਦੇ,
ਸਦਾ ਉਹਨਾਂ ਦੀਆਂ ਕਰੇ ਜਹਾਨ ਗਲਾਂ।
ਕਦੇ ਸਿਲਸਲਾ ਗਲਾਂ ਦਾ ਮੁਕਣਾ ਨਹੀਂ,
ਮਰਕੇ ਹੋਣ ਪਿਛੋਂ ਕਬਰਤਸਾਨ ਗਲਾਂ।
ਜੇਹੜੇ ਗਲਾਂ ਦੀ ਰਮਜ਼ ਨੂੰ ਜਾਣ ਲੈਂਦੇ,
ਉਨ੍ਹਾਂ ਲੋਕਾਂ ਦੀਆਂ ‘ਨੀਲਮ’ ਮਹਾਨ ਗਲਾਂ।
**** 5 ਅਗਸਤ 2008-ਸੂਰਜ ਯੂਨੀਕੋਡ
ਕੁਲਦੀਪ
ਸਿੰਘ ਨੀਲਮ
ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਰਚਨਾਵਾਂ
ਪੜ੍ਹਨ ਲਈ ਕਲਿੱਕ ਕਰੋ
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|