|
|
|
ਅਜੋਕਾ
ਵਾਧਾ::
05 August, 2008 |
|
|
 |
-ਕਵਿਤਾ- |
 |
|
 |
ਨਿਥਾਵਾਂ
-ਭੁਪਿੰਦਰ ਪੁਰੇਵਾਲ- |
ਨਿਥਾਵਾਂ---ਭੁਪਿੰਦਰ ਪੁਰੇਵਾਲ
ਭਿੰਦਾ ਅੱਜ ਕੱਲ ਇੱਥੇ ਨਾ ਰਹਿੰਦਾ
ਘਰ ਦੇ ਮਾਲਿਕ ਅਖ਼ਬਾਰ ਵਿਚ ਛਪਵਾਇਆ
ਕਮਰਾ ਕਿਰਾਏ ਲਈ ਖਾਲੀ
ਲੱਗਦਾ ਘੁੰਮਣਘੇਰੀ ਪਿੱਛੇ ਪਿੱਛੇ
ਚਲੋ ਅਸਾਂ ਨੂੰ ਕੀ ਪਰ ਇਹ ਕਮਰਾ ਕਿਰਾਏ ਲਈ ਖਾਲੀ
ਜਿੱਥੇ ਹੁਣ ਵਸਦਾ ਉਹ ਕਮਰਾ ਵੀ ਨਹੀਂ ਅਖੀਰੀ
ਫਿਰ ਹੋਰ ਹੋਰ ਕਮਰੇ ਦਾ ਚੱਕਰ
ਕਦਮਾਂ ਲਈ ਅਣਦੇਖੇ ਅਣਛੋਹ ਰਸਤੇ
ਵੱਢਵੀਂ ਜੁੱਤੀ ਕਸੂਰੀ
ਸਭ ਕੁਝ ਬਿਰਥਾ ਮਿੱਟੀ ਮਿੱਟੀ
ਕਾਲ ਸਿਮਟੇ
ਦਿਨ ਰਾਤ ਦਾ ਸਫ਼ਰ ਅਕੇਵੇਂ ਭਰਿਆ
ਲਾਲਚ ‘ਚੋ ਉਪਜੇ ਭਰਮ ਅਨੇਕਾਂ
ਦਰਖ਼ਤ ਬਿਨਾਂ ਫਲਾਂ ਦੇ
ਫੁੱਲ ਇਨ੍ਹਾਂ ਦੇ ਮਹਿਕ ਵਿਹੂਣੇ
ਚੇਲਿਆਂ ਜੋਗੇ
ਟੂਣਿਆਂ ਵਾਲੇ
ਨਾ ਮੰਨਣ ਯੋਗ ਮੰਗਾਂ
ਖੁੱਲ੍ਹਾ ਮੂੰਹ ਲਫਜ਼ ਅਧਮੋਏ
ਲਫਜ਼ ਸਮਝੋ ਬੇਸਮਝ ਹੋਏ
ਮਾਅਨੇ ਗੁੰਮੇ
ਅਸਮਾਨ ਦੀ ਛੱਤੋਂ ਤਾਰੇ ਟੁੱਟੇ
ਧਰਤ ਡਿੱਗ ਫਨਾਹ ਹੋਏ
ਨਵੇਂ ਬੀਆਂ ਆਪਣੇ ਆਪਣੇ ਰਾਹ ਮੱਲਣੇ
ਆਪਣੇ ਆਪਣੇ ਖੂੰਜੇ ਲੱਭਣੇ
ਆਪਣੇ ਆਪ ਕੰਡਿਆ ਦੀ ਚੋਭ ਦਾ ਹੱਲ ਭਾਲਣਾ
ਪਤਾ ਨਹੀਂ ਅਗਾਂਹ ਕਰੂੰਬਲਾਂ ਕਿਹੜੇ ਰਾਹ
ਅਪਣਾਉਣੇ
ਕਿਹੜੇ ਪਰਬਤ ਚੜ੍ਹਨਾ
ਪੱਤਿਆਂ ਨੂੰ ਕਿਹੜੇ ਕੀੜੇ ਲੱਗਣੇ
ਜੀਭਾਂ ਭਖਦੇ ਅੰਗਾਰ
ਆਪਣੇ ਲਈ ਵੀ ਨਫ਼ਰਤ ਭਰੇ ਕਬੋਲ
ਭੈੜੀ ਸੰਗਤ
ਚਿੱਕੜ ਚਿੱਕੜ ਬਦਨਾਮੀ ਬਦਨਾਮੀ
ਕਿਸੇ ਕੀ ਖੱਟਿਆ ਕੀ ਗਵਾਇਆ
ਕਦੋਂ ਕਰਨਾ ਕਿਸੇ ਲੇਖਾ ਜੋਖਾਂ
ਭਿੰਦਾ ਵੀ ਬਾਕੀਆਂ ਨਾਲ ਖਲੋਤਾ
***
6
ਅਗਸਤ 2008-ਸੂਰਜ ਯੂਨੀਕੋਡ
|
ਭੁਪਿੰਦਰ ਪੁਰੇਵਾਲ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|