ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 07 September, 2008

   ਮੁੱਖਪੰਨਾ

ਕਵਿਤਾਵਾਂ/ਗ਼ਜ਼ਲਾਂ

 

ਦੋ  ਗ਼ਜ਼ਲਾਂ

ਪ੍ਰੋ. ਸ਼ਮਸ਼ੇਰ ਸਿੰਘ ਸੰਧੂ,ਕੈਲਗਰੀ

ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਐਮ.ਏ; ਐਮ.ਐਡ: ਪੀ.ਈ.ਐਸ.(1)
ਰੀ. ਡਿਪਟੀ ਡਾਇਰੈਕਟਰ
, ਸਿਖਿਆ ਵਿਭਾਗ, ਪੰਜਾਬ

ੇ ਹੁਣ ਤੱਕ ਾਰ ਗ਼ਜ਼ਲ ਸੰਗ੍ਰਹਿ: (1) ‘ਗਾ ਜ਼ਿੰਦਗੀ ਦੇ ਗੀਤ ਤੂੰ’ , (2) 'ਜੋਤ ਸਾਹਸ ਦੀ ਜਗਾ', (3) 'ਬਣ ਸੁਆ ਤੂੰ' ਅਤੇ (4)'ਰੌਸ਼ਨੀ ਦੀ ਭਾਲ' ਪ੍ਰਕਾਸ਼ਿਤ ਹੋ ਚੁੱਕੇ ਹਨ । ਰੂਪ ਅਤੇ ਭਾਵ ਪਖੋਂ ਪ੍ਰੌਢ ਗ਼ਜ਼ਲ-ਗੋਅ  ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦੀਆਂ 'ਲਿਖਾਰੀ' ਦੇ ਪਾਠਕਾਂ ਲਈ ਕੁਝ ਹੋਰ
ਗ਼ਜ਼ਲਾਂ ਪੇਸ਼ ਕਰਦਿਆਂ ਪਰਸੰਨਤਾ ਦਾ ਅਨੁਭਵ ਕਰ ਰਹੇ ਹਾਂ। -'ਲਿਖਾਰੀ'
***
ਦੋ ਗ਼ਜ਼ਲਾਂ
ਪ੍ਰੋ: ਸ਼ਮਸ਼ੇਰ ਸਿੰਘ ਸੰਧ 

-1-
ਪੈਰ ਨੰਗੇ ਬਿਖਮ ਰਸਤਾ ਔਂਦਾ ਤੇਰੇ ਤੀਕ ਹੈ
ਯਾਦ ਤੇਰੀ ਹੈ ਸਤਾਂਦੀ ਸੁਲਗਦੀ ਇਕ ਲੀਕ ਹੈ।

ਨਾ ਕਦੀ ਰਸਤੇ ਤੇ ਵਿਛੀਆਂ ਫੁੱਲ ਕਲੀਆਂ ਇਸ਼ਕ ਦੇ
ਨਾ ਕਿਸੇ ਜਾਣੀ ਹੈ ਵਿਥਯਾ ਦਿਲ ਦੀ ਕੀ ਤਹਿਕੀਕ* ਹੈ।

ਚਾਨਣਾ ਹੈ ਦਿਲ ਦਾ ਮੈਨੂੰ ਰਾਹ ਰਸਤੇ ਦੱਸਦਾ
ਚਾਹਿ ਰਸਤਾ ਔਝੜੀਂ ਤੇ ਘੋਰ ਹੀ ਤਾਰੀਕ** ਹੈ।

ਬੰਦਸ਼ਾਂ ਤੇ ਬੇੜੀਆਂ ਨੇ ਭਾਗ ਮੇਰੇ ਹੀ ਸਦਾ
ਇਸ਼ਕ ਪੈਰਾਂ ਮੇਰਿਆਂ ਨੂੰ ਦੇ ਰਿਹਾ ਤਹਿਰੀਕ*** ਹੈ।

ਤੋੜਕੇ ਰਸਮਾਂ ਦੀ ਬੰਦਸ਼ ਵੇਗ ਆਏ ਚਾਲ ਵਿਚ
ਖ਼ਾਰ ਚਾਹਿ ਨੇ ਵਿਛੇ ਮੰਜ਼ਲ ਵੀ ਹੁਣ ਨਜ਼ਦੀਕ ਹੈ।

ਰਾਣਿਆਂ ਤੇ ਰਾਜਿਆਂ ਨੇ ਰਾਜ ਕੀਤਾ ਧਰਤ ਤੇ
ਇਸ਼ਕ ਦਿਲ ਤੇ ਰਾਜ ਕਰਦਾ ਜੀਣ ਦਾ ਪਰਤੀਕ ਹੈ।

ਪੁਲਸਰਾਤੋਂ ਲੰਘਣਾ ਸੁਣਦੇ ਹਾਂ ਮੁਸ਼ਕਲ ਹੈ ਬੜਾ
ਪੁਲ ਮੁਹੱਬਤ ਦਾ ਪਿਆਰੇ ਓਸ ਤੋਂ ਬਾਰੀਕ ਹੈ।

ਮੰਗਦੀ ਹੈ ਧਰਤ ਸਾਰੀ ਛਾਂਵ ਠੰਡੀ ਪਿਆਰ ਦੀ
ਪਿਆਰ ਰੂਹਾਂ ਨੂੰ ਮਿਲਾਵੇ, ਰੱਬ ਦਾ ਪਰਤੀਕ ਹੈ।

* ਹਾਲਤ/ ** ਹਨੇਰਾ/ ***ਹਰਕਤ


-2-
ਨ੍ਹੇਰੀ ਤੁਫਾਨ ਵਾਲੀ ਪੰਛੀ ਤੇ ਰਾਤ ਗੁਜ਼ਰੀ
ਤੁਰਦੇ ਉਜਾੜ ਪੈਂਡੇ ਮੇਰੀ ਹਯਾਤ* ਗੁਜ਼ਰੀ।

ਠਹਿਰੇ ਮਹੌਲ ਪਾਉਂਦੇ ਐਂਵੇਂ ਹੀ ਆ ਭੁਲੇਖਾ
ਸਮਝੀਂ ਨਾ ਐ ਦਿਲਾ ਤੂੰ ਗ਼ਮ ਦੀ ਅਫਾਤ ਗੁਜ਼ਰੀ।

ਕਰਦੇ ਸੀ ਆ ਸਲਾਮਾਂ ਦਿਨ ਰਾਤ ਹੀ ਜੋ ਬੰਦੇ
ਫਿਰਦੇ ਨੇ ਮੂੰਹ ਭਵਾਈ ਪਿਛਲੀ ਹੈ ਬਾਤ ਗੁਜ਼ਰੀ।

ਚੁਗਲਾਂ ਦੇ ਵਾਂਗ ਹੈ ਸੀ ਕਿਰਦਾਰ ਮੀਸਣੇ ਦਾ
ਹਾਲੀ ਵੀ ਲਾਕੇ ਬੈਠਾ ਜਾਣੀ ਨਾ ਘਾਤ ਗੁਜ਼ਰੀ।

ਜਲਵਾ ਵਖਾਕੇ ਛੁਪਦੇ ਕਰਦੇ ਹੋ ਫਿਰ ਸ਼ਰਾਰਤ
ਸਾਨੂੰ ਅਜੇ ਵੀ ਚੇਤੇ ਸਜਣਾ ਉਹ ਝਾਤ ਗੁਜ਼ਰੀ।

ਦੌਲਤ ਦੇ ਲਾਲਚਾਂ ਨੇ ਤੋੜੇ ਨੇ ਸਭ ਹੀ ਰਿਸ਼ਤੇ
ਕੋਈ ਨਾ ਆਕੇ ਪੁੱਛੇ ਮੇਰੀ ਤੇ ਵਾਤ ਗੁਜ਼ਰੀ।

ਮੁਲਕਾਂ ਦੀ ਵੰਡ ਯਾਰੋ ਕੀਤਾ ਸੀ ਘਾਣ ਐਸਾ
ਜੜ੍ਹ ਹੀ ਪਕੜ ਨਾ ਪਾਏ ਉਮਰਾ ਹੀ ਮਾਤ ਗੁਜ਼ਰੀ।

* ਜ਼ਿੰਦਗੀ
 

(8 ਸਤੰਬਰ 2008) ਯੂਨੀਕੋਡ

ਪ੍ਰੋ: ਸ਼ਮਸ਼ੇਰ ਸਿੰਘ ਸੰਧੂ,
ਐਮ.ਏ.,ਐਮ.ਐਡ., ਪੀ.ਈ.ਐਸ.(1)
ਰੀ.ਡਿਪਟੀ ਡਾਇਰੈਕਟਰ ਸਖਿਆ ਵਿਭਾਗ, ਪੰਜਾਬ।
Phone (403)285-5609

ssandhu37@yahoo.ca

e-mail:
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.