|
|
|
ਅਜੋਕਾ
ਵਾਧਾ::
05 ਨਵੰਬਰ, 2008 |
|

|
ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ/ਸਨਮਾਨ
|

|
|
ਡਰਬੀ ਵਿਚ ਹੋਈ ਸਰਬ
ਬਰਤਾਨੀਆ ਲੇਖਕ ਕਾਨਫਰੰਸ
ਰੀਪੋਰਟ: ਜਸਵਿੰਦਰ ਮਾਨ, ਜਨਰਲ ਸਕੱਤਰ |
ਪ੍ਰਗਤੀਸ਼ੀਲ ਲੇਖਕ ਸਭਾ ਡਰਬੀ ਦੇ ਪ੍ਰਬੰਧ ਹੇਠ ਇਹ ਕਾਨਫਰੰਸ 20 ਸਤੰਬਰ
2008 ਨੂੰ ਇੰਡੀਅਨ ਕਮਿਊਨਟੀ ਸੈਂਟਰ ਰਾਅਡਨ ਸਟਰੀਟ ਡਰਬੀ ਵਿਚ ਹੋਈ। ਇਸ
ਕਾਨਫ੍ਰੰਸ ਵਿਚ ਭਾਗ ਲੈਣ ਲਈ ਜਿੱਥੇ ਬਰਤਾਨੀਆ ਭਰ ਦੇ ਪ੍ਰਸਿਧ ਲੇਖਕ;
ਕਵੀ, ਕਹਾਣੀਕਾਰ ਤੇ ਨਾਵਲਿਸਟ ਆਏ ਹੋਏ ਸਨ, ਉੱਥੇ ਨਾਰਵੇ ਤੋਂ ਅਮਰ ਜਿਓਤੀ
ਤੇ ਕੈਨੇਡਾ ਤੋਂ ਪ੍ਰਸਿੱਧ ਨਾਵਲਕਾਰ ਤੇ ਵਿਦਵਾਨ ਲੇਖਕ ਸਾਧੂ ਵਿਨਿੰਗ ਨੇ
ਵੀ ਦਰਸ਼ਨ ਦੇ ਕੇ ਕਾਨਫਰੰਸ ਦੀ ਮਹੱਤਤਾ ਨੂੰ ਵਧਾਉਣ ਵਿਚ ਆਪਣਾ ਯੋਗਦਾਨ
ਪਾਇਆ।
 
ਕਾਨਫਰੰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਕਰਨੈਲ ਸਿੰਘ ਸ਼ੇਰਗਿੱਲ
ਨੇ ਕੀਤੀ ਤੇ ਪ੍ਰਧਾਨਗੀ ਮੰਡਲ ਵਿਚ ਪ੍ਰਸਿਧ ਨਾਵਲਿਸਟ ਦਰਸ਼ਨ ਧੀਰ ਤੇ ਸ਼ਾਇਰ
ਵਰਿੰਦਰ ਪਰਿਹਾਰ ਸ਼ਾਮਲ ਹੋਏ ਤੇ ਸਟੇਜ ਦਾ ਸੰਚਾਲਨ ਹਰਬਖਸ਼ ਮਕਸੂਦਪੁਰੀ ਨੇ
ਕੀਤਾ। ਇਸ ਸੈਸ਼ਨ ਵਿਚ ਵਿਚਾਰ ਵਟਾਂਦਰੇ ਲਈ ਦੋ ਪਰਚੇ ਪੜ੍ਹੇ ਗਏ। ਪਹਿਲਾ
ਪਰਚਾ ਪ੍ਰਸਿੱਧ ਭਾਸ਼ਾ ਵਿਗਿਆਨੀ ਡਾਕਟਰ ਮੰਗਤ ਰਾਏ ਭਾਰਦਵਾਜ ਨੇ
-''ਪੰਜਾਬੀ ਭਾਸ਼ਾ ਦੇ ਅਧਿਅਨ ਅਤੇ ਵਿਸ਼ਲੇਸ਼ਨ ਦੇ ਮਸਲੇ" ਪੇਸ਼ ਕੀਤਾ।
ਦੂਜਾ ਪਰਚਾ ਡਾਕਟਰ ਦੇਵਿੰਦਰ ਕੌਰ ਨੇ:-''ਪਿਛਲੇ ਦਹਾਕੇ ਦੀ ਬਰਤਾਨਵੀ
ਪੰਜਾਬੀ ਕਵਿਤਾ" ਪੇਸ਼ ਕੀਤਾ।
ਇਹ ਦੋਵੇਂ ਪਰਚੇ ਸੱਦੇ ਗਏ ਲੇਖਕਾਂ ਨੂੰ ਪਹਿਲਾਂ ਹੀ ਭੇਜੇ ਜਾ ਚੁੱਕੇ ਸਨ।
ਕੁਝ ਲੇਖਕਾਂ ਨੇ ਪਰਚਿਆਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਬਾਅਦ ਵਿਚ ਹਰਬਖਸ਼
ਮਕਸੂਦਪੁਰੀ ਨੇ ਐਲਾਨ ਕੀਤਾ ਕਿ ਲੇਖਕ ਇਨ੍ਹਾਂ ਪਰਚਿਆਂ ਬਾਰੇ ਆਪਣੇ
ਵਿਸਤੀਰਤ ਵਿਚਾਰ ਉਹਨੂੰ ਈਮੇਲ ਰਾਹੀਂ ਭੇਜ ਸਕਦੇ ਹਨ। ਉਹ ਉਨ੍ਹਾ ਦੇ
ਵਿਚਾਰ ਪਰਚਾਕਾਰਾਂ ਨੂੰ ਭੇਜਦਾ ਰਹੇਗਾ ਤੇ ਪਰਚਾਕਾਰਾਂ ਦੇ ਵਿਚਾਰ ਉਨ੍ਹਾਂ
ਲੇਖਕਾਂ ਨੂੰ ਪਹੁੰਚਾਉਂਦਾ ਰਹੇਗਾ। ਇਸਤਰ੍ਹਾਂ ਇਨ੍ਹਾਂ ਵਿਸ਼ਿਆਂ ਤੇ ਵਿਚਾਰ
ਪਰਵਾਹ ਚਲਦਾ ਰਹੇਗਾ। ਜੇ ਲੇਖਕ ਅਜੇਹਾ ਕਰਨ ਦੀ ਖੇਚਲ ਕਰ ਸਕਣ ਤਾਂ ਇਹ
ਇੱਕ ਚੰਗੀ ਪਿਰਤ ਪਾਉਣ ਦਾ ਅਰੰਭ ਹੋਵੇਗਾ।

ਦੂਜਾ
ਸੈਸ਼ਨ ਕਵਿਤਾਵਾਂ ਤੇ ਗੀਤ ਸੰਗੀਤ ਦਾ ਸੀ। ਇਸ ਸੈਸ਼ਨ ਦੀ ਪ੍ਰਧਾਨਗੀ ਕੇਨੇਡਾ
ਤੋਂ ਆਏ ਪ੍ਰਸਿਧ ਲੇਖਕ ਸਾਧੂ ਬਿਨਿੰਗ ਨੇ ਕੀਤੀ ਤੇ ਪ੍ਰਧਾਨਗੀ ਮੰਡਲ ਵਿਚ
ਬਲਬੀਰ ਸੰਧੂ, ਹਰਜੀਤ ਅਟਵਾਲ, ਅਮਰ ਜਿਉਤੀ, ਦਰਸ਼ਨ ਸਿੰਘ ਸੰਪਾਦਿਕ ਚਰਚਾ
ਤੇ ਸੰਤੋਖ ਧਾਲੀਵਾਲ ਸ਼ਾਮਿਲ ਸਨ। ਸਟੇਜ ਸੰਚਾਲਨ ਦੀ ਡਿਉਟੀ ਸਭਾ ਦੇ ਜਨਰਲ
ਸਕੱਤਰ ਜਸਵਿੰਦਰ ਮਾਨ ਨੇ ਨਿਭਾਈ। ਅਰੰਭ ਸ਼ਾਸ਼ਤਰੀ ਸੰਗੀਤ ਦੇ ਮਾਹਿਰ ਅਵਤਾਰ
ਡੋਲ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿਧ ਰਚਨਾ ''ਮਿੱਤਰ ਪਿਆਰੇ ਨੂੰ"
ਗਾ ਕੇ ਕੀਤਾ। ਉਸ ਤੋਂ ਪਿੱਛੋਂ ਡਾਕਟਰ ਦੇਵਿੰਦਰ ਕੌਰ ਨੇ ਨਿਰੰਜਨ ਸਿੰਘ
ਨੂਰ ਦਾ ਗੀਤ ''ਤੂੰ ਦੀਵਾ ਵਾਲ ਕੇ ਰੱਖੀਂ ਮਨਮੋਹਕ ਤੇ ਸੁਰੀਲੀ ਅਵਾਜ਼ ਵਿਚ
ਗਾਇਆ। ਕਵੀ ਦਰਬਾਰ ਦੇ ਮੱਧ ਵਿਚ ਬਲਬੀਰ ਸੰਧੂ ਨੇ ਬਹੁਤ ਹੀ ਸੁਰੀਲੀ ਅਵਾਜ਼
ਵਿਚ ਗੀਤ ਪੇਸ਼ ਕੀਤਾ। ਜਿਨ੍ਹਾਂ ਕਵੀਆ ਨੇ ਕਵੀ ਦਰਵਾਰ ਵਿਚ ਭਾਗ ਲਿਆ
ਉਨ੍ਹਾਂ ਦੇ ਨਾਉਂ ਹੇਠਾਂ ਦਿੱਤੇ ਜਾਂਦੇ ਹਨ:-
ਅਜ਼ੀਮ ਸ਼ੇਖਰ ਲੰਡਨ, ਹਰਮਿੰਦਰ ਬਣਵੈਤ ਡਰਬੀ, ਵਰਿੰਦਰ ਪਰਹਾਰ ਸਾਊਥੈਮਪਟਨ,
ਕਿਰਪਾਲ ਪੂਨੀ, ਸੁਰਿੰਦਰ ਗਾਖਲ, ਕੁਲਦੀਪ ਬਾਂਸਲ ਅਤੇ ਸੰਤੋਖ ਹੇਅਰ
ਕੋਵੈਂਟਰੀ, ਇੰਦਰਜੀਤ ਜੀਤ ਵੁਲਵਰਹੈਂਪਟਨ, ਡਾਕਟਰ ਕਰਨੈਲ ਸ਼ੇਰਗਿੱਲ
ਲਿਸਟਰ, ਦਲਵੀਰ ਕੌਰ ਵੁਲਵਰਹੈਂਪਟਨ, ਸੰਤੋਖ ਧਾਲੀਵਾਲ ਨੌਟਿੰਘਮ, ਅਮਰ
ਜਿਓਤੀ ਨੌਰਵੇ ਜਸਵਿੰਦਰ ਮਾਨ ਤੇ ਮਹਿੰਦਰ ਚਮਕ ਡਰਬੀ।
ਅੰਤ ਵਿਚ ਸਾਧੂ ਬਿਨਿੰਗ ਨੇ ਆਪਣਾ ਪ੍ਰਧਾਨਗੀ ਭਾਸ਼ਣ ਦਿੱਤਾ।
ਕਵੀ ਦਰਵਾਰ 7-30 ਤੇ ਸਮਾਪਤ ਹੋਇਆ ਤੇ ਫੇਰ ਖਾਣ ਪੀਣ ਦਾ ਦੌਰ ਰਾਤ ਦੇ ਨੌ
ਵਜੇ ਤੱਕ ਚਲਦਾ ਰਿਹਾ।
ਜਸਵਿੰਦਰ ਮਾਨ
ਜਨਰਲ ਸਕੱਤਰ ***** 5 ਅਕਤੂਬਰ 2008-ਸੂਰਜ ਯੂਨੀਕੋਡ
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|