ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 01 ਜਨਵਰੀ, 2009

ਮੁੱਖਪੰਨਾ

-ਕਵਿਤਾਵਾਂ-

ਨਵਾਂ ਸਾਲ
-ਸਾਥੀ ਲੁਧਿਆਣਵੀ,ਲੰਡਨ-


ਹੌਲੀ ਹੌਲੀ ਦੇਖ਼ੋ ਨਵਾਂ ਸਾਲ ਆ ਗਿਆ।
ਇੰਝ ਲੱਗੇ ਜਿਵੇਂ ਨਵਾਂ ਬਾਲ ਆ ਗਿਆ।

=ਨਵਾਂ ਸਾਲ ਕੀ ਕੀ ਰੰਗ ਲੈਕੇ ਆਵੇਗਾ,
ਸਾਡੇ ਸਾਹਵੇਂ ਅੱਜ ਇਹ ਸਵਾਲ ਆ ਗਿਆ।

=ਠੰਡੀ ਠੰਡੀ ਰੁੱਤ ਤੇ ਪਿਆਰਾਂ ਦਾ ਮਹੌਲ,
ਪੌਣਾਂ ਵਿਚ ਘੁਲ਼ ਕੇ ਗੁਲਾਲ ਆ ਗਿਆ।

=ਯਾਰਾਂ ਮਿੱਤਰਾਂ ਨੇ ਭੇਜੇ ਤੋਹਫ਼ੇ ਨੇ ਹਜ਼ਾਰ,
ਸੱਜਣਾ ਦਾ ਭੇਜਿਆ ਰੁਮਾਲ ਆ ਗਿਆ।

=ਹੱਸਦੇ ਤੇ ਗਾਉਂਦੇ ਕੱਠੇ ਗੋਰੇ ਕਾਲ਼ੇ ਨੇ,
ਇਨਾ੍ਹਂ ਵਿਚ ਕਿੰਨਾ ਸੁਰਤਾਲ ਆ ਗਿਆ।

=ਛੰਮ ਛੰਮ ਰੋਣ ਲੱਗ ਪਈਆਂ ਅੱਖ਼ੀਆ,
ਬੈਠੇ ਬੈਠੇ ਕਿਸੇ ਦਾ ਖ਼ਿਆਲ ਆ ਗਿਆ।

=ਜਿਹੜੇ ਲੋਕੀਂ ਦੁਖ਼ੀ ਅਤੇ ਗ਼ਮਜ਼ਦਾ ਨੇ,
ਉਨ੍ਹਾਂ ਦਾ ਵੀ ਸਾਨੂੰ ਹੈ ਖ਼ਿਆਲ ਆ ਗਿਆ।

=ਗੁੱਡ ਬਾਈ ਕਹੀ ਅਸਾਂ ਬੀਤੇ ਸਾਲ ਨੂੰ,
ਚੰਗੇ ਬੀਤੇ ਪਲਾਂ ਦਾ ਮਲਾਲ ਆ ਗਿਆ।

=ਨਵਾਂ ਸਾਲ ''ਸਾਥੀ'' ਲੈਕੇ ਆਊ ਸੁਖ਼ ਸਾਂਦ,
ਲੈਕੇ ਇਹ ਸੁਨੇਹਾ ਨਵਾਂ ਸਾਲ ਆ ਗਿਆ।
***
E Mail sathiludhianvi@hotmail.com
 

(25 ਦਸੰਬਰ 2008)

ਸਾਥੀ ਲੁਧਿਆਣਵੀ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਂ ਲਈ ਕਲਿੱਕ ਕਰੋ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.