|
|
|
ਅਜੋਕਾ
ਵਾਧਾ::
26 January, 2010 |
|

|
ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ/ਸਨਮਾਨ/ਰਿਪੋਰਟ
|

|
|
 |
ਲੈੱਸਟਰ
ਵਿੱਚ ਪਹਿਲਾ ਪੰਜਾਬੀ ਰੇਡੀਓ
ਰਿਪੋਰਟ: ਸ਼ਿੰਦਰ ਮਾਹਲ |
ਬ੍ਰਤਾਨੀਆਂ ਦੇ ਬਹੁ-ਕੌਮੀ ਅਤੇ ਬਹੁ-ਭਾਸ਼ਾਈ ਵੱਸੋਂ ਵਾਲੇ ਸ਼ਹਿਰ ਲੈੱਸਟਰ
ਨੂੰ ਜੇ ਬ੍ਰਤਾਨੀਆਂ ਦੀ ਸੱਭਿਆਚਾਰਕ ਰਾਜਧਾਨੀ ਕਹਿ ਦੇਈਏ ਤਾਂ ਕੋਈ
ਅਤਿਕਥਨੀ ਨਹੀਂ ਹੋਵੇਗੀ। ਗੁਜਰਾਤੀ, ਮੁਸਲਿਮ ਅਤੇ ਭਾਈਚਾਰੇ ਦੀ ਵੱਡੀ
ਗਿਣਤੀ ਦੀ ਵਸੋਂ ਵਾਲੇ ਇਸ ਸ਼ਹਿਰ ਵਿੱਚ ਪੰਜਾਬੀਆਂ ਦੀ ਤਰੱਕੀ ਵੀ ਕਿਸੇ
ਨਾਲੋਂ ਘੱਟ ਨਹੀਂ ਹੈ। ਪੰਜਾਬੀ ਭਾਈਚਾਰੇ ਨੇ ਸਮਾਜਿਕ, ਵਪਾਰਕ, ਵਿੱਦਿਅਕ,
ਰਾਜਨੀਤਕ ਅਤੇ ਧਾਰਮਿਕ, ਗੱਲ ਕੀ ਹਰ ਖੇਤਰ ਵਿੱਚ ਆਪਣੀ ਖਾਸ ਪਛਾਣ ਅਤੇ
ਥਾਂ ਬਣਾ ਲਈ ਹੈ।
ਇਸ ਸ਼ਹਿਰ ਵਿੱਚ ਬਹੁ-ਕੌਮੀ ਧਾਰਮਿਕ ਅਸਥਾਨਾਂ ਵਿੱਚ
ਪੰਜਾਬੀ-ਸਿੱਖ ਭਾਈਚਾਰੇ ਨੇ ਹੁਣ ਤੱਕ 8 ਗੁਰਦਵਾਰੇ ਸਥਾਪਿਤ ਕਰ ਲਏ ਹਨ
ਅਤੇ ਮੁੱਖ ਗੁਰਪੁਰਬ ਬਹੁਤ ਹੀ ਧੂਮ-ਧਾਮ ਨਾਲ ਵੱਡੇ ਪੱਧਰ ਤੇ ਮਨਾਏ ਜਾਂਦੇ
ਹਨ। ਪਿਛਲੇ ਦਸ ਸਾਲਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਅਤੇ
ਵਿਸਾਖੀ ਮਨਾਉਣ ਲਈ ਇੱਕ ਮਹੀਨੇ ਲਈ ਉਚੇਚੇ ਤੌਰ ਤੇ ਰੇਡੀਓ ਚਲਾ ਕੇ ਸਾਰੇ
ਪੰਜਾਬੀ ਭਾਈਚਰੇ ਨੂੰ ਆਪਸ ਵਿੱਚ ਜੋੜਿਆ ਜਾਂਦਾ ਹੈ।
|

ਮਨਜੀਤ ਕੌਰ ਜੌਹਲ, ਮੁੱਖ ਮਹਿਮਾਨ ਸ਼੍ਰੀਮਤੀ ਮੰਜੂਲਾ ਸੂਦ, ਅਮਰਜੀਤ ਸਿੰਘ
ਰਾਏ ਤੇ ਸ. ਦਵਿੰਦਰ ਸਿੰਘ ਢੇਸੀ
ਅਮਰਜੀਤ ਸਿੰਘ ਰਾਏ, ਮਨਜੀਤ ਕੌਰ ਜੌਹਲ, ਸ਼੍ਰਮਤੀ ਮੰਜੂਲਾ ਸੂਦ, ਸ਼ਿੰਗਾਰਾ
ਸਿੰਘ, ਸ. ਦਵਿੰਦਰ ਸਿੰਘ ਢੇਸੀ ਅਤੇ ਸ. ਮੁਹਿੰਦਰ ਸਿੰਘ ਸੰਘਾ |

ਸ਼੍ਰਮਤੀ ਮੰਜੂਲਾ ਸੂਦ ਆਏ ਮਹਿਮਾਨਾਂ ਸਾਹਮਣੇ ਵਿਚਾਰ ਪੇਸ਼ ਕਰਦੇ ਹੋਏ।
ਸੱਜੇ ਪਾਸੇ ਬੈਠੇ ਮਲਕੀਤ ਸਿੰਘ ਐਮ.ਈ.ਬੀ (ਗੋਲਡਨ ਸਟਾਰ)।
|
ਪਰ ਇਸਦੇ ਬਾਵਜੂਦ ਇਸ ਸ਼ਹਿਰ ਦੇ ਪੰਜਾਬੀਆਂ ਕੋਲ
ਰੇਡੀਓ ਵਰਗਾ ਪੱਕਾ ਪਲੇਟਫਾਰਮ ਨਾ ਹੋਣ ਦੀ ਘਾਟ ਬਹੁਤ ਦੇਰ ਤੋਂ ਮਹਿਸੂਸ
ਕੀਤੀ ਜਾ ਰਹੀ ਸੀ। ਭਾਵੇਂ ਹੋਰ ਰੇਡੀਓ ਸਟੇਸ਼ਨਾਂ ਤੋਂ ਪੰਜਾਬੀ ਪ੍ਰੋਗਰਾਮ
ਪੇਸ਼ ਕੀਤੇ ਜਾਂਦੇ ਹਨ ਪਰ ਉਹਨਾਂ ਦਾ ਸਮਾਂ ਪੂਰੇ ਹਫਤੇ ਵਿੱਚ 11/12 ਘੰਟੇ
ਹੀ ਬਣਦਾ ਹੈ। ਪਰ ਪੂਰਨ ਪੰਜਾਬੀ ਰੇਡੀਓ ਦੀ ਇਹ ਘਾਟ ਹੁਣ ਕੋਹੇਨੂਰ ਰੇਡੀਓ
(97.3ਢੰ) ਦੇ 5 ਸਾਲ ਲਈ ਲਗਾਤਾਰ ਅਤੇ ਪੱਕੇ ਤੌਰ ਤੇ ਸਥਾਪਿਤ ਹੋਣ ਨਾਲ
ਪੂਰੀ ਹੋ ਗਈ ਹੈ ਜਿਸ ਨਾਲ ਸਮੂਹ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ
ਦੌੜ ਗਈ ਹੈ। ਇਸ ਰੇਡੀਓ ਤੋਂ ਹੁਣ ਜਿੱਥੇ ਸਵੇਰੇ ਸ਼ਾਮ ਗੁਰੂ ਘਰਾਂ ਤੋਂ
ਸਿੱਧਾ ਪ੍ਰਸਾਰਣ ਪੇਸ਼ ਕੀਤਾ ਜਾਂਦਾ ਹੈ ਉੱਥੇ ਸਾਰਾ ਦਿਨ ਪੰਜਾਬੀਆਂ ਲਈ
ਜਾਣਕਾਰੀ, ਪੰਜਾਬੀ ਵਿੱਚ ਖ਼ਬਰਾਂ, ਵਿੱਦਿਅਕ, ਸਿਹਤ, ਸਰਕਾਰੀ ਭੱਤਿਆਂ ਅਤੇ
ਨਵੇਂ ਕਨੂੰਨਾਂ ਸਬੰਧੀ ਬਹੁਤ ਹੀ ਲਾਹੇਵੰਦ ਜਾਣਕਾਰੀ ਦੇ ਨਾਲ ਨਾਲ
ਪੰਜਾਬੀਆਂ ਦਾ ਭਰਪੂਰ ਮਿਆਰੀ ਮਨੋਰੰਜਨ ਵੀ ਕੀਤਾ ਜਾਂਦਾ ਹੈ।
ਪਹਿਲੀ ਫਰਵਰੀ, ਦਿਨ ਐਤਵਾਰ ਨੂੰ ਇਸ ਰੇਡੀਓ ਦਾ
ਰਸਮੀ ਉਦਘਾਟਨ ਕੀਤਾ ਗਿਆ ਜਿਸ ਵਿੱਚ ਲੈੱਸਟਰ ਦੀਆਂ ਬਹੁਤ ਸਾਰੀਆਂ
ਸੰਸਥਾਵਾਂ ਨੂੰ ਸੱਦਾ ਭੇਜ ਕੇ ਸ਼ਾਮਿਲ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ
ਦੇ ਮੁੱਖ ਮਹਿਮਾਨ ਸਨ ਪੰਜਾਬ ਦੀ ਸ਼ਾਨ ਸ਼੍ਰੀਮਤੀ ਮੰਜੂਲਾ ਸੂਦ ਅਤੇ ਗਾਇਕ
ਮਲਕੀਤ ਸਿੰਘ (ਗੋਲਡਨ ਸਟਾਰ)। ਸ਼੍ਰੀਮਤੀ ਸੂਦ ਲੁਧਿਆਣੇ ਦੀ ਜੰਮਪਲ, ਉਹ ਧੀ
ਜਿਸ ਨੂੰ ਬ੍ਰਤਾਨੀਆਂ ਦੇ ਸਿਰਕੱਢ ਸ਼ਹਿਰ ਲੈੱਸਟਰ ਦੀ ਲੋਰਡ ਮੇਅਰ ਬਣਨ ਦਾ
ਸੁਭਾਗ ਪ੍ਰਾਪਤ ਹੋਇਆ ਹੈ ਅਤੇ ਪੂਰੇ ਬ੍ਰਤਾਨੀਆਂ ਭਰ ਵਿੱਚ ਉਹ ਇਸ ਪਦਵੀ
ਤੇ ਪਹੁੰਚਣ ਵਾਲੀ ਪਹਿਲੀ ਏਸ਼ੀਅਨ ਔਰਤ ਹੈ। ਸਮੂਹ ਪੰਜਾਬੀਆਂ ਲਈ ਇਹ ਮਾਣ
ਵਾਲੀ ਗੱਲ ਹੈ ਕਿ ਉਹ ਪੰਜਾਬਣ ਹੈ। ਇਸ ਤੋਂ ਇਲਾਵਾ ਇਸ ਸਮਾਰੋਹ ਵਿੱਚ ਸ.
ਗੁਰਦੀਪ ਸਿੰਘ, ਸ. ਮੁਹਿੰਦਰ ਸਿੰਘ ਸੰਘਾ (ਤੇਗ ਬਹਾਦਰ ਗੁਰਦਵਾਰਾ ਦੇ
ਸਾਬਕਾ ਅਤੇ ਮੌਜੂਦਾ ਪ੍ਰਧਾਨ) ਸ. ਜਰਨੈਲ ਸਿੰਘ ਅਤੇ ਬੀਬੀ ਅਮਰਜੀਤ ਕੌਰ
ਰਾਣਾ (ਗੁਰਦਵਾਰਾ ਦਸ਼ਮੇਸ਼ ਦਰਬਾਰ ਦੇ ਪ੍ਰਧਾਨ) ਕੇਹਰ ਸਿੰਘ ਹੇਅਰ, ਪਰਮਜੀਤ
ਸਿੰਘ ਰਿਐਤ ਅਤੇ ਜਸਵੰਤ ਸਿੰਘ ਬਾਠ ( ਲੈਸਟਰ ਦੀ ਓਵਰਸੀਜ਼ ਕਾਂਗਰਸ ਦੇ
ਪ੍ਰਧਾਨ ਅਤੇ ਚੇਅਰਮੈਨ) ਗੁਰਦੀਪ ਸਿੰਘ ਭੱਚੂ, ਗਾਇਕ ਕੇ.ਬੀ. ਢੀਂਡਸਾ,
ਅਨਿਲ ਕਪੂਰ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਹਰਭਜਨ ਸਿੰਘ ਟੁੱਟ, ਮਨਜੀਤ
ਸਿੰਘ ਵਕੀਲ, ਹਰਮਿੰਦਰ ਸਿੰਘ ਰਾਏ (ਓਡਬੀ ਗੁਰੂਘਰ), ਬੀਬੀ ਸੁਰਜੀਤ ਕੌਰ
ਰਾਏ, ਨਿਰਮਲ ਸਿੰਘ ਲੱਡੂ, ਹਰਿੰਦਰ ਸਿੰਘ ਅਟਵਾਲ, ਜਸਵੀਰ ਕੌਰ ਚੌਹਾਨ
(ਮੈਨੇਜਰ ਗੁਰੂ ਨਾਨਕ ਕਮਿਊਨਿਟੀ ਸੈਂਟਰ) ਵੀ ਸ਼ਾਮਿਲ ਹੋਏ।
ਹਾਜ਼ਿਰ ਮਹਿਮਾਨਾਂ ਵਲੋਂ ਜਿੱਥੇ ਭਰਪੂਰ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉੱਥੇ
ਉਹਨਾਂ ਰੇਡੀਓ ਨੂੰ ਸਹਿਯੋਗ ਦੇਣ ਦੀ ਪ੍ਰਤੀਬੱਧਤਾ ਵੀ ਦਰਸਾਈ ਗਈ। ਇਹਨਾਂ
ਤੋਂ ਇਲਾਵਾ ਰੇਡੀਓ ਪ੍ਰੋਗਰਾਮਾਂ ਦੇ ਮੇਜ਼ਬਾਨ ਜਰਨੈਲ ਖਹਿਰਾ, ਸ਼ਿੰਦਰ
ਮਾਹਲ, ਸ਼ਿੰਗਾਰਾ ਸਿੰਘ, ਭੁਪਿੰਦਰ ਕੌਰ ਲੋਇਲ, ਜਸਵੰਤ ਕੌਰ ਬੈਂਸ, ਸ.
ਗੁਰਮੀਤ ਸਿੰਘ ਸੰਧੂ, ਜਗਰੂਪ ਕੌਰ, ਹਾਰਵੀ, ਮਨਜਿੰਦਰ ਕੌਰ, ਖ਼ਬਰਾਂ ਵਾਲੀ
ਕਰਮਜੀਤ ਕੌਰ ਬਰਾੜ, ਹਰਪ੍ਰੀਤ ਕੌਰ, ਜਸਵੀਰ ਕੌਰ ਚੌਹਾਨ ਵੀ ਹਾਜ਼ਿਰ ਸਨ।
ਰੇਡੀਓ ਬੋਰਡ ਦੇ ਡਾਇਰੈਕਟਰਾਂ ਸ. ਦਵਿੰਦਰ ਸਿੰਘ ਢੇਸੀ, ਸ. ਅਮਰਜੀਤ ਸਿੰਘ
ਰਾਏ ਅਤੇ ਮਨਜੀਤ ਕੌਰ ਜੌਹਲ ਨੇ ਆਏ ਮਹਿਮਾਨਾਂ ਦਾ ਦਿਲ ਖੋਹਲ ਕੇ ਸਵਾਗਤ
ਅਤੇ ਦਿਲੀ ਧੰਨਵਾਦ ਕੀਤਾ। ਕਮਲਜੀਤ ਕੌਰ ਢੇਸੀ, ਹਰਵਿੰਦਰ ਕੌਰ ਰਾਏ ਨੇ ਆਏ
ਮਹਿਮਾਨਾਂ ਦੀ ਚਾਹ ਪਾਣੀ ਨਾਲ ਭਰਪੂਰ ਸੇਵਾ ਕੀਤੀ। ਸ਼ਿੰਗਾਰਾ ਸਿੰਘ ਵਲੋਂ
ਸਾਰੇ ਪ੍ਰੋਗਰਾਮ ਨੂੰ ਸੁਲਝੀ ਹੋਈ ਤਰਤੀਬ ਦਿੱਤੀ ਗਈ।
ਮੇਜ਼ਬਾਨ ਸ਼ਿੰਦਰ ਮਾਹਲ ਨੇ ਸਟੂਡੀਓ ਦੀ ਸੇਵਾ ਨਿਭਾਉਂਦਿਆਂ ਆਏ ਮਹਿਮਾਨਾਂ
ਤੋਂ ਇਲਾਵਾ ਮੁੱਖ ਮਹਿਮਾਨਾਂ ਸ਼੍ਰੀਮਤੀ ਮੰਜੂਲਾ ਸੂਦ ਅਤੇ ਮਲਕੀਤ ਸਿੰਘ
ਨਾਲ ਗਹਿਰੀ ਭਾਵ-ਪੂਰਵਕ ਗੱਲਬਾਤ ਕੀਤੀ ਜਿਸਦਾ ਰੇਡੀਓ ਤੋਂ ਸਿੱਧਾ
ਪ੍ਰਸਾਰਣ ਕੀਤਾ ਗਿਆ। ਗੱਲਬਾਤ ਦੌਰਾਨ ਦੋਹਾਂ ਮਹਿਮਾਨਾਂ ਨੇ ਬਹੁਤ ਜਜ਼ਬਾਤੀ
ਰੌਂਅ ਵਿੱਚ ਆਪਣੇ ਸੁਪਨੇ, ਸੰਘਰਸ਼ ਅਤੇ ਤਜਰਬਿਆਂ ਦੀ ਦਾਸਤਾਨ ਆਪਣੇ
ਮੇਜ਼ਬਾਨ ਦੀ ਮੇਜ਼ ਤੇ ਖੁੱਲ੍ਹੀ ਕਿਤਾਬ ਵਾਂਗ ਖੋਹਲ਼ ਕੇ ਰੱਖ ਦਿੱਤੀ ਜਿਸਦੀ
ਸਰੋਤਿਆ ਵਲ੍ਹੋਂ ਭਰਪੂਰ ਸਰਾਹਨਾ ਕੀਤੀ ਗਈ।
(ਇਹ ਰੇਡੀਓ ਜੋ ਕਿ 97.3 ਐਫ.ਐਮ ਤੇ ਲੈੱਸਟਰ ਅਤੇ ਇਸਦੇ ਆਸ ਪਾਸ ਦੇ
ਇਲਾਕਿਆਂ ਵਿੱਚ ਸੁਣਿਆ ਜਾ ਸਕਦਾ ਹੈ, ਜਲਦੀ ਹੀ ਇੰਟਰ ਨੈੱਟ ਵੀ ਆ ਰਿਹਾ
ਹੈ)
*****
14 ਫਰਵਰੀ 2009- ਯੂਨੀਕੋਡ
|

ਲਿਖਾਰੀ
Likhari
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ'
ਦਾ ਕਰਤਾ ਹੋਵੇਗਾ। |

Copyright © Likhari: Panjabi Likhari Forum-2001-2008 All rights
reserved.
|
|