ਪੁਸਤਕ ਰਿਵੀਊ:
ਪੁਸਤਕ ਦਾ ਨਾਂ.. ਵੱਖਰੇ ਰੰਗ ਗੁਲਾਬ ਦੇ
ਲੇਖਕ .. ਡਾ. ਫਕੀਰ ਚੰਦ ਸ਼ੁਕਲਾ
ਪੰਨੇ .. 112, ਮੁਲ 140 ਰੁਪੈ
ਪ੍ਰਕਾਸ਼ਕ .. ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਭਾਸ਼ਾ
ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ
ਪੰਜਾਬੀ ਦੇ ਨਾਮਵਰ ਲੇਖਕ ਡਾ. ਫ਼ਕੀਰ ਚੰਦ ਸ਼ੁਕਲਾ ਦੀਆਂ ਰਚਨਾਵਾਂ ਅਕਸਰ ਪੰਜਾਬੀ
ਅਖ਼ਬਾਰਾਂ, ਮਾਸਿਕ ਪੱਤਰਾਂ ਤੇ ਵੈਬਸਾਈਟਾਂ ‘ਤੇ ਛਪਦੀਆਂ ਰਹਿੰਦੀਆ ਹਨ,
ਜਿਨ੍ਹਾਂ ਨੂੰ ਪਾਠਕ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ।ਉਹ ਹੁਣ ਤਕ ਪੰਜਾਬੀ ਤੇ
ਹਿੰਦੀ ਵਿਚ ਲਗਭਗ 4 ਦਰਜਨ ਪੁਤਕਾਂ ਲਿਖ ਚੁਕੇ ਹਨ, ਜਿਨ੍ਹਾਂ ਵਿਚ ਨਾਵਲ,
ਕਹਾਣੀਆਂ, ਨਾਟਕ, ਵਿਅੰਗ, ਵਿਗਿਆਨ ਸਾਹਿਤ ਤੇ ਬਾਲ ਸਾਹਿਤ ਸ਼ਾਮਿਲ ਹਨ। ਉਕਤ
ਪੁਸਤਕ ਉਹਨਾਂ ਦਾ ਦੂਜਾ ਕਹਾਣੀ ਸੰਗ੍ਰਿਹ ਹੈ ਜਿਸ ਵਿਚ 13 ਕਹਾਣੀਆਂ ਸ਼ਾਮਿਲ
ਕੀਤੀਆਂ ਗਈਆਂ ਹਨ।ਡਾ. ਸ਼ੁਕਲਾ ਪੁਸਤਕ ਦੇ ਮੁਖ ਬੰਦ ਵਿਚ ਲਿਖਦੇ ਹਨ, “ਸਾਡੀ
ਜ਼ਿੰਦਗੀ ਵੀ ਗੁਲਾਬ ਦੇ ਫੁੱਲਾਂ ਵਾਗ ਹੈ ਜੋ ਵੱਖ-ਵੱਖ ਰੰਗਾਂ ਰਾਹੀ ਮਹਿਕ ਵੰਡ
ਕੇ ਕਦੇ ਦਿਲ ਨੂੰ ਲੁਭਾਉਂਦੀ ਏ ਅਤੇ ਕਦੇ ਸੁੱਕੇ ਫੁੱਲਾਂ ਵਾਂਗ ਬਿਖਰ ਵੀ
ਜਾਂਦੀ ਏ। ਪਰ ਕਦੇ ਕਦੇ ਇਹ ਫੁੱਲਾਂ ਵਾਂਗ ਹੀ ਜੋਬਨ ਰੁੱਤੇ ਅਪਣੀ ਡਾਲੀ ਤੋਂ
ਟੁੱਟ ਵੀ ਜਾਂਦੀ ਏ।”
ਇਹਨਾਂ ਸਭ ਕਹਾਣੀਆਂ ਦੇ ਰੰਗ ਵੀ ਗੁਲਾਬ ਦੇ ਫੁਲਾਂ ਵਾਂਗ ਵੱਖ ਵੱਖ ਹਨ, ਭਾਵ
ਜੀਵਨ ਦੇ ਵੱਖ ਵੱਖ ਰੰਗ ਹਨ।ਇਹ ਕਹਾਣੀਆਂ ਆਮ ਪਰਿਵਾਰਾਂ ਦੀ ਰੋਜ਼ਾਨਾ ਜ਼ਿੰਦਗੀ,
ਉਹਨਾਂ ਦੀਆਂ ਸਮੱਸਿਆਵਾਂ, ਆਪਣੀ ਰੋਜ਼ੀ ਰੋਟੀ ਕਮਾਉਣ ਦੇ ਚੱਕਰ , ਆਪਣੀਆ
ਪਰਿਵਾਰਿਕ, ਸਮਾਜਿਕ ਅਤੇ ਨੌਕਰੀਆਂ ਦੀਆਂ ਜ਼ਿਮੇਵਾਰੀਆਂ ਨਿਭਾਉਣ ਸਮੇਂ ਆਉਂਦੀਆਂ
ਔਕੜਾਂ, ਂਨੌਕਰੀ ਕਰਦਿਆਂ, ਪਤਨੀ ਜਾਂ ਪਤੀ ਦੇ ਆਪਣੇ ਸਹਿਯੋਗੀ ਬਾਰੇ ਪਤੀ ਜਾਂ
ਪਤਨੀ ਵਲੋਂ ਪੈਦਾ ਹੁੰਦੀਆਂ ਗਲਤ ਫਹਿਮੀਆਂ ਆਦਿ , ਜਿਹਨਾਂ ਨੂੰ ਡਾ. ਸ਼ੁਕਲਾ ਨੇ
ਬਹੁਤ ਹੀ ਖੁਬਸੂਰਤੀ ਨਾਲ ਪੇਸ਼ ਕੀਤਾ ਹੈ। ਡਾ. ਸ਼ੁਕਲਾ ਮਨੋਵਗਿਆਨ ਵਾਰੇ ਕਾਫੀ
ਗਿਆਨ ਰਖਦੇ ਜਾਪਦੇ ਹਨ, ਲਗਭਗ ਹਰ ਕਹਾਣੀ ਨੂੰ ਮਨੋਵਗਿਆਨਕ ਪਹੁੰਚ ਨਾਲ
ਚਿੱਤਰਿਆ ਹੈ। ਇਕ ਪਿੰਡ ਦੇ ਜੰਮਪਲ ਹੋਣ ਕਰ ਕੇ ਡਾ. ਸ਼ੁਕਲਾ ਦੀ ਭਾਸਾ ਬੜੀ ਸਰਲ
ਤੇ ਠੇਠ ਪੰਜਾਬੀ ਭਾਸ਼ਾ ਹੈ ਅਤੇ ਲਿਖਣ ਦੀ ਸ਼ੈਲੀ ਪਾਠਕਾਂ ਨੂੰ ਕਹਾਣੀ ਵਿਚ
ਦਿਲਚਸਪੀ ਬਣਾਈ ਰਖਦੀ ਹੈ।ਹਰ ਕਹਾਣੀ ਕੋਈ ਨਾ ਕੋਈ ਸੁਨੇਹਾ ਛੱਡ ਜਾਂਦੀ ਹੈ ਜਾ
ਕੁਝ ਸੋਚਣ ‘ਤੇ ਮਜਬੂਰ ਕਰਦੀ ਹੈ।
ਇਸ ਪੁਸਤਕ ਦਾ ਹਾਰਦਿਕ ਸਵਾਗਤ ਕਰਦੇ ਹੋਏ, ਅਸੀਂ ਪੰਜਾਬੀ ਸਾਹਿਤ-ਪ੍ਰੇਮੀਆਂ
ਨੂੰ ਇਸ ਦੇ ਪੜ੍ਹਣ ਦੀ ਸਿਫਾਰਿਸ਼ ਕਰਦੇ ਹਾਂ।
(8
ਅਪਰੈਲ 2009)
ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ
ਪੜ੍ਹਨ ਲਈ ਕਲਿੱਕ ਕਰੋ:>>>>>>