ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਬੰਦੇ ਨੂੰ ਪਰਖ ਬੰਦੇ

-ਗਿਆਨ ਸਿੰਘ ਕੋਟਲੀ, ਵੈਨਕੂਵਰ,ਕਨੇਡਾ-


ਬਹੁਤੇ ਪਾਠਕ ਜਾਣਦੇ ਹੀ ਹਨ ਕਿ ਕਨੇਡਾ ਨਿਵਾਸੀ ਗਿਆਨ ਸਿੰਘ ਕੋਟਲੀ ਜੀ ਇਕ ਸਤਿਕਾਰਯੋਗ ਸ਼ਖਸੀਅਤ ਅਤੇ ਬੜੇ ਪੜ੍ਹੇ ਲਿਖੇ ਸੂਝਵਾਨ ਸ਼ਾਇਰ ਹਨ । ਉਹ ਏਕਤਾ, ਪਿਆਰ, ਸ੍ਰਬੱਤ ਦਾ ਭਲਾ ਅਤੇ ਚੜ੍ਹਦੀ ਕਲਾ ਦੇ ਲਿਖਾਰੀ ਹਨ । ਉਹ ਸਰਲ ਤੇ ਸੂਖਮ ਵਿਅੰਗ ਰਾਹੀਂ ਸਮਾਜਕ ਕੁਰੀਤੀਆਂ ਅਤੇ ਲੋਕ-ਲੋਟੂਆਂ ਦਾ ਚਿਤਰਨ ਕਰਨ ਦੇ ਵੀ ਮਾਹਿਰ ਹਨ । ਉਹਨਾਂ ਦੀ ਮਤਲਬ ਪ੍ਰਸਤ ਬੰਦਿਆਂ ਤੋਂ ਬਚਣ ਬਾਰੇ ਅਜਿਹੀ ਹੀ ਭਾਵਪੂਰਤ ਤੇ ਅੱਖਾਂ ਖੋਲ੍ਹਦੀ ਹੋਈ ਕਵਿਤਾ ਪਾਠਕਾਂ ਦੀ ਸੇਵਾ ਵਿਚ ਹਾਜ਼ਿਰ ਹੈ । -ਲਿਖਾਰੀ

-ਹਾਸ-ਵਿਅੰਗ-
ਬੰਦੇ ਨੂੰ ਪਰਖ ਬੰਦੇ

ਗਿਆਨ ਸਿੰਘ ਕੋਟਲੀ ਵੈਨਕੂਵਰ
1
ਰਤਾ ਕੁ ਅੱਖ ਹਿਲਾ ਕੇ ਦੇਖ, ਰਤਾ ਕੁ ਅੱਖ ਮਿਲਾ ਕੇ ਦੇਖ ।
ਦਿਸ ਪੈਣੀ ਅਸਲੀਅਤ ਸਾਰੀ, ਰਤਾ ਕੁ ਅੱਖ ਟਿਕਾ ਕੇ ਦੇਖ ।
2
ਇਹ ਜੋ ਲਗਦਾ ਮੋਮਨ ਬੀਬਾ, ਸੁੰਦਰ ਸਾਊ ਸੇਵਕ ਮੁੱਖੜਾ
ਕੁਰਸੀ ਖਾਤਿਰ ਵਿਕ ਜਾਵੇਗਾ, ਇਸ ਨੂੰ ਤੂੰ ਅਜ਼ਮਾ ਕੇ ਦੇਖ ।
3
ਆਸ ਲਗਾ ਕੇ ਬੈਠਾ ਲੱਗਦਾ, ਫਸਲੀ ਸੁਹਲ ਬਟੇਰੇ ਵਾਂਗੂੰ,
ਚੁਗ ਜਾਵੇਗਾ ਸਭ ਕੁਝ ਏਹੋ, ਇਸ ਨੂੰ ਚੋਗਾ ਪਾ ਕੇ ਦੇਖ ।
4
ਦੀਨ ਧਰਮ ਤੇ ਸੋਚ ਅਕੀਦੇ, ਕਿੱਦਾਂ ਗੁੱਠੇ ਲੱਗ ਜਾਂਦੇ ਨੇ,
ਸਸਤੀ ਸ਼ੁਹਰਤ ਚੌਧਰ ਵਾਲੇ, ਇਹਨੂੰ ਪੱਠੇ ਪਾ ਕੇ ਦੇਖ ।
5
ਤੋਤੇ ਵਾਂਗੂੰ ਤੇਰੇ ਪਿੱਛੇ, ਬੋਲੇ ਗਾ ਇਹ ਤੇਰੀ ਬੋਲੀ,
ਚੂਰੀ ਪਾ ਕੇ ਇਹ ਨੂੰ ਵੀ ਤੂੰ, ਸੀਤਾ-ਰਾਮ ਸਿਖਾ ਕੇ ਦੇਖ ।
6
ਚੋਰ ਦੀ ਦਾੜ੍ਹੀ ਤਿਨਕਾ ਵਾਗੂੰ, ਕਿੱਦਾਂ ਤੜਫਣ ਕਾਣੇ ਬੰਦੇ,
ਦੀਨ ਧਰਮ ਤੇ ਸੱਚ ਨਿਆਂ ਦੀ, ਕਿਧਰੇ ਗੱਲ ਸੁਣਾ ਦੇਖ ।
7
ਗੁਣ ਗਿਆਨ ਤੇ ਦੋਸਤ ਮਿੱਤ੍ਰ, ਭੁੱਲ ਜਾਣਗੇ ਸਾਰੇ ਦਾਅਵੇ,
ਛੋਟੀ ਮੋਟੀ ਕੁਰਸੀ ਦਾ ਤੂੰ , ਇਹ ਨੂੰ ਲਾਰਾ ਲਾ ਕੇ ਦੇਖ ।
8
ਚੋਰ ਚੋਰ ਮਸੇਰੇ ਭਾਈ, ਹੋ ਜਾਂਦੇ ਹਮ-ਜਿਣਸ ਇਕੱਠੇ,
ਇਹਨਾਂ ਦੀ ਪਰਛਾਈਂ ਨੂੰ ਵੀ, ਉਗੰਲੀ ਰਤਾ ਲਗਾ ਕੇ ਦੇਖ ।
9
ਉਡੱ ਅਸਮਾਨੇ ਉਚੀ ਉਚੀ, ਕਿੱਦਾਂ ਪਾਉਂਦੇ ਕਾਂਵਾਂ ਰੌਲੀ,
ਇਹਨਾਂ ਕਾਲੇ ਕਾਵਾਂ ਤਾਈਂ, ਢੇਰ ਤੋਂ ਰਤਾ ਉੜਾ ਕੇ ਦੇਖ ।
10
ਕਿੰਨੇ ਸੱਚੇ ਸੁੱਚੇ ਭਾਸ਼ਨ, ਕਿੰਨੇ ਅਸਲੀ ਨਕਲੀ ਨਾਅਰੇ,
ਵੋਟਾਂ ਪਿਛੋਂ ਲੀਡਰ ਜੀ ਨੂੰ, ਦੁੱਖੜਾ ਕੋਈ ਸੁਣਾ ਕੇ ਦੇਖ ।
11
ਏਕਾ ਪਿਆਰ ਤੇ ਸੁੱਖ ਸ਼ਾਤੀ, ਕਿੱਦਾਂ ਰੜਕੇ ਸੱਚ ਇਨ੍ਹਾਂ ਨੂੰ,
ਕਿਧਰੇ ਸੱਚ ਸਚਾਈ ਬਾਰੇ, ਕੁਝ ਵੀ ਲਿਖ ਲਿਖਾ ਦੇ ਦੇਖ ।
12
ਸੁੱਖ ਸ਼ਾਂਤੀ ਨਾਲ ਰਹਿਣਗੇ, ਸਾਰੇ ਲੋਕੀਂ ਸੁਰਗਾਂ ਅੰਦਰ,
ਕੁਰਸੀ ਭਗਤਾਂ ਖੁਦਗਰਜ਼ਾਂ ਤੋਂ, ਖਹਿੜਾ ਰਤਾ ਛੁੜਾ ਕੇ ਦੇਖ ।

(ਫੋਨ-604 5027151)

(8 ਅਪਰੈਲ 2009)

ਗਿਆਨ ਸਿੰਘ ਕੋਟਲੀ, ਵੈਨਕੂਵਰ, ਕਨੇਡਾ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.