ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ/ਸਨਮਾਨ/ਰਿਪੋਰਟ

ਦਲਵੀਰ ਕੌਰ ਦੀ ਕਾਵਿ ਰਚਨਾ 'ਅਹਿਦ' ਰਲੀਜ਼

 

ਪੰਜਾਬ ਬੁੱਕ ਸੈਂਟਰ, ਸੈਕਟਰ-22 ਚੰਡੀਗੜ੍ਹ, ਵਿੱਚ ਅਦਾਰਾ ਪ੍ਰਸੰਗ ਵਲੋਂ ਕਰਵਾਏ ਇੱਕ ਸਮਾਰੋਹ ਵਿੱਚ ਇੰਗਲੈਂਡ ਨਿਵਾਸੀ ਪੰਜਾਬੀ ਕਵਿੱਤਰੀ ਦਲਵੀਰ ਕੌਰ ਵੁਲਵਰਹੈਂਪਟਨ ਦਾ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਅਹਿਦ' ਰਲੀਜ਼ ਕੀਤਾ ਗਿਆਇਸ ਪੁਸਤਕ ਨੂੰ ਪੰਜਾਬੀ ਟ੍ਰਬਿਊਨ ਦੇ ਸੰਪਾਦਕ ਸ਼੍ਰੀ ਜੀ.ਐੱਸ, ਸਿੱਧੂ ਦਮਦਮੀ ਨੇ ਰਲੀਜ਼ ਕੀਤਾਉੱਘੇ ਵਿਦਵਾਨ ਲੇਖਿਕ ਡਾ. ਤੇਜਵੰਤ ਸਿੰਘ ਗਿੱਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀਅਦਾਰਾ ਪ੍ਰਸੰਗ ਦੇ ਪ੍ਰਧਾਨ ਸ਼੍ਰੀ ਮੋਹਨ ਭੰਡਾਰੀ ਨੇ ਸਭਨਾਂ ਨੂੰ ਜਿਓ ਆਇਆਂ ਆਖਿਆਇਸ ਮੌਕੇ ਸੰਸਥਾ ਪ੍ਰਸੰਗ ਦੇ ਜਨਰਲ ਸਕੱਤਰ ਡਾ. ਸਰਬਜੀਤ ਸਿੰਘ ਨੇ ਮੰਚ ਦਾ ਸੰਚਾਲਨ ਕਰਦਿਆਂ ਲੇਖਿਕਾ ਦਲਵੀਰ ਕੌਰ ਦੀ ਹਾਜ਼ਿਰ ਸਰੋਤਿਆਂ ਨਾਲ ਜਾਣ ਪਛਾਣ ਕਰਾਈ

ਕਵਿੱਤਰੀ ਦਲਵੀਰ ਕੌਰ ਨਵੀਂ ਪੀੜ੍ਹੀ ਦੇ ਉਹਨਾਂ ਚਿੰਤਨ ਲੇਖਕਾਂ ਦੀ ਪ੍ਰਤੀਨਿੱਧਤਾ ਕਰਦੀ ਹੈ ਜਿਹੜੇ ਮਨੁੱਖੀ ਰਿਸ਼ਤਿਆਂ ਅਤੇ ਸੱਭਿਆਚਾਰਕ ਪੁਲਾਂ ਤੇ ਰੂੜੀ ਵਾਦੀ ਰਵਾਇਤਾਂ ਦੇ ਦਾਬੇ ਨੂੰ ਮੰਨਣ ਤੋਂ ਇਨਕਾਰੀ ਹਨਉਸਦੀਆਂ ਕਵਿਤਾਵਾਂ ਸਮੇਂ ਨਾਲ ਸਿੱਧਾ ਸੰਵਾਦ ਰਚਾਉਂਦੀਆਂ ਹਨ

ਇਸ ਮੌਕੇ ਬਹੁਤ ਸਾਰੇ ਵਿਦਵਾਨ ਅਤੇ ਲੇਖਿਕਾਂ ਨੇ ਇਸ ਕਾਵਿ-ਸੰਗ੍ਰਹਿ ਦੇ ਸਿਰਜਣਾਤਮਿਕ ਵਿਸ਼ਆਂ ਉੱਤੇ ਚਰਚਾ ਵੀ ਕੀਤੀਲੇਖਿਕਾ ਮੂਲ ਰੂਪ ਵਿੱਚ ਜ਼ਿਲਾ ਹੁਸ਼ਿਆਰਪੁਰ ਨਾਲ ਸਬੰਧ ਰੱਖਦੀ ਹੈ ਪਰ ਪਿਛਲੇ ਕਈ ਵਰਿਆਂ ਤੋਂ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿੱਚ ਰਹਿ ਰਹੀ ਹੈ ਜਿੱਥੇ ਉਹ ਬ੍ਰਤਾਨਵੀ ਸਿਹਤ ਮਹਿਕਮੇ (ਨੈਸ਼ਨਲ ਹੈਲਥ ਸਰਵਿਸ) ਵਿੱਚ ਮਨੋਵਿਗਿਆਨ ਵਿਭਾਗ ਵਿੱਚ ਪਿਛਲੇ 15 ਸਾਲ ਤੋਂ ਬਤੌਰ ਸੀਨੀਅਰ ਕਲੀਨੀਕਲ ਕਾਊਂਸਲਰ / ਕਲਨਿਕਲ ਸੁਪਰਵਾਈਜ਼ਰ ਵਜੋਂ ਸੇਵਾ ਨਿਭਾਅ ਰਹੀ ਹੈਇਸ ਤੋਂ ਪਹਿਲਾਂ ਸੰਨ 2004 ਵਿੱਚ ਉਹ ਆਪਣੇ ਪਹਿਲੇ ਕਾਵਿ-ਸੰਗ੍ਰਹਿ 'ਸੋਚ ਦੀ ਦਹਿਲੀਜ਼ ਤੇ' ਨਾਲ ਕਾਵਿ ਜਗਤ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਚੁੱਕੀ ਹੈਉਸਦਾ ਕਹਿਣਾ ਹੈ ਕਿ ਉਸਦੀਆ ਲਿਖਤਾਂ ਸਮਾਜਿਕ ਸਰੋਕਾਰਾਂ ਅਤੇ ਰਿਸ਼ਤਿਆਂ ਦੇ ਪਰਤਾਂ ਨੂੰ ਕੁਰੇਦਦੀਆਂ ਹਨਜਿਸਦੀ ਤਰਾਸਦੀ ਲਈ ਮਰਦ ਅਤੇ ਰਤ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ

ਪੁਸਤਕ ਉੱਤੇ ਚਰਚਾ ਛੇੜਦਿਆਂ ਪੰਜਾਬ ਯੁਨੀਵਰਸਿਟੀ ਦੇ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਬੀਬੀ ਦਲਵੀਰ ਕੌਰ ਦੀਆਂ ਲਿਖਤਾਂ ਔਰਤ ਦੇ ਅਵਚੇਤਨ ਵਿੱਚ ਪੀੜ੍ਹੀ ਦਰ ਪੀੜ੍ਹੀ ਤੁਰਦੇ ਆਉਂਦੇ ਮਰਦਾਵੀਂ ਸੱਤਾ ਦੇ ਭੁਤ ਨੂੰ ਠਿੱਠ ਕਰਦੀ ਹੈ ਉਹਨਾਂ ਕਿਹਾ ਕਿ ਉਸਦੀਆਂ ਪੁਸਤਕ ਵਿੱਚਲੀਆਂ ਕਵਿਤਾਵਾਂ 'ਚੁੱਪ', 'ਤਿੰਨ ਮੰਜ਼ਲੇ ਕਾਂਟੇ' ਅਤੇ 'ਦੌਰ' ਆਦਿ ਨਜ਼ਮਾਂ ਵਿੱਚ ਪਿਤਾ/ਪਤੀ ਦਾ ਹਿੰਸਕ ਬਿਰਤੀ ਵਾਲਾ ਬਿੰਬ ਟੁੱਟਦਾ ਹੈਉਸਦੀ ਕਾਵਿ ਭਾਸ਼ਾ ਬਹੁਤ ਪ੍ਰਭਾਵਿਤ ਕਰਦੀ ਹੈਉਹਨਾਂ ਨੇ ਇਸ ਗੱਲ ਦੀ ਲੇਖਿਕਾ ਨੂੰ ਵਧਾਈ ਦਿੱਤੀਡਾ. ਪਰਮਜੀਤ ਸਿੰਘ ਨੇ ਕਿਹਾ ਕਿ ਪੁਸਤਕ ਵਿੱਚ ਕਵਿਤਵਾਂ ਨਾਲ ਚਿੱਤਰਾਂ ਦੀ ਪੇਸ਼ਕਾਰੀ ਬਹੁਤ ਸ਼ਲਾਘਾਯੋਗ ਹੈਉਹਨਾਂ ਦੀ ਕਵਿਤਾ ਪੱਛਮ ਵਿੱਚ ਮਰ ਰਹੇ ਵਿਰਸੇ ਨੂੰ ਉਭਾਰਦੀ ਹੈ'ਹੁਣ' ਦੇ ਸੰਪਾਦਿਕ ਸ਼੍ਰ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਕਵਿਤਾ ਤੇ ਬਹਿਸ ਬੜੀ ਪੁਰਾਣੀ ਰੀਤ ਹੈਉਹਨਾਂ ਨੇ ਇਸ ਪੁਸਤਕ ਦੇ ਨਵੀਂ ਵਿਧਾ ਨਾਲ ਛਾਪਣ ਲਈ ਲੇਖਿਕਾ ਦੀ ਤਾਰੀਫ ਕੀਤੀਇਸ ਮੌਕੇ ਬੋਲਦਿਆਂ ਡਾ. ਸਬਦੀਸ਼ ਨੇ ਕਿਹਾ ਕਿ ਇਹ ਪੁਸਤਕ ਨਾਰੀਵਾਦੀ ਸਰੋਕਾਰਾਂ ਨੂੰ ਉਭਾਰਦੀ ਹੈਇਸ ਲਈ ਪੜ੍ਹਨ ਯੋਗ ਹੈ

ਪੰਜਾਬੀ ਟ੍ਰਿਬਿਊਨ ਦੇ ਸੰਪਾਦਿਕ ਸ਼੍ਰੀ ਸਿੱਧੂ ਦਮਦਮੀ ਨੇ ਕਿਹਾ ਕਿ ਲੇਖਿਕਾ ਦੀਆਂ ਕਵਿਤਾਵਾਂ ਭਾਸ਼ਾ ਅਤੇ ਛਪਾਈ ਪੱਖੋਂ ਨਵਾਂ ਤਜਰਬਾ ਜਾਪਦੀਆਂ ਹਨਉਹਨਾਂ ਇਹ ਵੀ ਕਿਹਾ ਕਿ ਇਹ ਕਵਿਤਾਵਾਂ ਸਮਾਜਿਕ ਅਤੇ ਸੱਭਿਆਚਾਰਕ ਅਤੇ ਪਰਵਾਸੀ ਵਾਤਾਵਰਨ ਪ੍ਰਤੀ ਸੰਵਾਦ ਰਚਾਉਂਦੀਆਂ ਹਨਉਹਨਾਂ ਆਸ ਪ੍ਰਗਟ ਕੀਤੀ ਕਿ ਲੇਖਿਕਾ ਦੀਆਂ ਅੰਗ੍ਰੇਜ਼ੀ ਅਤੇ ਪੰਜਾਬੀ ਵਿੱਚ ਲਿਖੀਆਂ ਕਵਿਤਾਵਾਂ ਦਾ ਸੁਮੇਲ ਪੰਜਾਬੀ ਸਾਹਿਤ ਨੂੰ ਵਧੇਰੇ ਅਮੀਰ ਬਣਾਉਣਗੀਆਂ ਉਹਨਾਂ ਇਸ ਪੁਸਤਕ ਲਈ ਬੀਬੀ ਦਲਵੀਰ ਕੌਰ ਨੂੰ ਵਧਾਈ ਦਿੱਤੀਡਾ. ਥੇਜਵੰਤ ਸਿੰਘ ਨੇ ਪੁਸਤਕ ਦੀ ਸਿਰਜਣਾ, ਛਪਾਈ ਅਤੇ ਸਾਹਿਤਕ ਪੱਖਾਂ ਤੇ ਚਰਚਾ ਕਰਦਿਆਂ ਕਿਤਾਬ ਦੀ ਭਰਪੂਰ ਸ਼ਲਾਘਾ ਕੀਤੀਉਹਨਾਂ ਨੇ ਲੇਖਿਕਾ ਕੋਲੋਂ ਹੋਰ ਉਸਾਰੂ ਸਾਹਿਤ ਰਚਨਾ ਦੀ ਆਸ ਪ੍ਰਗਟਾਈਇਸ ਮੌਕੇ ਡਾ. ਗੁਰਮੇਲ ਸਿੰਘ, ਡਾ. ਸਰਬਜੀਤ ਸਿੰਘ ਅਤੇ ਮੋਹਨ ਭੰਡਾਰੀ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇਇਸ ਮੌਕੇ ਦਲਵੀਰ ਕੌਰ ਨੇ ਸਰੋਤਿਆ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ

****


ਇਸ ਮੌਕੇ ਦੀਆਂ ਕੁਝ ਤਸਵੀਰਾਂ

 'ਅਹਿਦ' ਰਲੀਜ਼ ਕਰਦੇ ਹੋਏ (ਖੱਬਿਓਂ) ਡਾ ਸੁਖਦੇਵ ਸਿੰਘ ਸਿਰਸਾ, ਡਾ. ਤੇਜਵੰਤ ਮਾਨ,
ਡਾ. ਸਿੱਧੂ ਦਮਦਮੀ (ਸੰਪਾਦਕ ਪੰਜਾਬੀ ਟ੍ਰਬਿਊਨ), ਮੋਹਨ ਭੰਡਾਰੀ, ਲੇਖਿਕਾ ਦਲਵੀਰ ਕੌਰ (ਵੁਲਵਰਹੈਂਪਟਨ, ਯੂ.ਕੇ.),
 
ਲੇਖਿਕਾ ਦੇ ਮਾਤਾ ਨਸੀਬ ਕੌਰ ਜੀ ਅਤੇ ਨਾਵਲਕਾਰ ਸ਼੍ਰੀ ਦਰਸ਼ਨ ਧੀਰ (ਯੂ.ਕੇ.)
**

ਪੰਜਾਬ ਬੁੱਕ ਸੈਂਟਰ ਵਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਲੇਖਿਕਾ ਦਲਵੀਰ ਕੌਰ (ਵੁਲਵਰਹੈਂਪਟਨ, ਯੂ.ਕੇ.)
ਦੇ ਦੂਜੇ ਕਾਵਿ-ਸੰਗ੍ਰਹਿ
'ਅਹਿਦ' ਦੇ ਰਲੀਜ਼ ਸਮਾਗਮ ਦਾ ਸੰਚਾਲਨ ਕਰਦੇ ਹੋਏ
ਡਾ. ਸਰਬਜੀਤ ਸਿੰਘ ਨਾਲ ਬੈਠੇ ਹਨ ਡਾ ਸੁਖਦੇਵ ਸਿੰਘ ਸਿਰਸਾ
, ਡਾ. ਤੇਜਵੰਤ ਮਾਨ
**

ਸ਼੍ਰੀ ਮੋਹਨ ਭੰਡਾਰੀ ਅਤੇ ਦਮਦਮੀ ਸਿੱਧੂ ਕਿਤਾਬ ਬਾਰੇ ਗੱਲਬਾਤ ਕਰਦੇ ਹੋਏ ਹੁਸ਼ਿਆਰਪੁਰ
 ਵਿਖੇ ਕਾਵਿ-ਸੰਗ੍ਰਹਿ
'ਅਹਿਦ' ਸਬੰਧੀ ਹੋਏ ਸਮਾਗਮ ਦੌਰਾਨ ਆਪਣੇ
 ਵੱਡੇ ਵੀਰ
ਪ੍ਰਿੰ. ਜਸਵੀਰ ਸਿੰਘ ਨਰਵਾਲ ਨੂੰ ਆਪਣੀ ਕਿਤਾਬ ਭੇਂਟ ਕਰਦੇ ਹੋਏ ਲੇਖਿਕਾ ਦਲਵੀਰ ਕੌਰ (ਵੁਲਵਰਹੈਂਪਟਨ, ਯੂ.ਕੇ.)
**

ਕੈਨੇਡਾ ਤੋਂ ਚਰਚਿਤ ਕਵੀ ਨਵਤੇਜ ਭਾਰਤੀ ਕਾਵਿ-ਸੰਗ੍ਰਹਿ 'ਅਹਿਦ' ਵਿੱਚੋਂ ਆਪਣੀ
 ਮਨਪਸੰਦ ਨਜ਼ਮ
'ਭੇਦ' ਪੜ੍ਹਦੇ ਹੋਏ ਅਤੇ ਨਾਲ ਹਨ ਦਲਵੀਰ ਕੌਰ ਤੇ ਬੈਠੇ ਹੋਏ ਡਾ. ਦਵਿੰਦਰ ਕੌਰ (ਯੂ.ਕੇ.)
**

 

ਸ਼੍ਰੀ ਮੋਹਨ ਭੰਡਾਰੀ ਅਤੇ ਦਮਦਮੀ ਸਿੱਧੂ ਕਿਤਾਬ ਬਾਰੇ ਗੱਲਬਾਤ ਕਰਦੇ ਹੋਏ
 ਹੁਸ਼ਿਆਰਪੁਰ ਵਿਖੇ ਕਾਵਿ-ਸੰਗ੍ਰਹਿ
'ਅਹਿਦ' ਸਬੰਧੀ ਹੋਏ ਸਮਾਗਮ ਦੌਰਾਨ
ਆਪਣੇ ਵੱਡੇ ਵੀਰ
ਪ੍ਰਿੰ. ਜਸਵੀਰ ਸਿੰਘ ਨਰਵਾਲ ਨੂੰ ਆਪਣੀ ਕਿਤਾਬ ਭੇਂਟ
 ਕਰਦੇ ਹੋਏ ਲੇਖਿਕਾ ਦਲਵੀਰ ਕੌਰ
(ਵੁਲਵਰਹੈਂਪਟਨ, ਯੂ.ਕੇ.)

*****
11 ਅਪਰੈਲ 2009- ਯੂਨੀਕੋਡ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.