ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

ਕਵਿਤਾਵਾਂ/ਗ਼ਜ਼ਲਾਂ

ਲਿਖਾਰੀ

ਦਲਵੀਰ ਕੌਰ ਦੀਆਂ 6 ਕਵਿਤਾਵਾਂ


ਜੰਜੀਰ
ਘੜ ਸਕਿਆ ਕਦ ਸਯਾਦ
ਸਮੇਂ ਦੇ ਨਾਪ ਦੀ ਜ਼ੰਜੀਰ
ਮਗਰ ਕਰ ਦੇਂਦਾ ਹੈ ਬਾ-ਖਬਰ
ਓਨਾਂ ਉਡਾਰੂਆਂ ਨੂੰ
ਟੰਗ ਆਉਂਦੇ ਨੇ
ਜੋ ਪਿੰਜਰੇ
ਖੁੱਲੇ ਅਸਮਾਨਾਂ ਵਿੱਚ!!

**
ਮਾਂ !
ਭਾਵੇਂ ਬੜਾ ਮੁਸ਼ਕਿਲ ਹੈ
ਤੇਰੇ ਹੰਝੂੰਆਂ ਨੂੰ ਪਾਰ ਕਰਨਾ
ਕਰਨੀ ਮੋਕਲੀ ਤੇਰੀ
ਪੈਰੀਂ ਪੁਆਈ ਕਸੂਰੀ ਜੁੱਤੀ
ਧਰਨਾ ਜੁਗਨੂੰ ਦੇ ਪਰਾਂ 'ਚ
ਮਘਦਾ ਸੂਰਜ
ਫੇਰ ਵੀ ਸੰਜੋਅ ਲਿਆ ਹੈ
ਤੀਜੇ ਨੇਤਰ 'ਚ
ਅਣਥੱਕ ਸੁਪਨਾ
ਤੁਰਨਾ ਹੈ ਅੰਦਰਲੇ
ਚਾਨਣ ਦੀ ਲੋਏ
ਝਾਕਣ ਲਈ ਸਿਰਜੇ
ਦਿਸਹੱਦਿਆਂ ਤੋਂ ਪਾਰ
ਹੈ ਤੋੜਨੀ ਤੈਥੋਂ ਪੁਰਾਣੀ
ਤੇਰੀ ਇਹ ਹੁੰਝੂਆਂ ਦੀ ਰੀਤ
ਇਸ ਤੋਂ ਪਹਿਲਾਂ ਕਿ
ਉਤਰਨ ਲੱਗੇ
ਤੇਰੀ ਅੱਖ ਦਾ ਖਾਰਾ ਪਾਣੀ
ਬਣ ਕੇ ਮੇਰੀ ਅੱਖ 'ਚ
ਕਾਲਾ ਮੋਤੀਆ
ਆਪਣਾ ਚਾਨਣ

ਹਰ ਰੋਜ਼ ਕੈਨਵਸ 'ਤੇ,
ਉਹ ਇੱਕ ਲਕੀਰ ਖਿੱਚਦੀ ਹੈ
ਇੱਕ ਇੱਕ ਲਕੀਰ ਵਿੱਚੋਂ
ਖੁਦ ਨੂੰ ਲੱਭਦੀ ਹੈ
ਲਕੀਰਾਂ ਸਾਹ ਲੈਣ ਲਗਦੀਆਂ ਨੇ!!
ਵਜੂਦ ਉਸਰਦਾ ਹੈ
ਅਹਿਸਾਸ ਵਿਗਸਦਾ ਹੈ
ਅੱਖ ਖੁੱਲਦੀ ਹੈ
ਚਾਨਣ ਪਸਰਦਾ ਹੈ
ਕਾਲਖ ਤ੍ਰਭਕਦੀ ਹੈ
ਹਨੇਰਾ ਭਬਕਦਾ ਹੈ
ਲਕੀਰਾਂ ਦਾ ਪਿੱਛਾ ਕਰਦਾ ਹੈ
ਜੋ ਚਾਨਣ ਹੋ ਚੁੱਕੀਆਂ ਨੇ!!

**
ਭੇਦ

ਬਿੰਦ ਬਿੰਦ ਵਧਦਾ ਰਹਿੰਦਾ
ਇੱਕ ਬਿੰਦੂ
ਮੇਰੀ ਸੋਚ ਦੇ ਸੀਨੇ
ਪਲ ਪਲ ਚੀਸੇ
ਨਾਭੀ ਤੱਕ ਓੁਤਰੇ
ਦੱਬਵੇਂ ਪੈਰੀਂ

ਪੜਚੋਲੇ ਮਨ ਮੇਰਾ
ਤੇ ਅਕਸਰ ਭੁੱਲ ਜਾਂਦਾ
ਬੰਦ ਕਰਨੀ
ਮਨ ਆਪਣੇ ਦੀ ਬਾਰੀ

ਤੇ ਅਕਸਰ ਭੁੱਲ ਜਾਂਦਾ
ਬੰਦ ਕਰਨੀ
ਮਨ ਆਪਣੇ ਦੀ ਬਾਰੀ !!
**
ਹਾਦਸੇ

ਹਾਦਸੇ ਹੰਢਾਉਣਾ
ਤਨਾਂ ਤੋਂ ਪਾਰ ਗਏ
ਮਨਾਂ ਦੀ ਖੇਡ
ਹਾਦਸੇ ਤੋਂ
ਹੋਂਦ ਤੱਕ ਪੁੱਜਣ ਲਈ
ਮਰਨ 'ਚੋਂ ਜਨਮ ਚਾਹੀਦੈ
ਤੇ ਜਨਮ ਤੋਂ
ਜ਼ਿੰਦਗੀ ਤੱਕ ਤੁਰਨ ਲਈ
ਜ਼ਰੂਰੀ ਹੁੰਦਾ
ਨਿੱਤ ਨਵਾਂ ਹਾਦਸਾ!!
**
ਆਤਮ ਖੋਜ
ਮੈਨੂੰ ਉਸਦੇ
ਮਰਨ ਦਾ ਗਮ ਨਹੀਂ
ਪਰ ਦੁੱਖ ਹੈ
ਕਿ ਉਹ
ਆਪੇ ਤੋਂ
ਅਣਜਾਣ ਹੀ ਤੁਰ ਗਿਆ!!
ਇਹ ਮੁੰਡੇ

ਜ਼ਿੰਦਾ ਪਲਾਂ ਦੀ ਤਲਾਸ਼ 'ਚ,
ਗੁੰਮ ਸੁੰਮ
ਗੁਆਚੇ ਗੁਆਚੇ
ਜ਼ਰਦ ਮੁਸਕਾਨਾਂ
ਵਿਦੇਸ਼ 'ਚ,
ਜ਼ਿੰਦਗੀ ਲੱਭਣ ਆਏ
ਤੇਜ਼ ਚਾਲ 'ਚ,
ਫ਼ਿਕਰਮੰਦੀ
ਤੁਰਲੇ ਵਾਲੀ
ਪੱਗ ਦੇ ਵਾਰਿਸ
ਨੀਵੀਂ ਪਾ ਤੁਰਦੇ
ਚੁੱਪ ਦੀ ਵਰੇਸ ਹੰਢਾਉਂਦੇ
ਧੁਰ ਅੰਦਰੋਂ ਮਰ ਕੇ
ਖੌਰੇ ਕੀ ਬਚਾਉਂਦੇ
ਇਹ ਮੁੰਡੇ!!
**
22 ਅਪਰੈਲ 2009 (ਯੂਨੀਕੋਡ)

ਦਲਵੀਰ ਕੌਰ ਵੁਲਵਰਹੈਂਪਟਨ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.